ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਪਿਛਲੇ ਤਿੰਨ ਸਾਲਾਂ ਵਿੱਚ 189 ਖੇਡ ਬੁਨਿਆਦੀ ਢਾਂਚਾ ਪ੍ਰਾਜੈਕਟਾਂ, 360 ਖੇਲੋ ਇੰਡੀਆ ਸੈਂਟਰ, 24 ਖੇਲੋ ਇੰਡੀਆ ਰਾਜ ਉੱਤਮਤਾ ਕੇਂਦਰ ਅਤੇ 160 ਖੇਲੋ ਇੰਡੀਆ ਅਕਾਦਮੀਆਂ ਨੂੰ ਮਨਜ਼ੂਰੀ ਦਿੱਤੀ: ਸ਼੍ਰੀ ਅਨੁਰਾਗ ਸਿੰਘ ਠਾਕੁਰ
Posted On:
05 AUG 2021 2:39PM by PIB Chandigarh
ਮੁੱਖ ਬਿੰਦੂ:
‘ਖੇਡ’ ਰਾਜ ਦਾ ਵਿਸ਼ਾ ਹੋਣ ਕਾਰਨ ਖੇਡ ਨੂੰ ਪ੍ਰੋਤਸਾਹਨ ਦੇਣ ਅਤੇ ਗ੍ਰਾਮੀਣ ਖੇਤਰਾਂ ਵਿੱਚ ਖਿਡਾਰੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਨੀਤੀ ਤਿਆਰ ਕਰਨ ਸਮੇਤ ਖੇਡ ਦੇ ਵਿਕਾਸ ਦੀ ਜ਼ਿੰਮੇਵਾਰੀ ਰਾਜਾਂ/ਕੇਂਦਰ ਸ਼ਾਸਿਤ ਖੇਤਰਾਂ ਦੀਆਂ ਸਰਕਾਰਾਂ ਦੀ ਹੈ। ਕੇਂਦਰ ਸਰਕਾਰ ਉਨ੍ਹਾਂ ਦੇ ਯਤਨਾਂ ਵਿੱਚ ਮਦਦ ਕਰਦੀ ਹੈ। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਗ੍ਰਾਮੀਣ ਖੇਤਰਾਂ ਸਮੇਤ ਦੇਸ਼ ਵਿੱਚ ਖੇਡਾਂ ਨੂੰ ਪ੍ਰੋਤਸਾਹਨ ਦੇਣ ਅਤੇ ਖਿਡਾਰੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਨਿਮਨਲਿਖਤ ਯੋਜਨਾਵਾਂ ਤਿਆਰ ਕੀਤੀਆਂ ਹਨ:
-
ਖੇਲੋ ਇੰਡੀਆ ਯੋਜਨਾ
-
ਰਾਸ਼ਟਰੀ ਖੇਡ ਐਸੋਸੀਏਸ਼ਨ ਨੂੰ ਸਹਾਇਤਾ
-
ਅੰਤਰਰਾਸ਼ਟਰੀ ਖੇਡ ਆਯੋਜਨਾਂ ਦੇ ਜੇਤੂਆਂ ਅਤੇ ਉਨ੍ਹਾਂ ਦੇ ਟਰੇਨਰਾਂ ਨੂੰ ਵਿਸ਼ੇਸ਼ ਪੁਰਸਕਾਰ
-
ਰਾਸ਼ਟਰੀ ਖੇਡ ਪੁਰਸਕਾਰ,ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਪੈਨਸ਼ਨ
-
ਪੰਡਿਤ ਦੀਨਦਿਆਲ ਉਪਾਧਿਆਏ ਰਾਸ਼ਟਰੀ ਖੇਡ ਕਲਿਆਣ ਕੋਸ਼
-
ਰਾਸ਼ਟਰੀ ਖੇਡ ਵਿਕਾਸ ਕੋਸ਼
-
ਭਾਰਤੀ ਖੇਡ ਅਥਾਰਿਟੀ ਜ਼ਰੀਏ ਖੇਡ ਸਿਖਲਾਈ ਕੇਂਦਰਾਂ ਦਾ ਸੰਚਾਲਨ।
ਉਪਰੋਕਤ ਯੋਜਨਾਵਾਂ ਦਾ ਵਿਵਰਣ ਯੁਵਾ ਅਤੇ ਖੇਡ ਮਾਮਲਿਆਂ ਦੇ ਮੰਤਰਾਲੇ ਅਤੇ ਭਾਰਤੀ ਖੇਡ ਅਥਾਰਿਟੀ ਦੀਆਂ ਵੈੱਬਸਾਈਟਾਂ ’ਤੇ ਉਪਲੱਬਧ ਹੈ ਜਿਨ੍ਹਾਂ ਨੂੰ ਕੋਈ ਵੀ ਦੇਖ ਸਕਦਾ ਹੈ।
ਕੇਂਦਰ ਸਰਕਾਰ ਨੂੰ ਸਮੇਂ-ਸਮੇਂ ’ਤੇ ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਤੋਂ ਪ੍ਰਸਤਾਵ ਮਿਲਦੇ ਰਹਿੰਦੇ ਹਨ। ਪ੍ਰਸਤਾਵਾਂ ਦੀ ਪੂਰਨਤਾ, ਤਕਨੀਕੀ ਵਿਵਹਾਰਕਤਾ ਅਤੇ ਯੋਜਨਾਵਾਂ ਤਹਿਤ ਧਨ ਦੀ ਉਪਲੱਬਧਤਾ ਦੇ ਅਧਾਰ ’ਤੇ ਸਬੰਧਿਤ ਯੋਜਨਾਵਾਂ ਦੇ ਮਿਆਰਾਂ ਅਨੁਸਾਰ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਮੰਤਰਾਲੇ ਨੇ ਮਹਾਰਾਸ਼ਟਰ ਸਮੇਤ ਪੂਰੇ ਦੇਸ਼ ਵਿੱਚ ਖੇਡਾਂ ਦੇ ਪ੍ਰੋਤਸਾਹਨ ਅਤੇ ਵਿਕਾਸ ਲਈ 189 ਖੇਡ ਬੁਨਿਆਦੀ ਢਾਂਚਾ ਪ੍ਰਾਜੈਕਟਾਂ, 360 ਖੇਲੋ ਇੰਡੀਆ ਕੇਂਦਰਾਂ, 24 ਖੇਲੋ ਇੰਡੀਆ ਰਾਜ ਉੱਤਮਤਾ ਕੇਂਦਰਾਂ ਅਤੇ 160 ਖੇਲੋ ਇੰਡੀਆ ਅਕਾਦਮੀਆਂ ਨੂੰ ਮਨਜ਼ੂਰੀ ਦਿੱਤੀ ਹੈ।
ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
*****
ਐਨਬੀ / ਓਏ / ਯੂਡੀ
(Release ID: 1743003)
Visitor Counter : 161