ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਸ਼੍ਰੀ ਐੱਲ ਮੁਰੂਗਨ ਕਰਨਾਟਕ ਰਾਜ ਦੇ ਦੋ ਦਿਨ ਦੇ ਦੌਰੇ ’ਤੇ ਹੋਣਗੇ


ਮੰਤਰੀ ਅੱਜ ਸ਼ਾਮ ਪਹੁੰਚਣਗੇ ਅਤੇ ਕੱਲ੍ਹ ਮੈਸੂਰ ਵਿਖੇ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ

प्रविष्टि तिथि: 28 AUG 2021 6:12PM by PIB Chandigarh

ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਸ਼੍ਰੀ ਐੱਲ ਮੁਰੂਗਨ ਕੱਲ੍ਹ ਦੁਪਹਿਰ, ਮੈਸੂਰ ਵਿਖੇ ਆਕਾਸ਼ਵਾਣੀ ਪਰਿਸਰ ਵਿੱਚ ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ ਦੇ ਅਵਸਰ ‘ਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਦੇ ਰੂਪ ‘ਚ ਰੀਜਨਲ ਆਊਟਰੀਚ ਬਿਊਰੋ, ਕਰਨਾਟਕ ਦੇ ਮੈਸੂਰ ਫੀਲਡ ਦਫ਼ਤਰ ਦੁਆਰਾ ਆਯੋਜਿਤ 3 ਦਿਨਾਂ ਦੀ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ।

 

ਇਸ ਦੇ ਬਾਅਦ ਮਾਣਯੋਗ ਮੰਤਰੀ ਆਕਾਸ਼ਵਾਣੀ, ਮੈਸੂਰ ਵਿਖੇ ਸੰਗੀਤ ਕਲਾਕਾਰਾਂ ਦੀ ਇੱਕ ਫੋਟੋ ਗੈਲਰੀ ਨਾਦਾਲਯ (Naadaalaya) ਦਾ ਦੌਰਾ ਕਰਨਗੇ

 

ਸਵੇਰੇ, ਆਕਾਸ਼ਵਾਣੀ ਦੀ ਆਪਣੀ ਯਾਤਰਾ ਤੋਂ ਪਹਿਲਾਂ, ਉਹ ਸੁਤੂਰ ਮੱਠ ਦੇ ਪਰਮ ਪੂਜਨੀਕ ਜਗਦਗੁਰੂ ਡਾ. ਸ਼ਿਵਾਰਾਤ੍ਰੀ ਰਾਜੇਂਦਰ ਮਹਾਸਵਾਮੀਜੀ ਦੇ 106ਵੇਂ ਜਯੰਤੀ ਸਮਾਰੋਹ ਵਿੱਚ ਹਿੱਸਾ ਲੈਣਗੇ। ਇਸ ਦੇ ਬਾਅਦ ਉਹ ਮੈਸੂਰ ਦੇ ਜੇਐੱਸਐੱਸ ਕਾਲਜ ਆਵ੍ ਆਰਟਸ, ਕਮਰਸ ਐਂਡ ਸਾਇੰਸ ਵਿਖੇ ਕਮਿਊਨਿਟੀ ਰੇਡੀਓ ਸਟੇਸ਼ਨ ਦਾ ਉਦਘਾਟਨ ਕਰਨਗੇ।

 ***

 


(रिलीज़ आईडी: 1750057) आगंतुक पटल : 212
इस विज्ञप्ति को इन भाषाओं में पढ़ें: English , Urdu , Marathi , हिन्दी , Bengali , Tamil , Telugu , Kannada