ਪ੍ਰਧਾਨ ਮੰਤਰੀ ਦਫਤਰ

ਉੱਤਰ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਲਾਭਾਰਥੀਆਂ ਨਾਲ ਗੱਲਬਾਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 05 AUG 2021 4:42PM by PIB Chandigarh

ਨਮਸਤੇ, 

 

ਅੱਜ ਆਪ ਸਭ ਨਾਲ ਗੱਲ ਕਰਕੇ ਬਹੁਤ ਸੰਤੋਸ਼ ਹੋ ਰਿਹਾ ਹੈ। ਸੰਤੋਸ਼ ਇਸ ਗੱਲ ਦਾ, ਕਿ ਦਿੱਲੀ ਤੋਂ ਅੰਨ ਦਾ ਜੋ ਇੱਕ-ਇੱਕ ਦਾਨਾ ਭੇਜਿਆ ਗਿਆ, ਉਹ ਹਰ ਲਾਭਾਰਥੀ ਦੀ ਥਾਲ਼ੀ ਤੱਕ ਪਹੁੰਚ ਰਿਹਾ ਹੈ।  ਸੰਤੋਸ਼ ਇਸ ਗੱਲ ਦਾ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਉੱਤਰ ਪ੍ਰਦੇਸ਼ ਵਿੱਚ ਗ਼ਰੀਬ ਦੇ ਅਨਾਜ ਦੀ ਜੋ ਲੁੱਟ ਹੋ ਜਾਂਦੀ ਸੀ ਉਸ ਦੇ ਲਈ ਹੁਣ ਉਹ ਰਸਤਾ ਨਹੀਂ ਬਚਿਆ ਹੈ। ਯੂਪੀ ਵਿੱਚ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਨੂੰ ਲਾਗੂ ਕੀਤਾ ਜਾ ਰਿਹਾ ਹੈ, ਉਹ ਨਵੇਂ ਉੱਤਰ ਪ੍ਰਦੇਸ਼ ਦੀ ਪਹਿਚਾਣ ਨੂੰ ਹੋਰ ਮਜ਼ਬੂਤ ਕਰਦੀ ਹੈ। ਮੈਨੂੰ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲਗਿਆ, ਅਤੇ ਜਿਸ ਹਿੰਮਤ ਦੇ ਨਾਲ ਤੁਸੀਂ ਬੋਲ ਰਹੇ ਸੀ, ਜਿਸ ਵਿਸ਼ਵਾਸ ਦੇ ਨਾਲ ਬੋਲ ਰਹੇ ਸੀ। ਅਤੇ ਸਚਾਈ,  ਤੁਹਾਡੇ ਹਰ ਸ਼ਬਦ ਵਿੱਚ ਸਚਾਈ ਨਿਕਲਦੀ ਸੀ। ਉਸ ਤੋਂ ਮੈਨੂੰ ਇਤਨਾ ਸੰਤੋਸ਼ ਮਿਲਿਆ। ਆਪ ਲੋਕਾਂ ਦੇ ਲਈ ਕੰਮ ਕਰਨ ਦੇ ਲਈ ਮੇਰਾ ਉਤਸ਼ਾਹ ਅੱਜ ਵਧ ਗਿਆ ਹੈ। ਚਲੋ ਤੁਹਾਡੇ ਨਾਲ ਗੱਲ ਕਰਕੇ ਤਾਂ ਗੱਲ ਜਿੰਨੀ ਕਰੀਏ ਘੱਟ ਪੈ ਜਾਵੇਗੀ। ਆਓ ਹੁਣ ਪ੍ਰੋਗਰਾਮ ਵੱਲ ਚਲਦੇ ਹਾਂ।

 

