ਟੈਕਸਟਾਈਲ ਮੰਤਰਾਲਾ
ਟੈਕਸਟਾਈਲਜ਼ ਮੰਤਰਾਲੇ ਨੇ 07 ਅਗਸਤ, 2021 ਨੂੰ ਮਨਾਇਆ 'ਨੈਸ਼ਨਲ ਹੈਂਡਲੂਮ ਦਿਵਸ'
ਕਨੀਹਾਮਾ–ਜੰਮੂ ਤੇ ਕਸ਼ਮੀਰ, ਕੋਵਲਾਮ–ਕੇਰਲ ਤੇ ਮੋਹਪਾੜਾ, ਗੋਲਘਾਟ–ਆਸਾਮ 'ਚ 'ਹੈਂਡਲੂਮ ਕ੍ਰਾਫ਼ਟ ਵਿਲੇਜਸ' ਕੀਤੇ ਪ੍ਰਦਰਸ਼ਿਤ
ਕਾਂਚੀਪੁਰਮ, ਤਾਮਿਲ ਨਾਡੂ 'ਚ 'ਡਿਜ਼ਾਈਨ ਰਿਸੋਰਸ ਸੈਂਟਰ' ਦਾ ਉਦਘਾਟਨ
ਰਾਏਗੜ੍ਹ, ਛੱਤੀਸਗੜ੍ਹ 'ਚ 'ਬੁਣਕਰਾਂ ਦੇ ਸੇਵਾ ਕੇਂਦਰ' ਦੀ ਇਮਾਰਤ ਦਾ ਉਦਘਾਟਨ
'ਰਾਸ਼ਟਰੀ ਹੈਂਡਲੂਮ (ਹੱਥ-ਖੱਡੀ) ਵਿਕਾਸ ਨਿਗਮ' ਵੱਲੋਂ ਵਰਚੁਅਲ 'ਖ਼ਰੀਦਦਾਰ–ਵਿਕਰੇਤਾ' ਵਰਚੁਅਲ ਮੇਲ
ਮਾਇ–ਗਵ ਪੋਰਟਲ ਵੱਲੋਂ 7 ਤੋਂ 11 ਅਗਸਤ ਅਤੇ 19 ਤੋਂ 22 ਅਗਸਤ, 2021 ਤੱਕ ਹੱਥ–ਖੱਡੀਆਂ ਬਾਰੇ ਵਿਦਿਆਰਥੀਆਂ ਤੇ ਆਮ ਜਨਤਾ ਲਈ ਇੱਕ ਕੁਇਜ਼ ਦਾ ਆਯੋਜਨ ਕੀਤਾ ਜਾ ਰਿਹਾ ਹੈ
Posted On:
06 AUG 2021 1:37PM by PIB Chandigarh
ਟੈਕਸਟਾਈਲਜ਼ ਮੰਤਰਾਲਾ 07 ਅਗਸਤ, 2021 ਨੂੰ 7ਵਾਂ 'ਨੈਸ਼ਨਲ ਹੱਥ-ਖੱਡੀ ਦਿਵਸ' (ਨੈਸ਼ਨਲ ਹੈਂਡਲੂਮ ਡੇਅ) ਮਨਾਏਗਾ। ਇਸ ਦਿਨ, ਹੱਥ–ਖੱਡੀਆਂ ਉੱਤੇ ਕੰਮ ਕਰਨ ਵਾਲੇ ਬੁਣਕਰ ਭਾਈਚਾਰੇ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਇਸ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਇਸ ਖੇਤਰ ਦੇ ਯੋਗਦਾਨ ਨੂੰ ਉਜਾਗਰ ਕੀਤਾ ਜਾਂਦਾ ਹੈ। ਸਾਡੀ ਹੈਂਡਲੂਮ ਵਿਰਾਸਤ ਦੀ ਰਾਖੀ ਕਰਨ ਅਤੇ ਹੈਂਡਲੂਮ ਬੁਣਕਰਾਂ ਅਤੇ ਮਜ਼ਦੂਰਾਂ ਨੂੰ ਵਧੇਰੇ ਮੌਕਿਆਂ ਦੇ ਨਾਲ ਸ਼ਕਤੀ ਦੇਣ ਦੇ ਸੰਕਲਪ ਦੀ ਪੁਸ਼ਟੀ ਕੀਤੀ ਜਾਂਦੀ ਹੈ। ਇਸ ਵਰ੍ਹੇ, ਟੈਕਸਟਾਈਲਜ਼ ਮੰਤਰਾਲਾ ਦਿਵਸ ਮਨਾਉਣ ਲਈ ਇੱਕ ਸਮਾਗਮ ਦਾ ਆਯੋਜਨ ਕਨਵੈਨਸ਼ਨ ਸੈਂਟਰ, ਅਸ਼ੋਕ, ਚਾਣਕਯਪੁਰੀ, ਨਵੀਂ ਦਿੱਲੀ ਵਿਖੇ ਕਰੇਗਾ। ਇਸ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਟੈਕਸਟਾਈਲਜ਼, ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ ਅਤੇ ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਕਰਨਗੇ ਅਤੇ ਕੱਪੜਾ ਅਤੇ ਰੇਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਵਿਸ਼ੇਸ਼ ਮਹਿਮਾਨ ਹੋਣਗੇ। ਸਕੱਤਰ ਟੈਕਸਟਾਈਲਜ਼, ਸ਼੍ਰੀ ਯੂਪੀ ਸਿੰਘ ਵੀ ਇਸ ਸਮਾਗਮ ਵਿੱਚ ਹਿੱਸਾ ਲੈਣਗੇ।
ਆਜ਼ਾਦੀ ਦੇ 75 ਵੇਂ ਸਾਲ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਰਾਸ਼ਟਰ ਦੇ ਰੂਪ ਵਿੱਚ ਸਾਨੂੰ ਸਭ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਹੈਂਡਲੂਮ ਉਤਪਾਦਾਂ ਨੂੰ ਖਰੀਦਣ ਅਤੇ #MyHandloomMyPride ਨਾਲ ਜੁੜ ਕੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਨ।
ਸਾਡੇ ਦੇਸ਼ ਦੀ ਅਮੀਰ ਅਤੇ ਵਿਭਿੰਨ ਸਭਿਆਚਾਰਕ ਵਿਰਾਸਤ ਦਾ ਪ੍ਰਤੀਕ, ਹੱਥ–ਖੱਡੀ (ਹੈਂਡਲੂਮ) ਸਾਡੇ ਦੇਸ਼ ਦੇ ਦਿਹਾਤੀ ਅਤੇ ਅਰਧ-ਦਿਹਾਤੀ ਹਿੱਸਿਆਂ ਵਿੱਚ ਰੋਜ਼ੀ–ਰੋਟੀ ਪ੍ਰਦਾਨ ਕਰਨ ਵਾਲਾ ਇੱਕ ਮਹੱਤਵਪੂਰਨ ਖੇਤਰ ਹੈ। ਇਹ ਇੱਕ ਅਜਿਹਾ ਖੇਤਰ ਹੈ ਜੋ ਔਰਤਾਂ ਦੇ ਸਸ਼ਕਤੀਕਰਣ ਨੂੰ ਸਿੱਧਾ ਸੰਬੋਧਿਤ ਕਰਦਾ ਹੈ ਜਿਸ ਵਿੱਚ 70% ਤੋਂ ਵੱਧ ਬੁਣਕਰ ਅਤੇ ਸਹਿਯੋਗੀ ਕਾਮੇ ਔਰਤਾਂ ਹਨ। 7 ਅਗਸਤ, 1905 ਨੂੰ ਲਾਂਚ ਕੀਤੀ ਗਈ ਇਸ ਲਹਿਰ ਨੇ ਸਵਦੇਸ਼ੀ ਉਦਯੋਗਾਂ ਅਤੇ ਸਵਦੇਸ਼ੀ ਦੀ ਭਾਵਨਾ ਨੂੰ ਉਤਸ਼ਾਹਤ ਕੀਤਾ, ਜਿਸ ਵਿੱਚ ਹੈਂਡਲੂਮ ਬੁਣਕਰ ਵੀ ਸ਼ਾਮਲ ਸਨ। 2015 ਵਿੱਚ, ਭਾਰਤ ਸਰਕਾਰ ਨੇ ਹਰ ਸਾਲ 7 ਅਗਸਤ ਨੂੰ ਰਾਸ਼ਟਰੀ ਹੈਂਡਲੂਮ ਦਿਵਸ (ਐੱਨਐੱਚਡੀ – NHD) ਦੇ ਰੂਪ ਵਿੱਚ ਨਾਮਜ਼ਦ ਕਰਨ ਦਾ ਫੈਸਲਾ ਕੀਤਾ ਸੀ। ਪਹਿਲੇ ਐੱਨਐੱਚਡੀ ਦਾ ਉਦਘਾਟਨ 07 ਅਗਸਤ, 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੇਨਈ ਵਿੱਚ ਕੀਤਾ ਸੀ। ਐੱਨਐੱਚਡੀ ਦਾ ਜਸ਼ਨ ਮਨਾਉਣ ਵਾਲੇ ਸਮਾਰੋਹ ਵਾਰਾਣਸੀ, ਗੁਹਾਟੀ, ਜੈਪੁਰ ਅਤੇ ਭੁਵਨੇਸ਼ਵਰ ਵਿੱਚ ਆਯੋਜਿਤ ਕੀਤੇ ਗਏ ਹਨ। ਭਾਰਤ ਸਰਕਾਰ ਹੈਂਡਲੂਮ ਸੈਕਟਰ ਦੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨਾਲ ਸਾਡੇ ਹੱਥ–ਖੱਡੀ ਬੁਣਕਰ ਅਤੇ ਕਾਮੇ ਵਿੱਤੀ ਤੌਰ 'ਤੇ ਸਮਰੱਥ ਬਣਦੇ ਹਨ ਅਤੇ ਉਨ੍ਹਾਂ ਦੀ ਉੱਤਮ ਕਾਰੀਗਰੀ 'ਤੇ ਮਾਣ ਹੁੰਦਾ ਹੈ।
ਕੋਵਲਮ, ਤਿਰੂਵਨੰਤਪੁਰਮ, ਕੇਰਲਾ, ਮੋਹਪਾੜਾ ਪਿੰਡ, ਜ਼ਿਲ੍ਹਾ ਗੋਲਾਘਾਟ, ਆਸਾਮ ਅਤੇ ਕਨੀਹਾਮਾ, ਬਡਗਾਮ, ਸ੍ਰੀਨਗਰ ਵਿਖੇ ਤਿੰਨ ਹੈਂਡਲੂਮ ਕ੍ਰਾਫਟ ਪਿੰਡ ਸਬੰਧਤ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਕੱਪੜਾ ਮੰਤਰਾਲੇ ਦੁਆਰਾ ਸਥਾਪਤ ਕੀਤੇ ਜਾ ਰਹੇ ਹਨ। ਇਨ੍ਹਾਂ ਸਥਾਨਾਂ 'ਤੇ 'ਕ੍ਰਾਫ਼ਟ ਵਿਲੇਜ' ਸਥਾਪਤ ਕਰਨ ਦਾ ਉਦੇਸ਼ ਘਰੇਲੂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਵਧੇਰੇ ਆਕਰਸ਼ਣ ਪ੍ਰਦਾਨ ਕਰਨਾ ਅਤੇ ਖੇਤਰ ਦੇ ਮਸ਼ਹੂਰ ਹੱਥ–ਖੱਡੀ ਅਤੇ ਦਸਤਕਾਰੀ ਉਤਪਾਦਾਂ ਨੂੰ ਉਤਸ਼ਾਹਤ ਕਰਨਾ ਹੈ।
ਨਵੀਂ ਦਿੱਲੀ ਵਿਖੇ 7ਵੇਂ ਰਾਸ਼ਟਰੀ ਹੱਥ–ਖੱਡੀ ਦਿਵਸ ਦੇ ਮੌਕੇ 'ਤੇ ਵੀਡੀਓ ਕਾਨਫ਼ਰੰਸਿੰਗ ਦੁਆਰਾ ਹੇਠ ਲਿਖੀਆਂ ਗਤੀਵਿਧੀਆਂ ਦੀ ਯੋਜਨਾ ਉਲੀਕੀ ਗਈ ਗਈ ਹੈ:
i. ਕਾਂਚੀਪੁਰਮ 'ਚ 'ਡਿਜ਼ਾਈਨ ਰਿਸੋਰਸ ਸੈਂਟਰ' (DRCs) ਦਾ ਉਦਘਾਟਨ
ii. ਵਿਕਾਸ ਕਮਿਸ਼ਨਰ (ਹੱਥ–ਖੱਡੀ) ਵੱਲੋਂ 'ਹੈਂਡਲੂਮ ਵਿਲੇਜਸ' ਇਨ੍ਹਾਂ ਥਾਵਾਂ ਉੱਤੇ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ:
ੳ. ਕੋਵਲਮ (ਜ਼ਿਲ੍ਹਾ ਤਿਰੂਵਨੰਥਾਪੁਰਮ, ਕੇਰਲ)
ਅ. ਮੋਹਪਾੜਾ (ਜ਼ਿਲ੍ਹਾ ਗੋਲਾਘਾਟ, ਆਸਾਮ)
ੲ. ਕਨੀਹਾਮਾ (ਜ਼ਿਲ੍ਹਾ ਬੜਗਾਮ, ਜੰਮੂ ਤੇ ਕਸ਼ਮੀਰ)
iii. ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਚਡੀਸੀ) ਵੱਲੋਂ ਵਰਚੁਅਲ ਖਰੀਦਦਾਰ ਵਿਕਰੇਤਾ ਨਾਲ ਮੁਲਾਕਾਤ
iv. ਰਾਏਗੜ੍ਹ ਡਿਜ਼ਾਈਨ ਰਿਸੋਰਸ ਸੈਂਟਰ (ਡੀਆਰਸੀ) ਵਿਖੇ ਬੁਣਕਰ ਸੇਵਾ ਕੇਂਦਰ (ਡਬਲਿਊਐੱਸਸੀ – WSCs) ਦੀ ਇਮਾਰਤ ਦਾ ਉਦਘਾਟਨ ਨਿਫਟ (NIFT) ਦੁਆਰਾ ਪੜਾਅਵਾਰ ਤਰੀਕੇ ਨਾਲ ਸਾਰੇ ਡਬਲਿਊਐੱਸਸੀ ਵਿੱਚ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਬਰਾਮਦਕਾਰਾਂ, ਨਿਰਮਾਤਾਵਾਂ, ਡਿਜ਼ਾਈਨਰਾਂ, ਬੁਣਕਰਾਂ ਤੇ ਹੋਰ ਸਬੰਧਤ ਧਿਰਾਂ ਵੱਲੋਂ ਵਰਤੋਂ ਲਈ ਡਿਜ਼ਾਈਨ ਅਤੇ ਸਰੋਤਾਂ ਦੀ ਵਿਸ਼ਾਲ ਇਨਵੈਂਟਰੀ ਉਪਲਬਧ ਹੋਵੇਗੀ।
