ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਉਪ ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ ਨੇ ਮਾਨਨੀਯ ਚਮਨ ਲਾਲ ਦੀ ਯਾਦ ’ਚ ਡਾਕ ਟਿਕਟ ਜਾਰੀ ਕੀਤੀ


ਅੱਜ ਜਾਰੀ ਕੀਤੀ ਗਈ ਟਿਕਟ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਵਜੋਂ ਭਾਰਤ ਦੇ ਅਣਗੌਲ਼ੇ ਨਾਇਕਾਂ ਦੀ ਯਾਦ ਵਿੱਚ ਡਾਕ ਵਿਭਾਗ ਦੀ ਪਹਿਲ ਦਾ ਹਿੱਸਾ ਹੈ

Posted On: 07 AUG 2021 4:45PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਵੈਂਕਈਆ ਨਾਇਡੂ ਨੇ ਸਰਦਾਰ ਵੱਲਭਭਾਈ ਪਟੇਲ ਕਾਨਫ਼ਰੰਸ ਹਾਲ, 6, ਮੌਲਾਨਾ ਆਜ਼ਾਦ ਰੋਡ, ਨਵੀਂ ਦਿੱਲੀ ਵਿਖੇ ਇੱਕ ਜਨਤਕ ਸਮਾਰੋਹ ਦੌਰਾਨ ‘ਮਾਨਨੀਯ ਚਮਨ ਲਾਲ’ ਦੀ ਯਾਦ ਵਿੱਚ ਇੱਕ ਡਾਕ–ਟਿਕਟ ਜਾਰੀ ਕੀਤੀ। ਸ਼੍ਰੀ ਅਸ਼ਵਨੀ ਵੈਸ਼ਨਵ, ਕੇਂਦਰੀ ਸੰਚਾਰ, ਰੇਲਵੇ ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਦੇਵੁਸਿੰਹੁ ਚੌਹਾਨ, ਸੰਚਾਰ ਰਾਜ ਮੰਤਰੀ ਅਤੇ ਹੋਰ ਪਤਵੰਤੇ ਸੱਜਣਾਂ ਨੇ ਇਸ ਸਮਾਰੋਹ ਦੀ ਸ਼ੋਭਾ ਵਧਾਈ।

           

 

ਇਹ ਯਾਦਗਾਰੀ ਡਾਕ ਟਿਕਟ ਮਾਨਨੀਯ ਚਮਨ ਲਾਲ, ਪ੍ਰਸਿੱਧ ਸਮਾਜ ਸੇਵਕ ਅਤੇ ਸੰਘ ਪ੍ਰਚਾਰਕ ਦੇ ਜੀਵਨ ਅਤੇ ਕਾਰਜਾਂ ਨੂੰ ਉਜਾਗਰ ਕਰਦੀ ਹੈ।  25 ਮਾਰਚ, 1920 ਨੂੰ ਸਿਆਲਕੋਟ (ਹੁਣ ਪਾਕਿਸਤਾਨ ਵਿੱਚ) ਵਿੱਚ ਜਨਮੇ ਮਾਨਨੀਯ ਚਮਨ ਲਾਲ ਛੋਟੀ ਉਮਰ ਤੋਂ ਹੀ ਲੋਕਾਂ ਦੀ ਭਲਾਈ ਲਈ ਕੰਮ ਕਰਨ ਹਿਤ ਉਤਸ਼ਾਹਿਤ ਸਨ। ਭਾਵੇਂ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਨਾਫ਼ੇ ਵਾਲੀ ਨੌਕਰੀਆਂ ਦੀਆਂ ਪੇਸ਼ਕਸ਼ਾਂ ਮਿਲ ਰਹੀਆਂ ਸਨ ਅਤੇ ਗੋਲਡ ਮੈਡਲਿਸਟ ਸਨ, ਫਿਰ ਵੀ ਉਨ੍ਹਾਂ ਨੇ ਉਨ੍ਹਾਂ ਲੋਕਾਂ ਦੀਆਂ ਮੁਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੰਮ ਕਰਨਾ ਚੁਣਿਆ ਜੋ ਭਾਰਤ ਦੀ ਵੰਡ ਵੇਲੇ ਦੇ ਸ਼ਿਕਾਰ ਸਨ. ਆਪਣੀ ਲਗਨ, ਜਨੂੰਨ ਅਤੇ ਸਖ਼ਤ ਮਿਹਨਤ ਦੁਆਰਾ ਉਨ੍ਹਾਂ ਵਿਦੇਸ਼ਾਂ ਵਿੱਚ ਭਾਰਤੀਆਂ ਦੀ ਸਹਾਇਤਾ ਲਈ ਇੱਕ ਸੰਸਥਾਗਤ ਪ੍ਰਬੰਧ ਬਣਾਇਆ ਅਤੇ ਭਾਰਤ ਦੀ ਵਿਦੇਸ਼ ਨੀਤੀ ਦੇ ਵਿਭਿੰਨ ਰਣਨੀਤਕ ਟੀਚੇ ਪੂਰੇ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

