ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਰੂਸ ਦੀ ਸੁਰੱਖਿਆ ਪਰਿਸ਼ਦ ਦੇ ਸਕੱਤਰ ਸ਼੍ਰੀ ਨਿਕੋਲੋਈ ਪੇਤਰੁਸ਼ੇਵ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ

Posted On: 08 SEP 2021 8:00PM by PIB Chandigarh

ਰੂਸ ਦੀ ਸੁਰੱਖਿਆ ਪਰਿਸ਼ਦ ਦੇ ਸਕੱਤਰ, ਮਹਾਮਹਿਮ ਸ਼੍ਰੀ ਨਿਕੋਲੋਈ ਪੇਤਰੁਸ਼ੇਵ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

 

ਸ਼੍ਰੀ ਪੇਤਰੁਸ਼ੇਵ ਨੇ ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਵਿਦੇਸ਼ ਮੰਤਰੀ ਦੇ ਨਾਲ ਹੋਏ ਆਪਣੇ ਸਾਰਥਕ ਵਿਚਾਰ-ਵਟਾਂਦਰਾ ਦੀ ਜਾਣਕਾਰੀ ਦਿੱਤੀ ਅਤੇ ਭਾਰਤ ਦੇ ਨਾਲ ‘ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਸਾਂਝੇਦਾਰੀ’ ਨੂੰ ਹੋਰ ਜ਼ਿਆਦਾ ਗੂੜ੍ਹੀ ਬਣਾਉਣ ਦੇ ਪ੍ਰਤੀ ਰੂਸ ਦੀ ਦ੍ਰਿੜ੍ਹ ਪ੍ਰਤੀਬੱਧਤਾ ਵਿਅਕਤ ਕੀਤੀ। ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਹੋ ਰਹੇ ਬੜੇ ਪਰਿਵਰਤਨਾਂ ਦੇ ਸਮੇਂ ਸਕੱਤਰ ਪੇਤਰੁਸ਼ੇਵ ਦੀ ਅਗਵਾਈ ਵਿੱਚ ਰੂਸੀ ਵਫ਼ਦ ਦੇ ਭਾਰਤ ਦੀ ਯਾਤਰਾ ‘ਤੇ ਆਉਣ ਦੀ ਪ੍ਰਸ਼ੰਸਾ ਕੀਤੀ।

 

ਉਨ੍ਹਾਂ ਨੇ ਸਕੱਤਰ ਪੇਤਰੁਸ਼ੇਵ ਨੂੰ ਕਿਹਾ ਕਿ ਭਾਰਤ-ਰੂਸ ਸਾਂਝੇਦਾਰੀ ‘ਤੇ ਨਿਰੰਤਰ ਧਿਆਨ ਦੇਣ ਦੇ ਲਈ ਉਹ ਰਾਸ਼ਟਰਪਤੀ ਪੁਤਿਨ ਦਾ ਉਨ੍ਹਾਂ ਦੀ ਤਰਫੋਂ ਧੰਨਵਾਦ ਕਰਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਨਿਕਟ ਭਵਿੱਖ ਵਿੱਚ ਦੁਵੱਲੇ ਸਿਖਰ ਸੰਮੇਲਨ ਦੇ ਲਈ ਰਾਸ਼ਟਰਪਤੀ ਪੁਤਿਨ ਦਾ ਭਾਰਤ ਵਿੱਚ ਸੁਆਗਤ ਕਰਨ ਵਾਸਤੇ ਉਤਸੁਕ ਹਨ।

 

*****

 

ਡੀਐੱਸ/ਏਕੇਜੇ


(Release ID: 1753565) Visitor Counter : 210