ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦਾ 75ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ’ਤੇ ਰਾਸ਼ਟਰ ਦੇ ਨਾਮ ਸੰਦੇਸ਼

Posted On: 14 AUG 2021 7:44PM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ,

ਨਮਸਕਾਰ!

1.        ਦੇਸ਼ ਵਿਦੇਸ਼ ਵਿੱਚ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਇਹ ਦਿਨ ਸਾਡੇ ਸਾਰਿਆਂ ਲਈ ਬਹੁਤ ਹੀ ਖੁਸ਼ੀ ਤੇ ਖੇੜਿਆਂ ਵਾਲਾ ਹੈ। ਇਸ ਸਾਲ ਦੇ ਆਜ਼ਾਦੀ ਦਿਵਸ ਦਾ ਖਾਸ ਮਹੱਤਵ ਹੈ ਕਿਉਂਕਿ ਇਸੇ ਸਾਲ ਤੋਂ ਅਸੀਂ ਸਾਰੇ ਆਪਣੀ ਆਜ਼ਾਦੀ ਦੀ ਪੰਝੱਤਰਵੀਂ ਵਰ੍ਹੇਗੰਢ ਮੌਕੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਇਸ ਇਤਿਹਾਸਿਕ ਮੌਕੇ ਤੇ ਆਪ ਸਭ ਨੂੰ ਬਹੁਤ-ਬਹੁਤ ਵਧਾਈ।

2.        ਆਜ਼ਾਦੀ ਦਿਹਾੜਾ ਸਾਡੇ ਲਈ ਗ਼ੁਲਾਮੀ ਤੋਂ ਮੁਕਤੀ ਦਾ ਤਿਉਹਾਰ ਹੈ। ਕਈ ਪੀੜ੍ਹੀਆਂ ਦੇ ਜਾਣੇ-ਅਣਜਾਣੇ ਸੁਤੰਤਰਤਾ ਸੈਨਾਨੀਆਂ ਦੇ ਸੰਘਰਸ਼ ਦੇ ਨਾਲ ਸਾਡੀ ਆਜ਼ਾਦੀ ਦਾ ਸੁਪਨਾ ਪੂਰਾ ਹੋਇਆ ਸੀ। ਉਨ੍ਹਾਂ ਸਾਰਿਆਂ ਨੇ ਤਿਆਗ ਅਤੇ ਬਲੀਦਾਨ ਦੀ ਅਨੋਖੀ ਉਦਾਹਰਣ ਪੇਸ਼ ਕੀਤੀ। ਉਨ੍ਹਾਂ ਦੀ ਬਹਾਦਰੀ ਤੇ ਵੀਰਤਾ ਦੇ ਦਮ ਤੇ ਹੀ ਅੱਜ ਅਸੀਂ ਤੇ ਤੁਸੀਂ ਆਜ਼ਾਦੀ ਦਾ ਸਾਹ ਲੈ ਰਹੇ ਹਾਂ। ਮੈਂ ਉਨ੍ਹਾਂ ਸਾਰੇ ਅਮਰ ਸੈਨਾਨੀਆਂ ਦੀ ਪਵਿੱਤਰ ਯਾਦ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ।

3.        ਅਨੇਕਾਂ ਦੇਸ਼ਾਂ ਵਾਂਗ ਸਾਡੇ ਰਾਸ਼ਟਰ ਨੂੰ ਵੀ ਵਿਦੇਸ਼ੀ ਹਕੂਮਤ ਦੇ ਦੌਰਾਨ ਬਹੁਤ ਅਨਿਆਂ ਤੇ ਅੱਤਿਆਚਾਰ ਸਹਿਣੇ ਪਏ ਪਰ ਭਾਰਤ ਦੀ ਵਿਸ਼ੇਸ਼ਤਾ ਇਹ ਸੀ ਕਿ ਗਾਂਧੀ ਜੀ ਦੀ ਅਗਵਾਈ ਚ ਸਾਡਾ ਆਜ਼ਾਦੀ ਦਾ ਅੰਦੋਲਨ ਸੱਚ ਤੇ ਅਹਿੰਸਾ ਦੇ ਸਿਧਾਂਤਾਂ ਤੇ ਅਧਾਰਿਤ ਰਿਹਾ। ਉਨ੍ਹਾਂ ਨੇ ਤੇ ਬਾਕੀ ਸਾਰੇ ਰਾਸ਼ਟਰ ਦੇ ਨਾਇਕਾਂ ਨੇ ਭਾਰਤ ਨੂੰ ਉਪਨਿਵੇਸ਼ਕ ਸ਼ਾਸਨ ਤੋਂ ਮੁਕਤ ਕਰਨ ਦਾ ਰਸਤਾ ਤਾਂ ਦਿਖਾਇਆ ਹੀਨਾਲ਼ ਹੀ ਰਾਸ਼ਟਰ ਦੀ ਮੁੜ-ਉਸਾਰੀ ਦੀ ਰੂਪਰੇਖਾ ਵੀ ਪੇਸ਼ ਕੀਤੀ। ਉਨ੍ਹਾਂ ਨੇ ਭਾਰਤੀ ਜੀਵਨ ਮੁੱਲਾਂ ਤੇ ਮਨੁੱਖੀ ਕਦਰਾਂ ਨੂੰ ਦੁਬਾਰਾ ਸਥਾਪਿਤ ਕਰਨ ਲਈ ਭਰਪੂਰ ਯਤਨ ਕੀਤੇ।

4.        ਆਪਣੇ ਗਣਤੰਤਰ ਦੀ ਪਿਛਲੇ ਪੰਝੱਤਰ ਸਾਲਾਂ ਦੀ ਯਾਤਰਾ ਤੇ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਤਾਂ ਸਾਨੂੰ ਇਹ ਮਾਣ ਹੁੰਦਾ ਹੈ ਕਿ ਅਸੀਂ ਤਰੱਕੀ ਦੀ ਰਾਹ ਤੇ ਕਾਫ਼ੀ ਲੰਬੀ ਦੂਰੀ ਤੈਅ ਕਰ ਲਈ ਹੈ। ਗਾਂਧੀ ਜੀ ਨੇ ਸਾਨੂੰ ਇਹ ਸਿਖਾਇਆ ਹੈ ਕਿ ਗਲਤ ਦਿਸ਼ਾ ਵਿੱਚ ਤੇਜ਼ੀ ਨਾਲ ਕਦਮ ਵਧਾਉਣ ਨਾਲੋਂ ਚੰਗਾ ਹੈ ਕਿ ਸਹੀ ਦਿਸ਼ਾ ਵਿੱਚ ਹੌਲ਼ੀ ਹੀ ਸਹੀ ਪਰ ਸੁਲਝੇ ਹੋਏ ਕਦਮਾਂ ਨਾਲ ਅੱਗੇ ਵਧਿਆ ਜਾਵੇ। ਅਨੇਕਾਂ ਪਰੰਪਰਾਵਾਂ ਨਾਲ ਭਰਪੂਰ ਭਾਰਤ ਦੇ ਸਭ ਤੋਂ ਵੱਡੇ ਤੇ ਜੀਵੰਤ ਲੋਕਤੰਤਰ ਦੀ ਅਨੋਖੀ ਕਾਮਯਾਬੀ ਨੂੰ ਸੰਪੂਰਨ ਵਿਸ਼ਵ ਸਨਮਾਨ ਦੇ ਨਾਲ ਦੇਖਦਾ ਹੈ

ਪਿਆਰੇ ਦੇਸ਼ਵਾਸੀਓ

5.        ਹਾਲ ਹੀ ਵਿੱਚ ਹੋਈਆਂ ਟੋਕੀਓ ਓਲੰਪਿਕ ਵਿੱਚ ਸਾਡੇ ਖਿਡਾਰੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਮਾਣ ਵਧਾਇਆ ਹੈ। ਭਾਰਤ ਨੇ ਓਲੰਪਿਕ ਖੇਡਾਂ ਵਿੱਚ ਆਪਣੀ ਹਿੱਸੇਦਾਰੀ ਦੇ ਇੱਕ ਸੌ ਇੱਕੀ ਸਾਲਾਂ ਵਿੱਚ ਸਭ ਤੋਂ ਜ਼ਿਆਦਾ ਮੈਡਲ ਜਿੱਤਣ ਦਾ ਇਤਿਹਾਸ ਰਚਿਆ ਹੈ।  ਸਾਡੀਆਂ ਬੇਟੀਆਂ ਨੇ ਅਨੇਕਾਂ ਔਕੜਾਂ ਨੂੰ ਪਾਰ ਕਰਦੇ ਹੋਏ ਖੇਡ ਦੇ ਮੈਦਾਨਾਂ ਵਿੱਚ ਵਿਸ਼ਵ ਪੱਧਰ ਦੀ ਪ੍ਰਸਿੱਧੀ ਹਾਸਲ ਕੀਤੀ ਹੈ। ਖੇਡਾਂ ਦੇ ਨਾਲ-ਨਾਲ ਜੀਵਨ ਦੇ ਹਰ ਖੇਤਰ ਵਿੱਚ ਔਰਤਾਂ ਦੀ ਭਾਗੀਦਾਰੀ ਤੇ ਸਫ਼ਲਤਾ ਵਿੱਚ ਯੁਗਾਂਤਰਕਾਰੀ ਪਰਿਵਰਤਨ ਹੋ ਰਹੇ ਹਨ। ਉੱਚ ਵਿੱਦਿਅਕ ਸੰਸਥਾਵਾਂ ਤੋਂ ਲੈ ਕੇ ਸੁਰੱਖਿਆ ਬਲਾਂ ਤੱਕਪ੍ਰਯੋਗਸ਼ਾਲਾਵਾਂ ਤੋਂ ਲੈ ਕੇ ਖੇਡ ਦੇ ਮੈਦਾਨਾਂ ਤੱਕ ਸਾਡੀਆਂ ਬੇਟੀਆਂ ਆਪਣੀ ਵੱਖਰੀ ਪਹਿਚਾਣ ਬਣਾ ਰਹੀਆਂ ਹਨ। ਬੇਟੀਆਂ ਦੀ ਇਸ ਸਫ਼ਲਤਾ ਵਿੱਚ ਮੈਨੂੰ ਭਵਿੱਖ ਦੇ ਵਿਕਸਿਤ ਭਾਰਤ ਦੀ ਝਲਕ ਦਿਖਾਈ ਦੇ ਰਹੀ ਹੈ। ਮੈਂ ਹਰ ਮਾਤਾ-ਪਿਤਾ ਨੂੰ ਇਹ ਬੇਨਤੀ ਕਰਦਾ ਹਾਂ ਕਿ ਉਹ ਅਜਿਹੀਆਂ ਹੋਣਹਾਰ ਬੇਟੀਆਂ ਦੇ ਪਰਿਵਾਰਾਂ ਤੋਂ ਸਿੱਖਿਆ ਲੈਣ ਅਤੇ ਆਪਣੀਆਂ ਬੇਟੀਆਂ ਨੂੰ ਵੀ ਅੱਗੇ ਵਧਣ ਦਾ ਮੌਕਾ ਦੇਣ।

6.        ਪਿਛਲੇ ਸਾਲ ਵਾਂਗ ਮਹਾਮਾਰੀ ਦੇ ਕਾਰਨ ਇਸ ਸਾਲ ਵੀ ਸੁਤੰਤਰਤਾ ਦਿਵਸ ਸਮਾਰੋਹ ਵੱਡੇ ਪੈਮਾਨੇ ਤੇ ਨਹੀਂ ਮਨਾਏ ਜਾ ਸਕਣਗੇ ਪਰ ਸਾਡੇ ਸਾਰਿਆਂ ਦੇ ਦਿਲ ਵਿੱਚ ਹਰ ਵੇਲੇ ਭਰਪੂਰ ਉਤਸ਼ਾਹ ਬਣਿਆ ਹੋਇਆ ਹੈ। ਹਾਲਾਂਕਿ ਮਹਾਮਾਰੀ ਦੀ ਤੀਬਰਤਾ ਵਿੱਚ ਘਾਟ ਆਈ ਹੈ ਪਰ ਕੋਰੋਨਾ ਵਾਇਰਸ ਦਾ ਪ੍ਰਭਾਵ ਅਜੇ ਖਤਮ ਨਹੀਂ ਹੋਇਆ। ਇਸ ਸਾਲ ਆਈ ਮਹਾਮਾਰੀ ਦੀ ਦੂਜੀ ਲਹਿਰ ਦੇ ਮਾਰੂ ਪ੍ਰਭਾਵ ਤੋਂ ਅਸੀਂ ਅਜੇ ਤਕ ਉੱਭਰ ਨਹੀਂ ਪਾਏ ਹਾਂ।  ਪਿਛਲੇ ਸਾਲ ਸਾਰੇ ਲੋਕਾਂ ਦੇ ਅਸਾਧਾਰਨ ਯਤਨਾਂ ਦੇ ਦਮ ਤੇ ਅਸੀਂ ਸੰਕ੍ਰਮਣ ਦੇ ਪ੍ਰਸਾਰ ਤੇ ਕਾਬੂ ਪਾਉਣ ਵਿੱਚ ਸਫ਼ਲ ਰਹੇ ਸੀ। ਸਾਡੇ ਵਿਗਿਆਨੀਆਂ ਨੇ ਬਹੁਤ ਹੀ ਘੱਟ ਸਮੇਂ ਚ ਵੈਕਸੀਨ ਤਿਆਰ ਕਰਨ ਦਾ  ਮੁਸ਼ਕਿਲ ਕੰਮ ਪੂਰਾ ਕਰ ਲਿਆਇਸ ਲਈ ਇਸ ਸਾਲ ਦੇ ਸ਼ੁਰੂ ਚ ਅਸੀਂ ਸਾਰੇ ਵਿਸ਼ਵਾਸ ਦੇ ਨਾਲ ਭਰੇ ਹੋਏ ਸੀਕਿਉਂਕਿ ਅਸੀਂ ਇਤਿਹਾਸ ਦਾ ਸਭ ਤੋਂ ਵੱਡਾ ਟੀਕਾਕਰਣ ਅਭਿਯਾਨ ਸ਼ੁਰੂ ਕਰ ਦਿੱਤਾ ਸੀਫਿਰ ਵੀ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਤੇ ਹੋਰ ਅਦਿੱਖ ਕਾਰਨਾਂ ਦੇ ਫਲਸਰੂਪ ਸਾਨੂੰ ਦੂਜੀ ਲਹਿਰ ਦਾ ਭਿਆਨਕ ਪ੍ਰਕੋਪ ਝੱਲਣਾ ਪਿਆ। ਮੈਨੂੰ ਇਸ ਗੱਲ ਦਾ ਡੂੰਘਾ ਦੁਖ ਹੈ ਕਿ ਦੂਜੀ ਲਹਿਰ ਵਿੱਚ ਬੜੇ ਲੋਕਾਂ ਦੀ ਜਾਨ ਦੀ ਰੱਖਿਆ ਨਹੀਂ ਕੀਤੀ ਜਾ ਸਕੀ ਤੇ ਬਹੁਤ ਲੋਕਾਂ ਨੂੰ ਭਾਰੀ ਕਸ਼ਟ ਸਹਿਣੇ ਪਏ। ਇਹ ਇੱਕ ਬਹੁਤ ਹੀ ਸੰਕਟ ਦੀ ਘੜੀ ਸੀਮੈਂ ਪੂਰੇ ਦੇਸ਼ ਵੱਲੋਂ ਸਾਰੇ ਪੀੜਤ ਪਰਿਵਾਰਾਂ ਦੇ ਦੁਖ ਵਿੱਚ ਬਰਾਬਰ ਦਾ ਸ਼ਰੀਕ ਹਾਂ।

7.        ਇਹ ਵਾਇਰਸ ਇੱਕ ਅਦਿੱਖ ਤੇ ਸ਼ਕਤੀਸ਼ਾਲੀ ਦੁਸ਼ਮਣ ਹੈਜਿਸ ਦਾ ਵਿਗਿਆਨ ਦੁਆਰਾ ਪ੍ਰਸ਼ੰਸਾਯੋਗ ਗਤੀ ਦੇ ਨਾਲ ਸਾਹਮਣਾ ਕੀਤਾ ਜਾ ਰਿਹਾ ਹੈ। ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਇਸ ਮਹਾਮਾਰੀ ਵਿੱਚ ਅਸੀਂ ਜਿੰਨੇ ਲੋਕਾਂ ਦੀ ਜਾਨ ਗਵਾਈ ਹੈਉਸ ਤੋਂ ਕਿਤੇ ਜ਼ਿਆਦਾ ਲੋਕਾਂ ਦੀ ਜਾਨ ਦੀ ਰੱਖਿਆ ਕਰ ਸਕੇ ਹਾਂਇੱਕ ਵਾਰ ਫੇਰ ਅਸੀਂ ਆਪਣੇ ਸਮੂਹਿਕ ਸੰਕਲਪ ਦੇ ਬਲਬੂਤੇ ਤੇ ਹੀ ਦੂਜੀ ਲਹਿਰ ਵਿੱਚ ਕਮੀ ਦੇਖ ਪਾ ਰਹੇ ਹਾਂ। ਹਰ ਤਰ੍ਹਾਂ ਦੇ ਜੋਖਮ ਚੁੱਕਦੇ ਹੋਏ ਸਾਡੇ ਡਾਕਟਰਾਂਨਰਸਾਂਸਿਹਤ ਕਰਮੀਆਂਪ੍ਰਸ਼ਾਸਕਾਂ ਤੇ ਹੋਰ ਕੋਰੋਨਾ ਯੋਧਿਆਂ ਦੀਆਂ ਕੋਸ਼ਿਸ਼ਾਂ ਨਾਲ ਕੋਰੋਨਾ ਦੀ ਦੂਜੀ ਲਹਿਰ ਤੇ ਕਾਬੂ ਪਾਇਆ ਜਾ ਰਿਹਾ ਹੈ।

8.        ਕੋਵਿਡ ਦੀ ਦੂਜੀ ਲਹਿਰ ਨਾਲ ਸਾਡੀਆਂ ਸਰਵਜਨਕ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਤੇ ਬਹੁਤ ਭਾਰ ਪਿਆ ਹੈ। ਸੱਚ ਤਾਂ ਇਹ ਹੈ ਕਿ ਵਿਕਸਿਤ ਅਰਥਵਿਵਸਥਾਵਾਂ ਸਮੇਤ ਕਿਸੇ ਵੀ ਦੇਸ਼ ਦਾ ਬੁਨਿਆਦੀ ਢਾਂਚਾ ਇਸ ਗੰਭੀਰ ਸੰਕਟ ਦਾ ਸਾਹਮਣਾ ਕਰਨ ਵਿੱਚ ਸਮਰੱਥ ਸਿੱਧ ਨਹੀਂ ਹੋਇਆ। ਅਸੀਂ ਸਿਹਤ ਵਿਵਸਥਾ ਨੂੰ ਮਜ਼ਬੂਤ ਬਣਾਉਣ ਵਾਸਤੇ ਜੰਗੀ ਪੱਧਰ ਤੇ ਯਤਨ ਕੀਤੇ। ਦੇਸ਼ ਦੀ ਅਗਵਾਈ ਨੇ ਇਸ ਚੁਣੌਤੀ ਦਾ ਡੱਟ ਕੇ ਸਾਹਮਣਾ ਕੀਤਾ। ਕੇਂਦਰ ਸਰਕਾਰ ਦੇ ਯਤਨਾਂ ਦੇ ਨਾਲ-ਨਾਲ ਰਾਜ ਸਰਕਾਰਾਂ ਨਿੱਜੀ ਖੇਤਰ ਦੀਆਂ ਸਿਹਤ ਸੁਵਿਧਾਵਾਂਗੈਰ-ਸਰਕਾਰੀ ਸੰਗਠਨਾਂ ਤੇ ਹੋਰ ਸਮੂਹਾਂ ਨੇ ਭਰਪੂਰ ਯੋਗਦਾਨ ਦਿੱਤਾ। ਇਸ ਅਸਾਧਾਰਨ ਅਭਿਯਾਨ ਵਿੱਚ ਕਈ ਦੇਸ਼ਾਂ ਨੇ ਉਦਾਰਤਾ ਨਾਲ ਜ਼ਰੂਰੀ ਚੀਜ਼ਾਂ ਉਸੇ ਤਰ੍ਹਾਂ ਸਾਂਝੀਆਂ ਕੀਤੀਆਂਜਿਵੇਂ ਭਾਰਤ ਨੇ ਬਹੁਤ ਸਾਰੇ ਦੇਸ਼ਾਂ ਨੂੰ ਦਵਾਈਆਂਉਪਕਰਣ ਤੇ ਵੈਕਸੀਨ ਉਪਲਬਧ ਕਰਵਾਏ ਸਨ। ਇਸ ਸਹਾਇਤਾ ਵਾਸਤੇ ਮੈਂ ਵਿਸ਼ਵ ਸਮੁਦਾਇ ਦਾ ਧੰਨਵਾਦ ਕਰਦਾ ਹਾਂ।

9.        ਇਨ੍ਹਾਂ ਸਾਰੇ ਯਤਨਾਂ ਦੇ ਫਲਸਰੂਪ ਕਾਫ਼ੀ ਹੱਦ ਤੱਕ ਸਧਾਰਨ ਸਥਿਤੀ ਬਰਕਰਾਰ ਹੋ ਗਈ ਹੈ ਤੇ ਹੁਣ ਸਾਡੇ ਜ਼ਿਆਦਾਤਰ ਦੇਸ਼ਵਾਸੀ ਰਾਹਤ ਮਹਿਸੂਸ ਕਰ ਰਹੇ ਹਨ। ਹੁਣ ਤੱਕ ਦੇ ਤਜ਼ਰਬਿਆਂ ਤੋਂ ਇਹ ਸਿੱਖਿਆ ਮਿਲੀ ਹੈ ਕਿ ਅਜੇ ਸਾਨੂੰ ਸਾਰਿਆਂ ਨੂੰ ਲਗਾਤਾਰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਇਸ ਵੇਲੇ ਵੈਕਸੀਨ ਸਾਡੇ ਸਾਰਿਆਂ ਲਈ ਵਿਗਿਆਨ ਦੁਆਰਾ ਦਿੱਤਾ ਗਿਆ ਸਭ ਤੋਂ ਉੱਤਮ ਸੁਰੱਖਿਆ ਕਵਚ ਹੈ। ਸਾਡੇ ਦੇਸ਼ ਵਿੱਚ ਚਲ ਰਹੇ ਵਿਸ਼ਵ ਦੇ ਸਭ ਤੋਂ ਵੱਡੇ ਟੀਕਾਕਰਣ ਅਭਿਯਾਨ ਦੇ ਤਹਿਤ ਹੁਣ ਤੱਕ ਪੰਜਾਹ ਕਰੋੜ ਤੋਂ ਜ਼ਿਆਦਾ ਦੇਸ਼ਵਾਸੀਆਂ ਨੂੰ ਵੈਕਸੀਨ ਲਗ ਚੁੱਕੀ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਪ੍ਰੋਟੋਕੋਲ ਅਨੁਸਾਰ ਜਲਦ ਤੋਂ ਜਲਦ ਵੈਕਸੀਨ ਲਗਵਾ ਲੈਣ ਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰਨ।

