ਵਿੱਤ ਮੰਤਰਾਲਾ

13,385.70 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਪੇਂਡੂ ਸਥਾਨਕ ਸੰਸਥਾਵਾਂ ਨੂੰ ਜਾਰੀ ਕੀਤੀ ਗਈ


2021-22 ਵਿੱਚ ਹੁਣ ਤੱਕ ਪੇਂਡੂ ਸਥਾਨਕ ਸੰਸਥਾਵਾਂ ਨੂੰ 25,129.98 ਕਰੋੜ ਰੁਪਏ ਦੀ ਕੁੱਲ ਗ੍ਰਾਂਟ ਜਾਰੀ ਕੀਤੀ ਗਈ ਹੈ

Posted On: 31 AUG 2021 12:35PM by PIB Chandigarh

ਵਿੱਤ ਮੰਤਰਾਲੇ ਦੇ ਖਰਚਾ ਵਿਭਾਗ ਨੇ ਸੋਮਵਾਰ ਨੂੰ ਪੇਂਡੂ ਸਥਾਨਕ ਸੰਸਥਾਵਾਂ ਨੂੰ ਗ੍ਰਾਂਟਾਂ ਪ੍ਰਦਾਨ ਕਰਨ ਲਈ 25 ਰਾਜਾਂ ਨੂੰ 13,385.70 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ। ਇਹ ਗ੍ਰਾਂਟ-ਇਨ-ਏਡ ਸਾਲ 2021-22 ਦੀਆਂ ਬੱਝੀਆਂ ਗ੍ਰਾਂਟਾਂ ਦੀ ਪਹਿਲੀ ਕਿਸ਼ਤ ਹੈ। ਇਹ ਗ੍ਰਾਂਟਾਂ 15 ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਜਾਰੀ ਕੀਤੀਆਂ ਗਈਆਂ ਹਨ।

ਪੇਂਡੂ ਲੋਕਲ ਬਾਡੀਜ਼ (ਆਰਐਲਬੀ) ਨੂੰ ਦੋ ਮਹੱਤਵਪੂਰਣ ਸੇਵਾਵਾਂ ਜਿਵੇਂ ਕਿ (ਏ) ਸੈਨੀਟੇਸ਼ਨ ਅਤੇ ਖੁੱਲੇ ਵਿੱਚ ਸ਼ੌਚ ਤੋਂ ਮੁਕਤੀ (ਓਡੀਐਫ) ਦੀ ਸਥਿਤੀ ਦੀ ਸੰਭਾਲ ਅਤੇ (ਬੀ) ਪੀਣ ਵਾਲੇ ਪਾਣੀ ਦੀ ਸਪਲਾਈ, ਮੀਂਹ ਦੇ ਪਾਣੀ ਦੀ ਸੰਭਾਲ ਅਤੇ ਪਾਣੀ ਦੀ ਰੀਸਾਈਕਲਿੰਗ ਲਈ ਬੱਝੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ।

ਪੰਚਾਇਤੀ ਰਾਜ ਸੰਸਥਾਵਾਂ ਲਈ ਨਿਰਧਾਰਤ ਕੁੱਲ ਗ੍ਰਾਂਟ-ਇਨ-ਏਡ ਵਿੱਚੋਂ 60 ਪ੍ਰਤੀਸ਼ਤ 'ਬੱਝੀ ਗ੍ਰਾਂਟ' ਹੈ। ਇਹ ਪੀਣ ਵਾਲੇ ਪਾਣੀ ਦੀ ਸਪਲਾਈ, ਮੀਂਹ ਦੇ ਪਾਣੀ ਦੀ ਸੰਭਾਲ ਅਤੇ ਸੈਨੀਟੇਸ਼ਨ ਵਰਗੀਆਂ ਰਾਸ਼ਟਰੀ ਤਰਜੀਹਾਂ ਲਈ ਨਿਰਧਾਰਤ ਕੀਤੀ ਗਈ ਹੈ। ਬਾਕੀ 40 ਫ਼ੀਸਦੀ 'ਅਨਟਾਈਡ ਗ੍ਰਾਂਟ' ਹੈ ਅਤੇ ਇਸਦੀ ਵਰਤੋਂ ਤਨਖਾਹਾਂ ਦੇ ਭੁਗਤਾਨ ਨੂੰ ਛੱਡ ਕੇ, ਸਥਾਨ ਦੀਆਂ ਵਿਸ਼ੇਸ਼ ਲੋੜਾਂ ਲਈ ਪੰਚਾਇਤੀ ਰਾਜ ਸੰਸਥਾਵਾਂ ਦੀ ਇੱਛਾ ਅਨੁਸਾਰ ਕੀਤੀ ਜਾਣੀ ਹੁੰਦੀ ਹੈ। 

ਬੱਝੀਆਂ ਗ੍ਰਾਂਟਾਂ ਦਾ ਉਦੇਸ਼ ਪੇਂਡੂ ਸਥਾਨਕ ਸੰਸਥਾਵਾਂ ਨੂੰ ਕੇਂਦਰ ਅਤੇ ਰਾਜ ਵੱਲੋਂ  ਸਵੱਛਤਾ ਅਤੇ ਪੀਣ ਵਾਲੇ ਪਾਣੀ ਲਈ ਕੇਂਦਰੀ ਸਪਾਂਸਰਡ ਸਕੀਮਾਂ ਅਧੀਨ ਅਲਾਟ ਕੀਤੇ ਗਏ ਫੰਡਾਂ ਤੋਂ ਉੱਪਰ ਅਤੇ ਵੱਧ ਤੋਂ ਵੱਧ ਫੰਡਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਹੈ। 

ਰਾਜਾਂ ਨੂੰ ਕੇਂਦਰ ਸਰਕਾਰ ਤੋਂ ਗ੍ਰਾਂਟਾਂ ਪ੍ਰਾਪਤ ਹੋਣ ਦੇ 10 ਕੰਮਕਾਜੀ ਦਿਨਾਂ ਦੇ ਅੰਦਰ-ਅੰਦਰ ਪੇਂਡੂ ਸਥਾਨਕ ਸੰਸਥਾਵਾਂ ਨੂੰ ਤਬਦੀਲ ਕਰਨੀਆਂ ਚਾਹੀਦੀਆਂ ਹਨ।10 ਕੰਮਕਾਜੀ ਦਿਨਾਂ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਦੇਰੀ ਲਈ ਰਾਜ ਸਰਕਾਰਾਂ ਨੂੰ ਵਿਆਜ ਸਮੇਤ ਗ੍ਰਾਂਟਾਂ ਜਾਰੀ ਕਰਨ ਦੀ ਜਰੂਰਤ ਹੁੰਦੀ ਹੈ। 

ਪੇਂਡੂ ਸਥਾਨਕ ਸੰਸਥਾਵਾਂ (ਆਰਐਲਬੀ) ਗ੍ਰਾਂਟਾਂ ਦੀ ਰਾਜ-ਅਧਾਰਤ ਰਕਮ ਅੱਜ ਜਾਰੀ ਕੀਤੀ ਗਈ ਅਤੇ ਕੁੱਲ ਆਰਐਲਬੀ ਗ੍ਰਾਂਟਾਂ ਹੁਣ ਤੱਕ ਜਾਰੀ ਕੀਤੀਆਂ ਗਈਆਂ ਹੇਠਾਂ ਦਿਤੀਆਂ ਗਈਆਂ ਹਨ :

 

S. No.

Name of the State

Amount of RLB Grants released on 31-08-2021

(Rs. in crore)

Total RLB Grants released so far in 2021-22.

(Rs. in crore)

1

Andhra Pradesh

581.7

969.50

2

Arunachal Pradesh

51

142.75

3

Assam

355.8

593.00

4

Bihar

1112.7

1854.50

5

Chhattisgarh

322.5

537.50

6

Gujarat

708.6

1181.00

7

Haryana

280.5

467.50

8

Himachal Pradesh

95.1

158.50

9

Jharkhand

374.7

624.50

10

Karnataka

713.1

1188.50

11

Kerala

360.9

601.50

12

Madhya Pradesh

883.2

1472.00

13

Maharashtra

1292.1

2153.50

14

Manipur

39.3

65.50

15

Mizoram

20.7

34.50

16

Orissa

500.7

834.50

17

Punjab

307.8

860.00

18

Rajasthan

856.2

2392.50

19

Sikkim

9.3

15.50

20

Tamil Nadu

799.8

2783.23

21

Telangana

409.5

682.50

22

Tripura

42.3

70.50

23

Uttar Pradesh

2162.4

3604.00

24

Uttarakhand

127.5

212.50

25

West Bengal

978.3

1630.50

x

Total

13,385.70

25,129.98

 ****************

ਆਰ ਐੱਮ /ਕੇ  ਐੱਮ ਐੱਨ  



(Release ID: 1750772) Visitor Counter : 158