ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੈਬਨਿਟ ਸਕੱਤਰ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਕੋਵਿਡ 19 ਅਤੇ ਟੀਕਾਕਰਨ ਦੇ ਪ੍ਰਤੀ ਜਨਤਕ ਸਿਹਤ ਹੁੰਗਾਰੇ ਬਾਰੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ
ਕਿਸੇ ਤਰ੍ਹਾਂ ਦੀ ਢਿੱਲ ਲਈ ਕੋਈ ਲਈ ਕੋਈ ਥਾਂ ਨਹੀਂ ਹੈ : ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕੋਵਿਡ 19 ਸਥਿਤੀ ਦਾ ਵਿਸਥਾਰਤ ਵਿਸ਼ਲੇਸ਼ਣ ਕਰਨ ਅਤੇ ਬੁਨਿਆਦੀ ਢਾਂਚਾ , ਮੈਡੀਸਨ ਅਤੇ ਮਨੁੱਖੀ ਸ੍ਰੋਤ ਵਿੱਚ ਵਾਧਾ ਕਰਨ
ਕੇਂਦਰੀ ਸਿਹਤ ਸਕੱਤਰ ਲੇ ਆਉਂਦੇ ਤਿਓਹਾਰੀ ਸੀਜ਼ਨ ਲਈ ਜ਼ਰੂਰੀ ਸਾਵਧਾਨੀਆਂ ਨੂੰ ਵਿਸਥਾਰ ਨਾਲ ਦੱਸਿਆ ਅਤੇ ਕਿਸੇ ਤਰ੍ਹਾਂ ਦੇ ਉਛਾਲ ਨੂੰ ਰੋਕਣ ਲਈ ਰਣਨੀਤੀ ਬਾਰੇ ਦੱਸਿਆ
ਸੂਬਿਆਂ ਨੂੰ 11 ਸੂਬਿਆਂ ਵਿੱਚ ਸੀਰੋ ਟਾਈਪ — 2 ਡੇਂਗੂ ਦੇ ਕੰਟਰੋਲ ਲਈ ਵੀ ਸੇਧ ਦਿੱਤੀ ਗਈ
Posted On:
18 SEP 2021 3:24PM by PIB Chandigarh
ਕੇਂਦਰੀ ਕੈਬਿਨੇਟ ਸਕੱਤਰ ਸ਼੍ਰੀ ਰਾਜੀਵ ਗਾਬਾ ਨੇ ਅੱਜ ਇੱਕ ਵੀਡੀਓ ਕਾਨਫਰੰਸ ਰਾਹੀਂ ਸ਼੍ਰੀ ਰਾਜੇਸ਼ ਭੂਸ਼ਣ , ਕੇਂਦਰੀ ਸਿਹਤ ਸਕੱਤਰ ਅਤੇ ਡਾਕਟਰ ਵੀ ਕੇ ਪਾਲ , ਮੈਂਬਰ (ਨੀਤੀ ਆਯੋਗ) ਦੀ ਹਾਜ਼ਰੀ ਵਿੱਚ ਕੋਵਿਡ ਪ੍ਰਬੰਧਨ ਅਤੇ ਹੁੰਗਾਰਾ ਨੀਤੀ ਬਾਰੇ ਵਿਚਾਰ ਵਟਾਂਦਰਾ ਕਰਨ ਅਤੇ ਜਾਇਜ਼ੇ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ । ਇਸ ਮੀਟਿੰਗ ਵਿੱਚ ਮੁੱਖ ਸਕੱਤਰ , ਵਧੀਕ ਮੁੱਖ ਸਕੱਤਰ (ਸਿਹਤ) , ਪ੍ਰਿੰਸੀਪਲ ਸਕੱਤਰ (ਸਿਹਤ) , ਮਿਊਂਸਪਲ ਕਮਿਸ਼ਨਰ , ਜਿ਼ਲ੍ਹਾ ਕਲੈਕਟਰਸ ਅਤੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ ।
ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਬੀਤੇ ਦਿਨ 2.5 ਕਰੋੜ ਤੋਂ ਵੱਧ ਟੀਕੇ ਦੀਆਂ ਖ਼ੁਰਾਕਾਂ ਦੀ ਮਹੱਤਵਪੂਰਨ ਪ੍ਰਾਪਤੀ ਲਈ ਵਧਾਈ ਦਿੰਦੇ ਹੋਏ ਕੈਬਨਿਟ ਸਕੱਤਰ ਨੇ ਸਿਹਤ ਸੰਭਾਲ ਕਾਮਿਆਂ , ਮੁੱਖ ਮੈਡੀਕਲ ਅਧਿਕਾਰੀਆਂ , ਜਿ਼ਲ੍ਹਾ ਮੈਜਿਸਟ੍ਰੇਟਾਂ ਅਤੇ ਸੂਬਾ ਸਿਹਤ ਸਕੱਤਰਾਂ ਨੂੰ ਉਨ੍ਹਾਂ ਦੇ ਯਤਨਾਂ ਲਈ ਵਧਾਈ ਦਿੱਤੀ । ਉਨ੍ਹਾਂ ਆਸ ਪ੍ਰਗਟ ਕੀਤੀ ਕਿ ਟੀਕੇ ਦੀਆਂ ਵੱਧ ਖ਼ੁਰਾਕਾਂ ਦੀ ਉਪਲਬਧਤੀ ਨਾਲ ਟੀਕਾਕਰਨ ਦੀ ਰਫ਼ਤਾਰ ਇਸੇ ਤਰ੍ਹਾਂ ਕਾਇਮ ਰੱਖੀ ਜਾਵੇਗੀ ।
ਫਿਰ ਵੀ ਉਨ੍ਹਾਂ ਨੇ ਸੂਬਿਆਂ ਨੂੰ ਇਸ ਮੌਕੇ ਯਾਦ ਕਰਾਇਆ ਕਿ ਢਿੱਲ ਲਈ ਕੋਈ ਥਾਂ ਨਹੀਂ ਹੈ । ਉਨ੍ਹਾਂ ਨੇ ਕੋਵਿਡ ਉਚਿਤ ਵਿਵਹਾਰ (ਸੀ ਏ ਵੀ ) ਨੂੰ ਸਖ਼ਤੀ ਨਾਲ ਲਾਗੂ ਕਰਨ ਤੇ ਜ਼ੋਰ ਦਿੱਤਾ ।
ਹੋਰਨਾਂ ਮੁਲਕਾਂ ਤੋਂ ਉਦਾਹਰਨਾਂ ਲੈਂਦਿਆਂ, ਜਿਨ੍ਹਾਂ ਨੇ ਕੋਵਿਡ 19 ਦੀਆਂ ਕਈ ਸਿਖ਼ਰਾਂ ਦੇਖੀਆਂ ਨੇ , ਉਨ੍ਹਾਂ ਨੇ ਦੇਸ਼ ਵਿੱਚ ਉੱਚ ਟੈਸਟ ਪੋਜਿ਼ਟੀਵਿਟੀ ਦਿਖਾਉਣ ਵਾਲੀਆਂ ਕੁਝ ਥਾਵਾਂ ਬਾਰੇ ਚਿੰਤਾ ਪ੍ਰਗਟ ਕੀਤੀ । ਉਨ੍ਹਾਂ ਨੇ ਸੂਬਾ ਸਿਹਤ ਪ੍ਰਸ਼ਾਸਕਾਂ ਨੂੰ ਆਪਣੀ ਕੋਵਿਡ ਚਾਲ ਦਾ ਵਿਸਥਾਰਤ ਜਾਇਜ਼ਾ ਲੈਣ , ਆਪਣੇ ਸਿਹਤ ਬੁਨਿਆਦੀ ਢਾਂਚੇ ਨੂੰ ਠੀਕ ਠਾਕ ਕਰਨ , ਜ਼ਰੂਰੀ ਦਵਾਈਆਂ ਦਾ ਭੰਡਾਰ ਰੱਖਣ ਅਤੇ ਜਲਦੀ ਤੋਂ ਜਲਦੀ ਮਨੁੱਖੀ ਸ੍ਰੋਤਾਂ ਨੂੰ ਵਧਾਉਣ ਦੀ ਸਲਾਹ ਦਿੱਤੀ ਤਾਂ ਜੋ ਕੇਸਾਂ ਵਿੱਚ ਕਿਸੇ ਵੀ ਸੰਭਾਵਤ ਉਛਾਲ ਨਾਲ ਨਜਿੱਠਿਆ ਜਾ ਸਕੇ ।
ਕੇਂਦਰੀ ਸਿਹਤ ਸਕੱਤਰ ਨੇ 11 ਸੂਬਿਆਂ ਵਿੱਚ ਸੀਰੋ ਟਾਈਪ — 2 ਡੇਂਗੂ ਦੀ ਉੱਭਰ ਰਹੀ ਚੁਣੌਤੀ ਨੂੰ ਉਜਾਗਰ ਕੀਤਾ , ਜੋ ਬਿਮਾਰੀ ਦੇ ਹੋਰ ਰੂਪਾਂ ਨਾਲੋਂ ਵਧੇਰੇ ਮਾਮਲਿਆਂ ਤੇ ਵਧੇਰੇ ਪੇਚੀਦਗੀਆਂ ਨਾਲ ਜੁੜਿਆ ਹੋਇਆ ਹੈ । ਉਨ੍ਹਾਂ ਸੂਬਿਆਂ ਨੂੰ ਸੁਝਾਅ ਦਿੱਤਾ ਕਿ ਕੇਸਾਂ ਦੀ ਪਛਾਣ ਕਰਨ , ਬੁਖ਼ਾਰ ਹੈਲਪਲਾਈਨਸ ਨੂੰ ਚਾਲੂ ਕਰਨ , ਟੈਸਟਿੰਗ ਕਿੱਟਾਂ , ਲਾਰਵੀਸਾਈਡਸ ਅਤੇ ਦਵਾਈਆਂ ਦਾ ਕਾਫੀ ਭੰਡਾਰ ਰੱਖਣ , ਤੁਰੰਤ ਜਾਂਚ ਅਤੇ ਜ਼ਰੂਰੀ ਜਨਤਕ ਸਿਹਤ ਕਾਰਵਾਈ ਜਿਵੇਂ ਬੁਖ਼ਾਰ ਸਰਵੇ , ਕਾਂਟੈਕਟ ਟ੍ਰੇਸਿੰਗ , ਵੈਕਟਰ ਕੰਟਰੋਲ , ਖੂਨ ਦੇ ਕਾਫੀ ਭੰਡਾਰ ਕਰਨ ਅਤੇ ਖੂਨ ਕੰਪੋਨੈਂਟਸ ਲਈ ਬਲੱਡ ਬੈਂਕਾਂ ਨੂੰ ਸੁਚੇਤ ਕਰਨ , ਵਿਸ਼ੇਸ਼ ਕਰਕੇ ਪਲੇਟਲੈੱਸ ਬਾਰੇ ਰੈਪਿਡ ਰਿਸਪਾਂਸ ਟੀਮਾਂ ਤਾਇਨਾਤ ਕਰਨ ਵਰਗੇ ਕਦਮ ਚੁੱਕਣ । ਸੂਬਿਆਂ ਨੂੰ ਹੈਲਪਲਾਈਨ ਸਬੰਧੀ ਆਈ ਈ ਸੀ ਮੁਹਿੰਮਾਂ ਚਲਾਉਣ , ਵੈਕਟਰ ਕੰਟਰੋਲ ਦੇ ਤਰੀਕਿਆਂ , ਘਰਾਂ ਵਿੱਚ ਡੇਂਗੂ ਦੇ ਲੱਛਣਾਂ ਅਤੇ ਸ੍ਰੋਤਾਂ ਨੂੰ ਖਤਮ ਕਰਨ ਲਈ ਵੀ ਬੇਨਤੀ ਕੀਤੀ ਗਈ ।
ਸਿਹਤ ਸਕੱਤਰ ਨੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਧਿਆਨ ਵਿੱਚ ਲਿਆਂਦਾ ਕਿ 15 ਸੂਬਿਆਂ ਵਿੱਚ 70 ਜਿ਼ਲ੍ਹੇ ਚਿੰਤਾ ਦਾ ਕਾਰਨ ਹਨ , ਕਿਉਂਕਿ ਇਨ੍ਹਾਂ ਵਿੱਚੋਂ 34 ਜਿ਼ਲਿ੍ਆਂ ਵਿੱਚ ਪੋਜਿ਼ਟੀਵਿਟੀ 10 ਫੀਸਦ ਤੋਂ ਵੱਧ ਹੈ ਅਤੇ 36 ਜਿ਼ਲਿ੍ਆਂ ਵਿੱਚ ਪੋਜਿ਼ਟੀਵਿਟੀ ਦਰ 5% ਤੋਂ 10% ਵਿੱਚ ਹੈ । ਆਉਂਦੇ ਤਿਓਹਾਰੀ ਸੀਜ਼ਨ ਦੇ ਮੱਦੇਨਜ਼ਰ ਸੂਬਿਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਭੀੜ ਭੜੱਕੇ ਵਾਲੇ ਬੰਦ ਸਥਾਨਾਂ ਅਤੇ ਵੱਡੀ ਗਿਣਤੀ ਵਿੱਚ ਹੋਣ ਵਾਲੇ ਇਕੱਠਾਂ ਨੂੰ ਟਾਲਣ ਲਈ ਸਾਰੀਆਂ ਜ਼ਰੂਰੀ ਸਾਵਧਾਨੀਆਂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਯਕੀਨੀ ਬਣਾਉਣ । ਮਾਲਜ਼ , ਸਥਾਨਕ ਬਜ਼ਾਰਾਂ ਅਤੇ ਪੂਜਾ ਸਥਾਨਾਂ ਸਬੰਧੀ ਮੌਜੂਦਾ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ । ਸੂਬਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਕੋਵਿਡ ਉਚਿਤ ਵਿਹਾਰ (ਸੀ ਏ ਬੀ) ਅਤੇ ਕੋਵਿਡ ਸੁਰੱਖਿਆ ਮੇਲਿਆਂ ਨੂੰ ਉਤਸ਼ਾਹਤ ਕਰਨ ਲਈ ਪ੍ਰਭਾਵਸ਼ਾਲੀ ਆਈ ਈ ਸੀ ਮੁਹਿੰਮ ਚਲਾਉਣ । ਉਨ੍ਹਾਂ ਨੂੰ ਰੋਜ਼ਾਨਾ ਦੇ ਅਧਾਰ ਤੇ ਸਾਰੇ ਜਿ਼ਲਿਆਂ ਵਿੱਚ ਕੇਸਾਂ ਦੀ ਚਾਲ ਨੂੰ ਨੇੜਿਓਂ ਮੌਨੀਟਰ ਕਰਨ ਦੀ ਸਲਾਹ ਦਿੱਤੀ ਗਈ ਅਤੇ ਜਲਦੀ ਵਾਰਨਿੰਗ ਸਿਗਨਲਜ਼ ਦੀ ਪਛਾਣ ਕਰਨ ਅਤੇ ਸੀ ਏ ਬੀ ਦੀ ਪਾਲਣਾ ਤੇ ਰੋਕਾਂ ਲਾਉਣ ਨੂੰ ਯਕੀਨੀ ਬਣਾਇਆ ਜਾਵੇ ।
ਪੰਜ ਨੁਕਾਤੀ ਕੋਵਿਡ ਕੰਟੇਨਮੈਂਟ ਰਣਨੀਤੀ (ਟੈਸਟ , ਟ੍ਰੀਟ , ਟ੍ਰੈਕ , ਵੈਕਸੀਨੇਟ , ਸੀ ਏ ਬੀ ਪਾਲਣਾ) : ਜਲਦੀ ਸ਼ਨਾਖਤ ਦੀ ਸਹਾਇਤਾ ਵਜੋਂ ਟੈਸਟਿੰਗ ਨੂੰ ਵਧਾਉਣਾ , ਭਵਿੱਖ ਲਈ ਸਿਹਤ ਬੁਨਿਆਦੀ ਢਾਂਚੇ ਨੂੰ ਵਧਾਉਣਾ (ਤਰਜੀਹੀ ਪੇਂਡੂ ਖੇਤਰ ਅਤੇ ਬੱਚਿਆਂ ਦੇ ਮਾਮਲੇ) , ਕਾਂਟੈਕਟ ਟ੍ਰੇਸਿੰਗ , ਨਿਗਰਾਨੀ ਅਤੇ ਕੰਟੇਨਮੈਂਟ ਉਪਾਅ ਅਤੇ ਉੱਚ ਕੇਸ ਦਰਜ ਕਰਨ ਵਾਲੇ ਕਲਸਟ੍ਰਾਂ ਵਿੱਚ ਸਖ਼ਤ ਕਾਰਵਾਈ , ਟੀਕੇ ਨਾਲ ਸਾਰੇ ਤਰਜੀਹੀ ਉਮਰ ਵਰਗਾਂ ਨੂੰ ਕਵਰ ਕਰਨ ਲਈ ਧਿਆਨ ਕੇਂਦਰਿਤ ਕਰਨਾ ਅਤੇ ਜਿਨ੍ਹਾਂ ਲਾਭਪਾਤਰੀਆਂ ਦੀ ਦੂਜੀ ਖ਼ੁਰਾਕ ਰਹਿੰਦੀ ਹੈ , ਉਨ੍ਹਾਂ ਦੀ ਕਵਰੇਜ ਤੇ ਲਗਾਤਾਰ ਧਿਆਨ ਦੇਣਾ ਅਤੇ ਕੋਵਿਡ 19 ਦੇ ਪ੍ਰਬੰਧ ਦੀ ਇੱਕ ਚਾਬੀ ਵਜੋਂ ਟਿਕਾਉਣਯੋਗ ਭਾਈਚਾਰਾ ਸਮਰਥਨ ਮੁਹੱਈਆ ਕਰਨ ਤੇ ਜ਼ੋਰ ਦਿੱਤਾ ਗਿਆ ।
ਇਹ ਵੀ ਨੋਟ ਕੀਤਾ ਗਿਆ ਕਿ ਹਸਪਤਾਲ ਬੁਨਿਆਦੀ ਢਾਂਚੇ ਨੂੰ ਵਧਾਉਣਾ , ਆਕਸੀਜਨ ਉਪਲਬਧਤਾ , ਨਾਜ਼ੁਕ ਦਵਾਈਆਂ ਦੇ ਭੰਡਾਰਾਂ ਨੂੰ ਉਸਾਰਨਾ , ਐਂਬੂਲੈਂਸ ਸੇਵਾਵਾਂ , ਆਈ ਟੀ ਪ੍ਰਣਾਲੀਆਂ / ਹੈਲਪਲਾਈਨਸ / ਟੈਲੀਮੈਡੀਸਨ ਸੇਵਾਵਾਂ ਨੂੰ ਲਾਗੂ ਕਰਨ ਦੀ ਲੋੜ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ । ਸਿਹਤ ਸਕੱਤਰ ਨੇ ਦੱਸਿਆ ਕਿ ਐਮਰਜੈਂਸੀ ਕੋਵਿਡ ਰਿਸਪਾਂਸ ਪੈਕੇਜ ਤਹਿਤ ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਫੰਡ ਜਾਰੀ ਕੀਤੇ ਜਾ ਚੁੱਕੇ ਹਨ , ਜਿਨ੍ਹਾਂ ਦੀ ਤੁਰੰਤ ਅਤੇ ਸੁਚੱਜੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ।
ਮੁੱਖ ਸਕੱਤਰਾਂ ਨੂੰ ਜਿ਼ਲ੍ਹਾ ਪੱਧਰੀ ਸਮੀਖਿਆ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਅਨੁਮਾਨਤ ਲੋੜਾਂ ਅਨੁਸਾਰ ਢੁਕਵਾਂ ਮੈਡੀਕਲ ਬੁਨਿਆਦੀ ਢਾਂਚਾ ਅਤੇ ਸਪਲਾਈ ਨੂੰ ਤੁਰੰਤ ਲਾਮਬੰਦ ਕੀਤਾ ਜਾਵੇ । ਇਸ ਤੋਂ ਅੱਗੇ ਨਿੱਜੀ ਖੇਤਰ ਸਮਰੱਥਾਵਾਂ ਨੂੰ ਉੱਭਰ ਰਹੀਆਂ ਲੋੜਾਂ ਦੇ ਅਧਾਰ ਤੇ ਵਿਓਂਤਬੰਦ ਤਰੀਕੇ ਨਾਲ ਖੋਜਿਆ ਅਤੇ ਤਾਇਨਾਤ ਕੀਤਾ ਜਾਵੇ ।
ਕਿਸੇ ਵੀ ਨਵੇਂ ਉਛਾਲ ਨੂੰ ਰੋਕਣ ਲਈ ਹਰ ਸੰਭਵ ਕੋਸਿ਼ਸ਼ ਕਰਨ ਲਈ ਸੂਬਾ ਅਥਾਰਟੀਆਂ ਨੂੰ ਹੇਠ ਲਿਖੇ ਬਿੰਦੂਆਂ ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ -
* ਕੋਵਿਡ ਉਚਿਤ ਵਿਹਾਰ ਅਤੇ ਕੋਵਿਡ ਸੁਰੱਖਿਅਤ ਤਿਓਹਾਰ ਮਨਾਉਣ ਨੂੰ ਯਕੀਨੀ ਬਣਾਉਣਾ ।
* ਉੱਚ ਕੇਸ ਦਰਜ ਕਰਨ ਵਾਲੇ ਸਮੂਹਾਂ ਵਿੱਚ ਸਰਗਰਮ ਨਿਗਰਾਨੀ ਅਤੇ ਕਨਟੇਨਮੈਂਟ ਨੂੰ ਲਾਗੂ ਕਰਨਾ ਅਤੇ ਪਾਬੰਦੀਆਂ ਲਗਾਉਣ ਵਿੱਚ ਦੇਰੀ ਨਾ ਕਰਨਾ ।
* ਆਰ ਟੀ ਪੀ ਸੀ ਆਰ ਅਨੁਪਾਤ ਨੂੰ ਕਾਇਮ ਰੱਖਦੇ ਹੋਏ ਟੈਸਟਿੰਗ ਵਿੱਚ ਵਾਧਾ ।
* ਪੀ ਸੀ ਏ ਪਲਾਂਟਾ , ਆਕਸੀਜਨ ਸਲੰਡਰਾਂ , ਕਨਸਨਟ੍ਰੇਟ੍ਰਾਂ ਅਤੇ ਵੈਂਟੀਲੇਟਰਾਂ ਨੂੰ ਤੁਰੰਤ ਚਾਲੂ ਕਰਨਾ ।
* ਈ ਸੀ ਆਰ ਪੀ / 2 ਨੂੰ ਤਰਜੀਹੀ ਤੌਰ ਤੇ ਲਾਗੂ ਕਰਨ ਲਈ ਨਿਯਮਤ ਸਮੀਖਿਆਵਾਂ ਤਾਂ ਜੋ ਹੈੱਡਰੂਮ ਲਈ ਲੋੜੀਂਦੀ ਤਿਆਰੀ ਯਕੀਨੀ ਬਣਾਈ ਜਾਵੇ ।
* ਕੁਝ ਰਾਜਾਂ ਵੱਲੋਂ ਸਕੂਲ ਖੋਲ੍ਹੇ ਜਾਣ ਦੇ ਮੱਦੇਨਜ਼ਰ ਬੱਚਿਆਂ ਵਿੱਚ ਫੈਲਣ ਵਾਲੀ ਲਾਗ ਦੀ ਨਿਗਰਾਨੀ ਕਰੋ ।
* ਟੀਕਾਕਰਣ ਤੋਂ ਬਾਅਦ ਲਾਗਾਂ ਦੀ ਨਿਗਰਾਨੀ ਕਰੋ ਅਤੇ ਉੱਭਰ ਰਹੇ ਸਬੂਤਾਂ ਦਾ ਜਾਇਜ਼ਾ ਲਓ ।
* ਜੀਨੌਮ ਸੀਕੁਐਂਸਿੰਗ ਲਈ ਲੋੜੀਂਦੇ ਨਮੂਨੇ ਭੇਜਣ ਸਮੇਤ ਮਿਊਟੇਸ਼ਨ ਦੀ ਨਿਗਰਾਨੀ ਕਰੋ ।
* ਟੀਕਾਕਰਣ ਦੀ ਗਤੀ ਅਤੇ ਕਵਰੇਜ ਨੂੰ ਤੇਜ਼ ਕਰੋ ।
* ਡੇਂਗੂ ਅਤੇ ਹੋਰ ਪਾਣੀ ਅਧਾਰਤ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਲੋੜੀਂਦੇ ਉਪਾਅ ਕਰੋ ।
********************
ਐੱਮ ਵੀ
ਐੱਚ ਐੱਫ ਡਬਲਿਊ / ਕੋਵਿਡ ਸੀ ਏ ਬੀ ਐੱਸ ਈ ਸੀ ਵੀ ਸੀ / 18 ਸਤੰਬਰ 2021 / 4
(Release ID: 1756163)
Visitor Counter : 255
Read this release in:
English
,
Urdu
,
Hindi
,
Marathi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam