ਪ੍ਰਧਾਨ ਮੰਤਰੀ ਦਫਤਰ

ਐਕਸਪੋ 2020 ਦੁਬਈ ਸਮੇਂ ਇੰਡੀਆ ਪੈਵੇਲੀਅਨ ‘ਚ ਪ੍ਰਧਾਨ ਮੰਤਰੀ ਦਾ ਸੰਦੇਸ਼


“ਇਹ ਐਕਸਪੋ ਸੰਯੁਕਤ ਅਰਬ ਅਮੀਰਾਤ ਤੇ ਦੁਬਈ ਨਾਲ ਹੋਰ ਡੂੰਘੇ ਤੇ ਇਤਿਹਾਸਿਕ ਸਬੰਧ ਉਸਾਰਨ ਲਈ ਲੰਬੀ ਭੂਮਿਕਾ ਨਿਭਾਏਗਾ”



“ਇਹ ਐਕਸਪੋ ਸਦੀ ‘ਚ ਇੱਕ ਵਾਰ ਆਉਣ ਵਾਲੀ ਮਹਾਮਾਰੀ ਵਿਰੁੱਧ ਮਾਨਵਤਾ ਦੀ ਸਹਿਣਸ਼ੀਲਤਾ ਦਾ ਵੀ ਗਵਾਹ ਹੈ”



“ਭਾਰਤ ਤੁਹਾਨੂੰ ਵੱਧ ਤੋਂ ਵੱਧ ਵਾਧੇ, ਵੱਡੇ ਪੱਧਰ ‘ਤੇ ਵਾਧੇ, ਉਦੇਸ਼ ਨਾਲ ਵਾਧੇ, ਨਤੀਜਿਆਂ ‘ਚ ਵਾਧੇ ਦੀ ਪੇਸ਼ਕਸ਼ ਕਰਦਾ ਹੈ। ਭਾਰਤ ‘ਚ ਆਓ ਤੇ ਸਾਡੇ ਵਿਕਾਸ ਦੀ ਗਾਥਾ ਦਾ ਹਿੱਸਾ ਬਣੋ”



“ਸਾਡੇ ਆਰਥਿਕ ਵਾਧੇ ਨੂੰ ਵਿਰਾਸਤੀ ਉਦਯੋਗਾਂ ਤੇ ਸਟਾਰਟ–ਅੱਪਸ ਦੇ ਸੁਮੇਲ ਤੋਂ ਮਿਲੀ ਤਾਕਤ”



“ਪਿਛਲੇ ਸੱਤ ਸਾਲਾਂ ਤੋਂ ਭਾਰਤ ਸਰਕਾਰ ਨੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਕਈ ਸੁਧਾਰ ਕੀਤੇ ਹਨ। ਅਸੀਂ ਹਿਹ ਰੁਝਾਨ ਜਾਰੀ ਰੱਖਾਂਗੇ”