ਪ੍ਰਧਾਨ ਮੰਤਰੀ ਦੇ ਖੁੱਲ੍ਹੇ ਸੱਦੇ 'ਤੇ, ਰਾਸ਼ਟਰੀ ਪੱਧਰ' ਤੇ "ਮਾਈ ਹੈਂਡਲੂਮ ਮਾਈ ਪ੍ਰਾਈਡ ਐਕਸਪੋ" ਦਾ ਆਯੋਜਨ 7ਵਾਂ 'ਰਾਸ਼ਟਰੀ ਹੱਥਖੱਡੀ ਦਿਵਸ' ਮਨਾਉਣ ਲਈ ਰਾਸ਼ਟਰੀ ਹੈਂਡਲੂਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਚਡੀਸੀ – NHDC) ਦੁਆਰਾ 1 ਅਗਸਤ ਤੋਂ 15 ਅਗਸਤ 2021 ਤੱਕ ਦਿੱਲੀ ਹਾਟ, ਆਈਐੱਨਏ, ਨਵੀਂ ਦਿੱਲੀ ਵਿਖੇ ਕੀਤਾ ਜਾ ਰਿਹਾ ਹੈ। ਹੈਂਡਲੂਮ ਉਤਪਾਦਕ ਕੰਪਨੀਆਂ ਅਤੇ ਬੁਣਕਰ ਵਿਕਰੀ ਲਈ ਦੇਸ਼ ਭਰ ਦੇ ਹੈਂਡਲੂਮ ਕਲੱਸਟਰਾਂ/ਜੇਬਾਂ ਤੋਂ ਹੈਂਡਲੂਮ ਉਤਪਾਦ ਪ੍ਰਦਰਸ਼ਿਤ ਕਰਨਗੇ। 125 ਤੋਂ ਵੱਧ ਹੈਂਡਲੂਮ ਏਜੰਸੀਆਂ/ 22 ਰਾਜਾਂ ਨਾਲ ਸਬੰਧਤ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਐਕਸਪੋ ਵਿੱਚ ਹਿੱਸਾ ਲੈ ਰਹੇ ਹਨ। ਪ੍ਰਦਰਸ਼ਨੀ 15 ਅਗਸਤ, 2021 ਤਕ ਪੰਦਰਾਂ ਦਿਨਾਂ ਲਈ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਲੋਕਾਂ ਲਈ ਖੁੱਲ੍ਹੀ ਰਹੇਗੀ ਅਤੇ 10,000 ਤੋਂ ਵੱਧ ਲੋਕਾਂ ਦੇ ਪ੍ਰਦਰਸ਼ਨੀ ਦੇ ਆਉਣ ਦੀ ਉਮੀਦ ਹੈ।
ਪ੍ਰਦਰਸ਼ਨੀ ਵਿੱਚ ਭਾਰਤ ਦੇ ਕੁਝ ਵਧੀਆ ਸਥਾਨਾਂ ਤੋਂ ਲਿਆਂਦੇ ਗਏ ਹੈਂਡਲੂਮ ਉਤਪਾਦ ਪ੍ਰਦਰਸ਼ਿਤ ਕੀਤੇ ਅਤੇ ਵੇਚੇ ਜਾਣਗੇ। ਇੱਕ ਸੰਖੇਪ ਸੂਚੀ ਹੇਠਾਂ ਦਿੱਤੀ ਗਈ ਹੈ:–
· ਆਂਧਰਾ ਪ੍ਰਦੇਸ਼
|
ਕਲਮਕਾਰੀ ਹੈਂਡਲੂਮ ਡ੍ਰੈੱਸ ਮਟੀਰੀਅਲਜ਼
|
· ਬਿਹਾਰ
|
ਭਾਗਲਪੁਰ ਟੁਸਾਰ ਸਿਲਕ ਸਾੜ੍ਹੀਆਂ ਤੇ ਡ੍ਰੈੱਸ ਮਟੀਰੀਅਲਜ਼
|
· ਕਰਨਾਟਕ
|
ਇਲਕਲ ਸਿਲਕ ਸਾੜੀਆਂ, ਬੈੱਡਸ਼ੀਟ, ਦੁਪੱਟਾ
|
