ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਭਾਰਤ ਦੀ ਕੁੱਲ ਕੋਵਿਡ -19 ਟੀਕਾਕਰਣ ਕਵਰੇਜ 89.74 ਕਰੋੜ ਨੂੰ ਪਾਰ ਕਰ ਗਈ ਹੈ


ਪਿਛਲੇ 24 ਘੰਟਿਆਂ ਵਿੱਚ 69.33 ਲੱਖ ਤੋਂ ਵੱਧ ਲੋਕਾਂ ਦਾ ਟੀਕਾਕਰਣ ਕੀਤਾ ਗਿਆ ਹੈ

ਰਿਕਵਰੀ ਦਰ ਇਸ ਸਮੇਂ 97.86 ਫੀਸਦ ਹੈ; ਮਾਰਚ 2020 ਤੋਂ ਬਾਅਦ ਸਭ ਤੋਂ ਵੱਧ

ਪਿਛਲੇ 24 ਘੰਟਿਆਂ ਦੌਰਾਨ 24,354 ਨਵੇਂ ਕੇਸਾਂ ਦੀ ਪੁਸ਼ਟੀ ਹੋਈ

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 2,73,889 ਹੋਈ; ਕੁੱਲ ਮਾਮਲਿਆਂ ਦਾ 0.81 ਫੀਸਦ

ਹਫ਼ਤਾਵਾਰੀ ਪੌਜ਼ੀਟਿਵਿਟੀ ਦਰ 1.68 ਫੀਸਦ ਹੋਈ; ਪਿਛਲੇ 99 ਦਿਨਾਂ ਤੋਂ 3 ਫੀਸਦ ਤੋਂ ਘੱਟ ਰਹਿ ਰਹੀ ਹੈ

Posted On: 02 OCT 2021 9:42AM by PIB Chandigarh

ਪਿਛਲੇ 24 ਘੰਟਿਆਂ ਵਿੱਚ 69,33,838 ਟੀਕਿਆਂ ਦੀਆਂ ਖੁਰਾਕਾਂ ਦੇ ਪ੍ਰਬੰਧ ਦੇ ਨਾਲ,

ਭਾਰਤ ਦੀ ਕੋਵਿਡ -19 ਟੀਕਾਕਰਣ ਦੀ ਕਵਰੇਜ ਨੇ ਅੱਜ ਸਵੇਰੇ 7 ਵਜੇ ਤੱਕ ਆਰਜ਼ੀ

ਰਿਪੋਰਟਾਂ ਦੇ ਅਨੁਸਾਰ 89.74 ਕਰੋੜ  (89,74,81,554)

ਨੂੰ ਪਾਰ ਕਰ ਲਿਆ ਹੈ। ਇਹ 87,06,441 ਸੈਸ਼ਨਾਂ ਰਾਹੀਂ ਪ੍ਰਾਪਤ ਕੀਤਾ ਗਿਆ ਹੈ ।

 

ਆਰਜ਼ੀ ਰਿਪੋਰਟ ਦੇ ਅਨੁਸਾਰ, ਅੱਜ ਸਵੇਰੇ 7 ਵਜੇ ਤੱਕ ਕੁੱਲ ਇਕੱਤਰ ਕੀਤੇ ਗਏ ਅੰਕੜੇ

ਹੇਠਾਂ ਦਿੱਤੇ ਗਏ ਹਨ:

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

1,03,73,287

ਦੂਜੀ ਖੁਰਾਕ

89,07,790

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,83,54,007

ਦੂਜੀ ਖੁਰਾਕ

1,50,47,392

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

36,35,39,734

ਦੂਜੀ ਖੁਰਾਕ

8,51,18,303

45 ਤੋਂ 59 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

16,03,02,227

ਦੂਜੀ ਖੁਰਾਕ

7,75,18,029

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

10,17,62,489

ਦੂਜੀ ਖੁਰਾਕ

5,65,58,296

ਕੁੱਲ

89,74,81,554

 

 

 

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕਰਮਿਤ ਲੋਕਾਂ ਵਿੱਚੋਂ 3,30,68,599 ਵਿਅਕਤੀ

ਪਹਿਲਾਂ ਹੀ ਕੋਵਿਡ -19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ 

ਦੌਰਾਨ 25,455 ਮਰੀਜ਼ ਠੀਕ ਹੋਏ ਹਨ।

 

ਸਿੱਟੇ ਵਜੋਂ, ਭਾਰਤ ਦੀ ਰਿਕਵਰੀ ਦਰ 97.86 ਫੀਸਦ ਹੋ ਗਈ ਹੈ । ਰਿਕਵਰੀ ਦਰ ,

ਇਸ ਸਮੇਂ ਮਾਰਚ 2020 ਤੋਂ ਬਾਅਦ ਆਪਣੇ ਉੱਚਤਮ ਸਿਖਰ 'ਤੇ ਹੈ ।

https://static.pib.gov.in/WriteReadData/userfiles/image/image002WWVX.jpg

 

 

 

ਦੇਸ਼ ਵਿੱਚ ਪਿਛਲੇ 97 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। 

ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ 

ਦਾ ਹੀ ਨਤੀਜਾ ਹੈ।

 

 

 

ਪਿਛਲੇ 24 ਘੰਟਿਆਂ ਦੌਰਾਨ 24,354 ਨਵੇਂ ਮਾਮਲੇ ਸਾਹਮਣੇ ਆਏ ਹਨ ।

 

https://static.pib.gov.in/WriteReadData/userfiles/image/image003HGC8.jpg

 

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਇਸ ਵੇਲੇ 2,73,889 ਹੋਈ;

197 ਦਿਨਾਂ ਵਿੱਚ ਸਭ ਤੋਂ ਘੱਟ ਹੈ I ਮੌਜੂਦਾ ਐਕਟਿਵ ਕੇਸ

ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦੇ 0.81  ਫੀਸਦ ਬਣਦੇ ਹਨ I

https://static.pib.gov.in/WriteReadData/userfiles/image/image004O2ZW.jpg

ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ,  ਪਿਛਲੇ 24 ਘੰਟਿਆਂ

ਦੌਰਾਨ ਕੁੱਲ 14,29,258 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ

57.19 ਕਰੋੜ ਤੋਂ ਵੱਧ  (57,19,94,990)  ਟੈਸਟ ਕੀਤੇ ਗਏ ਹਨ।

 

ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, 

ਹਫਤਾਵਾਰੀ ਪੌਜ਼ੀਟੀਵਿਟੀ ਦਰ ਪਿਛਲੇ 99 ਦਿਨਾਂ ਤੋਂ ਲਗਾਤਾਰ 3 ਫੀਸਦ ਤੋਂ ਘੱਟ  ਰਹਿ ਰਹੀ ਹੈ

ਇਸ ਸਮੇਂ 1.68 ਫੀਸਦ 'ਤੇ ਖੜੀ ਹੈ , ਜਦੋਂ ਕਿ ਰੋਜ਼ਾਨਾ ਪੌਜ਼ੀਟੀਵਿਟੀ ਦਰ  1.70 ਫੀਸਦ ‘ਤੇ ਹੈ। 

ਰੋਜ਼ਾਨਾ ਪੌਜ਼ੀਟੀਵਿਟੀ ਦਰ ਹੁਣ  ਪਿਛਲੇ 116 ਦਿਨਾਂ ਤੋਂ 5 ਫੀਸਦ ਤੋਂ ਹੇਠਾਂ ਰਹਿ ਰਹੀ ਹੈ ਅਤੇ ਪਿਛਲੇ 

33 ਦਿਨਾਂ ਤੋਂ 3 ਫੀਸਦ ਤੋਂ ਹੇਠਾਂ  ਹੈ  ।

 

 

https://static.pib.gov.in/WriteReadData/userfiles/image/image0059FMP.jpg

 

************

ਐੱਮ ਵੀ


(Release ID: 1760320) Visitor Counter : 228