ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਜੀ 20 ਡਿਜੀਟਲ ਮੰਤਰੀਆਂ ਦੀ ਮੀਟਿੰਗ ਵਿੱਚ "ਇੱਕ ਲਚਕੀਲੀ, ਮਜ਼ਬੂਤ, ਸਥਾਈ ਅਤੇ ਸੰਮਿਲਤ ਰਿਕਵਰੀ ਲਈ ਡਿਜੀਟਲਾਈਜ਼ੇਸ਼ਨ ਦਾ ਲਾਭ ਉਠਾਉਣ" ਲਈ ਐਲਾਨਨਾਮਾ ਅਪਣਾਇਆ


ਆਈਟੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਸਿਖਰ ਸੰਮੇਲਨ ਵਿੱਚ ਭਾਰਤੀ ਵਫਦ ਦੀ ਅਗਵਾਈ ਕੀਤੀ

ਡਿਜੀਟਲ ਅਰਥ ਵਿਵਸਥਾ ਸਮਾਜਕ ਸਮਾਵੇਸ਼ ਦਾ ਅਹਿਮ ਸਾਧਨ ਹੈ: ਆਈਟੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ

ਜੀ 20 ਦੇਸ਼ਾਂ ਨੂੰ ਟੈਕਨੋਲੋਜੀ ਦਾ ਲਾਭ ਲੈਣ ਲਈ ਮੁਫਤ, ਖੁੱਲੇ, ਪਾਰਦਰਸ਼ੀ, ਸੁਰੱਖਿਅਤ ਅਤੇ ਭਰੋਸੇਯੋਗ ਇੰਟਰਨੈਟ ਤੇ ਸਹਿਯੋਗ ਕਰਨਾ ਚਾਹੀਦਾ ਹੈ: ਰਾਜ ਮੰਤਰੀ ਆਈਟੀ ਸ਼੍ਰੀ ਰਾਜੀਵ ਚੰਦਰਸ਼ੇਖਰ

Posted On: 06 AUG 2021 11:49AM by PIB Chandigarh

5 ਅਗਸਤ, 2020 ਨੂੰ ਇਟਲੀ ਦੀ ਮੇਜ਼ਬਾਨੀ ਵਿੱਚ ਇਟਲੀ ਦੇ ਟ੍ਰਾਈਸਟੇ, ਵਿੱਚ ਆਯੋਜਿਤ ਜੀ 20  ਡਿਜੀਟਲ ਮੰਤਰੀਆਂ ਦੀ ਮੀਟਿੰਗ ਵਿੱਚ, ਜੀ 20 ਦੇ ਮੰਤਰੀਆਂ ਨੇ "ਇੱਕ ਲਚਕੀਲੀ, ਮਜ਼ਬੂਤ, ਸਥਾਈ ਅਤੇ ਸੰਮਿਲਤ ਰਿਕਵਰੀ ਲਈ ਡਿਜੀਟਲਾਈਜੇਸ਼ਨ ਦਾ ਲਾਭ" ਉਠਾਉਣ ਲਈ ਇੱਕ ਐਲਾਨਨਾਮਾ ਅਪਣਾਇਆ।  ਮੰਤਰੀਆਂ ਨੇ ਡਿਜੀਟਲ ਅਰਥਵਿਵਸਥਾ ਅਤੇ ਡਿਜੀਟਲ ਸਰਕਾਰ ਦੇ ਥੰਮ੍ਹਾਂ 'ਤੇ ਵਧੇ ਹੋਏ ਸਹਿਯੋਗ ਦੀ ਦਿਸ਼ਾ ਵਿੱਚ ਕੰਮ ਕਰਨ ਤੇ ਸਹਿਮਤੀ ਪ੍ਰਗਟਾਈ। 

 

 

ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਭਾਰਤੀ ਵਫਦ ਦੀ ਵਰਚੁਅਲ ਤੌਰ ਤੇ ਅਗਵਾਈ ਕੀਤੀ ਅਤੇ ਡਿਜੀਟਲਾਈਜੇਸ਼ਨ ਤੇ ਭਾਰਤ ਦੀ ਸਫਲਤਾ ਦੀ ਕਹਾਣੀ ਸਾਂਝੀ ਕੀਤੀ। ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ, ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ।  

ਸ਼੍ਰੀ ਵੈਸ਼ਣਵ ਨੇ ਡਿਜੀਟਲ ਸ਼ਮੂਲੀਅਤ ਅਤੇ ਸਮਾਜਿਕ ਸਸ਼ਕਤੀਕਰਨ ਲਈ 2015 ਤੋਂ ਡਿਜੀਟਲ ਇੰਡੀਆ ਰਾਹੀਂ ਪ੍ਰਾਪਤ ਕੀਤੀ ਤਬਦੀਲੀ ਨੂੰ ਸਾਂਝਾ ਕੀਤਾ। ਡਿਜੀਟਲ ਟੈਕਨੋਲੋਜੀਆਂ ਅਤੇ ਜਨਤਕ ਡਿਜੀਟਲ ਪਲੇਟਫਾਰਮਾਂ ਜਿਵੇਂ ਕਿ ਆਧਾਰ, ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਆਦਿ ਰਾਹੀਂ ਲੋਕਾਂ ਦੇ ਸਸ਼ਕਤੀਕਰਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ, “1.29 ਬਿਲੀਅਨ ਉਪਭੋਗਤਾਵਾਂ ਨੂੰ ਡਿਜੀਟਲ ਪਛਾਣ ਆਧਾਰ ਪ੍ਰਦਾਨ ਕਰਨਾ, 430 ਮਿਲੀਅਨ ਗਰੀਬ ਲੋਕਾਂ ਦੇ ਬੈਂਕ ਖਾਤੇ ਖੋਲ੍ਹਣਾ ਅਤੇ ਦੋਵਾਂ ਨੂੰ ਜੋੜਨਾ, ਵਿੱਤੀ ਅਧਿਕਾਰਾਂ ਨੂੰ ਸਿੱਧਾ ਬੈਂਕ ਖਾਤਿਆਂ ਵਿੱਚ ਭੇਜਣ ਨਾਲ ਇਹ ਡਿਲਿਵਰੀ ਪ੍ਰਣਾਲੀ ਵਿੱਚੋਂ ਲੀਕੇਜ ਨੂੰ ਖਤਮ ਕਰ ਦਿੰਦੇ ਹਨ। ਲਗਭਗ 900 ਮਿਲੀਅਨ ਨਾਗਰਿਕ ਇੱਕ ਜਾਂ ਵਧੇਰੇ ਯੋਜਨਾਵਾਂ ਦੇ ਲਾਭ ਪ੍ਰਾਪਤ ਕਰ ਰਹੇ ਹਨ।  ਇਸਨੇ ਨਾ ਸਿਰਫ ਆਮ ਨਾਗਰਿਕਾਂ ਨੂੰ ਸ਼ਕਤੀਸ਼ਾਲੀ ਬਣਾਇਆ ਹੈ ਬਲਕਿ ਪਿਛਲੇ ਸੱਤ ਸਾਲਾਂ ਵਿੱਚ 24 ਬਿਲੀਅਨ ਡਾਲਰ ਤੋਂ ਵੱਧ ਦੀ ਬਚਤ ਵੀ ਕੀਤੀ ਹੈ। ”

ਸ਼੍ਰੀ ਵੈਸ਼ਣਵ ਨੇ ਮਹਾਮਾਰੀ ਦੇ ਦੌਰਾਨ ਡਿਜੀਟਲ ਸ਼ਮੂਲੀਅਤ ਦੀ ਮਹੱਤਤਾ 'ਤੇ ਵੀ ਚਾਨਣਾ ਪਾਇਆ, ਜਿਸ ਦਾ ਭਾਰਤ ਮਜ਼ਬੂਤ ਸਮਰਥਕ ਰਿਹਾ ਹੈ। ਉਨ੍ਹਾਂ ਕਿਹਾ ਕਿ ਟੈਕਨੋਲੋਜੀ ਡਿਜੀਟਲ  ਸ਼ਮੂਲੀਅਤ  ਲਈ ਹੈ ਨਾ ਕਿ ਡਿਜੀਟਲ ਪਾੜਾ ਪੈਦਾ ਕਰਨ ਲਈ ਅਤੇ ਭਾਰਤ ਹਮੇਸ਼ਾਂ ਇਸ ਗੱਲ ਦੀ ਵਕਾਲਤ ਕਰਦਾ ਰਿਹਾ ਹੈ ਕਿ ਡਿਜੀਟਲ ਅਰਥ ਵਿਵਸਥਾ ਸਮਾਜਿਕ ਸਮਾਵੇਸ਼ ਲਈ ਇੱਕ ਮਹੱਤਵਪੂਰਨ ਸਾਧਨ ਹੈ। ਉਨ੍ਹਾਂ ਨੇ ਜੀ -20 ਫੋਰਮ 'ਤੇ ਨਜ਼ਦੀਕੀ ਸਾਂਝੇਦਾਰੀ ਲਈ ਭਾਰਤ ਦੇ ਸਮਰਥਨ ਦੀ ਵਚਨਬੱਧਤਾ ਕੀਤੀ ਅਤੇ ਡਿਜੀਟਲ ਸ਼ਮੂਲੀਅਤ ਅਤੇ ਸਮਾਜਿਕ ਸਸ਼ਕਤੀਕਰਨ ਲਈ ਭਵਿੱਖ ਵਿੱਚ ਸਹਿਯੋਗ ਲਈ ਦੇਸ਼ਾਂ ਨੂੰ ਸੱਦਾ ਦਿੱਤਾ।

 

 

ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਤਹਿਤ ਡਿਜੀਟਲ ਪਲੇਟਫਾਰਮਾਂ ਅਤੇ ਕਨੈਕਟਿਵਿਟੀ ਸਮੇਤ ਮਜ਼ਬੂਤ ਅਤੇ ਸੁਰੱਖਿਅਤ ਡਿਜੀਟਲ ਬੁਨਿਆਦੀ ਢਾਂਚੇ ਦੀ ਉਪਲਬਧਤਾ ਲਈ ਭਾਰਤ ਦੇ ਮਾਡਲ ਨੂੰ ਸਾਂਝਾ ਕੀਤਾ। ਸ਼੍ਰੀ ਚੰਦਰਸ਼ੇਖਰ ਨੇ ਆਧਾਰ ਦੀ ਭੂਮਿਕਾ 'ਤੇ ਜ਼ੋਰ ਦਿੱਤਾ, ਵਿਲੱਖਣ ਡਿਜੀਟਲ ਪਛਾਣ, ਜੋ ਭਾਰਤ ਦੇ ਵਸਨੀਕਾਂ ਨੂੰ ਕਿਸੇ ਵੀ ਸਮੇਂ, ਕਿਤੇ ਵੀ ਪ੍ਰਮਾਣਿਕਤਾ ਪ੍ਰਦਾਨ ਕਰਨ ਅਤੇ ਸ਼ਕਤੀਸ਼ਾਲੀ ਅਤੇ ਪਾਰਦਰਸ਼ੀ ਢੰਗ ਨਾਲ ਸਬਸਿਡੀਆਂ, ਲਾਭਾਂ ਅਤੇ ਸੇਵਾਵਾਂ ਦੀ ਟਾਰਗੇਟਡ ਡਿਲੀਵਰੀ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਸ਼ਵ ਦੇ ਇਤਿਹਾਸ ਵਿੱਚ ਕਿਸੇ ਵੀ ਇੱਕ ਸਮੇਂ ਤੋਂ ਵੱਧ, ਟੈਕਨੋਲੌਜੀ ਅਤੇ ਡਿਜੀਟਲਾਈਜ਼ੇਸ਼ਨ, ਕੋਵਿਡ ਵਿਰੁੱਧ ਹਰ ਸਰਕਾਰ ਦੇ ਜਵਾਬ ਦੀਆਂ  ਟੂਲਕਿੱਟਾਂ ਵਿੱਚ ਸਭ ਤੋਂ ਅੱਗੇ ਅਤੇ ਕੇਂਦਰ ਵਿੱਚ ਰਹੀ ਹੈ, ਜਿਸ (ਕੋਵਿਡ ਮਹਾਮਾਰੀ) ਕਾਰਨ ਜੀਵਨ, ਰੋਜ਼ੀ -ਰੋਟੀ ਅਤੇ ਅਰਥ ਵਿਵਸਥਾ ਵਿੱਚ ਵਿਘਨ ਪਿਆ ਸੀ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਜੀ 20 ਦੇਸ਼ਾਂ ਨੂੰ ਟੈਕਨੋਲੋਜੀ ਦਾ ਲਾਭ ਲੈਣ ਲਈ ਮੁਫਤ, ਖੁੱਲੇ, ਪਾਰਦਰਸ਼ੀ,  ਸੁਰੱਖਿਅਤ ਅਤੇ ਭਰੋਸੇਯੋਗ ਇੰਟਰਨੈਟ ਤੇ ਸਹਿਯੋਗ ਕਰਨਾ ਚਾਹੀਦਾ ਹੈ। 

ਮੰਤਰੀਆਂ ਨੇ ਇਹ ਵੀ ਸਾਂਝਾ ਕੀਤਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਭਾਰਤ ਨੇ ਗਰੀਬਾਂ ਅਤੇ ਅਧਿਕਾਰਾਂ ਤੋਂ ਵਾਂਝੇ ਨਾਗਰਿਕਾਂ ਦੇ ਜੀਵਨ ਵਿੱਚ ਤਬਦੀਲੀ ਲਿਆਉਣ ਲਈ ਇੱਕ ਟੈਕਨੋਲੋਜੀ ਅਧਾਰਤ ਮਾਡਲ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ ਹੈ।

-------------------- 

 ਆਰਕੇਜੇ/ਐਮ



(Release ID: 1743257) Visitor Counter : 180