ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਕੈਬਨਿਟ ਨੇ ਨੀਮਚ-ਰਤਲਾਮ ਰੇਲਵੇ ਲਾਈਨ ਦੇ ਦੋਹਰੀਕਰਣ ਦੀ ਪ੍ਰਵਾਨਗੀ ਦਿੱਤੀ


ਇਸ ਪ੍ਰੋਜੈਕਟ ਦੀ ਕੁੱਲ ਅਨੁਮਾਨਿਤ ਲਾਗਤ 1,095.88 ਕਰੋੜ ਰੁਪਏ ਅਤੇ ਵਧੀ ਹੋਈ/ਕਾਰਜ ਮੁਕੰਮਲ ਹੋਣ ਦੀ ਲਾਗਤ 1,184.67 ਕਰੋੜ ਰੁਪਏ ਹੋਵੇਗੀ


ਪਹਿਲੇ ਵਰ੍ਹੇ ਤੋਂ 5.67 ਮਿਲੀਅਨ ਟਨ ਪ੍ਰਤੀ ਸਾਲ ਦੀ ਅਤਿਰਿਕਤ ਮਾਲ-ਢੁਆਈ ਦੀ ਉਮੀਦ ਹੈ, ਜੋ 11ਵੇਂ ਸਾਲ ਵਿੱਚ ਵਧ ਕੇ 9.45 ਮਿਲੀਅਨ ਟਨ ਪ੍ਰਤੀ ਸਾਲ ਹੋ ਜਾਵੇਗੀ

Posted On: 29 SEP 2021 3:57PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਨੀਮਚ-ਰਤਲਾਮ ਰੇਲਵੇ ਲਾਈਨ ਦੇ ਦੋਹਰੀਕਰਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਦੀ ਕੁੱਲ ਅਨੁਮਾਨਿਤ ਲਾਗਤ 1,095.88 ਕਰੋੜ ਰੁਪਏ ਅਤੇ ਵਧੀ ਹੋਈ/ ਕਾਰਜ ਮੁਕੰਮਲ ਹੋਣ ਦੀ ਲਾਗਤ 1,184.67 ਕਰੋੜ ਰੁਪਏ ਹੋਵੇਗੀ। ਇਸ ਲਾਈਨ ਦੇ ਦੋਹਰੀਕਰਣ ਦੀ ਕੁੱਲ ਲੰਬਾਈ 132.92 ਕਿਲੋਮੀਟਰ ਹੈ। ਇਹ ਪ੍ਰੋਜੈਕਟ ਚਾਰ ਸਾਲ ਵਿੱਚ ਪੂਰਾ ਹੋਵੇਗਾ।

ਨੀਮਚ-ਰਤਲਾਮ ਸੈਕਸ਼ਨ ਦੀ ਲਾਈਨ ਸਮਰੱਥਾ ਉਪਯੋਗ ਰੱਖ-ਰਖਾਅ ਬਲਾਕਾਂ ਨੇ ਨਾਲ 145.6 ਪ੍ਰਤੀਸ਼ਤ ਤੱਕ ਹੈ। ਇਹ ਪ੍ਰੋਜੈਕਟ ਰੂਟ ਸੈਕਸ਼ਨ ਤੇ ਬਿਨਾ ਰੱਖ-ਰਖਾਅ ਬਲੌਕ ਦੇ ਵੀ ਅਨੁਕੂਲਤਮ ਸਮਰੱਥਾ ਤੋਂ ਵੀ ਕਿਤੇ ਅਧਿਕ ਸੰਤ੍ਰਿਪਤ ਹੈ। ਸੀਮਿੰਟ ਕੰਪਨੀਆਂ ਦੇ ਕੈਪਟਿਵ ਪਾਵਰ ਪਲਾਂਟ ਦੇ ਲਈ ਮੁੱਖ ਆਵਕ ਮਾਲ ਟ੍ਰੈਫਿਕ ਦੇ ਰੂਪ ਵਿੱਚ ਕੋਲੇ ਦੀ ਢੁਆਈ ਕੀਤੀ ਜਾਂਦੀ ਹੈ। ਨੀਮਚ-ਚਿਤੌੜਗੜ੍ਹ ਖੇਤਰ ਵਿੱਚ ਸੀਮਿੰਟ ਗ੍ਰੇਡ ਚੂਨਾ ਪੱਥਰ ਦੇ ਵਿਸ਼ਾਲ ਭੰਡਾਰਾਂ ਦੀ ਉਪਲਬਧਤਾ ਹੋਣ ਨਾਲ ਨਵੇਂ ਸੀਮਿੰਟ ਉਦਯੋਗਾਂ ਦੀ ਸਥਾਪਨਾ ਦੇ ਕਾਰਨ ਇਸ ਸੈਕਸ਼ਨ ਤੇ ਟ੍ਰੈਫਿਕ ਵਿੱਚ ਹੋਰ ਵਾਧਾ ਹੋਵੇਗਾ।

ਨੀਮਚ-ਰਤਲਾਮ ਸੈਕਸ਼ਨ ਦੇ ਦੋਹਰੀਕਰਣ ਨਾਲ ਇਸ ਸੈਕਸ਼ਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ। ਇਸ ਪ੍ਰਕਾਰ ਸਿਸਟਮ ਵਿੱਚ ਅਧਿਕ ਮਾਲ ਅਤੇ ਯਾਤਰੀ ਟ੍ਰੇਨਾਂ ਸ਼ਾਮਲ ਕੀਤੀਆਂ ਜਾ ਸਕਣਗੀਆਂ। ਸੀਮਿੰਟ ਉਦਯੋਗਾਂ ਦੀ ਨਿਕਟਤਾ ਦੇ ਕਾਰਨ ਪਹਿਲੇ ਵਰ੍ਹੇ ਤੋਂ 5.67 ਮਿਲੀਅਨ ਟਨ ਪ੍ਰਤੀ ਸਾਲ ਦੀ ਅਤਿਰਿਕਤ ਮਾਲ-ਢੁਆਈ ਦੀ ਉਮੀਦ ਹੈਜੋ 11ਵੇਂ ਸਾਲ ਵਿੱਚ ਵਧ ਕੇ 9.45 ਮਿਲੀਅਨ ਟਨ ਪ੍ਰਤੀ ਸਾਲ ਹੋ ਜਾਵੇਗੀ। ਇਸ ਨਾਲ ਅਸਾਨ ਕਨੈਕਟੀਵਿਟੀ ਉਪਲਬਧ ਹੋਣ ਦੇ ਨਾਲ-ਨਾਲ ਇਸ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ। ਇਸ ਪ੍ਰੋਜੈਕਟ ਨਾਲ ਇਸ ਖੇਤਰ ਵਿੱਚ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾਕਿਉਂਕਿ ਉਂਚਾਗੜ੍ਹ ਦੇ ਕਿਲੇ ਸਹਿਤ ਕਈ ਇਤਿਹਾਸਿਕ ਸਥਲ ਇਸ ਪ੍ਰੋਜੈਕਟ ਖੇਤਰ ਵਿੱਚ ਸਥਿਤ ਹਨ।

 

 

 ************

ਡੀਐੱਸ



(Release ID: 1759519) Visitor Counter : 167