ਵਿੱਤ ਮੰਤਰਾਲਾ
azadi ka amrit mahotsav

ਈ ਸੀ ਐੱਲ ਜੀ ਐੱਸ ਦਾ ਦਾਇਰਾ ਵਧਾਇਆ ਗਿਆ ਅਤੇ ਸਕੀਮ 31—03—2022 ਤੱਕ ਵਧਾਈ ਗਈ ਹੈ

Posted On: 29 SEP 2021 3:41PM by PIB Chandigarh

ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ (ਈ ਸੀ ਐੱਲ ਜੀ ਐੱਸ) ਨੇ ਆਪਣੇ ਸ਼ੁਰੂ ਹੋਣ ਤੋਂ ਹੁਣ ਤੱਕ 1.15 ਕਰੋੜ ਤੋਂ ਵੱਧ ਸੂਖਮ , ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮ ਐੱਸ ਐੱਮ ਈ ਐੱਸ) ਅਤੇ ਕਾਰੋਬਾਰਾਂ ਨੂੰ ਰਾਹਤ ਦਿੱਤੀ ਹੈ । ਇਸ ਨੇ ਯੋਗ ਕਰਜ਼ਾ ਧਾਰਕਾਂ ਨੂੰ ਆਪਣੀਆਂ ਸੰਚਾਲਨ ਲੈਣ — ਦੇਣ ਦਾਰੀਆਂ ਨਾਲ ਨਜਿੱਠਣ ਅਤੇ ਕੋਵਿਡ 19 ਮਹਾਮਾਰੀ ਦੁਆਰਾ ਪਈਆਂ ਰੋਕਾਂ ਦੇ ਮੱਦੇਨਜ਼ਰ ਆਪਣੇ ਕਾਰੋਬਾਰ ਫਿਰ ਤੋਂ ਸ਼ੁਰੂ ਕਰਨ ਲਈ ਸਹਾਇਤਾ ਦਿੱਤੀ ਹੈ ।

24 ਸਤੰਬਰ 2021 ਨੂੰ ਸਕੀਮ ਤਹਿਤ ਮਨਜ਼ੂਰ ਕੀਤੇ ਕਰਜ਼ੇ 2.86 ਲੱਖ ਕਰੋੜ ਦੀ ਰਾਸ਼ੀ ਪਾਰ ਕਰ ਚੁੱਕੇ ਹਨ ਅਤੇ ਕੁੱਲ ਜਾਰੀ ਗਰੰਟੀ ਵਿੱਚੋਂ ਕਰਜਿ਼ਆਂ ਲਈ ਜਾਰੀ ਗਰੰਟੀਆਂ ਵਿੱਚੋਂ ਸੂਖਮ , ਛੋਟੇ ਅਤੇ ਮੱਧਮ ਉੱਦਮਾਂ ਨੂੰ ਮਨਜ਼ੂਰ ਕੀਤੇ ਕਰਜਿ਼ਆਂ ਲਈ ਕਰੀਬ 95% ਗਰੰਟੀਆਂ ਜਾਰੀ ਕੀਤੀਆਂ ਗਈਆਂ ਹਨ ।

ਸਰਕਾਰ ਨੂੰ ਵੱਖ ਵੱਖ ਉਦਯੋਗਿਕ ਇਕਾਈਆਂ ਤੇ ਹੋਰ ਭਾਗੀਦਾਰਾਂ ਤੋਂ ਯੋਗ ਖੇਤਰਾਂ / ਕਾਰੋਬਾਰਾਂ ਦੀ ਸਹਾਇਤਾ ਲਗਾਤਾਰ ਯਕੀਨੀ ਬਣਾਉਣ ਲਈ ਸਕੀਮ ਨੂੰ ਵਧਾਉਣ ਸਬੰਧੀ ਮੰਗਾਂ ਪ੍ਰਾਪਤ ਹੋਈਆਂ ਹਨ । ਕੋਵਿਡ 19 ਮਹਾਮਾਰੀ ਦੀ ਦੂਜੀ ਲਹਿਰ ਦੁਆਰਾ ਪ੍ਰਭਾਵਿਤ ਵੱਖ ਵੱਖ ਕਾਰੋਬਾਰਾਂ ਦੀ ਸਹਾਇਤਾ ਦੇ ਮੱਦੇਨਜ਼ਰ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ ਦੀ ਸਮਾਂ ਸੀਮਾ ਵਧਾ ਕੇ 31—03—2022 ਕੀਤੀ ਗਈ ਹੈ , ਜਾਂ ਸਕੀਮ ਤਹਿਤ ਜਦੋਂ ਤੱਕ 4.5 ਲੱਖ ਕਰੋੜ ਰਾਸ਼ੀ ਦੀਆਂ ਗਰੰਟੀਆਂ ਜਾਰੀ ਨਹੀਂ ਹੋ ਜਾਂਦੀਆਂ , ਇਨ੍ਹਾਂ ਵਿੱਚੋਂ ਜੋ ਵੀ ਪਹਿਲਾਂ ਹੋਵੇ । ਇਸ ਤੋਂ ਇਲਾਵਾ ਸਕੀਮ ਤਹਿਤ ਵੰਡਣ ਦੀ ਆਖ਼ਰੀ ਤਰੀਕ ਨੂੰ ਵੀ ਹੁਣ 30—06—2022 ਤੱਕ ਵੱਧਾ ਦਿੱਤਾ ਗਿਆ ਹੈ । 

ਕੋਵਿਡ ਦੀ ਦੂਜੀ ਲਹਿਰ ਦੁਆਰਾ ਪ੍ਰਭਾਵਿਤ ਕਾਰੋਬਾਰਾਂ ਨੂੰ ਸਹਾਇਤਾ ਦੇਣ ਲਈ ਸਕੀਮ ਵਿੱਚ ਹੇਠ ਲਿਖੀਆਂ ਸੋਧਾਂ ਕੀਤੀਆਂ ਗਈਆਂ ਹਨ ।

1. ਈ ਸੀ ਐੱਲ ਜੀ ਐੱਸ 1.0 ਤੇ 2.0 ਤਹਿਤ ਮੌਜੂਦਾ ਕਰਜ਼ਾ ਧਾਰਕ 31—03—2021 ਜਾਂ 29—02—2020 ਤੱਕ ਖੜ੍ਹੇ ਕੁੱਲ ਕਰਜ਼ੇ ਦੇ 10 ਫ਼ੀਸਦ ਤੱਕ ਵਧੇਰੇ ਕਰਜ਼ਾ ਸਹਾਇਤਾ ਲੈਣ ਯੋਗ ਹੋਣਗੇ ।

2. ਕਾਰੋਬਾਰ ਜਿਨ੍ਹਾਂ ਨੇ ਈ ਸੀ ਐੱਲ ਜੀ ਐੱਸ 1.0 ਜਾਂ 2.0 ਤਹਿਤ ਸਹਾਇਤਾ ਨਹੀਂ ਲਈ ਉਹ 31—03—2021 ਤੱਕ ਆਪਣੇ ਖੜ੍ਹੇ ਕਰਜ਼ੇ ਦਾ 30% ਸਹਾਇਤਾ ਕਰਜ਼ਾ ਲੈ ਸਕਦੇ ਹਨ ।

3. ਈ ਸੀ ਐੱਲ ਜੀ ਐੱਸ 3.0 ਤਹਿਤ ਦਿੱਤੇ ਗਏ ਖੇਤਰਾਂ ਵਿੱਚ ਕਾਰੋਬਾਰ, ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਈ ਸੀ ਐੱਲ ਜੀ ਐੱਸ ਦੀ ਸਹਾਇਤਾ ਨਹੀਂ ਲਈ, ਉਹ 31—03—2021 ਤੱਕ ਆਪਣੇ ਖੜ੍ਹੇ ਕਰਜ਼ੇ ਦੀ 40 ਫੀਸਦ ਤੱਕ ਕਰਜ਼ਾ ਸਹਾਇਤਾ ਲੈ ਸਕਦੇ ਹਨ । ਪ੍ਰਤੀ ਕਰਜ਼ਾ ਧਾਰਕ ਵੱਧ ਤੋਂ ਵੱਧ 200 ਕਰੋੜ ਲੈ ਸਕਦਾ ਹੈ ।

4. ਮੌਜੂਦਾ ਈ ਸੀ ਐੱਲ ਜੀ ਐੱਸ ਕਰਜ਼ਾ ਧਾਰਕਾਂ ਦੁਆਰਾ ਇਨ੍ਹਾਂ ਸੀਮਾਵਾਂ ਤਹਿਤ ਵਾਧੂ ਕਰਜ਼ਾ ਲਿਆ ਜਾ ਸਕਦਾ ਹੈ, ਜਿਨ੍ਹਾਂ ਦੀ ਕੱਟ ਆਫ ਡੇਟ 29—02—2020 ਤੋਂ ਬਦਲ ਕੇ 31—03—2021 ਹੋਣ ਨਾਲ ਯੋਗਤਾ ਵਿੱਚ ਵਾਧਾ ਹੋਇਆ ਹੈ ।

5. ਇਸੇ ਤਰ੍ਹਾਂ ਹੀ ਕਰਜ਼ਾ ਧਾਰਕ ਜਿਨ੍ਹਾਂ ਨੇ ਈ ਸੀ ਐੱਲ ਜੀ ਐੱਸ ਤਹਿਤ ਸਹਾਇਤਾ ਲਈ ਹੈ ਅਤੇ ਜਿਨ੍ਹਾਂ ਦਾ ਕਰਜ਼ਾ 31—03—2021 ਤੱਕ ਖੜ੍ਹਾ ਕਰਜ਼ਾ (ਈ ਸੀ ਐੱਲ ਜੀ ਐੱਸ ਤਹਿਤ ਸਹਾਇਤਾ ਕੱਢਣ ਤੋਂ ਬਾਅਦ) ਵੀ 29—02—2020 ਨੂੰ ਖੜ੍ਹੇ ਕਰਜ਼ੇ ਤੋਂ ਵੱਧ ਹੈ , ਉਹ ਵੀ  ਈ ਸੀ ਐੱਲ ਜੀ ਐੱਸ 1.0 , 2.0 ਜਾਂ 3.0 ਤਹਿਤ ਦਿੱਤੇ ਗਏ ਕੈਪ ਦੇ ਅੰਦਰ ਵਧੇਰੇ ਸਹਾਇਤਾ ਲੈਣ ਯੋਗ ਹੋਣਗੇ ।

ਕੀਤੀਆਂ ਗਈਆਂ ਸੋਧਾਂ ਯਕੀਨੀ ਬਣਾਉਣਗੀਆਂ ਕਿ ਕੋਵਿਡ 19 ਦੀ ਦੂਜੀ ਲਹਿਰ ਦੁਆਰਾ ਬੁਰੇ ਪ੍ਰਭਾਵ ਵਾਲੇ ਕਾਰੋਬਾਰਾਂ ਨੂੰ ਵਧੇਰੇ ਕੋਲੈਟਰਲ ਮੁਕਤ ਤਰਲਤਾ ਮਿਲੇ । ਇਸ ਤੋਂ ਇਲਾਵਾ ਇਹ ਸਾਰੇ ਈ ਸੀ ਐੱਲ ਜੀ ਐੱਸ ਕਰਜ਼ਾ ਧਾਰਕਾਂ (ਜੋ ਜਿ਼ਆਦਾਤਰ ਐੱਮ ਐੱਸ ਐੱਮ ਈਜ਼ ਇਕਾਈਆਂ ਵਿੱਚ ਹਨ) ਤਿਓਹਾਰੀ ਅਤੇ ਰੁਝੇਵਿਆਂ ਭਰੇ ਸੀਜ਼ਨ ਵਿੱਚ ਬਹੁਤ ਲੋੜੀਂਦੀ ਸਹਾਇਤਾ ਮੁਹੱਈਆ ਕਰੇਗੀ ।

ਇਸ ਸਬੰਧ ਵਿੱਚ ਸੋਧੇ ਸੰਚਾਲਨ ਦਿਸ਼ਾ ਨਿਰਦੇਸ਼ ਵੱਖਰੇ ਤੌਰ ਤੇ ਨੈਸ਼ਨਲ ਕ੍ਰੈਡਿਟ ਗਰੰਟੀ ਟਰਸਟੀ ਕੰਪਨੀ ਲਿਮਟਡ (ਐੱਨ ਸੀ ਜੀ ਟੀ ਸੀ ) ਦੁਆਰਾ ਵੱਖਰੇ ਤੌਰ ਤੇ ਜਾਰੀ ਕੀਤੇ ਜਾ ਰਹੇ ਹਨ ।

**********

 



ਆਰ ਐੱਮ / ਕੇ ਐੱਮ ਐੱਨ


(Release ID: 1759359) Visitor Counter : 234