ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਲੀਗੜ੍ਹ ਵਿੱਚ ਰਾਜਾ ਮਹੇਂਦਰ ਪ੍ਰਤਾਪ ਸਿੰਘ ਸਟੇਟ ਯੂਨੀਵਰਸਿਟੀ ਦਾ ਨੀਂਹ–ਪੱਥਰ ਰੱਖਿਆ

ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਰੱਖਿਆ ਉਦਯੋਗਿਕ ਗਲਿਆਰੇ ਦੇ ਅਲੀਗੜ੍ਹ ਨੋਡ ਦੇ ਪ੍ਰਦਰਸ਼ਨੀ ਮਾਡਲ ਨੂੰ ਵੀ ਦੇਖਣ ਗਏਰਾਸ਼ਟਰੀ ਨਾਇਕਾਂ ਤੇ ਨਾਇਕਾਵਾਂ ਦੇ ਬਲੀਦਾਨਾਂ ਤੋਂ ਪੀੜ੍ਹੀਆਂ ਨੂੰ ਜਾਣੂ ਨਹੀਂ ਕਰਵਾਇਆ ਗਿਆ; 21ਵੀਂ ਸਦੀ ਦਾ ਭਾਰਤ 20ਵੀਂ ਸਦੀ ਦੀਆਂ ਇਨ੍ਹਾਂ ਗ਼ਲਤੀਆਂ ਨੂੰ ਸੁਧਾਰ ਰਿਹਾ ਹੈ: ਪ੍ਰਧਾਨ ਮੰਤਰੀਰਾਜਾ ਮਹੇਂਦਰ ਪ੍ਰਤਾਪ ਸਿੰਘ ਜੀ ਦਾ ਜੀਵਨ, ਸਾਨੂੰ ਅਥਾਹ ਇੱਛਾ–ਸ਼ਕਤੀ ਤੇ ਸੁਪਨੇ ਸਾਕਾਰ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਦੀ ਇੱਛਾ ਰੱਖਣਾ ਸਿਖਾਉਂਦਾ ਹੈ: ਪ੍ਰਧਾਨ ਮੰਤਰੀਭਾਰਤ ਦੁਨੀਆ ਦੇ ਵੱਡੇ ਰੱਖਿਆ ਦਰਾਮਦਕਾਰ ਦਾ ਅਕਸ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਦੁਨੀਆ ਦੇ ਇੱਕ ਅਹਿਮ ਰੱਖਿਆ ਬਰਾਮਦਕਾਰ ਦੀ ਨਵੀਂ ਪਹਿਚਾਣ ਹਾਸਲ ਕਰ ਰਿਹਾ ਹੈ: ਪ੍ਰਧਾਨ ਮੰਤਰੀਦੇਸ਼ ਤੇ ਦੁਨੀਆ ਦੇ ਹਰ ਛੋਟੇ–ਵੱਡੇ ਨਿਵੇਸ਼ਕ ਲਈ ਉੱਤਰ ਪ੍ਰਦੇਸ਼ ਇੱਕ ਬਹੁਤ ਹੀ ਦਿਲ–ਖਿਚਵੇਂ ਸਥਾਨ ਵਜੋਂ ਉੱਭਰ ਰਿਹਾ ਹੈ: ਪ੍ਰਧਾਨ ਮੰਤਰੀਅੱਜ ਉੱਤਰ ਪ੍ਰਦੇਸ਼, ਡਬਲ ਇੰਜਣ ਸਰਕਾਰ ਦੇ ਦੋਹਰੇ ਫ਼ਾਇਦੇ ਦੀ ਮਿਸਾਲ ਬਣ ਰਿਹਾ ਹੈ: ਪ੍ਰਧਾਨ ਮੰਤਰੀ

Posted On: 14 SEP 2021 2:19PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਲੀਗੜ੍ਹ ਚ ਰਾਜਾ ਮਹੇਂਦਰ ਪ੍ਰਤਾਪ ਸਿੰਘ ਸਟੇਟ ਯੂਨੀਵਰਸਿਟੀ ਦਾ ਨੀਂਹਪੱਥਰ ਰੱਖਿਆ। ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਰੱਖਿਆ ਉਦਯੋਗਿਕ ਗਲਿਆਰੇ ਦੇ ਅਲੀਗੜ੍ਹ ਨੋਡ ਤੇ ਰਾਜਾ ਮਹੇਂਦਰ ਪ੍ਰਤਾਪ ਸਿੰਘ ਸਟੇਟ ਯੂਨੀਵਰਸਿਟੀ ਦੇ ਪ੍ਰਦਰਸ਼ਨੀ ਮਾਡਲ ਵੀ ਦੇਖਣ ਗਏ।

 

ਇਸ ਪ੍ਰੋਗਰਾਮ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨੇ ਸਵਰਗੀ ਕਲਿਆਣ ਸਿੰਘ ਜੀ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਰੱਖਿਆ ਖੇਤਰ ਚ ਅਲੀਗੜ੍ਹ ਦੇ ਉੱਭਰਦੇ ਮਹੱਤਵ ਤੇ ਅਲੀਗੜ੍ਹ ਚ ਰਾਜਾ ਮਹੇਂਦਰ ਪ੍ਰਤਾਪ ਸਿੰਘ ਸਟੇਟ ਯੂਨੀਵਰਸਿਟੀ ਦੀ ਸਥਾਪਨਾ ਦੇਖ ਕੇ ਕਲਿਆਣ ਸਿੰਘ ਜੀ ਨੂੰ ਬਹੁਤ ਖ਼ੁਸ਼ੀ ਹੁੰਦੀ।

 

ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਅਜਿਹੀਆਂ ਕਿੰਨੀਆਂ ਹੀ ਮਹਾਨ ਹਸਤੀਆਂ ਨੇ ਸੁਤੰਤਰਤਾ ਅੰਦੋਲਨ ਚ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਪਰ ਇਹ ਦੇਸ਼ ਦੀ ਬਦਕਿਸਮਤੀ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਜਿਹੇ ਰਾਸ਼ਟਰੀ ਨਾਇਕਾਂ ਤੇ ਰਾਸ਼ਟਰੀ ਨਾਇਕਾਂ ਦੇ ਬਲੀਦਾਨਾਂ ਤੋਂ ਜਾਣੂ ਨਹੀਂ ਕਰਵਾਇਆ ਗਿਆ। ਪ੍ਰਧਾਨ ਮੰਤਰੀ ਨੇ ਅਫ਼ਸੋਸ ਪ੍ਰਗਟਾਉਂਦਿਆ ਕਿਹਾ ਕਿ ਦੇਸ਼ ਦੀਆਂ ਕਈ ਪੀੜ੍ਹੀਆਂਉਨ੍ਹਾਂ ਦੀਆਂ ਕਹਾਣੀਆਂ ਜਾਣਨ ਤੋਂ ਵਾਂਝੀਆਂ ਰਹੀਆਂ। ਪ੍ਰਧਾਨ ਮੰਤਰੀ ਨੇ ਕਿਹਾਅੱਜ 21ਵੀਂ ਸਦੀ ਦਾ ਭਾਰਤ 20ਵੀਂ ਸਦੀ ਦੀਆਂ ਇਨ੍ਹਾਂ ਗ਼ਲਤੀਆਂ ਨੂੰ ਸੁਧਾਰ ਰਿਹਾ ਹੈ।

 

ਰਾਜਾ ਮਹਿੰਦਰ ਪ੍ਰਤਾਪ ਸਿੰਘ ਜੀ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਾ ਮਹਿੰਦਰ ਪ੍ਰਤਾਪ ਸਿੰਘ ਜੀ ਦਾ ਜੀਵਨ ਸਾਨੂੰ ਅਸੀਮ ਇੱਛਾ ਸ਼ਕਤੀਆਪਣੇ ਸੁਪਨੇ ਸਾਕਾਰ ਕਰਨ ਲਈ ਕਿਸੇ ਵੀ ਹੱਦ ਤਕ ਜਾਣ ਦੀ ਇੱਛਾ ਰੱਖਣਾ ਸਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਰਾਜਾ ਮਹਿੰਦਰ ਪ੍ਰਤਾਪ ਸਿੰਘ ਜੀ ਭਾਰਤ ਦੀ ਆਜ਼ਾਦੀ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਹਰ ਛਿਣ ਇਸ ਲਈ ਸਮਰਪਿਤ ਕੀਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਭਾਰਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਸਮੇਂ ਸਿੱਖਿਆ ਅਤੇ ਹੁਨਰ ਵਿਕਾਸ ਦੇ ਮਾਰਗ 'ਤੇ ਅੱਗੇ ਵੱਧ ਰਿਹਾ ਹੈਤਾਂ ਮਾਂ ਭਾਰਤੀ ਦੇ ਇਸ ਯੋਗ ਪੁੱਤਰ ਦੇ ਨਾਮ 'ਤੇ ਇੱਕ ਯੂਨੀਵਰਸਿਟੀ ਦੀ ਸਥਾਪਨਾ ਹੀ ਉਨ੍ਹਾਂ ਲਈ ਅਸਲ 'ਕਾਰਯੰਜਲੀਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਯੂਨੀਵਰਸਿਟੀ ਨਾ ਸਿਰਫ਼ ਉੱਚਸਿੱਖਿਆ ਦਾ ਇੱਕ ਪ੍ਰਮੁੱਖ ਕੇਂਦਰ ਬਣੇਗੀ ਬਲਕਿ ਆਧੁਨਿਕ ਰੱਖਿਆ ਅਧਿਐਨਰੱਖਿਆ ਨਿਰਮਾਣ ਨਾਲ ਜੁੜੀ ਟੈਕਨੋਲੋਜੀ ਅਤੇ ਕਰਮਚਾਰੀਆਂ ਦੇ ਵਿਕਾਸ ਦੇ ਕੇਂਦਰ ਵਜੋਂ ਵੀ ਉੱਭਰੇਗੀ। ਇਸ ਯੂਨੀਵਰਸਿਟੀ ਨੂੰ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੀਆਂ ਵਿਸ਼ੇਸ਼ਤਾਵਾਂ ਸਥਾਨਕ ਭਾਸ਼ਾ ਵਿੱਚ ਹੁਨਰ ਅਤੇ ਸਿੱਖਿਆ ਰਾਹੀਂ ਬਹੁਤ ਲਾਭ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਨਾ ਸਿਰਫ਼ ਦੇਸ਼ਬਲਕਿ ਵਿਸ਼ਵ ਇਹ ਵੀ ਦੇਖ ਰਿਹਾ ਹੈ ਕਿ ਆਧੁਨਿਕ ਗ੍ਰਨੇਡ ਅਤੇ ਰਾਈਫਲ ਤੋਂ ਲੈ ਕੇ ਜੰਗੀ ਹਵਾਈ ਜਹਾਜ਼ਾਂਡ੍ਰੋਨਜੰਗੀ ਬੇੜਿਆਂ ਦਾ ਨਿਰਮਾਣ ਭਾਰਤ ਵਿੱਚ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਦੇ ਸਭ ਤੋਂ ਵੱਡੇ ਰੱਖਿਆ ਦਰਾਮਦਕਾਰ ਦੇ ਅਕਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਵਿਸ਼ਵ ਦੇ ਇੱਕ ਮਹੱਤਵਪੂਰਨ ਰੱਖਿਆ ਬਰਾਮਦਕਾਰ ਵਜੋਂ ਨਵੀਂ ਪਹਿਚਾਣ ਹਾਸਲ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਇਸ ਤਬਦੀਲੀ ਦਾ ਕੇਂਦਰ ਬਣ ਰਿਹਾ ਹੈ ਅਤੇ ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਨੇ ਇਸ 'ਤੇ ਮਾਣ ਮਹਿਸੂਸ ਕੀਤਾ। ਉਨ੍ਹਾਂ ਕਿਹਾ ਕਿ ਡੇਢ ਦਰਜਨ ਰੱਖਿਆ ਨਿਰਮਾਣ ਕੰਪਨੀਆਂ ਸੈਂਕੜੇ ਕਰੋੜਾਂ ਦੇ ਨਿਵੇਸ਼ ਨਾਲ ਹਜ਼ਾਰਾਂ ਨੌਕਰੀਆਂ ਪੈਦਾ ਕਰਨਗੀਆਂ। ਛੋਟੇ ਹਥਿਆਰਾਂਅਸਲਿਆਂਡ੍ਰੋਨ ਅਤੇ ਏਅਰੋਸਪੇਸ ਨਾਲ ਸਬੰਧਿਤ ਉਤਪਾਦਾਂ ਦੇ ਨਿਰਮਾਣ ਵਿੱਚ ਸਹਾਇਤਾ ਲਈ ਰੱਖਿਆ ਲਾਂਘੇ ਦੇ ਅਲੀਗੜ੍ਹ ਨੋਡ ਵਿੱਚ ਨਵੇਂ ਉਦਯੋਗ ਸਥਾਪਿਤ ਕੀਤੇ ਜਾ ਰਹੇ ਹਨ। ਇਸ ਨਾਲ ਅਲੀਗੜ੍ਹ ਅਤੇ ਇਸ ਦੇ ਆਲੇਦੁਆਲੇ ਦੇ ਖੇਤਰਾਂ ਨੂੰ ਨਵੀਂ ਪਛਾਣ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਲੀਗੜ੍ਹਜੋ ਆਪਣੇ ਮਸ਼ਹੂਰ ਤਾਲਿਆਂ ਨਾਲ ਘਰਾਂ ਅਤੇ ਦੁਕਾਨਾਂ ਦੀ ਸੁਰੱਖਿਆ ਲਈ ਜਾਣਿਆ ਜਾਂਦਾ ਸੀਹੁਣ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਉਤਪਾਦਾਂ ਦੇ ਨਿਰਮਾਣ ਲਈ ਵੀ ਜਾਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨਾਂ ਅਤੇ ਸੂਖਮਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼ – MSMEs) ਲਈ ਨਵੇਂ ਮੌਕੇ ਪੈਦਾ ਹੋਣਗੇ।

 

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ ਉੱਤਰ ਪ੍ਰਦੇਸ਼ ਦੇਸ਼ ਅਤੇ ਵਿਸ਼ਵ ਦੇ ਹਰ ਵੱਡੇ ਅਤੇ ਛੋਟੇ ਨਿਵੇਸ਼ਕ ਲਈ ਇੱਕ ਬਹੁਤ ਹੀ ਦਿਲਖਿੱਚਵਾਂ ਸਥਾਨ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਉਦੋਂ ਵਾਪਰਦਾ ਹੈ ਜਦੋਂ ਨਿਵੇਸ਼ ਲਈ ਲੋੜੀਂਦਾ ਮਾਹੌਲ ਬਣਾਇਆ ਜਾਂਦਾ ਹੈਲੋੜੀਂਦੀਆਂ ਸੁਵਿਧਾਵਾਂ ਉਪਲਬਧ ਹੁੰਦੀਆਂ ਹਨ। ਅੱਜ ਉੱਤਰ ਪ੍ਰਦੇਸ਼ ਡਬਲ ਇੰਜਣ ਸਰਕਾਰ ਦੇ ਦੋਹਰੇ ਮੁਨਾਫ਼ੇ ਦੀ ਇੱਕ ਵੱਡੀ ਮਿਸਾਲ ਬਣ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਹ ਦੇਖ ਕੇ ਬਹੁਤ ਖੁਸ਼ ਹਨ ਕਿ ਉੱਤਰ ਪ੍ਰਦੇਸ਼ਜਿਸ ਨੂੰ ਦੇਸ਼ ਦੇ ਵਿਕਾਸ ਵਿੱਚ ਰੁਕਾਵਟ ਵਜੋਂ ਵੇਖਿਆ ਜਾਂਦਾ ਸੀਅੱਜ ਦੇਸ਼ ਦੀਆਂ ਵੱਡੀਆਂ ਮੁਹਿੰਮਾਂ ਦੀ ਅਗਵਾਈ ਕਰ ਰਿਹਾ ਹੈ।

 

2017 ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੀ ਸਥਿਤੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਲੋਕ ਇਹ ਨਹੀਂ ਭੁੱਲ ਸਕਦੇ ਕਿ ਇੱਥੇ ਕਿਸ ਤਰ੍ਹਾਂ ਦੇ ਘੁਟਾਲੇ ਹੁੰਦੇ ਸਨਸ਼ਾਸਨ ਕਿਵੇਂ ਭ੍ਰਿਸ਼ਟਾਚਾਰੀਆਂ ਨੂੰ ਸੌਂਪਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਯੋਗੀ ਜੀ ਦੀ ਸਰਕਾਰ ਰਾਜ ਦੇ ਵਿਕਾਸ ਵਿੱਚ ਇਮਾਨਦਾਰੀ ਨਾਲ ਲੱਗੀ ਹੋਈ ਹੈ। ਇੱਕ ਸਮਾਂ ਸੀ ਜਦੋਂ ਇੱਥੋਂ ਦਾ ਪ੍ਰਸ਼ਾਸਨ ਗੁੰਡਿਆਂ ਅਤੇ ਮਾਫ਼ੀਆ ਦੁਆਰਾ ਮਨਮਾਨੇ ਢੰਗ ਨਾਲ ਚਲਾਇਆ ਜਾਂਦਾ ਸੀ। ਪਰ ਹੁਣ ਫਿਰੌਤੀਆਂ ਵਸੂਲਣਮਾਫੀਆ ਰਾਜ ਚਲਾਉਣ ਵਾਲੇ ਸੀਖਾਂ ਦੇ ਪਿੱਛੇ ਹਨ।

 

ਪ੍ਰਧਾਨ ਮੰਤਰੀ ਨੇ ਮਹਾਮਾਰੀ ਦੌਰਾਨ ਸਭ ਤੋਂ ਕਮਜ਼ੋਰ ਵਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ਯਤਨਾਂ 'ਤੇ ਚਾਨਣਾ ਪਾਇਆ ਅਤੇ ਮਹਾਮਾਰੀ ਦੌਰਾਨ ਕਮਜ਼ੋਰ ਅਤੇ ਗ਼ਰੀਬ ਵਰਗਾਂ ਨੂੰ ਅਨਾਜ ਮੁਹੱਈਆ ਕਰਵਾਉਣ ਦੇ ਤਰੀਕੇ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਛੋਟੇ ਖੇਤਾਂ ਵਾਲੇ ਕਿਸਾਨਾਂ ਨੂੰ ਤਾਕਤ ਦੇਣ ਲਈ ਕੇਂਦਰ ਸਰਕਾਰ ਦੀ ਨਿਰੰਤਰ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਚਾਹੇ ਉਹ ਐੱਮਐੱਸਪੀ (ਨਿਊਨਤਮ ਸਮਰਥਨ ਮੁੱਲ) ਦਾ ਡੇਢ ਗੁਣਾ ਹੋਵੇਕਿਸਾਨ ਕ੍ਰੈਡਿਟ ਕਾਰਡ ਦਾ ਵਿਸਤਾਰਬੀਮਾ ਯੋਜਨਾ ਵਿੱਚ ਸੁਧਾਰਤਿੰਨ ਹਜ਼ਾਰ ਰੁਪਏ ਦੀ ਪੈਨਸ਼ਨ ਦੀ ਵਿਵਸਥਾਅਜਿਹੇ ਕਈ ਫੈਸਲੇ ਛੋਟੇ ਕਿਸਾਨਾਂ ਨੂੰ ਸ਼ਕਤੀਸ਼ਾਲੀ ਬਣਾ ਰਹੇ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਰਾਜ ਦੇ ਗੰਨਾ ਕਿਸਾਨਾਂ ਨੂੰ ਇੱਕ ਲੱਖ 40 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਉੱਤਰ ਪ੍ਰਦੇਸ਼ ਦੇ ਗੰਨਾ ਉਤਪਾਦਕ ਕਿਸਾਨਾਂ ਨੂੰ ਪੈਟਰੋਲ ਵਿੱਚ ਈਥੇਨੌਲ ਦੀ ਮਾਤਰਾ ਵਧਣ ਨਾਲ ਲਾਭ ਮਿਲੇਗਾ।

 

 

 

 

 *********

ਡੀਐੱਸ/ਏਕੇ(Release ID: 1754927) Visitor Counter : 14