ਸੈਰ ਸਪਾਟਾ ਮੰਤਰਾਲਾ
50 ਕਰੋੜ ਦੇ ਟੀਕੇ ਦੀਆਂ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ ਜੋ ਟੂਰਿਜ਼ਮ ਲਈ ਵਿਸ਼ਵਾਸ ਵਧਾਉਣ ਵਾਲਾ ਕੰਮ ਹੈ: ਸ਼੍ਰੀ ਜੀ ਕਿਸ਼ਨ ਰੈਡੀ
Posted On:
09 AUG 2021 4:11PM by PIB Chandigarh
ਸੈਰ ਸਪਾਟਾ, ਸੱਭਿਆਚਾਰ ਅਤੇ ਉੱਤਰ ਪੂਰਬੀ ਖੇਤਰ ਦੇ ਵਿਕਾਸ (ਡੋਨਰ)ਮੰਤਰੀ ਸ਼੍ਰੀ ਜੀ ਕਿਸ਼ਨ ਰੈਡੀ ਨੇ ਕਿਹਾ ਹੈ ਕਿ ਕੋਵਿਡ-19 ਟੀਕਾਕਰਣ ਦੀਆਂ 50 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਜੋ ਸੈਰ-ਸਪਾਟੇ ਲਈ ਵਿਸ਼ਵਾਸ ਵਧਾਉਣ ਵਾਲਾ ਕੰਮ ਹੈ।
ਮੰਤਰੀ ਨੇ ਟਵੀਟ ਕੀਤਾ ਹੈ, “50 ਕਰੋੜ ਕੋਵਿਡ ਵੈਕਸੀਨ ਲਗਾ ਕੇ ਅਸੀਂ ਦੁਨੀਆ ਨੂੰ ਇਹ ਸਾਬਿਤ ਕਰ ਦਿੱਤਾ ਹੈ ਕਿ ਭਾਰਤ ਆਪਣੇ ਲੋਕਾਂ, ਸਿਹਤ ਸੰਭਾਲ ਪ੍ਰਦਾਤਾਵਾਂ ਅਤੇ ਨਰੇਂਦਰ ਮੋਦੀ ਸਰਕਾਰ ਦੇ (#ਸਬਕੋ ਵੈਕਸੀਨ ਮੁਫ਼ਤ ਵੈਕਸੀਨ) ਸਾਂਝੇ ਯਤਨਾਂ ਨਾਲ ਮਹਾਮਾਰੀ ਤੋਂ ਉੱਭਰ ਰਿਹਾ ਹੈ।”
ਟਵੀਟ: https://twitter.com/kishanreddybjp/status/1423674302314868741?s=20
ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਸੈਰ-ਸਪਾਟੇ ਨੂੰ ਮੁੜ ਸੁਰਜੀਤ ਕਰਨ ਵਿੱਚ ਟੀਕਾਕਰਨ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ “ਵਿਸ਼ਵਵਿਆਪੀ ਟੀਕਾਕਰਣ ਪ੍ਰੋਗਰਾਮ ਨਾ ਸਿਰਫ਼ ਸੈਰ-ਸਪਾਟਾ ਉਦਯੋਗ ਨੂੰ ਮੁੜ ਉਭਾਰਨ ਵਿੱਚ ਸਹਾਇਤਾ ਕਰੇਗਾ ਬਲਕਿ ਇਹ ਵਿਦੇਸ਼ੀ ਸੈਲਾਨੀਆਂ ਦਾ ਵਿਸ਼ਵਾਸ ਵਧਾਏਗਾ ਅਤੇ ਇਹ ਘਰੇਲੂ ਸੈਰ-ਸਪਾਟੇ ਵਿੱਚ ਸੁਧਾਰ ਲਿਆਉਣ ਵਿੱਚ ਸਹਾਇਤਾ ਕਰੇਗਾ।” ਸ਼੍ਰੀ ਰੈਡੀ ਨੇ ਸਾਰੇ ਨਾਗਰਿਕਾਂ ਅਤੇ ਸੈਰ-ਸਪਾਟੇ ਦੇ ਹਿੱਸੇਦਾਰਾਂ ਨੂੰ ਸਹਿਯੋਗ ਦੇਣ ਅਤੇ ਟੀਕਾਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਨੂੰ ਵਾਇਰਸ ਤੋਂ ਬਚਾਇਆ ਜਾ ਸਕੇ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਸਿਹਤ ਮੰਤਰਾਲੇ ਦੁਆਰਾ ਸਿਫਾਰਸ਼ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਸ ਵਿੱਚ ਸਮਾਜਿਕ ਦੂਰੀਆਂ ਦੇ ਨਿਯਮ, ਚਿਹਰੇ ਦੇ ਮਾਸਕ ਪਹਿਨਣਾ ਅਤੇ ਉਚਿਤ ਦੂਰੀ ਰੱਖਣਾ ਸ਼ਾਮਲ ਹੈ।
ਕੇਂਦਰੀ ਮੰਤਰੀ ਨੇ ਟੀਕਾਕਰਣ ਦੀ ਤੇਜ਼ ਰਫ਼ਤਾਰ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਚੁੱਕੇ ਗਏ ਕਈ ਸਰਗਰਮ ਕਦਮਾਂ ਦਾ ਕਾਰਨ ਵੀ ਦੱਸਿਆ। ਉਨ੍ਹਾਂ ਅੱਗੇ ਕਿਹਾ, “ਅੱਜ, ਜੋ ਨਤੀਜੇ ਅਸੀਂ ਦੇਖ ਰਹੇ ਹਾਂ ਉਹ ਮੁੱਖ ਤੌਰ ’ਤੇ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ ਹੇਠ ਸਾਡੀ ਸਰਕਾਰ ਦੇ ਨਿਰੰਤਰ ਯਤਨਾਂ ਦੇ ਕਾਰਨ ਹਨ। ਸਾਡੀ ਸਰਕਾਰ ਨੇ ਟੀਕੇ ਦੇ ਵਿਕਾਸ ਲਈ ਇੱਕ ਇਨਕਿਊਬੇਟਰ ਦੇ ਰੂਪ ਵਿੱਚ ਕੰਮ ਕੀਤਾ ਅਤੇ ਇਸ ਲਈ ਇੱਥੇ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਰੋਜ਼ਾਨਾ ਜ਼ਿਆਦਾ ਲੋਕਾਂ ਨੂੰ ਟੀਕਾ ਲਗਾਇਆ ਜਾ ਸਕਦਾ ਹੈ।
ਕੇਂਦਰੀ ਮੰਤਰੀ ਨੇ ਫ਼ਰੰਟਲਾਈਨ ਵਰਕਰਾਂ ਅਤੇ ਹੋਰ ਮੈਡੀਕਲ ਸਟਾਫ਼ ਦੁਆਰਾ ਕੀਤੇ ਗਏ ਕੰਮਾਂ ਦੀ ਵੀ ਸ਼ਲਾਘਾ ਕੀਤੀ ਹੈ। “ਮੈਂ ਉਨ੍ਹਾਂ ਸਾਰੇ ਫ਼ਰੰਟਲਾਈਨ ਹੈਲਥ ਵਰਕਰਾਂ ਨੂੰ ਸਲਾਮ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਵਿੱਚ ਡਾਕਟਰ, ਨਰਸਾਂ, ਮਿਉਂਸੀਪਲ ਵਰਕਰ, ਆਸ਼ਾ ਵਰਕਰ ਅਤੇ ਸਰਕਾਰੀ ਕਰਮਚਾਰੀ ਸ਼ਾਮਲ ਹਨ। ਮੰਤਰੀ ਨੇ ਅੱਗੇ ਕਿਹਾ ਕਿ ਟੀਕਾਕਰਣ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਵੀ ਉਹ ਕੋਵਿਡ-19 ਦੇ ਖ਼ਿਲਾਫ਼ ‘ਸੁਰੱਖਿਆ ਕਵਚ’ਬਣੇ ਰਹੇ ਹਨ।
ਮੰਤਰੀ ਨੇ ਕਿਹਾ ਹੈ ਕਿ 21 ਜੂਨ 2021 ਤੋਂ ਸ਼ੁਰੂ ਹੋਏ ਕੋਵਿਡ-19 ਟੀਕਾਕਰਣ ਦੇ ਸਰਵਵਿਆਪੀਕਰਨ ਦੇ ਨਵੇਂ ਪੜਾਅ ਤੋਂ ਬਾਅਦ ਜਿਸ ਗਤੀ ਨਾਲ ਵੈਕਸੀਨ ਮੁਹਿੰਮ ਚਲਾਈ ਗਈ ਹੈ, ਉਸ ਨਾਲ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਹੋਈ ਹੈ, “ਪਿਛਲੇ 10 ਕਰੋੜ ਟੀਕੇ ਲਗਾਉਣ ਲਈ ਸਾਨੂੰ ਪ੍ਰਬੰਧਨ ਵਿੱਚ ਸਿਰਫ਼ 20 ਦਿਨ ਲੱਗੇ ਹਨ ਅਤੇ ਇਹ ਉਸ ਚੁਸਤੀ ਨੂੰ ਦਰਸਾਉਂਦਾ ਹੈ ਜਿਸ ਨਾਲ ਸਰਕਾਰ ਵਿਸ਼ਵ ਵਿਆਪੀ ਟੀਕਾਕਰਣ ਵੱਲ ਕੰਮ ਕਰ ਰਹੀ ਹੈ।”
******
ਐੱਨਬੀ/ਐੱਸਆਰਐੱਸ
(Release ID: 1744164)
Visitor Counter : 208