ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 16 ਸਤੰਬਰ ਨੂੰ ਕਸਤੂਰਬਾ ਗਾਂਧੀ ਮਾਰਗ ਅਤੇ ਅਫਰੀਕਾ ਐਵੇਨਿਊ ਸਥਿਤ ਡਿਫੈਂਸ ਆਫਿਸਿਸ ਕੰਪਲੈਕਸਿਸ ਦਾ ਉਦਘਾਟਨ ਕਰਨਗੇ
प्रविष्टि तिथि:
15 SEP 2021 2:36PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਸਤੰਬਰ, 2021 ਨੂੰ ਸਵੇਰੇ 11 ਵਜੇ ਕਸਤੂਰਬਾ ਗਾਂਧੀ ਮਾਰਗ ਅਤੇ ਅਫਰੀਕਾ ਐਵੇਨਿਊ ਸਥਿਤ ਡਿਫੈਂਸ ਆਫਿਸਿਸ ਕੰਪਲੈਕਸਿਸ ਦਾ ਉਦਘਾਟਨ ਕਰਨਗੇ। ਉਹ ਡਿਫੈਂਸ ਆਫਿਸ ਕੰਪਲੈਕਸ, ਅਫਰੀਕਾ ਐਵੇਨਿਊ ਦਾ ਦੌਰਾ ਕਰਨਗੇ ਅਤੇ ਸੈਨਾ, ਨੌਸੈਨਾ, ਵਾਯੂ ਸੈਨਾ ਤੇ ਸਿਵਿਲ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨਗੇ। ਇਸ ਦੇ ਬਾਅਦ ਪ੍ਰਧਾਨ ਮੰਤਰੀ ਉਪਸਥਿਤ ਇਕੱਠ ਨੂੰ ਸੰਬੋਧਿਤ ਕਰਨਗੇ।
ਨਵੇਂ ਡਿਫੈਂਸ ਆਫਿਸ ਕੰਪਲੈਕਸਿਸ ਬਾਰੇ
ਨਵੇਂ ਡਿਫੈਂਸ ਆਫਿਸ ਕੰਪਲੈਕਸਿਸ ਵਿੱਚ ਸੈਨਾ, ਨੌਸੈਨਾ ਅਤੇ ਵਾਯੂ ਸੈਨਾ ਸਹਿਤ ਰੱਖਿਆ ਮੰਤਰਾਲਾ ਅਤੇ ਹਥਿਆਰਬੰਦ ਬਲਾਂ ਦੇ ਲਗਭਗ 7,000 ਅਧਿਕਾਰੀਆਂ ਦੇ ਲਈ ਕਾਰਜ ਕਰਨ ਦੀ ਜਗ੍ਹਾ ਉਪਲਬਧ ਹੋਵੇਗੀ। ਭਵਨ ਆਧੁਨਿਕ, ਸੁਰੱਖਿਅਤ ਅਤੇ ਪਰਿਚਾਲਨ-ਯੋਗ ਕਾਰਜ ਸਥਾਨ ਪ੍ਰਦਾਨ ਕਰਨਗੇ। ਭਵਨ ਸੰਚਾਲਨ ਦੇ ਪ੍ਰਬੰਧਨ ਦੇ ਲਈ ਇੱਕ ਏਕੀਕ੍ਰਿਤ ਕਮਾਨ ਅਤੇ ਕੰਟਰੋਲ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ, ਜੋ ਦੋਵਾਂ ਭਵਨਾਂ ਦੀ ਸੁਰੱਖਿਆ ਅਤੇ ਨਿਗਰਾਨੀ ਦੀ ਵੀ ਪੂਰੀ ਜ਼ਿੰਮੇਦਾਰੀ ਨਿਭਾਏਗਾ।
ਨਵੇਂ ਡਿਫੈਂਸ ਆਫਿਸ ਕੰਪਲੈਕਸਿਸ ਸੁਰੱਖਿਆ ਪ੍ਰਬੰਧਨ ਦੇ ਉਪਾਵਾਂ ਦੇ ਨਾਲ ਅਤਿਆਧੁਨਿਕ ਅਤੇ ਊਰਜਾ ਕੁਸ਼ਲ ਹਨ। ਇਨ੍ਹਾਂ ਇਮਾਰਤਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਇੱਕ ਹੈ - ਨਿਰਮਾਣ ਵਿੱਚ ਨਵੀਂ ਅਤੇ ਟਿਕਾਊ ਨਿਰਮਾਣ ਤਕਨੀਕ, ਐੱਲਜੀਐੱਸਐੱਫ (ਲਾਈਟ ਗੇਜ਼ ਸਟੀਲ ਫ੍ਰੇਮ) ਦਾ ਉਪਯੋਗ। ਇਸ ਤਕਨੀਕ ਦੇ ਕਾਰਨ ਪਾਰੰਪਰਿਕ ਆਰਸੀਸੀ ਨਿਰਮਾਣ ਦੀ ਤੁਲਨਾ ਵਿੱਚ ਨਿਰਮਾਣ ਸਮੇਂ 24-30 ਮਹੀਨੇ ਘੱਟ ਹੋ ਗਿਆ। ਭਵਨ ਸੰਸਾਧਨ ਕੁਸ਼ਲ ਗ੍ਰੀਨ ਟੈਕਨੋਲੋਜੀ ਦਾ ਉਪਯੋਗ ਕਰਦੇ ਹਨ ਤੇ ਵਾਤਾਵਰਣ ਦੇ ਅਨੁਕੂਲ ਪ੍ਰਥਾਵਾਂ ਨੂੰ ਹੁਲਾਰਾ ਦਿੰਦੇ ਹਨ।
ਉਦਘਾਟਨ ਸਮਾਰੋਹ ਵਿੱਚ ਰੱਖਿਆ ਮੰਤਰੀ, ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ, ਰੱਖਿਆ ਰਾਜ ਮੰਤਰੀ, ਆਵਾਸ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ, ਚੀਫ ਆਵ੍ ਡਿਫੈਂਸ ਸਟਾਫ (ਸੀਡੀਐੱਸ) ਅਤੇ ਹਥਿਆਰਬੰਦ ਬਲਾਂ ਦੇ ਪ੍ਰਮੁੱਖ ਸ਼ਾਮਲ ਹੋਣਗੇ।
***
ਡੀਐੱਸ/ਵੀਜੇ/ਏਕੇ
(रिलीज़ आईडी: 1755146)
आगंतुक पटल : 219
इस विज्ञप्ति को इन भाषाओं में पढ़ें:
Odia
,
English
,
Urdu
,
Marathi
,
हिन्दी
,
Bengali
,
Manipuri
,
Gujarati
,
Tamil
,
Telugu
,
Kannada
,
Malayalam