ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਕੋਵਿਡ 19 ਟੀਕਾਕਰਣ ਦੀ ਪ੍ਰਗਤੀ ਦਾ ਜਾਇਜ਼ਾ ਲਿਆ


ਕੇਂਦਰ ਸਕੂਲ ਅਧਿਆਪਕਾਂ ਦੇ ਟੀਕਾਕਰਣ ਲਈ ਅਗਸਤ ਦੇ ਆਖ਼ਰੀ ਹਫ਼ਤੇ ਵਿੱਚ 2 ਕਰੋੜ ਵੱਧ ਟੀਕਾ ਖੁਰਾਕਾਂ ਮੁਹੱਈਆ ਕਰੇਗਾ

ਕੋਵਿਡ 19 ਦਵਾਈਆਂ ਦਾ ਬੱਫਰ ਭੰਡਾਰ ਰੱਖਣ ਦੀ ਰਣਨੀਤੀ ਦਾ ਜਾਇਜ਼ਾ ਲਿਆ ਗਿਆ

Posted On: 25 AUG 2021 4:32PM by PIB Chandigarh

ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਕੇਂਦਰੀ ਫਾਰਮਾ ਸਕੱਤਰ ਐੱਮ ਐੱਸਐੱਸਅਪਰਣਾ ਦੀ ਹਾਜ਼ਰੀ ਵਿੱਚ ਸਾਰੇ ਸੂਬਿਆਂ  / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ  ਇਸ ਮੀਟਿੰਗ ਵਿੱਚ ਕੋਵਿਡ 19 ਟੀਕਾਕਰਣ ਦਾ ਜਾਇਜ਼ਾ ਲਿਆ ਗਿਆ ਅਤੇ ਸੂਬਿਆਂ ਨੂੰ ਦੂਜੀ ਖੁਰਾਕ ਦੀ ਕਵਰੇਜ ਵਧਾਉਣ ਦੇ ਨਾਲ ਸਕੂਲ ਅਧਿਆਪਕਾਂ ਅਤੇ ਸਟਾਫ (ਦੋਨੋਂ ਸਰਕਾਰੀ ਅਤੇ ਨਿਜੀਦੇ ਟੀਕਾਕਰਣ ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ ਗਈ  ਸੂਬਿਆਂ ਨੂੰ ਐਮਰਜੈਂਸੀ ਕੋਵਿਡ ਹੁੰਗਾਰਾ ਪੈਕੇਜ ( ਸੀ ਆਰ ਪੀਫੰਡਾਂ ਦੀ ਤੁਰੰਤ ਵਰਤੋਂ ਕਰਨ ਤੋਂ ਜਾਣੂ ਕਰਵਾਉਣ ਬਾਰੇ ਦੱਸਿਆ ਗਿਆ  ਸੂਬਿਆਂ ਨੂੰ ਕੋਵਿਡ ਉਚਿਤ ਵਿਹਾਰ ਅਤੇ ਹੋਰ ਸਾਵਧਾਨਿਕ ਉਪਾਵਾਂ ਬਾਰੇ ਆਉਂਦੇ ਤਿਉਹਾਰੀ ਮੌਸਮ ਤੋਂ ਪਹਿਲਾਂ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਦੀ ਵੀ ਸਲਾਹ ਦਿੱਤੀ ਗਈ 
ਕੇਂਦਰੀ ਸਿਹਤ ਸਕੱਤਰ ਨੇ ਟੀਕੇ ਦੀ ਦੂਜੀ ਖੁਰਾਕ ਦੀ ਕਵਰੇਜ ਵਧਾਉਣ ਲਈ ਇੱਕ ਨਿਸ਼ਚਿਤ ਜਿ਼ਲ੍ਹਾ ਪੱਧਰੀ ਯੋਜਨਾ ਬਣਾਉਣ ਤੇ ਜ਼ੋਰ ਦਿੱਤਾ  ਸੂਬਿਆਂ ਨੂੰ ਵਿਸ਼ੇਸ਼ ਦਿਨਾਂ / ਵਿਸ਼ੇਸ਼ ਟੀਕਾਕਰਣ ਥਾਵਾਂ (ਸੀ ਵੀ ਸੀਸ) / ਹਰੇਕ ਦਿਨ ਵਿਸ਼ੇਸ਼ ਸਮੇਂ ਅਤੇ ਟੀਕਿਆਂ ਦੀ ਕੇਵਲ ਦੂਜੀ ਡੋਜ਼ ਦੇ ਪ੍ਰਬੰਧਨ ਲਈ ਵੱਖਰੀ ਕਤਾਰ ਵਰਗੀਆਂ ਰਣਨੀਤਕ ਉਦੇਸ਼ਾਂ ਲਈ ਸਲਾਹ ਦਿੱਤੀ ਗਈ  ਉਹਨਾਂ ਨੂੰ ਲਾਭਪਾਤਰੀਆਂ ਵਿਚਾਲੇ ਆਈ  ਸੀ ਮੁਹਿੰਮਾਂ ਲਈ ਵਧੇਰੇ ਜਾਗਰੂਕਤਾ ਫੈਲਾਉਣ ਲਈ ਵੀ ਸਲਾਹ ਦਿੱਤੀ ਗਈ  ਸੂਬਿਆਂ ਨੂੰ ਜਿ਼ਲਿ੍ਆਂ ਦੀ ਸ਼ਨਾਖਤ ਕਰਨ ਦੀ ਵੀ ਬੇਨਤੀ ਕੀਤੀ ਗਈ , ਜਿਹਨਾਂ ਵਿੱਚ ਸੂਬੇ ਦੀ ਔਸਤਨ ਕਵਰੇਜ ਤੋਂ ਘੱਟ ਟੀਕਾ ਕਵਰੇਜ ਹੈ ਅਤੇ ਸਾਰੇ ਜਿ਼ਲਿ੍ਆਂ ਵਿੱਚ ਟੀਕਾਕਰਣ ਦੀ ਪ੍ਰਗਤੀ ਨੂੰ ਵਧਾਉਣ ਦੇ ਨਾਲ ਨਾਲ ਨਿਗਰਾਨੀ ਕਰਨ ਦੀ ਵੀ ਬੇਨਤੀ ਕੀਤੀ ਗਈ 
ਕੇਂਦਰੀ ਸਿਹਤ ਮੰਤਰੀ ਵੱਲੋਂ ਕੀਤੇ ਗਏ ਐਲਾਨ ਦੇ ਮੱਦੇਨਜ਼ਰ 2 ਕਰੋੜ ਤੋਂ ਵੱਧ ਟੀਕਾ ਖੁਰਾਕਾਂ ਸਕੂਲ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ ਨੂੰ ਤਰਜੀਹੀ ਅਧਾਰ ਤੇ ਟੀਕੇ ਲਗਾਉਣ ਲਈ ਸੂਬਿਆਂ ਨੂੰ 27 ਅਗਸਤ ਤੋਂ 31 ਅਗਸਤ 2021 ਤੱਕ ਭੇਜੀਆਂ ਜਾਣਗੀਆਂ  ਸੂਬੇ / ਕੇਂਦਰ ਸ਼ਾਸਤ ਪ੍ਰਦੇਸ਼ ਸੂਬਾ ਸਿੱਖਿਆ ਵਿਭਾਗਾਂ , ਕੇਂਦਰੀ ਵਿਦਿਆਲਾ ਸੰਗਠਨ , ਨਵੋਦਿਆ ਵਿਦਿਆਲਾ ਸੰਗਠਨ ਆਦਿ ਨਾਲ ਤਾਲਮੇਲ ਕਰਕੇ ਯੂ ਡੀ ਆਈ ਐੱਸ  (ਯੁਨੀਫਾਈਡ ਡਿਸਟਰਿਕਟ ਇਨਫੋਰਮੇਸ਼ਨ ਸਿਸਟਮ ਆਫ ਐਜੂਕੇਸ਼ਨਡਾਟਾ ਦੀ ਵਰਤੋਂ ਕਰ ਸਕਦੇ ਹਨ ਤਾਂ ਜੋ ਟੀਕਾਕਰਣ ਪ੍ਰੋਗਰਾਮ ਨੂੰ ਲੋੜੀਂਦਾ ਉਛਾਲ ਮੁਹੱਈਆ ਕੀਤਾ ਜਾ ਸਕੇ।
ਕੇਂਦਰੀ ਸਿੱਖਿਆ ਸਕੱਤਰ ਨੇ ਸੂਬਿਆਂ ਨੂੰ ਆਉਂਦੇ ਤਿਉਹਾਰ ਸੀਜ਼ਨ ਦੌਰਾਨ ਕੋਵਿਡ ਕੇਸਾਂ ਵਿੱਚ ਉਛਾਲ / ਵਾਧੇ ਸੰਬੰਧੀ ਸਾਵਧਾਨ ਵੀ ਕੀਤਾ ਅਤੇ ਉਹਨਾਂ ਨੂੰ ਇਸ ਤੇ ਕਾਬੂ ਪਾਉਣ ਲਈ ਸਾਰੇ ਸੰਭਵ ਜਨਤਕ ਸਿਹਤ ਉਪਾਅ ਕਰਨ ਦੀ ਸਲਾਹ ਵੀ ਦਿੱਤੀ  ਉਹਨਾਂ ਨੇ ਕੇਰਲ ਦੀ ਉਦਾਹਰਣ ਦਿੱਤੀ , ਜਿੱਥੇ ਓਨਮ ਤੋਂ ਇੱਕ ਹਫ਼ਤਾ ਬਾਅਦ ਕੇਸਾਂ ਵਿੱਚ ਉਛਾਲ ਨਜ਼ਰ ਆਇਆ ਹੈ 
ਕੇਂਦਰ ਸਰਕਾਰ ਵੱਲੋਂ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪਹਿਲਾਂ ਹੀ  ਸੀ ਆਰ ਪੀ — 2 ਪੈਕੇਜ ਫੰਡ ਦਾ 50% ਵੰਡਿਆ ਗਿਆ ਹੈ  ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ  ਸੀ ਆਰ ਪੀ — 2 ਪੈਕੇਜ ਦੀ ਸਮਾਂ ਸੀਮਾ ਤਹਿਤ ਦਵਾਈਆਂ ਬੈੱਡਸ , ਉਪਕਰਣ , ਮਸ਼ੀਨਰੀ ਖਰੀਦਣ ਲਈ ਤੁਰੰਤ ਸਪਲਾਈ ਆਡਰ ਦੇਣ ਅਤੇ ਖਰੀਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਵੀ ਸਲਾਹ ਦਿੱਤੀ ਗਈ  ਸੂਬਿਆਂ ਨੂੰ ਮਹੀਨਾਵਾਰ ਖਰਚਾ ਯੋਜਨਾ ਬਣਾਉਣ ਦੀ ਬੇਨਤੀ ਕੀਤੀ ਗਈ ਅਤੇ ਜ਼ਮੀਨੀ ਪੱਧਰ ਤੇ ਉਸ ਦੇ ਅਨੁਸਾਰ ਸਰੀਰਿਕ ਪ੍ਰਗਤੀ ਦੀ ਨਿਗਰਾਨੀ ਕਰਨ ਲਈ ਆਖਿਆ ਗਿਆ 
ਕੋਵਿਡ 19 ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੇ ਕਾਫ਼ੀ ਬੱਫਰ ਸਟਾਫ ਦੇ ਰੱਖਰਖਾਵ ਦੀ ਨੀਤੀ ਦਾ ਵੀ ਜਾਇਜ਼ਾ ਲਿਆ ਗਿਆ  ਸੂਬੇ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਲਾਜ਼ਮੀ 8 ਜ਼ਰੂਰੀ ਕੋਵਿਡ ਦਵਾਈਆਂ ਤੋਂ ਇਲਾਵਾ ਜੋ ਵੀ ਉਹ ਸਮਝਣ ਕੋਵਿਡ 19 ਦਵਾਈਆਂ ਦੇ ਬੱਫਰ ਸਟਾਕ ਦੇ ਰੱਖਰਖਾਵ ਅਤੇ ਖਰੀਦ ਕਰ ਸਕਦੇ ਹਨ 
ਕੇਂਦਰੀ ਸਕੱਤਰ (ਫਾਰਮਾਨੇ ਸੂਬਿਆਂ ਨੂੰ ਚਿਤਾਵਨੀ ਦਿੱਤੀ ਕਿ ਇਹਨਾਂ ਦਵਾਈਆਂ ਦੇ ਉਤਪਾਦਨ (ਜਦੋਂ ਬੈਚ ਦੀ ਜ਼ਰੂਰੀ ਗੁਣਵਤਾ ਟੈਸਟਿੰਗ ਕੀਤੀ ਜਾਂਦੀ ਹੈਤੋਂ 2 ਤੋਂ 4 ਹਫ਼ਤਿਆਂ ਬਾਅਦ ਹੀ ਵਰਤਣ ਲਈ ਸਪਲਾਈ ਕੀਤੀਆਂ ਜਾ ਸਕਦੀਆਂ ਹਨ  ਜਿਸ ਲਈ ਉਹਨਾਂ ਦੀ ਖਰੀਦ ਲਈ ਅਗਾਉਂ ਯੋਜਨਾ ਦੀ ਲੋੜ ਹੈ  ਸੂਬਿਆਂ ਨੂੰ ਜਲਦੀ ਸਟਾਕ ਕਰਨ ਲਈ ਉਤਸ਼ਾਹਿਤ ਕਰਦਿਆਂ ਜਦੋਂ ਕੇਸ ਘੱਟ ਹਨ ਅਤੇ ਇਸ ਲਈ ਮੰਗ ਵੀ ਘੱਟ ਹੈ  ਉਹਨਾਂ ਨੇ ਪੜਾਅਵਾਰ ਢੰਗ ਨਾਲ ਖਰੀਦ ਕਰਨ ਦੀ ਸਲਾਹ ਦਿੱਤੀ ਤਾਂ ਜੋ ਉਤਪਾਦਨ ਦੇ ਲੋਜੀਸਟਿਕਸ ਹਾਵੀ ਨਾ ਹੋਣ 
ਐੱਮ ਐੱਸ ਵੰਦਨਾ ਗੁਰਨਾਨੀ , ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ (ਐੱਨ ਐੱਚ ਐੱਮ) , ਡਾਕਟਰ ਮਨੋਹਰ ਅਗਨਾਨੀ , ਵਧੀਕ ਸਕੱਤਰ (ਸਿਹਤ) , ਸ਼੍ਰੀ ਵਿਕਾਸ਼ਸ਼ੀਲ , ਵਧੀਕ ਸਕੱਤਰ (ਸਿਹਤ) , ਸ਼੍ਰੀ ਵਿਸ਼ਾਲ ਚੌਹਾਨ , ਸੰਯੁਕਤ ਸਕੱਤਰ (ਸਿਹਤਤੋਂ ਇਲਾਵਾ ਪ੍ਰਿੰਸੀਪਲ ਸਕੱਤਰ (ਸਿਹਤ) , ਵਧੀਕ ਮੁੱਖ ਸਕੱਤਰ (ਸਿਹਤ) , ਮਿਸ਼ਨ ਡਾਇਰੈਕਟਰ (ਐੱਨ ਐੱਚ ਐੱਮਅਤੇ ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੂਬਾ ਨਿਗਰਾਨੀ ਅਧਿਕਾਰੀ ਵੀ ਇਸ ਮੀਟਿੰਗ ਵਿੱਚ ਹਾਜ਼ਰ ਸਨ 


 

*******************

ਐੱਮ ਵੀ
ਐੱਚ ਐੱਫ ਡਬਲਯੁ / ਵੀ ਸੀ ਸੂਬਿਆਂ ਨਾਲ ਟੀਕਾਕਰਣ ਜਾਇਜ਼ਾ ਅਤੇ  ਸੀ ਆਰ ਪੀ / 25 ਅਗਸਤ 2021 / 4



(Release ID: 1748965) Visitor Counter : 145