ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਡੀਆਰਡੀਓ ਦੇ ਵਿਗਿਆਨੀਆਂ ਨੂੰ ਭਵਿੱਖ ’ਚ ਕਿਸੇ ਵੀ ਮਹਾਮਾਰੀ ਦੇ ਖ਼ਤਰੇ ਦਾ ਮੁਕਾਬਲਾ ਕਰਨ ਲਈ ਤੀਖਣ ਖੋਜ ਕਰਨ ਲਈ ਕਿਹਾ
ਉਪ ਰਾਸ਼ਟਰਪਤੀ ਨਿਵਾਸ ’ਚ ਉਪ ਰਾਸ਼ਟਰਪਤੀ ਨੇ ਡਿਫੈਂਸ ਇੰਸਟੀਟਿਊਟ ਆਵ੍ ਫ਼ਿਜ਼ੀਓਲੌਜੀ ਐਂਡ ਅਲਾਇਡ ਸਾਇੰਸਜ਼ (DIPAS) ਦੇ ਵਿਗਿਆਨੀਆਂ ਤੇ ਮੋਹਰੀ ਕਰਮਚਾਰੀਆਂ ਨਾਲ ਕੀਤੀ ਗੱਲਬਾਤ
ਉਪ ਰਾਸ਼ਟਰਪਤੀ ਨੇ ਕੋਵਿਡ–19 ਦੇ ਇਲਾਜ ਤੇ ਪ੍ਰਬੰਧ ਲਈ ਡੀਆਰਡੀਓ ਦੀਆਂ ਪ੍ਰਯੋਗਸ਼ਾਲਾਵਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ
ਡੀਆਰਡੀਓ ਦੇ ਚੇਅਰਮੈਨ ਡਾ. ਜੀ. ਸਤੀਸ਼ ਨੇ ਕੋਵਿਡ–19 ਨਾਲ ਨਿਪਟਣ ਲਈ ਡੀਆਰਡੀਓ ਦੁਆਰਾ ਵਿਕਸਤ ਕੀਤੇ ਗਏ ਵਿਭਿੰਨ ਉਤਪਾਦਾਂ ਤੇ ਉਪਕਰਣਾਂ ਬਾਰੇ ਜਾਣਕਾਰੀ ਦਿੱਤੀ
Posted On:
30 AUG 2021 2:55PM by PIB Chandigarh
ਉਪ ਰਾਸ਼ਟਰਪਤੀ ਸ੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਡੀਆਰਡੀਓ ਦੀ ਇੱਕ ਲੈਬ. ਡਿਫੈਂਸ ਇੰਸਟੀਟਿਊਟ ਆਵ੍ ਫ਼ਿਜ਼ੀਓਲੌਜੀ ਐਂਡ ਅਲਾਇਡ ਸਾਇੰਸਜ਼ (DIPAS) ਦੇ ਵਿਗਿਆਨੀਆਂ ਤੇ ਮੋਹਰੀ ਕਰਮਚਾਰੀਆਂ ਦੁਆਰਾ ਕੋਵਿਡ–19 ਮਹਾਮਾਰੀ ਵਿਰੁੱਧ ਜੰਗ ਵਿੱਚ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਭਵਿੱਖ ’ਚ ਕਿਸੇ ਵੀ ਅਜਿਹੀ ਮਹਾਮਾਰੀ ਵਿਰੁੱਧ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੀ ਖੋਜ ਤੀਖਣ ਕਰਨ ਦੀ ਸਲਾਹ ਦਿੱਤੀ।
ਉਪ ਰਾਸ਼ਟਰਪਤੀ ਦੁਆਰਾ ਡਿਫੈਂਸ ਇੰਸਟੀਟਿਊਟ ਆਵ੍ ਫ਼ਿਜ਼ੀਓਲੌਜੀ ਐਂਡ ਅਲਾਇਡ ਸਾਇੰਸਜ਼ (DIPAS) ਦੇ ਲਗਭਗ 25 ਵਿਗਿਆਨੀਆਂ ਅਤੇ ਤਕਨੀਸ਼ੀਅਨਾਂ ਨੂੰ ਉਪ-ਰਾਸ਼ਟਰਪਤੀ ਨਿਵਾਸ ਵਿੱਚ ਬੁਲਾਇਆ ਗਿਆ ਸੀ। ਉਨ੍ਹਾਂ ਨਾਲ ਡੀਆਰਡੀਓ ਦੇ ਚੇਅਰਮੈਨ ਡਾ: ਜੀ ਸਤੀਸ਼ ਰੈੱਡੀ ਵੀ ਸਨ।
ਉਨ੍ਹਾਂ ਨਾਲ ਗੱਲਬਾਤ ਕਰਦਿਆਂ, ਸ਼੍ਰੀ ਨਾਇਡੂ ਨੇ ਕਿਹਾ ਕਿ ਮਹਾਮਾਰੀ ਨੇ ਅਣਕਆਸਾ ਸਿਹਤ ਸੰਕਟ ਪੈਦਾ ਕੀਤਾ ਹੈ ਅਤੇ ਵਿਸ਼ਵ ਭਰ ਵਿੱਚ ਜੀਵਨ ਅਤੇ ਰੋਜ਼ੀ-ਰੋਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਮੌਕੇ ਸਰਗਰਮ ਹੋਣ ਅਤੇ ਕੋਵਿਡ-19 ਦੇ ਇਲਾਜ ਅਤੇ ਪ੍ਰਬੰਧ ਲਈ ਵੱਖ-ਵੱਖ ਦੇਸੀ ਉਤਪਾਦਾਂ ਦੇ ਵਿਕਾਸ ਹਿਤ ਡਿਫੈਂਸ ਇੰਸਟੀਟਿਊਟ ਆਵ੍ ਫ਼ਿਜ਼ੀਓਲੌਜੀ ਐਂਡ ਅਲਾਇਡ ਸਾਇੰਸਜ਼ (DIPAS) ਅਤੇ ਡੀਆਰਡੀਓ ਦੀਆਂ ਹੋਰ ਪ੍ਰਯੋਗਸ਼ਾਲਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ SARSCoV-2 ਦੇ ਨਵੇਂ ਰੂਪਾਂ ਦੇ ਉਭਰਨ ਦੇ ਮੱਦੇਨਜ਼ਰ, ਇਹ ਮਹੱਤਵਪੂਰਨ ਹੈ ਕਿ ਭਵਿੱਖ ਦੇ ਕਿਸੇ ਵੀ ਖਤਰੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਦਾ ਚੌਕਸ ਰਿਹਾ ਜਾਵੇ।
ਡਾ. ਸਤੀਸ਼ ਰੈੱਡੀ ਨੇ ਉਪ ਰਾਸ਼ਟਰਪਤੀ ਨੂੰ ਕੋਵਿਡ-19 ਦੇ ਇਲਾਜ ਅਤੇ ਪ੍ਰਬੰਧਨ ਲਈ ਡੀਆਰਡੀਓ ਲੈਬਜ਼ ਦੁਆਰਾ ਦੇਸ਼ ’ਚ ਹੀ ਵਿਕਸਤ ਕੀਤੇ ਗਏ ਵੱਖ-ਵੱਖ ਉਤਪਾਦਾਂ ਅਤੇ ਉਪਕਰਣਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਉਪ-ਰਾਸ਼ਟਰਪਤੀ ਦਾ ਵਿਗਿਆਨੀਆਂ ਅਤੇ ਤਕਨੀਸ਼ੀਅਨਾਂ ਨੂੰ ਸੱਦਾ ਦੇਣ ਅਤੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਧੰਨਵਾਦ ਪ੍ਰਗਟ ਕੀਤਾ।
ਡਿਫੈਂਸ ਇੰਸਟੀਟਿਊਟ ਆਵ੍ ਫ਼ਿਜ਼ੀਓਲੌਜੀ ਐਂਡ ਅਲਾਇਡ ਸਾਇੰਸਜ਼ (DIPAS) ਦੇ ਡਾਇਰੈਕਟਰ ਡਾ: ਰਾਜੀਵ ਵਾਰਸ਼ਨੇ ਵੀ ਮੌਜੂਦ ਸਨ।
*****
ਐੱਮਐੱਸ/ਆਰਕੇ/ਡੀਪੀ
(Release ID: 1750481)
Visitor Counter : 163