ਪ੍ਰਧਾਨ ਮੰਤਰੀ ਦਫਤਰ
ਵਿਦੇਸ਼ ’ਚ ਮੌਜੂਦ ਭਾਰਤੀ ਮਿਸ਼ਨਾਂ ਦੇ ਮੁਖੀਆਂ ਅਤੇ ਵਪਾਰ ਤੇ ਵਣਜ ਖੇਤਰ ਦੇ ਹਿਤਧਾਰਕਾਂ ਨਾਲ ਗੱਲਬਾਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
06 AUG 2021 10:30PM by PIB Chandigarh
ਨਮਸਕਾਰ,
ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਰੇ ਸਹਿਯੋਗੀ ਗਣ। ਦੁਨਿਆ ਭਰ ਵਿੱਚ ਸੇਵਾ ਦੇ ਰਹੇ Ambassadors, High Commissioners, ਕੇਂਦਰ ਅਤੇ ਰਾਜ ਸਰਕਾਰ ਦੇ ਸਾਰੇ ਅਧਿਕਾਰੀਗਣ। ਅਲੱਗ-ਅਲੱਗ Export Councils ਅਤੇ Chambers of Commerce & Industry ਦੇ ਸਾਰੇ ਨੇਤਾਗਣ। ਦੇਵੀਓ ਅਤੇ ਸੱਜਣੋਂ! ਇਹ ਸਮਾਂ ਆਜ਼ਾਦੀ ਕੇ ਦੇ ਅੰਮ੍ਰਿਤ ਮਹੋਤਸਵ ਦਾ ਹੈ। ਇਹ ਸਮਾਂ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਆਪਣੀ ਸੁਤੰਤਰਤਾ ਨੂੰ ਸੈਲੀਬ੍ਰੇਟ ਕਰਨ ਦਾ ਤਾਂ ਹੈ ਹੀ, ਕਰਨ ਦਾ ਤਾਂ ਹੈ ਹੀ ਭਵਿੱਖ ਦੇ ਭਾਰਤ ਲਈ ਇੱਕ ਕਲੀਅਰ ਵਿਜ਼ਨ ਅਤੇ ਰੋਡਮੈਪ ਦੇ ਨਿਰਮਾਣ ਦਾ ਅਵਸਰ ਵੀ ਹੈ। ਇਸ ਵਿੱਚ ਸਾਡੇ Export ਦੇ Ambitions ਦਾ ਅਤੇ ਉਸ ਵਿੱਚ ਆਪ ਸਾਰੇ ਸਾਥੀਆਂ ਦਾ Involvement, Initiatives, ਤੁਹਾਡਾ ਰੋਲ ਬਹੁਤ ਵੱਡਾ ਹੈ। ਅੱਜ ਜੋ ਗਲੋਬਲ ਲੈਵਲ ’ਤੇ ਹੋ ਰਿਹਾ ਹੈ। ਮੈਂ ਸੱਮਝਦਾ ਹਾਂ ਅਸੀਂ ਸਾਰੇ ਅਤੇ ਇੱਥੇ ਜੋ ਮੇਰੇ ਸਾਹਮਣੇ ਸਭ ਲੋਕ ਹਨ। ਉਹ ਇਨ੍ਹਾਂ ਸਭ ਚੀਜ਼ਾਂ ਤੋਂ ਜ਼ਿਆਦਾ ਜਾਣੂ ਹਨ। ਅੱਜ ਫਿਜ਼ੀਕਲ, ਟੈਕਨੋਲੋਜੀਕਲ ਅਤੇ ਫਾਇਨੈਂਸ਼ੀਅਲ ਕਨੈਕਟੀਵਿਟੀ ਦੀ ਵਜ੍ਹਾ ਨਾਲ ਦੁਨੀਆ ਹਰ ਰੋਜ਼ ਹੋਰ ਛੋਟੀ ਹੁੰਦੀ ਜਾ ਰਹੀ ਹੈ। ਅਜਿਹੇ ਵਿੱਚ ਸਾਡੇ Exports ਦੇ Expansion ਦੇ ਲਈ ਦੁਨੀਆ ਭਰ ਵਿੱਚ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਅਤੇ ਮੈਂ ਸੱਮਝਦਾ ਹਾਂ ਕਿ ਮੇਰੇ ਤੋਂ ਵੀ ਜ਼ਿਆਦਾ ਤੁਸੀਂ ਸਾਰੇ ਇਸ ਦੇ ਜ਼ਿਆਦਾ ਅਨੁਭਵੀ ਬਹੁਤ ਵੱਡੇ ਪਾਰਖੀ ਹੋ। ਮੈਂ ਆਪ ਸਭ ਨੂੰ ਅੱਜ ਦੇ ਇਸ Initiative ਦੇ ਲਈ ਅਤੇ ਇਸ ਪ੍ਰਕਾਰ ਦੇ ਦੋਹਾਂ ਪੱਖਾਂ ਦੀਆਂ ਗੱਲਾਂ ਨੂੰ ਰੱਖਣ ਦਾ ਜੋ ਅਵਸਰ ਮਿਲਿਆ ਮੈਂ ਇਸ ਦੇ ਲਈ ਵਧਾਈ ਦਿੰਦਾ ਹਾਂ। ਆਪ ਸਭ ਨੇ Exports ਨੂੰ ਲੈ ਕੇ ਸਾਡੇ Ambitious Targets ਨੂੰ ਅਚੀਵ ਕਰਨ ਦੇ ਲਈ ਜੋ enthusiasm, optimism ਅਤੇ commitment ਦਿਖਾਇਆ ਹੈ, ਉਹ ਵੀ ਪ੍ਰਸ਼ੰਸਾਯੋਗ ਹੈ।
Friends,
ਜਦੋਂ ਗਲੋਬਲ ਇਕੌਨਮੀ ਵਿੱਚ ਸਾਡੀ ਹਿੱਸੇਦਾਰੀ ਸਭ ਤੋਂ ਅਧਿਕ ਸੀ ਅਤੇ ਉਹ ਸਮਾਂ ਸੀ ਸਾਡੇ ਦੇਸ਼ ਦਾ ਉਸ ਦਾ ਇੱਕ ਵੱਡਾ ਕਾਰਨ ਭਾਰਤ ਦਾ ਤਾਕਤਵਰ Trade ਅਤੇ Export ਸੀ। ਸਾਡੀ ਦੁਨੀਆ ਦੇ ਲਗਭਗ ਹਰ ਹਿੱਸੇ ਦੇ ਨਾਲ Trade Links ਰਹੇ ਹਨ ਅਤੇ Trade Routes ਵੀ ਰਹੇ ਹਨ। ਅੱਜ ਜਦੋਂ ਅਸੀਂ Global Economy ਵਿੱਚ ਆਪਣੀ ਉਸ ਪੁਰਾਣੀ ਹਿੱਸੇਦਾਰੀ ਨੂੰ ਵਾਪਸ ਪਾਉਣ ਦਾ ਪ੍ਰਯਤਨ ਕਰ ਰਹੇ ਹਾਂ, ਤਦ ਵੀ ਸਾਡੇ Exports ਦਾ ਰੋਲ ਬਹੁਤ ਅਹਿਮ ਹੈ। Post ਕੋਵਿਡ Global World ਵਿੱਚ ਜਦੋਂ Global Supply Chain ਨੂੰ ਲੈ ਕੇ ਅੱਜ ਇੱਕ-ਇੱਕ ਵਿਆਪਕ ਡਿਬੇਟ ਹੈ ਤਦ ਸਾਨੂੰ ਨਵੇਂ ਅਵਸਰਾਂ ਦਾ ਲਾਭ ਉਠਾਉਣ ਦੇ ਲਈ ਪੂਰੀ ਤਾਕਤ ਲਗਾ ਦੇਣੀ ਹੈ। ਆਪ ਸਾਰੇ ਜਾਣਦੇ ਹੋ ਕਿ ਇਸ ਵਕਤ ਸਾਡਾ ਐਕਸਪੋਰਟ GDP ਦਾ ਲਗਭਗ 20 ਪ੍ਰਤੀਸ਼ਤ ਹੈ। ਸਾਡੀ ਅਰਥਵਿਵਸਥਾ ਦੇ ਸਾਇਜ਼, ਸਾਡੇ Potential, ਸਾਡੀ ਮੈਨੂਫੈਕਚਰਿੰਗ ਅਤੇ ਸਰਵਿਸ ਇੰਡਸਟ੍ਰੀ ਦੇ ਬੇਸ ਨੂੰ ਦੇਖਦੇ ਹੋਏ ਇਸ ਵਿੱਚ ਬਹੁਤ ਵਾਧੇ ਦੀ ਸੰਭਾਵਨਾ ਹੈ। ਅਜਿਹੇ ਵਿੱਚ ਅੱਜ ਜਦੋਂ ਦੇਸ਼ ਆਤਮਨਿਰਭਰ ਭਾਰਤ ਦੇ ਮਿਸ਼ਨ ’ਤੇ ਚਲ ਰਿਹਾ ਹੈ, ਤਾਂ ਇਸ ਦਾ ਇੱਕ ਲਕਸ਼ Exports ਵਿੱਚ Global Supply Chain ਵਿੱਚ ਭਾਰਤ ਦੀ ਹਿੱਸੇਦਾਰੀ ਨੂੰ ਕਈ ਗੁਣਾ ਵਧਾਉਣ ਦਾ ਵੀ ਹੈ। ਅਤੇ ਇਸ ਲਈ ਅੱਜ ਸਾਨੂੰ ਇਹ ਸੁਨਿਸ਼ਚਿਤ ਕਰਨਾ ਹੈ ਕਿ International demand ਦੇ ਅਨੁਸਾਰ ਸਾਨੂੰ Access ਮਿਲੇ ਤਾਕਿ ਸਾਡੇ ਬਿਜ਼ਨਸ ਖ਼ੁਦ ਨੂੰ Scale Up ਕਰ ਸਕਣ Grow ਕਰ ਸਕਣ। ਸਾਡੀ ਇੰਡਸਟ੍ਰੀ ਨੂੰ ਵੀ ਬੈਸਟ ਟੈਕਨੋਲੋਜੀ ਦੀ ਤਰਫ਼ ਜਾਣਾ ਹੋਵੇਗਾ, ਇਨੋਵੇਸ਼ਨ ’ਤੇ ਫੋਕਸ ਕਰਨਾ ਹੋਵੇਗਾ ਅਤੇ R&D ਵਿੱਚ ਹਿੱਸੇਦਾਰੀ ਵਧਾਉਣੀ ਹੀ ਪਵੇਗੀ। Global Value Chain ਵਿੱਚ ਸਾਡਾ Share ਇਸ ਰਸਤੇ ’ਤੇ ਚਲ ਕੇ ਹੀ ਵਧੇਗਾ। Competition ਅਤੇ excellence ਨੂੰ ਪ੍ਰੋਤਸਾਹਿਤ ਕਰਦੇ ਹੋਏ ਹੀ ਸਾਨੂੰ ਹਰ ਸੈਕਟਰ ਵਿੱਚ global champions ਤਿਆਰ ਕਰਨੇ ਹਨ।
ਸਾਥੀਓ ਐਕਸਪੋਰਟ ਵਧਾਉਣ ਦੇ ਲਈ ਚਾਰ ਫੈਕਟਰਸ ਬਹੁਤ ਮਹੱਤਵਪੂਰਨ ਹਨ। ਪਹਿਲਾ-ਦੇਸ਼ ਵਿੱਚ ਮੈਨੂਫੈਕਚਰਿੰਗ ਕਈ ਗੁਣਾ ਵਧੇ। ਅਤੇ Qualitatively competitive ਹੋਣਾ ਚਾਹੀਦਾ ਹੈ। ਅਤੇ ਜਿਸ ਤਰ੍ਹਾਂ ਸਾਥੀਆਂ ਨੇ ਕਿਹਾ ਕਿ ਅੱਜ ਦੁਨੀਆ ਵਿੱਚ ਇੱਕ ਅਜਿਹਾ ਵਰਗ ਤਿਆਰ ਹੋਇਆ ਹੈ। ਜੋ ਕੀਮਤ ਤੋਂ ਜ਼ਿਆਦਾ Quality ’ਤੇ ਫੋਕਸ ਕਰਦਾ ਹੈ। ਅਤੇ ਸਾਨੂੰ ਇਸ ਚੀਜ਼ ਨੂੰ address ਕਰਨਾ ਹੀ ਪਵੇਗਾ। ਦੂਸਰਾ- ਟ੍ਰਾਂਸਪੋਰਟ ਦੀ ਲੌਜਿਸਟਿਕਸ ਦੀਆਂ ਦਿੱਕਤਾਂ ਦੂਰ ਹੋਣ। ਇਸ ਵਿੱਚ ਰਾਜ ਸਰਕਾਰਾਂ ਨੂੰ ਵੀ, ਕੇਂਦਰ ਸਰਕਾਰ ਨੂੰ ਵੀ ਅਤੇ ਜੋ ਵੀ private ਉਸ ਵਿੱਚ players ਹੁੰਦੇ ਹਨ। ਇਨ੍ਹਾਂ ਸਭ ਨੇ ਆਪਣੀ ਭੂਮਿਕਾ ਨਿਭਾਉਣੀ ਹੋਵੇਗੀ। ਤੀਸਰਾ- ਐਕਸਪੋਰਟਰਸ ਦੇ ਨਾਲ ਸਰਕਾਰ ਮੋਢੇ ਨਾਲ ਮੋਢਾ ਮਿਲਾ ਕੇ ਚਲੇ। ਇਹ ਕੋਈ ਰਾਜ ਸਰਕਾਰਾਂ ਇਸ ਵਿੱਚ ਅਗਰ involve ਨਹੀਂ ਹਨ। ਰਾਜ ਵਿੱਚ ਜਿਸ ਤਰ੍ਹਾਂ ਦੀ ਐਕਸਪੋਰਟਰਸ ਕੌਂਸਲਸ ਹਨ ਉਹ ਅਗਰ involve ਨਹੀਂ ਹਨ। ਅਤੇ ਕੋਈ ਇੱਕ ਵਪਾਰੀ ਆਪਣੇ ਤਰੀਕੇ ਨਾਲ ਐਕਸਪੋਰਟ ਕਰਦਾ ਰਹਿੰਦਾ ਹੈ। ਆਇਸੋਲੇਟੇਡ ਵਰਲਡ ਵਿੱਚ। ਤਾਂ ਸਾਨੂੰ ਜੋ ਨਤੀਜਾ ਚਾਹੀਦਾ ਹੈ ਉਹ ਨਹੀਂ ਮਿਲਣਗੇ। ਸਾਨੂੰ ਮਿਲ ਕੇ ਹੀ ਪ੍ਰਯਤਨ ਕਰਨਾ ਹੋਵੇਗਾ। ਅਤੇ ਚੌਥਾ ਫੈਕਟਰ ਹੈ, ਜੋ ਅੱਜ ਦੇ ਇਸ ਆਯੋਜਨ ਨਾਲ ਜੁੜਿਆ ਹੈ ਉਹ ਹੈ- ਭਾਰਤੀ ਪ੍ਰੋਡਕਟਸ ਲਈ ਇੰਟਰਨੈਸ਼ਨਲ ਮਾਰਕਿਟ। ਇਹ ਚਾਰੇ ਫੈਕਟਰਸ ਇਕਜੁੱਟ ਹੋਣਗੇ ਉਦੋਂ ਭਾਰਤ ਦਾ ਲੋਕਲ ਗਲੋਬਲ ਹੋਵੇਗਾ ਉਦੋਂ Make in India for the World ਦੇ ਲਕਸ਼ ਨੂੰ ਅਸੀਂ ਬਿਹਤਰ ਤਰੀਕੇ ਨਾਲ ਹਾਸਲ ਕਰ ਪਾਵਾਂਗੇ।
Friends,
ਅੱਜ ਦੇਸ਼ ਵਿੱਚ ਜੋ ਸਰਕਾਰ ਹੈ, ਰਾਜਾਂ ਵਿੱਚ ਜੋ ਸਰਕਾਰ ਹੈ ਉਹ ਬਿਜ਼ਨਸ ਵਰਲਡ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਅੱਗੇ ਵਧਣ ਦਾ ਪ੍ਰਯਤਨ ਕਰ ਰਹੀ ਹੈ। ਆਤਮਨਿਰਭਰ ਭਾਰਤ, ਇਸ ਅਭਿਆਨ ਦੇ ਤਹਿਤ compliances ਵਿੱਚ ਅਨੇਕ relaxations ਦਿੱਤੇ ਗਏ ਹਨ। ਇਸ ਨਾਲ economic activities ਨੂੰ ਸੁਚਾਰੁ ਰੂਪ ਨਾਲ ਚਲਾਉਣਾ ਅਸਾਨ ਹੋਇਆ ਹੈ। 3 ਲੱਖ ਕਰੋੜ ਰੁਪਏ ਦੀ Emergency Credit Line Guarantee ਸਕੀਮ ਨਾਲ MSMEs ਅਤੇ ਦੂਸਰੇ ਪ੍ਰਭਾਵਿਤ ਸੈਕਟਰਸ ਨੂੰ ਰਾਹਤ ਮਿਲੀ ਹੈ। ਰਿਕਵਰੀ ਅਤੇ ਗ੍ਰੋਥ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਹਾਲ ਵਿੱਚ ਡੇਢ ਲੱਖ ਕਰੋੜ ਰੁਪਏ ਹੋਰ ਅਪਰੂਵ ਕੀਤੇ ਗਏ ਹੈ।
Friends
Production Linked Incentive ਸਕੀਮ ਨਾਲ ਸਾਡੀ ਮੈਨੂਫੈਕਚਰਿੰਗ ਦੀ Scale ਹੀ ਨਹੀਂ ਬਲਕਿ Global quality ਅਤੇ efficiency ਦਾ ਪੱਧਰ ਵਧਾਉਣ ਵਿੱਚ ਬਹੁਤ ਮਦਦ ਮਿਲੇਗੀ। ਇਸ ਨਾਲ ਆਤਮਨਿਰਭਰ ਭਾਰਤ ਦਾ ਮੇਡ ਇਨ ਇੰਡੀਆ ਦਾ ਨਵਾਂ ਇਕੋਸਿਸਟਮ ਵਿਕਸਿਤ ਕਰਨ ਵਿੱਚ ਬਹੁਤ ਸੁਵਿਧਾ ਹੋਵੇਗੀ। ਅਤੇ ਵਿਕਸਿਤ ਹੋ ਸਕਦਾ ਹੈ। ਦੇਸ਼ ਨੂੰ ਮੈਨੂਫੈਕਚਰਿੰਗ ਅਤੇ ਐਕਸਪੋਰਟ ਦੇ ਨਵੇਂ Global Champions ਮਿਲਣਗੇ। ਮੋਬਾਈਲ ਫੋਨ ਸੈਕਟਰ ਵਿੱਚ ਤਾਂ ਅਸੀਂ ਇਸ ਦਾ ਅਸਰ ਅਨੁਭਵ ਵੀ ਕਰ ਰਹੇ ਹਾਂ। 7 ਸਾਲ ਪਹਿਲਾਂ ਅਸੀਂ ਲਗਭਗ 8 ਬਿਲਿਅਨ ਡਾਲਰ ਦੇ ਮੋਬਾਈਲ ਫੋਨ ਇੰਪੋਰਟ ਕਰਦੇ ਸਨ ਬਾਹਰ ਤੋਂ ਮੰਗਾਉਂਦੇ ਸਨ। ਹੁਣ ਇਹ ਘੱਟ ਕੇ 2 ਬਿਲਿਅਨ ਡਾਲਰ ਹੋ ਗਿਆ ਹੈ। 8 ਬਿਲਿਅਨ ਤੋਂ 2 ਬਿਲਿਅਨ ’ਤੇ ਆ ਗਏ ਹਨ। 7 ਸਾਲ ਪਹਿਲਾਂ ਭਾਰਤ ਸਿਰਫ਼ 0.3 ਬਿਲਿਅਨ ਡਾਲਰ ਦੇ ਮੋਬਾਈਲ ਫੋਨ ਐਕਸਪੋਰਟ ਕਰਦਾ ਸੀ। ਹੁਣ ਇਹ ਵਧ ਕੇ 3 ਬਿਲਿਅਨ ਡਾਲਰ ਤੋਂ ਵੀ ਜ਼ਿਆਦਾ ਹੋ ਗਿਆ ਹੈ।
ਸਾਥੀਓ
ਮੈਨੂਫੈਕਚਰਿੰਗ ਅਤੇ ਐਕਸਪੋਰਟ ਨਾਲ ਜੁੜੀ ਇੱਕ ਹੋਰ ਸਮੱਸਿਆ ਨੂੰ ਸੁਲਝਾਉਣ ਦੇ ਲਈ ਵੀ ਸਰਕਾਰ ਦਾ ਫੋਕਸ ਹੈ। ਦੇਸ਼ ਵਿੱਚ Logistics ਦਾ Time ਅਤੇ Cost ਘੱਟ ਕਰਨਾ ਇਹ ਕੇਂਦਰ ਅਤੇ ਰਾਜ ਦੋਵੇਂ ਸਰਕਾਰ ਦੀ ਪ੍ਰਾਥਮਿਕਤਾ ਰਹੀ ਅਤੇ ਰਹਿਣੀ ਚਾਹੀਦੀ ਹੈ। ਇਸ ਦੇ ਲਈ ਚਾਹੇ ਪਾਲਿਸੀ ਡਿਸਿਜਨ ਹੋਣ ਜਾਂ ਫਿਰ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹਰ ਪੱਧਰ ’ਤੇ ਸਾਨੂੰ ਕੰਮ ਹੋਰ ਤੇਜ਼ੀ ਨਾਲ ਅੱਗੇ ਵਧਾਉਣਾ ਹੋਵੇਗਾ। ਅੱਜ ਅਸੀਂ ਮਲਟੀ ਮੋਡਲ ਕਨੈਕਟੀਵਿਟੀ ਦੀ ਤਰਫ਼ ਤੇਜ਼ੀ ਨਾਲ ਵਧ ਰਹੇ ਹਾਂ।
Friends,
ਹੁਣੇ ਅਸੀਂ ਸੁਣਿਆ ਬੰਗਲਾਦੇਸ਼ ਨੇ ਅਨੁਭਵ ਦੱਸਿਆ ਕਿ ਹੁਣ ਰੇਲਵੇ ਮਾਰਗ ਰਾਹੀਂ ਚੀਜ਼ਾਂ ਜਾਣ ਲਗੀਆਂ ਹਨ। ਤਾਂ ਇੱਕ ਦਮ ਨਾਲ ਵਾਧਾ ਹੋਣ ਲਗਿਆ ਹੈ। Friends, ਸਰਕਾਰ ਦੀ ਤਰਫ਼ ਤੋਂ ਨਿਰੰਤਰ ਪ੍ਰਯਤਨ ਕੀਤਾ ਜਾ ਰਿਹਾ ਹੈ। Pandemic ਦੇ Impact ਨੂੰ ਘੱਟ ਤੋਂ ਘੱਟ ਉਸ ਦਾ impact ਕਿਵੇਂ ਹੋਵੇ। ਸਾਡੀ ਇਹ ਪੂਰੀ ਕੋਸ਼ਿਸ਼ ਹੈ ਕਿ ਵਾਇਰਸ ਸੰਕ੍ਰਮਣ ਨਿਯੰਤਰਣ ਵਿੱਚ ਰਹੇ। ਦੇਸ਼ ਵਿੱਚ ਅੱਜ ਵੈਕਸੀਨੇਸ਼ਨ ਦਾ ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ। ਦੇਸ਼ਵਾਸੀਆਂ ਅਤੇ ਇੰਡਸਟ੍ਰੀ ਦੀ ਹਰ ਜ਼ਰੂਰਤ ਹਰ ਪਰੇਸ਼ਾਨੀ ਨੂੰ ਦੂਰ ਕਰਨ ਲਈ ਹਰ ਸੰਭਵ ਕਦਮ ਉਠਾਏ ਗਏ ਹਨ। ਬੀਤੇ ਸਮੇਂ ਵਿੱਚ ਕੀਤੇ ਗਏ ਪ੍ਰਯਤਨਾਂ ਦਾ ਰਿਜਲਟ ਅੱਜ ਆਪ ਵੀ ਅਨੁਭਵ ਕਰ ਰਹੇ ਹੋ। ਸਾਡੀ ਇੰਡਸਟ੍ਰੀ ਨੇ ਸਾਡੇ ਬਿਜ਼ਨਸ ਨੇ ਵੀ ਇਸ ਦੌਰਾਨ ਇਨੋਵੇਟ ਕੀਤਾ ਹੈ ਨਵੀਂ Challenges ਦੇ ਹਿਸਾਬ ਨਾਲ ਖ਼ੁਦ ਨੂੰ ਢਾਲਿਆ ਹੈ। ਇੰਡਸਟ੍ਰੀ ਨੇ ਦੇਸ਼ ਨੂੰ ਮੈਡੀਕਲ ਐਮਰਜੇਂਸੀ ਨਾਲ ਨਿਪਟਨ ਵਿੱਚ ਵੀ ਮਦਦ ਕੀਤੀ ਹੋਰ ਗ੍ਰੋਥ ਨੂੰ ਰਿਵਾਇਵ ਕਰਨ ਵਿੱਚ ਵੀ ਭੂਮਿਕਾ ਨਿਭਾਈ। ਇਹੀ ਕਾਰਨ ਹੈ ਕਿ ਅੱਜ Drugs ਅਤੇ Pharmaceuticals ਦੇ ਨਾਲ-ਨਾਲ Agriculture ਜਿਹੇ ਸੈਕਟਰ ਵਿੱਚ ਵੀ ਸਾਡੇ ਐਕਸਪੋਰਟਸ ਨਵੇਂ ਪੱਧਰ ’ਤੇ ਪਹੁੰਚੇ ਹਨ। ਅੱਜ ਅਸੀਂ ਅਰਥਵਿਵਸਥਾ ਵਿੱਚ ਰਿਕਵਰੀ ਦੇ ਹੀ ਨਹੀਂ ਬਲਕਿ high growth ਨੂੰ ਲੈ ਕੇ ਵੀ Positive Signs ਦੇਖ ਰਹੇ ਹਾਂ। ਦੁਨੀਆ ਦੀ ਅਨੇਕ ਵੱਡੀਆਂ Economies ਦੇ ਵੀ ਤੇਜ਼ੀ ਨਾਲ ਰਿਕਵਰ ਹੋਣ ਦੇ ਸੰਕੇਤ ਆ ਰਹੇ ਹਨ। ਇਸ ਲਈ Export ਨੂੰ ਲੈ ਕੇ ਵੱਡੇ ਟਾਰਗੇਟਸ ਰੱਖਣ ਅਤੇ ਉਨ੍ਹਾਂ ਨੂੰ ਹਾਸਲ ਕਰਨ ਦਾ ਮੈਂ ਸਮਝਦਾ ਹਾਂ ਇਹ ਬਿਹਤਰ ਸਮਾਂ ਹੈ। ਇਸ ਦੇ ਲਈ ਵੀ ਸਰਕਾਰ ਹਰ ਪੱਧਰ ’ਤੇ ਜ਼ਰੂਰੀ ਕਦਮ ਉਠਾ ਰਹੀ ਹੈ। ਹਾਲ ਹੀ ਵਿੱਚ ਸਰਕਾਰ ਨੇ Exporters ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਨਾਲ ਸਾਡੇ Exporters ਨੂੰ Insurance Cover ਦੇ ਰੂਪ ਵਿੱਚ ਲਗਭਗ 88 ਹਜ਼ਾਰ ਕਰੋੜ ਰੁਪਏ ਦਾ Boost ਮਿਲੇਗਾ। ਇਸੇ ਪ੍ਰਕਾਰ export incentives ਨੂੰ rationalize ਕਰਨ ਨਾਲ WTO ਕੰਪਲਾਏਂਟ ਇਸ ਨੂੰ ਬਣਾਉਣ ਤੋਂ ਵੀ ਸਾਡੇ ਐਕਸਪੋਰਟ ਨੂੰ ਬਲ ਮਿਲੇਗਾ।
ਸਾਥੀਓ
ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਬਿਜ਼ਨਸ ਕਰਨ ਵਾਲੇ ਸਾਡੇ ਐਰਸਪੋਰਟਰਸ ਬਹੁਤ ਬਿਹਤਰ ਤਰੀਕੇ ਨਾਲ ਜਾਣਦੇ ਹਨ ਕਿ Stability ਦਾ ਕਿਤਨਾ ਵੱਡਾ ਪ੍ਰਭਾਵ ਹੁੰਦਾ ਹੈ। ਭਾਰਤ ਨੇ retrospective taxation ਤੋਂ ਮੁਕਤੀ ਦਾ ਜੋ ਫੈਸਲਾ ਲਿਆ ਹੈ ਉਹ ਸਾਡਾ ਕਮਿਟਮੈਂਟ ਦਿਖਾਉਂਦਾ ਹੈ ਪਾਲਿਸੀਜ਼ ਵਿੱਚ consistency ਦਿਖਾਉਂਦਾ ਹੈ। ਇਹ ਸਾਰੇ ਨਿਵੇਸ਼ਕਾਂ ਨੂੰ ਸਪਸ਼ਟ ਸੰਦੇਸ਼ ਦਿੰਦਾ ਹੈ ਕਿ ਅੱਗੇ ਵਧਦਾ ਹੋਇਆ ਭਾਰਤ ਨਾ ਸਿਰਫ਼ ਨਵੀਆਂ ਸੰਭਾਵਨਾਵਾਂ ਦੇ ਦੁਆਰ ਖੋਲ੍ਹ ਰਿਹਾ ਹੈ ਬਲਕਿ ਭਾਰਤ ਦੀ ਨਿਰਣਾਇਕ ਸਰਕਾਰ ਆਪਣੇ ਵਾਅਦੇ ਵੀ ਪੂਰੇ ਕਰਨ ਦੀ ਇੱਛਾ ਸ਼ਕਤੀ ਰੱਖਦੀ ਹੈ।
Friends,
ਨਿਰਯਾਤ ਨਾਲ ਜੁੜੇ ਸਾਡੇ ਜੋ ਵੀ ਟਾਰਗੇਟ ਹਨ ਜੋ ਵੀ ਸਾਡੇ ਰਿਫਾਰਮਸ ਹਨ ਉਨ੍ਹਾਂ ਵਿੱਚ ਦੇਸ਼ ਦੇ ਹਰ ਰਾਜ ਦੀ ਬਹੁਤ ਵੱਡੀ ਭਾਗੀਦਾਰੀ ਹੈ। ਇੰਵੈਸਟਮੈਂਟ ਹੋਵੇ Ease of Doing Business ਹੋਵੇ Last mile infrastructure ਹੋਵੇ ਇਸ ਵਿੱਚ ਰਾਜਾਂ ਦਾ ਰੋਲ ਬਹੁਤ ਅਹਿਮ ਹੈ। ਨਿਰਯਾਤ ਹੋਵੇ ਜਾਂ ਨਿਵੇਸ਼ ਇਸ ਨੂੰ ਵਧਾਉਣ ਲਈ regulatory burden ਘੱਟ ਤੋਂ ਘੱਟ ਹੋਵੇ ਇਸ ਦੇ ਲਈ ਕੇਂਦਰ ਸਰਕਾਰ ਰਾਜਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਰਾਜਾਂ ਵਿੱਚ export hubs ਬਣਨ ਇਸ ਦੇ ਲਈ ਇੱਕ healthy competition ਨੂੰ promote ਕੀਤਾ ਜਾ ਰਿਹਾ ਹੈ। ਹਰ ਜ਼ਿਲ੍ਹੇ ਵਿੱਚ ਕਿਸੇ ਇੱਕ ਪ੍ਰੋਡਕਟ ’ਤੇ ਫੋਕਸ ਕਰਨ ਦੇ ਲਈ ਰਾਜਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।
Friends,
ਨਿਰਯਾਤ ਨੂੰ ਲੈ ਕੇ ਸਾਡਾ ambitious target ਇੱਕ holistic ਅਤੇ detailed action plan ਨਾਲ ਹੀ achieve ਹੋ ਸਕਦਾ ਹੈ। ਸਾਨੂੰ ਆਪਣੇ ਮੌਜੂਦਾ ਨਿਰਯਾਤ ਨੂੰ ਵੀ ਤੇਜ਼ ਕਰਨਾ ਹੈ ਅਤੇ ਨਵੇਂ ਪ੍ਰੋਡਕਟਸ ਦੇ ਲਈ ਮਾਰਕਿਟ ਨਵੇਂ destinations ਤਿਆਰ ਕਰਨ ਲਈ ਵੀ ਕੰਮ ਕਰਨਾ ਹੈ। ਅਤੇ ਮੈਂ ਤੁਹਾਨੂੰ ਕੁਝ ਸੁਝਾਅ ਵੀ ਦੇਣਾ ਚਾਹਵਾਂਗਾ। ਸਾਡੇ ਜੋ Missions ਹਨ। ਉਹ ਇਹ ਤੈਅ ਕਰ ਸਕਦੇ ਹਨ। ਕਿ ਅੱਜ ਦੇਸ਼ ਵਿੱਚ ਉਹ ਹਨ ਬਹੁਤ ਛੋਟੇ ਦੇਸ਼ ਹਨ ਤਾਂ ਉਨ੍ਹਾਂ ਦੀ ਮੈਂ ਗੱਲ ਨਹੀਂ ਕਰ ਰਿਹਾ ਹਾਂ। ਲੇਕਿਨ ਬਾਕੀ ਦੇਸ਼ਾਂ ਵਿੱਚ ਅੱਜ ਮੰਨੋ ਤਿੰਨ ਸਥਾਨ ‘ਤੇ ਹੀ ਭਾਰਤ ਦਾ ਮਾਲ ਜਾ ਰਿਹਾ ਹੈ। ਤਿੰਨ ਹੀ ਡੈਸਟੀਨੇਸ਼ਨ ਹਨ। ਕੀ ਇਸ ਆਜ਼ਾਦੀ ਦੇ 75 ਵਰ੍ਹੇ ਦੇ ਨਿਮਿਤ ਅਸੀਂ ਪੰਜ ਨਵੇਂ ਡੈਸਟੀਨੇਸ਼ਨ ਉਸ ਦੇ ਨਾਲ ਜੋੜ ਸਕਦੇ ਹਾਂ। ਕੀ ਜਿੱਥੇ ਭਾਰਤ ਤੋਂ ਕੁਝ ਨਾ ਕੁਝ ਆਉਂਦਾ ਹੋਵੇਗਾ। ਮੈਂ ਸਮਝਦਾ ਹਾਂ ਕਰ ਸਕਦੇ ਹਾਂ। ਕੀ ਸਾਡੇ Missions ਆਜ਼ਾਦੀ ਦੇ 75 ਸਾਲ ਦੇ ਨਿਮਿਤ ਇਹ ਤੈਅ ਕਰ ਸਕਦੇ ਹਨ ਕਿ ਸਾਡੇ ਦੇਸ਼ ਵਿੱਚ ਭਾਰਤ ਤੋਂ ਘੱਟ ਤੋਂ ਘੱਟ ਹਾਲੇ ਜੋ ਚੀਜ਼ਾਂ ਆਉਂਦੀਆਂ ਹਨ ਉਸ ਦੇ ਅਤਿਰਿਕਤ ਨਵੇਂ 75 ਪ੍ਰੋਡਕਟ ਅਸੀਂ ਸਾਡੇ ਦੇਸ਼ ਵਿੱਚ ਜਿੱਥੇ ਅਸੀਂ mission ਵਿੱਚ ਕੰਮ ਕਰ ਰਹੇ ਹਾਂ ਉਸ ਦੇਸ਼ ਵਿੱਚ ਲੈ ਜਾਵਾਂਗੇ। ਉਸੇ ਪ੍ਰਕਾਰ ਉੱਥੇ ਜੋ Diaspora ਹਨ Indian Diaspora ਅਸੀਂ ਦੇਖਿਆ ਹੈ ਪਿਛਲੇ ਸੱਤ ਸਾਲ ਵਿੱਚ ਬਹੁਤ proactive ਹੋਇਆ ਹੈ। ਇੱਕ ਪ੍ਰਕਾਰ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਨ ਵਿੱਚ ਤੁਸੀਂ ਲੋਕਾਂ ਦੇ ਪ੍ਰਯਤਨ ਨਾਲ ਜੋੜਿਆ ਹੈ। ਅਸੀਂ ਰਾਜ ਵਾਰ, ਅਸੀਂ Diaspora ਦੇ ਕੁਝ ਗੁੱਟ ਬਣਾਈਏ ਅਤੇ ਇਸ ਆਜ਼ਾਦੀ ਦੇ 75 ਸਾਲ ਦੇ ਵਰ੍ਹੇ ਵਿੱਚ ਉਨ੍ਹਾਂ ਦੇ respective ਰਾਜ ਦੇ ਨਾਲ ਇਸੇ ਇੱਕ ਵਿਸ਼ੇ ਨੂੰ ਲੈ ਕੇ export ਦੇ ਵਿਸ਼ੇ ਨੂੰ ਲੈ ਕੇ virtual summit ਕਰ ਸਕਦੇ ਹਾਂ। ਜਿਵੇਂ ਮੰਨ ਲਉ ਬਿਹਾਰ ਸਰਕਾਰ ਆਰਗਿਨਾਈਜ਼ ਕਰੇ। ਭਾਰਤ ਸਰਕਾਰ ਵੀ ਹੋਵੇ। ਬਿਹਾਰ ਤੋਂ ਜੋ ਚੀਜ਼ਾਂ export ਹੁੰਦੀਆਂ ਹਨ ਉਸ ਦੇ ਸਾਰੇ exporters ਵੀ ਹਨ। ਅਤੇ ਉਸ ਦੇਸ਼ ਵਿੱਚ ਰਹਿਣ ਵਾਲੇ ਬਿਹਾਰ ਦਾ ਜੋ Diaspora ਹੈ ਉਹ ਉਸ ਦੇ ਨਾਲ ਜੁੜੇ। ਅਤੇ ਬਿਹਾਰ ਦੀਆਂ ਉਹ ਕਿਹੜੀਆਂ ਚੀਜ਼ਾਂ ਹਨ। ਜੋ ਉਸ respective country ਵਿੱਚ ਪਹੁੰਚਣੀਆਂ ਚਾਹੀਦੀਆਂ ਹਨ। ਮੈਂ ਸਮਝਦਾ ਹਾਂ Diaspora emotionally attach ਹੋਵੇਗਾ। ਉਹ ਇਸ ਵਿੱਚ ਮਾਰਕਿਟਿੰਗ ਵਿੱਚ ਬ੍ਰਾਂਡਿੰਗ ਵਿੱਚ ਵੱਡੀ ਮਦਦ ਕਰ ਸਕਦਾ ਹੈ। ਅਤੇ ਸਾਡੀਆਂ ਚੀਜ਼ਾਂ ਬੜੀ ਤੇਜ਼ੀ ਨਾਲ ਫੈਲ ਸਕਦੀਆਂ ਹਨ। ਉਸੇ ਪ੍ਰਕਾਰ ਕੀ ਰਾਜ ਸਰਕਾਰਾਂ ਉਹ ਵੀ ਇਹ ਤੈਅ ਕਰ ਸਕਦੀਆਂ ਹਨ। ਕਿ ਅਸੀਂ ਸਾਡੇ ਰਾਜ ਦੀਆਂ ਪੰਜ ਜਾਂ ਦਸ ਅਜਿਹੀਆਂ ਟੌਪ ਪ੍ਰਾਯਰਿਟੀ ਦੀਆਂ ਚੀਜ਼ਾਂ ਤੈਅ ਕਰਾਂਗੇ। ਜੋ ਸਾਨੂੰ export ਕਰਨਾ ਹੈ। ਅਤੇ ਦੁਨੀਆ ਦੇ ਘੱਟ ਤੋਂ ਘੱਟ 75 ਦੇਸ਼ਾਂ ਵਿੱਚ ਮੇਰੇ ਰਾਜ ਤੋਂ ਕੁਝ ਨਾ ਕੁਝ ਜਾਣਾ ਚਾਹੀਦਾ ਹੈ। ਇਹ ਰਾਜਾਂ ਦੇ ਅੰਦਰ ਲਕਸ਼ ਬਣ ਸਕਦਾ ਹੈ। ਯਾਨੀ ਅਸੀਂ ਆਜ਼ਾਦੀ ਦੇ 75 ਵਰ੍ਹੇ ਦੁਨੀਆ ਵਿੱਚ ਪਹੁੰਚਣ ਦੇ ਲਈ ਨਵੇਂ-ਨਵੇਂ ਤੌਰ-ਤਰੀਕੇ ਅਪਣਾ ਕੇ ਅਸੀਂ ਬਿਲਕੁਲ proactively ਅਸੀਂ ਪ੍ਰਯਤਨ ਕਰ ਸਕਦੇ ਹਾਂ। ਸਾਡੇ ਕਈ products ਅਜਿਹੇ ਹੋਣਗੇ। ਦੁਨੀਆ ਨੂੰ ਪਤਾ ਤੱਕ ਨਹੀਂ ਹੋਵੇਗਾ। ਹੁਣ ਜਿਵੇਂ ਸਾਡਾ LED ਬੱਲਬ ਭਾਰਤ ਵਿੱਚ ਇੰਨਾ ਸਸਤਾ LED ਬੱਲਬ ਬਣਾਇਆ, ਦੁਨੀਆ ਗਲੋਬਲ ਵਾਰਮਿੰਗ ਦੀ ਚਿੰਤਾ ਕਰ ਰਹੀ ਹੈ। ਐਨਰਜੀ ਸੇਵਿੰਗ ਦੀ ਚਰਚਾ ਕਰ ਰਹੀ ਹੈ। ਇਸ ਵਿਸ਼ੇ ਨੂੰ ਹੀ ਲੈ ਕੇ, ਅਸੀਂ ਦੁਨੀਆ ਵਿੱਚ LED ਬੱਲਬ ਪਹੁੰਚਾਇਆ। ਸਸਤੇ ਵਿੱਚ ਪਹੁੰਚਾਇਆ। ਅਸੀਂ ਗਲੋਬਲ ਵਾਰਮਿੰਗ ਨਾਲ ਦੁਨੀਆ ਦੀ ਮਾਨਵਤਾ ਦਾ ਇੱਕ ਕੰਮ ਵੀ ਕਰਾਂਗੇ। ਅਤੇ ਭਾਰਤ ਨੂੰ ਬਹੁਤ ਵੱਡਾ ਮਾਰਕਿਟ ਵੀ ਮਿਲੇਗਾ। ਅਜਿਹੀਆਂ ਕਈ ਚੀਜ਼ਾਂ ਹਨ। ਮੈਂ ਅਜਿਹੀਆਂ ਉਦਾਹਰਣਾਂ ਦੇ ਨਾਮ ਦੱਸੇ। ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਕਰ ਸਕਦੇ ਹਾਂ। ਹਾਲੇ ਸਾਡਾ ਲਗਭਗ ਅੱਧਾ ਐਕਸਪੋਰਟ ਸਿਰਫ਼ 4 ਵੱਡੇ destinations ਦੇ ਲਈ ਹੁੰਦਾ ਹੈ। ਇਸੇ ਪ੍ਰਕਾਸ ਸਾਡਾ ਲਗਭਗ 60 ਪ੍ਰਤੀਸ਼ਤ Export, Engineering Goods, Gems and Jewellery, Petroleum and chemical Products ਅਤੇ Pharmaceuticals ਨਾਲ ਜੁੜਿਆ ਹੋਇਆ ਹੈ। ਮੈਂ ਸਮਝਦਾ ਹਾਂ ਕਿ ਇੰਨੇ ਵੱਡੇ ਵਿਸ਼ਾਲ ਦੇਸ਼, ਇੰਨੀਆਂ ਵਿਵਿਧਤਾਵਾਂ ਭਰਿਆ ਦੇਸ਼, ਇੰਨੇ ਵੱਡੇ unique product ਵਾਲਾ ਦੇਸ਼, ਉਹ ਦੁਨੀਆ ਵਿੱਚ ਅਗਰ ਨਾ ਪਹੁੰਚਿਆ ਤਾਂ ਸਾਨੂੰ ਆਤਮਚਿੰਤਨ ਕਰਨਾ ਹੈ। ਸਾਨੂੰ ਜੋ ਕਮੀਆਂ ਹਨ ਉਨ੍ਹਾਂ ਨੂੰ ਦੂਰ ਕਰਨਾ ਹੈ। ਅਤੇ ਮਿਲ ਬੈਠ ਕੇ ਰਸਤੇ ਲੱਭਣੇ ਹੀ ਹਨ। ਇਸ ਸਥਿਤੀ ਨੂੰ ਸਾਨੂੰ ਮਿਲ ਕੇ ਬਦਲਣਾ ਹੈ। ਸਾਨੂੰ ਨਵੇਂ Destination ਵੀ ਲੱਭਣੇ ਹਨ ਤੇ ਆਪਣੇ ਨਵੇਂ Products ਵੀ ਦੁਨੀਆ ਤੱਕ ਪਹੁੰਚਾਉਣੇ ਹਨ। Mining, Coal, Defence, Railways ਜਿਹੇ ਸੈਕਟਰਸ ਨੂੰ ਖੋਲ੍ਹਣ ਨਾਲ ਸਾਡੇ entrepreneurs ਨੂੰ export ਵਧਾਉਣ ਦੇ ਲਈ ਵੀ ਨਵੇਂ ਅਵਸਰ ਮਿਲ ਰਹੇ ਹਨ। ਕੀ ਇਨ੍ਹਾਂ ਨਵੇਂ ਸੈਕਟਰਸ ਦੇ ਲਈ ਅਸੀਂ futuristic strategies ਤਿਆਰ ਕਰ ਸਕਦੇ ਹਾਂ?
Friends,
ਅੱਜ ਇਸ ਪ੍ਰੋਗਰਾਮ ਵਿੱਚ ਹਾਜ਼ਰ ਸਾਡੇ ਐਂਬੇਸਡਰਸ, ਵਿਦੇਸ਼ ਮੰਤਰਾਲੇ ਦੇ ਸਾਥੀਆਂ ਨੂੰ ਮੈਂ ਇੱਕ ਹੋਰ ਗੱਲ ਦੀ ਵੀ ਤਾਕੀਦ ਕਰਾਂਗਾ। ਤੁਸੀਂ ਜਿਸ ਵੀ ਦੇਸ਼ ਵਿੱਚ ਭਾਰਤ ਦੀ ਅਗਵਾਈ ਕਰ ਰਹੇ ਹੋ, ਉਸ ਦੇਸ਼ ਦੀਆਂ ਜ਼ਰੂਰਤਾਂ ਨੂੰ ਬਹੁਤ ਬਿਹਤਰ ਤਰੀਕੇ ਨਾਲ ਤੁਸੀਂ ਸਮਝਦੇ ਹੋ। ਉਸ ਦੇਸ਼ ਵਿੱਚ ਕਿਸ ਚੀਜ਼ ਦੀ ਡਿਮਾਂਡ ਹੈ, ਭਾਰਤ ਦੇ ਕਿਹੜੇ ਖੇਤਰ ਤੋਂ ਉਹ ਡਿਮਾਂਡ ਪੂਰੀ ਹੋ ਸਕਦਾ ਹੈ, ਇਸ ਦਾ ਬਿਹਤਰ ਅਭਿਆਸ ਵੀ ਤੁਸੀਂ ਲੋਕਾਂ ਨੂੰ ਹੁੰਦਾ ਹੀ ਹੈ। ਅਤੇ ਪਿਛਲੇ 7 ਸਾਲ ਵਿੱਚ ਅਸੀਂ ਇੱਕ ਨਵਾਂ ਪ੍ਰਯੋਗ ਕੀਤਾ ਕਿ ਜਿਸ ਮਿਸ਼ਨ ਦੇ ਲੋਕ ਭਾਰਤ ਵਿੱਚ ਆਉਂਦੇ ਹਨ। ਤਾਂ ਉਨ੍ਹਾਂ ਨੂੰ ਰਾਜਾਂ ਵਿੱਚ ਭੇਜਦੇ ਹਾਂ। ਰਾਜ ਸਰਕਾਰਾਂ ਦੇ ਨਾਲ ਉਨ੍ਹਾਂ ਦੇ ਦੋ-ਦੋ ਤਿੰਨ-ਤਿੰਨ ਦਿਨ ਦੀ ਗੱਲ-ਬਾਤ ਕਰਵਾਉਂਦੇ ਹਾਂ। ਤਾਕਿ ਉਸ ਰਾਜ ਨੂੰ ਉਸ ਦੇਸ਼ ਵਿੱਚ ਕੁਝ ਆਪਣੀਆਂ ਗੱਲਾਂ ਲੈ ਜਾਣੀਆਂ ਹਨ ਤਾਂ ਸੁਵਿਧਾ ਹੋਵੇ। ਇਹ ਕੰਮ already ਚਲ ਰਿਹਾ ਹੈ। ਅਜਿਹੇ ਵਿੱਚ ਭਾਰਤ ਦੇ ਐਕਸਪੋਰਟਰਸ ਦੇ ਲਈ, ਇੱਥੇ ਕਮਰਸ ਇੰਡਸਟ੍ਰੀ ਦੇ ਲਈ ਤੁਸੀਂ ਸਾਰੇ ਇੱਕ ਬਹੁਤ ਮਜ਼ਬੂਤ ਬ੍ਰਿਜ ਦੀ ਤਰ੍ਹਾਂ ਵੀ ਹੋ। ਮੈਂ ਚਾਹੁੰਦਾ ਹਾਂ ਕਿ ਅਲੱਗ-ਅਲੱਗ ਦੇਸ਼ਾਂ ਵਿੱਚ ਮੌਜੂਦ ਇੰਡੀਆ ਹਾਊਸ, ਭਾਰਤ ਦੀ ਮੈਨੂਫੈਕਚਰਿੰਗ ਪਾਵਰ ਦੇ ਵੀ ਪ੍ਰਤੀਨਿਧੀ ਬਣਨ। ਸਮੇਂ-ਸਮੇਂ ‘ਤੇ ਤੁਸੀਂ, ਭਾਰਤ ਵਿੱਚ ਇੱਥੇ ਦੀਆਂ ਵਿਵਸਥਾਵਾਂ ਨੂੰ ਅਲਰਟ ਕਰਦੇ ਰਹੋਗੇ, ਗਾਈਡ ਕਰਦੇ ਰਹੋਗੇ, ਤਾਂ ਇਸ ਦਾ ਲਾਭ ਐਕਸਪੋਰਟਰਸ ਅਤੇ ਸਾਡੇ ਮਿਸ਼ਨਸ ਦੇ ਦਰਮਿਆਨ ਨਿਰੰਤਰ ਸੰਪਰਕ ਬਣਿਆ ਰਹੇ। ਅਤੇ ਮੈਂ ਤਾਂ ਮੰਨਦਾ ਹਾਂ ਕਿ ਅੱਜ ਇਸ ਵਰਚੁਅਲ ਵਿਵਸਥਾ ਦੇ ਕਾਰਨ ਇਨ੍ਹਾਂ ਚੀਜ਼ਾਂ ਨੂੰ ਬੜੀ ਤੇਜ਼ੀ ਨਾਲ ਅਸਾਨੀ ਨਾਲ ਅਸੀਂ ਕਰ ਸਕਦੇ ਹਾਂ। ਪਹਿਲਾਂ ਟ੍ਰੇਵਲ ਕਰਨਾ, ਮੀਟਿੰਗ ਕਰਨਾ, ਇਹ ਸਭ ਕਰਨਾ ਕਠਿਨ ਸੀ। ਲੇਕਿਨ ਕੋਰੋਨਾ ਦੇ ਬਾਅਦ ਬਾਈ ਅਤੇ ਲਾਰਜ ਇਹ ਦੁਨੀਆ ਭਰ ਵਿੱਚ ਇੱਕ ਵਿਵਸਥਾ ਸਵੀਕ੍ਰਿਤ ਹੋ ਰਹੀ ਹੈ। ਮੈਂ ਮੰਨਦਾ ਹਾਂ ਇਸ ਵਰਚੁਅਲ ਹੈਬਿਟ ਨੂੰ ਇੰਨਾ ਵਧਾ ਦੇਣਾ ਚਾਹੀਦਾ ਹੈ। ਅਤੇ ਸਾਡੇ ਇਸ ਪ੍ਰਕਾਰ ਦੀ ਔਲ ਪਾਰਟੀ, ਔਲ ਸਟੇਕਹੋਲਡ੍ਰਸ ਦੇ combined initiative ਵਾਲਾ ਪ੍ਰਯਤਨ ਜ਼ਿਆਦਾ ਨਿਰਣਾਇਕ ਬਣੇਗਾ।
ਸਾਥੀਓ,
ਸਾਡੇ Exports ਨਾਲ ਸਾਡੀ ਇਕੌਨਮੀ ਨੂੰ ਮੈਕਿਸਮਮ ਲਾਭ ਹੋਵੇ, ਇਸ ਦੇ ਲਈ ਦੇਸ਼ ਦੇ ਅੰਦਰ ਵੀ ਸੀਮਲੇਸ ਅਤੇ ਹਾਈ ਕੁਆਲਿਟੀ ਸਪਲਾਈ ਚੇਨ ਦਾ ਨਿਰਮਾਣ ਕਰਨਾ ਹੈ। ਇਸ ਦੇ ਲਈ ਸਾਨੂੰ ਇੱਕ ਨਵੇਂ ਰਿਸ਼ਤੇ, ਨਵੀਂ ਸਾਂਝੇਦਾਰੀ ਬਣਾਉਣ ਦੀ ਜ਼ਰੂਰਤ ਹੈ। ਮੇਰੀ ਸਾਰੇ Exporters ਨੂੰ ਤਾਕੀਦ ਹੈ ਕਿ ਉਹ ਸਾਡੇ MSMEs, ਸਾਡੇ ਕਿਸਾਨਾਂ, ਸਾਡੇ ਮਛੇਰਿਆਂ ਦੇ ਨਾਲ ਪਾਰਟਨਰਸ਼ਿਪ ਨੂੰ ਮਜ਼ਬੂਤ ਕਰਨ। ਸਾਡੇ Startups ਨੂੰ ਪ੍ਰਮੋਟ ਕਰਨ, ਸਾਡੇ ਰਕਈ exporters ਹੋਣਗੇ, ਸ਼ਾਇਦ ਅੱਜ startups ਦੀ ਦੁਨੀਆ ਵਿੱਚ ਸਾਡੀ ਯੁਵਾ ਪੀੜ੍ਹੀ ਕਿਤਨਾ ਵੱਡਾ ਦੁਨੀਆ ਨੂੰ ਦੇ ਸਕਦੀ ਹੈ। ਉਸ ਤੋਂ ਜਾਣੂ ਨਹੀਂ ਹੋਵਾਂਗੇ। ਹੋ ਸਕੇ ਤਾਂ ਇੱਕ ਦਿਨ ਅਸੀਂ Commerce ministry initiatives ਲਈਏ। ਸਾਡੇ startups ਸਾਡੇ exporters ਸਾਡੇ investors ਉਨ੍ਹਾਂ ਦੀ ਇੱਕ ਜੁਆਇੰਟ ਵਰਕਸ਼ਾਪ ਹੋਵੇ। ਇੱਕ ਦੂਸਰੇ ਦੀ ਤਾਕਤ ਦੀ ਪਰੀਚੈ ਹੋਵੇ। ਦੁਨੀਆ ਦੀ ਮਾਰਕਿਟ ਦੀ ਪਹਿਚਾਣ ਹੋਵੇ। ਹੋ ਸਕਦਾ ਹੈ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਅਸੀਂ ਉਨ੍ਹਾਂ ਨੂੰ Support ਕਰੀਏ। ਜਿੱਥੋਂ ਤੱਕ Quality ਅਤੇ efficiency ਦਾ ਸਵਾਲ ਹੈ ਤਾਂ ਅਸੀਂ, ਆਪਣੀਆਂ ਦਵਾਈਆਂ, ਆਪਣੀਆਂ vaccines ਦੇ ਮਾਮਲੇ ਵਿੱਚ ਇਹ ਦੁਨੀਆ ਵਿੱਚ ਅਸੀਂ ਸਿੱਧ ਕਰ ਚੁੱਕੇ ਹਾਂ। ਟੈਕਨੋਲੋਜੀ ਦੇ ਬਿਹਤਰ ਉਪਯੋਗ ਨਾਲ ਅਸੀਂ ਕੁਆਲਿਟੀ ਕਿਵੇਂ ਬਿਹਤਰ ਕਰ ਸਕਦੇ ਹਾਂ, ਇਸ ਦਾ ਇੱਕ ਹੋਰ ਉਦਹਾਰਣ ਹੈ ਸਾਡਾ Honey ਸੈਕਟਰ। ਮੈਂ ਉਦਹਾਰਣ ਛੋਟੇ ਇਸ ਲਈ ਦੇ ਰਿਹਾ ਹਾਂ ਕਿ ਛੋਟੀਆਂ-ਛੋਟੀਆਂ ਚੀਜ਼ਾਂ ਵੀ ਕਿੰਨੀ ਵੱਡੀ ਤਾਕਤ ਨਾਲ ਖੜ੍ਹੀਆਂ ਹੋ ਸਕਦੀਆਂ ਹਨ। ਇਹ ਮੈਂ ਤੁਹਾਡੇ ਸਾਹਮਣੇ Honey ਦਾ ਉਦਹਾਰਣ ਦੇ ਰਿਹਾ ਹਾਂ। Honey ਦੀ ਕੁਆਲਿਟੀ ਸੁਨਿਸ਼ਚਿਤ ਕਰਨਾ, ਇੰਟਰਨੈਸ਼ਨਲ ਮਾਰਕਿਟ ਵਿੱਚ ਉਸ ਦੀ ਪਹਿਚਾਣ ਵਧਾਉਣ ਦੇ ਲਈ ਜ਼ਰੂਰੀ ਸੀ। ਅਸੀਂ Honey ਦੀ ਟੈਸਟਿੰਗ ਦੇ ਲਈ ਟੈਕਨੋਲੋਜੀ ਅਧਾਰਿਤ ਇੱਕ ਨਵਾਂ test ਇੰਟ੍ਰੋਡਿਊਸ ਕੀਤਾ। ਰਿਜ਼ਲਟ ਇਹ ਮਿਲਿਆ ਕਿ ਪਿਛਲੇ ਸਾਲ ਅਸੀਂ ਲਗਭਗ 97 ਮਿਲੀਅਨ ਡਾਲਰ ਦਾ Honey export ਕੀਤਾ। ਕੀ ਅਸੀਂ ਅਜਿਹੇ ਹੀ food processing, fruits, fisheries ਨੂੰ ਲੈ ਕੇ ਨਵੇਂ ਇਨੋਵੇਸ਼ਨ ਨਹੀਂ ਕਰ ਸਕਦੇ? ਅੱਜ ਦੁਨੀਆ ਵਿੱਚ ਹਾਲਿਸਟਿਕ ਹੈਲਥ ਕੇਅਰ ਦਾ ਵਾਤਾਵਰਣ ਬਣਿਆ ਹੋਇਆ ਹੈ। Back to Basic ਦਾ ਵਾਤਾਵਰਣ ਬਣਿਆ ਹੋਇਆ ਹੈ। ਸਾਡੇ ਯੋਗ ਦੇ ਕਾਰਨ ਭਾਰਤ ਵੱਲ ਇਸ ਦਿਸ਼ਾ ਵਿੱਚ ਦੇਖਣ ਦਾ ਇੱਕ ਕਾਰਨ ਬਣਿਆ ਹੈ। ਅਜਿਹੇ ਵਿੱਚ ਸਾਡੇ organic agriculture product ਜੋ ਹਨ ਉਨ੍ਹਾਂ ਦੀ ਦੁਨੀਆ ਵਿੱਚ ਬਹੁਤ ਵੱਡੀ ਮਾਰਕਿਟ ਦੀ ਸੰਭਾਵਨਾ ਹੈ। ਸਾਡੀ ਆਰਗੈਨਿਕ ਚੀਜ਼ਾਂ ਨੂੰ ਅਸੀਂ ਕਿਸ ਪ੍ਰਕਾਰ ਨਾਲ ਪ੍ਰਮੋਟ ਕਰੀਏ।
Friends,
ਇਹ ਸਮਾਂ Brand India ਦੇ ਲਈ ਨਵੇਂ ਟੀਚਿਆਂ ਦੇ ਨਾਲ ਨਵੇਂ ਸਫ਼ਰ ਦਾ ਹੈ। ਇਹ ਸਮਾਂ ਸਾਡੇ ਲਈ Quality ਅਤੇ Reliability ਦੀ ਨਵੀਂ ਪਹਿਚਾਣ ਸਥਾਪਿਤ ਕਰਨ ਦਾ ਹੈ। ਸਾਨੂੰ ਇਹ ਪ੍ਰਯਤਨ ਕਰਨਾ ਹੈ ਕਿ ਦੁਨੀਆ ਦੇ ਕੋਨੇ-ਕੋਨੇ ਵਿੱਚ ਭਾਰਤ ਦੇ high value-added product ਕਿਉਂਕਿ ਹੁਣੇ ਇਹ ਆਇਆ ਵਿਸ਼ਾ ਕਿ value-added ਦੇ ਵੱਲ ਸਾਨੂੰ ਬਲ ਦੇਣਾ ਪਵੇਗਾ।
ਸਾਨੂੰ ਸਾਡੀ ਹਰ ਚੀਜ਼ ਵਿੱਚ ਨਿਰੰਤਰ value addition ਕਰਦੇ ਰਹਿਣਾ ਪਵੇਗਾ। ਉਸ ਨੂੰ ਲੈ ਕੇ ਇੱਕ ਸੁਭਾਵਿਕ ਡਿਮਾਂਡ ਪੈਦਾ ਹੋਵੇ। ਇਹ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ ਇੰਡਸਟ੍ਰੀ ਨੂੰ, ਸਾਰੇ ਨਿਰਯਤਕਾਂ ਨੂੰ ਵੀ ਭਰੋਸਾ ਦਿੰਦਾ ਹਾਂ ਕਿ ਸਰਕਾਰ ਤੁਹਾਨੂੰ ਹਰ ਪ੍ਰਕਾਰ ਨਾਲ ਸਪੋਰਟ ਦੇਵੇਗੀ। ਆਓ, ਅਸੀਂ ਆਤਮਨਿਰਭਰ ਭਾਰਤ ਦੇ, ਵੈਭਵਸ਼ਾਲੀ ਭਾਰਤ ਦੇ ਸੰਕਲਪ ਨੂੰ ਮਿਲ ਕੇ ਸਿੱਧ ਕਰੀਏ! ਤੁਹਾਨੂੰ ਸਭ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਇੱਕ ਹਫ਼ਤੇ ਦੇ ਬਾਅਦ ਵਿਸ਼ਵ ਭਰ ਵਿੱਚ ਸਾਡੇ ਮਿਸ਼ਨਸ ਅਤੇ ਭਾਰਤ ਵਿੱਚ ਵੀ ਅਸੀਂ 15 ਅਗਸਤ ਮਨਾਵਾਂਗੇ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੀ ਵਿਧੀਵਤ ਸ਼ੁਰੂਆਤ ਵੀ ਹੋ ਜਾਵੇਗੀ। ਮੈਂ ਚਾਹੁੰਦਾ ਹਾਂ ਕਿ ਇੱਕ ਸਾਡੇ ਲਈ ਪ੍ਰੇਰਣਾ ਦਾ ਕਾਰਨ ਬਣਨਾ ਚਾਹੀਦਾ ਹੈ। ਦੁਨੀਆ ਵਿੱਚ ਪ੍ਰਭਾਵ ਪੈਦਾ ਕਰਨ ਦੇ ਲਈ ਦੁਨੀਆ ਵਿੱਚ ਪਹੁੰਚਣ ਲਈ ਇਹ ਆਜ਼ਾਦੀ ਦੇ 75 ਸਾਲ ਆਪਣੇ ਆਪ ਵਿੱਚ ਸਾਡੇ ਲਈ ਇੱਕ ਬਹੁਤ ਵੱਡੀ ਪ੍ਰੇਰਣਾ ਦਾ ਅਵਸਰ ਹੈ। ਅਤੇ 2047, ਦੇਸ਼ ਜਦੋਂ ਆਜ਼ਾਦੀ ਦੇ ਸੌ ਸਾਲ ਮਨਾਏਗਾ, ਇਹ 25 ਸਾਲ ਦਾ ਸਮਾਂ ਸਾਡੇ ਲਈ ਬੜਾ ਕੀਮਤੀ ਸਮਾਂ ਹੈ। ਅਸੀਂ ਇੱਕ ਪਲ ਵੀ ਖੋਏ ਬਿਨਾ ਹੁਣੇ ਤੋਂ ਇੱਕ ਰੋਡਮੈਪ ਲੈ ਕੇ ਅੱਗੇ ਚਲੀਏ। ਅਤੇ ਮੈਨੂੰ ਵਿਸ਼ਵਾਸ ਹੈ ਕਿ ਅੱਜ ਦੀਆਂ ਗੱਲਾਂ ਨਾਲ ਕਿ ਅਸੀਂ ਸਭ ਇਸ ਸੰਕਲਪ ਨੂੰ ਪਰਿਪੂਰਨ ਕਰਾਂਗੇ, ਅਸੀਂ ਸੰਕਲਪ ਨੂੰ ਪਾਰ ਕਰ ਜਵਾਂਗੇ। ਇਸੇ ਪੂਰੇ ਵਿਸ਼ਵਾਸ ਦੇ ਨਾਲ ਮੈਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਧੰਨਵਾਦ।
************
ਡੀਐੱਸ/ਐੱਸਐੱਚ/ਡੀਕੇ/ਏਕੇ
(Release ID: 1743696)
Visitor Counter : 322
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam