ਪ੍ਰਧਾਨ ਮੰਤਰੀ ਦਫਤਰ
ਐਕਸਪੋ 2020 ਦੁਬਈ ਸਮੇਂ ਇੰਡੀਆ ਪੈਵੇਲੀਅਨ ‘ਚ ਇਕੱਠ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੰਬੋਧਨ
Posted On:
01 OCT 2021 8:57PM by PIB Chandigarh
ਨਮਸਤੇ!
ਐਕਸਪੋ 2020 ਦੁਬਈ ਦੇ ‘ਇੰਡੀਆ ਪੈਵੇਲੀਅਨ’ ‘ਚ ਸੁਆਗਤ ਹੈ। ਇਹ ਇੱਕ ਇਤਿਹਾਸਿਕ ਐਕਸਪੋ ਹੈ। ਇਹ ਮੱਧ–ਪੂਰਬ, ਅਫ਼ਰੀਕਾ ਤੇ ਦੱਖਣੀ ਏਸ਼ੀਆ ‘ਚ ਆਯੋਜਿਤ ਹੋਣ ਵਾਲਾ ਪਹਿਲਾ ਐਕਸਪੋ ਹੈ। ਭਾਰਤ ਇਸ ਐਕਸਪੋ ‘ਚ ਸਭ ਤੋਂ ਵਿਸ਼ਾਲ ਪੈਵੇਲੀਅਨਸ ਵਿੱਚੋਂ ਇੱਕ ਨੂੰ ਲੈ ਕੇ ਸ਼ਮੂਲੀਅਤ ਕਰ ਰਿਹਾ ਹੈ। ਮੈਨੂੰ ਯਕੀਨ ਹੈ ਕਿ ਇਹ ਐਕਸਪੋ ਸੰਯੁਕਤ ਅਰਬ ਅਮੀਰਾਤ ਅਤੇ ਦੁਬਈ ਨਾਲ ਸਾਡੇ ਡੂੰਘੇ ਤੇ ਇਤਿਹਾਸਿਕ ਸਬੰਧਾਂ ਦੀ ਹੋਰ ਉਸਾਰੀ ਕਰਨ ਲਈ ਲੰਬੀ ਭੂਮਿਕਾ ਨਿਭਾਏਗਾ। ਮੈਂ ਭਾਰਤ ਦੀ ਸਰਕਾਰ ਤੇ ਜਨਤਾ ਦੀ ਤਰਫ਼ੋਂ ਸੰਯੁਕਤ ਅਰਬ ਅਮੀਰਾਤ ਦੇ ਪ੍ਰਧਾਨ ਅਤੇ ਅਬੂ ਧਾਬੀ ਦੇ ਹਾਕਮ ਮਹਾਮਹਿਮ ਸ਼ੇਖ਼ ਖ਼ਲੀਫ਼ਾ ਬਿਨ ਜ਼ਾਇਦ ਬਿਨ ਅਲ ਨਾਹਯਾਨ ਨੂੰ ਸ਼ੁਭਕਾਮਨਾਵਾਂ ਦੇ ਕੇ ਸ਼ੁਰੂਆਤ ਕਰਨੀ ਚਾਹਾਂਗਾ।
ਮੈਂ ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ ਅਤੇ ਦੁਬਈ ਦੇ ਹਾਕਮ ਮਹਾਮਹਿਮ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੂੰ ਦਿਲੋਂ ਮੁਬਾਰਕਬਾਦ ਦੇਣੀ ਚਾਹਾਂਗਾ। ਮੈਂ ਉਨ੍ਹਾਂ ਦੇ ਭਰਾ ਅਤੇ ਅਬੂ ਧਾਬੀ ਦੇ ਕ੍ਰਾਊਨ ਸ਼ਹਿਜ਼ਾਦੇ ਮਹਾਮਹਿਮ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੂੰ ਵੀ ਆਪਣੀਆਂ ਸ਼ੁਭ ਕਾਮਨਾਂਵਾਂ ਦੇਵਾਂਗਾ। ਸਾਡੇ ਵੱਲੋਂ ਹਾਸਲ ਕੀਤੀ ਨੀਤੀਗਤ ਭਾਈਵਾਲੀ ਦੀ ਪ੍ਰਗਤੀ ਵਿੱਚ ਉਨ੍ਹਾਂ ਪ੍ਰਮੁੱਖ ਭੂਮਿਕਾ ਨਿਭਾਈ ਹੈ।
