ਜਹਾਜ਼ਰਾਨੀ ਮੰਤਰਾਲਾ
ਪਾਰਾਦੀਪ ਪੋਰਟ ਟਰੱਸਟ ਦੁਆਰਾ ਨਵਾਂ ਕੰਟੇਨਰ ਸਕੈਨਰ ਲਗਾ ਕੇ ਨਿਰਯਾਤ-ਆਯਾਤ ਵਪਾਰ ਨੂੰ ਵਧਾਉਣ ਦਾ ਟੀਚਾ
Posted On:
13 SEP 2021 11:37AM by PIB Chandigarh
ਵਪਾਰ ਸੁਗਮਤਾ ਪਹਿਲ ਦੇ ਤਹਿਤ, ਇੱਕ ਮੋਬਾਈਲ ਐਕਸ-ਰੇਅ ਕੰਟੇਨਰ ਸਕੈਨਿੰਗ ਪ੍ਰਣਾਲੀ (ਐੱਮਐਕਸਸੀਐੱਸ) ਨੂੰ ਪਾਰਾਦੀਪ ਪੋਰਟ ਟਰੱਸਟ ਨੇ ਲਗਾਇਆ ਹੈ। ਇਹ ਸਕੈਨਰ ਪੀਆਈਸੀਟੀ ਟਰਮਿਨਲ ਦੇ ਨੇੜੇ ਲਗਾਇਆ ਗਿਆ ਹੈ, ਜਿਸ ਦੀ ਲਾਗਤ 30 ਕਰੋੜ ਰੁਪਏ ਹੈ। ਸਕੈਨਰ ਲਗਾਉਣ ਨਾਲ ਹੁਣ ਕੰਟੇਨਰਾਂ ਨੂੰ ਜਮ੍ਹਾਂ ਰੱਖਣ ਦਾ ਸਮਾਂ ਵੀ ਘੱਟ ਹੋਵੇਗਾ। ਐੱਮਐਕਸਸੀਐੱਸ ਦੇ ਸਫਲ ਪ੍ਰੀਖਿਆ ਦੇ ਬਾਅਦ ਪਰਮਾਣੂ ਊਰਜਾ ਰੈਗੂਲੇਟਰੀ ਬੋਰਡ (ਏਈਆਰਬੀ) ਨੇ 27 ਅਗਸਤ, 2021 ਨੂੰ ਇਸ ਦੇ ਨਿਯਮਿਤ ਉਪਯੋਗ ਦੇ ਲਈ ਪਾਰਾਦੀਪ ਕਸਟਮਸ ਨੂੰ ਲਾਈਸੈਂਸ ਜਾਰੀ ਕਰ ਦਿੱਤਾ। ਸਕੈਨਰ ਦੁਆਰਾ ਇੱਕ ਘੰਟੇ ਵਿੱਚ 25 ਕੰਟੇਨਰਾਂ ਦੀ ਜਾਂਚ ਕੀਤੀ ਜਾ ਸਕਦੀ ਹੈ, ਜਿਸ ਨਾਲ ਵਪਾਰਿਕ ਗਤੀਵਿਧੀਆਂ ਦੇ ਤਹਿਤ ਅਧਿਕ ਸੁਰੱਖਿਆ ਅਤੇ ਬਿਨਾ ਕਿਸੇ ਰੁਕਾਵਟ ਦੇ ਕੰਟੇਨਰਾਂ ਨੂੰ ਰਵਾਨਾ ਕੀਤਾ ਜਾ ਸਕਦਾ ਹੈ।
ਇਸ ਸੁਵਿਧਾ ਤੋਂ ਬਿਨਾ ਕਟਾਈ ਕੀਤੇ ਹੋਏ ਧਾਤੂ ਦੇ ਸਕ੍ਰੈਪ ਵਾਲੇ ਕੰਟੇਨਰਾਂ ਦੀ ਆਵਾਜਾਈ ਵੀ ਬੰਦਰਗਾਹ ਦੇ ਜ਼ਰੀਏ ਸੁਵਿਧਾਪੂਰਵਕ ਹੋਣ ਲੱਗੇਗੀ, ਤਾਕਿ ਦੂਰ-ਦਰਾਡੇ ਦੇ ਉਪਯੋਗਾਂ ਦੀਆਂ ਜ਼ਰਰੂਤਾਂ ਨੂੰ ਪੂਰਾ ਕੀਤਾ ਜਾ ਸਕੇ, ਜੋ ਲੰਬੇ ਸਮੇਂ ਤੱਕ ਸਕ੍ਰੈਪ ਦੇ ਆਉਣ ਦਾ ਇੰਤਜਾਰ ਕਰਦੇ ਰਹਿੰਦੇ ਹਨ। ਸਕੈਨਰ ਦੇ ਇਸਤੇਮਾਲ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਪਾਰਾਦੀਪ ਬੰਦਰਗਾਹ ਅਧਿਕ ਤੋਂ ਅਧਿਕ ਕੰਟੇਨਰ ਆਉਣ ਲੱਗਣਗੇ।
ਜ਼ਿਕਰ ਯੋਗ ਹੈ ਪਾਰਾਦੀਪ ਪੋਰਟ ਟਰੱਸਟ ਨਿਰਯਾਤ-ਆਯਾਤ ਵਪਾਰ ਦੇ ਲਈ ਸਾਜੋ-ਸਮਾਨ ਦੀ ਲਾਗਤ ਵਿੱਚ ਕਮੀ ਲਿਆਉਣ ਦਾ ਲਗਾਤਾਰ ਯਤਨ ਕਰ ਰਿਹਾ ਹੈ। ਉਸ ਦੀ ਇਹ ਪਹਿਲ ਸਰਕਾਰ ਦੀ ਵਪਾਰ ਸੁਗਮਤਾ ਦੇ ਟੀਚੇ ਦੇ ਅਨੁਰੂਪ ਵੀ ਹੈ। ਆਰਸੀਐੱਲ, ਜਿਮ ਇੰਟਰਨੈਸ਼ਨਲ ਸ਼ਿਪਿੰਗ ਲਾਈਨ ਅਤੇ ਸ਼੍ਰੇਯਸ ਸ਼ਿਪਿੰਗ ਜਿਹੀਆਂ ਸ਼ਿਪਿੰਗ ਕੰਪਨੀਆਂ ਬੰਦਰਗਾਹ ਤੋਂ ਨਿਯਮਿਤ ਰੂਪ ਨਾਲ ਸੰਪਰਕ ਵਿੱਚ ਹਨ। ਹੋਰ ਸ਼ਿਪਿੰਗ ਕੰਪਨੀਆਂ ਵੀ ਪੋਰਟ ਦੁਆਰਾ ਛੋਟ ਦੀ ਪੇਸ਼ਕਸ਼ ਅਤੇ ਉੱਨਤ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਆਉਣ ਦੇ ਲਈ ਤਿਆਰ ਹੋਵੇਗੀ।
****
ਐੱਮਜੇਪੀਐੱਸ/ਐੱਮਐੱਸ
(Release ID: 1754625)
Visitor Counter : 176