ਇਸਪਾਤ ਮੰਤਰਾਲਾ
azadi ka amrit mahotsav

ਇਸਪਾਤ ਮੰਤਰਾਲੇ ਦੇ ਸੇਲ-ਬੀਐੱਸਪੀ ਅਤੇ ਸੇਲ-ਵੀਆਈਐੱਸਐੱਲ ਦੁਆਰਾ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਵੱਖ-ਵੱਖ ਮੁਕਾਬਲੇ ਆਯੋਜਿਤ ਕੀਤੇ ਗਏ

Posted On: 19 AUG 2021 2:07PM by PIB Chandigarh

ਇਸਪਾਤ ਮੰਤਰਾਲੇ ਦੇ ਤਹਿਤ ਇੱਕ ਮਹਾਰਤਨ ਸੀਪੀਐੱਸਈ ਸੇਲ ਦੁਆਰਾ ਆਪਣੇ ਭਿਲਾਈ ਇਸਪਾਤ ਪਲਾਂਟ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਉਣ ਲਈ ‘ਇੰਡੀਆ@75’ ਵਿਸ਼ੇਸ਼ ‘ਤੇ ਇੱਕ ਕੁਵਿਜ਼ ਦਾ ਆਯੋਜਨ ਕੀਤਾ ਗਿਆ। ਐੱਮਟੀਟੀ ਬੈਚ-2021 ਦੇ ਪ੍ਰਬੰਧਨ ਸਿਖਿਆਰਥੀਆਂ ਨੇ ਮੁਕਾਬਲੇ ਵਿੱਚ ਹਿੱਸਾ ਲਿਆ। ਈਡੀ (ਪੀ ਐਂਡ ਏ) ਸ਼੍ਰੀ ਐੱਸ ਕੇ ਦੁਬੇ ਇਸ ਮੌਕੇ ‘ਤੇ ਮੁੱਖ ਮਹਿਮਾਨ ਸਨ ਜਿਨ੍ਹਾਂ ਨੇ ਕੁਵਿਜ਼ ਪ੍ਰੋਗਰਾਮ ਦਾ ਉਦਘਾਟਨ ਕੀਤਾ। ‘ਇੰਡੀਆ@75’ ਵਿਸ਼ੇਸ਼ ‘ਤੇ ਰੋਚਕ ਅਤੇ ਗਿਆਨਵਾਨ ਪ੍ਰਸ਼ਨਾਂ ਦਾ ਕੁਵਿਜ਼ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਦੁਆਰਾ ਉਤਸੁਕਤਾ ਨਾਲ ਉੱਤਰ ਦਿੱਤੇ ਗਏ।

ਸੇਲ-ਵੀਆਈਐੱਸਐੱਲ ਪਲਾਂਟ ‘ਤੇ, ਆਜ਼ਾਦੀ ਦਿਵਸ ਸਮਾਰੋਹ ਦਾ ਆਯੋਜਨ ਭਦ੍ਰਵਤੀ ਦੇ ਵੀਆਈਐੱਸਐੱਲ ਸਿਲਵਰ ਜੁਬਲੀ ਸਟੇਡੀਅਮ ਵਿੱਚ ਕਾਫੀ ਉਤਸਾਹਪੂਰਵਕ ਕੀਤਾ ਗਿਆ। ਪਲਾਂਟ ਵਿੱਚ ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ ਦੇਸ਼ਭਗਤੀ ਗੀਤ ਗਾਉਣ ਦਾ ਮੁਕਾਬਲਾ ਅਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾਉਂਦੇ ਹੋਏ ਰੰਗੋਲੀ ਮੁਕਾਬਲਾ ਵੀ ਆਯੋਜਿਤ ਕੀਤਾ ਗਿਆ ਹੈ।

************


ਐੱਸਐੱਸ/ਆਰਕੇਪੀ


(Release ID: 1747400) Visitor Counter : 264