ਮੇਰੇ ਪਿਆਰੇ ਦੇਸ਼ਵਾਸੀਓ 

10.      ਇਸ ਮਹਾਮਾਰੀ ਦਾ ਪ੍ਰਭਾਵ ਅਰਥਵਿਵਸਥਾ ਦੇ ਲਈ ਉਨ੍ਹਾਂ ਹੀ ਵਿਨਾਸ਼ਕਾਰੀ ਹੈਜਿਨ੍ਹਾਂ ਲੋਕਾਂ ਦੀ ਸਿਹਤ ਦੇ ਲਈ। ਸਰਕਾਰ ਗ਼ਰੀਬ ਤੇ ਨਿਮਨ ਮੱਧਮ ਵਰਗ ਦੇ ਲੋਕਾਂ ਦੇ ਨਾਲ-ਨਾਲ ਛੋਟੇ ਅਤੇ ਮੱਧਿਅਮ ਉਦਯੋਗਾਂ ਦੀਆਂ ਸਮੱਸਿਆਵਾਂ ਦੇ ਵਿਸ਼ੇ ਵਿੱਚ ਵੀ ਚਿੰਤਤ ਰਹੀ ਹੈ। ਸਰਕਾਰ ਉਨ੍ਹਾਂ ਮਜ਼ਦੂਰਾਂ ਤੇ ਉੱਦਮੀਆਂ ਦੀਆਂ ਜ਼ਰੂਰਤਾਂ ਦੇ ਪ੍ਰਤੀ ਵੀ ਸੰਵੇਦਨਸ਼ੀਲ ਰਹੀ ਹੈਜਿਨ੍ਹਾਂ ਨੂੰ ਲਾਕਡਾਊਨ ਅਤੇ ਆਵਾਜਾਈ ਤੇ ਪਾਬੰਦੀਆਂ ਦੇ ਕਾਰਨ  ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਸਰਕਾਰ ਨੇ ਪਿਛਲੇ ਸਾਲ ਉਨ੍ਹਾਂ ਨੂੰ ਰਾਹਤ ਦੇਣ ਲਈ ਬਹੁਤ ਸਾਰੇ ਕਦਮ ਚੁੱਕੇ ਸੀ। ਇਸ ਸਾਲ ਵੀ ਸਰਕਾਰ ਨੇ ਮਈ ਅਤੇ ਜੂਨ ਵਿੱਚ ਕਰੀਬ 80 ਕਰੋੜ ਲੋਕਾਂ ਨੂੰ ਅਨਾਜ ਉਪਲਬਧ ਕਰਵਾਇਆ। ਹੁਣ ਇਹ ਸਹਾਇਤਾ ਦੀਵਾਲੀ ਤੱਕ ਦੇ ਲਈ ਵਧਾ ਦਿੱਤੀ ਗਈ ਹੈ। ਇਸ ਦੇ ਇਲਾਵਾ ਕੋਵਿਡ ਨਾਲ ਪ੍ਰਭਾਵਿਤ ਕੁਝ ਉੱਦਮਾਂ ਨੂੰ ਉਤਸ਼ਾਹ ਦੇਣ ਲਈ ਸਰਕਾਰ ਨੇ ਹਾਲ ਹੀ ਵਿੱਚ 6 ਲੱਖ 28 ਹਜ਼ਾਰ ਕਰੋੜ ਰੁਪਏ ਦੇ ਪ੍ਰੋਤਸਾਹਨ ਪੈਕੇਜ ਦਾ ਐਲਾਨ ਕੀਤਾ ਹੈ। ਇਹ ਤੱਥ ਵਿਸ਼ੇਸ਼ ਰੂਪ ਨਾਲ ਸੰਤੋਖਜਨਕ ਹੈ ਕਿ ਸਿਹਤ ਸੁਵਿਧਾਵਾਂ ਦੇ ਵਿਸਤਾਰ ਲਈ ਇੱਕ ਸਾਲ ਦੇ ਅੰਦਰ 23 ਹਜ਼ਾਰ 220 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

11.      ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਦੇਹਾਤੀ ਖੇਤਰਾਂ ਵਿੱਚ ਵਿਸ਼ੇਸ਼ ਰੂਪ ਨਾਲ ਖੇਤੀ ਦੇ ਖੇਤਰ ਵਿੱਚ ਵਾਧਾ ਜਾਰੀ ਰਿਹਾ ਹੈ। ਹਾਲ ਹੀ ਵਿੱਚਕਾਨਪੁਰ ਦੇਹਾਤ ਜ਼ਿਲ੍ਹੇ ਵਿੱਚ ਸਥਿਤ ਆਪਣੇ ਜੱਦੀ ਪਿੰਡ ਪਰੋਂਖ ਦੀ ਯਾਤਰਾ ਦੌਰਾਨ ਮੈਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੋਈ ਕਿ ਪੇਂਡੂ ਖੇਤਰਾਂ ਦੇ ਲੋਕਾਂ ਦੇ ਜੀਵਨ ਨੂੰ ਸਰਲ ਬਣਾਉਣ ਲਈ ਬਿਹਤਰ  ਇਨਫ੍ਰਾਸਟ੍ਰਕਚਰ ਵਿਕਸਿਤ ਕੀਤਾ ਜਾ ਰਿਹਾ ਹੈ। ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚਲੀ ਮਨੋਵਿਗਿਆਨਕ ਦੂਰੀ ਹੁਣ ਪਹਿਲਾਂ ਦੀ ਤੁਲਨਾ ਵਿੱਚ ਕਾਫੀ ਘੱਟ ਹੋ ਗਈ ਹੈ। ਅਸਲ ਵਿੱਚ ਭਾਰਤ ਪਿੰਡਾਂ ਵਿੱਚ ਹੀ ਵਸਦਾ ਹੈਇਸ ਲਈ ਉਨ੍ਹਾਂ ਨੂੰ ਵਿਕਾਸ ਦੇ ਪੈਮਾਨੇ ਤੇ ਪਿੱਛੇ ਨਹੀਂ ਰਹਿਣ ਦਿੱਤਾ ਜਾ ਸਕਦਾ। ਇਸ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਮੇਤਸਾਡੇ ਕਿਸਾਨ ਭੈਣ ਭਰਾਵਾਂ ਲਈ ਖਾਸ ਅਭਿਯਾਨਾਂ ਤੇ ਜ਼ੋਰ ਦਿੱਤਾ ਜਾ ਰਿਹਾ ਹੈ।

12.      ਇਹ ਸਾਰੀਆਂ ਕੋਸ਼ਿਸ਼ਾਂ ਆਤਮਨਿਰਭਰ ਭਾਰਤ ਨਿਰਮਾਣ ਦੇ ਸੰਕਲਪ ਨੂੰ ਪੂਰਾ ਕਰਨ ਦੇ ਅਨੁਰੂਪ ਹਨ। ਸਾਡੀ ਅਰਥਵਿਵਸਥਾ ਵਿੱਚ ਮੌਜੂਦ ਵਿਕਾਸ ਦੀ ਸਮਰੱਥਾ ਤੇ ਦ੍ਰਿੜ੍ਹ ਵਿਸ਼ਵਾਸ ਨਾਲ ਸਰਕਾਰ ਨੇ ਰੱਖਿਆਸਿਹਤਨਾਗਰਿਕ ਹਵਾਬਾਜ਼ੀਬਿਜਲੀ ਤੇ ਹੋਰ  ਖੇਤਰਾਂ ਵਿੱਚ ਨਿਵੇਸ਼ ਨੂੰ ਹੋਰ ਸਰਲ ਬਣਾਇਆ ਹੈ। ਸਰਕਾਰ ਦੁਆਰਾ ਵਾਤਾਵਰਣ ਦੇ ਅਨੁਕੂਲ ਊਰਜਾ ਦੇ ਨਵਿਆਉਣਯੋਗ (ਅਖੁੱਟ) ਸਰੋਤਾਂ ਵਿਸ਼ੇਸ਼ ਰੂਪ ਨਾਲ ਸੂਰਜੀ ਊਰਜਾ ਨੂੰ ਪ੍ਰਫੁੱਲਿਤ ਕਰਨ ਦੀਆਂ ਨਵੀਆਂ ਕੋਸ਼ਿਸ਼ਾਂ ਦੀ ਵਿਸ਼ਵ ਪੱਧਰ ਤੇ ਪ੍ਰਸ਼ੰਸਾ ਹੋ ਰਹੀ ਹੈ। ਜਦੋਂ ‘‘ਈਜ਼ ਆਵ੍ ਡੂਇੰਗ ਬਿਜ਼ਨਸ’’ ਦੀ ਰੈਂਕਿੰਗ ਵਿੱਚ ਸੁਧਾਰ ਹੁੰਦਾ ਹੈ ਤਾਂ ਉਸ ਦਾ ਸਕਾਰਾਤਮਕ ਪ੍ਰਭਾਵ ਦੇਸ਼ਵਾਸੀਆਂ ਦੀ ‘‘ਈਜ਼ ਆਵ੍ ਲਿਵਿੰਗ’’ ਤੇ ਵੀ ਪੈਂਦਾ ਹੈ। ਇਸ ਤੋਂ ਇਲਾਵਾ ਜਨ ਕਲਿਆਣ ਦੀਆਂ ਯੋਜਨਾਵਾਂ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਉਦਾਹਰਣ ਵਜੋਂ 70 ਹਜ਼ਾਰ ਕਰੋੜ ਰੁਪਏ ਦੀ ਕ੍ਰੈਡਿਟ ਲਿੰਕਡ ਸਬਸਿਡੀ ਯੋਜਨਾ ਦੀ ਬਦੌਲਤ ਆਪਣਾ ਖੁਦ ਦਾ ਘਰ ਹੋਣ ਦਾ ਸੁਪਨਾ ਹੁਣ ਸਾਕਾਰ ਹੋ ਰਿਹਾ ਹੈ। ਐਗਰੀਕਲਚਰਲ ਮਾਰਕਿਟਿੰਗ ਵਿੱਚ ਕੀਤੇ ਗਏ ਅਨੇਕਾਂ ਸੁਧਾਰਾਂ ਨਾਲ ਸਾਡੇ ਅੰਨਦਾਤਾ ਕਿਸਾਨ ਹੋਰ ਵੀ ਜ਼ਿਆਦਾ ਸਮਰੱਥ ਹੋਣਗੇ ਅਤੇ ਉਨ੍ਹਾਂ ਨੂੰ ਆਪਣੇ ਉਤਪਾਦਾਂ ਦੀ ਬਿਹਤਰ ਕੀਮਤ ਪ੍ਰਾਪਤ ਹੋਵੇਗੀ। ਸਰਕਾਰ ਨੇ ਹਰੇਕ ਦੇਸ਼ਵਾਸੀ ਦੀ ਸਮਰੱਥਾ ਨੂੰ ਵਿਕਸਿਤ ਕਰਨ ਵਾਸਤੇ ਅਨੇਕਾਂ ਕਦਮ ਚੁੱਕੇ ਹਨਜਿਨ੍ਹਾਂ ਵਿੱਚੋਂ ਕੁਝ ਦਾ ਜ਼ਿਕਰ ਮੈਂ ਕੀਤਾ ਹੈ।

ਪਿਆਰੇ ਦੇਸ਼ਵਾਸੀਓ,

13.      ਹੁਣ ਜੰਮੂ-ਕਸ਼ਮੀਰ ਵਿੱਚ ਨਵੀਂ ਸਵੇਰ ਦਿਖਾਈ ਦੇ ਰਹੀ ਹੈ। ਸਰਕਾਰ ਨੇ ਲੋਕਤੰਤਰ ਅਤੇ ਕਾਨੂੰਨ ਦੇ ਸ਼ਾਸਨ ਵਿੱਚ ਯਕੀਨ ਰੱਖਣ ਵਾਲੀਆਂ ਸਾਰੀਆਂ ਧਿਰਾਂ ਨਾਲ ਵਿਚਾਰ-ਚਰਚਾ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮੈਂ ਜੰਮੂ-ਕਸ਼ਮੀਰ ਦੇ ਨਿਵਾਸੀਆਂਖਾਸ ਕਰਕੇ ਨੌਜਵਾਨਾਂ ਨੂੰ ਇਸ ਮੌਕੇ ਦਾ ਫਾਇਦਾ ਚੁੱਕਣ ਅਤੇ ਲੋਕਤਾਂਤਰਿਕ ਸੰਸਥਾਵਾਂ ਦੇ ਮਾਧਿਅਮ ਨਾਲ ਆਪਣੀਆਂ ਇੱਛਾਵਾਂ ਨੂੰ ਸਾਕਾਰ ਕਰਨ ਲਈ ਸਰਗਰਮ ਹੋਣ ਦੀ ਤਾਕੀਦ ਕਰਦਾ ਹਾਂ।

14.      ਚਹੁਤਰਫਾ ਵਿਕਾਸ ਦੇ ਪ੍ਰਭਾਵ ਨਾਲ ਅੰਤਰਰਾਸ਼ਟਰੀ ਮੰਚ ਤੇ ਭਾਰਤ ਦਾ ਕੱਦ ਉੱਚਾ ਹੋ ਰਿਹਾ ਹੈ। ਇਹ ਬਦਲਾਅ ਪ੍ਰਮੁੱਖ ਬਹੁਪੱਖੀ ਮੰਚਾਂ ਤੇ ਸਾਡੀ ਪ੍ਰਭਾਵਸ਼ਾਲੀ ਹਿੱਸੇਦਾਰੀ ਵਿੱਚ ਅਤੇ ਅਨੇਕਾਂ ਦੇਸ਼ਾਂ ਦੇ ਨਾਲ ਸਾਡੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਕਾਰਗਰ ਸਾਬਤ ਹੋ ਰਿਹਾ ਹੈ।

ਪਿਆਰੇ ਦੇਸ਼ਵਾਸੀਓ,   

15.      ਪੰਝੱਤਰ ਸਾਲ ਪਹਿਲਾਂ ਜਦੋਂ ਭਾਰਤ ਨੇ ਆਜ਼ਾਦੀ ਹਾਸਲ ਕੀਤੀ ਸੀ ਤਾਂ ਉਸ ਵੇਲੇ ਅਨੇਕਾਂ ਲੋਕਾਂ ਨੂੰ ਇਹ ਭਰਮ ਸੀ ਕਿ ਭਾਰਤ ਵਿੱਚ ਲੋਕਤੰਤਰ ਸਫ਼ਲ ਨਹੀਂ ਹੋਵੇਗਾ। ਇਹੋ ਜਿਹੇ ਲੋਕ ਸ਼ਾਇਦ ਇਸ ਤੱਥ ਤੋਂ ਅਣਜਾਣ ਸਨ ਕਿ ਪੁਰਾਤਨ ਕਾਲ ਵਿੱਚ ਲੋਕਤੰਤਰ ਦੀਆਂ ਜੜ੍ਹਾਂ ਇਸੇ ਭਾਰਤ ਭੂਮੀ ਵਿੱਚ ਵਧੀਆਂ-ਫੁਲੀਆਂ ਸਨ। ਆਧੁਨਿਕ ਯੁਗ ਵਿੱਚ ਵੀ ਭਾਰਤ ਬਿਨਾ ਕਿਸੇ ਭੇਦਭਾਵ ਦੇ ਸਾਰੇ ਬਾਲਗਾਂ ਨੂੰ ਚੋਣ ਦਾ ਅਧਿਕਾਰ ਦੇਣ ਵਿੱਚ ਅਨੇਕਾਂ ਪੱਛਮੀ ਦੇਸ਼ਾਂ ਨਾਲੋਂ ਅੱਗੇ ਰਿਹਾ। ਸਾਡੇ ਰਾਸ਼ਟਰ ਨਿਰਮਾਤਾਵਾਂ ਨੇ ਜਨਤਾ ਦੇ ਵਿਵੇਕ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਅਤੇ ਅਸੀਂ ਭਾਰਤ ਦੇ ਲੋਕ ਆਪਣੇ ਦੇਸ਼ ਨੂੰ ਇੱਕ ਸ਼ਕਤੀਸ਼ਾਲੀ ਲੋਕਤੰਤਰ ਬਣਾਉਣ ਵਿੱਚ ਸਫ਼ਲ ਰਹੇ ਹਾਂ।

16.      ਸਾਡਾ ਲੋਕਤੰਤਰ ਸੰਸਦੀ ਪ੍ਰਣਾਲੀ ਤੇ ਅਧਾਰਿਤ  ਹੈ। ਇਸ ਲਈ ਸੰਸਦ ਸਾਡੇ ਲੋਕਤੰਤਰ ਦਾ ਮੰਦਿਰ ਹੈ। ਜਿੱਥੇ ਜਨਤਾ ਦੀ ਸੇਵਾ ਵਾਸਤੇ ਮਹੱਤਵਪੂਰਨ ਮੁੱਦਿਆਂ ਤੇ ਵਾਦ-ਵਿਵਾਦਸੰਵਾਦ ਅਤੇ ਫ਼ੈਸਲੇ ਕਰਨ ਦਾ ਸਰਬਉੱਚ ਮੰਚ ਸਾਨੂੰ ਪ੍ਰਾਪਤ ਹੈ। ਇਹ ਸਾਰੇ ਦੇਸ਼ਵਾਸੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਲੋਕਤੰਤਰ ਦਾ ਇਹ ਮੰਦਿਰ ਨੇੜਲੇ ਭਵਿੱਖ ਵਿੱਚ ਹੀ ਇੱਕ ਨਵੇਂ ਭਵਨ ਵਿੱਚ ਸਥਾਪਿਤ ਹੋਣ ਜਾ ਰਿਹਾ ਹੈ। ਇਹ ਭਵਨ ਸਾਡੀ ਰੀਤੀ ਅਤੇ ਨੀਤੀ ਨੂੰ ਪੇਸ਼ ਕਰੇਗਾ। ਇਸ ਵਿੱਚ ਸਾਡੀ ਵਿਰਾਸਤ ਦੇ ਪ੍ਰਤੀ ਸਨਮਾਨ ਦਾ ਭਾਵ ਹੋਵੇਗਾ ਅਤੇ ਨਾਲ ਹੀ ਸਮਕਾਲੀਨ ਵਿਸ਼ਵ ਦੇ ਨਾਲ ਕਦਮ ਮਿਲਾ ਕੇ ਚਲਣ ਦੀ ਯੋਗਤਾ ਦਾ ਪ੍ਰਦਰਸ਼ਨ ਵੀ ਹੋਵੇਗਾ। ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਮੌਕੇ ਇਸ ਨਵੇਂ ਭਵਨ ਦੇ ਉਦਘਾਟਨ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਵਿਕਾਸ ਯਾਤਰਾ ਵਿੱਚ ਇੱਕ ਇਤਿਹਾਸਿਕ ਮੀਲ ਪੱਥਰ ਮੰਨਿਆ ਜਾਏਗਾ।

17.      ਸਰਕਾਰ ਨੇ ਇਸ ਵਿਸ਼ੇਸ਼ ਵਰ੍ਹੇ ਨੂੰ ਯਾਦਗਾਰ ਬਣਾਉਣ ਲਈ ਕਈ ਯੋਜਨਾਵਾਂ ਦੀ ਸ਼ੁਭ ਸ਼ੁਰੂਆਤ ਕੀਤੀ ਹੈ। ਗਗਨਯਾਨ ਮਿਸ਼ਨ’’ ਉਨ੍ਹਾਂ ਯੋਜਨਾਵਾਂ ਚੋਂ ਖਾਸ ਮਹੱਤਵ ਰੱਖਦਾ ਹੈ। ਇਸ ਮਿਸ਼ਨ ਤਹਿਤ ਭਾਰਤੀ ਹਵਾਈ ਸੈਨਾ ਦੇ ਕੁਝ ਪਾਇਲਟ ਵਿਦੇਸ਼ ਵਿੱਚ ਸਿਖਲਾਈ ਪ੍ਰਾਪਤ ਕਰ ਰਹੇ ਹਨਜਦੋਂ ਉਹ ਪੁਲਾੜ ਵਿੱਚ ਉਡਾਣ ਭਰਨਗੇ ਤਾਂ ਭਾਰਤ ਮਾਨਵਯੁਕਤ ਪੁਲਾੜ ਮਿਸ਼ਨ ਨੂੰ ਅੰਜਾਮ ਦੇਣ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ। ਇਸ ਤਰ੍ਹਾਂ ਸਾਡੀਆਂ ਇੱਛਾਵਾਂ ਦੀ ਉਡਾਣ ਕਿਸੇ ਤਰ੍ਹਾਂ ਦੀ ਹੱਦ ਵਿੱਚ ਬੱਝਣ ਵਾਲੀ ਨਹੀਂ ਹੈ।

18.      ਫਿਰ ਵੀ ਸਾਡੇ ਪੈਰ ਯਥਾਰਥ ਦੀ ਠੋਸ ਜ਼ਮੀਨ ਤੇ ਟਿਕੇ ਹੋਏ ਹਨ। ਸਾਨੂੰ ਇਹ ਅਹਿਸਾਸ ਹੈ ਕਿ ਆਜ਼ਾਦੀ ਲਈ ਮਰ-ਮਿਟਣ ਵਾਲੇ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਅਸੀਂ ਕਾਫੀ ਅੱਗੇ ਜਾਣਾ ਹੈ। ਉਹ ਸੁਪਨੇ ਸਾਡੇ ਸੰਵਿਧਾਨ ਵਿੱਚ ਨਿਆਂਸੁਤੰਤਰਤਾਸਮਾਨਤਾ ਅਤੇ ਭਾਈਚਾਰੇ ਇਨ੍ਹਾਂ ਚਾਰ ਮਾਣ-ਮੱਤੇ ਸ਼ਬਦਾਂ ਦੁਆਰਾ ਸਪਸ਼ਟ ਰੂਪ ਵਿੱਚ ਦਰਸਾਏ ਗਏ ਹਨਅਸਮਾਨਤਾ ਨਾਲ ਭਰੀ ਵਿਸ਼ਵ ਵਿਵਸਥਾ ਵਿੱਚ ਹੋਰ ਜ਼ਿਆਦਾ ਸਮਾਨਤਾ ਲਈ ਅਤੇ ਅਨਿਆਂਪੂਰਨ ਪ੍ਰਸਥਿਤੀਆਂ ਵਿੱਚ ਹੋਰ ਜ਼ਿਆਦਾ ਨਿਆਂ ਵਾਸਤੇ ਮਜ਼ਬੂਤ ਕੋਸ਼ਿਸ਼ਾਂ ਕਰਨ ਦੀ ਜ਼ਰੂਰਤ ਹੈ। ਨਿਆਂ ਦੀ ਧਾਰਨਾ ਹੁਣ ਬਹੁਤ ਵਿਸ਼ਾਲ ਹੋ ਗਈ ਹੈ ਜਿਸ ਵਿੱਚ ਆਰਥਿਕ ਤੇ ਵਾਤਾਵਰਣ ਨਾਲ ਜੁੜਿਆ ਨਿਆਂ ਵੀ ਸ਼ਾਮਲ ਹੈ। ਅੱਗੇ ਦੀ ਰਾਹ ਬਹੁਤ ਅਸਾਨ ਨਹੀਂ ਹੈ। ਸਾਨੂੰ ਕਈ ਕਠੋਰ ਤੇ ਮੁਸ਼ਕਿਲ ਪੜਾਵਾਂ ਨੂੰ ਪਾਰ ਕਰਨਾ ਹੋਵੇਗਾਪਰ ਸਾਨੂੰ ਸਾਰਿਆਂ ਨੂੰ ਅਸਾਧਾਰਨ ਮਾਰਗ ਦਰਸ਼ਨ ਉਪਲਬਧ ਹੈ।  ਇਹ ਮਾਰਗ ਦਰਸ਼ਨ ਵੱਖ-ਵੱਖ ਸਰੋਤਾਂ ਤੋਂ ਸਾਨੂੰ ਮਿਲਦਾ ਹੈ। ਸਦੀਆਂ ਪਹਿਲਾਂ ਦੇ ਰਿਸ਼ੀਆਂ-ਮੁਨੀਆਂ ਤੋਂ ਲੈ ਕੇ ਆਧੁਨਿਕ ਯੁਗ ਦੇ ਸੰਤਾਂ ਅਤੇ ਰਾਸ਼ਟਰ ਨਾਇਕਾਂ ਤੱਕ ਸਾਡੇ ਮਾਰਗ ਦਰਸ਼ਕਾਂ ਦੀ ਅਤਿਅੰਤ ਸਮਰੱਥ ਪਰੰਪਰਾ ਦੀ ਸ਼ਕਤੀ ਸਾਡੇ ਕੋਲ ਹੈ। ਅਨੇਕਤਾ ਵਿੱਚ ਏਕਤਾ ਦੀ ਭਾਵਨਾ ਦੇ ਬਲ ਤੇ ਅਸੀਂ ਦ੍ਰਿੜ੍ਹਤਾ ਨਾਲ ਇੱਕ ਰਾਸ਼ਟਰ ਦੇ ਰੂਪ ਵਿੱਚ ਅੱਗੇ ਵਧ ਰਹੇ ਹਾਂ।

