ਰੱਖਿਆ ਮੰਤਰਾਲਾ

ਮਿਸ਼ਨ ਸਾਗਰ - ਭਾਰਤੀ ਜਲ ਸੈਨਾ ਦਾ ਸਮੁਦਰੀ ਜਹਾਜ਼ ਐਰਾਵਤ ਮੈਡੀਕਲ ਸਪਲਾਈ ਡਿਲੀਵਰ ਕਰਨ ਲਈ ਲਈ ਇੰਡੋਨੇਸ਼ੀਆ ਦੇ ਜਕਾਰਤਾ ਪਹੁੰਚਿਆ

Posted On: 24 AUG 2021 11:51AM by PIB Chandigarh

ਭਾਰਤੀ ਜਲ ਸੈਨਾ ਦਾ ਲੈਂਡਿੰਗ ਸ਼ਿਪ ਟੈਂਕ (ਵਿਸ਼ਾਲ) ਆਈਐਨਐਸ ਐਰਾਵਤ ਇੰਡੋਨੇਸ਼ੀਆ ਸਰਕਾਰ ਵੱਲੋਂ ਪ੍ਰੋਜੈਕਟ ਕੀਤੀ ਗਈ ਜ਼ਰੂਰਤ ਦੇ ਅਧਾਰ ਤੇ, 10 ਤਰਲ ਮੈਡੀਕਲ ਆਕਸੀਜਨ (ਐਲਐਮਓ) ਕੰਟੇਨਰਾਂ ਦੀ ਸਪੁਰਦਗੀ ਲਈ ਇੰਡੋਨੇਸ਼ੀਆ ਦੇ ਜਕਾਰਤਾ ਦੀ ਤੰਜੰਗ ਪ੍ਰਿਓਕ ਬੰਦਰਗਾਹ 'ਤੇ 24 ਅਗਸਤ 2021 ਨੂੰ ਪਹੁੰਚਿਆ।

 

 

ਡਾਕਟਰੀ ਸਪਲਾਈਆਂ ਨੂੰ ਉਤਾਰਨ ਦਾ ਕੰਮ ਮੁਕੰਮਲ ਹੋਣ ਅਤੇਚੱਲ ਰਹੇ ਮਿਸ਼ਨ ਸਾਗਰ ਦੇ ਹਿੱਸੇ ਵਜੋਂਆਈਐਨਐਸ ਐਰਾਵਤ ਖੇਤਰ ਦੇ ਹੋਰ ਮਿੱਤਰ ਦੇਸ਼ਾਂ ਨੂੰ ਅੱਗੇ ਵੀ ਡਾਕਟਰੀ ਸਪਲਾਈ ਪਹੁੰਚਾਉਣਾ ਜਾਰੀ ਰੱਖੇਗਾ। 

 

ਆਈਐੱਨਐੱਸ ਐਰਾਵਤ ਨੂੰ ਪਾਣੀ ਅਤੇ ਜਮੀਨ ਤੇ ਕਾਰਜਾਂ ਨੂੰ ਚਲਾਉਣ ਦੇ ਮੁਢਲੇ  ਰੋਲ ਦੀ ਭੂਮਿਕਾ ਦੇ ਨਾਲ ਐਚਏਡੀਆਰ ਮਿਸ਼ਨਾਂ ਨੂੰ ਕਰਨ ਲਈ ਵੀ ਤਿਆਰ ਕੀਤਾ ਗਿਆ ਹੈ ਅਤੇ ਪਿਛਲੇ ਸਮੇਂ ਵਿੱਚ ਹਿੰਦ ਮਹਾਸਾਗਰ ਵਿੱਚ ਵੱਖ -ਵੱਖ ਰਾਹਤ ਯਤਨਾਂ ਦਾ ਹਿੱਸਾ ਰਿਹਾ ਹੈ। ਇਸ ਤੋਂ ਪਹਿਲਾਂ ਇਸੇ ਸਮੁਦਰੀ ਜਹਾਜ਼ ਨੇ 24 ਜੁਲਾਈ 2021 ਨੂੰ ਇੰਡੋਨੇਸ਼ੀਆ ਨੂੰ 05 ਤਰਲ ਮੈਡੀਕਲ ਆਕਸੀਜਨ (ਐਲਐਮਓ) ਕੰਟੇਨਰ (100 ਐਮਟੀ) ਅਤੇ 300 ਆਕਸੀਜਨ ਕੰਸੈਂਟਰੇਟਰ ਸੌਂਪੇ ਸਨ।

ਭਾਰਤ ਅਤੇ ਇੰਡੋਨੇਸ਼ੀਆ ਇੱਕ ਮਜ਼ਬੂਤ ਸੱਭਿਆਚਾਰਕ ਬੰਧਨ ਅਤੇ ਸਾਂਝੇਦਾਰੀ ਦਾ ਅਨੰਦ ਮਾਣਦੇ ਹਨਅਤੇ ਸਮੁਦਰੀ ਖੇਤਰ ਵਿੱਚ ਇੱਕ ਸੁਰੱਖਿਅਤ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਮਿਲ ਕੇ ਕੰਮ ਕਰ ਰਹੇ ਹਨ। ਦੋਵੇਂ ਜਲ ਸੈਨਾਵਾਂ ਨਿਯਮਤ ਤੌਰ 'ਤੇ ਦੁਵੱਲੇ ਅਭਿਆਸਾਂ ਅਤੇ ਤਾਲਮੇਲ ਵਾਲੀ ਗਸ਼ਤ ਦੇ ਰੂਪ ਵਿੱਚ ਸਾਂਝੇ ਜਲ ਸੈਨਾ ਅਭਿਆਸ ਵੀ ਕਰਦੀਆਂ ਹਨ। 

 -----------------------

ਏਬੀਬੀਬੀ/ਵੀਐਮ/ਜੇਐਸਐਨ



(Release ID: 1748598) Visitor Counter : 197