ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਅਲੀਗੜ੍ਹ ਵਿੱਚ ਰਾਜਾ ਮਹੇਂਦਰ ਪ੍ਰਤਾਪ ਸਿੰਘ ਸਟੇਟ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 14 SEP 2021 4:53PM by PIB Chandigarh

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ

ਉੱਤਰ ਪ੍ਰਦੇਸ਼ ਦੀ ਗਵਰਨਰ ਸ਼੍ਰੀਮਤੀ ਆਨੰਦੀ ਬੇਨ ਪਟੇਲ ਜੀਉੱਤਰ ਪ੍ਰਦੇਸ਼ ਦੇ ਯਸ਼ਸਵੀ ਅਤੇ ਤੇਜ- ਤਰਾਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਜੀਯੂਪੀ ਸਰਕਾਰ  ਦੇ ਮੰਤਰੀਗਣਹੋਰ ਸਾਂਸਦਗਣਵਿਧਾਇਕਗਣ ਅਤੇ ਅਲੀਗੜ੍ਹ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,

ਅੱਜ ਅਲੀਗੜ੍ਹ ਦੇ ਲਈਪੱਛਮੀ ਉੱਤਰ ਪ੍ਰਦੇਸ਼ ਦੇ ਲਈ ਬਹੁਤ ਬੜਾ ਦਿਨ ਹੈ। ਅੱਜ ਰਾਧਾ ਅਸ਼ਟਮੀ ਵੀ ਹੈ। ਇਹ ਅਵਸਰ ਅੱਜ ਦੇ ਇਸ ਦਿਨ ਨੂੰ ਹੋਰ ਵੀ ਪੁਨੀਤ  ਬਣਾਉਂਦਾ ਹੈ। ਬ੍ਰਜਭੂਮੀ ਦੇ ਤਾਂ ਕਣ-ਕਣ ਵਿੱਚਰਜ-ਰਜ ਵਿੱਚ ਰਾਧਾ ਹੀ ਰਾਧਾ ਹੈ। ਮੈਂ ਆਪ ਸਭ ਨੂੰਅਤੇ ਪੂਰੇ ਦੇਸ਼ ਨੂੰ ਰਾਧਾ ਅਸ਼ਟਮੀ ਦੀਆਂ ਹਾਰਦਿਕ ਵਧਾਈਆਂ ਦਿੰਦਾ ਹਾਂ

ਸਾਡਾ ਸੁਭਾਗ ਹੈ ਕਿ ਵਿਕਾਸ ਦੇ ਇਤਨੇ ਬੜੇ ਕਾਰਜਾਂ ਦੀ ਸ਼ੁਰੂਆਤ ਅੱਜ ਇਸ ਪਵਿੱਤਰ ਦਿਨ ਤੋਂ ਹੋ ਰਹੀ ਹੈ। ਸਾਡੇ ਸੰਸਕਾਰ ਹਨ ਕਿ ਜਦੋਂ ਕੋਈ ਸ਼ੁਭ ਕਾਰਜ ਹੁੰਦਾ ਹੈ ਤਾਂ ਸਾਨੂੰ ਆਪਣੇ ਬੜੇ ਜ਼ਰੂਰ ਯਾਦ ਆਉਂਦੇ ਹਨ ਮੈਂ ਅੱਜ ਇਸ ਧਰਤੀ ਦੇ ਮਹਾਨ ਸਪੂਤਸਵਰਗੀ ਕਲਿਆਣ ਸਿੰਘ ਜੀ ਦੀ ਗ਼ੈਰਹਾਜ਼ਰੀ ਬਹੁਤ ਜ਼ਿਆਦਾ ਮਹਿਸੂਸ ਕਰ ਰਿਹਾ ਹਾਂ ਅੱਜ ਕਲਿਆਣ ਸਿੰਘ ਜੀ ਸਾਡੇ ਨਾਲ ਹੁੰਦੇ ਤਾਂ ਰਾਜਾ ਮਹੇਂਦਰ ਪ੍ਰਤਾਪ ਸਿੰਘ ਸਟੇਟ ਯੂਨੀਵਰਸਿਟੀ ਅਤੇ ਡਿਫੈਂਸ ਸੈਕਟਰ ਵਿੱਚ ਬਣ ਰਹੀ ਅਲੀਗੜ੍ਹ ਦੀ ਨਵੀਂ ਪਹਿਚਾਣ ਨੂੰ ਦੇਖ ਕੇ ਬਹੁਤ ਖੁਸ਼ ਹੋਏ ਹੁੰਦੇ ਅਤੇ ਉਨ੍ਹਾਂ ਦੀ ਆਤਮਾ ਜਿੱਥੇ ਵੀ ਹੋਵੇਗੀਸਾਨੂੰ ਅਸ਼ੀਰਵਾਦ  ਦਿੰਦੀ ਹੋਵੇਗੀ

ਸਾਥੀਓ,

ਭਾਰਤ ਦਾ ਹਜ਼ਾਰਾਂ ਵਰ੍ਹਿਆਂ ਦਾ ਇਤਿਹਾਸ ਐਸੇ ਰਾਸ਼ਟਰ ਭਗਤਾਂ ਨਾਲ ਭਰਿਆ ਪਿਆ ਹੈਜਿਨ੍ਹਾਂ ਨੇ ਸਮੇਂ - ਸਮੇਂ ਤੇ ਭਾਰਤ ਨੂੰ ਆਪਣੇ ਤਪ ਅਤੇ ਤਿਆਗ ਨਾਲ ਦਿਸ਼ਾ ਦਿੱਤੀ ਹੈ। ਸਾਡੀ ਆਜ਼ਾਦੀ ਦੇ ਅੰਦੋਲਨ ਵਿੱਚ ਐਸੀਆਂ ਕਿਤਨੀਆਂ ਹੀ ਮਹਾਨ ਸ਼ਖ਼ਸੀਅਤਾਂ ਨੇ ਆਪਣਾ ਸਭ ਕੁਝ ਖਪਾ ਦਿੱਤਾ ਲੇਕਿਨ ਇਹ ਦੇਸ਼ ਦਾ ਦੁਰਭਾਗ ਰਿਹਾ ਕਿ ਆਜ਼ਾਦੀ ਦੇ ਬਾਅਦ ਐਸੇ ਰਾਸ਼ਟਰ ਨਾਇਕ ਅਤੇ ਰਾਸ਼ਟਰ ਨਾਇਕਾਵਾਂ ਦੀ ਤਪੱਸਿਆ ਨਾਲ ਦੇਸ਼ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਪਰੀਚਿਤ ਹੀ ਨਹੀਂ ਕਰਵਾਇਆ ਗਿਆ ਉਨ੍ਹਾਂ ਦੀਆਂ ਗਾਥਾਵਾਂ ਨੂੰ ਜਾਣਨ ਤੋਂ ਦੇਸ਼ ਦੀਆਂ ਕਈ ਪੀੜ੍ਹੀਆਂ ਵੰਚਿਤ ਰਹਿ ਗਈਆਂ

20ਵੀਂ ਸਦੀ ਦੀਆਂ ਉਨ੍ਹਾਂ ਗ਼ਲਤੀਆਂ ਨੂੰ ਅੱਜ 21ਵੀਂ ਸਦੀ ਦਾ ਭਾਰਤ ਸੁਧਾਰ ਰਿਹਾ ਹੈ। ਮਹਾਰਾਜਾ ਸੁਹੇਲਦੇਵ ਜੀ ਹੋਣਦੀਨਬੰਧੂ ਚੌਧਰੀ ਛੋਟੂਰਾਮ ਜੀ ਹੋਣਜਾਂ ਫਿਰ ਹੁਣ ਰਾਜਾ ਮਹੇਂਦਰ ਪ੍ਰਤਾਪ ਸਿੰਘ  ਜੀਰਾਸ਼ਟਰ ਨਿਰਮਾਣ ਵਿੱਚ ਇਨ੍ਹਾਂ ਦੇ ਯੋਗਦਾਨ ਤੋਂ ਨਵੀਂ ਪੀੜ੍ਹੀ ਨੂੰ ਪਰੀਚਿਤ ਕਰਵਾਉਣ ਦਾ ਇਮਾਨਦਾਰ ਪ੍ਰਯਤਨ ਅੱਜ ਦੇਸ਼ ਵਿੱਚ ਹੋ ਰਿਹਾ ਹੈ। ਅੱਜ ਜਦੋਂ ਦੇਸ਼ ਆਪਣੀ ਆਜ਼ਾਦੀ ਦੇ 75 ਵਰ੍ਹੇ ਦਾ ਪੁਰਬ ਮਨਾ ਰਿਹਾ ਹੈਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈਤਾਂ ਇਨ੍ਹਾਂ ਕੋਸ਼ਿਸ਼ਾਂ ਨੂੰ ਹੋਰ ਗਤੀ ਦਿੱਤੀ ਗਈ ਹੈ। ਭਾਰਤ ਦੀ ਆਜ਼ਾਦੀ ਵਿੱਚ ਰਾਜਾ ਮਹੇਂਦਰ ਪ੍ਰਤਾਪ ਸਿੰਘ ਦੇ ਯੋਗਦਾਨ ਨੂੰ ਨਮਨ ਕਰਨ ਦਾ ਇਹ ਪ੍ਰਯਤਨ ਐਸਾ ਹੀ ਇੱਕ ਪਾਵਨ ਅਵਸਰ ਹੈ।

ਸਾਥੀਓ,

ਅੱਜ ਦੇਸ਼ ਦੇ ਹਰ ਉਸ ਯੁਵਾ ਨੂੰਜੋ ਬੜੇ ਸੁਪਨੇ ਦੇਖ ਰਿਹਾ ਹੈਜੋ ਬੜੇ ਲਕਸ਼ ਪਾਉਣਾ ਚਾਹੁੰਦਾ ਹੈ,  ਉਸ ਨੂੰ ਰਾਜਾ ਮਹੇਂਦਰ ਪ੍ਰਤਾਪ ਸਿੰਘ  ਜੀ ਬਾਰੇ ਜ਼ਰੂਰ ਜਾਣਨਾ ਚਾਹੀਦਾ ਹੈਜ਼ਰੂਰ ਪੜ੍ਹਨਾ ਚਾਹੀਦਾ ਹੈ। ਰਾਜਾ ਮਹੇਂਦਰ ਪ੍ਰਤਾਪ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਅਜਿੱਤ ਇੱਛਾ ਸ਼ਕਤੀਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੁਝ ਵੀ ਕਰ ਗੁਜਰਨ ਵਾਲੀ ਜੀਵਟਤਾ ਅੱਜ ਵੀ ਸਾਨੂੰ ਸਿੱਖਣ ਨੂੰ ਮਿਲਦੀ ਹੈ। ਉਹ ਭਾਰਤ ਦੀ ਆਜ਼ਾਦੀ ਚਾਹੁੰਦੇ ਸਨ ਅਤੇ ਆਪਣੇ ਜੀਵਨ ਦਾ ਇੱਕ-ਇੱਕ ਪਲ ਉਨ੍ਹਾਂ ਨੇ ਇਸੇ ਲਈ ਸਮਰਪਿਤ ਕਰ ਦਿੱਤਾ ਸੀ ਉਨ੍ਹਾਂ ਨੇ ਸਿਰਫ਼ ਭਾਰਤ ਵਿੱਚ ਹੀ ਰਹਿ ਕੇ ਅਤੇ ਭਾਰਤ ਵਿੱਚ ਹੀ ਲੋਕਾਂ ਨੂੰ ਪ੍ਰੇਰਿਤ ਨਹੀਂ ਕੀਤਾਬਲਕਿ ਉਹ ਭਾਰਤ ਦੀ ਆਜ਼ਾਦੀ ਦੇ ਲਈ ਦੁਨੀਆ ਦੇ ਕੋਨੇ-ਕੋਨੇ ਵਿੱਚ ਗਏ। ਅਫ਼ਗ਼ਾਨਿਸਤਾਨ ਹੋਵੇਪੋਲੈਂਡ ਹੋਵੇਜਪਾਨ ਹੋਵੇਦੱਖਣ ਅਫ਼ਰੀਕਾ ਹੋਵੇਆਪਣੇ ਜੀਵਨ ਤੇ ਹਰ ਖ਼ਤਰਾ ਉਠਾਉਂਦੇ ਹੋਏਉਹ ਭਾਰਤ ਮਾਤਾ ਨੂੰ ਬੇੜੀਆਂ ਤੋਂ ਆਜ਼ਾਦ ਕਰਨ ਦੇ ਲਈ ਜੁਟੇ ਰਹੇਜੀ- ਜਾਨ ਨਾਲ ਜੁਟੇ ਰਹੇਜੀਵਨ ਭਰ ਕੰਮ ਕਰਦੇ ਰਹੇ

ਮੈਂ ਅੱਜ ਦੇ ਨੌਜਵਾਨਾਂ ਨੂੰ ਕਹਾਂਗਾ ਕਿ ਜਦੋਂ ਵੀਮੇਰੇ ਦੇਸ਼ ਦੇ ਯੁਵਾਓ ਮੇਰੀ ਗੱਲ ਨੂੰ ਗੌਰ ਨਾਲ ਸੁਣਿਓ,  ਮੈਂ ਦੇਸ਼ ਦੇ ਨੌਜਵਾਨਾਂ ਨੂੰ ਕਹਾਂਗਾ ਜਦੋਂ ਵੀ ਉਨ੍ਹਾਂ ਨੂੰ ਕੋਈ ਲਕਸ਼ ਕਠਿਨ ਲਗੇਕੁਝ ਮੁਸ਼ਕਿਲਾਂ ਨਜ਼ਰ  ਆਉਣ ਤਾਂ ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਰਾਜਾ ਮਹੇਂਦਰ ਪ੍ਰਤਾਪ ਸਿੰਘ ਜੀ ਨੂੰ ਜ਼ਰੂਰ ਯਾਦ ਕਰਨਾਤੁਹਾਡਾ ਹੌਂਸਲਾ ਬੁਲੰਦ ਹੋ ਜਾਵੇਗਾ ਰਾਜਾ ਮਹੇਂਦਰ ਪ੍ਰਤਾਪ ਸਿੰਘ ਜੀ ਜਿਸ ਤਰ੍ਹਾਂ ਇੱਕ ਲਕਸ਼ਇੱਕ ਨਿਸ਼ਠ ਹੋ ਕੇ ਭਾਰਤ ਦੀ ਆਜ਼ਾਦੀ ਦੇ ਲਈ ਜੁਟੇ ਰਹੇਉਹ ਅੱਜ ਵੀ ਸਾਨੂੰ ਸਭ ਨੂੰ ਪ੍ਰੇਰਣਾ ਦਿੰਦਾ ਹੈ।

ਅਤੇ ਸਾਥੀਓ,

ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂਤਾਂ ਮੈਨੂੰ ਦੇਸ਼ ਦੇ ਇੱਕ ਹੋਰ ਮਹਾਨ ਸੁਤੰਤਰਤਾ ਸੈਨਾਨੀ,  ਗੁਜਰਾਤ ਦੇ ਸਪੂਤਸ਼ਿਆਮ ਜੀ ਕ੍ਰਿਸ਼ਣ ਵਰਮਾ ਜੀ ਦੀ ਵੀ ਯਾਦ ਆ ਰਹੀ ਹੈ। ਪਹਿਲੇ ਵਿਸ਼ਵ ਯੁੱਧ ਦੇ ਸਮੇਂ ਰਾਜਾ ਮਹੇਂਦਰ ਪ੍ਰਤਾਪ ਜੀ ਵਿਸ਼ੇਸ਼ ਤੌਰ ਤੇ ਸ਼ਿਆਮ ਜੀ ਕ੍ਰਿਸ਼ਣ ਵਰਮਾ ਜੀ ਅਤੇ ਲਾਲਾ ਹਰਦਿਆਲ ਜੀ ਨੂੰ ਮਿਲਣ ਲਈ ਯੂਰੋਪ ਗਏ ਸਨ ਉਸੇ ਬੈਠਕ ਵਿੱਚ ਜੋ ਦਿਸ਼ਾ ਤੈਅ ਹੋਈ,  ਉਸ ਦਾ ਪਰਿਣਾਮ ਸਾਨੂੰ ਅਫ਼ਗ਼ਾਨਿਸਤਾਨ ਵਿੱਚਭਾਰਤ ਦੀ ਪਹਿਲੀ ਨਿਰਵਾਸਿਤ ਸਰਕਾਰ ਦੇ ਤੌਰ ਤੇ ਦੇਖਣ ਨੂੰ ਮਿਲਿਆ ਇਸ ਸਰਕਾਰ ਦੀ ਅਗਵਾਈ ਰਾਜਾ ਮਹੇਂਦਰ ਪ੍ਰਤਾਪ ਸਿੰਘ  ਜੀ ਨੇ ਹੀ ਕੀਤੀ ਸੀ।

