ਪ੍ਰਧਾਨ ਮੰਤਰੀ ਦਫਤਰ

ਹਿਮਾਚਲ ਪ੍ਰਦੇਸ਼ ਵਿੱਚ ਹੈਲਥਕੇਅਰ ਵਰਕਰਾਂ ਅਤੇ ਕੋਵਿਡ ਵੈਕਸੀਨੇਸ਼ਨ ਪ੍ਰੋਗਰਾਮ ਦੇ ਲਾਭਾਰਥੀਆਂ ਨਾਲ ਗੱਲਬਾਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ- ਪਾਠ

Posted On: 06 SEP 2021 1:20PM by PIB Chandigarh

ਹਿਮਾਚਲ ਪ੍ਰਦੇਸ਼ ਨੇ ਅੱਜ ਇੱਕ ਪ੍ਰਧਾਨ ਸੇਵਕ ਦੇ ਨਾਤੇ ਹੀ ਨਹੀਂਬਲਕਿ ਇੱਕ ਪਰਿਵਾਰ ਦੇ ਮੈਂਬਰ ਦੇ ਨਾਤੇ ਵੀਮੈਨੂੰ ਮਾਣ ਦਾ ਅਵਸਰ ਦਿੱਤਾ ਹੈ। ਮੈਂ ਛੋਟੀਆਂ-ਛੋਟੀਆਂ ਸੁਵਿਧਾਵਾਂ ਦੇ ਲਈ ਸੰਘਰਸ਼ ਕਰਦੇ ਹਿਮਾਚਲ ਨੂੰ ਵੀ ਦੇਖਿਆ ਹੈ ਅਤੇ ਅੱਜ ਵਿਕਾਸ ਦੀ ਗਾਥਾ ਨੂੰ ਲਿਖ ਰਹੇਹਿਮਾਚਲ ਪ੍ਰਦੇਸ਼ ਨੂੰ ਵੀ ਦੇਖ ਰਿਹਾ ਹਾਂ। ਇਹ ਸਭ ਕੁਝ ਦੇਵੀ ਦੇਵਾਤਾਵਾਂ ਦੇ ਅਸ਼ੀਰਵਾਦ ਨਾਲਹਿਮਾਚਲ ਸਰਕਾਰ ਦੀ ਕਰਮਕੁਸ਼ਲਤਾ ਨਾਲ ਅਤੇ ਹਿਮਾਚਲ ਦੇ ਜਨ-ਜਨ ਦੀ ਜਾਗਰੂਕਤਾ ਨਾਲ ਸੰਭਵ ਹੋ ਪਾਇਆ ਹੈ। ਮੈਂ ਫਿਰ ਇੱਕ ਵਾਰ ਜਿਨ੍ਹਾਂ-ਜਿਨ੍ਹਾਂ ਨਾਲ ਮੈਨੂੰ ਸੰਵਾਦ ਕਰਨ ਦਾ ਅਵਸਰ ਮਿਲਿਆ ਅਤੇ ਜਿਸ ਪ੍ਰਕਾਰ ਸਭ ਨੇ ਮੈਨੂੰ ਗੱਲਾਂ ਦੱਸੀਆਂ ਇਸ ਦੇ ਲਈ ਮੈਂ ਉਨ੍ਹਾਂ ਦਾ ਆਭਾਰ ਵਿਅਕਤ ਕਰਦਾ ਹਾਂ। ਮੈਂ ਪੂਰੀ ਟੀਮ ਦਾ ਆਭਾਰ ਵਿਅਕਤ ਕਰਦਾ ਹਾਂ। ਹਿਮਾਚਲ ਨੇ ਇੱਕ ਟੀਮ ਦੇ ਰੂਪ ਵਿੱਚ ਕੰਮ ਕਰਨ ਦੀ ਅਦਭੁਤ ਸਿੱਧੀ ਪ੍ਰਾਪਤ ਕੀਤੀ ਹੈ। ਮੇਰੀ ਤਰਫ਼ ਤੋਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ!!

 

ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਰਾਜੇਂਦਰ ਆਰਲੇਕਰ ਜੀਊਰਜਾਵਾਨ ਅਤੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਜੈਰਾਮ ਠਾਕੁਰ ਜੀਸੰਸਦ ਵਿੱਚ ਸਾਡੇ ਸਾਥੀ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨਹਿਮਾਚਲ ਦੀ ਹੀ ਸੰਤਾਨਸ਼੍ਰੀ ਜਗਤ ਪ੍ਰਕਾਸ਼ ਨੱਡਾ ਜੀਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਅਨੁਰਾਗ ਠਾਕੁਰ ਜੀਸੰਸਦ ਵਿੱਚ ਮੇਰੇ ਸਾਥੀ ਅਤੇ ਹਿਮਾਚਲ ਭਾਜਪਾ ਪ੍ਰਧਾਨ ਸ਼੍ਰੀਮਾਨ ਸੁਰੇਸ਼ ਕਸ਼ਯਪ ਜੀਹੋਰ ਸਭ ਮੰਤਰੀਗਣਸਾਂਸਦ ਗਣ ਅਤੇ ਵਿਧਾਇਕ ਗਣਪੰਚਾਇਤਾਂ ਦੇ ਜਨ-ਪ੍ਰਤਿਨਿਧੀ ਅਤੇ ਹਿਮਾਚਲ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

 

100 ਵਰ੍ਹਿਆਂ ਦੀ ਸਭ ਤੋਂ ਬੜੀ ਮਹਾਮਾਰੀ, 100 ਵਰ੍ਹਿਆਂ ਵਿੱਚ ਅਜਿਹੇ ਦਿਨ ਕਦੇ ਦੇਖੇ ਨਹੀਂ ਹਨ, ਦੇ ਵਿਰੁੱਧ ਲੜਾਈ ਵਿੱਚ ਹਿਮਾਚਲ ਪ੍ਰਦੇਸ਼, ਚੈਂਪੀਅਨ ਬਣ ਕੇ ਸਾਹਮਣੇ ਆਇਆ ਹੈ। ਹਿਮਾਚਲ ਭਾਰਤ ਦਾ ਪਹਿਲਾ ਰਾਜ ਬਣਿਆ ਹੈ, ਜਿਸ ਨੇ ਆਪਣੀ ਪੂਰੀ eligible ਆਬਾਦੀ ਨੂੰ ਕੋਰੋਨਾ ਟੀਕੇ ਦੀ ਘੱਟ ਤੋਂ ਘੱਟ ਇੱਕ ਡੋਜ਼ ਲਗਾ ਲਈ ਹੈ। ਇਹੀ ਨਹੀਂ ਦੂਸਰੀ ਡੋਜ਼ ਦੇ ਮਾਮਲੇ ਵਿੱਚ ਵੀ ਹਿਮਾਚਲ ਲਗਭਗ ਇੱਕ ਤਿਹਾਈ ਆਬਾਦੀ ਨੂੰ ਪਾਰ ਕਰ ਚੁੱਕਿਆ ਹੈ। 

 

ਸਾਥੀਓ,

 

ਹਿਮਾਚਲ ਦੇ ਲੋਕਾਂ ਦੀ ਇਸ ਸਫ਼ਲਤਾ ਨੇ ਦੇਸ਼ ਦਾ ਆਤਮਵਿਸ਼ਵਾਸ ਵੀ ਵਧਾਇਆ ਹੈ ਅਤੇ ਆਤਮਨਿਰਭਰ ਹੋਣਾ ਕਿਤਨਾ ਜ਼ਰੂਰੀ ਹੈ, ਇਹ ਵੀ ਯਾਦ ਦਿਵਾਇਆ ਹੈ। ਸਭ ਨੂੰ ਵੈਕਸੀਨਮੁਫ਼ਤ ਵੈਕਸੀਨ130 ਕਰੋੜ ਭਾਰਤੀਆਂ ਦੇ ਇਸੇ ਆਤਮਵਿਸ਼ਵਾਸ ਅਤੇ ਵੈਕਸੀਨ ਵਿੱਚ ਆਤਮਨਿਰਭਰਤਾ ਦਾ ਹੀ ਪਰਿਣਾਮ ਹੈ। ਭਾਰਤ ਅੱਜ ਇੱਕ ਦਿਨ ਵਿੱਚ ਸਵਾ ਕਰੋੜ ਟੀਕੇ ਲਗਾ ਕੇ ਰਿਕਾਰਡ ਬਣਾ ਰਿਹਾ ਹੈ। ਜਿਤਨੇ ਟੀਕੇ ਭਾਰਤ ਅੱਜ ਇੱਕ ਦਿਨ ਵਿੱਚ ਲਗਾ ਰਿਹਾ ਹੈ, ਉਹ ਕਈ ਦੇਸ਼ਾਂ ਦੀ ਪੂਰੀ ਆਬਾਦੀ ਤੋਂ ਵੀ ਜ਼ਿਆਦਾ ਹੈ।  ਭਾਰਤ ਦੇ ਟੀਕਾਕਰਣ ਅਭਿਯਾਨ ਦੀ ਸਫ਼ਲਤਾ, ਹਰੇਕ ਭਾਰਤਵਾਸੀ ਦੀ ਮਿਹਨਤ ਅਤੇ ਪਰਾਕ੍ਰਮ ਦੀ ਪਰਾਕਾਸ਼ਠਾ ਦਾ ਪਰਿਣਾਮ ਹੈ। ਜਿਸ ਸਬਕਾ ਪ੍ਰਯਾਸ’ ਦੀ ਗੱਲ ਮੈਂ 75ਵੇਂ ਸੁਤੰਤਰਤਾ ਦਿਵਸ ‘ਤੇ ਕਹੀ ਸੀ, ਲਾਲ ਕਿਲੇ ਤੋਂ ਕਹੀ ਸੀ। ਮੈਂ ਕਹਿੰਦਾ ਹਾਂ ਇਹ ਉਸੇ ਦਾ ਪ੍ਰਤੀਬਿੰਬ ਹੈ। ਹਿਮਾਚਲ ਦੇ ਬਾਅਦ ਸਿੱਕਿਮ ਅਤੇ ਦਾਦਰਾ ਨਗਰ ਹਵੇਲੀ ਨੇ ਸ਼ਤ-ਪ੍ਰਤੀਸ਼ਤ ਪਹਿਲੀ ਡੋਜ਼ ਦਾ ਪੜਾਅ ਪਾਰ ਕਰ ਲਿਆ ਹੈ ਤੇ ਅਨੇਕ ਰਾਜ ਇਸ ਦੇ ਬਹੁਤ ਨਿਕਟ ਪਹੁੰਚ ਵੀ ਗਏ ਹਨ। ਹੁਣ ਸਾਨੂੰ ਮਿਲ ਕੇ ਇਹ ਪ੍ਰਯਾਸ ਕਰਨਾ ਹੈ ਕਿ ਜਿਨ੍ਹਾਂ ਨੇ ਪਹਿਲੀ ਡੋਜ਼ ਲਈ ਹੈ, ਉਹ ਦੂਸਰੀ ਡੋਜ਼ ਵੀ ਜ਼ਰੂਰ ਲੈਣ।

 

ਭਾਈਓ ਅਤੇ ਭੈਣੋਂ,

 

