ਪ੍ਰਧਾਨ ਮੰਤਰੀ ਦਫਤਰ
ਬਾਬਾ ਸਾਹੇਬ ਪੁਰੰਦਰੇ ਦੇ ਜੀਵਨ ਦੇ 100ਵੇਂ ਸਾਲ ’ਚ ਪ੍ਰਵੇਸ਼ ਕਰਨ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਦਾ ਸੰਦੇਸ਼
ਸ਼ਿਵਾਜੀ ਮਹਾਰਾਜ ਦਾ ਜੀਵਨ ਤੇ ਇਤਿਹਾਸ ਲੋਕਾਂ ਤੱਕ ਲਿਜਾਣ ਦੇ ਉਨ੍ਹਾਂ ਦੇ ਮਹਾਨ ਯੋਗਦਾਨ ਲਈ ਅਸੀਂ ਸਾਰੇ ਉਨ੍ਹਾਂ ਦੇ ਸਦਾ ਰਿਣੀ ਰਹਾਂਗੇ: ਪ੍ਰਧਾਨ ਮੰਤਰੀ
ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਬਗ਼ੈਰ ਭਾਰਤ ਦੇ ਰੂਪ, ਇਸ ਦੀ ਮਹਿਮਾ ਬਾਰੇ ਕਲਪਨਾ ਕਰਨਾ ਅਸੰਭਵ ਹੈ: ਪ੍ਰਧਾਨ ਮੰਤਰੀ
ਸ਼ਿਵਾਜੀ ਮਹਾਰਾਜ ਦਾ ‘ਹਿੰਦਵੀ ਸਵਰਾਜ’ ਪਿਛੜਿਆਂ ਤੇ ਵੰਚਿਤਾਂ ਲਈ ਨਿਆਂ ਦੀ ਬੇਮਿਸਾਲ ਉਦਾਹਰਣ ਹੈ ਅਤੇ ਤਾਨਾਸ਼ਾਹੀ ਜ਼ੁਲਮ ਵਿਰੁੱਧ ਇੱਕ ਜੈਕਾਰਾ ਹੈ: ਪ੍ਰਧਾਨ ਮੰਤਰੀ
ਮੇਰੀ ਨੌਜਵਾਨ ਇਤਿਹਾਸਕਾਰਾਂ ਨੂੰ ਅਪੀਲ ਹੈ ਕਿ ਉਹ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮੌਕੇ ਭਾਰਤ ਦੇ ਆਜ਼ਾਦੀ ਸੰਘਰਸ਼ ਦਾ ਇਤਿਹਾਸ ਲਿਖਦੇ ਸਮੇਂ ਬਾਬਾ ਸਾਹੇਬ ਪੁਰੰਦਰੇ ਜਿਹੇ ਮਾਪਦੰਡ ਬਰਕਰਾਰ ਰੱਖਣ: ਪ੍ਰਧਾਨ ਮੰਤਰੀ
Posted On:
13 AUG 2021 8:57PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਾਬਾ ਸਾਹੇਬ ਪੁਰੰਦਰੇ ਜੀ ਦੇ ਆਪਣੇ ਜੀਵਨ ਦੇ 100ਵੇਂ ਸਾਲ ’ਚ ਪ੍ਰਵੇਸ਼ ਹੋਣ ’ਤੇ ਉਨ੍ਹਾਂ ਨੂੰ ਭਰਪੂਰ ਸ਼ਰਧਾਂਜਲੀ ਭੇਟ ਕੀਤੀ ਹੈ। ਬਾਬਾ ਸਾਹੇਬ ਦੇ ਜੀਵਨ ਦੇ ਸ਼ਤਾਬਦੀ ਵਰ੍ਹੇ ਦੇ ਜਸ਼ਨ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਬਾ ਸਾਹੇਬ ਪੁਰੰਦਰੇ ਦਾ ਜੀਵਨ ਬਿਲਕੁਲ ਸਾਡੇ ਸੰਤਾਂ–ਮਹਾਤਮਾਵਾਂ ਦੇ ਦੱਸਣ ਵਾਂਗ ਹੀ ਉੱਚ ਨੈਤਿਕ ਚੇਤੰਨ ਵਿਚਾਰ ਅਤੇ ਮਾਨਸਿਕ ਤੌਰ ਉੱਤੇ ਚੌਕਸ ਸ਼ਤਾਬਦੀ ਜੀਵਨ ਦੀ ਇੱਕ ਮਿਸਾਲ ਹੈ। ਉਨ੍ਹਾਂ ਕਿਹਾ ਇਹ ਬੇਹੱਦ ਖ਼ੁਸ਼ੀਆਂ ਭਰਿਆ ਇਤਫ਼ਾਕ ਹੈ ਕਿ ਉਨ੍ਹਾਂ ਦੀ ਸ਼ਤਾਬਦੀ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ’ਚ ਆਈ ਹੈ। ਪ੍ਰਧਾਨ ਮੰਤਰੀ ਨੇ ਸਾਡੇ ਇਤਿਹਾਸ ਦੀਆਂ ਅਮਰ ਸ਼ਖ਼ਸੀਅਤਾਂ ਦੇ ਇਤਿਹਾਸ ਨੂੰ ਲਿਖਣ ਵਿੱਚ ਬਾਬਾ ਸਾਹੇਬ ਪੁਰੰਦਰੇ ਦੇ ਯੋਗਦਾਨ ਬਾਰੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ, “ਸ਼ਿਵਾਜੀ ਮਹਾਰਾਜ ਦੇ ਜੀਵਨ ਅਤੇ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਅਸੀਂ ਸਾਰੇ ਉਨ੍ਹਾਂ ਦੇ ਹਮੇਸ਼ਾ ਰਿਣੀ ਰਹਾਂਗੇ।” ਸ਼੍ਰੀ ਪੁਰੰਦਰੇ ਨੂੰ 2019 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ, ਤਤਕਾਲੀਨ ਮਹਾਰਾਸ਼ਟਰ ਸਰਕਾਰ ਨੇ ਉਨ੍ਹਾਂ ਨੂੰ 2015 ਵਿੱਚ ਮਹਾਰਾਸ਼ਟਰ ਭੂਸ਼ਣ ਅਵਾਰਡ ਨਾਲ ਸਨਮਾਨਿਤ ਕੀਤਾ ਸੀ। ਮੱਧ ਪ੍ਰਦੇਸ਼ ਸਰਕਾਰ ਨੇ ਵੀ ਉਨ੍ਹਾਂ ਨੂੰ ਕਾਲੀਦਾਸ ਪੁਰਸਕਾਰ ਦੇ ਕੇ ਨਮਨ ਕੀਤਾ ਸੀ।
ਪ੍ਰਧਾਨ ਮੰਤਰੀ ਨੇ ਸ਼ਿਵਾਜੀ ਮਹਾਰਾਜ ਦੀ ਸ਼ਾਨਦਾਰ ਸ਼ਖਸੀਅਤ 'ਤੇ ਡੂੰਘਾਈ ਨਾਲ ਵਿਚਾਰ ਕੀਤਾ। ਉਨ੍ਹਾਂ ਕਿਹਾ ਕਿ ਸ਼ਿਵਾ ਜੀ ਮਹਾਰਾਜ ਨਾ ਸਿਰਫ ਭਾਰਤੀ ਇਤਿਹਾਸ ਦਾ ਇੱਕ ਵੱਡਾ ਹਿੱਸਾ ਹਨ, ਉਨ੍ਹਾਂ ਨੇ ਮੌਜੂਦਾ ਭਾਰਤੀ ਭੂਗੋਲ ਨੂੰ ਵੀ ਪ੍ਰਭਾਵਿਤ ਕੀਤਾ ਹੈ। ਸਾਡੇ ਅਤੀਤ, ਵਰਤਮਾਨ ਅਤੇ ਭਵਿੱਖ ਦਾ ਇੱਕ ਵਿਸ਼ਾਲ ਪ੍ਰਸ਼ਨ ਇਹ ਹੈ ਕਿ ਜੇ ਸ਼ਿਵਾਜੀ ਮਹਾਰਾਜ ਨਾ ਹੁੰਦੇ, ਤਾਂ ਸਾਡੀ ਸਥਿਤੀ ਕੀ ਹੁੰਦੀ। ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਬਿਨਾਂ ਭਾਰਤ ਦੇ ਸਰੂਪ, ਇਸ ਦੀ ਮਹਿਮਾ ਦੀ ਕਲਪਨਾ ਕਰਨੀ ਅਸੰਭਵ ਹੈ। ਉਨ੍ਹਾਂ ਆਪਣੇ ਸਮੇਂ ਵਿੱਚ ਜੋ ਕੀਤਾ, ਉਹੀ ਭੂਮਿਕਾ ਉਨ੍ਹਾਂ ਦੀ ਕਥਾ, ਪ੍ਰੇਰਣਾਵਾਂ ਅਤੇ ਉਨ੍ਹਾਂ ਦੀਆਂ ਕਹਾਣੀਆਂ ਦੁਆਰਾ ਨਿਭਾਈ ਗਈ। ਉਨ੍ਹਾਂ ਦਾ 'ਹਿੰਦਵੀ ਸਵਰਾਜ' ਪਿਛੜੇ ਅਤੇ ਵੰਚਿਤ ਲੋਕਾਂ ਲਈ ਨਿਆਂ ਅਤੇ ਜ਼ੁਲਮ ਦੇ ਵਿਰੁੱਧ ਲੜਾਈ ਦੀ ਬੇਮਿਸਾਲ ਉਦਾਹਰਣ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਵੀਰ ਸ਼ਿਵਾਜੀ ਦਾ ਪ੍ਰਬੰਧਨ, ਉਨ੍ਹਾਂ ਦੀ ਸਮੁੰਦਰੀ ਤਾਕਤ ਦੀ ਵਰਤੋਂ, ਉਨ੍ਹਾਂ ਦਾ ਜਲ ਪ੍ਰਬੰਧਨ ਹਾਲੇ ਵੀ ਮਿਸਾਲੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਬਾ ਸਾਹੇਬ ਪੁਰੰਦਰੇ ਦਾ ਕੰਮ ਉਨ੍ਹਾਂ ਦੀ ਸ਼ਿਵਾਜੀ ਮਹਾਰਾਜ ਪ੍ਰਤੀ ਅਟੁੱਟ ਸ਼ਰਧਾ ਨੂੰ ਦਰਸਾਉਂਦਾ ਹੈ, ਉਨ੍ਹਾਂ ਦੀਆਂ ਰਚਨਾਵਾਂ ਰਾਹੀਂ ਸ਼ਿਵਾਜੀ ਮਹਾਰਾਜ ਸਾਡੇ ਦਿਲਾਂ ਵਿੱਚ ਜ਼ਿੰਦਾ ਹਨ। ਪ੍ਰਧਾਨ ਮੰਤਰੀ ਨੇ ਬਾਬਾ ਸਾਹੇਬ ਦੇ ਪ੍ਰੋਗਰਾਮਾਂ ਵਿੱਚ ਉਨ੍ਹਾਂ ਦੀ ਨਿੱਜੀ ਹਾਜ਼ਰੀ ਨੂੰ ਵੀ ਯਾਦ ਕੀਤਾ ਅਤੇ ਇਤਿਹਾਸ ਨੂੰ ਪੂਰੀ ਸ਼ਾਨ ਅਤੇ ਪ੍ਰੇਰਣਾ ਨਾਲ ਨੌਜਵਾਨਾਂ ਤੱਕ ਲਿਜਾਣ ਲਈ ਉਨ੍ਹਾਂ ਦੇ ਜੋਸ਼ ਦੀ ਪ੍ਰਸ਼ੰਸਾ ਕੀਤੀ। ਉਹ ਹਮੇਸ਼ਾ ਯਾਦ ਰਹਿੰਦਾ ਹੈ ਕਿ ਇਤਿਹਾਸ ਨੂੰ ਇਸਦੇ ਅਸਲ ਰੂਪ ਵਿੱਚ ਸੰਚਾਰਿਤ ਕੀਤਾ ਜਾਂਦਾ ਹੈ। “ਇਹ ਸੰਤੁਲਨ ਦੇਸ਼ ਦੇ ਇਤਿਹਾਸ ਲਈ ਲੋੜੀਂਦਾ ਹੈ, ਉਨ੍ਹਾਂ ਕਦੇ ਵੀ ਆਪਣੀ ਸ਼ਰਧਾ ਅਤੇ ਅੰਦਰਲੇ ਸਾਹਿਤਕਾਰ ਨੂੰ ਇਤਿਹਾਸ ਦੀ ਭਾਵਨਾ ਉੱਤੇ ਪ੍ਰਭਾਵਿਤ ਨਹੀਂ ਹੋਣ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਨੌਜਵਾਨ ਇਤਿਹਾਸਕਾਰਾਂ ਨੂੰ ਅਪੀਲ ਕਰਾਂਗਾ ਕਿ ਜਦੋਂ ਉਹ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮੌਕੇ ਭਾਰਤ ਦੇ ਆਜ਼ਾਦੀ ਸੰਗ੍ਰਾਮ ਦਾ ਇਤਿਹਾਸ ਲਿਖਣ ਤਾਂ ਉਨ੍ਹਾਂ ਵਰਗੇ ਮਾਪਦੰਡਾਂ ਨੂੰ ਕਾਇਮ ਰੱਖਣ।”
ਪ੍ਰਧਾਨ ਮੰਤਰੀ ਨੇ ਗੋਆ ਦੇ ਮੁਕਤੀ ਸੰਗ੍ਰਾਮ ਤੋਂ ਲੈ ਕੇ ਦਾਦਰ ਨਗਰ ਹਵੇਲੀ ਦੇ ਆਜ਼ਾਦੀ ਸੰਘਰਸ਼ ਵਿੱਚ ਬਾਬਾ ਸਾਹੇਬ ਪੁਰੰਦਰੇ ਦੇ ਯੋਗਦਾਨ ਨੂੰ ਵੀ ਯਾਦ ਕੀਤਾ।
*****
ਡੀਐੱਸ
(Release ID: 1745955)
Visitor Counter : 170
Read this release in:
English
,
Urdu
,
Hindi
,
Marathi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam