ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਪਹਿਲਵਾਨ ਰਵੀ ਕੁਮਾਰ ਦਹੀਆ ਨੇ ਭਾਰਤ ਨੂੰ ਮਾਣ ਦਿਵਾਇਆ ਹੈ , ਟੋਕੀਓ ਓਲੰਪਿਕ ਵਿੱਚ ਪੁਰਸ਼ਾਂ ਦੀ ਫ੍ਰੀਸਟਾਈਲ 57 ਕਿੱਲੋਗ੍ਰਾਮ ਵਰਗ ਵਿੱਚ ਰਜਤ ਮੈਡਲ ਜਿੱਤਿਆ
Posted On:
05 AUG 2021 5:55PM by PIB Chandigarh
ਮੁੱਖ ਵਿਸ਼ੇਸ਼ਤਾਵਾਂ :
· ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਵੀ ਕੁਮਾਰ ਦਹੀਆ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਵਧਾਈ ਦਿੱਤੀ ।
· ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਰਵੀ ਕੁਮਾਰ ਦਹੀਆ ਨੂੰ ਵਧਾਈ ਦਿੰਦੇ ਹੋਏ ਕਿਹਾ , ਤੁਹਾਡਾ ਜੋਸ਼ੀਲਾ ਪ੍ਰਦਰਸ਼ਨ ਹਰ ਭਾਰਤੀ ਲਈ ਬੇਹੱਦ ਮਾਣ ਦੀ ਗੱਲ ਹੈ ।
ਪਹਿਲਵਾਨ ਰਵੀ ਕੁਮਾਰ ਦਹੀਆ ਨੇ 57 ਕਿਲੋਗ੍ਰਾਮ ਵਰਗ ਵਿੱਚ ਪੁਰਸ਼ਾਂ ਦੀ ਫ੍ਰੀਸਟਾਈਲ ਕੁਸ਼ਤੀ ਵਿੱਚ ਅੱਜ ਰੂਸ ਦੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਜਾਵੁਰ ਯੁਗੁਏਵ ਤੋਂ 4 - 7 ਤੋਂ ਹਾਰਣ ਦੇ ਬਾਅਦ ਟੋਕੀਓ ਓਲੰਪਿਕ ਵਿੱਚ ਰਜਤ ਮੈਡਲ ਜਿੱਤਿਆ ਹੈ। ਇਸ ਪ੍ਰਕਾਰ 23 ਸਾਲ ਦਾ ਖਿਡਾਰੀ ਓਲੰਪਿਕ ਵਿੱਚ ਕੁਸ਼ਤੀ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਦੇ ਬਾਅਦ ਰਜਤ ਮੈਡਲ ਜਿੱਤਣ ਵਾਲੇ ਭਾਰਤ ਦੇ ਦੂਜੇ ਪੁਰਸ਼ ਪਹਿਲਵਾਨ ਬਣ ਗਏ ਹਨ । ਇਹ ਟੋਕੀਓ ਓਲੰਪਿਕ ਵਿੱਚ ਮੀਰਾਬਾਈ ਚਾਨੂ , ਪੀ ਵੀ ਸਿੰਧੂ , ਲਵਲੀਨਾ ਬੋਰਗੋਹੇਨ ਅਤੇ ਪੁਰਸ਼ ਹਾਕੀ ਟੀਮ ਦੁਆਰਾ ਜਿੱਤੇ ਗਏ ਪਦਕਾਂ ਦੇ ਬਾਅਦ ਭਾਰਤ ਦਾ ਪੰਜਵਾਂ ਮੈਡਲ ਹੈ । ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ , ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ , ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਦੇਸ਼ ਭਰ ਦੇ ਲੋਕਾਂ ਨੇ ਰਜਤ ਮੈਡਲ ਜੇਤੂ ਪਹਿਲਵਾਨ ਰਵੀ ਕੁਮਾਰ ਦਹੀਆ ਨੂੰ ਵਧਾਈ ਦਿੱਤੀ ਹੈ ।