ਆਤਮਵਿਸ਼ਵਾਸ ਦੀ ਇਹੀ ਜੜੀ-ਬੂਟੀ ਹਿਮਾਚਲ ਪ੍ਰਦੇਸ਼ ਦੇ ਸਭ ਤੋਂ ਤੇਜ਼ ਟੀਕਾਕਰਣ ਅਭਿਯਾਨ ਦਾ ਵੀ ਮੂਲ ਹੈ। ਹਿਮਾਚਲ ਨੇ ਖੁਦ ਦੀ ਸਮਰੱਥਾ ‘ਤੇ ਵਿਸ਼ਵਾਸ ਕੀਤਾਆਪਣੇ ਸਿਹਤ ਕਰਮੀਆਂ ਅਤੇ ਭਾਰਤ ਦੇ ਵਿਗਿਆਨੀਆਂ ‘ਤੇ ਵਿਸ਼ਵਾਸ ਕੀਤਾ। ਇਹ ਉਪਲਬਧੀਸਾਰੇ ਸਿਹਤ-ਕਰਮੀਆਂਆਸ਼ਾ ਵਰਕਰਾਂਆਂਗਨਵਾੜੀ ਵਰਕਰਾਂਅਧਿਆਪਕਾਂ ਅਤੇ ਦੂਸਰੇ ਤਮਾਮ ਸਾਥੀਆਂ ਦੇ ਬੁਲੰਦ ਹੌਸਲੇ ਦਾ ਪਰਿਣਾਮ ਹੈ। ਅਰੋਗਤਾ ਖੇਤਰ ਨਾਲ ਜੁੜੇ ਹੋਏ ਲੋਕਾਂ ਦੀ ਤਾਂ ਮਿਹਨਤ ਹੈ ਹੀ। ਡਾਕਟਰ ਹੋਵੇਪੈਰਾਮੈਡੀਕਲ ਸਟਾਫ਼ ਹੋਵੇਬਾਕੀ ਸਹਾਇਕ ਹੋਣ ਸਭ ਦੀ ਮਿਹਨਤ ਹੈ। ਇਸ ਵਿੱਚ ਵੀ ਬਹੁਤ ਬੜੀ ਸੰਖਿਆ ਵਿੱਚ ਸਾਡੀਆਂ ਭੈਣਾਂ ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ਹੁਣੇ ਥੋੜ੍ਹੀ ਦੇਰ ਪਹਿਲਾਂ ਫੀਲਡ ‘ਤੇ ਕੰਮ ਕਰਨ ਵਾਲੇ ਸਾਡੇ ਤਮਾਮ ਸਾਥੀਆਂ ਨੇ ਵਿਸਤਾਰ ਨਾਲ ਦੱਸਿਆ ਵੀਕਿ ਉਨ੍ਹਾਂ ਨੇ ਕਿਸ ਪ੍ਰਕਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਹਿਮਾਚਲ ਵਿੱਚ ਉਹ ਹਰ ਪ੍ਰਕਾਰ ਦੀਆਂ ਮੁਸ਼ਕਿਲਾਂ ਸਨਜੋ ਟੀਕਾਕਰਣ ਵਿੱਚ ਬਾਧਕ ਸਿੱਧ ਹੁੰਦੀਆਂ ਹਨ। ਪਹਾੜੀ ਪ੍ਰਦੇਸ਼ ਹੋਣ ਦੇ ਨਾਤੇਲੌਜਿਸਟਿਕਸ ਦੀ ਦਿੱਕਤ ਰਹਿੰਦੀ ਹੈ। ਕੋਰੋਨਾ ਦੇ ਟੀਕੇ ਦੀ ਸਟੋਰੇਜ ਅਤੇ ਟ੍ਰਾਂਸਪੋਰਟੇਸ਼ਨ ਤਾਂ ਹੋਰ ਵੀ ਮੁਸ਼ਕਿਲ ਹੁੰਦੀ ਹੈ। ਲੇਕਿਨ ਜੈਰਾਮ ਜੀ ਦੀ ਸਰਕਾਰ ਨੇ ਜਿਸ ਪ੍ਰਕਾਰ ਦੀਆਂ ਵਿਵਸਥਾਵਾਂ ਵਿਕਸਿਤ ਕੀਤੀਆਂਜਿਸ ਪ੍ਰਕਾਰ ਸਥਿਤੀਆਂ ਨੂੰ ਸੰਭਾਲਿਆ ਉਹ ਸਚਮੁਚ ਵਿੱਚ ਸ਼ਲਾਘਾਯੋਗ ਹਨ। ਇਸ ਲਈ ਹਿਮਾਚਲ ਨੇ ਸਭ ਤੋਂ ਤੇਜ਼ ਟੀਕਾਕਰਣਟੀਕੇ ਦੀ ਸਟੋਰੇਜ ਕੀਤੇ ਬਿਨਾਇਹ ਬਹੁਤ ਬੜੀ ਗੱਲ ਹੈ ਇਸ ਕੰਮ ਨੂੰ ਸੁਨਿਸ਼ਚਿਤ ਕੀਤਾ ਹੈ। 

 

ਸਾਥੀਓ

 

ਕਠਿਨ ਭੂਗੋਲਿਕ ਪਰਿਸਥਿਤੀਆਂ ਦੇ ਨਾਲ-ਨਾਲ ਜਨ ਸੰਵਾਦ ਅਤੇ ਜਨ ਭਾਗੀਦਾਰੀ ਵੀਟੀਕਾਕਰਣ ਦੀ ਸਫ਼ਲਤਾ ਦਾ ਬਹੁਤ ਵੱਡਾ ਪਹਿਲੂ ਹੈ। ਹਿਮਾਚਲ ਵਿੱਚ ਤਾਂ ਪਹਾੜ ਦੇ ਇਰਦ-ਗਿਰਦ ਬੋਲੀਆਂ ਤੱਕ ਪੂਰੀ ਤਰ੍ਹਾਂ ਨਾਲ ਬਦਲ ਜਾਂਦੀਆਂ ਹਨ ਜ਼ਿਆਦਾਤਰ ਹਿੱਸਾ ਗ੍ਰਾਮੀਣ ਹੈ। ਜਿੱਥੇ ਆਸਥਾ ਜੀਵਨ ਦਾ ਇੱਕ ਅਟੁੱਟ ਹਿੱਸਾ ਹੈ। ਜੀਵਨ ਵਿੱਚ ਦੇਵੀ-ਦੇਵਤਿਆਂ ਦੀ ਭਾਵਨਾਤਮਕ ਉਪਸਥਿਤੀ ਹੈ। ਥੋੜ੍ਹੀ ਦੇਰ ਪਹਿਲਾਂ ਕੁੱਲੂ ਜ਼ਿਲ੍ਹੇ ਦੇ ਮਲਾਣਾ ਪਿੰਡ ਦੀ ਗੱਲ ਇੱਥੇ ਸਾਡੀ ਭੈਣ ਨੇ ਦੱਸੀ ਮਲਾਣਾ ਨੇ ਲੋਕਤੰਤਰ ਨੂੰ ਦਿਸ਼ਾ ਦੇਣ ਵਿੱਚਊਰਜਾ ਦੇਣ ਵਿੱਚ ਹਮੇਸ਼ਾ ਤੋਂ ਅਹਿਮ ਭੂਮਿਕਾ ਨਿਭਾਈ ਹੈ। ਉੱਥੇ ਦੀ ਟੀਮ ਨੇ ਵਿਸ਼ੇਸ਼ ਕੈਂਪ ਲਗਾਇਆਤਾਰ-ਸਪੈਨ ਰਾਹੀਂ ਟੀਕੇ ਦਾ ਬੌਕਸ ਪਹੁੰਚਾਇਆ ਅਤੇ ਉੱਥੋਂ ਦੇ ਦੇਵ ਸਮਾਜ ਨਾਲ ਜੁੜੇ ਮਹੱਤਵਪੂਰਨ ਵਿਅਕਤੀਆਂ ਨੂੰ ਵਿਸ਼ਵਾਸ ਵਿੱਚ ਲਿਆ ਜਨ-ਭਾਗੀਦਾਰੀ ਅਤੇ ਜਨ ਸੰਵਾਦ ਦੀ ਅਜਿਹੀ ਰਣਨੀਤੀ ਸ਼ਿਮਲਾ ਦੇ ਡੋਡਰਾ ਕਵਾਰਕਾਂਗੜਾ  ਦੇ ਛੋਟੇ-ਬੜੇ ਭੰਗਾਲਕਿਨੌਰਲਾਹੌਲ-ਸਪੀਤੀ ਅਤੇ ਪਾਂਗੀ- ਭਰਮੌਰ ਜਿਹੇ ਹਰ ਦੁਰਗਮ ਖੇਤਰ ਵਿੱਚ ਵੀ ਕੰਮ ਆਈ

 

ਸਾਥੀਓ

 

ਮੈਨੂੰ ਖੁਸ਼ੀ ਹੈ ਕਿ ਲਾਹੌਲ ਸਪੀਤੀ ਜਿਹਾ ਦੁਰਗਮ ਜ਼ਿਲ੍ਹਾ ਹਿਮਾਚਲ ਵਿੱਚ ਵੀ ਸ਼ਤ-ਪ੍ਰਤੀਸ਼ਤ ਪਹਿਲੀ ਡੋਜ਼ ਦੇਣ ਵਿੱਚ ਅੱਗੇ ਰਿਹਾ ਹੈ। ਇਹ ਉਹ ਖੇਤਰ ਹੈ ਜੋ ਅਟਲ ਟਨਲ ਬਣਨ ਤੋਂ ਪਹਿਲਾਂਮਹੀਨਿਆਂ-ਮਹੀਨਿਆਂ ਤੱਕ ਦੇਸ਼ ਦੇ ਬਾਕੀ ਹਿੱਸੇ ਤੋਂ ਕਟਿਆ ਰਹਿੰਦਾ ਸੀ ਆਸਥਾਸਿੱਖਿਆ ਅਤੇ ਵਿਗਿਆਨ ਮਿਲ ਕੇ ਕਿਵੇਂ ਜੀਵਨ ਬਦਲ ਸਕਦੇ ਹਨਇਹ ਹਿਮਾਚਲ ਨੇ ਵਾਰ-ਵਾਰ ਕਰ ਦਿਖਾਇਆ ਹੈ।  ਹਿਮਾਚਲ ਵਾਸੀਆਂ ਨੇ ਕਿਸੇ ਵੀ ਅਫ਼ਵਾਹ ਨੂੰਕਿਸੇ ਵੀ ਅਪਪ੍ਰਚਾਰ ਨੂੰ ਟਿਕਣ ਨਹੀਂ ਦਿੱਤਾ  ਹਿਮਾਚਲ ਇਸ ਗੱਲ ਦਾ ਪ੍ਰਮਾਣ ਹੈ ਕਿ ਦੇਸ਼ ਦਾ ਗ੍ਰਾਮੀਣ ਸਮਾਜ ਕਿਸ ਪ੍ਰਕਾਰ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਤੇਜ਼ ਟੀਕਾਕਰਣ ਅਭਿਯਾਨ ਨੂੰ ਸਸ਼ਕਤ ਕਰ ਰਿਹਾ ਹੈ।

 

ਸਾਥੀਓ

 

ਤੇਜ਼ ਟੀਕਾਕਰਣ ਦਾ ਲਾਭ ਹਿਮਾਚਲ ਦੇ ਟੂਰਿਜ਼ਮ ਉਦਯੋਗ ਨੂੰ ਵੀ ਹੋਵੇਗਾਜੋ ਵੱਡੀ ਸੰਖਿਆ ਵਿੱਚ ਨੌਜਵਾਨਾਂ ਦੇ ਰੋਜ਼ਗਾਰ ਦਾ ਮਾਧਿਅਮ ਹੈ। ਲੇਕਿਨ ਧਿਆਨ ਰਹੇਮਾਸਕ ਅਤੇ ਦੋ ਗਜ਼ ਦੀ ਦੂਰੀ ਦਾ ਮੰਤਰ ਅਸੀਂ ਟੀਕੇ ਦੇ ਬਾਵਜੂਦ ਭੁੱਲਣਾ ਨਹੀਂ ਹੈ। ਅਸੀ ਤਾਂ ਹਿਮਾਚਲ ਦੇ ਲੋਕ ਹਾਂ ਸਾਨੂੰ ਪਤਾ ਹੈ snow fall ਬੰਦ ਹੋ ਜਾਂਦਾ ਹੈ। ਉਸ ਦੇ ਬਾਵਜੂਦ ਵੀ ਅਸੀਂ ਜਦੋਂ ਚਲਣ ਲਈ ਨਿਕਲਦੇ ਹਾਂ ਤਾਂ ਬਰਾਬਰ ਸੰਭਲ-ਸੰਭਲ ਕੇ ਪੈਰ ਰੱਖਦੇ ਹਾਂ ਸਾਨੂੰ ਪਤਾ ਹੈ ਨਾ snow fall ਬੰਦ ਹੋਣ ਦੇ ਬਾਅਦ ਵੀ ਸੰਭਾਲ਼ ਕਰਕੇ ਚਲਦੇ ਹਾਂ ਵਰਖਾ ਦੇ ਬਾਅਦ ਵੀ ਤੁਸੀਂ ਦੇਖਿਆ ਹੋਵੇਗਾਮੀਂਹ ਬੰਦ ਹੋ ਗਿਆ ਹੋਵੇਗਾਛਾਤਾ ਬੰਦ ਕਰ ਦਿੱਤਾ ਲੇਕਿਨ ਪੈਰ ਸੰਭਾਲ਼ ਕੇ ਰੱਖਦੇ ਹਾਂ ਵੈਸੇ ਹੀ ਇਸ ਕੋਰੋਨਾ ਮਹਾਮਾਰੀ ਦੇ ਬਾਅਦ ਜੋ ਗੱਲਾਂ ਨੂੰ ਸੰਭਾਲਣਾ ਹੈ ਉਹ ਸੰਭਾਲਣਾ ਹੀ ਹੈ। ਕੋਰੋਨਾ ਕਾਲ ਵਿੱਚ ਹਿਮਾਚਲ ਪ੍ਰਦੇਸ਼ਬਹੁਤ ਸਾਰੇ ਨੌਜਵਾਨਾਂ ਦੇ ਲਈ ਵਰਕ ਫਰੌਮ ਹੋਮਵਰਕ ਫਰੌਮ ਐਨੀਵੇਅਰਇਸ ਦਾ ਪਸੰਦੀਦਾ ਡੈਸਟੀਨੇਸ਼ਨ ਬਣ ਗਿਆ ਬਿਹਤਰ ਸੁਵਿਧਾਵਾਂਸ਼ਹਿਰਾਂ ਵਿੱਚ ਬਿਹਤਰ ਇੰਟਰਨੈੱਟ ਕਨੈਕਟੀਵਿਟੀ ਦਾ ਹਿਮਾਚਲ ਨੂੰ ਬਹੁਤ ਲਾਭ ਮਿਲ ਰਿਹਾ ਹੈ।

 

ਭਾਈਓ ਅਤੇ ਭੈਣੋਂ,

 

ਕਨੈਕਟੀਵਿਟੀ ਨਾਲ ਜੀਵਨ ਅਤੇ ਆਜੀਵਿਕਾ ’ਤੇ ਕਿਤਨਾ ਸਕਾਰਾਤਮਕ ਅਸਰ ਪੈਂਦਾ ਹੈਇਹ ਇਸ ਕੋਰੋਨਾ ਕਾਲ ਵਿੱਚ ਵੀ ਹਿਮਾਚਲ ਪ੍ਰਦੇਸ਼ ਨੇ ਅਨੁਭਵ ਕੀਤਾ ਹੈ। ਕਨੈਕਟੀਵਿਟੀ ਚਾਹੇ ਰੋਡ ਦੀ ਹੋਵੇਰੇਲ ਦੀ ਹੋਵੇਹਵਾਈ ਕਨੈਕਟੀਵਿਟੀ ਹੋਵੇ ਜਾਂ ਫੇਰ ਇੰਟਰਨੈੱਟ ਕਨੈਕਟੀਵਿਟੀਅੱਜ ਦੇਸ਼ ਦੀਆਂ ਇਹ ਸਭ ਤੋਂ ਵੱਡੀਆਂ ਪ੍ਰਾਥਮਿਕਤਾਵਾਂ ਹਨ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਅੱਜ 8 - 10 ਘਰਾਂ ਵਾਲੀਆਂ ਬਸਤੀਆਂ ਵੀ ਸੜਕਾਂ ਨਾਲ ਜੁੜ ਰਹੀਆਂ ਹਨ ਹਿਮਾਚਲ ਦੇ ਨੈਸ਼ਨਲ ਹਾਈਵੇ ਚੌੜੇ ਹੋ ਰਹੇ ਹਨ ਅਜਿਹੀ ਹੀ ਸਸ਼ਕਤ ਹੁੰਦੀ ਕਨੈਕਟੀਵਿਟੀ ਦਾ ਸਿੱਧਾ ਲਾਭ ਟੂਰਿਜ਼ਮ ਨੂੰ ਵੀ ਮਿਲ ਰਿਹਾ ਹੈਫ਼ਲ-ਸਬਜ਼ੀ ਦਾ ਉਤਪਾਦਨ ਕਰਨ ਵਾਲੇ ਕਿਸਾਨ - ਬਾਗਬਾਨਾਂ ਨੂੰ ਵੀ ਸੁਭਾਵਿਕ ਰੂਪ ਨਾਲ ਮਿਲ ਰਿਹਾ ਹੈ ਪਿੰਡ-ਪਿੰਡ ਇੰਟਰਨੈੱਟ ਪਹੁੰਚਣ ਨਾਲ ਹਿਮਾਚਲ ਦੀਆਂ ਯੁਵਾ ਪ੍ਰਤਿਭਾਵਾਂਉੱਥੋਂ ਦੇ ਸੱਭਿਆਚਾਰ ਨੂੰਟੂਰਿਜ਼ਮ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਦੇਸ਼-ਵਿਦੇਸ਼ ਤੱਕ ਪਹੁੰਚਾ ਪਾ ਰਹੇ ਹਨ

 

ਭਾਈਓ ਅਤੇ ਭੈਣੋਂ,

 

ਆਧੁਨਿਕ ਟੈਕਨੋਲੋਜੀ ਦਾਡਿਜੀਟਲ ਟੈਕਨੋਲੋਜੀ ਦਾ ਇਹ ਲਾਭ ਹਿਮਾਚਲ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਅਧਿਕ ਹੋਣ ਵਾਲਾ ਹੈ। ਵਿਸ਼ੇਸ਼ ਕਰਕੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਬਹੁਤ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਸ ਨਾਲ ਦੂਰ-ਸੁਦੂਰ ਦੇ ਸਕੂਲਾਂ ਅਤੇ ਸਿਹਤ ਕੇਂਦਰਾਂ ਵਿੱਚ ਵੀ ਵੱਡੇ ਹਸਪਤਾਲਾਂ ਤੋਂਵੱਡੇ ਸਕੂਲਾਂ ਤੋਂ ਡਾਕਟਰ ਅਤੇ ਟੀਚਰਸ ਵਰਚੁਅਲੀ ਜੁੜ ਸਕਦੇ ਹਨ।

 

ਹੁਣੇ ਹਾਲ ਵਿੱਚ ਦੇਸ਼ ਨੇ ਇੱਕ ਹੋਰ ਫੈਸਲਾ ਕੀਤਾ ਹੈਜਿਸ ਨੂੰ ਮੈਂ ਵਿਸ਼ੇਸ਼ ਤੌਰ ਹਿਮਾਚਲ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ। ਇਹ ਹੈ ਡ੍ਰੋਨ ਟੈਕਨੋਲੋਜੀ ਨਾਲ ਜੁੜੇ ਨਿਯਮਾਂ ਵਿੱਚ ਹੋਇਆ ਬਦਲਾਅ। ਹੁਣ ਇਸ ਦੇ ਨਿਯਮ ਬਹੁਤ ਅਸਾਨ ਬਣਾ ਦਿੱਤੇ ਗਏ ਹਨ। ਇਸ ਨਾਲ ਹਿਮਾਚਲ ਵਿੱਚ ਹੈਲਥ ਤੋਂ ਲੈ ਕੇ ਖੇਤੀਬਾੜੀ ਜਿਹੇ ਅਨੇਕ ਸੈਕਟਰਾਂ ਵਿੱਚ ਕਈ ਸੰਭਾਵਨਾਵਾਂ ਬਣਨ ਵਾਲੀਆਂ ਹਨ। ਡ੍ਰੋਨ ਹੁਣ ਦਵਾਈਆਂ ਦੀ ਹੋਮ ਡਿਲਿਵਰੀ ਵਿੱਚ ਵੀ ਕੰਮ ਆ ਸਕਦਾ ਹੈਬਾਗ਼-ਬਗੀਚਿਆਂ ਵਿੱਚ ਵੀ ਕੰਮ ਆ ਸਕਦਾ ਹੈ ਅਤੇ ਇਸ ਦਾ ਇਸਤੇਮਾਲ ਜ਼ਮੀਨ  ਦੇ ਸਰਵੇ ਵਿੱਚ ਤਾਂ ਕੀਤਾ ਜਾ ਰਿਹਾ ਹੈ। ਮੈਂ ਸਮਝਦਾ ਹਾਂਡ੍ਰੋਨ ਟੈਕਨੋਲੋਜੀ ਦਾ ਸਹੀ ਇਸਤੇਮਾਲਸਾਡੇ ਪਹਾੜੀ ਇਲਾਕਿਆਂ ਦੇ ਲੋਕਾਂ ਦਾ ਪੂਰਾ ਜੀਵਨ ਬਦਲ ਸਕਦਾ ਹੈ। ਜੰਗਲਾਂ ਦੀ ਸੁਰੱਖਿਆ ਅਤੇ ਸੰਭਾਲ਼ ਲਈ ਵੀ ਹਿਮਾਚਲ ਵਿੱਚ ਡ੍ਰੋਨ ਟੈਕਨੋਲੋਜੀ ਦਾ ਬਹੁਤ ਇਸਤੇਮਾਲ ਹੋ ਸਕਦਾ ਹੈ। ਕੇਂਦਰ ਸਰਕਾਰ ਦੀ ਨਿਰੰਤਰ ਇਹ ਕੋਸ਼ਿਸ਼ ਹੈ ਕਿ ਆਧੁਨਿਕ ਟੈਕਨੋਲੋਜੀ ਦਾ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਸਰਕਾਰੀ ਸੇਵਾਵਾਂ ਵਿੱਚ ਵੀ ਹੋਵੇ।

 

ਭਾਈਓ ਅਤੇ ਭੈਣੋਂ,

 

ਹਿਮਾਚਲ ਅੱਜ ਤੇਜ਼ ਵਿਕਾਸ ਦੇ ਪਥ ‘ਤੇ ਮੋਹਰੀ ਹੈ। ਲੇਕਿਨ ਕੁਦਰਤੀ ਆਫ਼ਤਾਂ ਵੀ ਅੱਜ ਹਿਮਾਚਲ ਲਈ ਵੱਡੀਆਂ ਚੁਣੌਤੀਆਂ ਬਣ ਰਹੀਆਂ ਹਨ। ਬੀਤੇ ਦਿਨੀਂ ਅਨੇਕ ਦੁਰਭਾਗਪੂਰਨ ਘਟਨਾਵਾਂ ਵਿੱਚ ਸਾਨੂੰ ਅਨੇਕ ਸਾਥੀਆਂ ਨੂੰ ਗਵਾਉਣਾ ਪਿਆ ਹੈ। ਇਸ ਲਈ ਸਾਨੂੰ ਵਿਗਿਆਨਕ ਸਮਾਧਾਨਾਂ ਦੀ ਤਰਫ਼ ਤੇਜ਼ੀ ਨਾਲ ਅੱਗੇ ਵਧਣਾ ਹੋਵੇਗਾਲੈਂਡਸਲਾਈਡ ਨੂੰ ਲੈ ਕੇ ਅਰਲੀ ਵਾਰਨਿੰਗ ਸਿਸਟਮ ਨਾਲ ਜੁੜੀ ਰਿਸਰਚ ਨੂੰ ਪ੍ਰੋਤਸਾਹਿਤ ਕਰਨਾ ਹੋਵੇਗਾ। ਇਹੀ ਨਹੀਂਪਹਾੜੀ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਕੰਸਟ੍ਰਕਸ਼ਨ ਨਾਲ ਜੁੜੀ ਟੈਕਨੋਲੋਜੀ ਵਿੱਚ ਵੀ ਨਵੇਂ ਇਨੋਵੇਸ਼ਨਸ ਦੇ ਲਈ ਆਪਣੇ ਨੌਜਵਾਨਾਂ ਨੂੰ ਸਾਨੂੰ ਪ੍ਰੇਰਿਤ ਕਰਦੇ ਰਹਿਣਾ ਹੈ।

 

ਸਾਥੀਓ,

 

ਪਿੰਡ ਅਤੇ ਕਮਿਊਨਿਟੀ ਨੂੰ ਜੋੜਨ ਦੇ ਕਿਤਨੇ ਸਾਰਥਕ ਨਤੀਜੇ ਮਿਲ ਸਕਦੇ ਹਨਇਸ ਦੀ ਵੱਡੀ ਉਦਾਹਰਣ ਜਲ ਜੀਵਨ ਮਿਸ਼ਨ ਹੈ। ਅੱਜ ਹਿਮਾਚਲ ਦੇ ਉਨ੍ਹਾਂ ਖੇਤਰਾਂ ਵਿੱਚ ਵੀ ਨਲ ਸੇ ਜਲ ਆ ਰਿਹਾ ਹੈਜਿੱਥੇ ਕਦੇ ਇਹ ਅਸੰਭਵ ਮੰਨਿਆ ਜਾਂਦਾ ਸੀ। ਇਹ ਅਪ੍ਰੋਚ ਵਣ ਸੰਪਦਾ ਨੂੰ ਲੈ ਕੇ ਵੀ ਅਪਣਾਈ ਜਾ ਸਕਦੀ ਹੈ। ਇਸ ਵਿੱਚ ਪਿੰਡ ਵਿੱਚ ਜੋ ਸਾਡੀਆਂ ਭੈਣਾਂ ਦੇ ਸਵੈ ਸਹਾਇਤਾ ਸਮੂਹ ਹਨਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਇਆ ਜਾ ਸਕਦਾ ਹੈ। ਵਿਸ਼ੇਸ਼ ਰੂਪ ਨਾਲ ਜੜ੍ਹੀਆਂ-ਬੂਟੀਆਂਸਲਾਦਸਬਜ਼ੀਆਂ ਨੂੰ ਲੈ ਕੇ ਹਿਮਾਚਲ ਦੇ ਜੰਗਲਾਂ ਵਿੱਚ ਬਹੁਤ ਸੰਭਾਵਨਾਵਾਂ ਹਨਜਿਨ੍ਹਾਂ ਦੀ ਡਿਮਾਂਡ ਨਿਰੰਤਰ ਵਧਦੀ ਜਾ ਰਹੀ ਹੈ। ਇਸ ਸੰਪਦਾ ਨੂੰ ਸਾਡੀਆਂ ਮਿਹਨਤੀ ਭੈਣਾਂਵਿਗਿਆਨਕ ਤਰੀਕਿਆਂ ਨਾਲ ਕਈ ਗੁਣਾ ਵਧਾ ਸਕਦੀਆਂ ਹਨ। ਹੁਣ ਤਾਂ ਈ-ਕਮਰਸ ਦੇ ਨਵੇਂ ਮਾਧਿਅਮ ਨਾਲ ਸਾਡੀਆਂ ਭੈਣਾਂ ਨੂੰ ਨਵੇਂ ਤਰੀਕੇ ਵੀ ਮਿਲ ਰਹੇ ਹਨ। ਇਸ 15 ਅਗਸਤ ਨੂੰ ਮੈਂ ਲਾਲ ਕਿਲੇ ਤੋਂ ਕਿਹਾ ਵੀ ਹੈਕਿ ਕੇਂਦਰ ਸਰਕਾਰ ਹੁਣ ਭੈਣਾਂ ਦੇ ਸਵੈ ਸਹਾਇਤਾ ਸਮੂਹਾਂ ਦੇ ਲਈ ਵਿਸ਼ੇਸ਼ ਔਨਲਾਈਨ ਪਲੈਟਫਾਰਮ ਬਣਾਉਣ ਵਾਲੀ ਹੈ। ਇਸ ਮਾਧਿਅਮ ਨਾਲ ਸਾਡੀਆਂ ਭੈਣਾਂਦੇਸ਼ ਅਤੇ ਦੁਨੀਆ ਵਿੱਚ ਆਪਣੇ ਉਤਪਾਦਾਂ ਨੂੰ ਵੇਚ ਸਕਣਗੀਆਂ। ਸੇਬਸੰਤਰਾਕਿੰਨੂਮਸ਼ਰੂਮਟਮਾਟਰ, ਅਜਿਹੇ ਅਨੇਕ ਉਤਪਾਦਾਂ ਨੂੰ ਹਿਮਾਚਲ ਦੀਆਂ  ਭੈਣਾਂ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚਾ ਸਕਣਗੀਆਂ। ਕੇਂਦਰ ਸਰਕਾਰ ਨੇ ਲੱਖ ਕਰੋੜ ਰੁਪਏ ਦਾ ਇੱਕ ਵਿਸ਼ੇਸ਼ ਐਗਰੀ-ਇਨਫ੍ਰਾਸਟ੍ਰਕਚਰ ਫੰਡ ਵੀ ਬਣਾਇਆ ਹੈ। ਭੈਣਾਂ ਦੇ ਸਵੈ ਸਹਾਇਤਾ ਸਮੂਹ ਹੋਣਕਿਸਾਨ ਉਤਪਾਦਕ ਸੰਘ ਹੋਣਉਹ ਇਸ ਫੰਡ ਦੀ ਮਦਦ ਨਾਲ ਆਪਣੇ ਪਿੰਡ ਦੇ ਪਾਸ ਹੀ ਕੋਲਡ ਸਟੋਰੇਜ ਜਾਂ ਫਿਰ ਫੂਡ ਪ੍ਰੋਸੈੱਸਿੰਗ ਯੂਨਿਟ ਲਗਾ ਸਕਦੇ ਹਨ। ਇਸ ਨਾਲ ਆਪਣੇ ਫਲ਼-ਸਬਜ਼ੀਆਂ ਦੇ ਭੰਡਾਰਣ ਦੇ ਲਈ ਉਨ੍ਹਾਂ ਨੂੰ ਦੂਸਰਿਆਂ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਹਿਮਾਚਲ ਦੇ ਮਿਹਨਤੀ ਸਾਡੇ ਕਿਸਾਨ-ਬਾਗਬਾਨ ਇਸ ਦਾ ਅਧਿਕ ਤੋਂ ਅਧਿਕ ਲਾਭ ਉਠਾਉਣਗੇਇਸ ਦਾ ਮੈਨੂੰ ਪੂਰਾ ਵਿਸ਼ਵਾਸ ਹੈ। 

 

ਸਾਥੀਓ,

 

ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਹਿਮਾਚਲ ਦੇ ਕਿਸਾਨਾਂ ਅਤੇ ਬਾਗਬਾਨਾਂ ਨੂੰ ਇੱਕ ਹੋਰ ਤਾਕੀਦ ਮੈਂ ਕਰਨਾ ਚਾਹੁੰਦਾ ਹਾਂ। ਆਉਣ ਵਾਲੇ 25 ਵਰ੍ਹਿਆਂ ਵਿੱਚ ਕੀ ਅਸੀਂ ਹਿਮਾਚਲ ਦੀ ਖੇਤੀ ਨੂੰ ਫਿਰ ਤੋਂ ਜੈਵਿਕ ਬਣਾਉਣ ਲਈ ਪ੍ਰਯਤਨ ਕਰ ਸਕਦੇ ਹਾਂ? ਹੌਲ਼ੀ-ਹੌਲ਼ੀ ਅਸੀਂ ਕੈਮੀਕਲ ਤੋਂ ਆਪਣੀ ਮਿੱਟੀ ਨੂੰ ਮੁਕਤ ਕਰਨਾ ਹੈ। ਅਸੀਂ ਅਜਿਹੇ ਭਵਿੱਖ ਦੇ ਵੱਲ ਵਧਣਾ ਹੈ, ਜਿੱਥੇ ਮਿੱਟੀ ਅਤੇ ਸਾਡੇ ਬੇਟੇ ਬੇਟੀਆਂ ਦੀ ਸਿਹਤ ਉੱਤਮ ਰਹੇ। ਮੈਨੂੰ ਹਿਮਾਚਲ ਦੀ ਸਮਰੱਥਾ ‘ਤੇ ਵਿਸ਼ਵਾਸ ਹੈ। ਹਿਮਾਚਲ ਦੀ ਯੁਵਾ ਸ਼ਕਤੀ ‘ਤੇ ਵਿਸ਼ਵਾਸ ਹੈ। ਜਿਸ ਪ੍ਰਕਾਰ ਸੀਮਾ ਦੀ ਸੁਰੱਖਿਆ ਵਿੱਚ ਹਿਮਾਚਲ ਦੇ ਨੌਜਵਾਨ ਅੱਗੇ ਰਹਿੰਦੇ ਹਨ, ਉਸੇ ਪ੍ਰਕਾਰ ਮਿੱਟੀ ਦੀ ਸੁਰੱਖਿਆ ਵਿੱਚ ਵੀ ਸਾਡੇ ਹਿਮਾਚਲ ਦਾ ਹਰ ਪਿੰਡ, ਹਰ ਕਿਸਾਨ ਮੋਹਰੀ ਭੂਮਿਕਾ ਨਿਭਾਉਣਗੇ। ਹਿਮਾਚਲ, ਅਸਾਧ ਨੂੰ ਸਾਧਣ ਦੀ ਆਪਣੀ ਪਹਿਚਾਣ ਨੂੰ ਸਸ਼ਕਤ ਕਰਦਾ ਰਹੇ, ਇਸੇ ਕਾਮਨਾ ਦੇ ਨਾਲ ਫਿਰ ਇੱਕ ਵਾਰ ਆਪ ਸਭ ਨੂੰ ਬਹੁਤ ਵਧਾਈ। ਹਿਮਾਚਲ ਸੰਪੂਰਨ ਟੀਕਾਕਰਣ ਦੇ ਲਕਸ਼ ਨੂੰ ਵੀ ਦੇਸ਼ ਵਿੱਚ ਸਭ ਤੋਂ ਪਹਿਲਾਂ ਹਾਸਲ ਕਰੇ, ਇਸ ਦੇ ਲਈ ਅਨੇਕ ਸ਼ੁਭਕਾਮਨਾਵਾਂ। ਅੱਜ ਮੈਂ ਸਾਰੇ ਦੇਸ਼ਵਾਸੀਆਂ ਨੂੰ ਕੋਰੋਨਾ ਤੋਂ ਸਤਰਕ ਰਹਿਣ ਦੀ ਫਿਰ ਤਾਕੀਦ ਕਰਾਂਗਾ। ਹੁਣ ਤੱਕ ਲਗਭਗ 70 ਕਰੋੜ ਵੈਕਸੀਨ ਡੋਜ਼ ਲਗਾਈ ਜਾ ਚੁੱਕੀ ਹੈ। ਇਸ ਵਿੱਚ ਦੇਸ਼ ਭਰ ਦੇ ਡਾਕਟਰਾਂ, ਨਰਸਾਂ, ਆਂਗਨਵਾੜੀ-ਆਸ਼ਾ ਭੈਣਾਂ ਦੀ, ਸਥਾਨਕ ਪ੍ਰਸ਼ਾਸਨ, ਵੈਕਸੀਨ ਮੈਨੂਫੈਕਚਰਿੰਗ ਕੰਪਨੀਆਂ  ਅਤੇ ਭਾਰਤ ਦੇ ਵਿਗਿਆਨੀਆਂ ਦੀ ਬਹੁਤ ਬੜੀ ਤਪੱਸਿਆ ਰਹੀ ਹੈ। ਵੈਕਸੀਨ ਤੇਜ਼ੀ ਨਾਲ ਲਗ ਰਹੀ ਹੈ, ਲੇਕਿਨ ਸਾਨੂੰ ਕਿਸੇ ਵੀ ਤਰ੍ਹਾਂ ਦੀ ਉਦਾਸੀਨਤਾ ਅਤੇ ਲਾਪਰਵਾਹੀ ਤੋਂ ਬਚਣਾ ਹੈ ਅਤੇ ਮੈਂ Day 1 ਤੋਂ ਇੱਕ ਮੰਤਰ ਬੋਲ ਰਿਹਾ ਹਾਂ। ‘ਦਵਾਈ ਭੀ ਕੜਾਈ ਭੀ’ ਦੇ ਮੰਤਰ ਨੂੰ ਅਸੀਂ ਭੁੱਲਣਾ ਨਹੀਂ ਹੈ। ਇੱਕ ਵਾਰ ਫਿਰ ਹਿਮਾਚਲ ਦੇ ਲੋਕਾਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ!

 

*****

 

ਡੀਐੱਸ/ਡੀਕੇ/ਏਕੇ



(Release ID: 1752583) Visitor Counter : 222