ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਬੰਗਲਾਦੇਸ਼ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਮਹਾਮਹਿਮ ਡਾ. ਹਸਨ ਮਹਿਮੂਦ ਨਾਲ ਮੁਲਾਕਾਤ ਕੀਤੀ


ਭਾਰਤ ਅਤੇ ਬੰਗਲਾਦੇਸ਼ ਫਿਲਮ “ਬੰਗਬੰਧੂ” ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਸਹਿਮਤ ਹਨ; ਮਾਰਚ 2022 ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਰਿਲੀਜ਼ ਹੋਣ ਦੀ ਉਮੀਦ



6 ਦਸੰਬਰ, 2021 ਨੂੰ "ਮੈਤ੍ਰੀ ਦਿਵਸ" ਦੇ ਮੌਕੇ 'ਤੇ ਵਿਸ਼ੇਸ਼ ਜਸ਼ਨਾਂ ਲਈ ਰੂਪ-ਰੇਖਾ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ

Posted On: 07 SEP 2021 1:54PM by PIB Chandigarh

ਸੂਚਨਾ ਤੇ ਪ੍ਰਸਾਰਣ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਬੰਗਲਾਦੇਸ਼ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਡਾ. ਹਸਨ ਮਹਿਮੂਦ ਦੀ ਅਗਵਾਈ ਵਾਲੇਬੰਗਲਾਦੇਸ਼ ਦੇ ਵਫ਼ਦ ਨਾਲ ਆਪਸੀ ਹਿਤਾਂ ਦੇ ਮੁੱਦਿਆਂ ਅਤੇ ਪ੍ਰਸਾਰਣ ਅਤੇ ਮਨੋਰੰਜਨ ਦੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਸਬੰਧਾਂ ਨੂੰ ਅੱਗੇ ਵਧਾਉਣਲੋਕਾਂ ਦਰਮਿਆਨ ਆਪਸੀ ਸੰਪਰਕ ਨੂੰ ਮਜ਼ਬੂਤ ਕਰਨ ਅਤੇ ਸੌਫਟ ਪਾਵਰ ਇੰਟਰਫੇਸ ਦੀ ਸੰਭਾਵਨਾ ਦੀ ਖੋਜ ਕਰਨ ਲਈ ਵਿਚਾਰ-ਚਰਚਾ ਕਰਨ ਲਈ ਮੁਲਾਕਾਤ ਕੀਤੀ। ਡਾ. ਹਸਨ ਮਹਿਮੂਦ ਨੇ ਸ਼੍ਰੀ ਅਨੁਰਾਗ ਸਿੰਘ ਠਾਕੁਰ ਦਾ ਆਪਸੀ ਹਿਤਾਂ ਅਤੇ ਸਹਿਯੋਗ ਦੇ ਮੁੱਦਿਆਂ 'ਤੇ ਵਿਚਾਰ-ਵਟਾਂਦਰੇ ਲਈ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਦੀ ਮੇਜ਼ਬਾਨੀ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਭਾਰਤ ਸਰਕਾਰ ਦੁਆਰਾ ਉਠਾਏ ਗਏ ਸਰਗਰਮ ਕਦਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਮਾਰਚ, 2021 ਵਿੱਚ ਭਾਰਤੀ ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਦੇ ਬੰਗਲਾਦੇਸ਼ ਦੇ ਦੌਰੇ ਦਾ ਵਿਸ਼ੇਸ਼ ਜ਼ਿਕਰ ਕੀਤਾ।

 

2.  ਸ਼੍ਰੀ ਅਨੁਰਾਗ ਠਾਕੁਰ ਨੇ ਸ਼ੇਖ ਮੁਜੀਬੁਰ ਰਹਿਮਾਨ ਦੇ ਜੀਵਨ ਅਤੇ ਸਮੇਂ 'ਤੇ ਫਿਲਮ "ਬੰਗਬੰਧੂ" ਦੇ ਨਿਰਮਾਣ ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਜ਼ਿਕਰ ਕੀਤਾ ਕਿ "ਨਿਰਮਾਣ ਦਾ ਵੱਡਾ ਹਿੱਸਾ ਪੂਰਾ ਹੋ ਗਿਆ ਹੈ ਅਤੇ ਮੈਨੂੰ ਉਮੀਦ ਹੈ ਕਿ ਮਾਰਚ, 2022 ਤੱਕ ਪ੍ਰੋਡਕਸ਼ਨ ਦਾ ਕੰਮ ਖਤਮ ਹੋ ਜਾਵੇਗਾਜੇ ਕੋਵਿਡ ਸਥਿਤੀ ਇਸ ਲਈ ਇਜਾਜ਼ਤ ਦਿੰਦੀ ਹੈਤਾਂ ਜੋ ਫਿਲਮ ਅੰਤਰਰਾਸ਼ਟਰੀ ਪੱਧਰ 'ਤੇ ਮਾਰਚ, 2022 ਵਿੱਚ ਰਿਲੀਜ਼ ਕੀਤੀ ਜਾ ਸਕੇ।

 

 

3. "1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ" ਤੇ ਦਸਤਾਵੇਜ਼ੀ ਫਿਲਮ ਦੇ ਨਿਰਮਾਣ ਨੂੰ ਸਰਗਰਮੀ ਨਾਲ ਹੁਲਾਰਾ ਦੇਣ ਲਈ ਵੀ ਸਹਿਮਤੀ ਦਿੱਤੀ ਗਈ। ਡਿਜੀਟਲ ਮਨੋਰੰਜਨ ਅਤੇ ਆਪਸੀ ਅਦਾਨ-ਪ੍ਰਦਾਨ ਰਾਹੀਂ ਇੱਕ ਦੂਜੇ ਦੇ ਦੇਸ਼ ਦੀਆਂ ਫਿਲਮਾਂ ਦੀ ਪ੍ਰਦਰਸ਼ਨੀ ਦੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਉੱਤੇ ਵੀ ਚਰਚਾ ਹੋਈ।

 

   

 

4.  ਦੋਵਾਂ ਮੰਤਰੀਆਂ ਨੇ 6 ਦਸੰਬਰ, 2021 ਨੂੰ ਮੈਤ੍ਰੀ ਦਿਵਸ” ਮਨਾਉਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਜਿਸ ਲਈ ਇੱਕ ਆਪਸੀ ਸਹਿਮਤੀ ਵਾਲੀ ਵਿਸਤ੍ਰਿਤ ਕਾਰਜ ਯੋਜਨਾ ਬਣਾਈ ਜਾਵੇਗੀ ਅਤੇ ਲਾਗੂ ਕੀਤੀ ਜਾਵੇਗੀ। ਸ਼੍ਰੀ ਠਾਕੁਰ ਨੇ ਜਨਵਰੀ, 2021 ਵਿੱਚ ਆਯੋਜਿਤ 51ਵੇਂ ਆਈਐੱਫਐੱਫਆਈ ਵਿੱਚ ਸਰਗਰਮ ਭਾਗੀਦਾਰੀ ਲਈ ਬੰਗਲਾਦੇਸ਼ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਵੰਬਰ, 2021 ਵਿੱਚ ਗੋਆ ਵਿੱਚ ਆਯੋਜਿਤ ਹੋਣ ਵਾਲੀ 52ਵੀਂ ਆਈਐੱਫਐੱਫਆਈ ਵਿੱਚ ਦੁਬਾਰਾ ਹਿੱਸਾ ਲੈਣ ਦਾ ਸੱਦਾ ਦਿੱਤਾ। ਦੋਹਾਂ ਮੰਤਰੀਆਂ ਨੇ ਸੱਭਿਆਚਾਰਕ ਅਤੇ ਲੋਕਾਂ ਦੇ ਦਰਮਿਆਨ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਦਾ ਸਮਰਥਨ ਕੀਤਾ।

 

 

 

                                                           

     **********

 

ਸੌਰਭ ਸਿੰਘ



(Release ID: 1752994) Visitor Counter : 142