ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਕੇ ਵੀ ਆਈ ਸੀ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ 75 ਰੇਲਵੇ ਸਟੇਸ਼ਨਾਂ ਤੇ ਖਾਦੀ ਪ੍ਰਦਰਸ਼ਨੀ ਕਮ ਵਿਕਰੀ ਸਟਾਲਜ਼ ਸਥਾਪਿਤ ਕੀਤੇ

Posted On: 16 AUG 2021 11:25AM by PIB Chandigarh

ਖਾਦੀ ਤੇ ਪੇਂਡੂ ਉਦਯੋਗ ਕਮਿਸ਼ਨ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਦੀ ਯਾਦ ਵਿੱਚ ਦੇਸ਼ ਦੇ 75 ਮੁੱਖ ਰੇਲਵੇ ਸਟੇਸ਼ਨਾਂ ਤੇ ਖਾਦੀ ਪ੍ਰਦਰਸ਼ਨੀ ਕਮ ਵਿਕਰੀ ਸਟਾਲ ਸਥਾਪਿਤ ਕੀਤੇ ਹਨ । ਇਹ ਸਟਾਲ ਆਉਂਦੇ ਇੱਕ ਸਾਲ ਲਈ — ਆਜ਼ਾਦੀ ਦਿਵਸ 2022 ਤੱਕ ਲਗਾਤਾਰ ਲੱਗੇ ਰਹਿਣਗੇ । ਇਹ ਅਭਿਆਸ , ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦਾ ਇੱਕ ਹਿੱਸਾ ਹੈ । 

   C:\Documents and Settings\admin\Desktop\1.jpg

ਸਾਰੇ 75 ਰੇਲਵੇ ਸਟੇਸ਼ਨਾਂ ਤੇ ਖਾਦੀ ਸਟਾਲਾਂ ਦਾ ਉਦਘਾਟਨ ਸ਼ਨਿਚਰਵਾਰ ਕੀਤਾ ਗਿਆ । ਮੁੱਖ ਸਟੇਸ਼ਨਾਂ ਵਿੱਚ ਨਵੀਂ ਦਿੱਲੀ , ਸੀ ਐੱਸ ਟੀ ਐੱਮ ਮੁੰਬਈ , ਨਾਗਪੁਰ , ਜੈਪੁਰ , ਅਹਿਮਦਾਬਾਦ , ਸੂਰਤ , ਅੰਬਾਲਾ ਕੈਂਟ , ਗਵਾਲਿਅਰ , ਭੋਪਾਲ , ਪਟਨਾ , ਆਗਰਾ , ਲਖਨਊ , ਹਾਵੜਾ , ਬੈਂਗਲੋਰ , ਇਰਨਾਕੁਲਮ ਅਤੇ ਹੋਰ ਸ਼ਾਮਲ ਹਨ । ਇਹਨਾਂ ਸਟਾਲਾਂ ਤੇ ਵੱਖ ਵੱਖ ਖਾਦੀ ਅਤੇ ਪੇਂਡੂ ਉਦਯੋਗ ਦੇ ਉਤਪਾਦ ਜਿਵੇਂ ਕਪੜਾ , ਰੈਡੀਮੇਟ ਗਾਰਮੇਂਟਸ , ਖਾਦੀ ਕੋਸਮੈਟਿਕਸ , ਖਾਣ ਵਾਲੀਆਂ ਵਸਤਾਂ , ਸ਼ਹਿਦ , ਮਿੱਟੀ ਦੇ ਭਾਂਡੇ ਆਦਿ ਰੱਖੇ ਗਏ ਹਨ । ਇਸ ਪ੍ਰਦਰਸ਼ਨੀ ਕਮ ਵਿਕਰੀ ਰਾਹੀਂ ਦੇਸ਼ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾ ਰਹੇ ਰੇਲ ਮੁਸਾਫਰਾਂ ਦੀ ਵੱਡੀ ਗਿਣਤੀ ਸਥਾਨਕ ਖਾਦੀ ਉਤਪਾਦਾਂ ਨੂੰ ਖਰੀਦ ਸਕੇਗੀ, ਜੋ ਇੱਕ ਵਿਸ਼ੇਸ਼ ਖੇਤਰ ਜਾਂ ਸੂਬੇ ਵਿੱਚ ਹੀ ਬਣਾਏ ਗਏ ਹਨ । ਇਸ ਲਈ ਇਹ ਖਾਦੀ ਕਾਰੀਗਰਾਂ ਨੂੰ ਆਪਣੀਆਂ ਹੱਥ ਨਾਲ ਬਣਾਈਆਂ ਵਸਤਾਂ ਨੂੰ ਵੇਚਣ ਅਤੇ ਉਤਸ਼ਾਹਿਤ ਕਰਨ ਲਈ ਇੱਕ ਵੱਡਾ ਮਾਰਕੀਟਿੰਗ ਪਲੇਟਫਾਰਮ ਮੁਹੱਈਆ ਕਰੇਗਾ । 

 

C:\Documents and Settings\admin\Desktop\2.jpg

ਕੇ ਵੀ ਆਈ ਸੀ ਚੇਅਰਮੈਨ ਸ਼੍ਰੀ ਵਿਨੇ ਕੁਮਾਰ ਸਕਸੈਨਾ ਨੇ ਇਸ ਪਹਿਲਕਦਮੀ ਦਾ ਸਵਾਗਤ ਕਰਦਿਆ ਕਿਹਾ ਹੈ ਕਿ ਰੇਲਵੇ ਅਤੇ ਕੇ ਵੀ ਆਈ ਸੀ ਦੇ ਇਹ ਸਾਂਝੇ ਯਤਨ ਖਾਦੀ ਕਾਰੀਗਰਾਂ ਨੂੰ ਸ਼ਕਤੀ ਦੇਣਗੇ । ਸਕਸੈਨਾ ਨੇ ਕਿਹਾ , "ਇਹਨਾਂ 75 ਰੇਲਵੇ ਸਟੇਸ਼ਨਾਂ ਤੇ ਸਥਾਪਿਤ ਕੀਤੇ ਗਏ ਖਾਦੀ ਸਟਾਲ ਖਰੀਦਦਾਰਾਂ ਦੀ ਵੱਡੀ ਗਿਣਤੀ ਨੂੰ ਆਕਰਸਿ਼ਤ ਕਰਨਗੇ  ਅਤੇ ਇਸ ਤਰ੍ਹਾਂ ਖਾਦੀ ਉਤਪਾਦਾਂ ਦੀ ਇੱਕ ਵੱਡੀ ਰੇਂਜ ਨੂੰ ਹਰਮਨ ਪਿਆਰਾ ਬਣਾਉਣ ਵਿੱਚ ਮਦਦ ਕਰਨਗੇ । ਇਹ ਕੇਵਲ "ਸਵਦੇਸ਼ੀ" ਨੂੰ ਹੀ ਉਤਸ਼ਾਹਿਤ ਨਹੀਂ ਕਰਨਗੇ ਬਲਕਿ ਸਰਕਾਰ ਦੇ "ਵੋਕਲ ਫਾਰ ਲੋਕਲ" ਪਹਿਲਕਦਮੀਂ ਨੂੰ ਵੀ ਹੁਲਾਰਾ ਦੇਣਗੇ ।  


  ******


ਐੱਮ ਜੇ ਪੀ ਐੱਸ / ਐੱਮ ਐੱਸ



(Release ID: 1746415) Visitor Counter : 247