ਅੱਜ ਦੇ ਇਸ ਪ੍ਰੋਗਰਾਮ ਵਿੱਚ ਮੌਜੂਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਵੀ ਹਨ, ਕਰਮਯੋਗੀ ਵੀ ਹਨ।  ਅਜਿਹੇ ਸਾਡੇ ਯੋਗੀ ਆਦਿੱਤਿਅਨਾਥ ਜੀ, ਯੂਪੀ ਸਰਕਾਰ  ਦੇ ਸਾਡੇ ਸਾਰੇ ਮੰਤਰੀਗਣ, ਸੰਸਦ ਵਿੱਚ ਮੇਰੇ ਸਾਰੇ ਸਹਿਯੋਗੀ, ਸਾਰੇ ਸਾਂਸਦ ਵਿਧਾਇਕ, ਮੇਅਰ, ਜ਼ਿਲ੍ਹਾ ਪੰਚਾਇਤ ਪ੍ਰਧਾਨ ਅਤੇ ਵਿਸ਼ਾਲ ਸੰਖਿਆ ਵਿੱਚ ਉੱਤਰ ਪ੍ਰਦੇਸ਼ ਦੇ ਕੋਨੇ-ਕੋਨੇ ਵਿੱਚ ਅੱਜ ਇੱਕਠੇ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ, ਅਗਸਤ ਦਾ ਇਹ ਮਹੀਨਾ ਭਾਰਤ ਦੇ ਇਤਿਹਾਸ ਵਿੱਚ ਉਸ ਦੀ ਸ਼ੁਰੂਆਤ ਹੀ ਦੇਖੋ, ਇੱਕ ਤਰ੍ਹਾਂ ਨਾਲ ਉਪਲਬਧੀਆਂ ਲੈ ਕੇ ਆਇਆ ਹੈ। ਅਜਿਹਾ ਲਗ ਰਿਹਾ ਹੈ ਕਿ ਭਾਰਤ ਦੀ ਵਿਜੈ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਵਿੱਚ ਵੀ ਅੱਜ ਦੀ ਇਹ 5 ਅਗਸਤ ਦੀ ਤਾਰੀਖ ਬਹੁਤ ਵਿਸ਼ੇਸ਼ ਬਣ ਗਈ ਹੈ। ਬਹੁਤ ਮਹੱਤਵਪੂਰਨ ਬਣ ਗਈ ਹੈ। ਇਤਿਹਾਸ ਇਸ ਨੂੰ ਸਾਲਾਂ ਤੱਕ ਦਰਜ ਕਰੇਗਾ। ਇਹ 5 ਅਗਸਤ ਹੀ ਹੈ, ਜਦੋਂ 2 ਸਾਲ ਪਹਿਲਾਂ ਦੇਸ਼ ਨੇ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਹੋਰ ਸਸ਼ਕਤ ਕੀਤਾ ਸੀ। ਕਰੀਬ–ਕਰੀਬ ਸੱਤ ਦਹਾਕੇ ਦੇ ਬਾਅਦ ਦੋ ਸਾਲ ਪਹਿਲਾਂ 5 ਅਗਸਤ ਨੂੰ ਹੀ, ਆਰਟੀਕਲ-370 ਨੂੰ ਹਟਾ ਕੇ ਜੰਮੂ ਕਸ਼ਮੀਰ ਦੇ ਹਰ ਨਾਗਰਿਕ ਨੂੰ ਹਰ ਅਧਿਕਾਰ, ਹਰ ਸੁਵਿਧਾ ਦਾ ਪੂਰਾ ਭਾਗੀਦਾਰ ਬਣਾਇਆ ਗਿਆ ਸੀ। ਇਹੀ 5 ਅਗਸਤ ਹੈ ਜਦੋਂ ਪਿਛਲੇ ਸਾਲ ਕੋਟਿ-ਕੋਟਿ ਭਾਰਤੀਆਂ ਨੇ ਸੈਂਕੜੇ ਸਾਲ ਬਾਅਦ ਸ਼ਾਨਦਾਰ ਰਾਮ ਮੰਦਿਰ ਦੇ ਨਿਰਮਾਣ ਦੀ ਤਰਫ਼ ਪਹਿਲਾ ਕਦਮ ਰੱਖਿਆ। ਅੱਜ ਅਯੋਧਿਆ ਵਿੱਚ ਤੇਜ਼ੀ ਨਾਲ ਰਾਮ ਮੰਦਿਰ ਦਾ ਨਿਰਮਾਣ ਹੋ ਰਿਹਾ ਹੈ। ਅਤੇ ਅੱਜ 5 ਅਗਸਤ ਦੀ ਤਾਰੀਖ, ਫਿਰ ਇੱਕ ਵਾਰ ਸਾਡੇ ਸਾਰਿਆਂ ਦੇ ਲਈ, ਉਤਸ਼ਾਹ ਅਤੇ ਉਮੰਗ ਲੈ ਕੇ ਆਈ ਹੈ। ਅੱਜ ਹੀ, ਓਲੰਪਿਕ ਦੇ ਮੈਦਾਨ ’ਤੇ ਦੇਸ਼ ਦੇ ਨੌਜਵਾਨਾਂ ਨੇ ਹਾਕੀ ਦੇ ਆਪਣੇ ਗੌਰਵ ਨੂੰ ਫਿਰ ਤੋਂ ਸਥਾਪਿਤ ਕਰਨ ਦੀ ਤਰਫ਼ ਬੜੀ ਛਲਾਂਗ ਲਗਾਈ ਹੈ। ਕਰੀਬ 4 ਦਹਾਕੇ ਦੇ ਬਾਅਦ ਇਹ ਸੁਨਹਿਰੀ ਪਲ ਆਇਆ ਹੈ। ਜੋ ਹਾਕੀ ਸਾਡੀ ਰਾਸ਼ਟਰੀ ਪਹਿਚਾਣ ਰਹੀ ਹੈ। ਅੱਜ ਸਾਡੇ ਨੌਜਵਾਨਾਂ ਨੇ ਉਸ ਗੌਰਵ ਨੂੰ ਦੁਬਾਰਾ ਹਾਸਲ ਕਰਨ ਦੀ ਤਰਫ਼ ਬਹੁਤ ਵੱਡਾ ਦੇਸ਼ ਨੂੰ ਤੋਹਫ਼ਾ ਦਿੱਤਾ ਹੈ। ਅਤੇ ਇਹ ਵੀ ਸੰਜੋਗ ਹੈ, ਕਿ ਅੱਜ ਹੀ ਯੂਪੀ ਦੇ 15 ਕਰੋੜ ਲੋਕਾਂ ਲਈ ਇਤਨਾ ਪੁਣਯ ਆਯੋਜਨ ਹੋ ਰਿਹਾ ਹੈ। ਮੇਰੇ ਗ਼ਰੀਬ ਪਰਿਵਾਰ ਦੇ ਭਾਈਆਂ–ਭੈਣਾਂ ਨੂੰ, 80 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ, ਅਨਾਜ ਤਾਂ ਕਰੀਬ-ਕਰੀਬ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਮੁਫ਼ਤ ਵਿੱਚ ਮਿਲ ਰਿਹਾ ਹੈ। ਲੇਕਿਨ ਮੈਨੂੰ ਉਸ ਵਿੱਚ ਸ਼ਰੀਕ ਹੋ ਕੇ ਇਸ ਪੁਣਯ ਪ੍ਰੋਗਰਾਮ ਵਿੱਚ ਆ ਕੇ ਆਪ ਸਭ ਦੇ ਦਰਸ਼ਨ ਕਰਨ ਦਾ ਅੱਜ ਮੈਨੂੰ ਅਵਸਰ ਮਿਲਿਆ ਹੈ। 

 

ਭਾਈਓ ਅਤੇ ਭੈਣੋਂ, 

 

ਇੱਕ ਤਰਫ਼ ਸਾਡਾ ਦੇਸ਼, ਸਾਡੇ ਯੁਵਾ, ਭਾਰਤ ਦੇ ਲਈ ਨਵੀਆਂ ਸਿੱਧੀਆਂ ਪ੍ਰਾਪਤ ਕਰ ਰਹੇ ਹਨ, ਜਿੱਤ ਦਾ Goal ਦੇ ਬਾਅਦ Goal ਕਰ ਰਹੇ ਹਨ, ਤਾਂ ਉੱਥੇ ਹੀ ਦੇਸ਼ ਵਿੱਚ ਕੁਝ ਲੋਕ ਅਜਿਹੇ ਵੀ ਹਨ ਜੋ ਰਾਜਨੀਤੀ ਸੁਆਰਥ ਵਿੱਚ ਡੁੱਬ ਕੇ ਅਜਿਹੀਆਂ ਚੀਜ਼ਾਂ ਕਰ ਰਹੇ ਹਨ। ਲਗਦਾ ਹੈ Self Goal ਕਰਨ ਵਿੱਚ ਜੁਟੇ ਹਨ। ਦੇਸ਼ ਕੀ ਚਾਹੁੰਦਾ ਹੈ, ਦੇਸ਼ ਕੀ ਹਾਸਲ ਕਰ ਰਿਹਾ ਹੈ, ਦੇਸ਼ ਕਿਵੇਂ ਬਦਲ ਰਿਹਾ ਹੈ ਇਸ ਵਿੱਚ ਇਨ੍ਹਾਂ ਨੂੰ ਕੋਈ ਸਰੋਕਾਰ ਨਹੀਂ। ਇਹ ਲੋਕ ਆਪਣੇ ਸੁਆਰਥ ਦੇ ਲਈ ਦੇਸ਼ ਦਾ ਸਮਾਂ ਅਤੇ ਦੇਸ਼ ਦੀ ਭਾਵਨਾ, ਦੋਹਾਂ ਨੂੰ ਆਹਤ ਕਰਨ ਵਿੱਚ ਜੁਟੇ ਹਨ। ਭਾਰਤ ਦੀ ਸੰਸਦ ਦਾ, ਜਨਭਾਵਨਾਵਾਂ ਦੀ ਅਭਿਵਿਅਕਤੀ ਦੇ ਪਾਵਨ ਸਥਾਨ ਦਾ, ਇਹ ਲੋਕ ਆਪਣੇ ਰਾਜਨੀਤਕ ਸੁਆਰਥ ਦੀ ਵਜ੍ਹਾ ਨਾਲ ਨਿਰੰਤਰ ਅਪਮਾਨ ਕਰ ਰਹੇ ਹਨ। ਅੱਜ ਪੂਰਾ ਦੇਸ਼, ਮਾਨਵਤਾ ’ਤੇ ਆਏ ਸਭ ਤੋਂ ਵੱਡੇ ਸੰਕਟ ਤੋਂ 100 ਸਾਲ ਵਿੱਚ ਆਇਆ ਹੋਇਆ ਪਹਿਲੀ ਵਾਰ ਆਇਆ ਹੋਇਆ ਇਤਨੇ ਵੱਡੇ ਸੰਕਟ ਤੋਂ ਬਾਹਰ ਨਿਕਲਣ ਦੇ ਲਈ ਜੀ-ਜਾਨ ਨਾਲ ਦੇਸ਼ ਦਾ ਹਰ ਨਾਗਰਿਕ ਜੁਟਿਆ ਹੈ।  ਪ੍ਰਯਤਨ ਕਰ ਰਿਹਾ ਹੈ। ਅਤੇ ਇਹ ਲੋਕ, ਕਿਵੇਂ ਦੇਸ਼ਹਿਤ ਦੇ ਕੰਮ ਨੂੰ ਰੋਕਿਆ ਜਾਵੇ, ਇਸ ਦੇ ਮੁਕਾਬਲੇ ਵਿੱਚ ਲਗੇ ਹੋਏ ਹਨ। ਇਸ ਹੋੜ ਵਿੱਚ ਜੁਟੇ ਹੋਏ ਹਨ। ਲੇਕਿਨ ਸਾਥੀਓ, ਇਹ ਮਹਾਨ ਦੇਸ਼, ਇਸ ਦੇਸ਼ ਦੀ ਮਹਾਨ ਜਨਤਾ ਅਜਿਹੀ ਸੁਆਰਥ ਅਤੇ ਦੇਸ਼ਹਿਤ ਵਿਰੋਧੀ ਰਾਜਨੀਤੀ ਦਾ ਬੰਧਕ ਨਹੀਂ ਬਣ ਸਕਦਾ। ਇਹ ਲੋਕ ਦੇਸ਼ ਨੂੰ, ਦੇਸ਼ ਦੇ ਵਿਕਾਸ ਨੂੰ ਰੋਕਣ ਦੀ ਕਿਤਨੀ ਵੀ ਕੋਸ਼ਿਸ਼ ਕਰ ਲੈਣ, ਇਹ ਦੇਸ਼ ਇਨ੍ਹਾਂ ਤੋਂ ਰੁਕਣ ਵਾਲਾ ਨਹੀਂ ਹੈ। ਉਹ ਸੰਸਦ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਲੇਕਿਨ 130 ਕਰੋੜ ਦੀ ਜਨਤਾ ਦੇਸ਼ ਨੂੰ ਰੁਕਣ ਨਾ ਦੇਣ ਵਿੱਚ ਲਗੀ ਹੋਈ ਹੈ। ਹਰ ਕਠਿਨਾਈ ਨੂੰ ਚੁਣੌਤੀ ਦਿੰਦੇ ਹੋਏ, ਦੇਸ਼ ਹਰ ਮੋਰਚੇ ’ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸਿਰਫ਼ ਬੀਤੇ ਕੁਝ ਹਫ਼ਤਿਆਂ ਦੇ ਕਿਰਤੀਮਾਨ ਹੀ ਦੇਖੋ, ਅਤੇ ਜ਼ਰਾ ਦੇਖੋ ਜਦੋਂ ਦੇਸ਼ ਨਵੇਂ ਕਿਰਤੀਮਾਨ ਸਥਾਪਿਤ ਕਰ ਰਿਹਾ ਸੀ। ਅਤੇ ਕੁਝ ਲੋਕ ਦਿੱਲੀ ਵਿੱਚ ਸੰਸਦ ਨੂੰ ਰੋਕਣ ਵਿੱਚ ਲਗੇ ਹੋਏ ਸਨ। ਕੁਝ ਹੀ ਹਫ਼ਤਿਆਂ ਵਿੱਚ ਜੋ ਅਸੀਂ ਕਿਰਤੀਮਾਨ ਦੇਖੇ ਤਾਂ ਭਾਰਤੀਆਂ ਦੀ ਸਮਰੱਥਾ ਅਤੇ ਸਫ਼ਲਤਾ ਚਾਰੇ ਤਰਫ਼ ਨਜ਼ਰ ਆਉਂਦੀ ਹੈ। ਓਲੰਪਿਕ ਵਿੱਚ ਬੇਮਿਸਾਲ ਪ੍ਰਦਰਸ਼ਨ ਨੂੰ ਪੂਰਾ ਦੇਸ਼ ਉਤਸ਼ਾਹਪੂਰਵਕ ਦੇਖ ਰਿਹਾ ਹੈ।  ਭਾਰਤ ਟੀਕਾਕਰਣ ਦੇ ਮਾਮਲੇ ਵਿੱਚ ਵੀ 50 ਕਰੋੜ ਦੇ ਪੜਾਅ ਦੇ ਬਿਲਕੁਲ ਦਰਵਾਜ਼ੇ ’ਤੇ ਆ ਕੇ ਖੜ੍ਹਾ ਹੋ ਗਿਆ ਹੈ। ਦੇਖਦੇ ਹੀ ਦੇਖਦੇ ਉਸ ਨੂੰ ਵੀ ਪਾਰ ਕਰ ਜਾਵੇਗਾ। ਇਸ ਕੋਰੋਨਾ ਕਾਲਖੰਡ ਵਿੱਚ ਵੀ ਭਾਰਤੀਆਂ ਦਾ ਉੱਦਮ ਨਵੇਂ ਪ੍ਰਤੀਮਾਨ ਬਣਾ ਰਿਹਾ ਹੈ। ਜੁਲਾਈ ਵਿੱਚ GST ਦਾ ਕਲੈਕਸ਼ਨ ਹੋਵੇ ਜਾਂ ਸਾਡਾ ਐਕਸਪੋਰਟ ਹੋਵੇ, ਇਹ ਨਵੀਂ ਉਚਾਈ ਛੂ ਰਹੇ ਹਨ।  