ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸ਼੍ਰੀ ਕਲਿਆਣ ਸਿੰਘ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ

Posted On: 21 AUG 2021 10:25PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀਰਾਜਪਾਲ ਅਤੇ ਸੀਨੀਅਰ ਲੀਡਰਸ਼੍ਰੀ ਕਲਿਆਣ ਸਿੰਘ ਜੀ ਦੇ ਅਕਾਲ ਚਲਾਣੇ ਤੇ ਗਹਿਰਾ ਦੁਖ ਪ੍ਰਗਟਾਇਆ ਹੈ।


ਟਵੀਟਾਂ ਦੀ ਇੱਕ ਲੜੀ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

 

"ਇਸ ਦੁਖ ਨੂੰ ਵਿਅਕਤ ਕਰਨ ਦੇ ਲਈ ਮੇਰੇ ਪਾਸ ਸ਼ਬਦ ਨਹੀਂ ਹਨ। ਕਲਿਆਣ ਸਿੰਘ ਜੀ... ਰਾਜਨੇਤਾਸੀਨੀਅਰ ਪ੍ਰਸ਼ਾਸਕਜ਼ਮੀਨੀ ਨੇਤਾ ਅਤੇ ਬਹੁਤ ਚੰਗੇ ਇਨਸਾਨ ਸਨ। ਉਹ ਆਪਣੇ ਪਿੱਛੇ ਉੱਤਰ ਪ੍ਰਦੇਸ਼ ਦੇ ਵਿਕਾਸ ਦੇ ਲਈ ਇੱਕ ਅਮਿਟ ਯੋਗਦਾਨ ਛੱਡ ਗਏ ਹਨ। ਉਨ੍ਹਾਂ ਦੇ ਬੇਟੇ ਸ਼੍ਰੀ ਰਾਜਵੀਰ ਸਿੰਘ ਨਾਲ ਗੱਲ ਕੀਤੀ ਅਤੇ ਸੰਵੇਦਨਾ ਪ੍ਰਗਟਾਈ। ਓਮ ਸ਼ਾਂਤੀ।

 

ਭਾਰਤ ਦੀ ਸੱਭਿਆਚਾਰਕ ਉੱਨਤੀ ਵਿੱਚ ਕਲਿਆਣ ਸਿੰਘ ਜੀ ਦੇ ਯੋਗਦਾਨ ਦੇ ਲਈ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਉਨ੍ਹਾਂ ਦੀਆਂ ਆਭਾਰੀ ਰਹਿਣਗੀਆਂ। ਭਾਰਤੀ ਕਦਰਾਂ-ਕੀਮਤਾਂ ਵਿੱਚ ਉਨ੍ਹਾਂ ਦੀ ਗਹਿਰੀ ਆਸਥਾ ਸੀ ਅਤੇ ਉਹ ਸਾਡੀਆਂ ਸਦੀਆਂ ਪੁਰਾਣੀਆਂ ਪਰੰਪਰਾਵਾਂ 'ਤੇ ਮਾਣ ਕਰਦੇ ਸਨ।

 

ਕਲਿਆਣ ਸਿੰਘ ਜੀ ਨੇ ਸਮਾਜ ਦੇ ਵੰਚਿਤ ਵਰਗ ਦੇ ਕਰੋੜਾਂ ਲੋਕਾਂ ਨੂੰ ਆਵਾਜ਼ ਦਿੱਤੀ। ਉਨ੍ਹਾਂ ਨੇ ਕਿਸਾਨਾਂਨੌਜਵਾਨਾਂ ਅਤੇ ਮਹਿਲਾਵਾਂ ਦੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਕਈ ਪ੍ਰਯਤਨ ਕੀਤੇ।"

 

 

 

 

 


****


ਡੀਐੱਸ/ਐੱਸਐੱਚ


(Release ID: 1748035) Visitor Counter : 139