ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਛੱਤੀਸਗੜ੍ਹ ਦੇ ਰਾਏਪੁਰ ਵਿੱਚ ਵਿਸ਼ੇਸ਼ ਗੁਣਾਂ ਵਾਲੀਆਂ ਫ਼ਸਲਾਂ ਦੀਆਂ 35 ਕਿਸਮਾਂ ਰਾਸ਼ਟਰ ਨੂੰ ਸਮਰਪਿਤ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 28 SEP 2021 3:22PM by PIB Chandigarh

ਨਮਸਕਾਰ ਜੀ! ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀਮਾਨ ਨਰੇਂਦਰ ਸਿੰਘ ਤੋਮਰ ਜੀ,  ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਸ਼ ਬਘੇਲ ਜੀ, ਮੰਤਰੀ ਮੰਡਲ ਦੇ ਮੇਰੇ ਹੋਰ ਸਹਿਯੋਗੀ ਸ਼੍ਰੀ ਪੁਰੁਸ਼ੋਤਮ ਰੁਪਾਲਾ ਜੀ, ਸ਼੍ਰੀ ਕੈਲਾਸ਼ ਚੌਧਰੀ ਜੀ, ਭੈਣ ਸ਼ੋਭਾ ਜੀ, ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਰਮਨ ਸਿੰਘ  ਜੀ, ਨੇਤਾ ਵਿਰੋਧੀ ਧਿਰ ਸ਼੍ਰੀ ਧਰਮ ਲਾਲ ਕੌਸ਼ਿਕ ਜੀ, ਖੇਤੀਬਾੜੀ ਸਿੱਖਿਆ ਨਾਲ ਜੁੜੇ ਸਾਰੇ ਵੀਸੀ, ਡਾਇਰੈਕਟਰਸ, ਵਿਗਿਆਨੀ ਸਾਥੀ ਅਤੇ ਮੇਰੇ ਪਿਆਰੇ ਕਿਸਾਨ ਭੈਣੋਂ ਅਤੇ ਭਾਈਓ!

ਸਾਡੇ ਇੱਥੇ ਉੱਤਰ ਭਾਰਤ ਵਿੱਚ ਘਾਘ ਅਤੇ ਭੱਡਰੀ ਦੀਆਂ ਖੇਤੀਬਾੜੀ ਸਬੰਧੀ ਕਹਾਵਤਾਂ ਬਹੁਤ ਮਕਬੂਲ ਰਹੀਆਂ ਹਨ ਘਾਘ ਨੇ ਅੱਜ ਤੋਂ ਕਈ ਸ਼ਤਾਬਦੀ ਪਹਿਲਾਂ ਕਿਹਾ ਸੀ -

ਜੇਤੇ ਗਹਿਰਾ ਜੋਤੇ ਖੇਤ, 

ਪਰੇ ਬੀਜ, ਫਲ ਤੇਤੇ ਦੇਤ

( जेते गहिरा जोते खेत,

परे बीजफल तेते देत।)

ਯਾਨੀ ਖੇਤ ਦੀ ਜੁਤਾਈ ਜਿਤਨੀ ਗਹਿਰੀ ਕੀਤੀ ਜਾਂਦੀ ਹੈ, ਬੀਜ ਬੀਜਣ ’ਤੇ ਉਪਜ ਵੀ ਉਤਨੀ ਹੀ ਅਧਿਕ ਹੁੰਦੀ ਹੈ। ਇਹ ਕਹਾਵਤਾਂ, ਭਾਰਤ ਦੀ ਖੇਤੀਬਾੜੀ ਦੇ ਸੈਂਕੜੇ ਸਾਲ ਪੁਰਾਣੇ ਅਨੁਭਵਾਂ  ਦੇ ਬਾਅਦ ਬਣੀਆਂ ਹਨ। ਇਹ ਦੱਸਦੀਆਂ ਹਨ ਕਿ ਭਾਰਤੀ ਖੇਤੀਬਾੜੀ ਹਮੇਸ਼ਾ ਤੋਂ ਕਿਤਨੀ ਵਿਗਿਆਨਕ ਰਹੀ ਹੈ। ਖੇਤੀਬਾੜੀ ਅਤੇ ਵਿਗਿਆਨ ਦੇ ਇਸ ਤਾਲਮੇਲ ਦਾ ਨਿਰੰਤਰ ਵਧਦੇ ਰਹਿਣਾ, 21ਵੀਂ ਸਦੀ  ਦੇ ਭਾਰਤ ਲਈ ਬਹੁਤ ਜ਼ਰੂਰੀ ਹੈ। ਅੱਜ ਇਸੇ ਨਾਲ ਜੁੜਿਆ ਇੱਕ ਹੋਰ ਅਹਿਮ ਕਦਮ ਉਠਾਇਆ ਜਾ ਰਿਹਾ ਹੈ। ਸਾਡੇ ਦੇਸ਼ ਦੇ ਆਧੁਨਿਕ ਸੋਚ ਵਾਲੇ ਕਿਸਾਨਾਂ ਨੂੰ ਇਹ ਸਮਰਪਿਤ ਕੀਤਾ ਜਾ ਰਿਹਾ ਹੈ ਅਤੇ ਛੋਟੇ-ਛੋਟੇ ਕਿਸਾਨਾਂ ਦੀ ਜ਼ਿੰਦਗੀ ਵਿੱਚ ਬਦਲਾਅ ਦੀ ਆਸ ਦੇ ਨਾਲ ਇਹ ਬਹੁਤ ਬੜੀ ਸੁਗਾਤ ਅੱਜ ਮੈਂ ਮੇਰੇ ਦੇਸ਼  ਦੇ ਕੋਟਿ-ਕੋਟਿ ਕਿਸਾਨਾਂ ਦੇ ਚਰਨਾਂ ਵਿੱਚ ਸਮਰਪਿਤ ਕਰ ਰਿਹਾ ਹਾਂ ਅਲੱਗ-ਅਲੱਗ ਫ਼ਸਲਾਂ ਦੀਆਂ 35 ਨਵੀਆਂ ਵੈਰਾਇਟੀਜ਼ ਅੱਜ ਜਾਰੀ ਹੋਈਆਂ ਹਨ ਅੱਜ ਰਾਏਪੁਰ ਵਿੱਚ National Institute of Biotic Stress Management ਦਾ ਲੋਕ-ਅਰਪਣ ਵੀ ਹੋਇਆ ਹੈ। ਚਾਰ ਐਗਰੀਕਲਚਰ ਯੂਨੀਵਰਸਿਟੀਜ਼ ਨੂੰ ਗ੍ਰੀਨ ਕੈਂਪਸ ਅਵਾਰਡ ਵੀ ਦਿੱਤੇ ਗਏ ਹਨ ਮੈਂ ਆਪ ਸਭ ਨੂੰ, ਦੇਸ਼ ਦੇ ਕਿਸਾਨਾਂ ਨੂੰ, ਖੇਤੀਬਾੜੀ ਵਿਗਿਆਨੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ

ਸਾਥੀਓ, 

ਬੀਤੇ 6-7 ਸਾਲਾਂ ਵਿੱਚ ਸਾਇੰਸ ਅਤੇ ਟੈਕਨੋਲੋਜੀ ਨੂੰ ਖੇਤੀ ਨਾਲ ਜੁੜੀਆਂ ਚੁਣੌਤੀਆਂ ਦੇ ਸਮਾਧਾਨ ਦੇ ਲਈ ਪ੍ਰਾਥਮਿਕਤਾ ਦੇ ਅਧਾਰ ‘ਤੇ ਉਪਯੋਗ ਕੀਤਾ ਜਾ ਰਿਹਾ ਹੈ। ਵਿਸ਼ੇਸ਼ ਰੂਪ ਨਾਲ ਬਦਲਦੇ ਹੋਏ ਮੌਸਮ ਵਿੱਚ, ਨਵੀਆਂ ਪਰਿਸਥਿਤੀਆਂ ਦੇ ਅਨੁਕੂਲ, ਅਧਿਕ ਪੋਸ਼ਣ ਯੁਕਤ ਬੀਜਾਂ, ਇਸ ‘ਤੇ ਸਾਡਾ ਫੋਕਸ ਬਹੁਤ ਅਧਿਕ ਹੈ। ਹਾਲ ਦੇ ਵਰ੍ਹਿਆਂ ਵਿੱਚ ਅਲੱਗ-ਅਲੱਗ ਫ਼ਸਲਾਂ ਦੀਆਂ ਐਸੀਆਂ 1300 ਤੋਂ ਅਧਿਕ Seed Varieties, ਬੀਜ ਦੀਆਂ ਵਿਵਿਧਤਾਵਾਂ ਤਿਆਰ ਕੀਤੀਆਂ ਗਈਆਂ ਹਨ ਇਸੇ ਸੀਰੀਜ਼ ਵਿੱਚ ਅੱਜ 35 ਹੋਰ Crop Varieties ਦੇਸ਼ ਦੇ ਕਿਸਾਨਾਂ ਦੇ ਚਰਨਾਂ ਵਿੱਚ ਸਮਰਪਿਤ ਕੀਤੀਆਂ ਜਾ ਰਹੀਆਂ ਹਨ। ਇਹ Crop Varieties, ਇਹ ਬੀਜ, ਜਲਵਾਯੂ ਪਰਿਵਰਤਨ ਦੇ ਪ੍ਰਭਾਵ ਤੋਂ ਖੇਤੀ ਦੀ ਸੁਰੱਖਿਆ ਕਰਨ ਅਤੇ ਕੁਪੋਸ਼ਣ ਮੁਕਤ ਭਾਰਤ ਦੇ ਅਭਿਯਾਨ ਵਿੱਚ ਬਹੁਤ ਸਹਾਇਕ ਹੋਣ ਵਾਲਾ ਇਹ ਸਾਡੇ ਵਿਗਿਆਨੀਆਂ ਦੀ ਖੋਜ ਦਾ ਪਰਿਣਾਮ ਹੈ। ਇਹ ਨਵੀਆਂ Varieties, ਮੌਸਮ ਦੀਆਂ ਕਈ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਨਿਪਟਣ ਦੇ  ਸਮਰੱਥ ਤਾਂ ਹਨ ਹੀ, ਇਨ੍ਹਾਂ ਵਿੱਚ ਪੌਸ਼ਟਿਕ ਤੱਤ ਵੀ ਜ਼ਿਆਦਾ ਹਨ  ਇਨ੍ਹਾਂ ਵਿਚੋਂ ਕੁਝ Varieties ਘੱਟ ਪਾਣੀ ਵਾਲੇ ਖੇਤਰਾਂ ਦੇ ਲਈ ਹਨ, ਕੁਝ crop ਗੰਭੀਰ ਰੋਗਾਂ ਤੋਂ  ਸੁਰੱਖਿਅਤ ਹਨ, ਕੁਝ ਜਲਦੀ ਤਿਆਰ ਹੋ ਜਾਣ ਵਾਲੀਆਂ ਹਨ, ਕੁਝ ਖਾਰੇ ਪਾਣੀ ਵਿੱਚ ਹੋ ਸਕਦੀਆਂ ਹਨ। ਯਾਨੀ ਦੇਸ਼ ਦੀਆਂ ਅਲੱਗ-ਅਲੱਗ ਪਰਿਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਨ੍ਹਾਂ ਨੂੰ ਤਿਆਰ ਕੀਤਾ ਗਿਆ ਹੈ। ਛੱਤੀਸਗੜ੍ਹ ਦੇ National Institute of Biotic Stress Management ਦੇ ਤੌਰ ’ਤੇ ਦੇਸ਼ ਨੂੰ ਇੱਕ ਨਵਾਂ ਰਾਸ਼ਟਰੀ ਸੰਸਥਾਨ ਮਿਲਿਆ ਹੈ। ਇਹ ਸੰਸਥਾਨ, ਮੌਸਮ ਅਤੇ ਹੋਰ ਪਰਿਸਥਿਤੀਆਂ  ਦੇ ਬਦਲਾਅ ਤੋਂ ਪੈਦਾ ਹੋਈਆਂ ਚੁਣੌਤੀਆਂ-Biotic stress ਇਸ ਨਾਲ ਨਿਪਟਣ ਵਿੱਚ ਦੇਸ਼ ਦੇ ਪ੍ਰਯਤਨਾਂ ਨੂੰ ਵਿਗਿਆਨਕ ਮਾਰਗਦਰਸ਼ਨ ਮਿਲੇਗਾ, ਵਿਗਿਆਨਕ ਸਹਾਇਤਾ ਮਿਲੇਗੀ ਅਤੇ ਉਹ ਬਹੁਤ ਬਲ ਦੇਵੇਗਾ ਇੱਥੋਂ ਜੋ ਮੈਨਪਾਵਰ ਟ੍ਰੇਨ ਹੋਵੇਗਾ, ਜੋ ਸਾਡਾ ਯੁਵਾਧਨ ਤਿਆਰ ਹੋਣਗੇ,  ਵਿਗਿਆਨਕ ਮਨ-ਮਸਤਕ ਦੇ ਨਾਲ ਜੋ ਸਾਡਾ ਵਿਗਿਆਨੀ ਤਿਆਰ ਹੋਵੇਗਾ, ਜੋ ਇੱਥੇ ਸਮਾਧਾਨ ਤਿਆਰ ਹੋਣਗੇ, ਜੋ solution ਨਿਕਲਣਗੇ, ਉਹ ਦੇਸ਼ ਦੀ ਖੇਤੀਬਾੜੀ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਕਾਰਗਰ ਸਿੱਧ ਹੋਣਗੇ

ਸਾਥੀਓ, 

ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਦੇਸ਼ ਵਿੱਚ ਫ਼ਸਲਾਂ ਦਾ ਕਿਤਨਾ ਬੜਾ ਹਿੱਸਾ, ਕੀੜਿਆਂ ਦੀ ਵਜ੍ਹਾ ਨਾਲ ਬਰਬਾਦ ਹੋ ਜਾਂਦਾ ਹੈ। ਇਸ ਨਾਲ ਕਿਸਾਨਾਂ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ। ਪਿਛਲੇ ਵਰ੍ਹੇ ਹੀ ਕੋਰੋਨਾ ਖ਼ਿਲਾਫ਼ ਲੜਾਈ ਦੇ ਦਰਮਿਆਨ ਅਸੀਂ ਦੇਖਿਆ ਹੈ ਕਿ ਕਿਵੇਂ ਟਿੱਡੀ ਦਲ ਨੇ ਵੀ ਅਨੇਕ ਰਾਜਾਂ ਵਿੱਚ ਬੜਾ ਹਮਲਾ ਕਰ ਦਿੱਤਾ ਸੀ ਭਾਰਤ ਨੇ ਬਹੁਤ ਪ੍ਰਯਤਨ ਕਰਕੇ ਤਦ ਇਸ ਹਮਲੇ ਨੂੰ ਰੋਕਿਆ ਸੀ, ਕਿਸਾਨਾਂ ਦਾ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਉਣ ਦਾ ਭਰਪੂਰ ਪ੍ਰਯਤਨ ਕੀਤਾ ਗਿਆ ਸੀ ਮੈਂ ਸਮਝਦਾ ਹਾਂ ਕਿ ਇਸ ਨਵੇਂ ਸੰਸਥਾਨ ’ਤੇ ਬਹੁਤ ਬੜੀ ਜ਼ਿੰਮੇਵਾਰੀ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਇੱਥੇ ਕੰਮ ਕਰਨ ਵਾਲੇ ਵਿਗਿਆਨੀ ਦੇਸ਼ ਦੀਆਂ ਉਮੀਦਾਂ ’ਤੇ ਖਰਾ ਉਤਰਨਗੇ

