ਰਸਾਇਣ ਤੇ ਖਾਦ ਮੰਤਰਾਲਾ
ਸ਼੍ਰੀ ਮਨਸੁਖ ਮਾਂਡਵੀਯਾ ਨੇ ਰਸਾਇਣ ਤੇ ਖਾਦ ਮੰਤਰਾਲੇ ਦੇ ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਆਈਕਾਨਿਕ ਹਫ਼ਤਾ ਸਮਾਗਮਾਂ ਦਾ ਉਦਘਾਟਨ ਕੀਤਾ
“ਭਾਰਤ ਸਹੀ ਅਰਥਾਂ ਵਿੱਚ ਵਿਸ਼ਵ ਦੀ ਫਾਰਮੈਸੀ ਕਿਹਾ ਜਾਂਦਾ ਹੈ l ਇਹ ਜਨਰਿਕ ਦਵਾਈਆਂ ਦਾ ਸਭ ਤੋਂ ਵੱਡਾ ਨਿਰਮਾਤਾ ਹੈ”
“ਨਾਈਪਰਸ (ਐੱਨ ਆਈ ਪੀ ਈ ਆਰ ਐੱਸ) ਨੂੰ ਉਦਯੋਗਾਂ ਨਾਲ ਮਿਲ ਕੇ ਐੱਮ ਐੱਸ ਐੱਮ ਈਜ਼ ਨੂੰ ਨਵਾਚਾਰ ਹੱਲ ਦੇਣੇ ਚਾਹੀਦੇ ਹਨ”
“ਫਾਰਮਾ ਖੇਤਰ ਵਿੱਚ ਭਾਰਤ ਨੂੰ ਸਵੈ ਨਿਰਭਰ ਬਣਾਉਣ ਲਈ ਅਗਲੇ 25 ਸਾਲਾਂ ਲਈ ਖਾਕਾ ਬਣਾਉਣ ਦੀ ਲੋੜ ਹੈ”
Posted On:
04 OCT 2021 3:24PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਅਤੇ ਰਾਸਇਣ ਅਤੇ ਖਾਦਾਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਮਨਸੁੱਖ ਮਾਂਡਵੀਯਾ ਨੇ ਅੱਜ ਰਸਾਇਣ ਅਤੇ ਖਾਦ ਮੰਤਰਾਲੇ ਲਈ ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਆਈਕਾਨਿਕ ਹਫ਼ਤਾ ਸਮਾਗਮਾਂ ਦਾ ਵਰਚੁਅਲੀ ਉਦਘਾਟਨ ਕੀਤਾ । ਆਈਕਾਨਿਕ ਹਫ਼ਤਾ ਸਮਾਗਮਾਂ ਦੇ ਹਿੱਸੇ ਵਜੋਂ ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸੂਟੀਕਲ ਐਜੂਕੇਸ਼ਨ ਤੇ ਰਿਸਰਚ (ਐੱਨ ਆਈ ਪੀ ਈ ਆਰ) , ਐੱਸ ਏ ਐੱਸ ਨਗਰ ਪੰਜਾਬ ਲੈਕਚਰ ਲੜੀ , ਸੈਮੀਨਾਰ ਅਤੇ ਪ੍ਰਦਰਸ਼ਨੀਆਂ ਸਮੇਤ ਹਫ਼ਤਾ ਭਰ ਚੱਲਣ ਵਾਲੀਆਂ ਗਤੀਵਿਧੀਆਂ ਕਰ ਰਿਹਾ ਹੈ ।
ਆਈਕਾਨਿਕ ਹਫ਼ਤੇ ਦਾ ਉਦਘਾਟਨ ਕਰਦਿਆਂ ਸ਼੍ਰੀ ਮਾਂਡਵੀਯਾ ਨੇ ਕਿਹਾ ਕਿ ਭਾਰਤ ਸਹੀ ਅਰਥਾਂ ਵਿੱਚ ਵਿਸ਼ਵ ਦੀ ਫਾਰਮੈਸੀ ਕਿਹਾ ਜਾਂਦਾ ਹੈ l ਇਹ ਜੈਨਰਿਕ ਦਵਾਈਆਂ ਦਾ ਸਭ ਤੋਂ ਵੱਡਾ ਨਿਰਮਾਤਾ ਹੈ । ਭਾਰਤ ਵਿਸ਼ਵ ਦੇ ਕਈ ਮੁਲਕਾਂ ਨੂੰ ਜੈਨਰਿਕ ਦਵਾਈਆਂ ਦੀ ਬਰਾਮਦ ਵੀ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਨਾਈਪਰਜ਼ ਨੇ ਭਾਰਤ ਵਿੱਚ ਫਾਰਮਾ ਉਦਯੋਗਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਪਾਠਕ੍ਰਮ ਅਤੇ ਖੋਜ ਉਦਯੋਗਾਂ ਦੀਆਂ ਲੋੜਾਂ ਦੇ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਐੱਮ ਐੱਸ ਐੱਮ ਈਜ਼ ਲਈ ਨਵਾਚਾਰ ਹੱਲ ਮੁਹੱਈਆ ਕਰਨੇ ਚਾਹੀਦੇ ਹਨ । ਉਨ੍ਹਾਂ ਨੇ ਅੱਗੇ ਕਿਹਾ ਕਿ ਨਾਈਪਰਸ (ਐੱਨ ਆਈ ਪੀ ਈ ਆਰ ਐੱਸ) ਨੂੰ ਉਦਯੋਗਾਂ ਨਾਲ ਮਿਲ ਕੇ ਐੱਮ ਐੱਸ ਐੱਮ ਈਜ਼ ਨੂੰ ਨਵਾਚਾਰ ਹੱਲ ਦੇਣੇ ਚਾਹੀਦੇ ਹਨ ।
ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਅਸੀਂ ਆਪਣੀ ਅਜ਼ਾਦੀ ਦੇ 75 ਸਾਲ ਮਨਾ ਰਹੇ ਹਾਂ , ਫਾਰਮਾਸੁਟੀਕਲ ਵਿਭਾਗ ਅਤੇ ਨਾਈਪਰਸ ਨੂੰ ਅਗਲੇ 25 ਸਾਲਾਂ ਲਈ ਖਾਕੇ ਬਾਰੇ ਸੋਚਣਾ ਚਾਹੀਦਾ ਹੈ । ਅੱਜ ਅਸੀਂ ਸਰਗਰਮ ਫਾਰਮਾਸੁਟੀਕਲ ਇਨਗ੍ਰੀਡੀਐਂਟਸ ਲਈ ਗ੍ਰਾਮਰ ਤੇ ਨਿਰਭਰ ਹਾਂ । ਭਾਰਤ ਵਿੱਚ ਦਵਾਈਆਂ ਦੇ ਬਹੁਤ ਘੱਟ ਪੇਟੈਂਟ ਹਨ । ਇਹ ਅਗਲੇ 25 ਸਾਲਾਂ ਵਿੱਚ ਬਦਲਨਾ ਚਾਹਦਾ ਹੈ । ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਭਾਰਤ ਨੂੰ ਸਵੈ ਨਿਰਭਰ ਕਰਾਉਣ ਲਈ ਲਾਜ਼ਮੀ ਸੰਘਰਸ਼ ਕਰਨਾ ਚਾਹੀਦਾ ਹੈ ।
।
ਸ਼੍ਰੀ ਮਾਂਡਵੀਯਾ ਨੇ ਕਿਹਾ ਕਿ ਰਿਕਾਰਡ ਸਮੇਂ ਵਿੱਚ ਕੋਵਿਡ 19 ਲਈ ਵੈਕਸੀਨ ਵਿਕਸਿਤ ਕਰਨ ਦੁਆਰਾ ਭਾਰਤ ਨੇ ਇਹ ਦਿਖਾ ਦਿੱਤਾ ਹੈ ਕਿ ਭਾਰਤ ਵਿੱਚ ਮਨੁੱਖੀ ਸ਼ਕਤੀ ਅਤੇ ਦਿਮਾਗਾਂ ਦੀ ਕੋਈ ਕਮੀ ਨਹੀਂ ਹੈ । ਉਨ੍ਹਾਂ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ ਆਪਣੇ ਵਿਗਿਆਨੀਆਂ ਅਤੇ ਖੋਜ ਕਰਨ ਵਾਲਿਆਂ ਦੀਆਂ ਸਮਰੱਥਾਵਾਂ ਤੇ ਵਿਸ਼ਵਾਸ ਕਰਦਿਆਂ 9000 ਕਰੋੜ ਰੁਪਏ ਟੀਕਾ ਖੋਜ ਲਈ ਪੀ ਐੱਮ ਗ਼ਰੀਬ ਕਲਿਆਣ ਪੈਕੇਜ ਤਹਿਤ ਦਿੱਤੇ ਸਨ । ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਦੀ ਪ੍ਰਮੁੱਖ ਮੈਡੀਕਲ ਖੋਜ ਸੰਸਥਾ ਆਈ ਸੀ ਐੱਮ ਆਰ ਨੇ ਜਿਵੇਂ ਕੋਵੈਕਸਿਨ ਦੇ ਵਿਕਾਸ ਲਈ ਸਾਂਝ ਕੀਤੀ , ਇਸੇ ਤਰ੍ਹਾਂ ਹੀ ਹੋਰ ਖੋਜ ਅਤੇ ਅਕਾਦਮਿਕ ਸੰਸਥਾਵਾਂ ਨੂੰ ਉਦਯੋਗਾਂ ਨਾਲ ਸਾਂਝ ਕਰਨੀ ਚਾਹੀਦੀ ਹੈ ।
ਸ਼੍ਰੀਮਤੀ ਐੱਸ ਅਪਰਨਾ , ਸਕੱਤਰ , ਫਾਰਮਾਸੁਟੀਕਲ ਵਿਭਾਗ , ਚੇਅਰਪਰਸਨ , ਅਪੈਕਸ ਕੌਂਸਲ , ਨਾਈਪਰਜ਼ , ਪ੍ਰੋਫੈਸਰ ਦੁਲਾਲ ਪਾਂਡਾ , ਡਾਇਰੈਕਟਰ ਨਾਈਪਰ ਐੱਸ ਏ ਐੱਸ ਨਗਰ ਅਤੇ ਰਸਾਇਣ ਅਤੇ ਖਾਦ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਈਵੈਂਟ ਮੌਕੇ ਹਾਜ਼ਰ ਸਨ ।
****************
ਐੱਮ ਵੀ / ਏ ਐੱਲ / ਜੀ ਐੱਸ
ਐੱਮ ਓ ਸੀ ਐੱਫ / ਐੱਨ ਆਈ ਪੀ ਈ ਆਰ ਮੋਹਾਲੀ / 4 ਅਕਤੂਬਰ 2021
(Release ID: 1760934)
Visitor Counter : 241