ਦੋਸਤੋ,
ਐਕਸਪੋ 2020 ਦਾ ਮੁੱਖ ਵਿਸ਼ਾ ਹੈ: ਐਕਸਪੋ 2020’ ਦਾ ਮੁੱਖ ਵਿਸ਼ਾ ਹੈ: ਮਨਾਂ ਨੂੰ ਜੋੜਦਿਆਂ, ਭਵਿੱਖ ਸਿਰਜਦਿਆਂ। ਇਸ ਵਿਸ਼ੇ ਦੀ ਭਾਵਨਾ ਨੂੰ ਭਾਰਤ ਦੀਆਂ ਕੋਸ਼ਿਸ਼ਾਂ ‘ਚ ਵੀ ਵੇਖਿਆ ਜਾਂਦਾ ਹੈ ਕਿਉਂਕਿ ਅਸੀਂ ਇੱਕ ਨਵਾਂ ਭਾਰਤ (ਨਿਊ ਇੰਡੀਆ) ਸਿਰਜਣ ਵੱਲ ਵਧ ਰਹੇ ਹਾਂ। ਅੱਜ ਦਾ ਭਾਰਤ ਵਿਸ਼ਵ ਦੇ ਸਭ ਤੋਂ ਖੁੱਲੇ ਦੇਸ਼ਾਂ ਵਿੱਚੋਂ ਇੱਕ ਹੈ, ਸਿੱਖਣ ਲਈ ਖੁੱਲ੍ਹਾ ਹੈ, ਦ੍ਰਿਸ਼ਟੀਕੋਣਾਂ ਲਈ ਖੁੱਲ੍ਹਾ ਹੈ, ਇਨੋਵੇਸ਼ਨ ਲਈ ਖੁੱਲ੍ਹਾ ਹੈ, ਨਿਵੇਸ਼ ਲਈ ਖੁੱਲ੍ਹਾ ਹੈ। ਇਸੇ ਲਈ ਮੈਂ ਤੁਹਾਨੂੰ ਸਾਡੇ ਰਾਸ਼ਟਰ ‘ਚ ਆਉਣ ਤੇ ਉੱਥੇ ਨਿਵੇਸ਼ ਕਰਨ ਦਾ ਸੱਦਾ ਦਿੰਦਾ ਹਾਂ। ਅੱਜ ਭਾਰਤ ਮੌਕਿਆਂ ਦੀ ਧਰਤੀ ਹੈ। ਭਾਵੇਂ ਇਹ ਕਲਾਵਾਂ ਜਾਂ ਵਣਜ ਦਾ ਖੇਤਰ ਹੋਵੇ ਤੇ ਚਾਹੇ ਉਦਯੋਗ ਜਾਂ ਅਕਾਦਮਿਕ ਖੇਤਰ। ਇੱਥੇ ਹੈ: ਖੋਜ ਦਾ ਮੌਕਾ, ਭਾਈਵਾਲ ਬਣਨ ਦਾ ਮੌਕਾ, ਪ੍ਰਗਤੀ ਦਾ ਮੌਕਾ। ਭਾਰਤ ਆਓ ਤੇ ਇਨ੍ਹਾਂ ਮੌਕਿਆਂ ਦੀ ਤਲਾਸ਼ ਕਰੋ। ਭਾਰਤ ਤੁਹਾਨੂੰ ਵੱਧ ਤੋਂ ਵੱਧ ਵਿਕਾਸ, ਵੱਡੇ ਪੱਧਰ ‘ਤੇ ਵਿਕਾਸ, ਉਦੇਸ਼ ਵਿੱਚ ਵਿਕਾਸ, ਨਤੀਜਿਆਂ ‘ਚ ਵਿਕਾਸ ਦੀ ਵੀ ਪੇਸ਼ਕਸ਼ ਕਰਦਾ ਹੈ। ਭਾਰਤ ‘ਚ ਆਓ ਤੇ ਸਾਡੀ ਵਿਕਾਸ ਕਹਾਣੀ ਦਾ ਹਿੱਸਾ ਬਣੋ।
ਦੋਸਤੋ,
ਭਾਰਤ ਆਪਣੀ ਗੁੰਜਾਇਮਾਨਤਾ ਤੇ ਵਿਵਿਧਤਾ ਲਈ ਜਾਣਿਆ ਜਾਦਾ ਹੈ। ਸਾਡੇ ਵਿਭਿੰਨ ਸੱਭਿਆਚਾਰ, ਭਾਸ਼ਾਵਾਂ, ਪਕਵਾਨ, ਕਲਾ, ਸੰਗੀਤ ਤੇ ਨਾਚ ਦੀਆਂ ਕਿਸਮਾਂ ਹਨ। ਇਹ ਵਿਵਿਧਤਾ ਸਾਡੇ ਪੈਵੇਲੀਅਨ ‘ਚ ਪ੍ਰਤੀਬਿੰਬਤ ਹੋ ਰਹੀ ਹੈ। ਇਸੇ ਤਰ੍ਹਾਂ ਭਾਰਤ ਪ੍ਰਤਿਭਾ ਦਾ ਬਿਜਲੀ ਘਰ ਹੈ। ਸਾਡਾ ਦੇਸ਼ ਟੈਕਨੋਲੋਜੀ, ਖੋਜ ਤੇ ਇਨੋਵੇਸ਼ਨ ਦੇ ਵਿਸ਼ਵ ਵਿੱਚ ਬਹੁਤ ਤਰੱਕੀਆਂ ਕਰ ਰਿਹਾ ਹੈ। ਸਾਡੀ ਆਰਥਿਕ ਪ੍ਰਗਤੀ ਨੂੰ ਵਿਰਾਸਤੀ ਉਦਯੋਗਾਂ ਤੇ ਸਟਾਰਟ–ਅੱਪਸ ਦੇ ਸੁਮੇਲ ਤੋਂ ਤਾਕਤ ਮਿਲੀ ਹੈ। ਭਾਰਤ ਦਾ ਪੈਵੇਲੀਅਨ ਸਿਹਤ, ਟੈਕਸਟਾਈਲਸ, ਬੁਨਿਆਦੀ ਢਾਂਚਾ, ਸੇਵਾਵਾਂ ਤੇ ਹੋਰ ਇਨ੍ਹਾਂ ਬਹੁਭਾਂਤ ਦੇ ਖੇਤਰਾ ਵਿੱਚ ਸਰਬੋਤਮ ਭਾਰਤ ਨੂੰ ਦਿਖਾਏਗਾ। ਪਿਛਲੇ ਸੱਤ ਸਾਲਾਂ ਦੌਰਾਨ ਭਾਰਤ ਸਰਕਾਰ ਨੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਕਈ ਸੁਧਾਰ ਕੀਤੇ ਹਨ। ਅਸੀਂ ਇੲ ਰੁਝਾਨ ਹੋਰ ਜਾਰੀ ਰੱਖਾਂਗੇ।
ਦੋਸਤੋ,
ਹੁਣ ਜਦੋਂ ਭਾਰਤ ‘ਅੰਮ੍ਰਿਤ ਮਹੋਤਸਵ’ ਦੇ ਰੂਪ ਵਿੱਚ ਆਜ਼ਾਦੀ ਦੇ 75 ਸਾਲਾਂ ਦੇ ਜਸ਼ਨ ਮਨਾ ਰਿਹਾ ਹੈ, ਅਸੀਂ ਹਰੇਕ ਨੂੰ ਇੰਡੀਆ ਪੈਵੇਲੀਅਨ ‘ਚ ਆਉਣ ਤੇ ਉੱਭਰ ਰਹੇ ਨਵੇਂ ਭਾਰਤ ਦੇ ਮੌਕਿਆਂ ਵਿੱਚ ਪੂੰਜੀ ਲਗਾਉਣ ਦਾ ਸੱਦਾ ਦਿੰਦੇ ਹਾਂ। ਆਓ ਆਪਾਂ ਸਾਰੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ’ ਰਾਹੀਂ ਇਸ ਵਿਸ਼ਵ ਨੂੰ ਕਿਤੇ ਜ਼ਿਆਦਾ ਵਧੀਆ ਸਥਾਨ ਬਣਾਈਏ।
ਤੁਹਾਡਾ ਧੰਨਵਾਦ।
ਤੁਹਾਡਾ ਬਹੁਤ ਧੰਨਵਾਦ।
***********
ਡੀਐੱਸ
(Release ID: 1760310)
Visitor Counter : 200
Read this release in:
English
,
Urdu
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam