ਬਿਜਲੀ ਮੰਤਰਾਲਾ
‘ਪ੍ਰਾਰੂਪ ਬਿਜਲੀ (ਗ੍ਰੀਨ ਐਨਰਜੀ ਓਪਨ ਐਕਸੈਸ ਦੇ ਮਾਰਜ਼ਨ ਨਾਲ ਨਵਿਆਉਣਯੋਗ ਊਰਜਾ ਨੂੰ ਹੁਲਾਰਾ ਦੇਣਾ) ਨਿਯਮਾਵਲੀ, 2021’ ਸੰਚਾਰਿਤ ਕੀਤੀ ਗਈ
ਬਿਜਲੀ ਮੰਤਰਾਲੇ ਨੇ ਆਪਣੀ ਵੈਬਸਾਈਟ ‘ਤੇ ਪ੍ਰਾਰੂਪ ਨਿਯਮਾਵਲੀ ਰੱਖੀ; ਟਿੱਪਣੀਆਂ ਸ਼ਾਮਲ ਕੀਤੀਆਂ
Posted On:
16 AUG 2021 2:17PM by PIB Chandigarh
ਬਿਜਲੀ ਮੰਤਰਾਲੇ ਨੇ ‘ਪ੍ਰਾਰੂਪ ਬਿਜਲੀ (ਗ੍ਰੀਨ ਐਨਰਜੀ ਓਪਨ ਐਕਸੈਸ ਦੇ ਮਾਰਜ਼ਨ ਨਾਲ ਨਵਿਆਉਣਯੋਗ ਊਰਜਾ ਨੂੰ ਹੁਲਾਰਾ ਦੇਣਾ) ਨਿਯਮਾਵਲੀ, 2021’ ਸੰਚਾਰਿਤ ਕੀਤਾ ਹੈ। ਇਸ ਨੂੰ ਬਿਜਲੀ ਮੰਤਰਾਲੇ ਦੀ ਵੈਬਸਾਈਟ https://powermin.gov.in/ ‘ਤੇ ਪਾਇਆ ਗਿਆ ਹੈ ਅਤੇ 30 ਦਿਨਾਂ ਦੇ ਅੰਦਰ ਟਿੱਪਣੀਆਂ ਮੰਗੀਆਂ ਗਈਆਂ ਹਨ।
ਇਨ੍ਹਾਂ ਨਿਯਮਾਂ ਦਾ ਪ੍ਰਸਤਾਵ ਵੇਸਟ ਟੂ ਐਨਰਜੀ ਪਲਾਂਟਾਂ ਨਾਲ ਊਰਜਾ ਸਹਿਤ ਗ੍ਰੀਨ ਐਨਰਜੀ ਦੀ ਖਰੀਦ ਤੇ ਉਪਭੋਗ ਦੇ ਲਈ ਰੱਖਿਆ ਗਿਆ ਹੈ। ਪ੍ਰਾਰੂਪ ਨਿਯਮਾਂ ਵਿੱਚ ਨਿਮਨਲਿਖਤ ਉਪ ਸਿਰਲੇਖ ਹਨ, ਜਿਨ੍ਹਾਂ ਦੇ ਅੰਦਰ ਵੇਰਵੇ ਉਪਲਬਧ ਕਰਵਾਏ ਜਾਂਦੇ ਹਨ: ਰੀਨੀਓਏਬਲ ਪਰਚੇਜ਼ ਓਬਲੀਗੇਸ਼ਨ (ਆਰਪੀਓ); ਗ੍ਰੀਨ ਐਨਰਜੀ ਓਪਨ ਐਕਸੈੱਸ; ਨੋਡਲ ਏਜੰਸੀਆਂ; ਗ੍ਰੀਨ ਐਨਰਜੀ ਓਪਨ ਐਕਸੈੱਸ ਦੀ ਪ੍ਰਵਾਨਗੀ ਦੇ ਲਈ ਪ੍ਰਕਿਰਿਆ; ਬੈਂਕਿੰਗ ਤੇ ਕ੍ਰੌਸ ਸਬਸਿਡੀ ਸਰਚਾਰਜ।
