ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਡਾ. ਐੱਲ. ਮੁਰੂਗਨ ਨੇ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨਾਲ ਮੁਲਾਕਾਤ ਕੀਤੀ, ਇਰੋਡ ਤੋਂ ਧਾਰਾਪੁਰਮ ਦੇ ਰਸਤੇ ਪਲਾਨੀ ਤੱਕ ਵੱਡੀ ਰੇਲ ਲਾਈਨ ਲਈ ਬੇਨਤੀ ਕੀਤੀ
प्रविष्टि तिथि:
07 SEP 2021 1:11PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਮੱਛੀ ਪਾਲਣ, ਪਸ਼ੂਪਾਲਣ ਅਤੇ ਡੇਅਰੀ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਇਰੋਡ ਤੋਂ ਧਾਰਾਪੁਰਮ ਦੇ ਰਸਤੇ ਪਲਾਨੀ ਤੱਕ ਨਵੀਂ ਵੱਡੀ ਰੇਲ ਲਾਈਨ ‘ਤੇ ਚਰਚਾ ਕਰਨ ਲਈ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨਾਲ ਮੁਲਾਕਾਤ ਕੀਤੀ ।
ਧਾਰਾਪੁਰਮ ਦੇ ਲੋਕ ਲੰਬੇ ਸਮੇਂ ਤੋਂ ਵੱਡੀ ਰੇਲ ਲਾਈਨ ਲਈ ਮੰਗ ਕਰ ਰਹੇ ਹਨ, ਤਾਕਿ ਇਸ ਖੇਤਰ ਦੇ ਲੋਕਾਂ ਦੇ ਸਰਬਾਪੱਖੀ ਵਿਕਾਸ ਦੇ ਨਾਲ - ਨਾਲ ਉੱਥੋਂ ਦੀ ਐਗਰੀ ਇਕੌਨਮੀ ਨੂੰ ਵਿਆਪਕ ਹੁਲਾਰਾ ਮਿਲ ਸਕੇ ।
ਡਾ. ਮੁਰੂਗਨ ਨੇ ਵਾਰਾਣਸੀ ਤੋਂ ਕਾਂਚੀਪੁਰਮ ਹੁੰਦੇ ਹੋਏ ਰਾਮੇਸ਼ਵਰਮ ਤੱਕ ਦੇ ਲਈ ਇੱਕ ਨਿਯਮਿਤ ਐਕਸਪ੍ਰੈੱਸ ਟ੍ਰੇਨ ਚਲਾਉਣ ਦੀ ਵੀ ਬੇਨਤੀ ਕੀਤੀ । ਇਸ ਨਾਲ ਘਰੇਲੂ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਵਿਰਾਸਤ ਸ਼ਹਿਰ ਕਾਂਚੀਪੁਰਮ ਨੂੰ ਰਾਮਾਇਣ ਸਰਕਿਟ ਨਾਲ ਜੋੜਨ ਵਿੱਚ ਕਾਫੀ ਮਦਦ ਮਿਲੇਗੀ ।
ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਇਸ ਬੈਠਕ ਦੌਰਾਨ ਇਨ੍ਹਾਂ ਦੋਨਾਂ ਹੀ ਬੇਨਤੀਆਂ ‘ਤੇ ਵਿਸਤਾਰਪੂਰਵਕ ਵਿਚਾਰ ਕੀਤਾ ਅਤੇ ਤਮਿਲ ਨਾਡੂ ਵਿੱਚ ਰੇਲਵੇ ਨੈੱਟਵਰਕ ਦੇ ਵਿਕਾਸ ਅਤੇ ਇਸ ਨੂੰ ਅੱਪਗ੍ਰੇਡ ਕਰਨ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
**************
ਸੌਰਭ ਸਿੰਘ
(रिलीज़ आईडी: 1752997)
आगंतुक पटल : 243