ਸਾਥੀਓ, 

ਖੇਤੀ-ਕਿਸਾਨੀ ਨੂੰ ਜਦੋਂ ਸੁਰੱਖਿਆ ਮਿਲਦੀ ਹੈ, ਸੁਰੱਖਿਆ ਕਵਚ ਮਿਲਦਾ ਹੈ, ਤਾਂ ਉਸ ਦਾ ਹੋਰ ਤੇਜ਼ੀ ਨਾਲ ਵਿਕਾਸ ਹੁੰਦਾ ਹੈ। ਕਿਸਾਨਾਂ ਦੀ ਜ਼ਮੀਨ ਨੂੰ ਸੁਰੱਖਿਆ ਦੇਣ ਦੇ ਲਈ, ਉਨ੍ਹਾਂ ਨੂੰ ਅਲੱਗ-ਅਲੱਗ ਚਰਨਾਂ ਵਿੱਚ 11 ਕਰੋੜ Soil Health Card ਦਿੱਤੇ ਗਏ ਹਨ ਇਸ ਦੀ ਵਜ੍ਹਾ ਨਾਲ ਕਿਸਾਨਾਂ ਨੂੰ ਆਪਣੀ ਜੋ ਜ਼ਮੀਨ ਹੈ ਉਸ ਦੀਆਂ ਕੀ ਮਰਯਾਦਾਵਾਂ ਹਨ, ਉਸ ਜ਼ਮੀਨ ਦੀ ਕੀ ਸ਼ਕਤੀ ਹੈ, ਇਸ ਪ੍ਰਕਾਰ ਦੇ ਬੀਜ ਬੀਜਣ ਨਾਲ ਕਿਸ ਪ੍ਰਕਾਰ ਦੀ ਫ਼ਸਲ ਬੀਜਣ ਨਾਲ ਅਧਿ‍ਕ ਲਾਭ ਹੁੰਦਾ ਹੈ। ਦਵਾਈਆਂ ਕਿਹੜੀਆਂ ਜ਼ਰੂਰੀ ਪੈਣਗੀਆਂ, fertilizer ਕਿਹੜਾ ਜ਼ਰੂਰੀ ਪਵੇਗਾ, ਇਹ ਸਾਰੀਆਂ ਚੀਜ਼ਾਂ ਉਸ Soil Health Card ਦੇ ਕਾਰਨ ਜ਼ਮੀਨ ਦੀ ਸਿਹਤ ਦਾ ਪਤਾ ਚਲਣ ਦੇ ਕਾਰਨ, ਇਸ ਦੀ ਵਜ੍ਹਾ ਨਾਲ ਕਿਸਾਨਾਂ ਨੂੰ ਬਹੁਤ ਲਾਭ ਹੋਇਆ ਹੈ, ਉਨ੍ਹਾਂ ਦਾ ਖ਼ਰਚਾ ਵੀ ਘੱਟ ਹੋਇਆ ਹੈ ਅਤੇ ਉਪਜ ਵੀ ਵਧੀ ਹੈ। ਉਸੇ ਪ੍ਰਕਾਰ ਨਾਲ, ਯੂਰੀਆ ਦੀ 100 ਪਰਸੈਂਟ ਨਿੰਮ ਕੋਟਿੰਗ ਕਰਕੇ, ਅਸੀਂ ਖਾਦ ਨੂੰ ਲੈ ਕੇ ਹੋਣ ਵਾਲੀ ਚਿੰਤਾ ਨੂੰ ਵੀ ਦੂਰ ਕੀਤਾ ਕਿਸਾਨਾਂ ਨੂੰ ਪਾਣੀ ਦੀ ਸੁਰੱਖਿਆ ਦੇਣ ਦੇ ਲਈ, ਅਸੀਂ ਸਿੰਚਾਈ ਪ੍ਰੋਜੈਕਟ ਸ਼ੁਰੂ ਕੀਤੇ, ਦਹਾਕਿਆਂ ਤੋਂ ਲਟਕੇ ਕਰੀਬ-ਕਰੀਬ 100 ਸਿੰਚਾਈ ਪ੍ਰਜੈਕਟਾਂ ਨੂੰ ਪੂਰਾ ਕਰਨ ਦਾ ਅਭਿਯਾਨ ਚਲਾਇਆ, ਬਹੁਤ ਬੜੀ ਮਾਤਰਾ ਵਿੱਚ ਬਜਟ ਲਗਾ ਦਿੱਤਾ ਇਸ ਦੇ ਲਈ, ਉਸ ਦੇ ਕਾਰਨ ਕਿਸਾਨਾਂ ਨੂੰ ਪਾਣੀ ਮਿਲ ਜਾਵੇ ਤਾਂ ਉਹ ਪਾਣੀ ਤੋਂ ਪਰਾਕ੍ਰਮ ਕਰਕੇ ਦਿਖਾਉਂਦਾ ਹੈ। ਉਸੇ ਪ੍ਰਕਾਰ ਨਾਲ ਪਾਣੀ ਬਚਾਉਣ ਲਈ ਅਸੀਂ micro irrigation, sprinkler ਇਨ੍ਹਾਂ ਚੀਜ਼ਾਂ ਲਈ ਵੀ ਬੜੀ ਆਰਥਿ‍ਕ ਮਦਦ ਕਰਕੇ ਕਿਸਾਨਾਂ ਤੱਕ ਇਹ ਵਿਵਸਥਾਵਾਂ ਪਹੁੰਚਾਉਣ ਦਾ ਪ੍ਰਯਤਨ ਕੀਤਾ  ਫ਼ਸਲਾਂ ਨੂੰ ਰੋਗਾਂ ਤੋਂ ਬਚਾਉਣ ਦੇ ਲਈ, ਜ਼ਿਆਦਾ ਉਪਜ ਦੇ ਲਈ ਕਿਸਾਨਾਂ ਨੂੰ ਨਵੀਆਂ-ਨਵੀਆਂ ਵੈਰਾਇਟੀਜ਼ ਦੇ ਬੀਜ ਦਿੱਤੇ ਗਏ ਕਿਸਾਨ, ਖੇਤੀ ਦੇ ਨਾਲ-ਨਾਲ ਬਿਜਲੀ ਪੈਦਾ ਕਰੇ, ਅੰਨਦਾਤਾ ਊਰਜਾਦਾਤਾ ਵੀ ਬਣੇ, ਆਪਣੀਆਂ ਖ਼ੁਦ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰ ਸਕੇ, ਇਸ ਦੇ ਲਈ ਪੀਐੱਮ ਕੁਸੁਮ ਅਭਿਯਾਨ ਵੀ ਚਲਾਇਆ ਜਾ ਰਿਹਾ ਹੈ। ਲੱਖਾਂ ਕਿਸਾਨਾਂ ਨੂੰ ਸੋਲਰ ਪੰਪ ਵੀ ਦਿੱਤੇ ਗਏ ਹਨ ਉਸੇ ਤਰ੍ਹਾਂ, ਅੱਜ ਤਾਂ ਮੌਸਮ ਦੇ ਵਿਸ਼ੇ ਵਿੱਚ ਤਾਂ ਹਮੇਸ਼ਾ ਦੁਨੀਆ ਭਰ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਸਾਡੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਜੀ ਕਿਤਨੇ ਪ੍ਰਕਾਰ ਦੀਆਂ ਕੁਦਰਤੀ ਆਪਦਾਵਾਂ ਆਉਂਦੀਆਂ ਰਹਿੰਦੀਆਂ ਹਨ, climate change ਦੇ ਕਾਰਨ ਕੀ-ਕੀ ਮੁਸੀਬਤਾਂ ਆਉਂਦੀਆਂ ਹਨ ਬੜੇ ਚੰਗੇ ਢੰਗ ਨਾਲ ਉਨ੍ਹਾਂ ਨੇ ਵਰਣਨ ਕੀਤਾ ਹੁਣ ਤੁਸੀਂ ਜਾਣਦੇ ਹੋ, ਗੜੇਮਾਰੀ ਅਤੇ ਮੌਸਮ ਦੀ ਮਾਰ ਤੋਂ ਕਿਸਾਨਾਂ ਨੂੰ ਸੁਰੱਖਿਆ ਦੇਣ ਲਈ ਅਸੀਂ ਕਈ ਚੀਜ਼ਾਂ ਵਿੱਚ ਪਰਿਵਰਤਨ ਕੀਤੇ, ਪਹਿਲਾਂ ਦੇ ਸਾਰੇ ਨਿਯਮਾਂ ਵਿੱਚ ਬਦਲਾਅ ਲਿਆਂਦੇ ਤਾਕਿ ਕਿਸਾਨ ਨੂੰ ਸਭ ਤੋਂ ਅਧਿਕ ਲਾਭ ਹੋਵੇ, ਇਸ ਨੁਕਸਾਨ  ਦੇ ਸਮੇਂ ਉਸ ਨੂੰ ਦਿੱਕਤ ਨਾ ਆਵੇ, ਇਹ ਸਾਰੇ ਪਰਿਵਰਤਨ ਕੀਤੇ ਪੀਐੱਮ ਫ਼ਸਲ ਬੀਮਾ ਯੋਜਨਾ, ਇਸ ਨਾਲ ਵੀ ਕਿਸਾਨਾਂ ਨੂੰ ਬਹੁਤ ਲਾਭ ਹੋਵੇ ਅਤੇ ਸੁਰੱਖਿਆ ਮਿਲੇ,  ਇਸ ਦੀ ਚਿੰਤਾ ਕੀਤੀ ਇਸ ਪਰਿਵਰਤਨ ਦੇ ਬਾਅਦ ਕਿਸਾਨਾਂ ਨੂੰ ਕਰੀਬ-ਕਰੀਬ ਇਹ ਜੋ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਵਿੱਚ ਜੋ ਪਰਿਵਰਤਨ ਲਿਆਂਦੇ ਉਸ ਦੇ ਕਾਰਨ ਕਿਸਾਨਾਂ ਨੂੰ ਕਰੀਬ-ਕਰੀਬ ਇੱਕ ਲੱਖ ਕਰੋੜ ਰੁਪਏ ਦੀ ਕਲੇਮ ਰਾਸ਼ੀ ਦਾ ਭੁਗਤਾਨ ਕੀਤਾ ਗਿਆ ਹੈ। ਇੱਕ ਲੱਖ ਕਰੋੜ ਰੁਪਿਆ ਇਸ ਸੰਕਟ ਦੀ ਘੜੀ ਵਿੱਚ ਕਿਸਾਨ ਦੀ ਜੇਬ ਵਿੱਚ ਗਿਆ ਹੈ

ਸਾਥੀਓ, 

MSP ਵਿੱਚ ਵਾਧੇ ਦੇ ਨਾਲ-ਨਾਲ ਅਸੀਂ ਖਰੀਦ ਪ੍ਰਕਿਰਿਆ ਵਿੱਚ ਵੀ ਸੁਧਾਰ ਕੀਤਾ ਤਾਕਿ ਅਧਿਕ-ਤੋਂ – ਅਧਿਕ ਕਿਸਾਨਾਂ ਨੂੰ ਇਸ ਦਾ ਲਾਭ ਮਿਲ ਸਕੇ ਰਬੀ ਸੀਜ਼ਨ ਵਿੱਚ 430 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਕਣਕ ਖਰੀਦੀ ਗਈ ਹੈ। ਇਸ ਦੇ ਲਈ ਕਿਸਾਨਾਂ ਨੂੰ 85 ਹਜ਼ਾਰ ਕਰੋੜ ਤੋਂ ਅਧਿਕ ਦਾ ਭੁਗਤਾਨ ਕੀਤਾ ਗਿਆ ਹੈ। ਕੋਵਿਡ ਦੇ ਦੌਰਾਨ ਕਣਕ ਖਰੀਦ ਕੇਂਦਰਾਂ ਦੀ ਸੰਖਿਆ 3 ਗੁਣਾ ਤੱਕ ਵਧਾਈ ਹੈ। ਨਾਲ ਹੀ ਦਲਹਲ-ਤਿਲਹਨ ਇਨ੍ਹਾਂ ਖਰੀਦ ਕੇਂਦਰਾਂ ਦੀ ਸੰਖਿਆ ਵੀ ਤਿੰਨ ਗੁਣਾ ਵਧਾਈ ਗਈ ਹੈ। ਕਿਸਾਨਾਂ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਕਿਸਾਨ ਸਨਮਾਨ ਨਿਧੀ ਦੇ ਤਹਿਤ 11 ਕਰੋੜ ਤੋਂ ਅਧਿਕ ਸਾਡੇ ਹਰ ਕਿਸਾਨ ਨੂੰ ਅਤੇ ਉਸ ਵਿੱਚ ਜ਼ਿਆਦਾਤਰ ਛੋਟੇ ਕਿਸਾਨ ਹਨ 10 ਵਿੱਚੋਂ 8 ਕਿਸਾਨ ਸਾਡੇ ਦੇਸ਼ ਵਿੱਚ ਛੋਟੇ ਕਿਸਾਨ ਹਨ, ਬਹੁਤ ਛੋਟੇ-ਛੋਟੇ ਜ਼ਮੀਨ ਦੇ ਟੁਕੜੇ ’ਤੇ ਪਲ ਰਹੇ ਹਨ ਐਸੇ ਕਿਸਾਨਾਂ ਨੂੰ ਕਰੀਬ-ਕਰੀਬ 1 ਲੱਖ 60 ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਰੁਪਏ ਸਿੱਧੇ ਉਨ੍ਹਾਂ ਦੇ ਬੈਂਕ ਅਕਾਊਂਟ ਦੇ ਪਾਸ ਭੇਜੇ ਗਏ ਹਨ ਇਸ ਵਿੱਚੋਂ ਇੱਕ ਲੱਖ ਕਰੋੜ ਰੁਪਏ ਤੋਂ ਅਧਿਕ ਰਾਸ਼ੀ ਤਾਂ ਇਸ ਕੋਰੋਨਾ ਕਾਲ ਵਿੱਚ ਭੇਜੀ ਗਈ ਹੈ। ਕਿਸਾਨਾਂ ਨੂੰ ਟੈਕਨੋਲੋਜੀ ਨਾਲ ਜੋੜਨ ਦੇ ਲਈ ਅਸੀਂ ਉਨ੍ਹਾਂ ਦੀ ਬੈਂਕਾਂ ਨਾਲ ਮਦਦ ਕੀਤੀ ਅਤੇ ਉਸ ਮਦਦ ਦੀ ਪੂਰੀ ਪ੍ਰਕਿਰਿਆ ਨੂੰ ਬਹੁਤ ਅਸਾਨ ਬਣਾਇਆ ਗਿਆ ਹੈ। ਅੱਜ ਕਿਸਾਨਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਮੌਸਮ ਦੀ ਜਾਣਕਾਰੀ ਮਿਲ ਰਹੀ ਹੈ। ਹਾਲ ਹੀ ਵਿੱਚ ਅਭਿਯਾਨ ਚਲਾ ਕੇ 2 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦਿੱਤੇ ਗਏ ਹਨ ਮੱਛੀ ਪਾਲਣ ਕਰਨ ਵਾਲੇ ਅਤੇ ਡੇਅਰੀ ਸੈਕਟਰ ਨਾਲ ਜੁੜੇ ਕਿਸਾਨਾਂ ਨੂੰ ਵੀ KCC ਨਾਲ ਜੋੜਿਆ ਗਿਆ ਹੈ  10 ਹਜ਼ਾਰ ਤੋਂ ਜ਼ਿਆਦਾ ਕਿਸਾਨ ਉਤਪਾਦਕ ਸੰਗਠਨ ਹੋਣ, e-Nam ਯੋਜਨਾ ਦੇ ਤਹਿਤ ਜ਼ਿਆਦਾ ਤੋਂ ਜ਼ਿਆਦਾ ਖੇਤੀਬਾੜੀ ਮੰਡੀਆਂ ਨੂੰ ਜੋੜਨਾ ਹੋਵੇ, ਮੌਜੂਦਾ ਖੇਤੀਬਾੜੀ ਮੰਡੀਆਂ ਦਾ ਆਧੁਨਿਕੀਕਰਣ ਹੋਵੇ,  ਇਹ ਸਾਰੇ ਕਾਰਜ ਤੇਜ਼ ਗਤੀ ਨਾਲ ਕੀਤੇ ਜਾ ਰਹੇ ਹਨ ਦੇਸ਼ ਦੇ ਕਿਸਾਨਾਂ ਅਤੇ ਦੇਸ਼ ਦੀ ਖੇਤੀਬਾੜੀ ਨਾਲ ਜੁੜੇ ਜੋ ਕੰਮ ਬੀਤੇ 6-7 ਵਰ੍ਹਿਆਂ ਵਿੱਚ ਹੋਏ ਹਨ,  ਉਨ੍ਹਾਂ ਨੇ ਆਉਣ ਵਾਲੇ 25 ਵਰ੍ਹਿਆਂ ਦੇ ਬੜੇ ਰਾਸ਼ਟਰੀ ਸੰਕਲਪਾਂ ਦੀ ਸਿੱਧੀ ਦੇ ਲਈ ਕਿਉਂਕਿ 25 ਸਾਲ ਦੇ ਬਾਅਦ ਸਾਡਾ ਦੇਸ਼ ਆਜ਼ਾਦੀ ਦੀ ਸ਼ਤਾਬਦੀ ਮਨਾਵੇਗਾ, ਅੱਜ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, 25 ਸਾਲ ਦੇ ਬਾਅਦ ਆਜ਼ਾਦੀ ਦੀ ਸ਼ਤਾਬਦੀ ਮਨਾਵਾਂਗੇ ਅਤੇ ਇਸ ਦੇ ਲਈ ਇਨ੍ਹਾਂ 25 ਵਰ੍ਹਿਆਂ ਦੇ ਬੜੇ ਰਾਸ਼ਟਰ ਸੰਕਲਪਾਂ ਦੀ ਸਿੱਧੀ ਦੇ ਲਈ ਇੱਕ ਬੜਾ ਮਜ਼ਬੂਤ ਅਧਾਰ ਬਣਾ ਦਿੱਤਾ ਹੈ।  ਬੀਜ ਤੋਂ ਲੈ ਕੇ ਬਜ਼ਾਰ ਤੱਕ ਹੋਏ ਇਹ ਕਾਰਜ ਇੱਕ ਬੜੀ ਆਰਥਿਕ ਤਾਕਤ ਦੇ ਰੂਪ ਵਿੱਚ ਭਾਰਤ ਦੀ ਪ੍ਰਗਤੀ ਦੀ ਗਤੀ ਨੂੰ ਸੁਨਿਸ਼ਚਿਤ ਕਰਨ ਵਾਲੇ ਹਨ

ਸਾਥੀਓ, 

ਅਸੀਂ ਸਭ ਜਾਣਦੇ ਹਾਂ ਕਿ Agriculture ਇੱਕ ਤਰ੍ਹਾਂ ਨਾਲ ਰਾਜ ਦਾ ਵਿਸ਼ਾ ਹੈ ਅਤੇ ਇਸ ਦੇ ਵਿਸ਼ੇ ਵਿੱਚ ਅਨੇਕ ਵਾਰ ਲਿਖਿਆ ਵੀ ਜਾਂਦਾ ਹੈ ਕਿ ਇਹ ਤਾਂ ਰਾਜ ਦਾ ਵਿਸ਼ਾ ਹੈ, ਭਾਰਤ ਸਰਕਾਰ ਨੂੰ ਇਸ ਵਿੱਚ ਕੁਝ ਨਹੀਂ ਕਰਨਾ ਚਾਹੀਦਾ ਹੈ, ਐਸਾ ਵੀ ਕਿਹਾ ਜਾਂਦਾ ਹੈ ਕਿਉਂਕਿ State subject ਹੈ ਅਤੇ ਮੈਂ ਜਾਣਦਾ ਹਾਂ ਕਿਉਂਕਿ ਮੈਨੂੰ ਵੀ ਕਈ ਵਰ੍ਹਿਆਂ ਤੱਕ ਗੁਜਰਾਤ ਵਿੱਚ ਮੁੱਖ ਮੰਤਰੀ ਦੇ ਰੂਪ ਵਿੱਚ ਕੰਮ ਕਰਨ ਦਾ ਅਵਸਰ ਮਿਲਿਆ ਸੀ, ਗੁਜਰਾਤ ਦਾ ਮੁੱਖ ਮੰਤਰੀ ਰਹਿੰਦੇ ਹੋਏ ਕਿਉਂਕਿ ਰਾਜ ਦੀ ਵੀ ਵਿਸ਼ੇਸ਼ ਜ਼ਿੰਮੇਵਾਰੀ ਹੈ, ਇਹ ਮੈਂ ਜਾਣਦਾ ਸੀ ਅਤੇ ਇਸ ਜ਼ਿੰਮੇਵਾਰੀ ਨੂੰ ਮੈਨੂੰ ਨਿਭਾਉਣਾ ਚਾਹੀਦਾ ਹੈ, ਇਹ ਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਪੂਰੀ ਕੋਸ਼ਿ‍ਸ਼ ਕਰਦਾ ਸੀ ਗੁਜਰਾਤ ਦਾ ਮੁੱਖ ਮੰਤਰੀ ਰਹਿੰਦੇ ਹੋਏ ਮੈਂ ਖੇਤੀਬਾੜੀ ਵਿਵਸਥਾ ਨੂੰ, ਖੇਤੀਬਾੜੀ ਨੀਤੀਆਂ ਅਤੇ ਉਨ੍ਹਾਂ  ਦੇ  ਖੇਤੀ ’ਤੇ ਪ੍ਰਭਾਵਾਂ ਨੂੰ ਬਹੁਤ ਨਜ਼ਦੀਕ ਤੋਂ ਅਨੁਭਵ ਕੀਤਾ ਅਤੇ ਹੁਣੇ ਸਾਡੇ ਨਰੇਂਦਰ ਸਿੰਘ ਤੋਮਰ ਜੀ, ਮੇਰੇ ਗੁਜਰਾਤ ਦੇ ਕਾਰਜਕਾਲ ਵਿੱਚ ਮੈਂ ਕੀ ਕੰਮ ਕਰ ਰਿਹਾ ਸੀ ਉਸ ਦਾ ਵੀ ਇਹ ਬਹੁਤ ਵਰਣਨ ਕਰ ਰਹੇ ਸਨ ਇੱਕ ਸਮਾਂ ਸੀ ਜਦੋਂ ਗੁਜਰਾਤ ਵਿੱਚ ਖੇਤੀ ਕੁਝ ਫ਼ਸਲਾਂ ਤੱਕ ਹੀ ਸੀਮਿਤ ਸੀ  ਗੁਜਰਾਤ ਦੇ ਇੱਕ ਬੜੇ ਹਿੱਸੇ ਵਿੱਚ ਪਾਣੀ ਦੇ ਅਭਾਵ ਵਿੱਚ ਕਿਸਾਨ ਖੇਤੀ ਛੱਡ ਚੁੱਕੇ ਸਨ  ਉਸ ਸਮੇਂ ਇੱਕ ਹੀ ਮੰਤਰ ਨੂੰ ਲੈ ਕੇ ਅਸੀਂ ਚਲੇ, ਕਿਸਾਨਾਂ ਨੂੰ ਸਾਥ ਲੈ ਕੇ ਚਲੇ ਅਤੇ ਮੰਤਰ ਸੀ- ਸਥਿਤੀ ਬਦਲਣੀ ਚਾਹੀਦੀ ਹੈ, ਅਸੀਂ ਮਿਲ ਕੇ ਸਥਿਤੀਆਂ ਜ਼ਰੂਰ ਬਦਲਾਂਗੇ ਇਸ ਦੇ ਲਈ ਉਸ ਦੌਰ ਵਿੱਚ ਹੀ ਅਸੀਂ ਸਾਇੰਸ ਅਤੇ ਆਧੁਨਿਕ ਟੈਕਨੋਲੋਜੀ ਦਾ ਵਿਆਪਕ ਉਪਯੋਗ ਸ਼ੁਰੂ ਕਰ ਦਿੱਤਾ ਸੀ ਅੱਜ ਦੇਸ਼ ਦੇ Agriculture ਅਤੇ Horticulture ਵਿੱਚ ਗੁਜਰਾਤ ਦੀ ਇੱਕ ਬੜੀ ਹਿੱਸੇਦਾਰੀ ਹੈ। ਹੁਣ ਅੱਜ ਗੁਜਰਾਤ ਵਿੱਚ 12 ਮਹੀਨੇ ਖੇਤੀ ਹੁੰਦੀ ਹੈ। ਕੱਛ ਜਿਹੇ ਖੇਤਰਾਂ ਵਿੱਚ ਵੀ ਅੱਜ ਉਹ ਫ਼ਲ-ਸਬਜ਼ੀਆਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਬਾਰੇ ਕਦੇ ਸੋਚ ਨਹੀਂ ਸਕਦੇ ਸਾਂ ਅੱਜ ਕੱਛ ਦੇ ਰੇਗਿਸਤਾਨ ਵਿੱਚੋਂ ਉੱਥੋਂ ਦੀ ਖੇਤੀਬਾੜੀ‍ ਪੈਦਾਵਾਰ ਵਿਦੇਸ਼ਾਂ ਵਿੱਚ export ਹੋਣਾ ਸ਼ੁਰੂ ਹੋਈ ਹੈ।

ਭਾਈਓ ਅਤੇ ਭੈਣੋਂ, 

ਸਿਰਫ਼ ਪੈਦਾਵਾਰ ’ਤੇ ਹੀ ਫੋਕਸ ਨਹੀਂ ਕੀਤਾ ਗਿਆ, ਬਲਕਿ ਪੂਰੇ ਗੁਜਰਾਤ ਵਿੱਚ ਕੋਲਡ ਚੇਨ ਦਾ ਇੱਕ ਬਹੁਤ ਬੜਾ ਨੈੱਟਵਰਕ ਤਿਆਰ ਕੀਤਾ ਗਿਆ ਐਸੇ ਅਨੇਕ ਪ੍ਰਯਤਨਾਂ ਨਾਲ ਖੇਤੀ ਦਾ ਦਾਇਰਾ ਤਾਂ ਵਧਿਆ ਹੀ, ਨਾਲ ਹੀ ਖੇਤੀ ਨਾਲ ਜੁੜੇ ਉਦਯੋਗ ਅਤੇ ਰੋਜ਼ਗਾਰ ਵੀ ਬੜੀ ਮਾਤਰਾ ਵਿੱਚ ਤਿਆਰ ਹੋਏ ਅਤੇ ਕਿਉਂਕਿ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਰਾਜ ਸਰਕਾਰ ਦੀ ਸਾਰੀ ਜ਼ਿੰਮੇਵਾਰੀ ਹੁੰਦੀ ਹੈ ਤਾਂ ਮੈਨੂੰ ਉਸ ਸਮੇਂ ਇਨ੍ਹਾਂ ਸਾਰੇ ਕੰਮਾਂ ਨੂੰ ਕਰਨ ਦਾ ਇੱਕ ਅੱਛਾ ਜਿਹਾ ਅਵਸਰ ਵੀ ਮਿਲਿਆ ਅਤੇ ਮੈਂ ਪੂਰੀ ਮਿਹਨਤ ਵੀ ਕੀਤੀ

ਭਾਈਓ ਅਤੇ ਭੈਣੋਂ, 

ਖੇਤੀ ਵਿੱਚ ਹੋਏ ਐਸੇ ਹੀ ਆਧੁਨਿਕ ਪਰਿਵਰਤਨਾਂ ਨੂੰ ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ ਹੋਰ ਵਿਸਤਾਰ ਦੇਣ ਦੀ ਜ਼ਰੂਰਤ ਹੈ। ਜਲਵਾਯੂ ਪਰਿਵਰਤਨ ਖੇਤੀ ਹੀ ਨਹੀਂ, ਬਲਕਿ ਸਾਡੇ ਪੂਰੇ ਈਕੋਸਿਸਟਮ ਲਈ ਬਹੁਤ ਬੜੀ ਚੁਣੌਤੀ ਹੈ। ਮੌਸਮ ਵਿੱਚ ਬਦਲਾਅ ਨਾਲ ਸਾਡਾ ਮੱਛੀ ਉਤਪਾਦਨ, ਪਸ਼ੂਆਂ ਦੀ ਸਿਹਤ ਅਤੇ ਉਤਪਾਦਕਤਾ ਬਹੁਤ ਅਧਿਕ ਪ੍ਰਭਾਵਿਤ ਹੁੰਦੀ ਹੈ। ਇਸ ਦਾ ਨੁਕਸਾਨ ਕਿਸਾਨਾਂ ਨੂੰ, ਮਛੇਰੇ ਸਾਥੀਆਂ ਨੂੰ ਉਠਾਉਣਾ ਪੈਂਦਾ ਹੈ। ਜਲਵਾਯੂ ਪਰਿਵਰਤਨ ਦੇ ਕਾਰਨ ਜੋ ਨਵੇਂ ਪ੍ਰਕਾਰ ਦੇ ਕੀਟ, ਨਵੀਆਂ ਬਿਮਾਰੀਆਂ, ਮਹਾਮਾਰੀਆਂ ਆ ਰਹੀਆਂ ਹਨ, ਇਸ ਤੋਂ ਇਨਸਾਨ ਅਤੇ ਪਸ਼ੂਧਨ ਦੀ ਸਿਹਤ ’ਤੇ ਵੀ ਬਹੁਤ ਬੜਾ ਸੰਕਟ ਆ ਰਿਹਾ ਹੈ ਅਤੇ ਫ਼ਸਲਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ ਇਨ੍ਹਾਂ ਪਹਿਲੂਆਂ ’ਤੇ ਗਹਿਨ ਰਿਸਰਚ ਨਿਰੰਤਰ ਜ਼ਰੂਰੀ ਹੈ। ਜਦੋਂ ਸਾਇੰਸ, ਸਰਕਾਰ ਅਤੇ ਸੋਸਾਇਟੀ ਮਿਲ ਕੇ ਕੰਮ ਕਰਨਗੇ ਤਾਂ ਉਸ ਦੇ ਨਤੀਜੇ ਹੋਰ ਬਿਹਤਰ ਆਉਣਗੇ ਕਿਸਾਨਾਂ ਅਤੇ ਵਿਗਿਆਨੀਆਂ ਦਾ ਐਸਾ ਗਠਜੋੜ, ਨਵੀਆਂ ਚੁਣੌਤੀਆਂ ਨਾਲ ਨਿਪਟਣ ਵਿੱਚ ਦੇਸ਼ ਦੀ ਤਾਕਤ ਵਧਾਏਗਾ ਜ਼ਿਲ੍ਹਾ ਪੱਧਰ ’ਤੇ ਸਾਇੰਸ ਅਧਾਰਿਤ ਐਸੇ ਖੇਤੀਬਾੜੀ ਮਾਡਲ ਖੇਤੀ ਨੂੰ ਅਧਿਕ ਪ੍ਰੋਫੈਸ਼ਨਲ, ਅਧਿਕ ਲਾਭਕਾਰੀ ਬਣਾਉਣਗੇ ਅੱਜ ਜਲਵਾਯੂ ਪਰਿਵਰਤਨ ਤੋਂ ਬਚਾਅ ਕਰਨ ਵਾਲੀ ਤਕਨੀਕ ਅਤੇ ਪ੍ਰਕਿਰਿਆਵਾਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਜੋ ਅਭਿਯਾਨ ਅੱਜ ਲਾਂਚ ਕੀਤਾ ਗਿਆ ਹੈ, ਉਸ ਦੇ ਮੂਲ ਵਿੱਚ ਵੀ ਇਹੀ ਭਾਵਨਾ ਹੈ।

ਭਾਈਓ ਅਤੇ ਭੈਣੋਂ, 

ਇਹ ਉਹ ਸਮਾਂ ਹੈ ਜਦੋਂ ਸਾਨੂੰ ਬੈਕ ਟੂ ਬੇਸਿਕ ਅਤੇ ਮਾਰਚ ਫੌਰ ਫਿਊਚਰ, ਦੋਹਾਂ ਵਿੱਚ ਸੰਤੁਲਨ ਸਾਧਣਾ ਹੈ। ਜਦੋਂ ਮੈਂ ਬੈਕ ਟੂ ਬੇਸਿਕ ਕਹਿੰਦਾ ਹਾਂ ਤਦ, ਮੇਰੀ ਮਨਸ਼ਾ ਸਾਡੀ ਪਰੰਪਰਾਗਤ  ਖੇਤੀਬਾੜੀ ਦੀ ਉਸ ਤਾਕਤ ਤੋਂ ਹੈ ਜਿਸ ਵਿੱਚ ਅੱਜ ਦੀਆਂ ਅਧਿਕਤਰ ਚੁਣੌਤੀਆਂ ਨਾਲ ਜੁੜਿਆ ਸੁਰੱਖਿਆ ਕਵਚ ਸੀ  ਪਰੰਪਰਾਗਤ  ਰੂਪ ਨਾਲ ਅਸੀਂ ਖੇਤੀ, ਪਸ਼ੂਪਾਲਣ ਅਤੇ ਮੱਛੀ-ਪਾਲਣ ਇਕੱਠੇ ਕਰਦੇ ਆਏ ਹਾਂ  ਇਸ ਦੇ ਇਲਾਵਾ, ਇਕੱਠੇ, ਇੱਕ ਹੀ ਖੇਤ ਵਿੱਚ, ਇੱਕ ਹੀ ਸਮੇਂ ’ਤੇ ਕਈ ਫ਼ਸਲਾਂ ਨੂੰ ਵੀ ਉਗਾਇਆ ਜਾਂਦਾ ਸੀ ਯਾਨੀ ਪਹਿਲਾਂ ਸਾਡੇ ਦੇਸ਼ ਦੀ Agriculture, Multiculture ਸੀ, ਲੇਕਿਨ ਇਹ ਹੌਲ਼ੀ-ਹੌਲ਼ੀ Monoculture ਵਿੱਚ ਬਦਲਦੀ ਚਲੀ ਗਈ ਭਿੰਨ-ਭਿੰਨ ਪਰਿਸਥਿਤੀਆਂ ਦੀ ਵਜ੍ਹਾ ਨਾਲ ਕਿਸਾਨ ਇੱਕ ਹੀ ਫ਼ਸਲ ਉਗਾਉਣ ਲਗ ਗਿਆ ਇਸ ਸਥਿਤੀ ਨੂੰ ਵੀ ਸਾਨੂੰ ਮਿਲ ਕੇ ਬਦਲਣਾ ਹੀ ਹੋਵੇਗਾ ਅੱਜ ਜਦੋਂ Climate Change ਦੀ ਚੁਣੌਤੀ ਵਧ ਰਹੀ ਹੈ, ਤਾਂ ਸਾਨੂੰ ਆਪਣੇ ਕਾਰਜਾਂ ਦੀ ਗਤੀ ਨੂੰ ਵੀ ਵਧਾਉਣਾ ਹੋਵੇਗਾ ਬੀਤੇ ਵਰ੍ਹਿਆਂ ਵਿੱਚ ਇਸੇ ਭਾਵਨਾ ਨੂੰ ਅਸੀਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਲਈ ਵੀ ਪ੍ਰੋਤਸਾਹਿਤ ਕੀਤਾ ਹੈ। ਕਿਸਾਨ ਨੂੰ ਸਿਰਫ਼ ਫ਼ਸਲ ਅਧਾਰਿਤ ਇਨਕਮ ਸਿਸਟਮ ਤੋਂ ਬਾਹਰ ਕੱਢ ਕੇ, ਉਨ੍ਹਾਂ ਨੂੰ ਵੈਲਿਊ ਐਡੀਸ਼ਨ ਅਤੇ ਖੇਤੀ ਦੇ ਹੋਰ ਵਿਕਲਪਾਂ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਛੋਟੇ ਕਿਸਾਨਾਂ ਨੂੰ ਇਸ ਦੀ ਬਹੁਤ ਜ਼ਰੂਰਤ ਹੈ ਅਤੇ ਅਸੀਂ ਪੂਰਾ ਧਿਆਨ 100 ਵਿੱਚੋਂ 80 ਜੋ ਛੋਟੇ ਕਿਸਾਨ ਹਨ, ਉਨ੍ਹਾਂ ’ਤੇ ਲਗਾਉਣਾ ਹੀ ਹੈ ਅਤੇ ਸਾਡੇ ਕਿਸਾਨਾਂ ਦੇ ਲਈ, ਇਸ ਵਿੱਚ ਪਸ਼ੂਪਾਲਣ ਅਤੇ ਮੱਛੀ ਪਾਲਣ ਦੇ ਨਾਲ-ਨਾਲ ਮਧੂਮੱਖੀ ਪਾਲਣ, ਖੇਤ ਵਿੱਚ ਸੌਰ ਊਰਜਾ ਉਤਪਾਦਨ, ਕਚਰੇ ਸੇ ਕੰਚਨ- ਯਾਨੀ ਈਥੇਨੌਲ,  ਬਾਇਓਫਿਊਲ ਜਿਹੇ ਵਿਕਲਪ ਵੀ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ ਮੈਨੂੰ ਖੁਸ਼ੀ ਹੈ ਕਿ ਛੱਤੀਸਗੜ੍ਹ ਸਮੇਤ ਦੇਸ਼ ਦੇ ਕਿਸਾਨ ਇਨ੍ਹਾਂ ਨੂੰ ਤੇਜ਼ੀ ਨਾਲ ਇਨ੍ਹਾਂ ਸਾਰੀਆਂ ਨਵੀਆਂ-ਨਵੀਆਂ ਗੱਲਾਂ ਨੂੰ ਅਪਣਾ ਰਹੇ ਹਨ ਖੇਤੀ ਦੇ ਨਾਲ-ਨਾਲ ਦੋ-ਚਾਰ ਹੋਰ ਚੀਜ਼ਾਂ ਦਾ ਵਿਸਤਾਰ ਕਰ ਰਹੇ ਹਨ

ਸਾਥੀਓ, 

ਮੌਸਮ ਦੀਆਂ ਸਥਾਨਕ ਪਰਿਸਥਿਤੀਆਂ ਦੇ ਅਨੁਸਾਰ ਫ਼ਸਲਾਂ ਦਾ ਉਤਪਾਦਨ, ਸਾਡੀ ਪਰੰਪਰਾਗਤ  ਖੇਤੀਬਾੜੀ ਦੀ ਇੱਕ ਹੋਰ ਤਾਕਤ ਹੈ। ਜਿੱਥੇ ਸੁੱਕਾ ਰਹਿੰਦਾ ਹੈ, ਉੱਥੇ ਉਸੇ ਪ੍ਰਕਾਰ ਦੀਆਂ ਫ਼ਸਲਾਂ ਦਾ ਉਤਪਾਦਨ ਹੁੰਦਾ ਹੈ। ਜਿੱਥੇ ਹੜ੍ਹ ਰਹਿੰਦਾ ਹੈ, ਪਾਣੀ ਜ਼ਿਆਦਾ ਰਹਿੰਦਾ ਹੈ, ਜਿੱਥੇ ਬਰਫ਼ ਰਹਿੰਦੀ ਹੈ,  ਉੱਥੇ ਉਸ ਪ੍ਰਕਾਰ ਦੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਹਨ ਮੌਸਮ ਦੇ ਹਿਸਾਬ ਨਾਲ ਉਗਾਈਆਂ ਜਾਣ ਵਾਲੀਆਂ ਇਨ੍ਹਾਂ ਫ਼ਸਲਾਂ ਵਿੱਚ ਨਿਊਟ੍ਰਿਸ਼ਨ ਵੈਲਿਊ ਵੀ ਜ਼ਿਆਦਾ ਰਹਿੰਦੀ ਹੈ। ਵਿਸ਼ੇਸ਼ ਰੂਪ ਨਾਲ ਜੋ ਸਾਡੇ ਮੋਟੇ ਅਨਾਜ- ਮਿਲੇਟਸ ਹਨ, ਉਨ੍ਹਾਂ ਦਾ ਬਹੁਤ ਮਹੱਤਵ ਹੈ। ਐਕਸਪਰਟਸ ਕਹਿੰਦੇ ਹਨ ਕਿ ਇਹ ਸਾਡੀ ਸਿਹਤ ਨੂੰ ਮਜ਼ਬੂਤੀ ਦਿੰਦੇ ਹਨ ਇਸ ਲਈ ਅੱਜ ਦੇ ਲਾਈਫ ਸਟਾਈਲ ਤੋਂ ਜਿਸ ਤਰ੍ਹਾਂ ਦੀਆਂ ਬਿਮਾਰੀਆਂ ਵਧ ਰਹੀਆਂ ਹਨ, ਉਨ੍ਹਾਂ ਨੂੰ ਦੇਖਦੇ ਹੋਏ ਸਾਡੇ ਇਨ੍ਹਾਂ ਮਿਲੇਟਸ ਦੀ ਡਿਮਾਂਡ ਬਹੁਤ ਅਧਿਕ ਵਧ ਰਹੀ ਹੈ।

 

ਮੇਰੇ ਕਿਸਾਨ ਭਾਈਓ-ਭੈਣੋਂ,

ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਭਾਰਤ ਦੇ ਪ੍ਰਯਤਨਾਂ ਨਾਲ ਹੀ ਸੰਯੁਕਤ ਰਾਸ਼ਟਰ ਸੰਘ ਨੇ ਅਗਲੇ ਵਰ੍ਹੇ ਯਾਨੀ 2023 ਨੂੰ ਇੰਟਰਨੈਸ਼ਨਲ ਈਅਰ ਆਵ੍ ਮਿਲੇਟਸ ਐਲਾਨਿਆ ਹੈ। ਇਹ ਮਿਲੇਟਸ ਦੀ ਖੇਤੀ ਦੀ ਸਾਡੀ ਪਰੰਪਰਾਸਾਡੇ ਅਨਾਜ ਨੂੰ ਅੰਤਰਰਾਸ਼ਟਰੀ ਪੱਧਰ ‘ਤੇ showcase ਕਰਨ ਦਾ ਅਤੇ ਨਵੇਂ ਬਜ਼ਾਰ ਤਲਾਸ਼ਣ ਦਾ ਬਹੁਤ ਬੜਾ ਅਵਸਰ ਹੈ। ਲੇਕਿਨ ਇਸ ਦੇ ਲਈ ਹੁਣ ਤੋਂ ਹੀ ਕੰਮ ਕਰਨਾ ਪਵੇਗਾ। ਅੱਜ ਇਸ ਅਵਸਰ ‘ਤੇ ਮੈਂ ਦੇਸ਼ ਦੇ ਸਾਰੇ ਸਮਾਜਿਕ ਅਤੇ ਵਿੱਦਿਅਕ ਸੰਗਠਨਾਂ ਨੂੰ ਕਹਾਂਗਾ ਕਿ ਮਿਲੇਟਸ ਨਾਲ ਜੁੜੇ ਫੂਡ ਫੈਸਟੀਵਲ ਲਗਾਓਮਿਲੇਟਸ ਵਿੱਚੋਂ ਨਵੀਆਂ-ਨਵੀਆਂ food varieties ਕਿਵੇਂ ਬਣਨਇਸ ਦੇ ਮੁਕਾਬਲੇ ਕਰੋ ਕਿਉਂਕਿ 2023 ਵਿੱਚ ਅਗਰ ਦੁਨੀਆ ਵਿੱਚ ਸਾਨੂੰ ਆਪਣੀ ਗੱਲ ਲੈ ਕੇ ਜਾਣਾ ਹੈ ਤਾਂ ਸਾਨੂੰ ਇਨ੍ਹਾਂ ਚੀਜ਼ਾਂ ਵਿੱਚ ਨਵਾਂਪਣ ਲਿਆਉਣਾ ਪਵੇਗਾ ਅਤੇ ਲੋਕਾਂ ਵਿੱਚ ਵੀ ਜਾਗਰੂਕਤਾ ਵਧਾਓ। ਮਿਲੇਟਸ ਨਾਲ ਜੁੜੀ ਨਵੀਂ ਵੈੱਬਸਾਈਟ ਵੀ ਬਣਾਈ ਜਾ ਸਕਦੀ ਹੈਲੋਕ ਆਉਣ ਮਿਲੇਟਸ ਤੋਂ ਕੀ-ਕੀ ਬਣ ਸਕਦਾ ਹੈਕੀ ਕਿਵੇਂ ਬਣ ਸਕਦਾ ਹੈਕੀ ਫਾਇਦਾ ਹੋ ਸਕਦਾ ਹੈਇੱਕ ਜਾਗਰੂਕਤਾ ਅਭਿਯਾਨ ਚਲ ਸਕਦਾ ਹੈ। ਮੈਂ ਮੰਨਦਾ ਹਾਂ ਕਿ ਇਸ ਦੇ ਫਾਇਦੇ ਕੀ ਹੁੰਦੇ ਹਨਇਸ ਨਾਲ ਜੁੜੀ ਰੋਚਕ ਜਾਣਕਾਰੀ ਅਸੀਂ ਇਸ ਵੈੱਬਸਾਈਟ ‘ਤੇ ਰੱਖ ਸਕਦੇ ਹਨ ਤਾਕਿ ਲੋਕ ਉਸ ਦੇ ਨਾਲ ਜੁੜ ਸਕਦੇ ਹਨ। ਮੈਂ ਤਾਂ ਸਾਰੇ ਰਾਜਾਂ ਨੂੰ ਵੀ ਤਾਕੀਦ ਕਰਾਂਗਾ ਕਿ ਤੁਹਾਡੇ ਰਾਜ ਦਾ ਐਗਰੀਕਲਚਰ ਡਿਪਾਰਟਮੈਂਟਤੁਹਾਡੀਆਂ ਐਗਰੀਕਲਚਰਲ ਯੂਨੀਵਰਸਿਟੀਜ਼ਤੁਹਾਡੇ ਸਾਇੰਟਿਸਟ ਅਤੇ ਪ੍ਰੋਗਰੈਸਿਵ ਕਿਸਾਨ ਇਨ੍ਹਾਂ ਵਿੱਚੋਂ ਕੋਈ ਟਾਸਕ ਫੋਰਸ ਬਣਾਓ ਅਤੇ 2023 ਵਿੱਚ ਜਦੋਂ ਵਿਸ਼ਵ ਮਿਲੇਟਸ ਈਅਰ ਮਨਾਉਂਦਾ ਹੋਵੇਗਾ ਤਦ ਭਾਰਤ ਨੂੰ ਉਸ ਨੂੰ ਕਿਵੇਂ ਯੋਗਦਾਨ ਕਰੇਭਾਰਤ ਕਿਵੇਂ ਲੀਡ ਕਰੇਭਾਰਤ ਦੇ ਕਿਸਾਨ ਉਸ ਵਿੱਚ ਕਿਵੇਂ ਫਾਇਦਾ ਉਠਾਉਣਹੁਣ ਤੋਂ ਹੀ ਉਸ ਦੀ ਤਿਆਰੀ ਕਰਨੀ ਚਾਹੀਦੀ ਹੈ।  

ਸਾਥੀਓ,

ਸਾਇੰਸ ਅਤੇ ਰਿਸਰਚ ਦੇ ਸਮਾਧਾਨਾਂ ਨਾਲ ਹੁਣ ਮਿਲੇਟਸ ਅਤੇ ਹੋਰ ਅਨਾਜਾਂ ਨੂੰ ਹੋਰ ਵਿਕਸਿਤ ਕਰਨਾ ਜ਼ਰੂਰੀ ਹੈ। ਮਕਸਦ ਇਹ ਕਿ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚਅਲੱਗ-ਅਲੱਗ ਜ਼ਰੂਰਤਾਂ ਦੇ ਹਿਸਾਬ ਨਾਲ ਇਨ੍ਹਾਂ ਨੂੰ ਉਗਾਇਆ ਜਾ ਸਕੇ। ਅੱਜ ਜਿਨ੍ਹਾਂ Crops ਦੀ ਵੈਰਾਇਟੀ ਲਾਂਚ ਹੋਈ ਹੈਉਨ੍ਹਾਂ ਵਿੱਚ ਇਨ੍ਹਾਂ ਪ੍ਰਯਤਨਾਂ ਦੀ ਝਲਕ ਵੀ ਸਾਨੂੰ ਦਿਖ ਰਹੀ ਹੈ। ਮੈਨੂੰ ਇਹ ਵੀ ਦੱਸਿਆ ਗਿਆ ਹੈ ਕਿ ਇਸ ਸਮੇਂ ਦੇਸ਼ ਵਿੱਚ ਡੇਢ ਸੌ ਤੋਂ ਅਧਿਕ ਕਲਸਟਰਸ ਵਿੱਚ ਉੱਥੋਂ ਦੀਆਂ ਪਰਿਸਥਿਤੀਆਂ ਦੇ ਮੁਤਾਬਕ ਖੇਤੀਬਾੜੀ ਤਕਨੀਕਾਂ ‘ਤੇ ਪ੍ਰਯੋਗ ਚਲ ਰਹੇ ਹਨ।

 

ਸਾਥੀਓ,

ਖੇਤੀ ਦੀ ਜੋ ਸਾਡੀ ਪੁਰਾਤਨ ਪਰੰਪਰਾ ਹੈ ਉਸ ਦੇ ਨਾਲ-ਨਾਲ ਮਾਰਚ ਟੂ ਫਿਊਚਰ  ਵੀ ਉਤਨਾ ਹੀ ਜ਼ਰੂਰੀ ਹੈ। ਫਿਊਚਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਸ ਦੇ ਮੂਲ ਵਿੱਚ ਆਧੁਨਿਕ ਟੈਕਨੋਲੋਜੀ ਹੈਖੇਤੀ ਦੇ ਨਵੇਂ ਔਜ਼ਾਰ ਹਨ। ਆਧੁਨਿਕ ਖੇਤੀਬਾੜੀ ਮਸ਼ੀਨਾਂ ਅਤੇ ਉਪਕਰਣਾਂ ਨੂੰ ਹੁਲਾਰਾ ਦੇਣ ਦੇ ਪ੍ਰਯਤਨਾਂ ਦਾ ਪਰਿਣਾਮ ਅੱਜ ਦਿਖ ਰਿਹਾ ਹੈ। ਆਉਣ ਵਾਲੇ ਸਮਾਂ ਸਮਾਰਟ ਮਸ਼ੀਨਾਂ ਦਾ ਹੈਸਮਾਰਟ ਉਪਕਰਣਾਂ ਦਾ ਹੈ। ਦੇਸ਼ ਵਿੱਚ ਪਹਿਲੀ ਵਾਰ ਪਿੰਡ ਦੀ ਪ੍ਰਾਪਰਟੀ ਦੇ ਦਸਤਾਵੇਜ਼ ਤਿਆਰ ਕਰਨ ਵਿੱਚ ਡ੍ਰੋਨ ਦੀ ਭੂਮਿਕਾ ਅਸੀਂ ਦੇਖ ਰਹੇ ਹਾਂ। ਹੁਣ ਖੇਤੀ ਵਿੱਚ ਵੀ ਆਧੁਨਿਕ ਡ੍ਰੋਨਸ ਅਤੇ ਸੈਂਸਰਸ ਦੇ ਉਪਯੋਗ ਨੂੰ ਵਧਾਉਣਾ ਹੈ। ਇਸ ਨਾਲ ਖੇਤੀ ਨਾਲ ਜੁੜਿਆ ਹਾਈ ਕੁਆਲਿਟੀ ਡੇਟਾ ਸਾਨੂੰ ਮਿਲ ਸਕਦਾ ਹੈ। ਇਹ ਖੇਤੀ ਦੀਆਂ ਚੁਣੌਤੀਆਂ ਨਾਲ ਜੁੜੇ ਰੀਅਲ ਟਾਈਮ ਸਮਾਧਾਨ ਤਿਆਰ ਕਰਨ ਵਿੱਚ ਵੀ ਮਦਦ ਕਰੇਗਾ। ਹਾਲ ਵਿੱਚ ਲਾਗੂ ਕੀਤੀ ਗਈ ਨਵੀਂ ਡ੍ਰੋਨ ਨੀਤੀ ਇਸ ਵਿੱਚ ਹੋਰ ਸਹਾਇਕ ਸਿੱਧ ਹੋਣ ਵਾਲੀ ਹੈ।

ਸਾਥੀਓ,

ਬੀਜ ਤੋਂ ਲੈ ਕੇ ਬਜ਼ਾਰ ਤੱਕ ਦਾ ਜੋ ਪੂਰਾ ਈਕੋਸਿਸਟਮ ਹੈਦੇਸ਼ ਉਸ ਨੂੰ ਜੋ ਤਿਆਰ ਕਰ ਰਿਹਾ ਹੈਉਸ ਨੂੰ ਅਸੀਂ ਲਗਾਤਾਰ ਆਧੁਨਿਕ ਬਣਾਉਂਦੇ ਰਹਿਣਾ ਹੈ। ਇਸ ਵਿੱਚ ਆਰਟੀਫਿਸ਼ਲ ਇੰਟੈਲੀਜੈਂਸਡੇਟਾ ਐਨਾਲਿਟਿਕਸ ਅਤੇ ਬਲੌਕ ਚੇਨ ਟੈਕਨੋਲੋਜੀਡਿਮਾਂਡ ਅਤੇ ਸਪਲਾਈ ਨਾਲ ਜੁੜੀਆਂ ਚੁਣੌਤੀਆਂ ਨੂੰ ਦੂਰ ਕਰਨ ਵਿੱਚ ਬਹੁਤ ਮਦਦ ਕਰ ਸਕਦੀਆਂ ਹਨ। ਸਾਨੂੰ ਅਜਿਹੇ innovations, ਅਜਿਹੇ startups ਨੂੰ ਪ੍ਰਮੋਟ ਕਰਨਾ ਹੈ ਜੋ ਇਨ੍ਹਾਂ ਤਕਨੀਕਾਂ ਨੂੰ ਪਿੰਡ-ਪਿੰਡ ਤੱਕ ਪਹੁੰਚਾ ਸਕਣ। ਦੇਸ਼ ਦਾ ਹਰ ਕਿਸਾਨਵਿਸ਼ੇਸ਼ ਰੂਪ ਨਾਲ ਛੋਟਾ ਕਿਸਾਨਇਨ੍ਹਾਂ ਨਵੇਂ ਉਪਕਰਣਾਂਨਵੀਂ ਟੈਕਨੋਲੋਜੀ ਦਾ ਉਪਯੋਗ ਕਰੇਗਾਤਾਂ ਖੇਤੀਬਾੜੀ ਸੈਕਟਰ ਵਿੱਚ ਬੜੇ ਪਰਿਵਰਤਨ ਆਉਣਗੇ। ਕਿਸਾਨਾਂ ਨੂੰ ਘੱਟ ਕੀਮਤ ਵਿੱਚ ਆਧੁਨਿਕ ਟੈਕਨੋਲੋਜੀ ਉਪਲਬਧ ਕਰਵਾਉਣ ਵਾਲੇ startups ਦੇ ਲਈ ਵੀ ਇਹ ਬਿਹਤਰੀਨ ਅਵਸਰ ਹੈ। ਮੈਂ ਦੇਸ਼ ਦੇ ਨੌਜਵਾਨਾਂ ਨੂੰ ਇਸ ਅਵਸਰ ਦਾ ਲਾਭ ਉਠਾਉਣ ਦੀ ਤਾਕੀਦ ਕਰਾਂਗਾ।

ਸਾਥੀਓ,

ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ ਸਾਨੂੰ ਖੇਤੀਬਾੜੀ ਨਾਲ ਜੁੜੇ ਆਧੁਨਿਕ ਵਿਗਿਆਨ ਨੂੰ ਪਿੰਡ-ਪਿੰਡਘਰ-ਘਰ ਤੱਕ ਪਹੁੰਚਾਉਣਾ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਇਸ ਦੇ ਲਈ ਕੁਝ ਬੜੇ ਕਦਮ ਉਠਾਏ ਗਏ ਹਨ। ਸਾਨੂੰ ਹੁਣ ਕੋਸ਼ਿਸ਼ ਕਰਨੀ ਹੈ ਕਿ ਮਿਡਲ ਸਕੂਲ ਲੈਵਲ ਤੱਕ ਖੇਤੀਬਾੜੀ ਨਾਲ ਜੁੜੀ ਰਿਸਰਚ ਅਤੇ ਟੈਕਨੋਲੋਜੀ ਸਾਡੇ ਸਕੂਲੀ ਪਾਠਕ੍ਰਮ ਦਾ ਵੀ ਹਿੱਸਾ ਬਣੇ। ਸਕੂਲਾਂ ਦੇ ਪੱਧਰ ‘ਤੇ ਹੀ ਸਾਡੇ ਵਿਦਿਆਰਥੀਆਂ ਦੇ ਪਾਸ ਇਹ ਵਿਕਲਪ ਹੋਵੇ ਕਿ ਉਹ ਖੇਤੀਬਾੜੀ ਨੂੰ ਕਰੀਅਰ ਦੇ ਰੂਪ ਵਿੱਚ ਚੁਣਨ ਦੇ ਲਈ ਖ਼ੁਦ ਨੂੰ ਤਿਆਰ ਕਰ ਸਕਣ।

ਸਾਥੀਓ,

ਅੱਜ ਜੋ ਅਭਿਯਾਨ ਅਸੀਂ ਸ਼ੁਰੂ ਕੀਤਾ ਹੈਇਸ ਨੂੰ ਜਨ ਅੰਦੋਲਨ ਵਿੱਚ ਬਦਲਣ ਦੇ ਲਈ ਸਾਨੂੰ ਸਭ ਨੂੰ ਆਪਣੀ ਭਾਗੀਦਾਰੀ ਸੁਨਿਸ਼ਚਿਤ ਕਰਨੀ ਹੈ। ਦੇਸ਼ ਨੂੰ ਕੁਪੋਸ਼ਣ ਤੋਂ ਮੁਕਤੀ ਦੇਣ ਦੇ ਲਈ ਜੋ ਅਭਿਯਾਨ ਚਲ ਰਿਹਾ ਹੈਰਾਸ਼ਟਰੀ ਪੋਸ਼ਣ ਮਿਸ਼ਨ ਨੂੰ ਵੀ ਇਹ ਅਭਿਯਾਨ ਸਸ਼ਕਤ ਕਰੇਗਾ। ਹੁਣ ਤਾਂ ਸਰਕਾਰ ਨੇ ਇਹ ਵੀ ਫੈਸਲਾ ਲਿਆ ਹੈ ਕਿ ਸਰਕਾਰੀ ਯੋਜਨਾ ਦੇ ਤਹਿਤ ਗ਼ਰੀਬਾਂ ਨੂੰਸਕੂਲਾਂ ਵਿੱਚ ਬੱਚਿਆਂ ਨੂੰਫੋਰਟੀਫਾਇਡ ਚਾਵਲ ਹੀ ਦਿੱਤਾ ਜਾਵੇਗਾ। ਹਾਲ ਵਿੱਚ ਹੀ ਮੈਂ ਆਪਣੇ ਓਲੰਪਿਕ ਚੈਂਪੀਅਨਸ ਨੂੰ ਕੁਪੋਸ਼ਣ ਨੂੰ ਲੈ ਕੇ ਜਾਗਰੂਕਤਾ ਵਧਾਉਣ ਦੇ ਲਈ ਹਰ ਇੱਕ ਖਿਡਾਰੀ ਨੂੰ ਮੈਂ ਤਾਕੀਦ ਕੀਤੀ ਸੀਕਿ ਆਪ ਘੱਟ ਤੋਂ ਘੱਟ ਆਉਣ ਵਾਲੇ ਇੱਕ-ਦੋ ਸਾਲ ਵਿੱਚ ਘੱਟ ਤੋਂ ਘੱਟ 75 ਸਕੂਲਾਂ ਵਿੱਚ ਜਾਣ ਦੀ ਤਾਕੀਦ ਕੀਤੀ ਸੀਉੱਥੇ ਵਿਦਿਆਰਥੀਆਂ ਤੋਂ ਪੋਸ਼ਣ ਦੇ ਸਬੰਧ ਵਿੱਚ ਗੱਲਾਂ ਕਰੋਖੇਡ-ਕੁੱਦ ਦੇ ਸਬੰਧ ਵਿੱਚ ਗੱਲਾਂ ਕਰੋphysical exercise ਦੇ ਸਬੰਧ ਵਿੱਚ ਗੱਲਾਂ ਕਰੋ। ਅੱਜ ਮੈਂ ਸਾਰੇ ਸਿੱਖਿਆਸ਼ਾਸਤਰੀਆਂਸਾਰੇ ਖੇਤੀਬਾੜੀ ਵਿਗਿਆਨੀਆਂਸਾਰੇ ਸੰਸਥਾਨਾਂ ਨੂੰ ਕਹਾਂਗਾ ਕਿ ਆਪ ਵੀ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਲਈ ਆਪਣੇ ਲਕਸ਼ ਤੈਅ ਕਰੋ। 75 ਦਿਨ ਦਾ ਅਭਿਯਾਨ ਉਠਾ ਲਵੇ ਕੋਈ, 75 ਪਿੰਡਾਂ ਨੂੰ ਗੋਦ ਲੈ ਕੇ ਪਰਿਵਰਤਨ ਦਾ ਅਭਿਯਾਨ ਉਠਾ ਲਈਏ, 75 ਸਕੂਲਾਂ ਨੂੰ ਜਾਗਰੂਕ ਕਰਕੇ ਹਰ ਇੱਕ ਸਕੂਲ ਨੂੰ ਕਿਸੇ ਕੰਮ ਵਿੱਚ ਲਗਾ ਦੇਈਏਐਸਾ ਇੱਕ ਅਭਿਯਾਨ ਅਗਰ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਆਪਣੇ ਪੱਧਰ ‘ਤੇ ਵੀ ਅਤੇ ਸੰਸਥਾਨਾਂ ਦੇ ਪੱਧਰ ‘ਤੇ ਵੀ ਚਲਾਇਆ ਜਾ ਸਕਦਾ ਹੈ। ਇਸ ਵਿੱਚ ਨਵੀਆਂ ਫ਼ਸਲਾਂਫੋਰਟੀਫਾਇਡ ਬੀਜਾਂਜਲਵਾਯੂ ਪਰਿਵਰਤਨ ਤੋਂ ਬਚਾਅ ਨੂੰ ਲੈ ਕੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਬਕਾ ਪ੍ਰਯਾਸਇਹ ਸਬਕਾ ਪ੍ਰਯਾਸ ਬਹੁਤ ਮਹੱਤਵਪੂਰਨ ਹੈਸਾਡਾ ਸਬਕਾ ਪ੍ਰਯਾਸ ਮੌਸਮ ਦੇ ਬਦਲਾਅ ਤੋਂ ਦੇਸ਼ ਦੀ ਖੇਤੀ ਨੂੰ ਬਚਾਵੇਗਾਕਿਸਾਨ ਦੀ ਸਮ੍ਰਿੱਧੀ ਅਤੇ ਦੇਸ਼ ਦੀ ਸਿਹਤ ਦੀ ਸੁਰੱਖਿਆ ਵੀ ਸੁਨਿਸ਼ਚਿਤ ਕਰੇਗਾ। ਇੱਕ ਵਾਰ ਫਿਰ ਸਾਰੇ ਕਿਸਾਨ ਸਾਥੀਆਂ ਨੂੰਨਵੀਂ ਕ੍ਰੌਪ ਵੈਰਾਇਟੀ ਅਤੇ ਨਵੇਂ ਰਾਸ਼ਟਰੀ ਰਿਸਰਚ ਸੰਸਥਾਨ ਦੇ ਲਈ ਮੇਰੀ ਤਰਫ਼ੋਂ ਬਹੁਤ-ਬਹੁਤ ਵਧਾਈਆਂ। ਫਿਰ ਤੋਂ ਇੱਕ ਵਾਰ ਜੋ ਜਿਨ੍ਹਾਂ ਯੂਨੀਵਰਸਿਟੀਆਂ ਨੇ ਅੱਜ ਪੁਰਸਕਾਰ ਪਾਏ ਤਾਕਿ ਵਿਗਿਆਨਕ ਵਿਵਸਥਾ ਹੀਵਿਗਿਆਨਕ ਮਨ ਹੀਵਿਗਿਆਨਕ ਤਰੀਕਾ ਹੀ ਚੁਣੌਤੀਆਂ ਤੋਂ ਮੁਕਤੀ ਪਾਉਣ ਦੇ ਉੱਤਮ ਰਸਤੇ ਦੇ ਸਕਦਾ ਹੈਉਨ੍ਹਾਂ ਸਾਰਿਆਂ ਨੂੰ ਮੇਰੀ ਤਰਫ਼ੋਂ ਬਹੁਤ-ਬਹੁਤ ਸ਼ੁਭਕਾਮਨਾਵਾਂ!

ਬਹੁਤ-ਬਹੁਤ ਧੰਨਵਾਦ!

************

 

ਡੀਐੱਸ/ਏਕੇਜੇ/ਏਵੀ




(Release ID: 1759108) Visitor Counter : 207