· ਮੱਧ ਪਦੇਸ਼
|
ਚੰਦੇਰੀ ਸਾੜ੍ਹੀਆਂ, ਸੂਟ, ਦੁਪੱਟਾ
|
· ਮਨੀਪੁਰ
|
ਮਨੀਪੁਰ ਰਵਾਇਤੀ ਹੱਥ–ਖੱਡੀ ਉਤਪਾਦ
|
· ਮਿਜ਼ੋਰਮ
|
ਮਿਜ਼ੋਰਮ ਰਵਾਇਤੀ ਹੱਥ–ਖੱਡੀ ਉਤਪਾਦ
|
· ਓਡੀਸ਼ਾ
|
ਸੰਬਲਪੁਰੀ ਇੱਕਾਤ ਸਾੜ੍ਹੀਆਂ, ਡ੍ਰੈੱਸ ਮਟੀਰੀਅਲਜ਼
|
· ਪੰਜਾਬ
|
ਫ਼ੁਲਕਾਰੀ
|
· ਰਾਜਸਥਾਨ
|
ਕੌਟਨ ਬੈੱਡਸ਼ੀਟ, ਤੌਲੀਆ, ਯੋਗਾ–ਚਟਾਈ
|
· ਉੱਤਰ ਪ੍ਰਦੇਸ਼
|
ਬਨਾਰਸੀ ਸਾੜ੍ਹੀਆਂ, ਸੂਟ, ਡ੍ਰੈੱਸ ਮਟੀਰੀਅਲ
|
· ਪੱਛਮੀ ਬੰਗਾਲ
|
ਜਮਦਾਨੀ ਸਾੜ੍ਹੀਆਂ, ਡ੍ਰੈੱਸ ਮਟੀਰੀਅਲ, ਸਟੋਲਸ
|
· ਤਾਮਿਲ ਨਾਡੂ
|
ਸਲੇਮ ਸਾੜ੍ਹੀਆਂ, ਡ੍ਰੈੱਸ ਮਟੀਰੀਅਲ
|
· ਤੇਲੰਗਾਨਾ
|
ਪੋਚਮਪੱਲੀ, ਇਕਾਤ ਸਾੜ੍ਹੀਆਂ, ਡ੍ਰੈੱਸ ਮਟੀਰੀਅਲ
|
7 ਅਗਸਤ ਤੋਂ 11 ਅਗਸਤ, 2021 ਤੱਕ #ਮਾਈ ਹੈਂਡਲੂਮ ਮਾਈ ਪ੍ਰਾਈਡ ਐਕਸਪੋ ਕਮਿਊਨਿਟੀ ਹਾਲ, ਨਿਊ ਮੋਤੀਬਾਗ਼, ਨੇੜੇ ਹੋਟਲ ਲੀਲਾ ਪੈਲੇਸ ਵਿਖੇ ਹੈਂਡਲੂਮ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਵੱਲੋਂ ਲਾਇਆ ਜਾਵੇਗਾ।
ਇਸ ਤੋਂ ਇਲਾਵਾ, ਸਥਾਨਕ ਸਮਾਰੋਹ ਸਾਰੇ ਬੁਣਕਰ ਸੇਵਾ ਕੇਂਦਰਾਂ, ਇੰਡੀਅਨ ਇੰਸਟੀਟਿਊਟਸ ਆੱਵ੍ ਹੈਂਡਲੂਮ ਟੈਕਨੋਲੋਜੀ, ਨੈਸ਼ਨਲ ਹੈਂਡਲੂਮ ਵਿਕਾਸ ਨਿਗਮ, ਹੈਂਡਲੂਮ ਐਕਸਪੋਰਟਸ ਪ੍ਰੋਮੋਸ਼ਨ ਕੌਂਸਲ ਦੇ ਦਫ਼ਤਰਾਂ, NIFT ਦੇ ਕੈਂਪਸਾਂ, ਰਾਜ ਸਰਕਾਰ ਦੇ ਹੱਥ–ਖੱਡੀ ਵਿਭਾਗਾਂ ਤੇ ਹੈਂਡਲੂਮ ਕਲੱਸਟਰਜ਼ ਵਿਖੇ ਆਯੋਜਿਤ ਕੀਤੇ ਜਾਣਗੇ। 07 ਅਗਸਤ ਤੋਂ 11 ਅਗਸਤ ਅਤੇ ਫਿਰ 19 ਤੋਂ 22 ਅਗਸਤ, 2021 ਤੱਕ 'ਮਾਇ–ਗਵ ਪੋਰਟਲ' (MyGov Portal) ਵੱਲੋਂ ਵਿਦਿਆਰਥੀਆਂ ਤੇ ਆਮ ਜਨਤਾ ਲਈ ਹੱਥਖੱਡੀਆਂ ਬਾਰੇ ਇੱਕ ਕੁਇਜ਼ (ਪ੍ਰਸ਼ਨੋਤਰੀ) ਦਾ ਆਯੋਜਨ ਕੀਤਾ ਜਾਵੇਗਾ।
ਹੱਥ–ਖੱਡੀ ਉਤਪਾਦ ਤਿਆਰ ਕਰਨ ਵਾਲੇ ਪ੍ਰਮੁੱਖਰਾਜਾਂ ਅਤੇ ਹੱਥ–ਖੱਡੀ ਬੁਣਕਰਾਂ ਅਤੇ ਕਰਮਚਾਰੀਆਂ ਦੀ ਗਿਣਤੀ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ:
ਚੌਥੀ ਸਰਬ–ਭਾਰਤੀ ਹੱਥ–ਖੱਡੀ ਮਰਦਮਸ਼ੁਮਾਰੀ (2019–20)
ਨੰਬਰ
|
ਮਾਪਦੰਡ
|
ਚੌਥੀ ਹੱਥ–ਖੱਡੀ ਮਰਦਮਸ਼ੁਮਾਰੀ
|
1
|
ਖੱਡੀਆਂ ਦੀ ਗਿਣਤੀ
|
28.20 ਲੱਖ
|
2
|
ਪਰਿਵਾਰਾਂ ਦੀ ਗਿਣਤੀ
|
31.44 ਲੱਖ
|
3
|
ਹੱਥ–ਖੱਡੀ ਵਰਕਰਾਂ ਦੀ ਕੁੱਲ ਗਿਣਤੀ
|
35.22 ਲੱਖ
|
a)
|
ਬੁਣਕਰਾਂ ਦੀ ਕੁੱਲ ਗਿਣਤੀ
|
26.74 ਲੱਖ
|
b)
|
ਸਹਾਇਕ ਵਰਕਰਾਂ ਦੀ ਕੁੱਲ ਗਿਣਤੀ
|
8.48 ਲੱਖ
|
5
|
ਇੱਕ ਹੱਥ–ਖੱਡੀ ਵਰਕਰ ਦੇ ਇੱਕ ਸਾਲ ਵਿੱਚ ਕੰਮਕਾਜ ਦੇ ਦਿਨਾਂ ਦੀ ਔਸਤ ਗਿਣਤੀ
|
207
|
ਪ੍ਰਮੁੱਖ ਹੱਥ–ਖੱਡੀ ਰਾਜ
ਨੰਬਰ
|
ਰਾਜ
|
ਹੱਥ–ਖੱਡੀ ਵਰਕਰਾਂ ਦੀ ਗਿਣਤੀ
|
1
|
ਆਸਾਮ
|
12,83,881
|
2
|
ਪੱਛਮ ਬੰਗਾਲ
|
6,31,447
|
3
|
ਤਾਮਿਲ ਨਾਡੂ
|
2,43,575
|
4
|
ਮਨੀਪੁਰ
|
2,24,684
|
5
|
ਉੱਤਰ ਪ੍ਰਦੇਸ਼
|
1,90,957
|
6
|
ਆਂਧਰਾ ਪ੍ਰਦੇਸ਼
|
1,77,447
|
7
|
ਤ੍ਰਿਪੁਰਾ
|
1,37,639
|
8
|
ਓਡੀਸ਼ਾ
|
1,17,836
|
9
|
ਅਰੁਣਾਚਲਪ੍ਰਦੇਸ਼
|
94,616
|
10
|
ਕਰਨਾਟਕ
|
54,791
|
*****
ਡੀਅੇਐੱਨ/ਟੀਐੱਫ਼ਕੇ
(Release ID: 1743409)
Visitor Counter : 236