19.      ਵਿਰਾਸਤ ਵਿੱਚ ਮਿਲੀ ਸਾਡੇ ਪੂਰਵਜਾਂ ਦੀ ਜੀਵਨ ਦ੍ਰਿਸ਼ਟੀ ਇਸ ਸਦੀ ਵਿੱਚ ਨਾ ਸਿਰਫ਼ ਸਾਡੇ ਲਈਬਲਕਿ ਪੂਰੇ ਵਿਸ਼ਵ ਲਈ ਸਹਾਇਕ ਸਿੱਧ ਹੋਵੇਗੀ। ਆਧੁਨਿਕ ਉਦਯੋਗਿਕ ਸੱਭਿਅਤਾ ਨੇ ਮਾਨਵ ਜਾਤੀ ਦੇ ਸਾਹਮਣੇ ਗੰਭੀਰ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਸਮੁੰਦਰਾਂ ਦਾ ਜਲ ਪੱਧਰ ਵਧ ਰਿਹਾ ਹੈਗਲੇਸ਼ੀਅਰ ਪਿਘਲ ਰਹੇ ਹਨ ਅਤੇ ਧਰਤੀ ਦੇ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ। ਇਸ ਤਰ੍ਹਾਂ ਜਲਵਾਯੂ ਪਰਿਵਰਤਨ ਦੀ ਸਮੱਸਿਆ ਸਾਡੇ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ। ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਾਰਤ ਨੇ ਨਾ ਸਿਰਫ਼ ਪੈਰਿਸ ਜਲਵਾਯੂ ਸਮਝੌਤੇ ਦਾ ਪਾਲਣ ਕੀਤਾ ਹੈਬਲਕਿ ਜਲਵਾਯੂ ਦੀ ਰੱਖਿਆ ਲਈ ਤੈਅ ਕੀਤੀ ਗਈ ਪ੍ਰਤੀਬੱਧਤਾ ਤੋਂ ਵੀ ਜ਼ਿਆਦਾ ਯੋਗਦਾਨ ਕਰ ਰਿਹਾ ਹੈ। ਫਿਰ ਵੀ ਮਾਨਵਤਾ ਨੂੰ ਵਿਸ਼ਵ ਪੱਧਰ ਤੇ ਆਪਣੇ ਤੌਰ-ਤਰੀਕੇ ਬਦਲਣ ਦੀ ਸਖ਼ਤ ਜ਼ਰੂਰਤ ਹੈ। ਇਸ ਲਈ ਭਾਰਤੀ ਗਿਆਨ ਪ੍ਰੰਪਰਾ ਵੱਲ ਦੁਨੀਆ ਦਾ ਰੁਝਾਨ ਵਧ ਰਿਹਾ ਹੈ। ਇਹੋ ਜਿਹੀ ਗਿਆਨ ਪ੍ਰੰਪਰਾਜਿਹੜੀ ਵੇਦਾਂ ਅਤੇ ਉਪਨਿਸ਼ਦਾਂ ਦੇ ਰਚੇਤਿਆਂ ਦੁਆਰਾ ਬਣਾਈ ਗਈਰਮਾਇਣ ਅਤੇ ਮਹਾਭਾਰਤ ਵਿੱਚ ਵਰਨਣ ਕੀਤੀ ਗਈਭਗਵਾਨ ਮਹਾਵੀਰਭਗਵਾਨ ਬੁੱਧ ਅਤੇ ਗੁਰੂ ਨਾਨਕ ਦੁਆਰਾ ਪ੍ਰਸਾਰਿਤ ਕੀਤੀ ਗਈ ਅਤੇ ਮਹਾਤਮਾ ਗਾਂਧੀ ਵਰਗੇ ਲੋਕਾਂ ਦੇ ਜੀਵਨ ਵਿੱਚ ਝਲਕੀ।

20.      ਗਾਂਧੀ ਜੀ ਨੇ ਕਿਹਾ ਸੀ ਕਿ ਕੁਦਰਤ ਦੇ ਅਨੁਰੂਪ ਜੀਣ ਦੀ ਕਲਾ ਸਿੱਖਣ ਲਈ ਕੋਸ਼ਿਸ਼ ਕਰਨੀ ਪੈਂਦੀ ਹੈ ਪਰ ਇੱਕ ਵਾਰ ਜਦੋਂ ਤੁਸੀਂ ਨਦੀਆਂ ਤੇ ਪਹਾੜਾਂਪਸ਼ੂਆਂ ਅਤੇ ਪੰਛੀਆਂ ਦੇ ਨਾਲ ਸਬੰਧ ਬਣਾ ਲੈਂਦੇ ਹੋ ਤਾਂ ਪ੍ਰਕਿਰਤੀ ਆਪਣੇ ਰਹੱਸਾਂ ਨੂੰ ਤੁਹਾਡੇ ਸਾਹਮਣੇ ਪ੍ਰਗਟ ਕਰ ਦਿੰਦੀ ਹੈ। ਆਓ ਅਸੀਂ ਵੀ ਸੰਕਲਪ ਲਈਏ ਕਿ ਗਾਂਧੀ ਜੀ ਦੇ ਸੰਦੇਸ਼ ਤੇ ਅਮਲ ਕਰਾਂਗੇ ਅਤੇ ਜਿਸ ਭਾਰਤ ਭੂਮੀ ਤੇ ਅਸੀਂ ਰਹਿੰਦੇ ਹਾਂ ਉਸ ਦੇ ਵਾਤਾਵਰਣ ਦੀ ਸੁਰੱਖਿਆ ਲਈ ਤਿਆਗ ਵੀ ਕਰਾਂਗੇ।

21.      ਸਾਡੇ ਸੁਤੰਤਰਤਾ ਸੈਨਾਨੀਆਂ ਵਿੱਚ ਦੇਸ਼ ਪਿਆਰ ਅਤੇ ਤਿਆਗ ਦੀ ਭਾਵਨਾ ਸਭ ਤੋਂ ਉੱਪਰ ਸੀ। ਉਨ੍ਹਾਂ ਨੇ ਆਪਣੇ ਹਿਤਾਂ ਦੀ ਚਿੰਤਾ ਨਾ ਕਰਦੇ ਹੋਏ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ। ਮੈਂ ਦੇਖਿਆ ਹੈ ਕਿ ਕੋਰੋਨਾ ਦੇ ਸੰਕਟ ਦਾ ਸਾਹਮਣਾ ਕਰਨ ਵਿੱਚ ਵੀ ਲੱਖਾਂ ਲੋਕਾਂ ਨੇ ਆਪਣੀ ਪ੍ਰਵਾਹ ਨਾ ਕਰਦੇ ਹੋਏ ਮਾਨਵਤਾ ਦੇ ਪ੍ਰਤੀ ਨਿਸਵਾਰਥ ਭਾਵਨਾ ਨਾਲ ਦੂਜਿਆਂ ਦੀ ਸਿਹਤ ਅਤੇ ਜੀਵਨ ਦੀ ਰੱਖਿਆ ਲਈ ਭਾਰੀ ਜੋਖ਼ਮ ਚੁੱਕੇ ਹਨ। ਅਜਿਹੇ ਸਾਰੇ ਕੋਵਿਡ ਯੋਧਿਆਂ ਦੀ ਮੈਂ ਦਿਲੋਂ ਪ੍ਰਸ਼ੰਸਾ ਕਰਦਾ ਹਾਂ। ਅਨੇਕਾਂ ਕੋਵਿਡ ਯੋਧਿਆਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਹੈਮੈਂ ਉਨ੍ਹਾਂ ਸਭ ਨੂੰ ਨਮਨ ਕਰਦਾ ਹਾਂ।

22.      ਹਾਲ ਹੀ ਵਿੱਚ ‘‘ਕਰਗਿਲ ਵਿਜੈ ਦਿਵਸ’’ ਮੌਕੇ ਮੈਂ ਲੱਦਾਖ ਸਥਿਤ ‘‘ਕਰਗਿਲ ਯੁੱਧ ਸਮਾਰਕ - ਦਰਾਸ’’ ਵਿੱਚ ਆਪਣੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਜਾਣਾ ਚਾਹੁੰਦਾ ਸੀ ਪਰ ਰਸਤੇ ਵਿੱਚ ਮੌਸਮ ਖ਼ਰਾਬ ਹੋ ਜਾਣ ਦੀ ਵਜ੍ਹਾ ਨਾਲ ਮੇਰਾ ਉਸ ਸਮਾਰਕ ਤੱਕ ਜਾਣਾ ਸੰਭਵ ਨਹੀਂ ਹੋ ਪਾਇਆ। ਬਹਾਦਰ ਸੈਨਿਕਾਂ ਦੇ ਸਨਮਾਨ ਵਿੱਚ ਉਸ ਦਿਨ ਮੈਂ ਬਾਰਾਮੂਲਾ ਵਿੱਚ ਡੈਗਰ ਵਾਰ ਮੈਮੋਰੀਅਲ’’ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਹ ਮੈਮੋਰੀਅਲ ਉਨ੍ਹਾਂ ਸਾਰੇ ਸੈਨਿਕਾਂ ਦੀ ਯਾਦ ਵਿੱਚ ਬਣਾਇਆ ਗਿਆ ਹੈਜਿਨ੍ਹਾਂ ਨੇ ਆਪਣੇ ਕਰਤੱਵ ਦੀ ਰਾਹ ਤੇ ਸਰਬਉੱਚ ਬਲੀਦਾਨ ਦਿੱਤਾ ਹੈ। ਉਨ੍ਹਾਂ ਜਾਂਬਾਜ਼ ਯੋਧਿਆਂ ਦੀ ਵੀਰਤਾ ਅਤੇ ਤਿਆਗ ਦੀ ਪ੍ਰਸ਼ੰਸਾ ਕਰਦੇ ਹੋਏ ਮੈਂ ਦੇਖਿਆ ਕਿ ਉਸ ਯੁੱਧ ਸਮਾਰਕ ਵਿੱਚ ਇੱਕ ਆਦਰਸ਼ ਵਾਕ ਅੰਕਿਤ ਹੈ : ਮੇਰਾ ਹਰ ਕਾਮ ਦੇਸ਼ ਕੇ ਨਾਮ’’

ਇਹ ਆਦਰਸ਼ ਵਾਕ ਸਾਨੂੰ ਸਾਰੇ ਦੇਸ਼ਵਾਸੀਆਂ ਨੂੰ ਮੰਤਰ ਦੇ ਰੂਪ ਵਿੱਚ ਆਪਣੀ ਆਤਮਾ ਵਿੱਚ ਵਸਾ ਲੈਣਾ ਚਾਹੀਦਾ ਹੈ ਤੇ ਰਾਸ਼ਟਰ ਦੇ ਵਿਕਾਸ ਲਈ ਪੂਰੀ ਨਿਸ਼ਠਾ ਤੇ ਸਮਰਪਣ ਨਾਲ ਕੰਮ ਕਰਨਾ ਚਾਹੀਦਾ ਹੈ। ਮੈਂ ਚਾਹਾਂਗਾ ਕਿ ਰਾਸ਼ਟਰ ਅਤੇ ਸਮਾਜ ਦੇ ਹਿਤ ਨੂੰ ਸਭ ਤੋਂ ਉੱਪਰ ਰੱਖਣ ਦੀ ਇਸ ਭਾਵਨਾ ਦੇ ਨਾਲ ਅਸੀਂ ਸਾਰੇ ਦੇਸ਼ਵਾਸੀ ਭਾਰਤ ਨੂੰ ਤਰੱਕੀ ਦੇ ਰਾਹ ਤੇ ਅੱਗੇ ਲਿਜਾਣ ਲਈ ਇਕਜੁੱਟ ਹੋ ਜਾਈਏ।

ਮੇਰੇ ਪਿਆਰੇ ਦੇਸ਼ਵਾਸੀਓ,

23.      ਮੈਂ ਵਿਸ਼ੇਸ਼ ਤੌਰ ਤੇ ਭਾਰਤੀ ਸੁਰੱਖਿਆ ਬਲਾਂ ਦੇ ਵੀਰ ਜਵਾਨਾਂ ਦੀ ਪ੍ਰਸ਼ੰਸਾ ਕਰਦਾ ਹਾਂਜਿਨ੍ਹਾਂ ਨੇ ਸਾਡੀ ਸੁਤੰਤਰਤਾ ਦੀ ਰੱਖਿਆ ਕੀਤੀ ਹੈ ਅਤੇ ਲੋੜ ਪੈਣ ਤੇ ਖੁਸ਼ੀ-ਖੁਸ਼ੀ ਬਲੀਦਾਨ ਵੀ ਦਿੱਤਾ ਹੈ। ਮੈਂ ਸਾਰੇ ਪ੍ਰਵਾਸੀ ਭਾਰਤੀਆਂ ਦੀ ਵੀ ਪ੍ਰਸ਼ੰਸਾ ਕਰਦਾ ਹਾਂ। ਉਨ੍ਹਾਂ ਨੇ ਜਿਸ ਦੇਸ਼ ਵਿੱਚ ਵੀ ਘਰ ਵਸਾਇਆ ਹੈਉੱਥੇ ਆਪਣੀ ਮਾਤਭੂਮੀ ਦਾ ਨਾਮ ਹਮੇਸ਼ਾ ਰੋਸ਼ਨ ਕਰੀ ਰੱਖਿਆ ਹੈ।

24.      ਮੈਂ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਭਾਰਤ ਦੇ 75ਵੇਂ ਸੁਤੰਤਰਤਾ ਦਿਹਾੜੇ ਦੀ ਪੂਰਵ ਸੰਧਿਆ ਤੇ ਵਧਾਈ ਦਿੰਦਾ ਹਾਂ। ਇਹ ਵਰ੍ਹੇਗੰਢ ਮਨਾਉਂਦੇ ਹੋਏ ਮੇਰਾ ਮਨ ਸਹਿਜ ਹੀ ਆਜ਼ਾਦੀ ਦੇ ਸ਼ਤਾਬਦੀ ਵਰ੍ਹੇ 2047 ਦੇ ਮਜ਼ਬੂਤਸਮਰੱਥ ਅਤੇ ਸ਼ਾਂਤੀਪੂਰਨ ਭਾਰਤ ਦੀ ਕਲਪਨਾ ਨਾਲ ਭਰਿਆ ਹੋਇਆ ਹੈ।

25.      ਮੈਂ ਇਹ ਮੰਗਲ ਕਾਮਨਾ ਕਰਦਾ ਹਾਂ ਕਿ ਸਾਡੇ ਸਾਰੇ ਦੇਸ਼ਵਾਸੀ ਕੋਵਿਡ ਮਹਾਮਾਰੀ ਦੇ ਪ੍ਰਕੋਪ ਤੋਂ ਮੁਕਤ ਹੋਣ ਅਤੇ ਸੁਖ ਤੇ ਤਰੱਕੀ ਦੇ ਰਾਹ ਤੇ ਅੱਗੇ ਵਧਣ।

ਇੱਕ ਵਾਰ ਫੇਰ ਆਪ ਸਭ ਨੂੰ ਮੇਰੀਆਂ ਸ਼ੁਭਕਾਮਨਾਵਾਂ।

ਧੰਨਵਾਦ,

ਜੈ ਹਿੰਦ!

 

 

 

 

***************

ਡੀਐੱਸ(Release ID: 1745934) Visitor Counter : 259