ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਵਿਸ਼ਵ ਯੁਵਾ ਤੀਰਅੰਦਾਜੀ ਚੈਂਪੀਅਨਸ਼ਿਪ ਦੇ ਵਿਜੇਤਾਵਾਂ ਨਾਲ ਮੁਲਾਕਤਾ ਕੀਤੀ ਅਤੇ ਰਿਕਾਰਡ ਸੰਖਿਆ ਵਿੱਚ ਮੈਡਲ ਜਿੱਤਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ

Posted On: 17 AUG 2021 5:49PM by PIB Chandigarh

ਜ਼ਮੀਨੀ ਪੱਧਰ ਦੀ ਪ੍ਰਤਿਭਾਵਾ ਨੂੰ ਵਿਕਸਿਤ ਕਰਨ ਅਤੇ ਨਿਖਾਰਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਕੀਤੀ ਗਈ ਪਹਿਲ ਦੇ ਪਰਿਮਾਣ ਦਿਖ ਰਹੇ ਹਨ:ਸ਼੍ਰੀ ਅਨੁਰਾਗ ਠਾਕੁਰ

ਮੁੱਖ ਬਿੰਦੂ:

  • ਟੀਮ ਇੰਡੀਆ ਨੇ ਪੋਲੈਂਡ ਦੇ ਵ੍ਰੌਕਲਾ ਵਿੱਚ ਹੋਏ ਤੀਰਅੰਦਾਜ਼ੀ ਮੁਕਾਬਲੇ ਵਿੱਚ ਕੁੱਲ 15 ਮੈਡਲ -8 ਗੋਲਡ, 2 ਰਜਤ ਅਤੇ 5 ਕਾਂਸੀ ਮੈਡਲ, ਜਿੱਤੇ।

 

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਇੱਕ ਪ੍ਰੋਗਰਾਮ ਦੇ ਦੌਰਾਨ ਵਿਸ਼ਵ ਯੁਵਾ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਵਿਜੇਤਾਵਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦੇਸ਼ ਦਾ ਮਾਣ ਵਧਾਉਣ ਲਈ ਵਧਾਈ ਦਿੱਤੀ। ਟੀਮ ਇੰਡੀਆ ਨੇ ਪੋਲੈਂਡ ਦੇ ਵ੍ਰੌਕਲਾ ਵਿੱਚ ਹੋਏ ਤੀਰਅੰਦਾਜ਼ੀ ਮੁਕਾਬਲੇ ਵਿੱਚ ਕੁੱਲ 15 ਮੈਡਲ -8 ਗੋਲਡ, 2 ਰਜਤ ਅਤੇ 5 ਕਾਂਸੀ ਦੇ ਮੈਡਲ, ਜਿੱਤੇ। 

https://ci5.googleusercontent.com/proxy/FNOIJw14XFhBSSJ4zOopSD8WA82_7ss4NhwX2Oo-vr6jURHaLS52hNq0IRrr5Jp8Dy_GWKKKbsk51xg0h3tgWxezbpnHHt5Ve8GFTuaRiMGKzDBC3S30tE5y9Q=s0-d-e1-ft#https://static.pib.gov.in/WriteReadData/userfiles/image/image001AR31.jpg

https://ci4.googleusercontent.com/proxy/Kof0rty47_eTU0a1UI6i4QD11rotp24xWg9T-bHblg6ONwDb22yULUgzMH-6D88o4JtUPnm_PcIN3ulBqtP72_3scHngZJBI5IHn_uvaIt9epHpsCaWt2B9e4A=s0-d-e1-ft#https://static.pib.gov.in/WriteReadData/userfiles/image/image002Y2MS.jpg

https://ci4.googleusercontent.com/proxy/oodns5VeMJWBawHEfd7FSowuC8wZcVHJSoTcNa_Gd4RVReE0P-t3Oy4-kpC_S4XZdmQ0NQo9gOUFOBh5Cu4twThnjFioVeMBWvDGLIK6Xxn6ULi7ezxHdVLqPg=s0-d-e1-ft#https://static.pib.gov.in/WriteReadData/userfiles/image/image003O57K.jpg

ਸ਼੍ਰੀ ਠਾਕੁਰ ਨੇ ਦੇਸ਼ ਦੇ ਜ਼ਮੀਨੀ ਪੱਧਰ ਦੇ ਵਿਵਿਧ ਅਤੇ ਮੌਜੂਦਾ ਪ੍ਰਤਿਭਾ ਭੰਡਾਰ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ, ਜ਼ਮੀਨੀ ਪੱਧਰ ਦੀ ਪ੍ਰਤਿਭਾਵਾਂ ਨੂੰ ਵਿਕਸਿਤ ਕਰਨ ਤੇ ਉਨ੍ਹਾਂ ਨੇ ਨਿਖਾਰਨੇ ਦੇ ਉਦੇਸ਼ ਨਾਲ ਖੇਲੋ ਇੰਡੀਆ ਜਿਹੇ ਯੋਜਨਾਵਾਂ ਤਿਆਰ ਕਰਨ ਕੀਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਕੀਤੀ ਗਈ ਪਹਿਲ ਤੋਂ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਨਤੀਜਾ ਮਿਲ ਰਹੇ ਹਨ। ਇਹ ਦੇਖ ਕੇ ਬਹੁਤ ਵਧੀਆ ਲੱਗਦਾ ਹੈ

ਕਿ ਦੇਸ਼ ਦੇ ਸਾਡੇ ਕਈ ਯੁਵਾ ਸਾਰੇ ਖੇਡਾਂ ਵਿੱਚ ਪ੍ਰਤਿਸ਼੍ਰਿਠਤਾ ਪ੍ਰਾਪਤ ਕਰ ਰਹੇ ਹਨ ਅਤੇ ਇਹ ਸਾਡੇ ਲੋਕਾਂ ਵਿੱਚ ਭਵਿੱਖ ਨੂੰ ਲੈ ਕੇ ਵੱਡੀ ਉਮੀਦ ਭਰਦਾ ਹੈ। ਮੈਂ ਸਾਰੇ ਯੁਵਾ ਤੀਰਅੰਦਾਜ਼ਾਂ ਨੂੰ ਵਧਾਈ ਦਿੰਦਾ ਹੈ ਅਤੇ ਭਵਿੱਖ ਦੇ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਉਨ੍ਹਾਂ ਨੇ ਸੀਨੀਅਰ ਟੀਮ ਵਿੱਚ ਜਗ੍ਹਾਂ ਬਣਾਉਣ ਅਤੇ ਉੱਚ ਪ੍ਰਦਰਸ਼ਨ ਦੇ ਪੱਧਰ ‘ਤੇ ਮੁਕਾਬਲਾ ਕਰਨ ਲਈ ਹਰ ਸੰਭਵ ਮਦਦ ਕੀਤੀ ਜਾਏਗੀ। 

ਗੋਲਡ ਮੈਡਲ ਵਿਜੇਤਾਵਾਂ ਵਿੱਚ ਕੈਡੇਟ ਕੰਪਾਉਂਡ ਮਹਿਲਾ ਟੀਮ, ਕੈਡੇਟ ਕੰਪਾਉਂਡ ਪੁਰਸ਼ ਟੀਮ, ਜੂਨੀਅਰ ਰਿਕਰਵ ਪੁਰਸ਼ ਟੀਮ, ਕੈਡੇਟ ਰਿਕਰਵ ਪੁਰਸ਼, ਕੈਡੇਟ ਕੰਪਾਉਂਡ ਪੁਰਸ਼ ਟੀਮ, ਕੈਡੇਟ ਰਿਕਰਵ ਮਿਸ਼ਰਤ ਟੀਮ, ਜੂਨੀਅਰ ਰਿਕਰਵ ਮਿਸ਼ਰਤ ਟੀਮ ਅਤੇ ਕੋਮੇਲਿਕਾ ਬਾਰੀ ਸ਼ਾਮਿਲ ਸੀ। ਕੋਮੇਲਿਕਾ ਬਾਰੀ ਨੇ ਜੂਨੀਅਰ ਰਿਕਰਵ ਮਹਿਲਾ ਵਿਅਕਤੀਗਤ ਮੁਕਬਾਲੇ ਵਿੱਚ ਗੋਲਡ ਮੈਡਲ ਜਿੱਤਿਆ। 

https://ci5.googleusercontent.com/proxy/pOHpRL04N_n5l5Ip9WMKLoXHKDyh-MnwYAd3Pgp8nxvFxDrmPdZC2mBTBtuKtSkhHpVNBZaWXQwmsouT3OZEPFCHeSW_Hd66aWfZ5LoQA-bKyWT-76NOlmaz8w=s0-d-e1-ft#https://static.pib.gov.in/WriteReadData/userfiles/image/image0043JZ4.jpg

 ਵਿਅਕਤੀਗਤ ਅਤੇ ਮਿਸ਼ਰਤ ਡਬਲਜ਼ ਮੁਕਾਬਲੇ ਵਿੱਚ ਦੋ ਗੋਲਡ ਮੈਡਲ ਜਿੱਤਣ ਵਾਲੀ ਕੋਮੇਲਿਕਾ ਨੇ 2019 ਵਿਸ਼ਵ ਕੈਡੇਟ ਚੈਂਪੀਅਨਸ਼ਿਪ ਵਿੱਚ ਵੀ ਗੋਲਡ ਮੈਡਲ ਜਿੱਤਿਆ ਸੀ। ਕੋਮੇਲਿਕਾ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟਾੱਪਸ) ਕੋਰ ਟੀਮ ਦਾ ਹਿੱਸਾ ਹੈ ਅਤੇ ਉਹ ਟਾਟਾ ਅਕਾਦਮੀ ਤੋਂ ਨਿਕਲੀ ਖਿਡਾਰੀ ਹੈ । ਉਹ ਮਾਰਚ 2021 ਵਿੱਚ ਦੇਹਰਾਦੂਨ ਵਿੱਚ ਆਯੋਜਿਤ 41 ਵੀਂ ਐੱਨਟੀਪੀਸੀ ਜੂਨੀਅਨ ਤੀਰਅੰਦਾਜ਼ੀ ਰਾਸ਼ਟਰੀ ਚੈਂਪੀਅਨਸ਼ਿਪਵਿੱਚ ਮਹਿਲਾ ਵਿਅਕਤੀਗਤ ਰਿਕਰਵ ਵਿੱਚ ਰਾਸ਼ਟਰੀ ਚੈਂਪੀਅਨ ਬਣੀ ਸੀ। ਖੇਲੋ ਇੰਡੀਆ ਗੈਮਸ ਦੇ ਦੌਰਾਨ ਕੋਮੇਲਿਕਾ ਦੀ ਪ੍ਰਤਿਭਾਉਭਰੀ ਅਤੇ ਉਹ ਖੇਲ ਇੰਡੀਆ ਯੂਥ ਗੇਮਸ 2019-2020 ਦੇ ਨਾਲ-ਨਾਲ ਪਿਛਲੇ ਸਾਲ ਆਯੋਜਿਤ ਯੂਨੀਵਰਸਿਟੀ ਖੇਡਾਂ ਵਿੱਚ ਸਿਖਰਲੇ ਸਥਾਨਾਂ ਤੇ ਰਹੀ। 

 ਪੋਲੈਂਡ ਵਿੱਚ ਆਯੋਜਿਤ ਚੈਂਪੀਅਨਸ਼ਿਪ ਦੇ ਰਜਤ ਮੈਡਲ ਵਿਜੇਤਾਵਾਂ ਵਿੱਚ ਕੈਡੇਟ ਕੰਪਾਉਂਡ ਵਿਅਕਤੀਗਤ ਮੁਕਾਬਲੇ ਵਿੱਚ ਜਿੱਤ ਹਾਸਿਲ ਕਰਨ ਵਾਲੀ ਪ੍ਰਿਆ ਗੁਰਜਰ ਅਤੇ ਕੰਪਾਉਂਡ ਜੂਨੀਅਰ ਵਿਅਕਤੀਗਤ (ਪੁਰਸ਼ ਅਤੇ ਮਹਿਲਾ) ਮੁਕਾਬਲੇ  ਵਿੱਚ ਜਿੱਤਣ ਵਾਲੀ ਸਾਕਸ਼ੀ ਚੌਧਰੀ ਸ਼ਾਮਿਲ ਸਨ। ਕਾਂਸੀ ਮੈਡਲ ਵਿਜੇਤਾਵਾਂ ਵਿੱਚ ਕੰਪਾਉਂਡ ਕੈਡੇਟ ਮਹਿਲਾ ਮੁਕਾਬਲੇ ਵਿੱਚ ਜਿਤ ਹਾਸਿਲ ਕਰਨ ਵਾਲੀ ਪਰਨੀਤ ਕੌਰ, ਕੰਪਾਉਂਡ  ਜੁਨੀਅਨ ਵਿਅਕਤੀਗਤ (ਪੁਰਸ਼ ਅਤੇ ਮਹਿਲਾ) ਮੁਕਾਬਲੇ ਵਿੱਚ ਜਿੱਤਣ ਵਾਲੇ ਰਿਸ਼ਭ ਯਾਦਵ, ਰਿਕਰਡ ਕੈਡੇਟ ਵਿਅਕਤੀਗਤ (ਪੁਰਸ਼ ਅਤੇ ਮਹਿਲਾ) ਮੁਕਾਬਲੇ ਵਿੱਚ ਜਿੱਤਣ ਵਾਲੀ ਮੰਜਿਰੀ ਮਨੋਜ ਅਲੋਨ ਅਤੇ ਬਿਸ਼ਾਲ ਚੰਗਮਈ ਸ਼ਾਮਿਲ ਸਨ। ਮੰਜਰੀ ਕੈਡੇਟ ਰਿਕਰਵ ਮਹਿਲਾ ਮੁਕਾਬਲੇ ਵਿੱਚ ਜਿੱਤਣ ਵਾਲੀ ਭਾਰਤੀ ਟੀਮ ਵਿੱਚ ਵੀ ਸ਼ਾਮਿਲ ਸਨ।

*******

ਐੱਨਬੀ/ਓਏ/ਯੂਡੀ


(Release ID: 1747017) Visitor Counter : 202