ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਸਰਕਾਰ ਦੀ ਟੈਲੀਮੇਡਿਸਨ ਪਹਿਲਕਦਮੀ ਈ ਸੰਜੀਵਨੀ ਨੇ 1.2 ਕਰੋੜ ਸਲਾਹ-ਮਸ਼ਵਰੇ ਪੂਰੇ ਕੀਤੇ
ਤਕਰੀਬਨ 90,000 ਮਰੀਜ਼ ਦੂਰ ਦੁਰਾਡੇ ਤੋਂ ਸਿਹਤ ਸੇਵਾਵਾਂ ਪ੍ਰਾਪਤ ਕਰਨ ਲਈ ਈਸੰਜੀਵਨੀ ਦੀ ਰੋਜ਼ਾਨਾ ਵਰਤੋਂ ਕਰਦੇ ਹਨ
Posted On:
21 SEP 2021 10:46AM by PIB Chandigarh
ਭਾਰਤ ਸਰਕਾਰ ਦੀ ਰਾਸ਼ਟਰੀ ਟੈਲੀਮੇਡਿਸਨ ਸੇਵਾ, ਈ ਸੰਜੀਵਨੀ ਨੇ 1.2 ਕਰੋੜ (120 ਲੱਖ) ਸਲਾਹ -ਮਸ਼ਵਰੇ ਤੇਜ਼ੀ ਨਾਲ ਪੂਰੇ ਕੀਤੇ ਹਨ ਜੋ ਦੇਸ਼ ਦੀ ਸਭ ਤੋਂ ਵੱਧ ਮਸ਼ਹੂਰ ਅਤੇ ਸਭ ਤੋਂ ਵੱਡੀ ਟੈਲੀਮੈਡੀਸਨ ਸੇਵਾ ਵਿੱਚ ਬਦਲ ਰਹੀ ਹੈ। ਵਰਤਮਾਨ ਵਿੱਚ ਰਾਸ਼ਟਰੀ ਟੈਲੀਮੈਡੀਸਨ ਸੇਵਾ ਦੇਸ਼ ਭਰ ਵਿੱਚ ਲਗਭਗ 90,000 ਮਰੀਜ਼ਾਂ ਦੀ ਰੋਜ਼ਾਨਾ ਸੇਵਾ ਕਰ ਰਹੀ ਹੈ I ਰਾਸ਼ਟਰੀ ਟੈਲੀਮੇਡਿਸਨ ਸੇਵਾ ਈ -ਸੰਜੀਵਨੀ ਦੋ ਤਰੀਕਿਆਂ ਰਾਹੀਂ ਕਾਰਜਸ਼ੀਲ ਹੈ - ਈ-ਸੰਜੀਵਨੀ ਏਬੀ-ਐਚਡਬਲਯੂਸੀ (ਡਾਕਟਰ ਤੋਂ ਡਾਕਟਰ ਟੈਲੀਮੇਡਿਸਨ ਪਲੇਟਫਾਰਮ) ਜੋ ਕਿ ਹੱਬ ਅਤੇ ਸਪੋਕ ਮਾਡਲ ਅਤੇ ਈਸੰਜੀਵਨੀ ਓਪੀਡੀ- (ਮਰੀਜ਼ ਤੋਂ ਡਾਕਟਰ ਟੈਲੀਮੇਡਿਸਨ ਪਲੇਟਫਾਰਮ) 'ਤੇ ਅਧਾਰਤ ਹੈ ਜੋ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਆਊਟਪੇਸ਼ੇਂਟ ਸੇਵਾਵਾਂ ਪ੍ਰਦਾਨ ਕਰਦੀ ਹੈ।
ਈ-ਸੰਜੀਵਨੀ ਏਬੀ-ਐਚਡਬਲਯੂਸੀ ਨੇ ਲਗਭਗ 67,00,000 ਸਲਾਹ-ਮਸ਼ਵਰੇ ਪੂਰੇ ਕਰ ਲਏ ਹਨ। ਇਹ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਲਾਗੂ ਕੀਤੀ ਜਾ ਰਹੀ ਹੈ। ਇਸ ਨੂੰ ਨਵੰਬਰ 2019 ਵਿੱਚ ਲਾਗੂ ਕੀਤਾ ਗਿਆ ਸੀ। ਇਸਦੇ ਲਾਗੂ ਹੋਣ ਤੋਂ ਬਾਅਦ, ਵੱਖ ਵੱਖ ਰਾਜਾਂ ਵਿੱਚ 2000 ਤੋਂ ਵੱਧ ਕੇਂਦਰ ਅਤੇ ਲਗਭਗ 28,000 ਸਪੋਕਸ ਸਥਾਪਤ ਕੀਤੇ ਗਏ ਹਨ।
ਈ-ਸੰਜੀਵਨੀ ਓਪੀਡੀ ਨਾਗਰਿਕਾਂ ਲਈ ਗੈਰ-ਕੋਵਿਡ -19 ਅਤੇ ਕੋਵਿਡ -19 ਨਾਲ ਸਬੰਧਤ ਆਊਟਪੇਸ਼ੇਂਟ ਸਿਹਤ ਸੇਵਾਵਾਂ ਦੀ ਪੂਰਤੀ ਲਈ ਇੱਕ ਟੈਲੀਮੈਡੀਸਨ ਰੂਪ ਹੈ। ਇਹ 13 ਅਪ੍ਰੈਲ 2020 ਨੂੰ ਦੇਸ਼ ਵਿੱਚ ਪਹਿਲੇ ਲੌਕਡਾਊਨ ਦੌਰਾਨ ਲਾਂਚ ਕੀਤੀ ਗਈ ਸੀ ਜਦੋਂ ਸਾਰੀਆਂ ਓਪੀਡੀਜ਼ ਬੰਦ ਸਨ। ਹੁਣ ਤੱਕ, 51,00,000 ਤੋਂ ਵੱਧ ਮਰੀਜ਼ਾਂ ਨੂੰ ਈ -ਸੰਜੀਵਨੀਓਪੀਡੀ ਰਾਹੀਂ ਸੇਵਾ ਦਿੱਤੀ ਗਈ ਹੈ ਜੋ 430 ਤੋਂ ਵੱਧ ਆਨਲਾਈਨ ਓਪੀਡੀ ਦੀ ਮੇਜ਼ਬਾਨੀ ਕਰਦੀ ਹੈ ਜਿਸ ਵਿੱਚ ਆਮ ਓਪੀਡੀਜ ਅਤੇ ਵਿਸ਼ੇਸ਼ ਓਪੀਡੀਜ ਸ਼ਾਮਲ ਹਨ। ਬਠਿੰਡਾ (ਪੰਜਾਬ), ਬੀਬੀਨਗਰ (ਤੇਲੰਗਾਨਾ), ਕਲਿਆਣੀ (ਪੱਛਮੀ ਬੰਗਾਲ), ਰਿਸ਼ੀਕੇਸ਼ (ਉੱਤਰਾਖੰਡ), ਕਿੰਗ ਜਾਰਜ ਮੈਡੀਕਲ ਕਾਲਜ, ਲਖਨਊ (ਉੱਤਰ ਪ੍ਰਦੇਸ਼) ਆਦਿ ਵਿੱਚ ਏਮਜ਼ ਵਰਗੀਆਂ ਪ੍ਰਮੁੱਖ ਮੈਡੀਕਲ ਸੰਸਥਾਵਾਂ ਵੀ ਈ -ਸੰਜੀਵਨੀਓਪੀਡੀ ਰਾਹੀਂ ਆਊਟਪੇਸ਼ੈਂਟ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ।
ਭਾਰਤ ਸਰਕਾਰ ਦੀ ਈ -ਸੰਜੀਵਨੀ - ਰਾਸ਼ਟਰੀ ਟੈਲੀਮੈਡੀਸਨ ਸੇਵਾ ਸ਼ਹਿਰੀ ਅਤੇ ਪੇਂਡੂ ਭਾਰਤ ਵਿੱਚ ਮੌਜੂਦ ਡਿਜੀਟਲ ਸਿਹਤ ਪਾੜੇ ਨੂੰ ਪੂਰ ਰਹੀ ਹੈ। ਇਹ ਸੈਕੰਡਰੀ ਅਤੇ ਤੀਜੇ ਦਰਜੇ ਦੇ ਹਸਪਤਾਲਾਂ 'ਤੇ ਬੋਝ ਘਟਾਉਂਦੇ ਹੋਇਆਂ ਜ਼ਮੀਨੀ ਪੱਧਰ' ਤੇ ਡਾਕਟਰਾਂ ਅਤੇ ਮਾਹਿਰਾਂ ਦੀ ਘਾਟ ਨੂੰ ਦੂਰ ਕਰ ਰਹੀ ਹੈ। ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਅਨੁਸਾਰ, ਇਹ ਡਿਜੀਟਲ ਪਹਿਲ ਦੇਸ਼ ਵਿੱਚ ਡਿਜੀਟਲ ਹੈਲਥ ਈਕੋਸਿਸਟਮ ਨੂੰ ਵੀ ਹੁਲਾਰਾ ਦੇ ਰਹੀ ਹੈ। ਇਹ ਮੋਹਾਲੀ ਵਿੱਚ ਸੈਂਟਰ ਫਾਰ ਡਿਵੈਲਪਮੈਂਟ ਆਫ਼ ਅਡਵਾਂਸਡ ਕੰਪਿਊਟਿੰਗ (ਸੀ-ਡੈਕ) ਵੱਲੋਂ ਵਿਕਸਤ ਕੀਤੀ ਗਈ ਇੱਕ ਸਵਦੇਸ਼ੀ ਟੈਲੀਮੇਡਿਸਨ ਟੈਕਨੋਲੋਜੀ ਹੈ। ਟੈਲੀਮੇਡਿਸਨ ਦੀ ਉਪਯੋਗਤਾ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਕੋਵਿਡ 19 ਇਨਫੈਕਸ਼ਨਾਂ ਦੀ ਇੱਕ ਹੋਰ ਲਹਿਰ ਦੇ ਫੈਲਣ ਦੀ ਅਣਕਿਆਸੀ ਘਟਨਾ ਦੀ ਯੋਜਨਾਬੰਦੀ ਵਿੱਚ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੀ ਪਹਿਲਕਦਮੀ ਨੂੰ ਪ੍ਰਤੀ ਦਿਨ 500,000 ਸਲਾਹ -ਮਸ਼ਵਰੇ ਦੇ ਯੋਗ ਬਣਾਉਣ ਲਈ ਅੱਗੇ ਵਧਾਇਆ ਜਾ ਰਿਹਾ ਹੈ।
ਈ -ਸੰਜੀਵਨੀ ਦੇ (12033498) ਮਸ਼ਵਰਿਆਂ ਨੂੰ ਅਪਣਾਉਣ ਦੇ ਮਾਮਲੇ ਵਿੱਚ ਪ੍ਰਮੁੱਖ 10 ਰਾਜ ਹਨ: ਆਂਧਰਾ ਪ੍ਰਦੇਸ਼ (37,04,258), ਕਰਨਾਟਕ (22,57,994), ਤਾਮਿਲਨਾਡੂ (15,62,156), ਉੱਤਰ ਪ੍ਰਦੇਸ਼ (13,28,889), ਗੁਜਰਾਤ (4,60,326) , ਮੱਧ ਪ੍ਰਦੇਸ਼ (4,28,544), ਬਿਹਾਰ (4,04,345), ਮਹਾਰਾਸ਼ਟਰ (3,78,912), ਪੱਛਮੀ ਬੰਗਾਲ (2,74,344), ਕੇਰਲਾ (2,60,654)।
***************
ਐੱਮ ਵੀ/ਏ ਐੱਲ
(Release ID: 1756876)
Visitor Counter : 218
Read this release in:
Tamil
,
Kannada
,
English
,
Urdu
,
Marathi
,
Hindi
,
Manipuri
,
Bengali
,
Gujarati
,
Telugu
,
Malayalam