ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਰਾਸ਼ਟਰੀ ਖੇਡ ਦਿਵਸ 'ਤੇ ਫਿਟ ਇੰਡੀਆ ਮੋਬਾਈਲ ਐਪ ਲਾਂਚ ਕੀਤਾ


"135 ਕਰੋੜ ਭਾਰਤੀਆਂ ਲਈ ਲਾਂਚ ਕੀਤਾ ਗਿਆ ਫਿਟ ਇੰਡੀਆ ਮੋਬਾਈਲ ਐਪ ਭਾਰਤ ਦਾ ਸਭ ਤੋਂ ਵਿਆਪਕ ਫਿਟਨੈਸ ਐਪ ਹੈ": ਅਨੁਰਾਗ ਠਾਕੁਰ

Posted On: 29 AUG 2021 2:15PM by PIB Chandigarh

ਮੁੱਖ ਝਲਕੀਆਂ:

 

 • ਇਹ ਐਪ ਮੁਫਤ ਹੈ ਪਰ ਸਾਡੀ ਤੰਦਰੁਸਤੀ ਲਈ ਅਨਮੋਲ ਸਾਬਤ ਹੋਵੇਗਾ: ਸ਼੍ਰੀ ਅਨੁਰਾਗ ਠਾਕੁਰ

 • ਫਿਟ ਇੰਡੀਆ ਐਪ ਨਵੇਂ ਭਾਰਤ ਨੂੰ ਫਿਟ ਇੰਡੀਆ ਬਣਾਉਣ ਵਿੱਚ ਸਹਾਇਤਾ ਕਰੇਗਾ: ਸ਼੍ਰੀ ਨਿਸਿਥ ਪ੍ਰਮਾਣਿਕ

 • ਮੰਤਰੀਆਂ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਪਹਿਲਵਾਨ ਸੰਗਰਾਮ ਸਿੰਘ, ਖੇਡ ਪੱਤਰਕਾਰ ਅਯਾਜ਼ ਮੈਮਨ ਅਤੇ ਪਾਇਲਟ ਕੈਪਟਨ ਐਨੀ ਦਿਵਯਾ ਨਾਲ ਵਰਚੁਅਲੀ ਗੱਲਬਾਤ ਕੀਤੀ

 • ਫਿਟ ਇੰਡੀਆ ਐਪ ਮੁਫਤ ਹੈ ਅਤੇ ਐਂਡਰਾਇਡ ਅਤੇ ਆਈਓਐੱਸ ਦੋਵਾਂ ਪਲੇਟਫਾਰਮਾਂ ‘ਤੇ ਅੰਗਰੇਜ਼ੀ ਅਤੇ ਹਿੰਦੀ ਵਿੱਚ ਉਪਲਬਧ ਹੈ

 • ਸ਼੍ਰੀ ਠਾਕੁਰ ਨੇ ਲੋਕਾਂ ਨੂੰ ਫਿਟ ਇੰਡੀਆ ਮੂਵਮੈਂਟ ਵਰਗੀਆਂ ਮੁਹਿੰਮਾਂ ਵਿੱਚ ਜਨਭਾਗੀਦਾਰੀ ਦੇ ਨਾਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ

                                     

 ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਅਤੇ ਫਿਟ ਇੰਡੀਆ ਮੂਵਮੈਂਟ ਦੀ ਦੂਜੀ ਵਰ੍ਹੇਗੰਢ ਮਨਾਉਣ ਲਈ, ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਰਾਸ਼ਟਰੀ ਖੇਡ ਦਿਵਸ ਦੇ ਅਵਸਰ ‘ਤੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ, ਨਵੀਂ ਦਿੱਲੀ ਵਿਖੇ ਫਿਟ ਇੰਡੀਆ ਮੋਬਾਈਲ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ। ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ੍ਰੀ ਨਿਸਿਥ ਪ੍ਰਮਾਣਿਕ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸਕੱਤਰ ਖੇਡਾਂ ਸ੍ਰੀ ਰਵੀ ਮਿੱਤਲ ਅਤੇ ਯੁਵਾ ਮਾਮਲੇ ਦੀ ਸਕੱਤਰ ਸੁਸ਼੍ਰੀ ਊਸ਼ਾ ਸ਼ਰਮਾ ਵੀ ਹਾਜ਼ਰ ਸਨ। ਫਿੱਟ ਇੰਡੀਆ ਐਪ ਲਾਂਚ ਈਵੈਂਟ ਦੀ ਸ਼ੁਰੂਆਤ ਤੋਂ ਪਹਿਲਾਂ, ਸ਼੍ਰੀ ਅਨੁਰਾਗ ਠਾਕੁਰ ਨੇ ਸਭ ਤੋਂ ਪਹਿਲਾਂ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼੍ਰੀ ਨਿਸਿਥ ਪ੍ਰਮਾਣਿਕ ਨੇ ਵੀ ਸਨਮਾਨ ਪ੍ਰਗਟ ਕੀਤਾ।


ਮੰਤਰੀਆਂ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਪਹਿਲਵਾਨ ਸੰਗਰਾਮ ਸਿੰਘ, ਪੱਤਰਕਾਰ ਅਯਾਜ਼ ਮੈਮਨ, ਪਾਇਲਟ ਕੈਪਟਨ ਐਨੀ ਦਿਵਯਾ, ਇੱਕ ਸਕੂਲੀ ਵਿਦਿਆਰਥੀ ਅਤੇ ਇੱਕ ਘਰੇਲੂ ਮਹਿਲਾ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਲਾਂਚ ਤੋਂ ਬਾਅਦ ਫਿਟ ਇੰਡੀਆ ਐਪ ਦੀ ਵਰਤੋਂ ਦਾ ਪ੍ਰਦਰਸ਼ਨ ਕੀਤਾ।

 

 ਫਿਟ ਇੰਡੀਆ ਐਪ ਮੁਫਤ ਹੈ ਅਤੇ ਐਂਡਰਾਇਡ ਅਤੇ ਆਈਓਐੇੱਸ ਦੋਵਾਂ ਪਲੇਟਫਾਰਮਾਂ 'ਤੇ ਅੰਗਰੇਜ਼ੀ ਅਤੇ ਹਿੰਦੀ ਵਿੱਚ ਉਪਲਬਧ ਹੈ ਅਤੇ ਇਸ ਨੂੰ ਇਹ ਗੱਲ ਧਿਆਨ ਵਿੱਚ ਰੱਖਦੇ ਹੋਏ ਵਿਕਸਤ ਕੀਤਾ ਗਿਆ ਹੈ ਕਿ ਇਹ ਮੁੱਢਲੇ ਸਮਾਰਟਫੋਨ ‘ਤੇ ਵੀ ਕੰਮ ਕਰਦਾ ਹੈ।




 

ਫਿਟ ਇੰਡੀਆ ਮੂਵਮੈਂਟ ਦੀ ਦੂਜੀ ਵਰ੍ਹੇਗੰਢ ਦੇ ਨਾਲ ਨਾਲ ਰਾਸ਼ਟਰੀ ਖੇਡ ਦਿਵਸ 'ਤੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ, ਮੰਤਰੀ ਨੇ ਕਿਹਾ, "ਫਿਟ ਇੰਡੀਆ ਮੋਬਾਈਲ ਐਪ ਹਰ ਭਾਰਤੀ ਦੇ ਹੱਥ ਵਿੱਚ ਹੀ ਫਿਟਨੈਸ ਦੇ ਪੱਧਰ ਦੀ ਜਾਂਚ ਕਰਨ ਵਿੱਚ ਅਸਾਨੀ ਲਿਆਉਂਦਾ ਹੈ। ਇਸ ਦੀਆਂ ਕੁਝ ਵਿਲੱਖਣ ਵਿਸ਼ੇਸ਼ਤਾਵਾਂ ਹਨ ਜਿਵੇਂ 'ਫਿਟਨੈਸ ਸਕੋਰ', ਐਨੀਮੇਟਡ ਵਿਡੀਓਜ਼, ਐਕਟੀਵਿਟੀ ਟਰੈਕਰਜ਼ ਅਤੇ 'ਮਾਈ ਪਲਾਨ' ਜਿਹੀਆਂ ਵਿਅਕਤੀਗਤ ਵਿਸ਼ੇਸ਼ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। 

 

 ਉਨ੍ਹਾਂ ਅੱਗੇ ਕਿਹਾ, “ਪਿਛਲੇ ਸਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਮਰ ਦੇ ਅਨੁਕੂਲ ਫਿਟਨੈਸ ਪ੍ਰੋਟੋਕੋਲ ਲਾਂਚ ਕੀਤੇ ਸਨ, ਇਹ ਪ੍ਰੋਟੋਕੋਲ ਡਬਲਯੂਐੱਚਓ ਦੁਆਰਾ ਪ੍ਰਮਾਣਤ ਹਨ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦਿਆਂ ਬਣਾਏ ਗਏ ਹਨ। ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਲੋਕਾਂ ਲਈ ਫਿਟਨੈਸ ਮੰਤਰ ਵੀ ਦਿੱਤਾ ਹੈ - ਫਿਟਨੈਸ ਕੀ ਡੋਜ਼, ਆਧਾ ਘੰਟਾ ਰੋਜ਼।” 

 

 ਉਨ੍ਹਾਂ ਅੱਗੇ ਕਿਹਾ, “ਫਿੱਟ ਇੰਡੀਆ ਮੂਵਮੈਂਟ 29 ਅਗਸਤ 2019 ਨੂੰ ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰੀ ਖੇਡ ਦਿਵਸ ਦੇ ਮੌਕੇ ‘ਤੇ ਲਾਂਚ ਕੀਤੀ ਗਈ ਸੀ ਜਿਸਦਾ ਉਦੇਸ਼ ਫਿਟਨੈਸ ਨੂੰ ਹਰੇਕ ਭਾਰਤੀ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣਾ ਹੈ। ਅੱਜ ਇਹ ਜਨ ਅੰਦੋਲਨ ਬਣ ਗਈ ਹੈ!  ਮੈਂ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਫਿਟ ਇੰਡੀਆ ਮੂਵਮੈਂਟ ਵਿੱਚ ਜਨਤਕ ਭਾਗੀਦਾਰੀ ਦੇ ਨਾਲ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਫਲ ਬਣਾਉਣ। ਇੱਕ ਸਿਹਤਮੰਦ, ਤੰਦਰੁਸਤ ਭਾਰਤ ਉਹ ਨਵਾਂ ਭਾਰਤ ਹੈ ਜਿਸਦੀ ਅਸੀਂ ਆਪਣੇ ਨਾਗਰਿਕਾਂ ਲਈ ਕਲਪਨਾ ਕਰਦੇ ਹਾਂ!”  ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ 135 ਕਰੋੜ ਭਾਰਤੀਆਂ ਲਈ ਲਾਂਚ ਕੀਤਾ ਗਿਆ ਫਿਟ ਇੰਡੀਆ ਮੋਬਾਈਲ ਐਪ ਭਾਰਤ ਦਾ ਸਭ ਤੋਂ ਵਿਆਪਕ ਫਿਟਨੈਸ ਐਪ ਹੈ।


 

ਸ਼੍ਰੀ ਅਨੁਰਾਗ ਠਾਕੁਰ ਨੇ ਅੱਗੇ ਕਿਹਾ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਰਾਸ਼ਟਰ ਨਿਰਮਾਣ ਵਿੱਚ ਸਾਰਥਕ ਯੋਗਦਾਨ ਪਾਉਣ ਤਾਂ ਉਨ੍ਹਾਂ ਦੀ ਤੰਦਰੁਸਤੀ ਯਕੀਨੀ ਬਣਾਉਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਸਾਰਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਐਪ ਨੂੰ ਲੋਕਪ੍ਰਿਆ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ “ਐਪ ਮੁਫਤ ਹੈ ਪਰ ਸਾਡੀ ਤੰਦਰੁਸਤੀ ਲਈ ਅਨਮੋਲ ਸਾਬਤ ਹੋਏਗਾ।”




 

ਸ਼੍ਰੀ ਨਿਸਿਥ ਪ੍ਰਮਾਣਿਕ ਨੇ ਕਿਹਾ ਕਿ ਫਿਟ ਇੰਡੀਆ ਮੂਵਮੈਂਟ ਨੂੰ ਜਨ ਅੰਦੋਲਨ ਬਣਾਉਣ ਵਿੱਚ ਦੇਸ਼ ਵਾਸੀਆਂ ਦਾ ਯੋਗਦਾਨ ਅਦੁੱਤੀ ਹੈ। ਉਨ੍ਹਾਂ ਕਿਹਾ ਕਿ ਇਹ ਫਿਟ ਇੰਡੀਆ ਐਪ ਨਵੇਂ ਭਾਰਤ ਨੂੰ ਫਿਟ ਇੰਡੀਆ ਬਣਾਉਣ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗਾ। ਸ਼੍ਰੀ ਪ੍ਰਮਾਣਿਕ ਨੇ ਅੱਗੇ ਕਿਹਾ ਕਿ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਫਿਟ ਇੰਡੀਆ ਦੇ ਲਈ ਇੱਕ ਸੱਚਾ ਰੋਲ ਮਾਡਲ ਹਨ ਅਤੇ ਉਹ ਸਾਰਿਆਂ ਨੂੰ ਪ੍ਰੇਰਿਤ ਕਰਦੇ ਹਨ। 


ਵਰਚੁਅਲ ਇੰਟਰੈਕਸ਼ਨ ਦੇ ਦੌਰਾਨ, ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਐਪ ਨੂੰ ਵਰਤਣ ਵਿੱਚ ਅਸਾਨੀ ਅਤੇ ਸਿਹਤ ਮਾਪਦੰਡਾਂ ਦੀ ਨਿਗਰਾਨੀ ਕਰਨ ਲਈ ਇਸਦੀ ਉਪਯੋਗਤਾ ਦੀਆਂ ਵਿਸ਼ੇਸ਼ਤਾਵਾਂ ਦੀ ਸ਼ਲਾਘਾ ਕੀਤੀ। ਕੈਪਟਨ ਐਨੀ ਦਿਵਯਾ, ਜੋ ਇੱਕ ਪਾਇਲਟ ਹਨ, ਨੇ ਇਸ ਐਪ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਐਪ ਦੀ ਮਦਦ ਨਾਲ ਆਪਣੇ ਰੁਝੇਵਿਆਂ ਦੌਰਾਨ ਉਨ੍ਹਾਂ ਲਈ ਪਾਣੀ ਦੇ ਸੇਵਨ ਅਤੇ ਦਿਨ ਭਰ ਨੀਂਦ 'ਤੇ ਨਜ਼ਰ ਰੱਖਣਾ ਬਹੁਤ ਸੌਖਾ ਹੋ ਗਿਆ ਹੈ।

 

ਉਨ੍ਹਾਂ ਸੋਧੇ ਹੋਏ ਪੁਸ਼ਅੱਪਸ ਵੀ ਕੀਤੇ ਜੋ ਸਰੀਰ ਦੇ ਉੱਪਰਲੇ ਹਿੱਸੇ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਦੇ ਹਨ। ਇਹ ਕਸਰਤ ਐਪ ‘ਤੇ ਉਪਲਬਧ ਹੈ ਅਤੇ ਹਰ ਕੋਈ ਐਪ ‘ਤੇ ਆਪਣਾ ਸਕੋਰ ਪ੍ਰਾਪਤ ਕਰ ਸਕਦਾ ਹੈ। ਸ਼੍ਰੀ ਅਨੁਰਾਗ ਠਾਕੁਰ ਅਤੇ ਸ਼੍ਰੀ ਨਿਤੀਸ਼ ਪ੍ਰਮਾਣਿਕ ਨੇ ਸਰੀਰ ਦੀ ਸਥਿਰਤਾ ਅਤੇ ਸੰਤੁਲਨ ਬਣਾਈ ਰੱਖਣ ਲਈ ਪਹਿਲਵਾਨ ਸੰਗਰਾਮ ਸਿੰਘ ਦੇ ਨਾਲ ਵਰਿਕਸ਼ ਆਸਨ ਕੀਤਾ। ਪੱਤਰਕਾਰ ਅਯਾਜ਼ ਮੇਮਨ ਨੇ ਬਜ਼ੁਰਗਾਂ ਲਈ ਤੰਦਰੁਸਤੀ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਫਿਟ ਰਹਿਣ ਲਈ ‘ਚੇਅਰ ਸਟ੍ਰੈਚ’ ਟੈਸਟ ਦਾ ਪ੍ਰਦਰਸ਼ਨ ਕੀਤਾ। ਅੱਠਵੀਂ ਜਮਾਤ ਦੀ ਵਿਦਿਆਰਥਣ ਸ਼ਰੂਤੀ ਤੋਮਰ ਨੇ ਪੜ੍ਹਾਈ ਦੇ ਨਾਲ ਨਾਲ ਸਰੀਰਕ ਤੰਦਰੁਸਤੀ ਦੇ ਮਹੱਤਵ ਬਾਰੇ ਗੱਲ ਕੀਤੀ ਜਦੋਂ ਕਿ ਘਰੇਲੂ ਮਹਿਲਾ ਸ਼ਯਾਮਲੀ ਸ਼ਰਮਾ ਨੇ ਰੋਜ਼ਾਨਾ ਦੇ ਘਰੇਲੂ ਕੰਮਾਂ ਵਿੱਚ ਫਿੱਟ ਰਹਿਣ ਵਿੱਚ ਸਹਾਇਤਾ ਲਈ ਐਪ ਦੀ ਉਪਯੋਗਤਾ ਦਾ ਪ੍ਰਦਰਸ਼ਨ ਕੀਤਾ।




 

ਫਿਟ ਇੰਡੀਆ ਮੂਵਮੈਂਟ 29 ਅਗਸਤ 2019 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਭਾਰਤ ਨੂੰ ਇੱਕ ਤੰਦਰੁਸਤ ਅਤੇ ਸਿਹਤਮੰਦ ਰਾਸ਼ਟਰ ਬਣਾਉਣ ਦੇ ਵਿਜ਼ਨ ਦੇ ਨਾਲ ਸ਼ੁਰੂ ਕੀਤੀ ਗਈ ਸੀ। ਇਸ ਦਾ ਮੁੱਖ ਸੰਦੇਸ਼ ਇਹ ਹੈ ਕਿ ਫਿਟਨੈਸ ਅਸਾਨ, ਮਜ਼ੇਦਾਰ ਅਤੇ ਮੁਫਤ ਹੈ, ਅਤੇ ਇਸਦਾ ਅਭਿਆਸ ਕਿਧਰੇ ਵੀ ਕੀਤਾ ਜਾ ਸਕਦਾ ਹੈ। ਇਕ ਸਾਲ ਬਾਅਦ, ਫਿਟ ਇੰਡੀਆ ਮੂਵਮੈਂਟ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ 'ਤੇ, ਪ੍ਰਧਾਨ ਮੰਤਰੀ ਨੇ ਇੱਕ ਮਾਹਿਰ ਕਮੇਟੀ ਦੁਆਰਾ ਵਿਕਸਤ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੁਆਰਾ ਸਮਰਥਤ ‘ਤਿੰਨ ਉਮਰ ਸਮੂਹਾਂ (1) 5-18 ਸਾਲ (2) 18-65 ਸਾਲ ਅਤੇ (3) 65+ ਸਾਲ ਲਈ ਉਮਰ ਦੇ ਅਨੁਕੂਲ ਫਿਟਨੈਸ ਪ੍ਰੋਟੋਕੋਲਾਂ’ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਇੱਕ ਜੋਸ਼ੀਲਾ ਸੱਦਾ ਵੀ ਦਿੱਤਾ ਹੈ, ਅਰਥਾਤ ਦੇਸ਼ ਦੇ ਲੋਕਾਂ ਲਈ ਇੱਕ ਫਿਟ ਮੰਤਰ - ਫਿਟਨੈਸ ਕੀ ਡੋਜ਼, ਆਧਾ ਘੰਟਾ ਰੋਜ਼।

 

 ਫਿਟ ਇੰਡੀਆ ਐਪ ਦੀ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਹਰੇਕ ਵਿਅਕਤੀ ਉਮਰ ਵਿਸ਼ੇਸ਼ ਫਿਟਨੈਸ ਟੈਸਟਾਂ ਦੇ ਸਮੂਹ ਦੇ ਅਧਾਰ ‘ਤੇ ਆਪਣੇ ਫਿਟਨੈਸ ਸਕੋਰ ਦੀ ਜਾਂਚ ਕਰ ਸਕਦਾ ਹੈ ਅਤੇ ਯੋਗਾ ਪ੍ਰੋਟੋਕੋਲ ਸਮੇਤ ਸਰੀਰਕ ਗਤੀਵਿਧੀਆਂ ਦੁਆਰਾ ਆਪਣੇ ਤੰਦਰੁਸਤੀ ਦੇ ਪੱਧਰ ਨੂੰ ਕਿਵੇਂ ਸੁਧਾਰਿਆ ਜਾਵੇ ਇਸ ਬਾਰੇ ਵਿਸ਼ੇਸ਼ ਸਿਫਾਰਸ਼ਾਂ ਪ੍ਰਾਪਤ ਕਰ ਸਕਦਾ ਹੈ।ਵਿਅਕਤੀਆਂ ਨੂੰ ਫਿਟਨੈਸ ਟੈਸਟ ਕਰਵਾਉਣ ਦੀ ਵਿਧੀ ਬਾਰੇ ਸਮਝਾਉਣ ਲਈ ਐਨੀਮੇਟਡ ਵੀਡੀਓ ਪ੍ਰਦਾਨ ਕੀਤੇ ਗਏ ਹਨ। ਇਹ ਵਿਸ਼ੇਸ਼ਤਾਵਾਂ ਪ੍ਰਧਾਨ ਮੰਤਰੀ ਦੁਆਰਾ ਲਾਂਚ ਕੀਤੇ ਗਏ ਉਮਰ-ਅਨੁਕੂਲ ਫਿਟਨੈਸ ਪ੍ਰੋਟੋਕੋਲ 'ਤੇ ਅਧਾਰਤ ਹਨ।

 

 "ਫਿਟਨੈਸ ਪ੍ਰੋਟੋਕੋਲ" ਵਿਸ਼ੇਸ਼ਤਾ ਉਪਯੋਗਕਰਤਾ ਨੂੰ ਵੱਖੋ ਵੱਖਰੇ ਉਮਰ ਸਮੂਹਾਂ ਲਈ ਵਿਵਿਧ ਅਭਿਆਸ ਕਰਨ ਦੀ ਆਗਿਆ ਦਿੰਦੀ ਹੈ ਜੋ ਉਨ੍ਹਾਂ ਨੂੰ ਬੁਨਿਆਦੀ ਤੰਦਰੁਸਤੀ ਦੇ ਪੱਧਰਾਂ ਨੂੰ ਬਣਾਈ ਰੱਖਣ ਵਿੱਚ ਸਹਾਇਤਾ ਕਰਦੇ ਹਨ। ਪ੍ਰੋਟੋਕੋਲ ਉਨ੍ਹਾਂ ਅਭਿਆਸਾਂ ਨੂੰ ਸ਼ਾਮਲ ਕਰਦਾ ਹੈ ਜਿਨ੍ਹਾਂ ਦਾ ਵਿਆਪਕ ਤੌਰ ‘ਤੇ ਪਾਲਣ ਕੀਤਾ ਜਾਂਦਾ ਹੈ ਅਤੇ ਸਿਹਤ ਮਾਹਿਰਾਂ ਦੁਆਰਾ ਇਨ੍ਹਾਂ ਦੀ ਪੁਸ਼ਟੀ ਕੀਤੀ ਜਾਂਦੀ ਹੈ।

 

 ਅਤਿਰਿਕਤ ਵਿਸ਼ੇਸ਼ਤਾਵਾਂ

 

 ਹਰ ਕਿਸੇ ਦੀ ਉਮਰ, ਲਿੰਗ, ਮੌਜੂਦਾ ਜੀਵਨ ਸ਼ੈਲੀ ਅਤੇ ਸਰੀਰ ਦੀ ਬਣਤਰ ਦੇ ਅਧਾਰ ‘ਤੇ ਇੱਕ ਵੱਖਰਾ ਭੋਜਨ, ਗਤੀਵਿਧੀ ਅਤੇ ਹਾਈਡਰੇਸ਼ਨ ਦੀ ਜ਼ਰੂਰਤ ਹੁੰਦੀ ਹੈ। ਫਿੱਟ ਇੰਡੀਆ ਮੋਬਾਈਲ ਐਪ ਦੀ "ਮੇਰੀ ਯੋਜਨਾ -My Plan" ਵਿਸ਼ੇਸ਼ਤਾ ਹਰੇਕ ਵਿਅਕਤੀ ਨੂੰ ਆਪਣੀ ਮੌਜੂਦਾ ਜੀਵਨ ਸ਼ੈਲੀ - ਸਰੀਰਕ ਗਤੀਵਿਧੀਆਂ 'ਤੇ ਬਿਤਾਇਆ ਸਮਾਂ, ਪਾਣੀ ਦਾ ਸੇਵਨ, ਨੀਂਦ ਦੇ ਘੰਟੇ, ਮੌਜੂਦਾ ਭਾਰ ਅਤੇ ਲਕਸ਼ਿਤ ਭਾਰ - ਇੱਕ ਅਨੁਕੂਲਿਤ ਭੋਜਨ ਯੋਜਨਾ ਪ੍ਰਾਪਤ ਕਰਨ, ਆਪਣੇ ਟੀਚੇ ਪ੍ਰਾਪਤ ਕਰਨ ਲਈ ਉਨ੍ਹਾਂ ਲਈ ਜੀਵਨ ਸ਼ੈਲੀ ਵਿੱਚ ਬਦਲਾਅ ਕਰਨ ਦੀ ਆਗਿਆ ਦਿੰਦੀ ਹੈ। ਫਿਟ ਇੰਡੀਆ ਐਪ ਭਾਰਤੀ ਭੋਜਨ ਯੋਜਨਾ, ਪਾਣੀ ਦੇ ਗਲਾਸ ਦੀ ਸੰਖਿਆ ਅਤੇ ਸੌਣ ਦੇ ਘੰਟਿਆਂ ਦੀ ਸਿਫਾਰਸ਼ ਕਰਦੀ ਹੈ।

 

 ਐਪਲੀਕੇਸ਼ਨ ਦੀ "ਐਕਟੀਵਿਟੀ ਟਰੈਕਰ" ਵਿਸ਼ੇਸ਼ਤਾ ਵਿਅਕਤੀਆਂ ਨੂੰ ਆਪਣੀਆਂ ਹਰ ਰੋਜ਼ ਦੀਆਂ ਗਤੀਵਿਧੀਆਂ ਦੇ ਪੱਧਰ 'ਤੇ ਨਜ਼ਰ ਰੱਖਣ ਵਿੱਚ ਸਹਾਇਤਾ ਕਰਦੀ ਹੈ। ਰੀਅਲ ਟਾਈਮ ਸਟੈਪ ਟ੍ਰੈਕਰ ਵਿਅਕਤੀਆਂ ਨੂੰ ਉਨ੍ਹਾਂ ਦੇ ਰੋਜ਼ਾਨਾ ਕਦਮਾਂ ਨੂੰ ਟਰੈਕ ਕਰਨ ਵਿੱਚ ਸਹਾਇਤਾ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਲਈ ਉੱਚੇਰੇ ਟੀਚੇ ਨਿਰਧਾਰਤ ਕਰਨ ਲਈ ਉਤਸ਼ਾਹਤ ਕਰਦਾ ਹੈ। ਐਪ ਵਿਅਕਤੀਆਂ ਨੂੰ ਆਪਣੇ ਰੋਜ਼ਾਨਾ ਦੇ ਪਾਣੀ ਦੇ ਸੇਵਨ, ਕੈਲੋਰੀ ਲੈਣ ਅਤੇ ਨੀਂਦ ਦੇ ਸਮੇਂ ਨੂੰ ਵੀ ਟਰੈਕ ਕਰਨ ਦੀ ਆਗਿਆ ਦਿੰਦਾ ਹੈ।

 

 ਵਿਅਕਤੀ ਘੰਟਾਵਾਰ ਰੀਮਾਈਂਡਰ ਨਿਰਧਾਰਤ ਕਰ ਸਕਦੇ ਹਨ ਅਤੇ ਸਮੇਂ ਦੇ ਨਾਲ ਫਿਟਨੈਸ ਸਕੋਰ ਅਤੇ ਰੋਜ਼ਾਨਾ ਦੀ ਗਤੀਵਿਧੀ ਦੀ ਉਨ੍ਹਾਂ ਦੀ ਪ੍ਰਗਤੀ ਨੂੰ ਟਰੈਕ ਕਰ ਸਕਦੇ ਹਨ, ਆਪਣੀ ਤੰਦਰੁਸਤੀ ਅਤੇ ਗਤੀਵਿਧੀ ਦੇ ਅੰਕੜਿਆਂ ਨੂੰ ਹੋਰ ਲੋਕਾਂ ਨਾਲ ਸਾਂਝਾ ਕਰ ਸਕਦੇ ਹਨ ਤਾਂ ਜੋ ਵਧੇਰੇ ਲੋਕਾਂ ਨੂੰ ਤੰਦਰੁਸਤੀ ਅਤੇ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ।

 

 ਇਹ ਐਪ ਵਿਅਕਤੀਆਂ, ਸਕੂਲਾਂ, ਸਮੂਹਾਂ ਅਤੇ ਸੰਗਠਨਾਂ ਨੂੰ ਵੱਖੋ ਵੱਖਰੇ ਫਿਟ ਇੰਡੀਆ ਸਮਾਗਮਾਂ, ਸਰਟੀਫੀਕੇਟ ਪ੍ਰੋਗਰਾਮਾਂ, ਆਦਿ ਵਿੱਚ ਹਿੱਸਾ ਲੈਣ ਦੇ ਮੌਕੇ ਵੀ ਪ੍ਰਦਾਨ ਕਰਦਾ ਹੈ। ਲੋਕ ਇਸ ਪਲੇਟਫਾਰਮ ਦੀ ਵਰਤੋਂ ਕਰਦਿਆਂ ਆਪਣੀ ਫਿਟਨੈਸ ਦੀ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕਰ ਸਕਦੇ ਹਨ।

 

*********


 

ਐੱਨਬੀ/ਓਏ/ਯੂਡੀ



(Release ID: 1750606) Visitor Counter : 202