ਇਹ ਮੇਰਾ ਸੁਭਾਗ ਸੀ ਕਿ ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸਾਂਤਾਂ ਮੈਨੂੰ ਸ਼ਿਆਮ ਜੀ ਕ੍ਰਿਸ਼ਣ ਵਰਮਾ ਜੀ ਦੀਆਂ ਅਸਥੀਆਂ ਨੂੰ 73 ਸਾਲ ਬਾਅਦ ਭਾਰਤ ਲਿਆਉਣ ਵਿੱਚ ਸਫ਼ਲਤਾ ਮਿਲੀ ਸੀ ਅਤੇ ਅਗਰ ਤੁਹਾਨੂੰ ਕਦੇ ਕੱਛ ਜਾਣ ਦਾ ਮੌਕਾ ਮਿਲੇ ਤਾਂ ਕੱਛ ਦੇ ਮਾਂਡਵੀ ਵਿੱਚ ਸ਼ਿਆਮ ਜੀ ਕ੍ਰਿਸ਼ਣ ਵਰਮਾ ਜੀ ਦਾ ਇੱਕ ਬਹੁਤ ਹੀ ਪ੍ਰੇਰਕ ਸਮਾਰਕ ਹੈਜਿੱਥੇ ਉਨ੍ਹਾਂ ਦੇ ਅਸਥੀ ਕਲਸ਼ ਰੱਖੇ ਗਏ ਹਨਉਹ ਸਾਨੂੰ ਮਾਂ ਭਾਰਤ ਦੇ ਲਈ ਜੀਣ ਦੀ ਪ੍ਰੇਰਣਾ ਦਿੰਦੇ ਹਨ

ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਤੇਮੈਨੂੰ ਫਿਰ ਤੋਂ ਇੱਕ ਵਾਰ ਇਹ ਸੁਭਾਗ ਮਿਲਿਆ ਹੈ ਕਿ ਮੈਂ ਰਾਜਾ ਮਹੇਂਦਰ ਪ੍ਰਤਾਪ ਜੀ ਜਿਹੇ ਵਿਜ਼ਨਰੀ ਅਤੇ ਮਹਾਨ ਸੁਤੰਤਰਤਾ ਸੈਨਾਨੀ ਦੇ ਨਾਮ ਤੇ ਬਣ ਰਹੀ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖ ਰਿਹਾ ਹਾਂ ਮੇਰੇ ਜੀਵਨ ਦਾ ਇਹ ਬੜਾ ਸੁਭਾਗ ਹੈ। ਅਤੇ ਐਸੇ ਪਵਿੱਤਰ ਅਵਸਰ ਤੇ ਆਪ ਇਤਨੀ ਬੜੀ ਸੰਖਿਆ ਵਿੱਚ ਅਸ਼ੀਰਵਾਦ ਦੇਣ ਆਏਜਨਤਾ-ਜਨਾਰਦਨ  ਦੇ ਦਰਸ਼ਨ ਕਰਨਾਇਹ ਵੀ ਸ਼ਕਤੀਦਾਇਕ ਹੁੰਦਾ ਹੈ।

ਸਾਥੀਓ,

ਰਾਜਾ ਮਹੇਂਦਰ ਪ੍ਰਤਾਪ ਸਿੰਘ ਜੀਸਿਰਫ਼ ਭਾਰਤ ਦੀ ਆਜ਼ਾਦੀ ਦੇ ਲਈ ਹੀ ਨਹੀਂ ਲੜੇਉਨਾਂ ਨੇ ਭਾਰਤ  ਦੇ ਭਵਿੱਖ ਦੇ ਨਿਰਮਾਣ ਦੀ ਨੀਂਹ ਵਿੱਚ ਵੀ ਸਰਗਰਮ ਯੋਗਦਾਨ ਦਿੱਤਾ ਸੀ ਉਨ੍ਹਾਂ ਨੇ ਆਪਣੀਆਂ ਦੇਸ਼ -ਵਿਦੇਸ਼ ਦੀਆਂ ਯਾਤਰਾਵਾਂ ਤੋਂ ਮਿਲੇ ਅਨੁਭਵਾਂ ਦਾ ਉਪਯੋਗ ਭਾਰਤ ਦੀ ਸਿੱਖਿਆ ਵਿਵਸਥਾ ਨੂੰ ਆਧੁਨਿਕ ਬਣਾਉਣ ਦੇ ਲਈ ਕੀਤਾ ਵ੍ਰਿੰਦਾਵਨ ਵਿੱਚ ਆਧੁਨਿਕ ਟੈਕਨੀਕਲ ਕਾਲਜਉਨ੍ਹਾਂ ਨੇ ਆਪਣੇ ਸੰਸਾਧਨਾਂ ਨਾਲਆਪਣੀ ਜੱਦੀ ਸੰਪਤੀ ਨੂੰ ਦਾਨ ਕਰਕੇ ਬਣਵਾਇਆ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਲਈ ਵੀ ਬੜੀ ਜ਼ਮੀਨ ਰਾਜਾ ਮਹੇਂਦਰ ਪ੍ਰਤਾਪ ਸਿੰਘ ਨੇ ਹੀ ਦਿੱਤੀ ਸੀ ਅੱਜ ਆਜ਼ਾਦੀ  ਕੇ ਇਸ ਅੰਮ੍ਰਿਤਕਾਲ ਵਿੱਚਜਦੋਂ 21ਵੀਂ ਸਦੀ ਦਾ ਭਾਰਤ ਸਿੱਖਿਆ ਅਤੇ ਕੌਸ਼ਲ ਦੇ ਨਵੇਂ ਦੌਰ ਦੀ ਤਰਫ਼ ਵਧ ਚਲਿਆ ਹੈਤਦ ਮਾਂ ਭਾਰਤੀ ਦੇ ਐਸੇ ਅਮਰ ਸਪੂਤ ਦੇ ਨਾਮ ਤੇ ਯੂਨੀਵਰਸਿਟੀ ਦਾ ਨਿਰਮਾਣ ਉਨ੍ਹਾਂ ਨੂੰ ਸੱਚੀ ਕਾਰਯੰਜਲੀ ਹੈ। ਇਸ ਵਿਚਾਰ ਨੂੰ ਸਾਕਾਰ ਕਰਨ ਦੇ ਲਈ ਯੋਗੀ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ

ਸਾਥੀਓ,

ਇਹ ਯੂਨੀਵਰਸਿਟੀ ਆਧੁਨਿਕ ਸਿੱਖਿਆ ਦਾ ਇੱਕ ਬੜਾ ਕੇਂਦਰ ਤਾਂ ਬਣੇਗੀ ਹੀਨਾਲ ਹੀ ਦੇਸ਼ ਵਿੱਚ ਡਿਫੈਂਸ ਨਾਲ ਜੁੜੀ ਪੜ੍ਹਾਈਡਿਫੈਂਸ ਮੈਨੂਫੈਕਚਰਿੰਗ ਨਾਲ ਜੁੜੀ ਟੈਕਨੋਲੋਜੀ ਅਤੇ ਮੈਨਪਾਵਰ ਬਣਾਉਣ ਵਾਲਾ ਸੈਂਟਰ ਵੀ ਬਣੇਗਾ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਜਿਸ ਤਰ੍ਹਾਂ ਸਿੱਖਿਆ,  ਕੌਸ਼ਲ ਅਤੇ ਸਥਾਨਕ ਭਾਸ਼ਾ ਵਿੱਚ ਪੜ੍ਹਾਈ ਤੇ ਜ਼ੋਰ ਦਿੱਤਾ ਗਿਆ ਹੈਉਸ ਨਾਲ ਇਸ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਵਿਦਿਆਰਥੀ-ਵਿਦਿਆਰਥਣਾਂ ਨੂੰ ਬਹੁਤ ਲਾਭ ਹੋਵੇਗਾ

ਆਪਣੀ ਮਿਲਿਟਰੀ ਤਾਕਤ ਨੂੰ ਮਜ਼ਬੂਤ ਕਰਨ ਦੇ ਲਈ ਆਤਮਨਿਰਭਰਤਾ ਦੀ ਤਰਫ਼ ਵਧਦੇ ਭਾਰਤ ਦੇ ਪ੍ਰਯਤਨਾਂ ਨੂੰ ਇਸ ਯੂਨੀਵਰਸਿਟੀ ਵਿੱਚ ਹੋਣ ਵਾਲੀ ਪੜ੍ਹਾਈ ਨਵੀਂ ਗਤੀ ਦੇਵੇਗੀ ਅੱਜ ਦੇਸ਼ ਹੀ ਨਹੀਂ ਦੁਨੀਆ ਵੀ ਦੇਖ ਰਹੀ ਹੈ ਕਿ ਆਧੁਨਿਕ ਗ੍ਰੇਨੇਡ ਅਤੇ ਰਾਈਫਲ ਤੋਂ ਲੈ ਕੇ ਲੜਾਕੂ ਜਹਾਜ਼,  ਆਧੁਨਿਕ ਡ੍ਰੋਨਯੁੱਧਪੋਤਇਹ ਸਭ ਭਾਰਤ ਵਿੱਚ ਹੀ ਨਿਰਮਿਤ ਕਰਨ ਦਾ ਅਭਿਯਾਨ ਚਲ ਰਿਹਾ ਹੈ।  ਭਾਰਤ ਦੁਨੀਆ ਦੇ ਇੱਕ ਬੜੇ ਡਿਫੈਂਸ ਇੰਪੋਰਟਰ ਦੇ ਅਕਸ ਤੋਂ ਬਾਹਰ ਨਿਕਲ ਕੇਵਰਨਾ ਸਾਡਾ ਅਕਸ ਇਹੀ ਹੈ ਅਸੀਂ ਡਿਫੈਂਸ ਦੇ ਲਈ ਜੋ ਵੀ ਚਾਹੀਦਾ ਹੈਇੰਪੋਰਟ ਕਰਦੇ ਹਾਂਬਾਹਰ ਤੋਂ ਮੰਗਵਾਉਂਦੇ ਰਹਿੰਦੇ ਹਾਂ। ਆਜ਼ਾਦੀ ਦੇ 75 ਸਾਲ ਹੋ ਗਏਅਸੀਂ ਮੰਗਵਾਉਂਦੇ ਰਹਿੰਦੇ ਹਾਂ ... ਇਸ ਅਕਸ ਤੋਂ ਬਾਹਰ ਨਿਕਲ ਕੇ ਦੁਨੀਆ ਦੇ ਇੱਕ ਅਹਿਮ ਡਿਫੈਂਸ ਐਕਸਪੋਰਟਰ ਦੀ ਨਵੀਂ ਪਹਿਚਾਣ ਬਣਾਉਣ ਦੇ ਸੰਕਲਪ ਦੇ ਨਾਲ ਅੱਗੇ ਵਧ ਰਹੇ ਹਾਂ ਭਾਰਤ ਦੀ ਇਸ ਬਦਲਦੀ ਪਹਿਚਾਣ ਦਾ ਇੱਕ ਬਹੁਤ ਬੜਾ ਕੇਂਦਰ ਇਹ ਸਾਡਾ ਉੱਤਰ ਪ੍ਰਦੇਸ਼ ਬਣਨ ਵਾਲਾ ਹੈ। ਅਤੇ ਉੱਤਰ ਪ੍ਰਦੇਸ਼ ਦੇ ਸਾਂਸਦ ਦੇ ਨਾਤੇ ਮੈਨੂੰ ਇਸ ਗੱਲ ਦਾ ਵਿਸ਼ੇਸ਼ ਮਾਣ ਹੈ।

ਸਾਥੀਓ,

ਥੋੜ੍ਹੀ ਦੇਰ ਪਹਿਲਾਂ ਡਿਫੈਂਸ ਕੌਰੀਡੋਰ ਦੇ ਅਲੀਗੜ੍ਹ ਨੋਡ’ ਦੀ ਪ੍ਰਗਤੀ ਦਾ ਮੈਂ ਅਵਲੋਕਨ ਕੀਤਾ ਹੈ।  ਅਲੀਗੜ੍ਹ ਵਿੱਚ ਹੀ ਡਿਫੈਂਸ ਮੈਨੂਫੈਕਚਰਿੰਗ ਨਾਲ ਜੁੜੀਆਂ ਡੇਢ ਦਰਜਨ ਤੋਂ ਅਧਿਕ ਕੰਪਨੀਆਂ ਸੈਂਕੜੇ ਕਰੋੜ ਰੁਪਏ ਦੇ ਨਿਵੇਸ਼ ਨਾਲ ਹਜ਼ਾਰਾਂ ਨਵੇਂ ਰੋਜ਼ਗਾਰ ਇੱਥੇ ਬਣਾਉਣ ਵਾਲੀਆਂ ਹਨ  ਅਲੀਗੜ੍ਹ ਨੋਡ ਵਿੱਚ ਛੋਟੇ ਹਥਿਆਰਆਰਡਨੈਂਸ,ਡ੍ਰੋਨਏਅਰੋਸਪੇਸਮੈਟਲ ਕੰਪੋਨੈਂਟਸਐਂਟੀ ਡ੍ਰੋਨ ਸਿਸਟਮ,  ਡਿਫੈਂਸ ਪੈਕੇਜਿੰਗਐਸੇ ਉਤਪਾਦ ਬਣ ਸਕਣਇਸ ਦੇ ਲਈ ਨਵੇਂ ਉਦਯੋਗ ਲਗਾਏ ਜਾ ਰਹੇ ਹਨ ਇਹ ਬਦਲਾਅ ਅਲੀਗੜ੍ਹ ਅਤੇ ਆਸ-ਪਾਸ ਦੇ ਖੇਤਰ ਨੂੰ ਇੱਕ ਨਵੀਂ ਪਹਿਚਾਣ ਦੇਵੇਗਾ

