ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਤਾਜਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਵਿੱਚ ਹੋਵੇਗੀ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਰਾਸ਼ਟਰ ਪ੍ਰਮੁੱਖਾਂ ਦੀ ਪਰਿਸ਼ਟ ਦੀ 21ਵੀਂ ਬੈਠਕ

Posted On: 15 SEP 2021 1:00PM by PIB Chandigarh

ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਪਰਿਸ਼ਦ ਦੇ ਰਾਸ਼ਟਰ ਪ੍ਰਮੁੱਖਾਂ ਦੀ 21ਵੀਂ ਬੈਠਕ 17 ਸਤੰਬਰ, 2021 ਨੂੰ ਤਾਜਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਵਿੱਚ ਹਾਇਬ੍ਰਿਡ ਫੌਰਮੈਟ ਵਿੱਚ ਹੋਵੇਗੀ। ਇਸ ਬੈਠਕ ਦੀ ਪ੍ਰਧਾਨਗੀ ਤਾਜਿਕਿਸਤਾਨ ਦੇ ਰਾਸ਼ਟਰਪਤੀ ਮਹਾਮਹਿਮ ਇਮੋਮਾਲੀ ਰਹਮਾਨ ਕਰਨਗੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ ਅਤੇ ਵੀਡੀਓ ਲਿੰਕ ਦੇ ਜ਼ਰੀਏ ਸਿਖਰ ਸੰਮੇਲਨ ਦੇ ਸੰਪੂਰਨ ਸੈਸ਼ਨ ਨੂੰ ਸੰਬੋਧਨ ਕਰਨਗੇ। ਦੁਸ਼ਾਂਬੇ ਵਿੱਚ ਭਾਰਤ ਦੀ ਨਾਇੰਦਗੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਕਰਨਗੇ। ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ)  ਸਿਖਰ ਸੰਮੇਲਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ)  ਮੈਂਬਰ ਦੇਸ਼ਾਂ ਦੇ ਨੇਤਾ, ਅਬਜ਼ਰਵਰ ਸਟੇਟਸ, ਐੱਸਸੀਓ ਦੇ ਸਕੱਤਰ ਜਨਰਲ, ਐੱਸਸੀਓ ਖੇਤਰੀ ਆਤੰਕਵਾਦ ਵਿਰੋਧੀ ਸੰਰਚਨਾ (ਆਰਏਟੀਐੱਸ) ਦੇ ਕਾਰਜਕਾਰੀ ਡਾਇਰੈਕਟਰ, ਤੁਰਕਮੇਨਿਸਤਾਨ ਦੇ ਰਾਸ਼ਟਰਪਤੀ ਅਤੇ ਹੋਰ ਸੱਦੇ ਮਹਿਮਾਨ ਸ਼ਾਮਲ ਹੋਣਗੇ।



 

ਹਾਇਬ੍ਰਿਡ ਫੌਰਮੈਟ ਵਿੱਚ ਆਯੋਜਿਤ ਹੋਣ ਵਾਲਾ ਇਹ ਪਹਿਲਾ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ)  ਸਿਖਰ ਸੰਮੇਲਨ ਅਤੇ ਚੌਥਾ ਅਜਿਹਾ ਸੰਮੇਲਨ ਹੈ, ਜਿਸ ਵਿੱਚ ਭਾਰਤ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ)  ਦੇ ਪੂਰਨ ਮੈਂਬਰ ਦੇ ਰੂਪ ਵਿੱਚ ਹਿੱਸਾ ਲਵੇਗਾ। ਇਸ ਸੰਮੇਲਨ ਦਾ ਮਹੱਤਵ ਇਸ ਲਈ ਵੀ ਵਧ ਗਿਆ ਹੈ ਕਿਉਂਕਿ ਇਹ ਸੰਗਠਨ ਇਸ ਸਾਲ ਆਪਣੀ 20ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਸਿਖਰ ਸੰਮੇਲਨ ਵਿੱਚ, ਨੇਤਾਵਾਂ ਦੇ ਪਿਛਲੇ ਦੋ ਦਹਾਕਿਆਂ ਵਿੱਚ ਸੰਗਠਨ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰਨ ਅਤੇ ਦੇਸ਼ ਤੇ ਭਵਿੱਖ ਦੇ ਸਹਿਯੋਗ ਦੀਆਂ ਸੰਭਾਵਨਾਵਾਂ ‘ਤੇ ਵੀ ਚਰਚਾ ਕਰਨ ਦੀ ਉਮੀਦ ਹੈ। ਇਸ ਦੌਰਾਨ ਖੇਤਰੀ ਅਤੇ ਅੰਤਰਰਾਸ਼ਟਰੀ ਮਹੱਤਵ ਦੇ ਹਾਲ ਦੇ ਚਲੰਤ ਮੁੱਦਿਆਂ (Topical issues) ‘ਤੇ ਵੀ ਚਰਚਾ ਹੋ ਸਕਦੀ ਹੈ।


***

ਡੀਐੱਸ/ਐੱਸਐੱਚ


(Release ID: 1755807)