ਮੰਤਰੀ ਮੰਡਲ

ਕੈਬਨਿਟ ਨੇ ਕਰਜ਼ੇ ਦੇ ਭਾਰ ਵਾਲੇ ਅਸਾਸੇ ਅਕਵਾਇਰ ਕਰਨ ਲਈ ‘ਨੈਸ਼ਨਲ ਅਸੈੱਟ ਰੀਕੰਸਟ੍ਰਕਸ਼ਨ ਕੰਪਨੀ ਲਿਮਿਟਿਡ’ ਦੁਆਰਾ ਜਾਰੀ ਸਕਿਓਰਿਟੀ ਰਸੀਦਾਂ ਦੇ ਸਮਰਥਨ ‘ਚ ਕੇਂਦਰ ਸਰਕਾਰ ਦੀ ਗਰੰਟੀ ਨੂੰ ਪ੍ਰਵਾਨਗੀ ਦਿੱਤੀ


ਕੇਂਦਰੀ ਬਜਟ 2021–22 ‘ਚ ਏਆਰਸੀ ਦਾ ਐਲਾਨ ਕੀਤਾ ਗਿਆ ਸੀ



ਐੱਨਏਆਰਸੀਐੱਲ ਦਾ ਭਾਰਤੀ ਰਿਜ਼ਰਵ ਬੈਂਕ ਦੇ ਮੌਜੂਦਾ ਵਿਨਿਯਮਾਂ ਦੇ ਤਹਿਤ ਪੜਾਵਾਂ ਦੇ ਅੰਦਰ ਰਹਿ ਕੇ ਲਗਭਗ 2 ਲੱਖ ਕਰੋੜ ਰੁਪਏ ਦੀਆਂ ਭਾਰ–ਯੁਕਤ ਸੰਪਤੀਆਂ ਅਕਵਾਇਰ ਕਰਨ ਦਾ ਪ੍ਰਸਤਾਵ

Posted On: 15 SEP 2021 4:13PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਕਰਜ਼ੇ ਦੇ ਬੋਝ ਵਾਲੇ ਅਸਾਸੇ ਅਕਵਾਇਰ ਕਰਨ ਲਈ ਨੈਸ਼ਨਲ ਅਸੈੱਟ ਰੀਕੰਸਟ੍ਰਕਸ਼ਨ ਕੰਪਨੀ ਲਿਮਿਟਿਡ’ (ਐੱਨਏਆਰਸੀਐੱਲ) ਦੁਆਰਾ ਜਾਰੀ ਸਕਿਓਰਿਟੀ ਰਸੀਦਾਂ (SRs) ਦੇ ਸਮਰਥਨ ਲਈ ਕੇਂਦਰ ਸਰਕਾਰ ਦੀ 30,600 ਕਰੋੜ ਰੁਪਏ ਦੀ ਗਰੰਟੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਵਿੱਤ ਵਰ੍ਹੇ 2021–22 ਲਈ ਕੀਤੇ ਬਜਟ ਐਲਾਨ ਦੀ ਲੀਹ ਤੇ ਹੈ।

ਐੱਨਏਆਰਸੀਐੱਲ ਵੱਲੋਂ ਜਾਰੀ ਕੀਤੀਆਂ ਗਈਆਂ ਸਕਿਓਰਿਟੀ ਰਸੀਦਾਂ (SRs) ਦਾ ਸਮਰਥਨ ਭਾਰਤ ਸਰਕਾਰ ਦੀ ਸੌਵਰੇਨ ਗਰੰਟੀ ਵੱਲੋਂ ਕੀਤਾ ਜਾਵੇਗਾ। ਭਾਰਤ ਸਰਕਾਰ ਦੀ ਗਰੰਟੀ 30,600 ਕਰੋੜ ਰੁਪਏ ਲਈ ਹੋਵੇਗੀ ਅਤੇ ਇਹ ਪੰਜ ਸਾਲਾਂ ਲਈ ਵੈਧ ਹੋਵੇਗੀ। ਭਾਰਤ ਸਰਕਾਰ ਦੀ ਗਰੰਟੀ ਨੂੰ ਸਮਝੋਤੇ / ਲਿਕੁਈਡੇਸ਼ਨ ਮੌਕੇ ਸਕਿਓਰਿਟੀ ਰਸੀਦਾਂ (SRs) ਦੀ ਫ਼ੇਸ ਵੈਲਿਊ ਅਤੇ ਮਿਲ ਰਹੀ ਅਸਲ ਕੀਮਤ ਵਿਚਲੇ ਫ਼ਰਕ ਨੂੰ ਪੂਰਾ ਕਰਨ ਲਈ ਲਾਗੂ ਕੀਤਾ ਜਾ ਸਕਦਾ ਹੈ। NARCL ਸਾਲਾਨਾ ਗਰੰਟੀ ਫ਼ੀਸ ਦਾ ਭੁਗਤਾਨ ਕਰੇਗੀ।