https://twitter.com/rashtrapatibhvn/status/1423242048228921344
ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਟੋਕੀਓ ਓਲੰਪਿਕ ਵਿੱਚ ਰਜਤ ਮੈਡਲ ਜਿੱਤਣ ‘ਤੇ ਪਹਿਲਵਾਨ ਰਵੀ ਕੁਮਾਰ ਦਹੀਆ ਨੂੰ ਵਧਾਈ ਦਿੱਤੀ । ਸ਼੍ਰੀ ਕੋਵਿੰਦ ਨੇ ਟਵੀਟ ਕੀਤਾ , “ਟੋਕੀਓ 2020 ਵਿੱਚ ਕੁਸ਼ਤੀ ਦਾ ਰਜਤ ਮੈਡਲ ਜਿੱਤਣ ਲਈ ਰਵੀ ਦਹੀਆ ‘ਤੇ ਦੇਸ਼ ਨੂੰ ਮਾਣ ਹੈ । ਤੁਸੀਂ ਕਾਫੀ ਮੁਸ਼ਕਿਲ ਹਾਲਾਤ ਨਾਲ ਮੁਕਾਬਲਿਆਂ ਵਿੱਚ ਵਾਪਸੀ ਕੀਤੀ ਅਤੇ ਜਿੱਤ ਹਾਸਲ ਕੀਤੀ । ਇੱਕ ਅਸਲੀ ਚੈਂਪੀਅਨ ਦੀ ਤਰ੍ਹਾਂ , ਤੁਸੀਂ ਆਪਣੀ ਅੰਦਰੂਨੀ ਸ਼ਕਤੀ ਦਾ ਵੀ ਪ੍ਰਦਰਸ਼ਨ ਕੀਤਾ । ਸ਼ਾਨਦਾਰ ਜਿੱਤ ਅਤੇ ਭਾਰਤ ਨੂੰ ਮਾਣ ਦਿਵਾਉਣ ‘ਤੇ ਵਧਾਈ । ”
https://twitter.com/narendramodi/status/1423241462980911110
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਹਿਲਵਾਨ ਰਵੀ ਕੁਮਾਰ ਨੂੰ ਵਧਾਈ ਦਿੱਤੀ ਅਤੇ ਟਵੀਟ ਕੀਤਾ, “ਰਵੀ ਕੁਮਾਰ ਦਹੀਆ ਅਸਧਾਰਨ ਪਹਿਲਵਾਨ ਹਨ ! ਉਨ੍ਹਾਂ ਦੀ ਸੰਘਰਸ਼ ਦੀ ਭਾਵਨਾ ਅਤੇ ਦ੍ਰਿੜ੍ਹਤਾ ਸ਼ਾਨਦਾਰ ਹੈ । ਟੋਕੀਓ 2020 ਵਿੱਚ ਰਜਤ ਮੈਡਲ ਜਿੱਤਣ ਲਈ ਉਨ੍ਹਾਂ ਨੂੰ ਵਧਾਈ । ਭਾਰਤ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ ‘ਤੇ ਮਾਣ ਹੈ। ”
https://twitter.com/ianuragthakur/status/1423247274503639044
ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਪਹਿਲਵਾਨ ਰਵੀ ਕੁਮਾਰ ਦਹੀਆ ਨੂੰ ਵਧਾਈ ਦਿੱਤੀ ਅਤੇ ਟਵੀਟ ਕੀਤਾ , “ਭਾਰਤ ਦੀ ਜਿੱਤ ਹੋਈ ! ਰਵੀ ਤੁਸੀਂ ਕਰ ਵਿਖਾਇਆ ! ਤੁਹਾਡੇ ਜੋਸ਼ੀਲੇ ਪ੍ਰਦਰਸ਼ਨ ‘ਤੇ ਹਰ ਭਾਰਤੀ ਨੂੰ ਮਾਣ ਹੈ ! ”
ਰਵੀ ਕੁਮਾਰ ਦਹੀਆ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਨਹਿਰੀ ਪਿੰਡ ਦੇ ਰਹਿਣ ਵਾਲੇ ਹਨ । ਉਹ ਇੱਕ ਖੇਤੀਬਾੜੀ ਪਰਿਵਾਰ ਤੋਂ ਆਉਂਦੇ ਹਨ ਅਤੇ ਉਨ੍ਹਾਂ ਦੇ ਪਿਤਾ ਉਨ੍ਹਾਂ ਦੇ ਪਿੰਡ ਵਿੱਚ ਝੋਨੇ ਦੇ ਖੇਤਾਂ ਵਿੱਚ ਕੰਮ ਕਰਦੇ ਸਨ । ਉਨ੍ਹਾਂ ਨੇ 10 ਸਾਲ ਦੀ ਉਮਰ ਤੋਂ ਕੁਸ਼ਤੀ ਸ਼ੁਰੂ ਕਰ ਦਿੱਤੀ ਸੀ । 2017 ਵਿੱਚ ਸੀਨੀਅਰ ਨੈਸ਼ਨਲ ਦੇ ਦੌਰਾਨ ਉਨ੍ਹਾਂ ਦੇ ਗੋਡੇ ‘ਤੇ ਚੋਟ ਲੱਗ ਗਈ ਸੀ । ਇਸ ਵਜ੍ਹਾ ਨਾਲ ਉਨ੍ਹਾਂ ਨੂੰ ਕੋਈ ਪ੍ਰਾਯੋਜਕ ਨਹੀਂ ਮਿਲਿਆ ਅਤੇ ਆਪਣੀ ਚੋਟ ਤੋਂ ਉੱਭਰਣ ਲਈ ਉਨ੍ਹਾਂ ਨੂੰ ਆਪਣੇ ਸ਼ੁਭਚਿੰਤਕਾਂ ‘ਤੇ ਨਿਰਭਰ ਰਹਿਣਾ ਪਿਆ ।
ਵਿਅਕਤੀਗਤ ਵੇਰਵਾ :
ਜਨਮ ਤਾਰੀਖ : 12 ਦਸੰਬਰ 1997
ਘਰ ਸਥਾਨ : ਨਹਰੀ , ਸੋਨੀਪਤ , ਹਰਿਆਣਾ
ਖੇਡ : ਕੁਸ਼ਤੀ
ਟ੍ਰੇਨਿੰਗ ਕੈਂਪ : ਸਾਈ ਐੱਨਆਰਸੀ ਸੋਨੀਪਤ / ਛਤਰਸਾਲ ਸਟੇਡਿਅਮ
ਨਿਜੀ ਕੋਚ : ਕਮਾਲ ਮਲੀਕੋਵ
ਰਾਸ਼ਟਰੀ ਕੋਚ : ਜਗਮੰਦਰ ਸਿੰਘ
ਉਪਲਬਧੀਆਂ :
● ਵਿਸ਼ਵ ਚੈਂਪੀਅਨਸ਼ਿਪ – ਕਾਂਸੀ ਮੈਡਲ
● ਏਸ਼ੀਅਨ ਚੈਂਪੀਅਨਸ਼ਿਪ - ਦੋ ਗੋਲਡਨ ਮੈਡਲ
● ਅੰਡਰ-23 ਵਿਸ਼ਵ ਚੈਂਪੀਅਨਸ਼ਿਪ - ਰਜਤ ਮੈਡਲ
● ਵਿਸ਼ਵ ਜੂਨੀਅਰ ਚੈਂਪੀਅਨਸ਼ਿਪ – ਰਜਤ ਮੈਡਲ
● ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ – ਗੋਲਡ ਮੈਡਲ
ਸਰਕਾਰ ਤੋਂ ਮਿਲੀ ਪ੍ਰਮੁੱਖ ਮਦਦ :
● ਰਾਸ਼ਟਰੀ ਕੈਂਪਾਂ ਵਿੱਚ ਵਿਅਕਤੀਗਤ ਸਪੋਰਟ ਸਟਾਫ
● ਏਸੀਟੀਸੀ ( ਟ੍ਰੇਨਿੰਗ ਅਤੇ ਮੁਕਾਬਲਾ ਦਾ ਸਲਾਨਾ ਕੈਲੇਂਡਰ) ਰਾਹੀਂ 2018 ਅਤੇ 2021 ਦੇ ਵਿੱਚ ਏਸ਼ੀਆਈ ਚੈਂਪੀਅਨਸ਼ਿਪ , ਸੀਨੀਅਰ ਵਰਲਡ ਚੈਂਪੀਅਨਸ਼ਿਪ , ਮਾਟੇਓ ਪੇਲੀਕੋਨ ਰੈਂਕਿੰਗ ਟੂਰਨਾਮੈਂਟ , ਯਾਸਰ ਡੋਗੂ ਅਤੇ ਵਰਡ ਕਪ ਵਿੱਚ ਭਾਗੀਦਾਰੀ
● ਓਲੰਪਿਕ 2020 ਦੀ ਤਿਆਰੀ ਲਈ ਰੂਸ ਵਿੱਚ ਵਿਅਕਤੀਗਤ ਸਪੋਰਟ ਸਟਾਫ ਦੇ ਨਾਲ ਟ੍ਰੇਨਿੰਗ ਕੈਂਪ
● ਪੋਲੈਂਡ ਓਪਨ 2020 ਵਿੱਚ ਭਾਗ ਲੈਣ ਲਈ ਵੀਜਾ
ਵਿੱਤੀ ਪੋਸ਼ਣ:
ਟਾਪਸ
|
ਏਸੀਟੀਸੀ
|
कुल
|
15,17,188 ਰੁਪਏ
|
47,47,249 ਰੁਪਏ
|
62,91,437 रुपये
|
ਕੋਚ ( ਟ੍ਰੇਨਰਾਂ ) ਦਾ ਵੇਰਵਾ :
ਗ੍ਰਾਸਰੂਟ ਲੇਵਲ : ਹੰਸਰਾਜ
ਡਿਵਲਪਮੈਂਟ ਲੇਵਲ : ਲਲਿਤ/ਮਹਾਬਲੀ ਸਤਪਾਲ
ਏਲੀਟ ਲੇਵਲ : ਮਹਾਬਲੀ ਸਤਪਾਲ/ਜਗਮੰਦਰ ਸਿੰਘ /ਕਮਾਲ ਮਲੀਕੋਵ
*******
ਐੱਨਬੀ/ਓਏ
(Release ID: 1743325)
Visitor Counter : 252