ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਪੈਰਾਲੰਪਿਕ ਟੋਕੀਓ 2020 ਵਿੱਚ ਸਿਲਵਰ ਮੈਡਲ ਜੇਤੂ ਮਾਰੀਅੱਪਨ ਟੀ ਅਤੇ ਉਨ੍ਹਾਂ ਦੇ ਕੋਚ ਰਾਜਾ ਬੀ ਨੂੰ ਸਨਮਾਨਿਤ ਕੀਤਾ

Posted On: 04 SEP 2021 6:08PM by PIB Chandigarh

ਮੁੱਖ ਬਿੰਦੂ 

 

  • ਪੈਰਾਲੰਪਿਕ ਖੇਡਾਂ ਵਿੱਚ ਮਾਰੀਅੱਪਨ ਦਾ ਇਹ ਦੂਜਾ ਮੈਡਲ ਸੀ,  ਰਿਓ 2016 ਵਿੱਚ ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ ਸੀ 

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਪੈਰਾਲੰਪਿਕ ਟੋਕੀਓ 2020 ਵਿੱਚ ਸਿਲਵਰ ਮੈਡਲ ਜੇਤੂ ਮਾਰੀਅੱਪਨ ਟੀ ਅਤੇ ਉਨ੍ਹਾਂ  ਦੇ  ਕੋਚ ਰਾਜਾ ਬੀ ਨੂੰ ਅੱਜ ਨਵੀਂ ਦਿੱਲੀ ਵਿੱਚ ਸਨਮਾਨਿਤ ਕੀਤਾ ।

 

https://static.pib.gov.in/WriteReadData/userfiles/image/image001J1Y8.jpg

 

ਇਸ ਮੌਕੇ ਉੱਤੇ ਸ਼੍ਰੀ ਠਾਕੁਰ ਨੇ ਕਿਹਾ, “ਮਾਰੀਅੱਪਨ ਨੇ ਰਿਓ ਅਤੇ ਹੁਣ ਟੋਕੀਓ ਵਿੱਚ ਆਪਣੇ ਪ੍ਰਦਰਸ਼ਨ ਨਾਲ ਦੇਸ਼ ਨੂੰ ਗੌਰਵਾਂਵਿਤ ਕੀਤਾ। ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ,  ਨਾਲ ਹੀ ਇਸ ਮੌਕੇ ਉੱਤੇ ਸਾਰੇ ਪੈਰਾ ਐਥਲੀਟਾਂ ਨੂੰ ਵੀ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦਾ ਹਾਂ । ”

 

https://static.pib.gov.in/WriteReadData/userfiles/image/image002Y8ZA.jpg

 

ਮਾਰੀਅੱਪਨ ਨੇ ਖੇਡ ਮੰਤਰੀ  ਨੂੰ ਕਿਹਾ,  “ਮੈਨੂੰ ਭਾਰਤ ਲਈ ਗੋਲਡ ਮੈਡਲ ਜਿੱਤਣ ਦੀ ਉਮੀਦ ਸੀ,  ਲੇਕਿਨ ਮੁਕਾਬਲੇ  ਦੇ ਦਿਨ ਖ਼ਰਾਬ ਮੌਸਮ  ਦੇ ਕਾਰਨ ਮੈਂ ਆਪਣਾ ਸੁਪਨਾ ਪੂਰਾ ਨਹੀਂ ਕਰ ਸਕਿਆ ।  ਮੈਨੂੰ ਭਰੋਸਾ ਹੈ ਕਿ ਪੈਰਿਸ ਵਿੱਚ ਮੈਂ ਇੱਕ ਵਾਰ ਫਿਰ ਦੇਸ਼ ਲਈ ਗੋਲਡ ਮੈਡਲ ਜਿੱਤਣ ’ਚ ਸਫਲਤਾ ਹਾਸਲ ਕਰਾਂਗਾ।”

 *******

ਐੱਨਬੀ/ਓਏ(Release ID: 1752399) Visitor Counter : 126