ਕਬਾਇਲੀ ਮਾਮਲੇ ਮੰਤਰਾਲਾ
ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਆਪਣੇ ਦੋ ਦਿਨਾਂ ਅਸਾਮ ਦੇ ਦੌਰੇ ਦੇ ਪਹਿਲੇ ਦਿਨ ਕਬਾਇਲੀ ਵਿਕਾਸ ਪ੍ਰੋਗਰਾਮਾਂ ਦੇ ਲਾਗੂਕਰਨ ਦੀ ਸਮੀਖਿਆ ਕੀਤੀ
ਕਬਾਇਲੀ ਲੋਕਾਂ ਦੀ ਆਜੀਵਿਕਾ ਨੂੰ ਹੁਲਾਰਾ ਦੇਣ ਵਿੱਚ ਵਣ ਧਨ ਯੋਜਨਾ ਇੱਕ ਗੇਮ ਚੇਂਜਰ ਹੋ ਸਕਦੀ ਹੈ: ਸ਼੍ਰੀ ਅਰਜੁਨ ਮੁੰਡਾ
Posted On:
12 SEP 2021 5:04PM by PIB Chandigarh
ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ 12 ਸਤੰਬਰ , 2021 ਨੂੰ ਗੁਵਾਹਾਟੀ ਵਿੱਚ ਰਾਜ ਗੈਸਟ ਹਾਊਸ ਵਿੱਚ ਕਿਹਾ ਕਿ "ਵਣ ਧਨ ਯੋਜਨਾ ਅਸਾਮ ਵਿੱਚ ਕਬਾਇਲੀ ਲੋਕਾਂ ਦੀ ਆਜੀਵਿਕਾ ਅਤੇ ਉੱਦਮਾਂ ਨੂੰ ਹੁਲਾਰਾ ਦੇਣ ਵਿੱਚ ਇੱਕ ਗੇਮ ਚੇਂਜਰ ਹੋ ਸਕਦੀ ਹੈ, ਉਥੇ ਹੀ ਏਕਲਵਯ ਵਿਦਿਆਲਾ ਕਬਾਇਲੀ ਬੱਚਿਆਂ ਨੂੰ ਹੋਰ ਸਮੁਦਾਇਆਂ ਦੇ ਬੱਚਿਆਂ ਦੇ ਸਮਰੂਪ ਅਤੇ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਾਂਗੇ।"
ਸ਼੍ਰੀ ਮੁੰਡਾ ਨੇ ਰਾਜ ਦੇ ਦੋ ਦਿਨਾਂ ਦੌਰੇ ਦੇ ਦੌਰਾਨ ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ ਨਾਲ ਵੀ ਮੁਲਾਕਾਤ ਕੀਤੀ । ਮੁੱਖ ਮੰਤਰੀ ਦੇ ਨਾਲ ਇਸ ਲੰਮੀ ਬੈਠਕ ਦਾ ਉਦੇਸ਼ ਰਾਜ ਵਿੱਚ ਲਘੂ ਵਨ ਉਪਜ , ਵਣ ਧਨ ਸਵੈ ਸਹਾਇਤਾ ਸਮੂਹ ਅਤੇ ਟਰਾਇਫੂਡ ਪ੍ਰੋਜੈਕਟਾਂ ਜਿਵੇਂ ਕਬਾਇਲੀ ਵਿਕਾਸ ਪ੍ਰੋਗਰਾਮਾਂ ਦੇ ਲਾਗੂਕਰਨ ਦੀ ਸਥਿਤੀ ਦੀ ਸਮੀਖਿਆ ਕਰਨਾ ਅਤੇ ਉਨ੍ਹਾਂ ਬਾਰੇ ਜਾਣਕਾਰੀ ਹਾਸਲ ਕਰਨਾ ਸੀ । ਇਸ ਬੈਠਕ ਵਿੱਚ ਅਸਾਮ ਸਰਕਾਰ ਦੇ ਕਈ ਮੰਤਰੀ ਅਤੇ ਪ੍ਰਮੁੱਖ ਸਕੱਤਰ, ਅਤੇ ਟਰਾਇਫੇਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਵੀਰ ਕ੍ਰਿਸ਼ਣ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਮਾਣਯੋਗ ਮੰਤਰੀ ਦੁਆਰਾ ਬੈਠਕ ਦੇ ਦੌਰਾਨ, ਕਬਾਇਲੀ ਲੋਕਾਂ ਦੀ ਜੀਵਨ ਵਿੱਚ ਸੁਧਾਰ ਲਈ ਸਰਕਾਰ ਦੁਆਰਾ ਚਲਾਏ ਜਾ ਰਹੇ ਪ੍ਰੋਗਰਾਮਾਂ ਜਿਵੇਂ ਲਘੂ ਵਨੋਪਜੋਂ ਲਈ ਨਿਊਨਤਮ ਸਮਰਥਨ ਮੁੱਲ ਯੋਜਨਾ , ਵਣ ਧਨ ਯੋਜਨਾ , ਕਬਾਇਲੀ ਸਮੁਦਾਏ ਲਈ ਈਐੱਸਡੀਪੀ ਟ੍ਰੇਨਿੰਗ, ਆਦਿ ਦੇ ਸੰਬੰਧ ਵਿੱਚ ਅਸਾਮ ਰਾਜ ਦੁਆਰਾ ਕੀਤੀ ਗਈ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਇਸ ਤੋਂ ਪਹਿਲਾਂ ਅਗਸਤ ਵਿੱਚ, ਅਸਾਮ ਦੇ ਮੁੱਖ ਮੰਤਰੀ ਨੇ ਨਵੀਂ ਦਿੱਲੀ ਵਿੱਚ ਟਰਾਇਫੇਡ ਦਲ ਦੇ ਨਾਲ ਮੁਲਾਕਾਤ ਕੀਤੀ ਸੀ ਤਾਕਿ ਰਾਜ ਵਿੱਚ ਕਬਾਇਲੀ ਵਿਕਾਸ ਦੇ ਵਿਸਤਾਰ ਦੀ ਯੋਜਨਾ ਬਣਾਈ ਜਾ ਸਕੇ ਅਤੇ ਅੱਗੇ ਕੀ ਕਦਮ ਉਠਾਏ ਜਾਣ, ਇਸ ਵਿਸ਼ੇ ਉੱਤੇ ਚਰਚਾ ਕੀਤੀ ਜਾ ਸਕੇ । ਇਸ ਬੈਠਕ ਦੇ ਦੌਰਾਨ ਕਬਾਇਲੀ ਵਿਕਾਸ ਨੂੰ ਅਗਲੇ ਪੱਧਰ ਉੱਤੇ ਲਿਜਾਣ ਲਈ ਭਵਿੱਖ ਦੀਆਂ ਯੋਜਨਾਵਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਅਤੇ ਉਨ੍ਹਾਂ ਉੱਤੇ ਚਰਚਾ ਕੀਤੀ ਗਈ।
ਸ਼੍ਰੀ ਮੁੰਡਾ ਦੇ ਦੋ ਦਿਨਾਂ ਦੌਰੇ ਉੱਤੇ ਉਨ੍ਹਾਂ ਦੇ ਨਾਲ ਟਰਾਇਫੇਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਵੀਰ ਕ੍ਰਿਸ਼ਣ ਅਤੇ ਮੰਤਰਾਲੇ ਅਤੇ ਟਰਾਇਫੇਡ ਦੇ ਹੋਰ ਸੀਨੀਅਰ ਅਧਿਕਾਰੀ ਵੀ ਸਨ। ਮੁੱਖ ਮੰਤਰੀ ਦੇ ਨਾਲ ਬੈਠਕ ਦੇ ਬਾਅਦ , ਕੇਂਦਰੀ ਮੰਤਰੀ ਨੇ ਨੌਰਥ ਈਸਟ ਰੀਜ਼ਨਲ ਸੈਂਟਰ ਦੇ ਲਕਸ਼ਮੀ ਬਾਈ ਨੈਸ਼ਨਲ ਇੰਸਟੀਟਿਊਟ ਆਵ੍ ਫ਼ਿਜ਼ਿਕਲ ਐਜੂਕੇਸ਼ਨ ਵਿੱਚ ਵਾਇਸ ਆਵ੍ ਨੌਰਥ ਈਸਟ ਕਬਾਇਲੀ ਲੀਡਰ ਕਾਨਫਰੰਸ ਵਿੱਚ ਹਿੱਸਾ ਲਿਆ ।
ਉੱਤਰ ਪੂਰਬੀ ਭਾਰਤ ਦੇ ਅਸਾਮ ਰਾਜ ਵਿੱਚ ਕਬਾਇਲੀ ਸਮੁਦਾਏ ਦੀ ਆਬਾਦੀ 3,308,570 ਹੈ, ਜੋ ਕੁੱਲ ਆਬਾਦੀ ਦਾ 12.4% ਹੈ। ਪਿਛਲੇ ਦੋ ਸਾਲ ਦੇ ਦੌਰਾਨ , ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਰਾਹੀਂ ਲਘੂ ਵਨੋਪਜੋਂ ( ਐੱਮਐੱਫਪੀ ) ਦੀ ਮਾਰਕੀਟਿੰਗ ਲਈ ਤੰਤਰ ਅਤੇ ਲਘੂ ਵਨੋਪਜੋਂ ( ਐੱਮਐੱਫਪੀ ) ਲਈ ਵੈਲਿਊ ਚੇਨ ਦਾ ਵਿਕਾਸ ਯੋਜਨਾ ਇਸ ਰਾਜ ਵਿੱਚ ਪਿਛਲੇ ਦੋ ਸਾਲਾਂ ਵਿੱਚ ਬਦਲਾਅ ਦਾ ਪ੍ਰਤੀਕ ਬਣ ਕੇ ਉਭਰੀ ਹੈ । ਟਰਾਇਫੇਡ ਦੁਆਰਾ ਸੰਕਲਪਿਤ ਅਤੇ ਦੇਸ਼ ਦੇ 21 ਰਾਜਾਂ ਵਿੱਚ ਰਾਜ ਸਰਕਾਰ ਦੀਆਂ ਏਜੰਸੀਆਂ ਦੇ ਸਹਿਯੋਗ ਨਾਲ ਕੰਮ ਨਾਲ ਸੰਬੰਧਿਤ, ਇਹ ਯੋਜਨਾ ਕਬਾਇਲੀ ਅਰਥਵਿਵਸਥਾ ਵਿੱਚ ਸਿੱਧੇ ਕਰੋੜਾਂ ਰੁਪਏ ਤੋਂ ਅਧਿਕ ਦਾ ਅੰਤਰਣ ਕਰਕੇ ਕਬਾਇਲੀ ਸੰਗ੍ਰਹਕਰਤਾਵਾਂ ਲਈ ਵੱਡੀ ਰਾਹਤ ਦੇ ਸਰੋਤ ਦੇ ਰੂਪ ਵਿੱਚ ਉਭਰੀ ਹੈ।
ਅਸਾਮ ਰਾਜ ਨੇ ਲਘੂ ਵਨੋਪਜੋਂ ਦੀ ਨਿਊਨਤਮ ਸਮਰਥਨ ਮੁੱਲ ਯੋਜਨਾ ਦਾ ਭਰਪੂਰ ਉਪਯੋਗ ਕੀਤਾ ਹੈ ਜਿਸ ਵਿੱਚ ਭਾਰਤ ਸਰਕਾਰ ਦੀਆਂ ਨਿਧੀਆਂ ਦਾ ਉਪਯੋਗ ਕਰ 37.39 ਲੱਖ ਰੁਪਏ ਮੁੱਲ ਦੇ ਕੁੱਲ 58.56 ਮੀਟ੍ਰਿਕ ਟਨ ਲਘੂ ਵਨੋਪਜੋਂ ਦੀ ਖਰੀਦ ਕੀਤੀ ਗਈ ਹੈ। ਵਣ ਧਨ ਯੋਜਨਾ ਦੇ ਤਹਿਤ ਕੁੱਲ 1,920 ਵਣ ਧਨ ਆਪ ਸਹਾਇਤਾ ਸਮੂਹ ਮੰਜੂਰ ਕੀਤੇ ਗਏ ਹਨ ਜਿਨ੍ਹਾਂ ਨੂੰ 128 ਵਣ ਧਨ ਵਿਕਾਸ ਕੇਂਦਰ ਸਮੂਹਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਜਿਸ ਦੇ ਨਾਲ 37,786 ਕਬਾਇਲੀ ਵਨੋਪਜਸੰਗਰਹਕਰਤਾਵਾਂਨੂੰ ਸਿੱਧਾ ਲਾਭ ਹੋ ਰਿਹਾ ਹੈ। ਇਨ੍ਹਾਂ ਵਣ ਧਨ ਵਿਕਾਸ ਕੇਂਦਰ ਸਮੂਹਾਂ ਦੇ ਸੰਚਾਲਨ ਲਈ ਕੁੱਲ 19.20 ਕਰੋੜ ਰੁਪਏ ਦੀ ਰਾਸ਼ੀ ਮਨਜੂਰ ਕੀਤੀ ਗਈ ਹੈ ।
ਇਸ ਦੌਰੇ ਦੇ ਦੂਜੇ ਦਿਨ ਦੇ ਪ੍ਰੋਗਰਾਮ ਵਿੱਚ ਅਸਾਮ ਦੇ ਰਾਜਪਾਲ ਸ਼੍ਰੀ ਜਗਦੀਸ਼ ਮੁਖੀ ਦੇ ਨਾਲ ਇੱਕ ਬੈਠਕ ਅਤੇ ਭਾਰਤੀ ਉਦਮਤਾ ਸੰਸਥਾਨ (ਆਈਆਈਈ) ਦੁਆਰਾ ਆਯੋਜਿਤ ਵਣ ਧਨ ਵਰਕਸ਼ਾਪ ਦਾ ਦੌਰਾ ਸ਼ਾਮਿਲ ਹਨ , ਜਿੱਥੇ ਉਹ ਯੋਜਨਾ ਦੇ ਲਾਭਾਰਥੀਆਂ ਦੇ ਨਾਲ ਗੱਲਬਾਤ ਵੀ ਕਰਨਗੇ ।
ਜ਼ਮੀਨੀ ਪੱਧਰ ਉੱਤੇ ਪ੍ਰੋਗਰਾਮਾਂ ਦੀ ਇਸ ਤਰ੍ਹਾਂ ਦੀ ਸਮੀਖਿਆ, ਨਿਗਰਾਨੀ ਅਤੇ ਲਾਗੂਕਰਨ ਦੀ ਯੋਜਨਾ ਸਾਰੇ ਰਾਜਾਂ ਲਈ ਬਣਾਈ ਜਾ ਰਹੀ ਹੈ ਤਾਕਿ ਕਬਾਇਲੀ ਲੋਕਾਂ ਲਈ ਆਮਦਨ ਸਿਰਜਣ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਈ ਜਾ ਸਕੇ ।
ਟਰਾਇਫੇਡ ਪੂਰੇ ਦੇਸ਼ ਵਿੱਚ ਕਬਾਇਲੀ ਸਮੁਦਾਏ ਦੇ ਜੀਵਨ ਅਤੇ ਉਨ੍ਹਾਂ ਦੀ ਆਜੀਵਿਕਾ ਦੇ ਸੰਪੂਰਣ ਪਰਿਵਰਤਨ ਲਈ ਅਤੇ ਆਤਮਨਿਰਭਰ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਪ੍ਰਗਤੀ ਕਰਨ ਦੇ ਆਪਣੇ ਮਿਸ਼ਨ ਵਿੱਚ ਜੀ-ਜਾਨ ਦੇ ਨਾਲ ਲਗਿਆ ਹੋਇਆ ਹੈ ।
*****
ਐੱਨਬੀ/ਯੂਡੀ
(Release ID: 1754422)
Visitor Counter : 260