ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 7 ਸਤੰਬਰ ਨੂੰ ਸ਼ਿਕਸ਼ਕ ਪਰਵ ਦੇ ਪਹਿਲੇ ਸੰਮੇਲਨ ਨੂੰ ਸੰਬੋਧਨ ਕਰਨਗੇ


ਪ੍ਰਧਾਨ ਮੰਤਰੀ ਸਿੱਖਿਆ ਖੇਤਰ ਵਿੱਚ ਕਈ ਮਹੱਤਵਪੂਰਨ ਪਹਿਲਾਂ ਦੀ ਸ਼ੁਰੂਆਤ ਕਰਨਗੇ

Posted On: 05 SEP 2021 2:27PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 7 ਸਤੰਬਰ, 2021 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ  ਦੇ ਜ਼ਰੀਏ ਸ਼ਿਕਸ਼ਕ ਪਰਵ (Shikshak Parv) ਦੇ ਪਹਿਲੇ ਸੰਮੇਲਨ ਨੂੰ ਸੰਬੋਧਨ ਕਰਨਗੇ। ਸਮਾਗਮ ਦੇ ਦੌਰਾਨ ਉਹ ਸਿੱਖਿਆ ਖੇਤਰ ਵਿੱਚ ਕਈ ਮਹੱਤਵਪੂਰਨ ਪਹਿਲਾਂ ਦੀ ਸ਼ੁਰੂਆਤ ਵੀ ਕਰਨਗੇ।

 

ਪ੍ਰਧਾਨ ਮੰਤਰੀ ਭਾਰਤੀ ਸੰਕੇਤਕ ਭਾਸ਼ਾ ਸ਼ਬਦਕੋਸ਼ (ਸੁਣਨ ਸ਼ਕਤੀ ਦੀ ਕਮਜ਼ੋਰੀ ਵਾਲਿਆਂ ਲਈ ਆਡੀਓ ਅਤੇ ਅੰਤਰਨਿਹਿਤ ਪਾਠ ਸੰਕੇਤਕ ਭਾਸ਼ਾ ਵੀਡੀਓ, ਗਿਆਨ ਦੇ ਯੂਨੀਵਰਸਲ ਡਿਜ਼ਾਈਨ ਦੇ ਅਨੁਰੂਪ), ਬੋਲਣ ਵਾਲੀਆਂ ਕਿਤਾਬਾਂ (ਟਾਕਿੰਗ ਬੁਕਸ, ਕਮਜ਼ੋਰ ਨਜ਼ਰ ਵਾਲਿਆਂ ਦੇ ਲਈ ਆਡੀਓ ਕਿਤਾਬਾਂ), ਸੀਬੀਐੱਸਈ ਦੇ ਸਕੂਲ ਗੁਣਵੱਤਾ ਵਿਸ਼ਵਾਸ ਅਤੇ ਮੁੱਲਾਂਕਣ ਰੂਪ-ਰੇਖਾ, ਨਿਪੁਣ (NIPUN) ਭਾਰਤ ਦੇ ਲਈ ‘ਨਿਸ਼ਠਾ’ (NISHTHA) ਅਧਿਆਪਕ ਟ੍ਰੇਨਿੰਗ ਪ੍ਰੋਗਰਾਮ ਅਤੇ ਵਿਦਯਾਂਜਲੀ (Vidyanjali) ਪੋਰਟਲ (ਸਕੂਲ ਦੇ ਵਿਕਾਸ ਲਈ ਐਜੂਕੇਸ਼ਨ ਵਲੰਟੀਅਰਾਂ/ਦਾਤਾਵਾਂ/ਸੀਐੱਸਆਰ ਯੋਗਦਾਨਕਰਤਾਵਾਂ ਦੀ ਸੁਵਿਧਾ ਦੇ ਲਈ ) ਦੀ ਸ਼ੁਰੂਆਤ ਕਰਨਗੇ।

 

‘ਸਿਕਸ਼ਕ ਪਰਵ-2021’ਦਾ ਵਿਸ਼ਾ “ਗੁਣਵੱਤਾ ਅਤੇ ਟਿਕਾਊ ਸਕੂਲ: ਭਾਰਤ ਵਿੱਚ ਸਕੂਲਾਂ ਤੋਂ ਗਿਆਨ ਪ੍ਰਾਪਤੀ” ਹੈ। ਇਹ ਸੰਮਲੇਨ ਨਾ ਕੇਵਲ ਸਾਰੇ ਪੱਧਰਾਂ ’ਤੇ ਸਿੱਖਿਆ ਦੀ ਨਿਰੰਤਰਤਾ ਸੁਨਿਸ਼ਚਿਤ ਕਰਨ,  ਬਲਕਿ ਦੇਸ਼ ਭਰ ਦੇ ਸਕੂਲਾਂ ਵਿੱਚ ਗੁਣਵੱਤਾ, ਸਮਾਵੇਸ਼ੀ ਪ੍ਰਥਾਵਾਂ ਅਤੇ ਸਥਿਰਤਾ ਵਿੱਚ ਸੁਧਾਰ ਦੇ ਲਈ ਨਵੇਂ ਤੌਰ-ਤਰੀਕਿਆਂ ਨੂੰ ਪ੍ਰੋਤਸਾਹਿਤ ਕਰੇਗਾ।

 

ਸਮਾਗਮ ਦੇ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਅਤੇ ਕੇਂਦਰੀ ਸਿੱਖਿਆ ਰਾਜ ਮੰਤਰੀ ਵੀ ਹਾਜ਼ਰ ਰਹਿਣਗੇ।

 

 

 *******

ਡੀਐੱਸ/ਐੱਸਐੱਚ



(Release ID: 1752397) Visitor Counter : 169