ਸਾਥੀਓ

ਹੁਣ ਤੱਕ ਲੋਕ ਆਪਣੇ ਘਰ ਦੀਦੁਕਾਨ ਦੀ ਸੁਰੱਖਿਆ ਲਈ ਅਲੀਗੜ੍ਹ ਦੇ ਭਰੋਸੇ ਰਹਿੰਦੇ ਸਨਪਤਾ ਹੈ ਨਾ ?  ਕਿਉਂਕਿ ਅਲੀਗੜ੍ਹ ਦਾ ਤਾਲਾ ਅਗਰ ਲਗਿਆ ਹੁੰਦਾ ਸੀ ਤਾਂ ਲੋਕ ਨਿਸ਼ਚਿੰਤ ਹੋ ਜਾਂਦੇ ਸਨ ਅਤੇ ਮੈਨੂੰ ਅੱਜ ਬਚਪਨ ਦੀ ਇੱਕ ਬਾਤ ਕਰਨ ਦਾ ਮਨ ਕਰ ਰਿਹਾ ਹੈ। ਕਰੀਬ 55-60 ਸਾਲ ਪੁਰਾਣੀ ਬਾਤ ਹੈ। ਅਸੀਂ ਬੱਚੇ ਸਾਂ ਤਾਂ ਅਲੀਗੜ੍ਹ ਤੋਂ ਤਾਲੇ ਦੇ ਜੋ ਸੇਲਸਮੈਨ ਹੁੰਦੇ ਸਨਇੱਕ ਮੁਸਲਿਮ ਮਹਿਮਾਨ ਸਨ ਉਹ ਹਰ ਤਿੰਨ ਮਹੀਨੇ ਸਾਡੇ ਪਿੰਡ ਆਉਂਦੇ ਸਨ ਹਾਲੇ ਵੀ ਮੈਨੂੰ ਯਾਦ ਹੈ ਉਹ ਕਾਲੀ ਜੈਕੇਟ ਪਹਿਨਦੇ ਸਨ ਅਤੇ ਸੇਲਸਮੈਨ ਦੇ ਨਾਤੇ ਦੁਕਾਨਾਂ ਵਿੱਚ ਆਪਣਾ ਤਾਲਾ ਰੱਖ ਕੇ ਜਾਂਦੇ ਸਨ ਅਤੇ ਤਿੰਨ ਮਹੀਨੇ ਦੇ ਬਾਅਦ ਆ ਕੇ ਆਪਣੇ ਪੈਸੇ ਲੈ ਜਾਂਦੇ ਸਨ ਪਿੰਡ ਦੇ ਅਗਲ-ਬਗਲ ਦੇ ਪਿੰਡਾਂ ਵਿੱਚ ਵੀ ਵਪਾਰੀਆਂ ਦੇ ਪਾਸ ਜਾਂਦੇ ਸਨਉਨ੍ਹਾਂ ਨੂੰ ਵੀ ਤਾਲੇ ਦਿੰਦੇ ਸਨ ਅਤੇ ਮੇਰੇ ਪਿਤਾ ਜੀ ਨਾਲ ਉਨ੍ਹਾਂ ਦੀ ਬਹੁਤ ਅੱਛੀ ਦੋਸਤੀ ਸੀ ਅਤੇ ਉਹ ਆਉਂਦੇ ਸਨ ਤਾਂ ਚਾਰ-ਛੇ ਦਿਨ ਸਾਡੇ ਪਿੰਡ ਵਿੱਚ ਰੁਕਦੇ ਸਨ ਅਤੇ ਦਿਨ ਭਰ ਜੋ ਪੈਸੇ ਉਹ ਵਸੂਲ ਕੇ ਲੈ ਆਉਂਦੇ ਸਨ ਤਾਂ ਮੇਰੇ ਪਿਤਾ ਜੀ ਦੇ ਪਾਸ ਛੱਡ ਦਿੰਦੇ ਸਨ ਅਤੇ ਮੇਰੇ ਪਿਤਾ ਜੀ ਉਨ੍ਹਾਂ ਦੇ ਪੈਸਿਆਂ ਨੂੰ ਸੰਭਾਲ਼ਦੇ ਸਨ  ਅਤੇ ਚਾਰ-ਛੇ ਦਿਨ ਦੇ ਬਾਅਦ ਜਦੋਂ ਉਹ ਮੇਰਾ ਪਿੰਡ ਛੱਡ ਕੇ ਜਾਂਦੇ ਸਨ ਤਾਂ ਮੇਰੇ ਪਿਤਾ ਜੀ ਤੋਂ ਉਹ ਸਾਰੇ ਪੈਸੇ ਲੈ ਕੇ ਫਿਰ ਉਹ ਆਪਣਾ ਟ੍ਰੇਨ ਤੋਂ ਨਿਕਲ ਜਾਂਦੇ ਸਨ ਅਤੇ ਅਸੀਂ ਬਚਪਨ ਵਿੱਚ ਦੋ ਸ਼ਹਿਰਾਂ ਤੋਂ ਉੱਤਰ ਪ੍ਰਦੇਸ਼ ਦੇ ਬੜੇ ਪਰੀਚਿਤ ਰਹੇਇੱਕ ਸੀਤਾਪੁਰ ਅਤੇ ਦੂਜਾ ਅਲੀਗੜ੍ਹ ਸਾਡੇ ਪਿੰਡ ਵਿੱਚ ਅਗਰ ਕਿਸੇ ਨੂੰ ਅੱਖ ਦੀ ਬਿਮਾਰੀ ਵਿੱਚ ਟ੍ਰੀਟਮੈਂਟ ਕਰਨੀ ਹੈ ਤਾਂ ਹਰ ਕੋਈ ਕਹਿੰਦਾ ਸੀ ਸੀਤਾਪੁਰ ਜਾਓ ਅਸੀਂ ਜ਼ਿਆਦਾ ਸਮਝਦੇ ਨਹੀਂ ਸਾਂਲੇਕਿਨ ਸੀਤਾਪੁਰ ਸਭ ਤੋਂ ਸੁਣਦੇ ਸਾਂ ਅਤੇ ਦੂਸਰਾ ਇਸ ਮਹਾਸ਼ਯ ਦੇ ਕਾਰਨ ਅਲੀਗੜ੍ਹ ਵਾਰ-ਵਾਰ ਸੁਣਦੇ ਸਾਂ

ਲੇਕਿਨ ਸਾਥੀਓ,

ਹੁਣ ਅਲੀਗੜ੍ਹ ਦੇ ਰੱਖਿਆ ਉਪਕਰਣ ਵੀ...ਕੱਲ੍ਹ ਤੱਕ ਜੋ ਅਲੀਗੜ੍ਹ ਤਾਲੇ ਦੇ ਜ਼ਰੀਏ ਘਰਾਂ ਦੀਆਂ ਦੁਕਾਨਾਂ ਦੀ ਰੱਖਿਆ ਕਰਦਾ ਸੀਉਹ 21ਵੀਂ ਸਦੀ ਵਿੱਚ ਇਹ ਮੇਰਾ ਅਲੀਗੜ੍ਹ ਹਿੰਦੁਸਤਾਨ ਦੀਆਂ ਸੀਮਾਵਾਂ ਦੀ ਰੱਖਿਆ ਕਰਨ ਦਾ ਕੰਮ ਕਰੇਗਾ ਇੱਥੇ ਐਸੇ ਆਰਡਨੈਂਸ ਬਣਨਗੇ ਵੰਨ ਡਿਸਟ੍ਰਿਕਟ ਵੰਨ ਪ੍ਰੋਡਕਟ ਯੋਜਨਾ ਦੇ ਤਹਿਤ ਯੂਪੀ ਸਰਕਾਰ ਨੇ ਅਲੀਗੜ੍ਹ ਦੇ ਤਾਲਿਆਂ ਅਤੇ ਹਾਰਡਵੇਅਰ ਨੂੰ ਇੱਕ ਨਵੀਂ ਪਹਿਚਾਣ ਦਿਵਾਉਣ ਦਾ ਕੰਮ ਕੀਤਾ ਹੈ। ਇਸ ਨਾਲ ਨੌਜਵਾਨਾਂ ਦੇ ਲਈ,  MSMEs ਦੇ ਲਈ ਨਵੇਂ ਅਵਸਰ ਤਿਆਰ ਹੋ ਰਹੇ ਹਨ ਹੁਣ ਡਿਫੈਂਸ ਇੰਡਸਟ੍ਰੀ ਦੇ ਜ਼ਰੀਏ ਵੀ ਇੱਥੋਂ ਦੇ ਮੌਜੂਦਾ ਉੱਦਮੀਆਂ ਨੂੰ,  MSMEs ਨੂੰ ਵਿਸ਼ੇਸ਼ ਲਾਭ ਹੋਵੇਗਾ ਅਤੇ ਨਵੇਂ MSMEs ਦੇ ਲਈ ਪ੍ਰੋਤਸਾਹਨ ਵੀ ਪ੍ਰਾਪਤ ਹੋਵੇਗਾ ਜੋ ਛੋਟੇ ਉੱਦਮੀ ਹਨਉਨ੍ਹਾਂ ਦੇ ਲਈ ਵੀ ਡਿਫੈਂਸ ਕੌਰੀਡੋਰ ਦਾ ਅਲੀਗੜ੍ਹ ਨੋਡਨਵੇਂ ਮੌਕੇ ਬਣਾਵੇਗਾ

ਭਾਈਓ ਅਤੇ ਭੈਣੋਂ,

ਡਿਫੈਂਸ ਕੌਰੀਡੋਰ ਦੇ ਲਖਨਊ ਨੋਡ ਵਿੱਚ ਦੁਨੀਆ ਦੀ ਸਭ ਤੋਂ ਬਿਹਤਰੀਨ ਮਿਸਾਇਲ ਵਿੱਚੋਂ ਇੱਕ,  ਬ੍ਰਮਹੋਸ ਦਾ ਨਿਰਮਾਣ ਵੀ ਪ੍ਰਸਤਾਵਿਤ ਹੈ। ਇਸ ਦੇ ਲਈ ਅਗਲੇ ਕੁਝ ਸਾਲਾਂ ਵਿੱਚ ਹਜ਼ਾਰ ਕਰੋੜ ਰੁਪਏ ਨਿਵੇਸ਼ ਕੀਤੇ ਜਾ ਰਹੇ ਹਨ ਝਾਂਸੀ ਨੋਡ ਵਿੱਚ ਵੀ ਇੱਕ ਹੋਰ ਮਿਸਾਇਲ ਮੈਨੂਫੈਕਚਰਿੰਗ ਨਾਲ ਜੁੜੀ ਬਹੁਤ ਵੱਡੀ ਮਹੱਤਵਪੂਰਨ ਯੂਨਿਟ ਲਗਾਉਣ ਦਾ ਪ੍ਰਸਤਾਵ ਹੈ। ਯੂਪੀ ਡਿਫੈਂਸ ਕੌਰੀਡੋਰਐਸੇ ਹੀ ਬੜੇ ਨਿਵੇਸ਼ ਅਤੇ ਰੋਜ਼ਗਾਰ ਦੇ ਬਹੁਤ ਬੜੇ ਅਵਸਰਾਂ ਨੂੰ ਲੈ ਕੇ ਆ ਰਿਹਾ ਹੈ।

ਸਾਥੀਓ,

ਅੱਜ ਉੱਤਰ ਪ੍ਰਦੇਸ਼ ਦੇਸ਼ ਅਤੇ ਦੁਨੀਆ ਦੇ ਹਰ ਛੋਟੇ-ਬੜੇ ਨਿਵੇਸ਼ਕਾਂ ਦੇ ਲਈ ਬਹੁਤ ਆਕਰਸ਼ਕ ਸਥਾਨ ਬਣਦਾ ਜਾ ਰਿਹਾ ਹੈ। ਇਹ ਤਦ ਹੁੰਦਾ ਹੈ ਜਦੋਂ ਨਿਵੇਸ਼ ਲਈ ਜ਼ਰੂਰੀ ਮਾਹੌਲ ਬਣਦਾ ਹੈਜ਼ਰੂਰੀ ਸੁਵਿਧਾਵਾਂ ਮਿਲਦੀਆਂ ਹਨ ਅੱਜ ਉੱਤਰ ਪ੍ਰਦੇਸ਼ਡਬਲ ਇੰਜਣ ਸਰਕਾਰ ਦੇ ਡਬਲ ਲਾਭ ਦਾ ਬਹੁਤ ਬੜਾ ਉਦਾਹਰਣ ਹੈ। ਯੋਗੀ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਸਬਕਾ ਸਾਥਸਬਕਾ ਵਿਕਾਸਸਬਕਾ ਵਿਸ਼ਵਾਸ ਦੇ ਮੰਤਰ ਤੇ ਚਲਦੇ ਹੋਏਉੱਤਰ ਪ੍ਰਦੇਸ਼ ਨੂੰ ਨਵੀਂ ਭੂਮਿਕਾ ਦੇ ਲਈ ਤਿਆਰ ਕੀਤਾ ਹੈ। ਹੁਣ ਸਭ  ਦੇ ਪ੍ਰਯਤਨ ਨਾਲ ਇਸ ਨੂੰ ਹੋਰ ਅੱਗੇ ਵੀ ਵਧਾਉਣਾ ਹੈ। ਸਮਾਜ ਵਿੱਚ ਵਿਕਾਸ ਦੇ ਅਵਸਰਾਂ ਤੋਂ ਜਿਨ੍ਹਾਂ ਨੂੰ ਦੂਰ ਰੱਖਿਆ ਗਿਆਐਸੇ ਹਰ ਸਮਾਜ ਨੂੰ ਸਿੱਖਿਆ ਅਤੇ ਸਰਕਾਰੀ ਨੌਕਰੀਆਂ ਵਿੱਚ ਅਵਸਰ ਦਿੱਤੇ ਜਾ ਰਹੇ ਹਨ ਅੱਜ ਉੱਤਰ ਪ੍ਰਦੇਸ਼ ਦੀ ਚਰਚਾ ਬੜੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਅਤੇ ਬੜੇ ਫ਼ੈਸਲਿਆਂ ਦੇ ਲਈ ਹੁੰਦੀ ਹੈ। ਪੱਛਮੀ ਉੱਤਰ ਪ੍ਰਦੇਸ਼ ਤਾਂ ਇਸ ਦਾ ਇੱਕ ਬਹੁਤ ਬੜਾ ਲਾਭਾਰਥੀ ਹੈ।

ਗ੍ਰੇਟਰ ਨੌਇਡਾ ਵਿੱਚ ਇੰਟੀਗ੍ਰੇਟੇਡ ਇੰਡਸਟ੍ਰੀਅਲ ਟਾਊਨਸ਼ਿਪ ਦਾ ਨਿਰਮਾਣਮਲਟੀ ਮੋਡਲ ਲੌਜਿਸਟਿਕਸ ਹੱਬਜ਼ੇਵਰ ਇੰਟਰਨੈਸ਼ਨਲ ਏਅਰਪੋਰਟਦਿੱਲੀ-ਮੇਰਠ ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮਮੈਟਰੋ ਕਨੈਕਟੀਵਿਟੀਆਧੁਨਿਕ ਹਾਈਵੇ ਅਤੇ ਐਕਸਪ੍ਰੈੱਸਵੇਐਸੇ ਅਨੇਕ ਕੰਮ ਅੱਜ ਪੱਛਮੀ ਉੱਤਰ ਪ੍ਰਦੇਸ਼ ਵਿੱਚ ਹੋ ਰਹੇ ਹਨ ਯੂਪੀ ਵਿੱਚ ਚਲ ਰਹੇ ਇਹ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਦੀ ਪ੍ਰਗਤੀ ਦਾ ਬੜਾ ਅਧਾਰ ਬਣਨਗੇ

ਭਾਈਓ ਅਤੇ ਭੈਣੋਂ,

ਮੈਨੂੰ ਅੱਜ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਜਿਸ ਯੂਪੀ ਨੂੰ ਦੇਸ਼ ਦੇ ਵਿਕਾਸ ਵਿੱਚ ਇੱਕ ਰੁਕਾਵਟ  ਦੇ ਰੂਪ ਵਿੱਚ ਦੇਖਿਆ ਜਾਂਦਾ ਸੀਉਹੀ ਯੂਪੀ ਅੱਜ ਦੇਸ਼ ਦੇ ਬੜੇ ਅਭਿਯਾਨਾਂ ਦੀ ਅਗਵਾਈ ਕਰ ਰਿਹਾ ਹੈ। ਸ਼ੌਚਾਲਯ ਬਣਾਉਣ ਦਾ ਅਭਿਯਾਨ ਹੋਵੇਗ਼ਰੀਬਾਂ ਨੂੰ ਆਪਣਾ ਪੱਕਾ ਘਰ ਦੇਣਾ ਹੋਵੇਉੱਜਵਲਾ ਦੇ ਤਹਿਤ ਗੈਸ ਕਨੈਕਸ਼ਨ ਹੋਵੇਬਿਜਲੀ ਕਨੈਕਸ਼ਨ ਹੋਵੇਪੀਐੱਮ ਕਿਸਾਨ ਸਨਮਾਨ ਨਿਧੀ ਹੋਵੇ,  ਹਰ ਯੋਜਨਾਹਰ ਮਿਸ਼ਨ ਵਿੱਚ ਯੋਗੀ ਜੀ ਦੇ ਯੂਪੀ ਨੇ ਦੇਸ਼ ਦੇ ਲਕਸ਼ਾਂ ਨੂੰ ਹਾਸਲ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਵਰਨਾ, ਮੈਨੂੰ ਤਾਂ ਯਾਦ ਹੈਉਹ ਦਿਨ ਮੈਂ ਭੁੱਲ ਨਹੀਂ ਸਕਦਾਜਦੋਂ 2017 ਤੋਂ ਪਹਿਲਾਂਗ਼ਰੀਬਾਂ ਦੀ ਹਰ ਯੋਜਨਾ ਵਿੱਚ ਇੱਥੇ ਰੋੜੇ ਅਟਕਾਏ ਜਾਂਦੇ ਸਨ ਇੱਕ-ਇੱਕ ਯੋਜਨਾ ਲਾਗੂ ਕਰਨ ਲਈ ਦਰਜਨਾਂ ਵਾਰ ਕੇਂਦਰ ਦੀ ਤਰਫੋਂ ਚਿੱਠੀਆਂ ਲਿਖੀਆਂ ਜਾਂਦੀਆਂ ਸਨਲੇਕਿਨ ਇੱਥੇ ਉਸ ਗਤੀ ਨਾਲ ਕੰਮ ਨਹੀਂ ਹੁੰਦਾ ਸੀਇਹ ਮੈਂ 2017 ਦੇ ਪਹਿਲਾਂ ਦੀ ਗੱਲ ਕਰ ਰਿਹਾ ਹਾਂ ... ਜੈਸੇ ਹੋਣਾ ਚਾਹੀਦਾ ਸੀਵੈਸਾ ਨਹੀਂ ਹੁੰਦਾ ਸੀ

ਸਾਥੀਓ,

ਯੂਪੀ ਦੇ ਲੋਕ ਭੁੱਲ ਨਹੀਂ ਸਕਦੇ ਕਿ ਪਹਿਲਾਂ ਇੱਥੇ ਕਿਸ ਤਰ੍ਹਾਂ ਦੇ ਘੋਟਾਲੇ ਹੁੰਦੇ ਸਨਕਿਸ ਤਰ੍ਹਾਂ ਰਾਜ - ਕਾਜ ਨੂੰ ਭ੍ਰਿਸ਼ਟਾਚਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ ਅੱਜ ਯੋਗੀ ਜੀ ਦੀ ਸਰਕਾਰ ਪੂਰੀ ਇਮਾਨਦਾਰੀ ਨਾਲ ਯੂਪੀ ਦੇ ਵਿਕਾਸ ਵਿੱਚ ਜੁਟੀ ਹੋਈ ਹੈ। ਇੱਕ ਦੌਰ ਸੀ ਜਦੋਂ ਇੱਥੇ ਸ਼ਾਸਨ-ਪ੍ਰਸ਼ਾਸਨ,  ਗੁੰਡਿਆਂ ਅਤੇ ਮਾਫੀਆਵਾਂ ਦੀ ਮਨਮਾਨੀ ਨਾਲ ਚਲਦਾ ਸੀ ਲੇਕਿਨ ਹੁਣ ਵਸੂਲੀ ਕਰਨ ਵਾਲੇ,  ਮਾਫੀਆਰਾਜ ਚਲਾਉਣ ਵਾਲੇ ਸਲਾਖਾਂ ਦੇ ਪਿੱਛੇ ਹਨ

ਮੈਂ ਪੱਛਮੀ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਯਾਦ ਦਿਵਾਉਣਾ ਚਾਹੁੰਦਾ ਹਾਂ ਇਸੇ ਖੇਤਰ ਵਿੱਚ ਚਾਰ-ਪੰਜ ਸਾਲ ਪਹਿਲਾਂ ਪਰਿਵਾਰ ਆਪਣੇ ਹੀ ਘਰਾਂ ਵਿੱਚ ਡਰ ਕੇ ਰਹਿੰਦੇ (ਜਿਊਂਦੇ) ਸਨ ਭੈਣ-ਬੇਟੀਆਂ ਨੂੰ ਘਰ ਤੋਂ ਨਿਕਲਣ ਵਿੱਚਸਕੂਲ-ਕਾਲਜ ਜਾਣ ਵਿੱਚ ਡਰ ਲਗਦਾ ਸੀ ਜਦੋਂ ਤੱਕ ਬੇਟੀਆਂ ਘਰ ਨਾ ਆ ਜਾਣਮਾਤਾ-ਪਿਤਾ ਦੇ ਸਾਹ ਅਟਕੇ ਰਹਿੰਦੇ ਸਨ ਜੋ ਮਾਹੌਲ ਸੀਉਸ ਵਿੱਚ ਕਿਤਨੇ ਹੀ ਲੋਕਾਂ ਨੂੰ ਆਪਣਾ ਪੁਸ਼ਤੈਨੀ ਘਰ ਛੱਡਣਾ ਪਿਆਪਲਾਇਨ ਕਰਨਾ ਪਿਆ ਅੱਜ ਯੂਪੀ ਵਿੱਚ ਕੋਈ ਅਪਰਾਧੀ ਐਸਾ ਕਰਨ ਤੋਂ ਪਹਿਲਾਂ ਸੌ ਵਾਰ ਸੋਚਦਾ ਹੈ।

ਯੋਗੀ ਜੀ ਦੀ ਸਰਕਾਰ ਵਿੱਚ ਗ਼ਰੀਬ ਦੀ ਸੁਣਵਾਈ ਵੀ ਹੈਗ਼ਰੀਬ ਦਾ ਸਨਮਾਨ ਵੀ ਹੈ। ਯੋਗੀ ਜੀ ਦੀ ਅਗਵਾਈ ਵਿੱਚ ਯੂਪੀ ਦੀ ਬਦਲਦੀ ਕਾਰਜਸ਼ੈਲੀ ਦਾ ਇੱਕ ਬਹੁਤ ਬੜਾ ਪ੍ਰਮਾਣ ਹੈ-ਸਬਕੋ ਵੈਕਸੀਨ - ਮੁਫ਼ਤ ਵੈਕਸੀਨ ਅਭਿਯਾਨ ਉੱਤਰ ਪ੍ਰਦੇਸ਼ ਹੁਣ ਤੱਕ 8 ਕਰੋੜ ਤੋਂ ਅਧਿਕ ਟੀਕੇ ਲਗਾ ਚੁੱਕਿਆ ਹੈ।  ਦੇਸ਼ ਵਿੱਚ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਟੀਕਾਕਰਣ ਦਾ ਰਿਕਾਰਡ ਵੀ ਯੂਪੀ ਦੇ ਹੀ ਨਾਮ ਹਨ  ਕੋਰੋਨਾ ਦੇ ਇਸ ਸੰਕਟ ਕਾਲ ਵਿੱਚ ਗ਼ਰੀਬ ਦੀ ਚਿੰਤਾ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਹੈ।  ਕੋਈ ਗ਼ਰੀਬ ਭੁੱਖਾ ਨਾ ਰਹੇਇਸ ਦੇ ਲਈ ਮਹੀਨਿਆਂ ਤੋਂ ਮੁਫ਼ਤ ਅਨਾਜ ਦਿੱਤਾ ਜਾ ਰਿਹਾ ਹੈ। ਗ਼ਰੀਬਾਂ ਨੂੰ ਭੁਖਮਰੀ ਤੋਂ ਬਚਾਉਣ ਦੇ ਲਈ ਜੋ ਕੰਮ ਦੁਨੀਆ ਦੇ ਬੜੇ-ਬੜੇ ਦੇਸ਼ ਨਹੀਂ ਕਰ ਪਾਏਉਹ ਅੱਜ ਭਾਰਤ ਕਰ ਰਿਹਾ ਹੈਇਹ ਸਾਡਾ ਉੱਤਰ ਪ੍ਰਦੇਸ਼ ਕਰ ਰਿਹਾ ਹੈ

ਸਾਥੀਓ,

ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ ਗ੍ਰਾਮੀਣ ਅਰਥਵਿਵਸਥਾ ਵਿੱਚ ਵੀ ਤੇਜ਼ੀ ਨਾਲ ਬਦਲਾਅ ਹੋ ਰਹੇ ਹਨ ਬਦਲਾਅ ਦੇ ਨਾਲ ਕਿਵੇਂ ਤਾਲਮੇਲ ਬਿਠਾਉਣਾ ਪੈਂਦਾ ਹੈਇਸ ਦਾ ਰਸਤਾ ਖ਼ੁਦ ਚੌਧਰੀ ਚਰਨ ਸਿੰਘ ਜੀ ਨੇ ਦਹਾਕਿਆਂ ਪਹਿਲਾਂ ਦੇਸ਼ ਨੂੰ ਦਿਖਾਇਆ ਹੈ। ਜੋ ਰਸਤਾ ਚੌਧਰੀ ਸਾਹਬ ਨੇ ਦਿਖਾਇਆਉਨ੍ਹਾਂ ਤੋਂ ਦੇਸ਼ ਦੇ ਖੇਤੀ ਮਜ਼ਦੂਰਾਂ ਅਤੇ ਛੋਟੇ ਕਿਸਾਨਾਂ ਨੂੰ ਕਿਤਨਾ ਲਾਭ ਹੋਇਆਇਹ ਅਸੀਂ ਸਾਰੇ ਜਾਣਦੇ ਹਾਂ  ਅੱਜ ਦੀਆਂ ਅਨੇਕ ਪੀੜ੍ਹੀਆਂ ਉਨ੍ਹਾਂ ਸੁਧਾਰਾਂ ਦੇ ਕਾਰਨ ਇੱਕ ਗਰਿਮਾਮਈ ਜੀਵਨ ਜੀ ਪਾ ਰਹੀਆਂ ਹਨ