ਲਾਭ:

ਐੱਨਏਆਰਸੀਐੱਲ (NARCL) – ਆਈਡੀਐੱਮਸੀਐੱਲ (IDMCL) ਢਾਂਚਾ ਕਰਜ਼ੇ ਦੇ ਏਕੀਕਰਨ ਵਿੱਚ ਸਹਾਇਤਾ ਕਰੇਗਾ, ਜੋ ਇਸ ਵੇਲੇ ਵੱਖ-ਵੱਖ ਰਿਣਦਾਤਿਆਂ ਵਿੱਚ ਵੰਡਿਆ ਹੋਇਆ ਹੈ, ਇਸ ਤਰ੍ਹਾਂ ਆਈਬੀਸੀ ਪ੍ਰਕਿਰਿਆਵਾਂ ਸਮੇਤ, ਜਿੱਥੇ ਲਾਗੂ ਹੋਵੇ, ਤੇਜ਼ੀ ਨਾਲ, ਸਿੰਗਲ ਪੁਆਇੰਟ ਫੈਸਲੇ ਲੈਣ ਵਿੱਚ ਸਹਾਇਤਾ ਕਰੇਗਾ। ਇਹ ਕਰਜ਼ੇ ਦੇ ਬੋਝ ਵਾਲੇ ਅਸਾਸਿਆਂ ਨੂੰ ਸੁਲਝਾਉਣ 'ਤੇ ਤੇਜ਼ ਕਾਰਵਾਈ ਨੂੰ ਉਤਸ਼ਾਹਤ ਕਰੇਗਾ ਜਿਸ ਨਾਲ ਬਿਹਤਰ ਮੁੱਲ ਦੀ ਪ੍ਰਾਪਤੀ ਵਿੱਚ ਸਹਾਇਤਾ ਮਿਲੇਗੀ। ਇੰਡੀਆ ਡੈੱਟ ਰੈਜ਼ੋਲਿਊਸ਼ਨ ਕੰਪਨੀ ਲਿਮਿਟਿਡ (ਆਈਡੀਆਰਸੀਐੱਲ – IDRCL) ਮੁੱਲ ਵਧਾਉਣ ਲਈ ਮਾਰਕਿਟ ਦੀ ਮੁਹਾਰਤ ਨੂੰ ਸ਼ਾਮਲ ਕਰੇਗੀ। ਇਹ ਪਹੁੰਚ ਕਾਰੋਬਾਰਾਂ ਅਤੇ ਕ੍ਰੈਡਿਟ ਵਾਧੇ ਨੂੰ ਵਧਾਉਣ 'ਤੇ ਧਿਆਨ ਕੇਂਦ੍ਰਿਤ ਕਰਨ ਲਈ ਬੈਂਕਾਂ ਵਿੱਚ ਕਰਮਚਾਰੀਆਂ ਨੂੰ ਮੁਕਤ ਕਰਨ ਦੀ ਆਗਿਆ ਦੇਵੇਗੀ। ਕਰਜ਼ੇ ਦੇ ਬੋਝ ਵਾਲੀਆਂ ਇਨ੍ਹਾਂ ਅਸਾਸਿਆਂ ਅਤੇ ਐੱਸਆਰਜ਼ ਦੇ ਧਾਰਕਾਂ ਦੇ ਰੂਪ ਵਿੱਚ, ਬੈਂਕਾਂ ਨੂੰ ਲਾਭ ਪ੍ਰਾਪਤ ਹੋਣਗੇ। ਭਾਰਤ ਸਰਕਾਰ ਦੀ ਗਾਰੰਟੀ ਐੱਸਆਰ ਦੀ ਤਰਲਤਾ ਨੂੰ ਵੀ ਵਧਾਏਗੀ ਕਿਉਂਕਿ ਅਜਿਹੇ ਐੱਸਆਰ ਵਪਾਰਯੋਗ ਹਨ।

ਪਿਛੋਕੜ:

ਸਰਕਾਰ ਦੀ ਮਾਨਤਾ (ਰੈਕੋਗਨੀਸ਼ਨ), ਹੱਲ (ਰੈਜ਼ੋਲਿਯੂਸ਼ਨ), ਮੁੜ-ਪੂੰਜੀਕਰਣ (ਰੀਕੈਪੀਟਲਾਈਜ਼ੇਸ਼ਨ) ਅਤੇ ਸੁਧਾਰ (ਰਿਫਾਰਮ) ਦੀ 4 R ਰਣਨੀਤੀ ਨੇ ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀ) ਦੀ ਕਾਰਗੁਜ਼ਾਰੀ ਵਿੱਚ ਤਬਦੀਲੀ ਲਿਆਂਦੀ ਹੈ। ਪਹਿਲਾਂ ਤੋਂ ਚੱਲੀ ਆ ਰਹੀ ਐੱਨਪੀਏ ਦੀ ਉੱਚ ਪੱਧਰੀ ਵਿਵਸਥਾ ਨੇ ਤੇਜ਼ੀ ਨਾਲ ਨਿਬੇੜੇ ਲਈ ਵਾਧੂ ਉਪਾਵਾਂ ਦਾ ਮੌਕਾ ਪੇਸ਼ ਕੀਤਾ ਹੈ। ਕੇਂਦਰੀ ਬਜਟ 2021-22 ਅਨੁਸਾਰ ਮੌਜੂਦਾ ਸੰਕਟ ਪ੍ਰਬੰਧਨ ਕੰਪਨੀ ਏਐੱਮਸੀ ਦੇ ਨਾਲ ਇੱਕ ਅਸਾਸਾ ਪੁਨਰ ਨਿਰਮਾਣ ਕੰਪਨੀ (ਏਆਰਸੀ) ਸਥਾਪਿਤ ਕਰਨ ਦੇ ਸਰਕਾਰ ਦੇ ਇਰਾਦੇ ਦਾ ਐਲਾਨ ਕੀਤਾ ਗਿਆ ਸੀ, ਤਾਂ ਜੋ ਮੌਜੂਦਾ ਤਣਾਅਪੂਰਨ ਕਰਜ਼ੇ ਨੂੰ ਇਕੱਠਾ ਕੀਤਾ ਜਾ ਸਕੇ ਅਤੇ ਇਸ ਤੋਂ ਬਾਅਦ ਮੁੱਲ ਦੀ ਪ੍ਰਾਪਤੀ ਲਈ ਖਰੀਦਦਾਰਾਂ ਨੂੰ ਇਸ ਦਾ ਪ੍ਰਬੰਧਨ ਅਤੇ ਨਿਬੇੜਾ ਕੀਤਾ ਜਾ ਸਕੇ।

ਨੈਸ਼ਨਲ ਅਸੈੱਟ ਰੀਕੰਸਟ੍ਰਕਸ਼ਨ ਕੰਪਨੀ ਲਿਮਿਟਿਡ (ਐੱਨਏਆਰਸੀਐੱਲ) ਅਤੇ ਇੰਡੀਆ ਡੈੱਟ ਰੈਜ਼ੋਲਿਊਸ਼ਨ ਕੰਪਨੀ ਲਿਮਿਟਿਡ (ਆਈਡੀਆਰਸੀਐੱਲ) ਉਦੋਂ ਤੋਂ ਬੈਂਕਾਂ ਦੁਆਰਾ ਸਥਾਪਿਤ ਕੀਤੀਆਂ ਗਈਆਂ ਹਨ। ਐੱਨਏਆਰਸੀਐੱਲ ਨੇ ਤਕਰੀਬਨ ਦੋ ਲੱਖ ਕਰੋੜ ਰੁਪਏ ਦੀ ਕਰਜ਼ਿਆਂ ਦੇ ਬੋਝ ਵਾਲੀ ਸੰਪਤੀ ਹਾਸਲ ਕਰਨ ਦਾ ਪ੍ਰਸਤਾਵ ਰੱਖਿਆ ਹੈ। ਨੈਸ਼ਨਲ ਅਸੈੱਟ ਰੀਕੰਸਟ੍ਰਕਸ਼ਨ ਕੰਪਨੀ ਲਿਮਿਟਿਡ (ਐੱਨਏਆਰਸੀਐੱਲ) ਦਾ ਆਰਬੀਆਈ ਦੇ ਮੌਜੂਦਾ ਵਿਨਿਯਮਾਂ ਦੇ ਅੰਦਰ ਰਹਿੰਦਿਆਂ ਪੜਾਵਾਂ ਵਿੱਚ 2 ਲੱਖ ਕਰੋੜ ਰੁਪਏ ਦੀਆਂ ਕਰਜ਼ੇ ਦੇ ਬੋਝ ਵਾਲੇ ਅਸਾਸਿਆਂ ਨੂੰ ਅਕਵਾਇਰ ਕਰਨ ਦਾ ਪ੍ਰਸਤਾਵ ਹੈ। ਇਹ ਇਨ੍ਹਾਂ ਨੂੰ 15% ਨਕਦ ਅਤੇ 85% ਸੁਰੱਖਿਆ ਪ੍ਰਾਪਤੀਆਂ (ਐੱਸਆਰਜ਼) ਰਾਹੀਂ ਪ੍ਰਾਪਤ ਕਰਨ ਦਾ ਇਰਾਦਾ ਰੱਖਦਾ ਹੈ।

 

***

 

ਡੀਐੱਸ



(Release ID: 1756052) Visitor Counter : 148