ਆਯੂਸ਼
ਡਾਕਟਰ ਮੁੰਜਾਪਾਰਾ ਮਹੇਂਦਰਭਾਈ ਨੇ ਆਯੁਸ਼ ਮੰਤਰਾਲੇ ਵਿੱਚ "ਆਯੁਸ਼ ਆਪਕੇ ਦਵਾਰ" ਮੁਹਿੰਮ ਲਾਂਚ ਕੀਤੀ
ਲਾਂਚ ਸਮਾਗਮਾਂ ਦੌਰਾਨ 21 ਸੂਬਿਆਂ ਦੇ 44 ਸਥਾਨਾਂ ਤੋਂ 2 ਲੱਖ ਮੈਡੀਸੀਨਲ ਪੌਦੇ ਵੰਡੇ ਜਾਣਗੇ
Posted On:
03 SEP 2021 4:55PM by PIB Chandigarh
ਆਯੁਸ਼ ਮੰਤਰਾਲੇ ਨੇ ਅੱਜ ਦੇਸ਼ ਭਰ ਵਿੱਚ 45 ਸਥਾਨਾਂ ਤੋਂ ਵੱਧ ਤੇ "ਆਯੁਸ਼ ਆਪਕੇ ਦਵਾਰ" ਮੁਹਿੰਮ ਲਾਂਚ ਕੀਤੀ ਹੈ । ਰਾਜ ਮੰਤਰੀ ਆਯੁਸ਼ ਡਾਕਟਰ ਮੁੰਜਾਪਾਰਾ ਮਹੇਂਦਰਭਾਈ ਨੇ ਸਟਾਫ ਨੂੰ ਮੈਡੀਸੀਨਲ ਪੌਦੇ ਵੰਡ ਕੇ ਆਯੁਸ਼ ਭਵਨ ਤੋਂ ਕੰਪੇਨ ਲਾਂਚ ਕੀਤੀ ਹੈ । ਇਸ ਮੌਕੇ ਤੇ ਡਾਕਟਰ ਮੁੰਜਾਪਾਰਾ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਮੈਡੀਸੀਨਲ ਪੌਦਿਆਂ ਨੂੰ ਅਪਣਾ ਕੇ ਉਹਨਾਂ ਦੀ ਸੰਭਾਲ ਆਪਣੇ ਪਰਿਵਾਰ ਦੇ ਇੱਕ ਹਿੱਸੇ ਵਜੋਂ ਕਰਨ ਦੀ ਅਪੀਲ ਕੀਤੀ ।
ਕੁੱਲ 21 ਸੂਬੇ ਅੱਜ ਦੀਆਂ ਲਾਂਚ ਗਤੀਵਿਧੀਆਂ ਵਿੱਚ ਹਿੱਸਾ ਲੈ ਰਹੇ ਹਨ , ਜਿਸ ਵਿੱਚ 2 ਲੱਖ ਤੋਂ ਵੱਧ ਪੌਦੇ ਵੰਡੇ ਜਾਣਗੇ । ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਵੀ ਮੁੰਬਈ ਤੋਂ ਇਸ ਮੁਹਿੰਮ ਨੂੰ ਲਾਂਚ ਕਰਨਗੇ । ਮੁਹਿੰਮ ਦਾ ਮਕਸਦ ਇੱਕ ਸਾਲ ਵਿੱਚ ਦੇਸ਼ ਭਰ ਦੇ 75 ਲੱਖ ਘਰਾਂ ਨੂੰ ਮੈਡੀਸੀਨਲ ਪੌਦੇ ਵੰਡਣ ਦਾ ਹੈ । ਮੈਡੀਸੀਨਲ ਪੌਦਿਆਂ ਵਿੱਚ ਤੇਜ਼ ਪੱਤਾ , ਸਟੀਵੀਆ , ਅਸ਼ੋਕਾ , ਜਟਾ ਮਾਨਸੀ , ਗਿਲੋਏ ਗੁਡੁਚੀ , ਅਸ਼ਵਗੰਧਾ , ਕੁਮਾਰੀ , ਸ਼ਤਾਵਰੀ , ਲੈਮਨ ਗਰਾਸ , ਗੁੱਗਲ , ਤੁਲਸੀ , ਸਰਪਗੰਧਾ , ਕਲਮੇਘ , ਬ੍ਰਹਮੀ ਅਤੇ ਆਂਵਲਾ ਸ਼ਾਮਲ ਹੈ ।
ਵੈਦ ਰਾਜੇਸ਼ ਕੁਟੇਚਾ , ਸਕੱਤਰ ਆਯੁਸ਼ , ਵਿਸ਼ੇਸ਼ ਸਕੱਤਰ ਆਯੁਸ਼ ਸ਼੍ਰੀ ਪੀ ਕੇ ਪਾਠਕ , ਸ਼੍ਰੀ ਡੀ ਸੈਂਥਿਲ ਪਾਂਡਯਾਂ , ਸੰਯੁਕਤ ਸਕੱਤਰ ਆਯੁਸ਼ ਤੇ ਹੋਰ ਸੀਨੀਅਰ ਅਧਿਕਾਰੀ ਇਸ ਈਵੈਂਟ ਮੌਕੇ ਹਾਜ਼ਰ ਸਨ ।
ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਤਹਿਤ ਕਈ ਹੋਰ ਪ੍ਰੋਗਰਾਮ ਲਾਂਚ ਕੀਤੇ ਗਏ ਹਨ । ਇਹਨਾਂ ਵਿੱਚ ਵਾਈ — ਬ੍ਰੇਕ ਐਪ , ਪ੍ਰੋਫਲੈਟਿਕ ਆਯੁਸ਼ ਦਵਾਈਆਂ ਦੀ ਵੰਡ ਸ਼ਾਮਲ ਹੈ , ਜਿਹਨਾਂ ਨੂੰ ਪਹਿਲਾਂ ਹੀ ਲਾਂਚ ਕੀਤਾ ਜਾ ਚੁੱਕਾ ਹੈ । ਸਕੂਲ ਤੇ ਕਾਲਜ ਵਿਦਿਆਰਥੀਆਂ ਲਈ ਲੈਕਚਰ ਕੜੀ ਕੱਲ੍ਹ ਹੋਵੇਗੀ ਅਤੇ ਵਾਈ — ਬ੍ਰੇਕ ਐਪ ਬਾਰੇ ਵੈਬੀਨਾਰ 5 ਸਤੰਬਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ ।
************
ਐੱਮ ਵੀ / ਐੱਸ ਕੇ
(Release ID: 1751886)
Visitor Counter : 203