 

ਇਸ ਮੌਕੇ ਬੋਲਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਮਾਨਨੀਯ ਚਮਨ ਲਾਲ ਸਹੀ ਅਰਥਾਂ ਵਿੱਚ ਇੱਕ ਭਾਰਤੀ ਸੰਤ ਸਨ, ਜਿਨ੍ਹਾਂ ਨੇ ਸਾਂਝ ਅਤੇ ਦੇਖਭਾਲ਼ ਦੇ ਫ਼ਲਸਫ਼ੇ ’ਤੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਦਾ ਅਭਿਆਸ ਕੀਤਾ। ਉਨ੍ਹਾਂ ਹਮੇਸ਼ਾ ਆਪਣੇ ਸਾਰੇ ਕਾਰਜਾਂ ਵਿੱਚ ਰਾਸ਼ਟਰ ਨੂੰ ਪਹਿਲਾ ਅਤੇ ਆਪਣੇ–ਆਪ ਨੂੰ ਆਖਰੀ ਸਥਾਨ ਦਿੱਤਾ। ਉਨ੍ਹਾਂ ਕਿਹਾ ਕਿ, ਸੰਘ ਉੱਤੇ ਇੱਕ ਗਲੋਬਲ ਨੈੱਟਵਰਕ ਬਣਾਉਣ ਦੇ ਸੁਪਨੇ ਦੇ ਪ੍ਰੋਜੈਕਟ ਨੂੰ ਅਰੰਭ ਕਰਨ ਅਤੇ ਇਸ ਨੂੰ ਪੂਰਾ ਕਰਨ ਵਿੱਚ ਉਹ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਸਨ ਅਤੇ ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਸੁਵਿਧਾ ਲਈ ਜ਼ਿੰਮੇਵਾਰ ਸਨ। ਉਪ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਡਾਕ ਟਿਕਟਾਂ ਸਾਡੇ ਇਤਿਹਾਸ ਬਾਰੇ ਪ੍ਰਮਾਣਿਕ ਜਾਣਕਾਰੀ ਦਾ ਇੱਕ ਉੱਤਮ ਸਰੋਤ ਹਨ, ਖਾਸ ਕਰਕੇ ਅਗਲੀ ਪੀੜ੍ਹੀ ਦੇ ਨਾਗਰਿਕਾਂ ਲਈ।

 

ਕੇਂਦਰੀ ਸੰਚਾਰ, ਰੇਲਵੇ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਮਾਨਨੀਯ ਚਮਨ ਲਾਲ ਦਾ ਸਾਰੇ ਭਾਰਤੀ ਉੱਤਰਾਧਿਕਾਰੀਆਂ ਨਾਲ ਡੂੰਘਾ ਅਤੇ ਅਧਿਆਤਮਕ ਸਬੰਧ ਸੀ। ਕੇਂਦਰੀ ਮੰਤਰੀ ਨੇ ਇੱਕ ਕਿੱਸਾ ਸਾਂਝਾ ਕੀਤਾ, ਜਿੱਥੇ ਸਾਲ 1992 ਵਿੱਚ ਮੌਰੀਸ਼ਸ ਦੇ ਤਤਕਾਲੀ ਰਾਸ਼ਟਰਪਤੀ ਸ਼੍ਰੀ ਅਨਿਰੁੱਧ ਜਗਨੌਥ ਨੇ ਆਪਣੇ ਬੇਟੇ ਦੇ ਵਿਆਹ ਵਿੱਚ ਉਦੋਂ ਤੱਕ ਦੇਰੀ ਕੀਤੀ ਸੀ, ਜਦੋਂ ਤੱਕ ਮਾਨਨੀਯ ਚਮਨ ਲਾਲ ਜੀ ਪੁੱਜ ਨਹੀਂ ਗਏ ਸਨ। ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਜੀਵਨ ਸ਼ੈਲੀ ਇੰਨੀ ਸਾਦੀ ਸੀ ਕਿ ਆਪਣੇ ਕੱਪੜੇ ਧੋਣ ਤੋਂ ਬਾਅਦ ਉਨ੍ਹਾਂ ਨੂੰ ਨਿਚੋੜਦੇ ਨਹੀਂ, ਤਾਂ ਜੋ ਉਨ੍ਹਾਂ ਨੂੰ ਇਸਤਰੀ ਕਰਵਾਉਣ ਦੀ ਜ਼ਰੂਰਤ ਨਾ ਪਵੇ। ਮੰਤਰੀ ਨੇ “ਅਜ਼ਾਦੀ ਕਾ ਅੰਮ੍ਰਿਤ ਮਹੋਤਸਵ” ਦੇ ਹਿੱਸੇ ਵਜੋਂ ਭਾਰਤ ਦੇ ਅਣਗੌਲ਼ੇ ਨਾਇਕਾਂ ਦੀ ਪਹਿਚਾਣ ਅਤੇ ਸੁਵਿਧਾ ਲਈ ਵੱਖ -ਵੱਖ ਪਹਿਲਾਂ ਹਿਤ ਡਾਕ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ।

 

ਸੰਚਾਰ ਰਾਜ ਮੰਤਰੀ ਸ਼੍ਰੀ ਦੇਵੁਬੁਸਿੰਹੁ ਚੌਹਾਨ ਨੇ ਕਿਹਾ ਕਿ ਮਾਨਨੀਯ ਚਮਨ ਲਾਲ ਭਾਰਤ ਮਾਤਾ ਦੇ ਸੱਚੇ ਸਪੂਤ ਸਨ, ਜਿਨ੍ਹਾਂ ਦੀ ਦੂਰਅੰਦੇਸ਼ੀ ਅਤੇ ਸੁਚੱਜੀ ਯੋਜਨਾਬੰਦੀ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਬਹੁਤ ਲੋਕਾਂ ਦੀ ਸਹਾਇਤਾ ਕੀਤੀ। ਇਸ ਮੌਕੇ ਬੋਲਦੇ ਹੋਏ, ਉਨ੍ਹਾਂ ਇਹ ਵੀ ਕਿਹਾ ਕਿ ਮਾਨਨੀਯ ਚਮਨ ਲਾਲ ਨੂੰ ਵੀ ਜੰਗਲਾਂ ਦੀ ਕਟਾਈ ਅਤੇ ਵਾਤਾਵਰਣ ਦੇ ਸੰਤੁਲਨ ਨੂੰ ਸੰਭਾਲਣ ਦਾ ਸ਼ੌਕ ਸੀ।

 

ਡਾਕ ਟਿਕਟ ਦਾ ਪ੍ਰਸਤਾਵ ਸ਼੍ਰੀ ਅਮਰਜੀਵਾ ਲੋਚਨ, ਜਨਰਲ ਸਕੱਤਰ, ਇੰਟਰਨੈਸ਼ਨਲ ਸੈਂਟਰ ਫਾਰ ਕਲਚਰਲ ਸਟੱਡੀਜ਼ ਦੁਆਰਾ ਕੀਤਾ ਗਿਆ ਸੀ ਅਤੇ ਸ਼੍ਰੀ ਸਾਂਖਾ ਸਾਮੰਤਾ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ।

 

ਰਿਲੀਜ਼ ਸਮਾਰੋਹ ਵਿੱਚ, ਇੱਕ ਯਾਦਗਾਰੀ ਡਾਕ ਟਿਕਟ, ਇੱਕ ਫ਼ਸਟ ਡੇਅ ਕਵਰ (ਐੱਫਡੀਸੀ) ਅਤੇ ਇੱਕ ਜਾਣਕਾਰੀ ਵਿਵਰਣਿਕਾ ਦਾ ਵੀ ਉਦਘਾਟਨ ਕੀਤਾ ਗਿਆ। ਅੱਜ ਜਾਰੀ ਕੀਤੀ ਗਈ ਡਾਕ ਟਿਕਟ ਡਾਕ ਵਿਭਾਗ ਦੁਆਰਾ ਭਾਰਤ ਦੇ ਅਣਗੌਲ਼ੇ ਨਾਇਕਾਂ ਨੂੰ ਸ਼ਰਧਾਂਜਲੀ ਹੈ ਅਤੇ ਇਹ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਪ੍ਰੋਗਰਾਮ ਲਈ ਵਿਭਾਗ ਦੀਆਂ ਪਹਿਲਾਂ ਦਾ ਇੱਕ ਹਿੱਸਾ ਹੈ।

 

ਯਾਦਗਾਰੀ ਡਾਕ ਟਿਕਟ, ਫ਼ਸਟ ਡੇਅ ਕਵਰ (ਐਫਡੀਸੀ) ਅਤੇ ਜਾਣਕਾਰੀ ਬਰੋਸ਼ਰ ਦੇਸ਼ ਦੇ ਹਰ ਕੋਣੇ ਵਿੱਚ ਸਥਿਤ ਫਿਲਾਟੈਲਿਕ ਬਿਊਰੋ ਵਿੱਚ ਵਿਕਰੀ ਲਈ ਉਪਲਬਧ ਹੋਣਗੇ ਅਤੇ ਨਾਲ ਹੀ ਈ-ਪੋਸਟ–ਆਫਿਸ ਰਾਹੀਂ ਔਨਲਾਈਨ ਵੀ ਆਰਡਰ ਕੀਤੇ ਜਾ ਸਕਦੇ ਹਨ।

 

(ਇੱਥੇ ਜਾਓ : https://www.epostoffice.gov.in/).

 

************

 

ਆਰਕੇਜੇ/ਐੱਮ(Release ID: 1743695) Visitor Counter : 217