ਪ੍ਰਧਾਨ ਮੰਤਰੀ ਦਫਤਰ
ਗੁਜਰਾਤ ਦੇ ਸੋਮਨਾਥ ’ਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ–ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
प्रविष्टि तिथि:
20 AUG 2021 2:38PM by PIB Chandigarh
ਜੈ ਸੋਮਨਾਥ! ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜ ਰਹੇ ਸਾਡੇ ਸਭ ਦੇ ਸਤਿਕਾਰਯੋਗ ਲਾਲਕ੍ਰਿਸ਼ਣ ਆਡਵਾਣੀ ਜੀ, ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ, ਸ਼੍ਰੀਪਦ ਨਾਈਕ ਜੀ, ਅਜੈ ਭੱਟ ਜੀ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਜੀ, ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਭਾਈ, ਗੁਜਰਾਤ ਸਰਕਾਰ ਵਿੱਚ ਟੂਰਿਜ਼ਮ ਮੰਤਰੀ ਜਵਾਹਰ ਜੀ, ਵਾਸਨ ਭਾਈ, ਲੋਕ ਸਭਾ ਦੇ ਮੇਰੇ ਸਾਥੀ ਰਾਜੇਸ਼ਭਾਈ ਭਾਈ, ਸੋਮਨਾਥ ਮੰਦਿਰ ਟ੍ਰਸਟ ਦੇ ਟ੍ਰਸਟੀ ਸ਼੍ਰੀ ਪ੍ਰਵੀਣ ਲਾਹਿਰੀ ਜੀ, ਸਾਰੇ ਸ਼ਰਧਾਲੂ, ਦੇਵੀਓ ਅਤੇ ਸੱਜਣੋਂ!
ਮੈਂ ਇਸ ਪਵਿੱਤਰ ਅਵਸਰ ‘ਤੇ ਵੀਡੀਓ ਕਾਨਫਰੰਸ ਦੇ ਜ਼ਰੀਏ ਜੁੜ ਰਿਹਾ ਹਾਂ, ਲੇਕਿਨ ਮਨ ਤੋਂ ਮੈਂ ਖ਼ੁਦ ਨੂੰ ਭਗਵਾਨ ਸ਼੍ਰੀ ਸੋਮਨਾਥ ਦੇ ਚਰਣਾਂ ਵਿੱਚ ਹੀ ਅਨੁਭਵ ਕਰ ਰਿਹਾ ਹਾਂ। ਮੇਰਾ ਸੁਭਾਗ ਹੈ ਕਿ ਸੋਮਨਾਥ ਮੰਦਿਰ ਟ੍ਰਸਟ ਦੇ ਚੇਅਰਮੈਨ ਦੇ ਰੂਪ ਵਿੱਚ ਮੈਨੂੰ ਇਸ ਪਵਿੱਤਰ ਸਥਾਨ ਦੀ ਸੇਵਾ ਦਾ ਅਵਸਰ ਮਿਲਦਾ ਰਿਹਾ ਹੈ। ਅੱਜ ਇੱਕ ਵਾਰ ਫਿਰ, ਅਸੀਂ ਸਭ ਇਸ ਪਵਿੱਤਰ ਤੀਰਥ ਦੇ ਕਾਇਆਕਲਪ ਦੇ ਸਾਖੀ ਬਣ ਰਹੇ ਹਾਂ। ਅੱਜ ਮੈਨੂੰ ਸਮੁਦਰ ਦਰਸ਼ਨ ਪਥ, ਸੋਮਨਾਥ ਪ੍ਰਦਰਸ਼ਨ ਗੈਲਰੀ ਅਤੇ ਨਵੀਨੀਕਰਣ ਦੇ ਬਾਅਦ ਨਵੇਂ ਰੂਪ ਵਿੱਚ ਜੂਨਾ ਸੋਮਨਾਥ ਮੰਦਿਰ ਦੇ ਲੋਕਅਰਪਣ ਦਾ ਸੁਭਾਗ ਮਿਲਿਆ ਹੈ। ਨਾਲ ਹੀ ਅੱਜ ਪਾਰਵਤੀ ਮਾਤਾ ਮੰਦਿਰ ਦਾ ਨੀਂਹ ਪੱਥਰ ਵੀ ਰੱਖਿਆ ਹੈ। ਇਤਨਾ ਪੁਨੀਤ ਸੰਯੋਗ, ਅਤੇ ਨਾਲ ਵਿੱਚ ਸਾਵਣ ਦਾ ਪਵਿੱਤਰ ਮਹੀਨਾ, ਮੈਂ ਮੰਨਦਾ ਹਾਂ, ਇਹ ਸਾਡੇ ਸਭ ਦੇ ਲਈ ਭਗਵਾਨ ਸੋਮਨਾਥ ਜੀ ਦੇ ਅਸ਼ੀਰਵਾਦ ਦੀ ਹੀ ਸਿੱਧੀ ਹੈ। ਮੈਂ ਇਸ ਅਵਸਰ ‘ਤੇ ਆਪ ਸਭ ਨੂੰ, ਟ੍ਰਸਟ ਦੇ ਸਾਰੇ ਮੈਂਬਰਾਂ ਨੂੰ ਅਤੇ ਦੇਸ਼ ਵਿਦੇਸ਼ ਵਿੱਚ ਭਗਵਾਨ ਸੋਮਨਾਥ ਜੀ ਦੇ ਕਰੋੜਾਂ ਭਗਤਾਂ ਨੂੰ ਵਧਾਈ ਦਿੰਦਾ ਹਾਂ। ਵਿਸ਼ੇਸ਼ ਰੂਪ ਤੋਂ, ਅੱਜ ਮੈਂ ਲੌਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਜੀ ਦੇ ਚਰਣਾਂ ਵਿੱਚ ਵੀ ਨਮਨ ਕਰਦਾ ਹਾਂ ਜਿਨ੍ਹਾਂ ਨੇ ਭਾਰਤ ਦੇ ਪ੍ਰਾਚੀਨ ਗੌਰਵ ਨੂੰ ਪੁਨਰਜੀਵਿਤ ਕਰਨ ਦੀ ਇੱਛਾ ਸ਼ਕਤੀ ਦਿਖਾਈ। ਸਰਦਾਰ ਸਾਹਬ, ਸੋਮਨਾਥ ਮੰਦਿਰ ਨੂੰ ਸੁਤੰਤਰ ਭਾਰਤ ਦੀ ਸੁਤੰਤਰ ਭਾਵਨਾ ਨਾਲ ਜੁੜਿਆ ਹੋਇਆ ਮੰਨਦੇ ਸਨ। ਇਹ ਸਾਡਾ ਸੁਭਾਗ ਹੈ ਕਿ ਅੱਜ ਆਜ਼ਾਦੀ ਦੇ 75ਵੇਂ ਸਾਲ ਵਿੱਚ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਅਸੀਂ ਸਰਦਾਰ ਸਾਹਬ ਦੇ ਪ੍ਰਯਤਨਾਂ ਨੂੰ ਅੱਗੇ ਵਧਾ ਰਹੇ ਹਾਂ, ਸੋਮਨਾਥ ਮੰਦਿਰ ਨੂੰ ਨਵੀਂ ਸ਼ਾਨ ਦੇ ਰਹੇ ਹਾਂ। ਅੱਜ ਮੈਂ, ਲੋਕ ਮਾਤਾ ਅਹਿਲਿਆ ਬਾਈ ਹੋਲਕਰ ਨੂੰ ਵੀ ਪ੍ਰਣਾਮ ਕਰਦਾ ਹਾਂ ਜਿਨ੍ਹਾਂ ਨੇ ਵਿਸ਼ਨਾਥ ਤੋਂ ਲੈ ਕੇ ਸੋਮਨਾਥ ਤੱਕ, ਕਿਤਨੇ ਹੀ ਮੰਦਿਰਾਂ ਦਾ ਨਵੀਨੀਕਰਣ ਕਰਵਾਇਆ। ਪ੍ਰਾਚੀਨਤਾ ਅਤੇ ਆਧੁਨਿਕਤਾ ਦਾ ਜੋ ਸੰਗਮ ਉਨ੍ਹਾਂ ਦੇ ਜੀਵਨ ਵਿੱਚ ਸੀ, ਅੱਜ ਦੇਸ਼ ਉਸ ਨੂੰ ਆਪਣਾ ਆਦਰਸ਼ ਮੰਨ ਕੇ ਅੱਗੇ ਵਧ ਰਿਹਾ ਹੈ।
ਸਾਥੀਓ,
Statue of unity ਤੋਂ ਲੈ ਕੇ ਕੱਛ ਦੇ ਕਾਇਆਕਲਪ ਤੱਕ, ਟੂਰਿਜ਼ਮ ਨਾਲ ਜਦੋਂ ਆਧੁਨਿਕਤਾ ਜੁੜਦੀ ਹੈ ਤਾਂ ਕੈਸੇ ਪਰਿਣਾਮ ਆਉਂਦੇ ਹਨ, ਗੁਜਰਾਤ ਨੇ ਇਸ ਨੂੰ ਕਰੀਬ ਤੋਂ ਦੇਖਿਆ ਹੈ। ਇਹ ਹਰ ਕਾਲਖੰਡ ਦੀ ਮੰਗ ਰਹੀ ਹੈ ਕਿ ਅਸੀਂ ਧਾਰਮਿਕ ਟੂਰਿਜ਼ਮ ਦੀ ਦਿਸ਼ਾ ਵਿੱਚ ਵੀ ਨਵੀਆਂ ਸੰਭਾਵਨਾਵਾਂ ਨੂੰ ਤਲਾਸ਼ੀਏ, ਲੋਕਲ ਅਰਥਵਿਵਸਥਾ ਨਾਲ ਤੀਰਥ ਯਾਤਰਾਵਾਂ ਦਾ ਜੋ ਰਿਸ਼ਤਾ ਰਿਹਾ ਹੈ, ਉਸ ਨੂੰ ਹੋਰ ਮਜ਼ਬੂਤ ਕਰੀਏ। ਜੈਸੇ ਕਿ, ਸੋਮਨਾਥ ਮੰਦਿਰ ਵਿੱਚ ਹੁਣ ਤੱਕ ਪੂਰੇ ਦੇਸ਼ ਅਤੇ ਦੁਨੀਆ ਤੋਂ ਸ਼ਰਧਾਲੂ ਦਰਸ਼ਨ ਕਰਨ ਆਉਂਦੇ ਸਨ। ਲੇਕਿਨ ਹੁਣ ਇੱਥੇ ਸਮੁਦਰ ਦਰਸ਼ਨ ਪਥ, ਪ੍ਰਦਰਸ਼ਨੀ, pilgrim plaza ਅਤੇ shopping complex ਵੀ ਟੂਰਿਸਟਾਂ ਨੂੰ ਆਕਰਸ਼ਿਤ ਕਰਨਗੇ। ਹੁਣ ਇੱਥੇ ਆਉਣ ਵਾਲੇ ਸ਼ਰਧਾਲੂ ਜੂਨਾ ਸੋਮਨਾਥ ਮੰਦਿਰ ਦੇ ਵੀ ਆਕਰਸ਼ਕ ਸਰੂਪ ਦਾ ਦਰਸ਼ਨ ਕਰਨਗੇ, ਨਵੇਂ ਪਾਰਵਤੀ ਮੰਦਿਰ ਦਾ ਦਰਸ਼ਨ ਕਰਨਗੇ। ਇਸ ਨਾਲ, ਇੱਥੇ ਨਵੇਂ ਅਵਸਰਾਂ ਅਤੇ ਨਵੇਂ ਰੋਜ਼ਗਾਰ ਦੀ ਵੀ ਸਿਰਜਣਾ ਹੋਵੇਗੀ ਅਤੇ ਸਥਾਨ ਦੀ ਦਿਵਯਤਾ ਵੀ ਵਧੇਗੀ। ਇਹੀ ਨਹੀਂ, ਪ੍ਰੋਮਨੇਡ ਜਿਹੇ ਨਿਰਮਾਣ ਨਾਲ ਸਮੁੰਦਰ ਦੇ ਕਿਨਾਰੇ ਖੜ੍ਹੇ ਸਾਡੇ ਮੰਦਿਰ ਦੀ ਸੁਰੱਖਿਆ ਵੀ ਵਧੇਗੀ। ਅੱਜ ਇੱਥੇ ਸੋਮਨਾਥ exhibition gallery ਦਾ ਲੋਕਅਰਪਣ ਵੀ ਹੋਇਆ ਹੈ। ਇਸ ਨਾਲ ਸਾਡੇ ਨੌਜਵਾਨਾਂ ਨੂੰ, ਆਉਣ ਵਾਲੀ ਪੀੜ੍ਹੀ ਨੂੰ ਉਸ ਇਤਿਹਾਸ ਨਾਲ ਜੁੜਨ ਦਾ, ਸਾਡੀ ਆਸਥਾ ਨੂੰ ਉਸ ਦੇ ਪ੍ਰਾਚੀਨ ਸਰੂਪ ਵਿੱਚ ਦੇਖਣ ਦਾ, ਉਸ ਨੂੰ ਸਮਝਣ ਦਾ ਇੱਕ ਅਵਸਰ ਵੀ ਮਿਲੇਗਾ।
ਸਾਥੀਓ,
ਸੋਮਨਾਥ ਤਾਂ ਸਦੀਆਂ ਤੋਂ ਸਦਾਸ਼ਿਵ ਦੀ ਭੂਮੀ ਰਹੀ ਹੈ। ਅਤੇ, ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ-
“ਸ਼ੰ ਕਰੋਤਿ ਸ: ਸ਼ੰਕਰ:”।
( "शं करोति सः शंकरः"।)
ਅਰਥਾਤ, ਜੋ ਕਲਿਆਣ ਨੂੰ, ਜੋ ਸਿੱਧੀ ਨੂੰ ਪ੍ਰਦਾਨ ਕਰੇ ਉਹ ਸ਼ਿਵ ਹੈ। ਇਹ ਸ਼ਿਵ ਹੀ ਹਨ, ਜੋ ਵਿਨਾਸ਼ ਵਿੱਚ ਵੀ ਵਿਕਾਸ ਦਾ ਬੀਜ ਅੰਕੁਰਿਤ ਕਰਦੇ ਹਨ, ਸੰਹਾਰ ਵਿੱਚ ਵੀ ਸਿਰਜਣਾ ਨੂੰ ਜਨਮ ਦਿੰਦੇ ਹਨ। ਇਸ ਲਈ, ਸ਼ਿਵ ਅਵਿਨਾਸ਼ੀ ਹਨ, ਅਵਿਅਕਤ ਹਨ, ਅਤੇ ਸ਼ਿਵ ਅਨਾਦਿ ਹਨ ਅਤੇ ਇਸੇ ਲਈ ਤਾਂ ਸ਼ਿਵ ਨੂੰ ਅਨਾਦਿ ਯੋਗੀ ਕਿਹਾ ਗਿਆ ਹੈ। ਇਸੇ ਲਈ, ਸ਼ਿਵ ਵਿੱਚ ਸਾਡੀ ਆਸਥਾ ਸਾਨੂੰ ਸਮੇਂ ਦੀਆਂ ਸੀਮਾਵਾਂ ਤੋਂ ਪਰੇ ਸਾਡੇ ਅਸਤਿਤਵ ਦਾ ਬੋਧ ਕਰਵਾਉਂਦੀ ਹੈ, ਸਾਨੂੰ ਸਮੇਂ ਦੀਆਂ ਚੁਣੌਤੀਆਂ ਨਾਲ ਜੂਝਣ ਦੀ ਸ਼ਕਤੀ ਦਿੰਦੀ ਹੈ। ਅਤੇ, ਸੋਮਨਾਥ ਦਾ ਇਹ ਮੰਦਿਰ ਸਾਡੇ ਇਸ ਆਤਮਵਿਸ਼ਵਾਸ ਦਾ ਇੱਕ ਪ੍ਰੇਰਣਾ ਸਥਲ ਹੈ।
ਸਾਥੀਓ,
ਅੱਜ ਦੁਨੀਆ ਵਿੱਚ ਕੋਈ ਵੀ ਵਿਅਕਤੀ ਇਸ ਸ਼ਾਨਦਾਰ ਸੰਰਚਨਾ ਨੂੰ ਦੇਖਦਾ ਹੈ ਤਾਂ ਉਸ ਨੂੰ ਕੇਵਲ ਇੱਕ ਮੰਦਿਰ ਹੀ ਨਹੀਂ ਦਿਖਾਈ ਦਿੰਦਾ, ਉਸ ਨੂੰ ਇੱਕ ਐਸਾ ਅਸਤਿਤਵ ਦਿਖਾਈ ਦਿੰਦਾ ਹੈ ਜੋ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਪ੍ਰੇਰਣਾ ਦਿੰਦਾ ਰਿਹਾ ਹੈ, ਜੋ ਮਾਨਵਤਾ ਦੀਆਂ ਕਦਰਾਂ-ਕੀਮਤਾਂ ਦਾ ਐਲਾਨ ਕਰ ਰਿਹਾ ਹੈ। ਇੱਕ ਐਸਾ ਸਥਲ ਜਿਸ ਨੂੰ ਹਜ਼ਾਰਾਂ ਸਾਲ ਪਹਿਲਾਂ ਸਾਡੇ ਰਿਸ਼ੀਆਂ ਨੇ ਪ੍ਰਭਾਸ ਖੇਤਰ, ਯਾਨੀ ਪ੍ਰਕਾਸ਼ ਦਾ, ਗਿਆਨ ਦਾ ਖੇਤਰ ਦੱਸਿਆ ਸੀ, ਅਤੇ ਜੋ ਅੱਜ ਵੀ ਪੂਰੇ ਵਿਸ਼ਵ ਦੇ ਸਾਹਮਣੇ ਇਹ ਸੱਦਾ ਦੇ ਰਿਹਾ ਹੈ ਕਿ- ਸੱਚ ਨੂੰ ਝੂਠ ਨਾਲ ਹਰਾਇਆ ਨਹੀਂ ਜਾ ਸਕਦਾ। ਆਸਥਾ ਨੂੰ ਆਤੰਕ ਨਾਲ ਕੁਚਲਿਆ ਨਹੀਂ ਜਾ ਸਕਦਾ। ਇਸ ਮੰਦਿਰ ਨੂੰ ਸੈਂਕੜੇ ਸਾਲਾਂ ਦੇ ਇਤਿਹਾਸ ਵਿੱਚ ਕਿਤਨੀ ਹੀ ਵਾਰ ਤੋੜਿਆ ਗਿਆ, ਇੱਥੋਂ ਦੀਆਂ ਮੂਰਤੀਆਂ ਨੂੰ ਖੰਡਿਤ ਕੀਤਾ ਗਿਆ, ਇਸ ਦਾ ਅਸਤਿਤਵ ਮਿਟਾਉਣ ਦੀ ਹਰ ਕੋਸ਼ਿਸ਼ ਕੀਤੀ ਗਈ। ਲੇਕਿਨ ਇਸ ਨੂੰ ਜਿਤਨੀ ਵੀ ਵਾਰ ਗਿਰਾਇਆ ਗਿਆ, ਉਹ ਉਤਨੀ ਹੀ ਵਾਰ ਉਠ ਖੜ੍ਹਾ ਹੋਇਆ। ਇਸੇ ਲਈ, ਭਗਵਾਨ ਸੋਮਨਾਥ ਮੰਦਿਰ ਅੱਜ ਭਾਰਤ ਹੀ ਨਹੀਂ, ਪੂਰੇ ਵਿਸ਼ਵ ਦੇ ਲਈ ਇੱਕ ਵਿਸ਼ਵਾਸ ਹੈ ਅਤੇ ਇੱਕ ਭਰੋਸਾ ਵੀ ਹੈ। ਜੋ ਤੋੜਨ ਵਾਲੀ ਸ਼ਕਤੀਆਂ ਹਨ, ਜੋ ਆਤੰਕ ਦੇ ਬਲਬੂਤੇ ਸਾਮਰਾਜ ਖੜ੍ਹਾ ਕਰਨ ਵਾਲੀ ਸੋਚ ਹੈ, ਉਹ ਕਿਸੇ ਕਾਲਖੰਡ ਵਿੱਚ ਕੁਝ ਸਮੇਂ ਦੇ ਲਈ ਭਲੇ ਹਾਵੀ ਹੋ ਜਾਵੇ ਲੇਕਿਨ, ਉਸ ਦਾ ਅਸਤਿਤਵ ਕਦੇ ਸਥਾਈ ਨਹੀਂ ਹੁੰਦਾ, ਉਹ ਜ਼ਿਆਦਾ ਦਿਨਾਂ ਤੱਕ ਮਾਨਵਤਾ ਨੂੰ ਦਬਾ ਕੇ ਨਹੀਂ ਰੱਖ ਸਕਦੀ। ਇਹ ਗੱਲ ਜਿਤਨੀ ਤਦ ਸਹੀ ਸੀ ਜਦ ਕੁਝ ਜ਼ਾਲਮ ਸੋਮਨਾਥ ਨੂੰ ਗਿਰਾ ਰਹੇ ਸਨ, ਉਤਨੀ ਹੀ ਸਹੀ ਅੱਜ ਵੀ ਹੈ, ਜਦੋਂ ਵਿਸ਼ਵ ਐਸੀ ਵਿਚਾਰਧਾਰਾਵਾਂ ਤੋਂ ਖੌਫ਼ਜ਼ਦਾ ਹੈ।
ਸਾਥੀਓ,
ਅਸੀਂ ਸਾਰੇ ਜਾਣਦੇ ਹਾਂ, ਸੋਮਨਾਥ ਮੰਦਿਰ ਦੇ ਪੁਨਰਨਿਰਮਾਣ ਤੋਂ ਲੈ ਕੇ ਸ਼ਾਨਦਾਰ ਵਿਕਾਸ ਦੀ ਇਹ ਯਾਤਰਾ ਕੇਵਲ ਕੁਝ ਸਾਲਾਂ ਜਾਂ ਕੁਝ ਦਹਾਕਿਆਂ ਦਾ ਪਰਿਣਾਮ ਨਹੀਂ ਹੈ। ਇਹ ਸਦੀਆਂ ਦੀ ਦ੍ਰਿੜ੍ਹ ਇੱਛਾ ਸ਼ਕਤੀ ਅਤੇ ਵਿਚਾਰਕ ਨਿਰੰਤਰਤਾ ਦਾ ਪਰਿਣਾਮ ਹੈ। ਰਾਜੇਂਦਰ ਪ੍ਰਸਾਦ ਜੀ, ਸਰਦਾਰ ਵੱਲਭ ਭਾਈ ਪਟੇਲ ਅਤੇ ਕੇ ਐੱਮ ਮੁਨਸ਼ੀ ਜਿਹੇ ਮਹਾਨੁਭਾਵਾਂ ਨੇ ਇਸ ਅਭਿਯਾਨ ਦੇ ਲਈ ਆਜ਼ਾਦੀ ਦੇ ਬਾਅਦ ਵੀ ਕਠਿਨਾਈਆਂ ਦਾ ਸਾਹਮਣਾ ਕੀਤਾ। ਲੇਕਿਨ ਆਖਰਕਾਰ 1950 ਵਿੱਚ ਸੋਮਨਾਥ ਮੰਦਿਰ ਆਧੁਨਿਕ ਭਾਰਤ ਦੇ ਦਿਵਯ ਥੰਮ੍ਹ ਦੇ ਰੂਪ ਵਿੱਚ ਸਥਾਪਿਤ ਹੋ ਗਿਆ। ਕਠਿਨਾਈਆਂ ਦੇ ਦੋਸਤਾਨਾ ਸਮਾਧਾਨ ਦੀ ਪ੍ਰਤੀਬਧਤਾ ਦੇ ਨਾਲ ਅੱਜ ਦੇਸ਼ ਹੋਰ ਅੱਗੇ ਵਧ ਰਿਹਾ ਹੈ। ਅੱਜ ਰਾਮ ਮੰਦਿਰ ਦੇ ਰੂਪ ਵਿੱਚ ਨਵੇਂ ਭਾਰਤ ਦੇ ਗੌਰਵ ਦਾ ਇੱਕ ਪ੍ਰਕਾਸ਼ਿਤ ਥੰਮ੍ਹ ਵੀ ਖੜ੍ਹਾ ਹੋ ਰਿਹਾ ਹੈ।
ਸਾਥੀਓ,
ਸਾਡੀ ਸੋਚ ਹੋਣੀ ਚਾਹੀਦੀ ਹੈ ਇਤਿਹਾਸ ਤੋਂ ਸਿੱਖ ਕੇ ਵਰਤਮਾਨ ਨੂੰ ਸੁਧਾਰਨ ਦੀ, ਇੱਕ ਨਵਾਂ ਭਵਿੱਖ ਬਣਾਉਣ ਦੀ। ਇਸੇ ਲਈ, ਜਦ ਮੈਂ ‘ਭਾਰਤ ਜੋੜੋ ਅੰਦੋਲਨ’ ਦੀ ਗੱਲ ਕਰਦਾ ਹਾਂ ਤਾਂ ਉਸ ਦਾ ਭਾਵ ਕੇਵਲ ਭੂਗੋਲਿਕ ਜਾਂ ਵਿਚਾਰਕ ਜੁੜਾਅ ਤੱਕ ਸੀਮਤ ਨਹੀਂ ਹੈ। ਇਹ ਭਵਿੱਖ ਦੇ ਭਾਰਤ ਦੇ ਨਿਰਮਾਣ ਦੇ ਲਈ ਸਾਨੂੰ ਸਾਡੇ ਅਤੀਤ ਨਾਲ ਜੋੜਨ ਦਾ ਵੀ ਸੰਕਲਪ ਹੈ। ਇਸੇ ਆਤਮਵਿਸ਼ਵਾਸ ‘ਤੇ ਅਸੀਂ ਅਤੀਤ ਦੇ ਖੰਡਰਾਂ ‘ਤੇ ਆਧੁਨਿਕ ਗੌਰਵ ਦਾ ਨਿਰਮਾਣ ਕੀਤਾ ਹੈ, ਅਤੀਤ ਦੀਆਂ ਪ੍ਰੇਰਣਾਵਾਂ ਨੂੰ ਸੰਜੋਇਆ ਹੈ। ਜਦੋਂ ਰਾਜੇਂਦਰ ਪ੍ਰਸਾਦ ਜੀ ਸੋਮਨਾਥ ਆਏ ਸਨ, ਤਾਂ ਉਨ੍ਹਾਂ ਨੇ ਕਿਹਾ ਸੀ, ਉਹ ਸਾਨੂੰ ਹਮੇਸ਼ਾ ਯਾਦ ਰੱਖਣਾ ਹੈ। ਉਨ੍ਹਾਂ ਨੇ ਕਿਹਾ ਸੀ- “ਸਦੀਆਂ ਪਹਿਲਾਂ, ਭਾਰਤ ਸੋਨੇ ਅਤੇ ਚਾਂਦੀ ਦਾ ਭੰਡਾਰ ਹੋਇਆ ਕਰਦਾ ਸੀ। ਦੁਨੀਆ ਦੇ ਸੋਨੇ ਦਾ ਬੜਾ ਹਿੱਸਾ ਤਦ ਭਾਰਤ ਦੇ ਮੰਦਿਰਾਂ ਵਿੱਚ ਹੀ ਹੁੰਦਾ ਸੀ। ਮੇਰੀ ਨਜ਼ਰ ਵਿੱਚ ਸੋਮਨਾਥ ਦਾ ਪੁਨਰਨਿਰਮਾਣ ਉਸ ਦਿਨ ਪੂਰਾ ਹੋਵੇਗਾ ਜਦ ਇਸ ਦੀ ਨੀਂਹ ‘ਤੇ ਵਿਸ਼ਾਲ ਮੰਦਿਰ ਦੇ ਨਾਲ ਹੀ ਸਮ੍ਰਿੱਧ ਅਤੇ ਸੰਪੰਨ ਭਾਰਤ ਦਾ ਸ਼ਾਨਦਾਰ ਭਵਨ ਵੀ ਤਿਆਰ ਹੋ ਚੁੱਕਿਆ ਹੋਵੇਗਾ! ਸਮ੍ਰਿੱਧ ਭਾਰਤ ਦਾ ਉਹ ਭਵਨ, ਜਿਸ ਦਾ ਪ੍ਰਤੀਕ ਸੋਮਨਾਥ ਮੰਦਿਰ ਹੋਵੇਗਾ” ਸਾਡੇ ਪ੍ਰਥਮ ਰਾਸ਼ਟਰਪਤੀ ਡਾ. ਰਾਜੇਂਦਰ ਜੀ ਦਾ ਇਹ ਸੁਪਨਾ, ਸਾਡੇ ਸਭ ਦੇ ਲਈ ਬਹੁਤ ਬੜੀ ਪ੍ਰੇਰਣਾ ਹੈ।
ਸਾਥੀਓ,
ਸਾਡੇ ਲਈ ਇਤਿਹਾਸ ਅਤੇ ਆਸਥਾ ਦਾ ਮੂਲਭਾਵ ਹੈ-
‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਅਤੇ ਸਬਕਾ ਪ੍ਰਯਾਸ’
ਸਾਡੇ ਇੱਥੇ ਜਿਨ੍ਹਾਂ ਦਵਾਦਸ਼ ਜਯੋਤਿਰਲਿੰਗਾਂ ਦੀ ਸਥਾਪਨਾ ਕੀਤੀ ਗਈ ਹੈ, ਉਨ੍ਹਾਂ ਦੀ ਸ਼ੁਰੂਆਤ ‘ਸੌਰਾਸ਼ਟ੍ਰੇ ਸੋਮਨਾਥਮ੍’ ਦੇ ਨਾਲ ਸੋਮਨਾਥ ਮੰਦਿਰ ਤੋਂ ਹੀ ਹੁੰਦੀ ਹੈ। ਪੱਛਮ ਵਿੱਚ ਸੋਮਨਾਥ ਅਤੇ ਨਾਗੇਸ਼ਵਰ ਤੋਂ ਲੈ ਕੇ ਪੂਰਬ ਵਿੱਚ ਬੈਦਯਨਾਥ ਤੱਕ, ਉੱਤਰ ਵਿੱਚ ਬਾਬਾ ਕੇਦਾਰਨਾਥ ਤੋਂ ਲੈ ਕੇ ਦੱਖਣ ਵਿੱਚ ਭਾਰਤ ਦੇ ਅੰਤਿਮ ਸਿਰੇ ‘ਤੇ ਬਿਰਾਜਮਾਨ ਸ਼੍ਰੀ ਰਾਮੇਸ਼ਵਰ ਤੱਕ, ਇਹ 12 ਜਯੋਤਿਰਲਿੰਗ ਪੂਰੇ ਭਾਰਤ ਨੂੰ ਆਪਸ ਵਿੱਚ ਪਿਰੋਣ ਦਾ ਕੰਮ ਕਰਦੇ ਹਨ। ਇਸੇ ਤਰ੍ਹਾਂ, ਸਾਡੇ ਚਾਰ ਧਾਮਾਂ ਦੀ ਵਿਵਸਥਾ, ਸਾਡੇ 56 ਸ਼ਕਤੀਪੀਠਾਂ ਦੀ ਸੰਕਲਪਨਾ, ਸਾਡੇ ਅਲੱਗ-ਅਲੱਗ ਕੋਨਿਆਂ ਤੋਂ ਅਲੱਗ-ਅਲੱਗ ਤੀਰਥਾਂ ਦੀ ਸਥਾਪਨਾ, ਸਾਡੀ ਆਸਥਾ ਦੀ ਇਹ ਰੂਪਰੇਖਾ ਵਾਸਤਵ ਵਿੱਚ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਦੀ ਹੀ ਅਭਿਵਿਅਕਤੀ ਹੈ। ਦੁਨੀਆ ਨੂੰ ਸਦੀਆਂ ਤੋਂ ਅਸਚਰਜ ਹੁੰਦਾ ਰਿਹਾ ਹੈ ਕਿ ਇਤਨੀਆਂ ਵਿਵਿਧਤਾਵਾਂ ਨਾਲ ਭਰਿਆ ਭਾਰਤ ਇੱਕ ਕਿਵੇਂ ਹੈ, ਅਸੀਂ ਇਕਜੁੱਟ ਕਿਵੇਂ ਹਾਂ? ਲੇਕਿਨ ਜਦੋਂ ਤੁਸੀਂ ਪੂਰਬ ਤੋਂ ਹਜ਼ਾਰਾਂ ਕਿਲੋਮੀਟਰ ਚਲ ਕੇ ਪੂਰਬ ਤੋਂ ਪੱਛਮ ਸੋਮਨਾਥ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਦੇਖਦੇ ਹੋ, ਜਾਂ ਦੱਖਣ ਭਾਰਤ ਦੇ ਹਜ਼ਾਰਾਂ ਹਜ਼ਾਰ ਭਗਤਾਂ ਨੂੰ ਕਾਸ਼ੀ ਦੀ ਮਿੱਟੀ ਨੂੰ ਮਸਤਕ ‘ਤੇ ਲਗਾਉਂਦੇ ਦੇਖਦੇ ਹੋ, ਤਾਂ ਤੁਹਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਭਾਰਤ ਦੀ ਤਾਕਤ ਕੀ ਹੈ। ਅਸੀਂ ਇੱਕ ਦੂਸਰੇ ਦੀ ਭਾਸ਼ਾ ਨਹੀਂ ਸਮਝ ਰਹੇ ਹੁੰਦੇ, ਵੇਸ਼ਭੂਸ਼ਾ ਵੀ ਅਲੱਗ ਹੁੰਦੀ ਹੈ, ਖਾਨ-ਪਾਨ ਦੀਆਂ ਆਦਤਾਂ ਵੀ ਅਲੱਗ ਹੁੰਦੀਆਂ ਹਨ, ਲੇਕਿਨ ਸਾਨੂੰ ਅਹਿਸਾਸ ਹੁੰਦਾ ਹੈ ਅਸੀਂ ਇੱਕ ਹਾਂ। ਸਾਡੀ ਇਸ ਅਧਿਆਤਮਿਕਤਾ ਨੇ ਸਦੀਆਂ ਤੋਂ ਭਾਰਤ ਨੂੰ ਏਕਤਾ ਦੇ ਸੂਤਰ ਵਿੱਚ ਪਿਰੋਣ ਵਿੱਚ, ਆਪਸੀ ਸੰਵਾਦ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅਤੇ ਸਾਡੀ ਸਭ ਦੀ ਜ਼ਿੰਮੇਵਾਰੀ ਹੈ, ਇਸ ਨੂੰ ਨਿਰੰਤਰ ਮਜ਼ਬੂਤ ਕਰਦੇ ਰਹਿਣਾ।