ਦੇਸ਼ ਦੇ ਜਿਨ੍ਹਾਂ ਛੋਟੇ ਕਿਸਾਨਾਂ ਦੀ ਚਿੰਤਾ ਚੌਧਰੀ ਸਾਹਬ ਨੂੰ ਸੀਉਨ੍ਹਾਂ ਦੇ ਨਾਲ ਸਰਕਾਰ ਇੱਕ ਸਾਥੀ ਦੀ ਤਰ੍ਹਾਂ ਖੜ੍ਹੀ ਰਹੇਇਹ ਬਹੁਤ ਜ਼ਰੂਰੀ ਹੈ। ਇਨਾਂ ਛੋਟੇ ਕਿਸਾਨਾਂ ਦੇ ਪਾਸ ਦੋ ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ ਅਤੇ ਸਾਡੇ ਦੇਸ਼ ਵਿੱਚ ਛੋਟੇ ਕਿਸਾਨਾਂ ਦੀ ਸੰਖਿਆ 80 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਹੈ। ਯਾਨੀ ਦੇਸ਼ ਦੇ 10 ਕਿਸਾਨ ਦੇ ਪਾਸ ਜੋ ਜ਼ਮੀਨ ਹੈਉਸ ਵਿੱਚ 8 ਕਿਸਾਨ ਐਸੇ ਹਨਜਿਨ੍ਹਾਂ ਦੇ ਪਾਸ ਛੋਟਾ-ਜਿਹਾ ਜ਼ਮੀਨ ਦਾ ਟੁਕੜਾ ਹੈ। ਇਸ ਲਈ ਕੇਂਦਰ ਸਰਕਾਰ ਦਾ ਨਿਰੰਤਰ ਪ੍ਰਯਤਨ ਹੈ ਕਿ ਛੋਟੀ ਜੋਤ ਵਾਲਿਆਂ ਨੂੰ ਤਾਕਤ ਦਿੱਤੀ ਜਾਵੇ ਡੇਢ  ਗੁਣਾ MSP ਹੋਵੇਕਿਸਾਨ ਕ੍ਰੈਡਿਟ ਕਾਰਡ ਦਾ ਵਿਸਤਾਰ ਹੋਵੇਬੀਮਾ ਯੋਜਨਾ ਵਿੱਚ ਸੁਧਾਰ ਹੋਵੇ,  3 ਹਜ਼ਾਰ ਰੁਪਏ ਦੀ ਪੈਨਸ਼ਨ ਦੀ ਵਿਵਸਥਾ ਹੋਵੇਐਸੇ ਅਨੇਕ ਫ਼ੈਸਲੇ ਛੋਟੇ-ਛੋਟੇ ਕਿਸਾਨਾਂ ਨੂੰ ਸਸ਼ਕਤ ਕਰ ਰਹੇ ਹਨ

ਕੋਰੋਨਾ ਦੇ ਇਸ ਸਮੇਂ ਵਿੱਚਦੇਸ਼ ਭਰ ਦੇ ਛੋਟੇ ਕਿਸਾਨਾਂ ਦੇ ਖਾਤੇ ਵਿੱਚ ਸਰਕਾਰ ਨੇ ਇੱਕ ਲੱਖ ਕਰੋੜ ਰੁਪਏ ਤੋਂ ਅਧਿਕ ਸਿੱਧੇ ਟ੍ਰਾਂਸਫਰ ਕੀਤੇ ਹਨ ਇਸ ਵਿੱਚ 25 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਸਿਰਫ਼ ਯੂਪੀ ਦੇ ਕਿਸਾਨਾਂ ਨੂੰ ਮਿਲੇ ਹਨ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਯੂਪੀ ਵਿੱਚ ਬੀਤੇ ਸਾਲਾਂ ਵਿੱਚ MSP ’ਤੇ ਖਰੀਦ ਦੇ ਨਵੇਂ ਰਿਕਾਰਡ ਬਣੇ ਹਨ ਗੰਨੇ ਦੇ ਭੁਗਤਾਨ ਨੂੰ ਲੈ ਕੇ ਵੀ ਜੋ ਪਰੇਸ਼ਾਨੀਆਂ ਆਉਂਦੀਆਂ ਸਨਉਨ੍ਹਾਂ ਨੂੰ ਲਗਾਤਾਰ ਘੱਟ ਕੀਤਾ ਜਾ ਰਿਹਾ ਹੈ। ਬੀਤੇ 4 ਸਾਲ ਵਿੱਚ ਯੂਪੀ ਦੇ ਗੰਨਾ ਕਿਸਾਨਾਂ ਨੂੰ 1 ਲੱਖ 40 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦਾ ਭੁਗਤਾਨ ਕੀਤਾ ਗਿਆ ਹੈ। ਆਉਣ ਵਾਲੇ ਸਾਲ ਤਾਂ ਯੂਪੀ ਦੇ ਗੰਨਾ ਕਿਸਾਨਾਂ ਦੇ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹਣ ਵਾਲਾ ਹੈ। ਗੰਨੇ ਤੋਂ ਜੋ ਈਥੇਨੌਲ ਬਣਦਾ ਹੈਬਾਇਓਫਿਊਲ ਬਣਦਾ ਹੈ ਉਸ ਦਾ ਉਪਯੋਗ ਈਂਧਣ ਵਿੱਚ ਵਧਾਇਆ ਜਾ ਰਿਹਾ ਹੈ। ਇਸ ਦਾ ਬੜਾ ਲਾਭ ਪੱਛਮੀ ਯੂਪੀ ਦੇ ਗੰਨਾ ਕਿਸਾਨਾਂ ਨੂੰ ਵੀ ਹੋਣ ਵਾਲਾ ਹੈ।

ਸਾਥੀਓ,

ਅਲੀਗੜ੍ਹ ਸਮੇਤ ਪੂਰਾ ਪੱਛਮੀ ਉੱਤਰ ਪ੍ਰਦੇਸ਼ ਅੱਗੇ ਵਧੇਇਸ ਦੇ ਲਈ ਯੋਗੀ ਜੀ ਦੀ ਸਰਕਾਰ ਅਤੇ ਕੇਂਦਰ ਸਰਕਾਰ ਮੋਢੇ ਨਾਲ ਮੋਢਾ ਮਿਲਾ ਕੇ ਦਿਨ ਰਾਤ ਮਿਹਨਤ ਕਰ ਰਹੀ ਹੈ। ਸਾਨੂੰ ਮਿਲ ਕੇ ਇਸ ਖੇਤਰ ਨੂੰ ਹੋਰ ਸਮ੍ਰਿੱਧ ਕਰਨਾ ਹੈਇੱਥੋਂ ਦੇ ਬੇਟੇ-ਬੇਟੀਆਂ ਦੀ ਸਮਰੱਥਾ ਨੂੰ ਹੋਰ ਵਧਾਉਣਾ ਹੈ ਅਤੇ ਵਿਕਾਸ ਵਿਰੋਧੀ ਹਰ ਤਾਕਤ ਤੋਂ ਉੱਤਰ ਪ੍ਰਦੇਸ਼ ਨੂੰ ਬਚਾਉਣਾ ਹੈ। ਰਾਜਾ ਮਹੇਂਦਰ ਪ੍ਰਤਾਪ ਸਿੰਘ ਜੀ ਜੈਸੇ ਰਾਸ਼ਟਰ ਨਾਇਕਾਂ ਦੀ ਪ੍ਰੇਰਣਾ ਨਾਲ ਅਸੀਂ ਸਾਰੇ ਆਪਣੇ ਲਕਸ਼ਾਂ ਵਿੱਚ ਸਫ਼ਲ ਹੋਈਏ ਇਸੇ ਕਾਮਨਾ ਦੇ ਨਾਲ ਆਪ ਇਤਨੀ ਬੜੀ ਤਾਦਾਦ ਵਿੱਚ ਅਸ਼ੀਰਵਾਦ ਦੇਣ ਆਏਮੈਨੂੰ ਆਪ ਸਭ ਦੇ ਦਰਸ਼ਨ ਦਾ ਸੁਭਾਗ ਮਿਲਿਆਇਸ ਦੇ ਲਈ ਤੁਹਾਡਾ ਧੰਨਵਾਦ ਵੀ ਕਰਦਾ ਹਾਂਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ

ਦੋਨੋਂ ਹੱਥ ਉੱਪਰ ਕਰਕੇ ਮੇਰੇ ਨਾਲ ਬੋਲਣਾ ਹੈ-ਮੈਂ ਕਹਾਂਗਾ ਰਾਜਾ ਮਹੇਂਦਰ ਪ੍ਰਤਾਪ ਸਿੰਘਆਪ ਦੋਨੋਂ ਹੱਥ ਉੱਪਰ ਕਰਕੇ ਬੋਲੋਗੇ - ਅਮਰ ਰਹੇਅਮਰ ਰਹੇ

ਰਾਜਾ ਮਹੇਂਦਰ ਪ੍ਰਤਾਪ ਸਿੰਘ

ਅਮਰ ਰਹੇਅਮਰ ਰਹੇ

 

ਰਾਜਾ ਮਹੇਂਦਰ ਪ੍ਰਤਾਪ ਸਿੰਘ

ਅਮਰ ਰਹੇਅਮਰ ਰਹੇ

ਰਾਜਾ ਮਹੇਂਦਰ ਪ੍ਰਤਾਪ ਸਿੰਘ

ਅਮਰ ਰਹੇਅਮਰ ਰਹੇ

ਭਾਰਤ ਮਾਤਾ ਕੀ

ਜੈ।

ਭਾਰਤ ਮਾਤਾ ਕੀ

ਜੈ।

ਬਹੁਤ-ਬਹੁਤ ਧੰਨਵਾਦ !!

 

 

 ******

ਡੀਐੱਸ/ਐੱਸਐੱਚ/ਐੱਨਐੱਸ


(Release ID: 1754926) Visitor Counter : 210