ਇਸਪਾਤ ਮੰਤਰਾਲਾ
‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਸੰਦਰਭ ਵਿੱਚ ਸੇਲ ਦੇ ਰਾਉਰਕੇਲਾ ਸਟੀਲ ਪਲਾਂਟ ਨੇ ਫਿਟ ਇੰਡੀਆ ਫ੍ਰੀਡਮ ਰਨ ਵਿੱਚ ਹਿੱਸਾ ਲਿਆ
Posted On:
03 SEP 2021 1:06PM by PIB Chandigarh
ਸੇਲ ਦਾ ਰਾਉਰਕੇਲਾ ਸਟੀਲ ਪਲਾਂਟ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦਾ ਜਸ਼ਨ ਮਨਾਉਣ ਦੇ ਸਿਲਸਿਲੇ ਵਿੱਚ ਫਿਟ ਇੰਡੀਆ ਫ੍ਰੀਡਮ ਰਨ ਵਿੱਚ ਹਿੱਸਾ ਲੈ ਕੇ ਦੇਸ਼ਵਿਆਪੀ ਫਿਟਨੈੱਸ ਅਭਿਯਾਨ ਵਿੱਚ ਸ਼ਾਮਲ ਹੋ ਗਿਆ। ਬੋਕਾਰੋ ਸਟੀਲ ਪਲਾਂਟ ਅਤੇ ਰਾਉਰਕੇਲਾ ਸਟੀਲ ਪਲਾਂਟ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਅਮਰੇਂਦੁ ਪ੍ਰਕਾਸ਼ ਨੇ ਝੰਡੀ ਦਿਖਾ ਕੇ ਦੌੜ ਦੀ ਸ਼ੁਰੂਆਤ ਕੀਤੀ।
ਇਸ ਅਵਸਰ ‘ਤੇ ਸ਼੍ਰੀ ਪ੍ਰਕਾਸ਼ ਨੇ ਸਾਰਿਆਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਸਭ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ‘ਫਿਟਨੈੱਸ ਦੀ ਡੋਜ਼ ਅੱਧਾ ਘੰਟਾ ਰੋਜ਼’ ਦੇ ਮੰਤਰ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਕਾਰਜਕਾਰੀ ਡਾਇਰੈਕਟਰ ਨੇ ਕਿਹਾ ਕਿ ਸਿਹਤ ਅਤੇ ਸੁਰੱਖਿਆ, ਦੋਵੇਂ ਇੱਕ-ਦੂਸਰੇ ਨਾਲ ਜੁੜੇ ਹਨ ਅਤੇ ਕਿਸੇ ਵੀ ਕੀਮਤ ‘ਤੇ ਇਨ੍ਹਾਂ ਦੋਵਾਂ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਦੌੜ ਦੀ ਸ਼ੁਰੂਆਤ ਇਸ ਸ਼ਪਥ ਨਾਲ ਹੋਈ ਕਿ ਇਸ ਆਯੋਜਨ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਇਆ ਜਾਵੇਗਾ ਕਿ ਲੋਕ ਘੱਟ ਤੋਂ ਘੱਟ ਤੀਹ ਮਿੰਟ ਦੀ ਕਸਰਤ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲੈਣ।
ਰਨ4ਇੰਡੀਆ ਪ੍ਰੋਗਰਾਮ ਦਾ ਮੁੱਖ ਟੀਚਾ ਹੈ ਕਿ ਭਾਰਤ ਦੀ ਸੁਤੰਤਰਤਾ ਦੇ 75 ਵਰ੍ਹੇ ਪੂਰੇ ਹੋਣ ‘ਤੇ ਸ਼ਾਨਦਾਰ ਜਸ਼ਨ ਦੇ ਨਾਲ ਦੇਸ਼ਵਾਸੀਆਂ ਨੂੰ ਵੱਧ ਤੋਂ ਵੱਧ ਸੰਖਿਆ ਵਿੱਚ ਜੋੜਿਆ ਜਾਵੇ ਤੇ ਦੇਸ਼ ਦੇ ਹਰ ਨਾਗਰਿਕ ਦੀ ਸਿਹਤ, ਫਿਟਨੈੱਸ ਅਤੇ ਅਰੋਗਤਾ ਨੂੰ ਸੁਨਿਸ਼ਚਿਤ ਕੀਤਾ ਜਾਵੇ।
******
ਐੱਸਐੱਸ/ਐੱਸਕੇ
(Release ID: 1751746)
Visitor Counter : 221