ਟੈਰਿਫ ਦੇ ਸਬੰਧ ਵਿੱਚ ਉਨ੍ਹਾਂ ਪ੍ਰਾਰੂਪ ਨਿਯਮਾਂ ਵਿੱਚ ਪ੍ਰਸਤਾਵ ਰੱਖਿਆ ਗਿਆ ਹੈ ਕਿ ‘ਗ੍ਰੀਨ ਐਨਰਜੀ ਦੇ ਲਈ ਟੈਰਿਫ ਦਾ ਨਿਰਧਾਰਣ ਉਪਯੁਕਤ ਆਯੋਗ ਦੁਆਰਾ ਕੀਤਾ ਜਾਵੇਗਾ, ਜਿਸ ਵਿੱਚ ਨਵਿਆਉਣਯੋਗ ਊਰਜਾ ਦੀ ਔਸਤ ਇਕੱਠੀ (ਪੂਲਡ) ਬਿਜਲੀ ਖਰੀਦ ਲਾਗਤ, ਕ੍ਰੌਸ ਸਬਸਿਡੀ ਸ਼ੁਲਕ, (ਅਗਰ ਕੋਈ ਹੋਵੇ) ਤੇ ਗ੍ਰੀਨ ਐਨਰਜੀ ਉਪਲਬਧ ਕਰਵਾਉਣ ਦੇ ਲਈ ਵਿਤਰਣ ਲਾਈਸੈਂਸ ਦੇ ਸਾਰੇ ਵਿਵੇਕਪੂਰਨ ਲਾਗਤ ਸ਼ਾਮਲ ਕਰਦੇ ਹੋਏ ਸੇਵਾ ਸ਼ੁਲਕ ਸ਼ਾਮਲ ਹੋ ਸਕਦੇ ਹਨ।’
ਗ੍ਰੀਨ ਐਨਰਜੀ ਹਾਈਡ੍ਰੋਜਨ ਦੇ ਸਬੰਧ ਵਿੱਚ ਪ੍ਰਾਰੂਪ ਨਿਯਮਾਂ ਵਿੱਚ ਕਿਹਾ ਗਿਆ ਹੈ ਕਿ ‘ਗ੍ਰੀਨ ਹਾਈਡ੍ਰੋਜਨ’ ਉਹ ਹਾਈਡ੍ਰੋਜਨ ਹੈ ਜੋ ਨਵਿਆਉਣਯੋਗ ਸਰੋਤਾਂ ਤੋਂ ਬਿਜਲੀ ਦਾ ਉਪਯੋਗ ਕਰਕੇ ਉਤਪਾਦਿਤ ਕੀਤਾ ਜਾਂਦਾ ਹੈ। ਉਦਯੋਗ ਸਹਿਤ ਜ਼ਿੰਮੇਵਾਰ ਇਕਾਈ ਵੀ ਗ੍ਰੀਨ ਹਾਈਡ੍ਰੋਜਨ ਦੀ ਖਰੀਦ ਦੇ ਦੁਆਰਾ ਨਵਿਆਉਣਯੋਗ ਖਰੀਦ ਜ਼ਿੰਮੇਵਾਰੀ ਪੂਰਾ ਕਰ ਸਕਦੇ ਹਨ। ਗ੍ਰੀਨ ਹਾਈਡ੍ਰੋਜਨ ਦੀ ਮਾਤਰਾ ਦੀ ਗਿਣਤੀ ਨਵਿਆਉਣਯੋਗ ਸਰੋਤਾਂ ਜਾਂ ਇਸ ਦੇ ਗੁਣਕਾਂ ਤੋਂ ਇੱਕ ਮੈਗਾਵਾਟ ਬਿਜਲੀ ਤੋਂ ਉਤਪਾਦਿਤ ਗ੍ਰੀਨ ਹਾਈਡ੍ਰੋਜਨ ਦੀ ਸਮਤੁਲਤਾ ‘ਤੇ ਵਿਚਾਰ ਕਰਨ ਦੇ ਦੁਆਰਾ ਕੀਤੀ ਜਾਵੇਗੀ। ਇਨ੍ਹਾਂ ਮਾਨਕਾਂ ਨੂੰ ਕੇਂਦਰੀ ਆਯੋਗ ਦੁਆਰਾ ਅਧਿਸੂਚਿਤ ਕੀਤਾ ਜਾਵੇਗਾ।
ਇਹ ਪ੍ਰਾਰੂਪ ਗ੍ਰੀਨ ਐਨਰਜੀ ਓਪਨ ਐਕਸੈੱਸ ਦੇ ਲਈ ਦਿਸ਼ਾ-ਨਿਰਦੇਸ਼ਾਂ ਦਾ ਵੀ ਪ੍ਰਸਤਾਵ ਰੱਖਦੇ ਹਨ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ‘ਉਪਯੁਕਤ ਆਯੋਗ ਉਨ੍ਹਾਂ ਉਪਭੋਗਤਾਵਾਂ ਨੂੰ, ਜੋ ਗ੍ਰੀਨ ਊਰਜਾ ਦਾ ਉਪਯੋਗ ਕਰਨ ਦੇ ਇੱਛੁਕ ਹਨ, ਗ੍ਰੀਨ ਐਨਰਜੀ ਓਪਨ ਐਕਸੈੱਸ ਪ੍ਰਦਾਨ ਕਰਨ ਦੇ ਲਈ ਇਸ ਨਿਯਮ ਦੇ ਅਨੁਰੂਪ ਵਿਨਿਯਮਨ ਦਾ ਨਿਰਮਾਣ ਕਰੇਗਾ। ਗ੍ਰੀਨ ਐਨਰਜੀ ਓਪਨ ਐਕਸੈੱਸ ਦੇ ਲਈ ਸਾਰੇ ਆਵੇਦਨਾਂ ਦੀ ਸਵੀਕ੍ਰਿਤੀ ਜ਼ਿਆਦਾਤਰ 15 ਦਿਨਾਂ ਦੇ ਅੰਦਰ ਦੇ ਦਿੱਤੀ ਜਾਵੇਗੀ। ਸ਼ਰਤ ਇਹ ਹੈ ਕਿ ਸਿਰਫ ਅਜਿਹੇ ਉਪਭੋਗਤਾ, ਜਿਨ੍ਹਾਂ ਦੀ 100 ਕਿਲੋਵਾੱਟ ਜਾਂ ਉਸ ਤੋਂ ਵੱਧ ਦੇ ਲੋਡ ਦੇ ਲਈ ਅਨੁਬੰਧਿਤ ਮੰਗ/ਮਨਜ਼ੂਰੀ ਹੈ, ਗ੍ਰੀਨ ਐਨਰਜੀ ਓਪਨ ਐਕਸੈੱਸ ਦੇ ਤਹਿਤ ਬਿਜਲੀ ਪ੍ਰਾਪਤ ਕਰਨ ਦੇ ਯੋਗ ਹੋਣਗੇ। ਗ੍ਰੀਨ ਐਨਰਜੀ ਓਪਨ ਐਕਸੈੱਸ ਦੇ ਤਹਿਤ ਬਿਜਲੀ ਲੈਣ ਵਾਲੇ ਕੈਪਟਿਵ ਉਪਭੋਗਤਾਵਾਂ ਦੇ ਲਈ ਬਿਜਲੀ ਦੀ ਸਪਲਾਈ ਦੀ ਕੋਈ ਸੀਮਾ ਨਹੀਂ ਹੋਵੇਗੀ। ਇਸ ਦੇ ਲਈ ਉਚਿਤ ਸ਼ਰਤਾਂ, ਜਿਵੇਂ ਕਿ ਟਾਈਮ ਬਲਾਕ ਦੀ ਘੱਟੋ-ਘੱਟ ਸੰਖਿਆ ਜਿਨ੍ਹਾਂ ਦੇ ਲਈ ਉਪਭੋਗਤਾ ਓਪਨ ਐਕਸੈੱਸ ਦੇ ਮਾਧਿਅਮ ਨਾਲ ਬਿਜਲੀ ਦੀ ਖਪਤ ਦੀ ਮਾਤਰਾ ਵਿੱਚ ਬਦਲਾਅ ਨਹੀਂ ਕਰੇਗਾ, ਲਾਗੂ ਕੀਤੀਆਂ ਜਾ ਸਕਦੀਆਂ ਹਨ ਜਿਸ ਨਾਲ ਇਕ ਵਿਤਰਕ ਲਾਇਸੈਂਸਧਾਰੀ ਦੁਆਰਾ ਪੂਰੀ ਕੀਤੀ ਜਾਣ ਵਾਲੀ ਮੰਗ ਵਿੱਚ ਵੱਧ ਵਿਭਿੰਨਤਾ ਤੋਂ ਬਚਿਆ ਜਾ ਸਕੇ।
ਪ੍ਰਾਰੂਪ ਦੇ ਨਿਯਮ ਅਨੁਬੰਧ ਵਿੱਚ ਦਿੱਤੇ ਗਏ ਹਨ:
*********
ਐੱਮਵੀ/ਆਈਜੀ
(Release ID: 1746429)
Visitor Counter : 295