ਸਾਥੀਓ,
ਅੱਜ ਪੂਰੀ ਦੁਨੀਆ ਭਾਰਤ ਦੇ ਯੋਗ, ਦਰਸ਼ਨ, ਅਧਿਆਤਮ ਅਤੇ ਸੱਭਿਆਚਾਰ ਦੇ ਵੱਲ ਆਕਰਸ਼ਿਤ ਹੋ ਰਹੀ ਹੈ। ਸਾਡੀ ਨਵੀਂ ਪੀੜ੍ਹੀ ਵਿੱਚ ਵੀ ਹੁਣ ਆਪਣੀ ਜੜ੍ਹਾਂ ਤੋਂ ਜੁੜਨ ਦੀ ਨਵੀਂ ਜਾਗਰੂਕਤਾ ਆਈ ਹੈ। ਇਸੇ ਲਈ, ਸਾਡੇ tourism ਅਤੇ ਅਧਿਆਤਮਿਕ tourism ਦੇ ਖੇਤਰ ਵਿੱਚ ਅੱਜ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਭਾਵਨਾਵਾਂ ਹਨ। ਇਨ੍ਹਾਂ ਸੰਭਾਵਨਾਵਾਂ ਨੂੰ ਆਕਾਰ ਦੇਣ ਦੇ ਲਈ ਦੇਸ਼ ਅੱਜ ਆਧੁਨਿਕ ਇਨਫ੍ਰਾਸਟ੍ਰਕਚਰ ਬਣਾ ਰਿਹਾ ਹੈ, ਪ੍ਰਾਚੀਨ ਗੌਰਵ ਨੂੰ ਪੁਨਰਜੀਵਤ ਕਰ ਰਿਹਾ ਹੈ। ਰਾਮਾਇਣ ਸਰਕਿਟ ਦਾ ਉਦਾਹਰਣ ਸਾਡੇ ਸਾਹਮਣੇ ਹੈ, ਅੱਜ ਦੇਸ਼ ਦੁਨੀਆ ਦੇ ਕਿਤਨੇ ਹੀ ਰਾਮ ਭਗਤਾਂ ਨੂੰ ਰਾਮਾਇਣ ਸਰਕਿਟ ਦੇ ਜ਼ਰੀਏ ਭਗਵਾਨ ਰਾਮ ਦੇ ਜੀਵਨ ਨਾਲ ਜੁੜੇ ਨਵੇਂ ਨਵੇਂ ਸਥਾਨਾਂ ਦੀ ਜਾਣਕਾਰੀ ਮਿਲ ਰਹੀ ਹੈ। ਭਗਵਾਨ ਰਾਮ ਕਿਵੇਂ ਪੂਰੇ ਭਾਰਤ ਦੇ ਰਾਮ ਹਨ, ਇਨ੍ਹਾਂ ਸਥਾਨਾਂ ‘ਤੇ ਜਾ ਕੇ ਸਾਨੂੰ ਅੱਜ ਇਹ ਅਨੁਭਵ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸੇ ਤਰ੍ਹਾਂ, ਬੁਧ ਸਰਕਿਟ ਪੂਰੇ ਵਿਸ਼ਵ ਦੇ ਬੋਧੀ ਅਨੁਯਾਈਆਂ ਨੂੰ ਭਾਰਤ ਵਿੱਚ ਆਉਣ ਦੀ, ਟੂਰਿਜ਼ਮ ਕਰਨ ਦੀ ਸੁਵਿਧਾ ਦੇ ਰਿਹਾ ਹੈ। ਅੱਜ ਇਸ ਦਿਸ਼ਾ ਵਿੱਚ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਐਸੇ ਹੀ, ਸਾਡਾ ਟੂਰਿਜ਼ਮ ਮੰਤਰਾਲਾ ‘ਸਵਦੇਸ਼ ਦਰਸ਼ਨ ਸਕੀਮ’ ਦੇ ਤਹਿਤ 15 ਅਲੱਗ ਅਲੱਗ ਥੀਮਸ ‘ਤੇ tourist circuits ਨੂੰ ਵਿਕਸਿਤ ਕਰ ਰਿਹਾ ਹੈ। ਇਨ੍ਹਾਂ circuits ਨਾਲ ਦੇਸ਼ ਦੇ ਕਈ ਅਣਗੌਲੇ ਇਲਾਕਿਆਂ ਵਿੱਚ ਵੀ ਟੂਰਿਜ਼ਮ ਅਤੇ ਵਿਕਾਸ ਦੇ ਅਵਸਰ ਪੈਦਾ ਹੋਣਗੇ।
ਸਾਥੀਓ,
ਸਾਡੇ ਪੂਰਵਜਾਂ ਦੀ ਦੂਰਦ੍ਰਿਸ਼ਟੀ ਇਤਨੀ ਸੀ ਕਿ ਉਨ੍ਹਾਂ ਨੇ ਦੂਰ-ਸੁਦੂਰ ਖੇਤਰਾਂ ਨੂੰ ਵੀ ਸਾਡੀ ਆਸਥਾ ਨਾਲ ਜੋੜਨ ਦਾ ਕੰਮ ਕੀਤਾ, ਉਨ੍ਹਾਂ ਦੇ ਆਪਣੇਪਣ ਦਾ ਬੋਧ ਕਰਾਇਆ। ਲੇਕਿਨ ਬਦਕਿਸਮਤੀ ਨਾਲ ਜਦੋਂ ਅਸੀਂ ਸਮਰੱਥ ਹੋਏ, ਜਦੋਂ ਸਾਡੇ ਪਾਸ ਆਧੁਨਿਕ ਤਕਨੀਕ ਅਤੇ ਸੰਸਾਧਾਨ ਆਏ ਤਾਂ ਅਸੀਂ ਇਨ੍ਹਾਂ ਇਲਾਕਿਆਂ ਨੂੰ ਦੁਰਗਮ ਸਮਝ ਕੇ ਉਸ ਨੂੰ ਛੱਡ ਦਿੱਤਾ। ਸਾਡੇ ਪਰਬਤੀ ਇਲਾਕੇ ਇਸ ਦੀ ਬਹੁਤ ਵੱਡੀ ਉਦਾਰਹਣ ਹਨ। ਲੇਕਿਨ ਅੱਜ ਦੇਸ਼ ਇਨ੍ਹਾਂ ਪਵਿੱਤਰ ਤੀਰਥਾਂ ਦੀ ਦੂਰੀਆਂ ਨੂੰ ਵੀ ਪੂਰ ਕਰ ਰਿਹਾ ਹੈ। ਵੈਸ਼ਣੋ ਦੇਵੀ ਮੰਦਿਰ ਦੇ ਆਸਪਾਸ ਵਿਕਾਸ ਹੋਵੇ ਜਾਂ ਉੱਤਰ-ਪੂਰਬ ਤੱਕ ਪਹੁੰਚ ਰਿਹਾ ਹਾਈਟੈੱਕ ਇਨਫ੍ਰਾਸਟ੍ਰਕਚਰ ਹੋਵੇ, ਅੱਜ ਦੇਸ਼ ਵਿੱਚ ਆਪਣਿਆਂ ਤੋਂ ਦੂਰੀਆਂ ਸਿਮਟ ਰਹੀਆਂ ਹਨ। ਇਸੇ ਤਰ੍ਹਾਂ, 2014 ਵਿੱਚ ਦੇਸ਼ ਨੇ ਇਸੇ ਤਰ੍ਹਾਂ ਤੀਰਥ ਸਥਾਨਾਂ ਦੇ ਵਿਕਾਸ ਦੇ ਲਈ ‘ਪ੍ਰਸਾਦ ਸਕੀਮ’ ਦਾ ਵੀ ਐਲਾਨ ਕੀਤਾ ਸੀ। ਇਸ ਯੋਜਨਾ ਦੇ ਤਹਿਤ ਦੇਸ਼ ਵਿੱਚ ਕਰੀਬ-ਕਰੀਬ 40 ਬੜੇ ਤੀਰਥ ਸਥਾਨਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ 15 ਪ੍ਰੋਜੈਕਟਸ ਦਾ ਕੰਮ ਪੂਰਾ ਵੀ ਕਰ ਲਿਆ ਗਿਆ ਹੈ। ਗੁਜਰਾਤ ਵਿੱਚ ਵੀ 100 ਕਰੋੜ ਤੋਂ ਜ਼ਿਆਦਾ ਦੇ 3 ਪ੍ਰੋਜੈਕਟਸ ‘ਤੇ ਪ੍ਰਸਾਦ ਯੋਜਨਾ ਦੇ ਤਹਿਤ ਕੰਮ ਚਲ ਰਿਹਾ ਹੈ। ਗੁਜਰਾਤ ਵਿੱਚ ਸੋਮਨਾਥ ਅਤੇ ਦੂਸਰੇ tourist spots ਅਤੇ ਸ਼ਹਿਰਾਂ ਨੂੰ ਵੀ ਆਪਸ ਵਿੱਚ ਜੋੜਨ ਦੇ ਲਈ connectivity ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਕੋਸ਼ਿਸ਼ ਇਹ ਹੈ ਕਿ ਜਦੋਂ ਟੂਰਿਸਟ ਇੱਕ ਜਗ੍ਹਾ ਦਰਸ਼ਨ ਕਰਨ ਆਉਣ ਤਾਂ ਦੂਸਰੇ ਟੂਰਿਸਟ ਸਥਲਾਂ ਤੱਕ ਵੀ ਜਾਣ। ਇਸੇ ਤਰ੍ਹਾਂ, ਦੇਸ਼ ਭਰ ਵਿੱਚ 19 Iconic Tourist Destinations ਦੀ ਪਹਿਚਾਣ ਕਰਕੇ ਅੱਜ ਉਨ੍ਹਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਸਾਰੇ ਪ੍ਰੋਜੈਕਟਸ ਸਾਡੀ tourist industry ਨੂੰ ਆਉਣ ਵਾਲੇ ਸਮੇਂ ਵਿੱਚ ਇੱਕ ਨਵੀਂ ਊਰਜਾ ਦੇਣਗੇ।
ਸਾਥੀਓ,
ਟੂਰਿਜ਼ਮ ਦੇ ਜ਼ਰੀਏ ਅੱਜ ਦੇਸ਼ ਸਾਧਾਰਣ ਮਾਨਵੀ ਨੂੰ ਨਾ ਕੇਵਲ ਜੋੜ ਰਿਹਾ ਹੈ, ਬਲਕਿ ਖ਼ੁਦ ਵੀ ਅੱਗੇ ਵਧ ਰਿਹਾ ਹੈ। ਇਸੇ ਦਾ ਪਰਿਣਾਮ ਹੈ ਕਿ 2013 ਵਿੱਚ ਦੇਸ਼ Travel & Tourism Competitiveness Index ਵਿੱਚ ਜਿੱਥੇ 65th ਸਥਾਨ ‘ਤੇ ਸੀ, ਉੱਥੇ 2019 ਵਿੱਚ 34th ਸਥਾਨ ‘ਤੇ ਆ ਗਿਆ। ਅੰਤਰਾਸ਼ਟਰੀ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਦੇਸ਼ ਨੇ ਇਨ੍ਹਾਂ 7 ਸਾਲਾਂ ਵਿੱਚ ਕਈ ਨੀਤੀਗਤ ਫ਼ੈਸਲੇ ਵੀ ਲਏ ਹਨ, ਜਿਨ੍ਹਾਂ ਦਾ ਲਾਭ ਦੇਸ਼ ਨੂੰ ਅੱਜ ਹੋ ਰਿਹਾ ਹੈ। ਦੇਸ਼ ਨੇ e-Visa regime, visa on arrival ਜਿਹੀਆਂ ਵਿਵਸਥਾਵਾਂ ਨੂੰ ਅੱਗੇ ਵਧਾਇਆ ਹੈ, ਅਤੇ visa ਦੀ ਫੀਸ ਨੂੰ ਵੀ ਘੱਟ ਕੀਤਾ ਹੈ। ਇਸੇ ਤਰ੍ਹਾਂ, tourism ਸੈਕਟਰ ਵਿੱਚ hospitality ਦੇ ਲਈ ਲਗਣ ਵਾਲੇ ਜੀਐੱਸਟੀ ਨੂੰ ਵੀ ਘਟਾਇਆ ਗਿਆ ਹੈ। ਇਸ ਨਾਲ toursim sector ਨੂੰ ਬਹੁਤ ਲਾਭ ਹੋਵੇਗਾ ਅਤੇ ਕੋਵਿਡ ਦੇ ਪ੍ਰਭਾਵਾਂ ਨਾਲ ਉਬਰਨ ਵਿੱਚ ਵੀ ਮਦਦ ਮਿਲੇਗੀ। ਕਈ ਫ਼ੈਸਲੇ ਟੂਰਿਸਟਾਂ ਦੇ interests ਨੂੰ ਧਿਆਨ ਵਿੱਚ ਰੱਖ ਕੇ ਵੀ ਕੀਤੇ ਗਏ ਹਨ। ਜਿਵੇਂ ਕਿ ਕਈ ਟੂਰਿਸਟ ਜਦੋਂ ਆਉਂਦੇ ਹਨ ਤਾਂ ਉਨ੍ਹਾਂ ਉਤਸ਼ਾਹ adventure ਨੂੰ ਲੈ ਕੇ ਵੀ ਹੁੰਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਨੇ 120 ਮਾਊਂਟੇਨ ਪੀਕਸ ਨੂੰ ਵੀ ਟ੍ਰੈਕਿੰਗ ਦੇ ਲਈ ਖੋਲ੍ਹਿਆ ਹੈ। ਟੂਰਿਸਟਾਂ ਨੂੰ ਨਵੀਂ ਜਗ੍ਹਾ ‘ਤੇ ਅਸੁਵਿਧਾ ਨਾ ਹੋਵੇ, ਨਵੀਆਂ ਥਾਵਾਂ ਦੀ ਪੂਰੀ ਜਾਣਕਾਰੀ ਮਿਲੇ ਇਸ ਦੇ ਲਈ ਵੀ ਪ੍ਰੋਗਰਾਮ ਚਲਾ ਕੇ guides ਨੂੰ train ਕੀਤਾ ਜਾ ਰਿਹਾ ਹੈ। ਇਸ ਨਾਲ ਬੜੀ ਸੰਖਿਆ ਵਿੱਚ ਰੋਜ਼ਗਾਰ ਦੇ ਅਵਸਰ ਵੀ ਬਣ ਰਹੇ ਹਨ।
ਸਾਥੀਓ,
ਸਾਡੇ ਦੇਸ਼ ਦੀਆਂ ਪਰੰਪਰਾਵਾਂ ਸਾਨੂੰ ਕਠਿਨ ਸਮੇਂ ਤੋਂ ਨਿਕਲ ਕੇ, ਤਕਲੀਫ਼ ਨੂੰ ਭੁੱਲ ਕੇ ਅੱਗੇ ਵਧਣ ਦੀ ਪ੍ਰੇਰਣਾ ਦਿੰਦੀਆਂ ਹਨ। ਅਸੀਂ ਦੇਖਿਆ ਵੀ ਹੈ, ਕੋਰੋਨਾ ਦੇ ਇਸ ਸਮੇਂ ਵਿੱਚ ਟੂਰਿਜ਼ਮ ਲੋਕਾਂ ਦੇ ਲਈ ਉਮੀਦ ਦੀ ਕਿਰਨ ਹੈ। ਇਸ ਲਈ, ਸਾਨੂੰ ਆਪਣੇ ਟੂਰਿਜ਼ਮ ਦੇ ਸੁਭਾਅ ਅਤੇ ਸੱਭਿਆਚਾਰ ਨੂੰ ਲਗਾਤਾਰ ਵਿਸਤਾਰ ਦੇਣਾ ਹੈ, ਅੱਗੇ ਵਧਾਉਣਾ ਹੈ, ਅਤੇ ਖ਼ੁਦ ਵੀ ਅੱਗੇ ਵਧਣਾ ਹੈ। ਲੇਕਿਨ ਨਾਲ ਹੀ ਸਾਨੂੰ ਇਹ ਵੀ ਧਿਆਨ ਰੱਖਣਾ ਹੈ ਕਿ ਅਸੀਂ ਜ਼ਰੂਰੀ ਸਾਵਧਾਨੀਆਂ, ਜ਼ਰੂਰੀ ਬਚਾਅ ਦਾ ਪੂਰਾ ਖਿਆਲ ਰੱਖੀਏ। ਮੈਨੂੰ ਵਿਸ਼ਵਾਸ ਹੈ, ਇਸੇ ਭਾਵਨਾ ਦੇ ਨਾਲ ਦੇਸ਼ ਅੱਗੇ ਵਧਦਾ ਰਹੇਗਾ, ਅਤੇ ਸਾਡੀਆਂ ਪਰੰਪਰਾਵਾਂ, ਸਾਡਾ ਗੌਰਵ ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਸਾਨੂੰ ਦਿਸ਼ਾ ਦਿੰਦੇ ਰਹਿਣਗੇ। ਭਗਵਾਨ ਸੋਮਨਾਥ ਦਾ ਸਾਡੇ ‘ਤੇ ਅਸ਼ੀਰਵਾਦ ਬਣਿਆ ਰਹੇ, ਗ਼ਰੀਬ ਤੋਂ ਗ਼ਰੀਬ ਦਾ ਕਲਿਆਣ ਕਰਨ ਦੇ ਲਈ ਸਾਨੂੰ ਨਵੀਂ-ਨਵੀਂ ਸਮਰੱਥਾ, ਨਵੀਂ-ਨਵੀਂ ਊਰਜਾ ਪ੍ਰਾਪਤ ਹੁੰਦੀ ਰਹੇ ਤਾਕਿ ਸਰਬ ਦੇ ਕਲਿਆਣ ਦੇ ਮਾਰਗ ਨੂੰ ਅਸੀਂ ਸਮਰਪਿਤ ਭਾਵ ਨਾਲ ਸੇਵਾ ਕਰਨ ਦੇ ਮਾਧਿਅਮ ਨਾਲ ਜਨ ਸਾਧਾਰਣ ਦੇ ਜੀਵਨ ਵਿੱਚ ਬਦਲਾਅ ਲਿਆ ਸਕੀਏ, ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ, ਆਪ ਸਭ ਦਾ ਬਹੁਤ ਬਹੁਤ ਧੰਨਵਾਦ!! ਜੈ ਸੋਮਨਾਥ!
*****
ਡੀਐੱਸ/ਵੀਜੇ
(रिलीज़ आईडी: 1747759)
आगंतुक पटल : 263
इस विज्ञप्ति को इन भाषाओं में पढ़ें:
Malayalam
,
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada