ਕੋਲਾ ਮੰਤਰਾਲਾ
ਕੋਇਲੇ ਦੀ ਵਿਕਰੀ ਲਈ ਗਿਆਰਾਂ ਕੋਇਲਾ ਖਾਣਾਂ ਦੀ ਨਿਲਾਮੀ ਪ੍ਰਕਿਰਿਆ ਦੀ ਦੂਜੀ ਕੋਸ਼ਿਸ਼ ਦੀ ਸ਼ੁਰੂਆਤ
Posted On:
27 SEP 2021 12:50PM by PIB Chandigarh
ਕੋਇਲਾ ਮੰਤਰਾਲੇ ਦੀ ਨਾਮਜ਼ਦ ਅਥਾਰਟੀ ਨੇ ਅੱਜ ਗਿਆਰਾਂ ਕੋਇਲਾ ਖਾਣਾਂ (ਸੀਐਮ (ਐੱਸਪੀ) ਐਕਟ ਦੀ 12 ਵੀਂ ਕਿਸ਼ਤ ਅਧੀਨ 4 ਖਾਣਾਂ ਅਤੇ ਐਮਐਮਡੀਆਰ ਐਕਟ ਦੀ ਕਿਸ਼ਤ 2 ਅਧੀਨ 7 ਖਾਨਾਂ) ਦੀ ਨਿਲਾਮੀ ਪ੍ਰਕਿਰਿਆ ਦੀ ਦੂਜੀ ਕੋਸ਼ਿਸ਼ ਇਨ੍ਹਾਂ ਐਕਟਾਂ ਅਧੀਨ ਕੋਇਲੇ ਦੀ ਵਿਕਰੀ ਲਈ ਨਿਰਧਾਰਤ ਨਿਯਮਾਂ ਦੇ ਅਨੁਸਾਰ ਸ਼ੁਰੂ ਕੀਤੀ। ਇਨ੍ਹਾਂ 11 ਖਾਣਾਂ ਵਿੱਚੋਂ ਛੇ ਦੀ ਪੂਰੀ ਖੋਜ ਕੀਤੀ ਜਾ ਚੁੱਕੀ ਹੈ ਅਤੇ ਪੰਜ ਦੀ ਅੰਸ਼ਕ ਖੋਜ ਕੀਤੀ ਜਾ ਰਹੀ ਹੈ। ਇਹ ਉਹ ਖਾਣਾਂ ਸਨ ਜਿਨ੍ਹਾਂ ਨੂੰ ਇਸ ਸਾਲ 25 ਮਾਰਚ ਨੂੰ ਲਾਂਚ ਕੀਤੀ ਗਈ ਪਹਿਲੀ ਕੋਸ਼ਿਸ਼ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਸਿੰਗਲ ਬੋਲੀ ਮਿਲੀ ਸੀ।
ਨਿਲਾਮੀ ਪ੍ਰਤੀਸ਼ਤ ਮਾਲੀਆ ਹਿੱਸੇਦਾਰੀ ਦੇ ਅਧਾਰ ਤੇ, ਇੱਕ ਪਾਰਦਰਸ਼ੀ ਦੋ ਪੱਧਰੀ ਪ੍ਰਕਿਰਿਆ ਰਾਹੀਂ ਆਨਲਾਈਨ ਕੀਤੀ ਜਾਏਗੀ। ਨਿਲਾਮੀ ਪ੍ਰਕਿਰਿਆ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਰਾਸ਼ਟਰੀ ਕੋਇਲਾ ਸੂਚਕਾਂਕ ਦੀ ਸ਼ੁਰੂਆਤ, ਕੋਇਲਾ ਖਨਨ ਦੇ ਖੇਤਰ ਵਿੱਚ ਬਿਨਾਂ ਕਿਸੇ ਪਹਿਲੇ ਤਜ਼ਰਬੇ ਦੇ ਭਾਗ ਲੈਣ ਦੀ ਆਸਾਨੀ, ਕੋਇਲਾ ਦੀ ਵਰਤੋਂ ਵਿੱਚ ਪੂਰੀ ਲਚਕਤਾ, ਅਦਾਇਗੀ ਦੇ ਢਾਂਚੇ ਨੂੰ ਅਨੁਕੂਲ ਬਣਾਉਣ, ਜਲਦੀ ਉਤਪਾਦਨ ਅਤੇ ਸਾਫ਼ ਕੋਇਲਾ ਟੈਕਨੋਲੋਜੀ ਦੀ ਵਰਤੋਂ ਲਈ ਪ੍ਰੋਤਸਾਹਨ ਰਾਹੀਂ ਕੁਸ਼ਲਤਾ ਵਿੱਚ ਵਾਧਾ ਸ਼ਾਮਲ ਹਨ।
ਟੈਂਡਰ ਦਸਤਾਵੇਜ਼ਾਂ ਦੀ ਵਿਕਰੀ 27 ਸਤੰਬਰ, 2021 ਤੋਂ ਸ਼ੁਰੂ ਹੋਵੇਗੀ। ਖਾਣਾਂ, ਨਿਲਾਮੀ ਦੀਆਂ ਸ਼ਰਤਾਂ, ਸਮਾਂ-ਸੀਮਾਵਾਂ ਆਦਿ ਦੇ ਵੇਰਵੇ ਐਮਐਸਟੀਸੀ ਦੇ ਨਿਲਾਮੀ ਪਲੇਟਫਾਰਮ (https://www.mstcecommerce.com/auctionhome/coalblock/index.jsp) ਤੇ ਪ੍ਰਾਪਤ ਕੀਤੇ ਜਾ ਸਕਦੇ ਹਨ।
--------------------
ਐਮਵੀ/ਆਰਕੇਪੀ
(Release ID: 1758722)
Visitor Counter : 173