Posted On: 01 OCT 2021 8:53PM by PIB Chandigarh

ਐਕਸਪੋ 2020 ਦੁਬਈ ਸਮੇਂ ਭਾਰਤੀ ਪੈਵੇਲੀਅਨ ਨੂੰ ਇੱਕ ਸੰਦੇਸ਼ ਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਐਕਸਪੋ ਨੂੰ ਇਤਿਹਾਸਿਕ ਕਰਾਰ ਦਿੰਦਿਆਂ ਕਿਹਾ ਕਿ ਇਹ ਮੱਧਪੂਰਬਅਫ਼ਰੀਕਾ ਤੇ ਦੱਖਣੀ ਏਸ਼ੀਆ ਦੇ ਖੇਤਰ ਵਿੱਚ ਆਯੋਜਿਤ ਕੀਤਾ ਜਾਣ ਵਾਲਾ ਪਹਿਲਾ ਹੈ। ਮੈਨੂੰ ਯਕੀਨ ਹੈ ਕਿ ਹਿਹ ਐਕਸਪੋ ਸੰਯੁਕਤ ਅਰਬ ਅਮੀਰਾਤ ਤੇ ਦੁਬਈ ਨਾਲ ਹੋਰ ਡੂੰਘੇ ਤੇ ਇਤਿਹਾਸਿਕ ਸਬੰਧ ਉਸਾਰਨ ਲਈ ਲੰਬੀ ਭੂਮਿਕਾ ਨਿਭਾਏਗਾ।’ ਪ੍ਰਧਾਨ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ ਦੇ ਪ੍ਰਧਾਨ ਮਹਾਮਹਿਮ ਸ਼ੇਖ਼ ਖ਼ਲੀਫ਼ਾ ਬਿਨ ਜ਼ਾਇਦ ਬਿਨ ਅਲ ਨਾਹਯਾਨ ਅਤੇ ਅਬੂ ਧਾਬੀ ਦੇ ਹਾਕਮ ਤੇ ਮਹਾਮਹਿਮ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਅਤੇ ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ ਅਤੇ ਦੁਬਈ ਦੇ ਹਾਕਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਅਬੂ ਧਾਬੀ ਦੇ ਕ੍ਰਾਊਨ ਸ਼ਹਿਜ਼ਾਦੇ ਮਹਾਮਹਿਮ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੂੰ ਵੀ ਇਹ ਆਖਦਿਆਂ ਸ਼ੁਭਕਾਮਨਾਵਾਂ ਦਿੱਤੀਆਂ ਉਨ੍ਹਾਂ ਸਾਡੀ ਰਣਨੀਤੀ ਭਾਈਵਾਲੀ ਵਿੰਚ ਹਾਸਲ ਕੀਤੀ ਪ੍ਰਗਤੀ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ। ਮੈਂ ਸਾਡੇ ਦੋਵੇਂ ਦੇਸ਼ਾਂ ਦੀ ਪ੍ਰਗਤੀ ਤੇ ਖ਼ੁਸ਼ਹਾਲੀ ਲਈ ਸਾਡਾ ਕੰਮ ਜਾਰੀ ਰੱਖਣ ਦਾ ਚਾਹਵਾਨ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਐਕਸਪੋ 2020’ ਦਾ ਮੁੱਖ ਵਿਸ਼ਾ ਹੈ: ਮਨਾਂ ਨੂੰ ਜੋੜਦਿਆਂਭਵਿੱਖ ਸਿਰਜਦਿਆਂ। ਪ੍ਰਧਾਨ ਮੰਤਰੀ ਨੇ ਕਿਹਾ, ‘ਇਸ ਵਿਸ਼ੇ ਦੀ ਭਾਵਨਾ ਨੂੰ ਭਾਰਤ ਦੀਆਂ ਕੋਸ਼ਿਸ਼ਾਂ ਚ ਵੀ ਦੇਖਿਆ ਜਾਂਦਾ ਹੈ ਕਿਉਂਕਿ ਅਸੀਂ ਇੱਕ ਨਵਾਂ ਭਾਰਤ (ਨਿਊ ਇੰਡੀਆ) ਸਿਰਜਣ ਵੱਲ ਵਧ ਰਹੇ ਹਾਂ। ਇਹ ਐਕਸਪੋ ਇੱਕ ਸਦੀ ਚ ਇੱਕ ਵਾਰ ਆਉਣ ਵਾਲੀ ਮਹਾਮਾਰੀ ਵਿਰੁੱਧ ਮਾਨਵਤਾ ਦੀ ਸਹਿਣਸ਼ੀਲਤਾ ਦਾ ਵੀ ਗਵਾਹ ਹੈ।

ਭਾਰਤੀ ਪੈਵੇਲੀਅਨ ਦੇ ਵਿਸ਼ੇ 'ਖੁੱਲ੍ਹਾਪਣਮੌਕਾ ਅਤੇ ਵਿਕਾਸਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ ਦਾ ਭਾਰਤ ਵਿਸ਼ਵ ਦੇ ਸਭ ਤੋਂ ਖੁੱਲੇ ਦੇਸ਼ਾਂ ਵਿੱਚੋਂ ਇੱਕ ਹੈਸਿੱਖਣ ਲਈ ਖੁੱਲ੍ਹਾ ਹੈਦ੍ਰਿਸ਼ਟੀਕੋਣਾਂ ਲਈ ਖੁੱਲ੍ਹਾ ਹੈਨਵੀਨਤਾ ਲਈ ਖੁੱਲ੍ਹਾ ਹੈਨਿਵੇਸ਼ ਲਈ ਖੁੱਲ੍ਹਾ ਹੈ। ਪ੍ਰਧਾਨ ਮੰਤਰੀ ਨੇ ਨਿਵੇਸ਼ਕਾਂ ਨੂੰ ਸੱਦਾ ਦਿੰਦਿਆਂ ਕਿਹਾ,‘ਭਾਰਤ ਤੁਹਾਨੂੰ ਵੱਧ ਤੋਂ ਵੱਧ ਵਿਕਾਸਵੱਡੇ ਪੱਧਰ ਦੇ ਵਾਧੇਉਦੇਸ਼ ਚ ਵਾਧੇਨਤੀਜਿਆਂ ਵਿੱਚ ਵਾਧੇ ਦੀ ਪੇਸ਼ਕਸ਼ ਵੀ ਕਰਦਾ ਹੈ। ਭਾਰਤ ਆਓ ਅਤੇ ਸਾਡੀ ਵਿਕਾਸ ਕਹਾਣੀ ਦਾ ਹਿੱਸਾ ਬਣੋ

ਭਾਰਤ ਦੀ ਗੁੰਜਾਇਮਾਨਤਾ ਅਤੇ ਵਿਵਿਧਤਾ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਪ੍ਰਤਿਭਾ ਦਾ ਸ਼ਕਤੀਸ਼ਾਲੀ ਕੇਂਦਰ ਹੈ ਅਤੇ ਟਿੱਪਣੀ ਕੀਤੀ ਕਿ ਭਾਰਤ ਟੈਕਨੋਲੋਜੀਖੋਜ ਅਤੇ ਇਨੋਵੇਸ਼ਨ ਦੀ ਦੁਨੀਆ ਵਿੱਚ ਬਹੁਤ ਤਰੱਕੀ ਕਰ ਰਿਹਾ ਹੈ, “ਸਾਡਾ ਆਰਥਿਕ ਵਿਕਾਸ ਵਿਰਾਸਤੀ ਉਦਯੋਗਾਂ ਅਤੇ ਸਟਾਰਟ-ਅੱਪਸ ਦੇ ਸੁਮੇਲ ਨਾਲ ਸੰਚਾਲਿਤ ਹੈ। ਭਾਰਤ ਦਾ ਪੈਵੇਲੀਅਨ ਇਨ੍ਹਾਂ ਬਹੁ-ਖੇਤਰਾਂ ਵਿੱਚ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰੇਗਾ”, ਪਿਛਲੇ ਸੱਤ ਸਾਲਾਂ ਵਿੱਚਭਾਰਤ ਸਰਕਾਰ ਨੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕਈ ਸੁਧਾਰ ਕੀਤੇ ਹਨ। ਉਨ੍ਹਾਂ ਅੱਗੇ ਕਿਹਾ,"ਅਸੀਂ ਇਸ ਰੁਝਾਨ ਨੂੰ ਜਾਰੀ ਰੱਖਣ ਲਈ ਹੋਰ ਵੀ ਕੋਸ਼ਿਸ਼ਾਂ ਕਰਦੇ ਰਹਾਂਗੇ"।

 

 

 

 *************

ਡੀਐੱਸ



(Release ID: 1760311) Visitor Counter : 146