ਜੁਲਾਈ ਵਿੱਚ 1 ਲੱਖ 16 ਹਜ਼ਾਰ ਕਰੋੜ ਰੁਪਏ ਦਾ GST ਕਲੈਕਸ਼ਨ ਹੋਣਾ ਇਹ ਦੱਸਦਾ ਹੈ ਕਿ ਅਰਥਵਿਵਸਥਾ ਗਤੀ ਪਕੜ ਰਹੀ ਹੈ। ਉੱਥੇ ਹੀ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਕਿਸੇ ਇੱਕ ਮਹੀਨੇ ਵਿੱਚ ਭਾਰਤ ਦਾ ਐਕਸਪੋਰਟ ਢਾਈ ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਹੋ ਗਿਆ। ਢਾਈ ਲੱਖ ਕਰੋੜ ਤੋਂ ਵੀ ਪਾਰ ਕਰ ਗਿਆ। ਢਾਈ ਲੱਖ ਕਰੋੜ ਰੁਪਏ ਤੋਂ ਪਾਰ ਹੋਣਾ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਇਸ ਮਹੀਨੇ ਵਿੱਚ ਹੋਇਆ ਹੈ। ਖੇਤੀਬਾੜੀ ਨਿਰਿਯਾਤ ਵਿੱਚ ਅਸੀਂ ਦਹਾਕਿਆਂ ਬਾਅਦ ਦੁਨੀਆ ਦੇ ਟੌਪ-10 ਦੇਸ਼ਾਂ ਵਿੱਚ ਸ਼ਾਮਲ ਹੋਏ ਹਾਂ। ਭਾਰਤ ਨੂੰ ਕ੍ਰਿਸ਼ੀ ਪ੍ਰਧਾਨ ਦੇਸ਼ ਕਿਹਾ ਜਾਂਦਾ ਹੈ। ਲੇਕਿਨ ਦਹਾਕਿਆਂ ਬਾਅਦ ਟੌਪ-10 ਵਿੱਚ ਸਾਡਾ ਨਾਮ ਆਇਆ ਹੈ। ਭਾਰਤ ਦਾ ਗੌਰਵ, ਦੇਸ਼ ਦਾ ਪਹਿਲਾ ਮੇਡ ਇਨ ਇੰਡੀਆ, ਜਹਾਜ਼ ਵਾਹਕ ਪੋਤ ਵਿਕ੍ਰਾਂਤ,  ਸਮੁੰਦਰ ਵਿੱਚ ਆਪਣਾ ਟ੍ਰਾਇਲ ਸ਼ੁਰੂ ਕਰ ਚੁੱਕਿਆ ਹੈ। ਹਰ ਚੁਣੌਤੀ ਨੂੰ ਚੁਣੌਤੀ ਦਿੰਦੇ ਹੋਏ ਭਾਰਤ ਨੇ ਲੱਦਾਖ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਮੋਟਰੇਬਲ ਰੋਡ ਦਾ ਨਿਰਮਾਣ ਪੂਰਾ ਕੀਤਾ ਹੈ। ਹਾਲ ਹੀ ਵਿੱਚ ਭਾਰਤ ਨੇ e-RUPI ਲਾਂਚ ਕੀਤਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਡਿਜੀਟਲ ਇੰਡੀਆ ਨੂੰ ਮਜ਼ਬੂਤੀ ਦੇਵੇਗਾ ਅਤੇ welfare scheme ਨੂੰ ਬਿਲਕੁਲ targeted ਅਤੇ purpose ਨੂੰ ਪਰਿਪੂਰਣ ਕਰੇਗਾ।

 

ਸਾਥੀਓ,

 

ਜੋ ਲੋਕ ਸਿਰਫ਼ ਆਪਣੇ ਪਦ ਦੇ ਲਈ ਪਰੇਸ਼ਾਨ ਹਨ, ਉਹ ਹੁਣ ਭਾਰਤ ਨੂੰ ਰੋਕ ਨਹੀਂ ਸਕਦੇ।  ਨਵਾਂ ਭਾਰਤ, ਪਦ ਨਹੀਂ ਪਦਕ ਜਿੱਤ ਕੇ ਦੁਨੀਆ ਵਿੱਚ ਛਾ ਰਿਹਾ ਹੈ। ਨਵੇਂ ਭਾਰਤ ਵਿੱਚ ਅੱਗੇ ਵਧਣ ਦਾ ਮਾਰਗ ਪਰਿਵਾਰ ਨਹੀਂ, ਬਲਕਿ ਮਿਹਨਤ ਨਾਲ ਤੈਅ ਹੋਵੇਗਾ। ਅਤੇ ਇਸ ਲਈ, ਅੱਜ ਭਾਰਤ ਦਾ ਯੁਵਾ ਕਹਿ ਰਿਹਾ ਹੈ- ਭਾਰਤ ਚਲ ਪਿਆ ਹੈ, ਭਾਰਤ ਦਾ ਯੁਵਾ ਚਲ ਪਿਆ ਹੈ।

 

ਸਾਥੀਓ, 

 

ਇਸ ਕੜੀ ਵਿੱਚ ਯੋਗੀ ਜੀ ਅਤੇ ਉਨ੍ਹਾਂ ਦੀ ਸਰਕਾਰ ਨੇ ਜੋ ਅੱਜ ਦਾ ਇਹ ਪ੍ਰੋਗਰਾਮ ਰੱਖਿਆ ਹੈ ਉਹ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਇਸ ਮੁਸ਼ਕਿਲ ਸਮੇਂ ਵਿੱਚ, ਇੱਕ ਵੀ ਗ਼ਰੀਬ ਅਜਿਹਾ ਨਾ ਹੋਵੇ,  ਜਿਸ ਦੇ ਘਰ ਵਿੱਚ ਰਾਸ਼ਨ ਨਾ ਹੋਵੇ, ਇਹ ਸੁਨਿਸ਼ਚਿਤ ਕਰਨਾ ਬਹੁਤ ਜ਼ਰੂਰੀ ਹੈ।

 

ਸਾਥੀਓ, 

 

ਸੌ ਸਾਲ ਦਾ ਇਹ ਸਭ ਤੋਂ ਵੱਡਾ ਸੰਕਟ ਸਿਰਫ਼ ਮਹਾਮਾਰੀ ਦਾ ਹੀ ਨਹੀਂ ਹੈ। ਬਲਕਿ ਇਸ ਨੇ ਕਈ ਮੋਰਚਿਆਂ ’ਤੇ ਦੇਸ਼ ਅਤੇ ਦੁਨੀਆ ਦੀ ਅਰਬਾਂ ਦੀ ਆਬਾਦੀ ਨੂੰ, ਪੂਰੀ ਮਾਨਵਜਾਤ ਨੂੰ ਆਪਣੀ ਚਪੇਟ ਵਿੱਚ ਲਿਆ ਹੈ। ਅਤੇ ਉਹ ਸਭ ਤੋਂ ਵੱਡੀਆਂ ਚੁਣੌਤੀਆਂ ਪੈਦਾ ਕਰ ਰਿਹਾ ਹੈ। ਅਤੀਤ ਵਿੱਚ ਅਸੀਂ ਅਨੁਭਵ ਕੀਤਾ ਹੈ ਕਿ ਜਦੋਂ ਦੇਸ਼ ’ਤੇ ਪਹਿਲਾਂ ਇਸ ਤਰ੍ਹਾਂ ਦਾ ਵੱਡਾ ਸੰਕਟ ਆਉਂਦਾ ਸੀ ਤਾਂ ਦੇਸ਼ ਦੀਆਂ ਤਮਾਮ ਵਿਵਸਥਾਵਾਂ ਬੁਰੀ ਤਰ੍ਹਾਂ ਨਾਲ ਚਰਮਰਾ ਜਾਂਦੀਆਂ ਸਨ, ਹਿੱਲ ਜਾਂਦੀਆਂ ਸਨ। ਲੋਕਾਂ ਦਾ ਵਿਸ਼ਵਾਸ ਵੀ ਡਿੱਗ ਜਾਂਦਾ ਸੀ। ਲੇਕਿਨ ਅੱਜ ਭਾਰਤ, ਭਾਰਤ ਦਾ ਹਰੇਕ ਨਾਗਰਿਕ ਪੂਰੀ ਤਾਕਤ ਨਾਲ ਇਸ ਮਹਾਮਾਰੀ ਦਾ ਮੁਕਾਬਲਾ ਕਰ ਰਿਹਾ ਹੈ। ਮੈਡੀਕਲ ਸੇਵਾਵਾਂ ਨਾਲ ਜੁੜਿਆ ਇਨਫ੍ਰਾਸਟ੍ਰਕਚਰ ਹੋਵੇ, ਦੁਨੀਆ ਦਾ ਸਭ ਤੋਂ ਵੱਡਾ ਮੁਫ਼ਤ ਟੀਕਾਕਰਣ ਅਭਿਯਾਨ ਹੋਵੇ ਜਾਂ ਫਿਰ ਭਾਰਤਵਾਸੀਆਂ ਨੂੰ ਭੁਖਮਰੀ ਤੋਂ ਬਚਾਉਣ ਦਾ ਸਭ ਤੋਂ ਵੱਡਾ ਅਭਿਯਾਨ ਹੋਵੇ,  ਲੱਖਾਂ ਕਰੋੜ ਰੁਪਏ ਦੇ ਇਹ ਪ੍ਰੋਗਰਾਮ ਅੱਜ ਭਾਰਤ ਸਫ਼ਲਤਾ ਦੇ ਨਾਲ ਅੱਗੇ ਵਧਾ ਰਿਹਾ ਹੈ।  ਮਹਾਮਾਰੀ  ਦੇ ਇਸ ਸੰਕਟ ਵਿੱਚ, ਭਾਰਤ ਨੇ ਵੱਡੀ ਸੰਖਿਆ ਵਿੱਚ ਰੋਜ਼ਗਾਰ ਨਿਰਮਾਣ ਕਰਨ ਵਾਲੇ ਲੋਕ ਅਤੇ ਵੱਡੇ- ਵੱਡੇ ਮੇਗਾ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਨੂੰ ਵੀ ਰੁੱਕਣ ਨਹੀਂ ਦਿੱਤਾ। ਮੈਨੂੰ ਖੁਸ਼ੀ ਹੈ ਕਿ ਯੂਪੀ ਅਤੇ ਯੂਪੀ  ਦੇ ਲੋਕਾਂ ਨੇ ਦੇਸ਼ ਦੀ ਸਮਰੱਥਾ ਨੂੰ ਵਧਾਉਣ ਦੇ ਲਈ, ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕੀਤਾ। ਯੂਪੀ ਵਿੱਚ ਚਲ ਰਹੇ ਹਾਈਵੇ, ਐਕਸਪ੍ਰੈੱਸਵੇ ਅਤੇ ਡੈਡੀਕੇਟੇਡ ਫ੍ਰੇਟ ਕੌਰੀਡੋਰ ਅਤੇ ਡਿਫੈਂਸ ਕੌਰੀਡੋਰ ਜਿਹੇ ਪ੍ਰੋਜੈਕਟਸ ਜਿਸ ਗਤੀ ਨਾਲ ਅੱਗੇ ਵਧ ਰਹੇ ਹਨ। ਇਹ ਉਸ ਦਾ ਜਿਉਂਦਾ-ਜਾਗਦਾ ਉਦਾਹਰਣ ਹਨ।

 

ਸਾਥੀਓ, 

 

ਇਤਨੇ ਸੰਕਟ ਦੇ ਬਾਵਜੂਦ ਅੱਜ ਦੇਸ਼ ਰਾਸ਼ਨ ਤੋਂ ਲੈ ਕੇ ਦੂਸਰੇ ਖਾਣ-ਪੀਣ ਦੇ ਸਮਾਨ ਦੀਆਂ ਕੀਮਤਾਂ ਨੂੰ ਪੂਰੀ ਦੁਨੀਆ ਵਿੱਚ ਤੂਫਾਨ ਮਚਿਆ ਹੋਇਆ ਹੈ। ਅਜਿਹੇ ਵਿੱਚ ਸਾਨੂੰ ਪਤਾ ਹੈ ਹੜ੍ਹ ਵੀ ਆ ਜਾਣ। ਦੁੱਧ ਅਤੇ ਸਬਜ਼ੀਆਂ ਦੀਆਂ ਕੀਮਤਾਂ ਵੀ ਕਿੰਨੀਆਂ ਵਧ ਜਾਂਦੀਆਂ ਹਨ। ਥੋੜ੍ਹੀ ਵੀ ਅਸੁਵਿਧਾ ਹੋਵੇ ਤਾਂ ਮਹਿੰਗਾਈ ਕਿਤਨੀ ਵਧ ਜਾਂਦੀ ਹੈ। ਸਾਡੇ ਸਾਹਮਣੇ ਵੀ ਵੱਡੀ ਚੁਣੌਤੀ ਹੈ। ਲੇਕਿਨ ਮੈਂ ਮੇਰੇ ਗ਼ਰੀਬ ਮੱਧ ਵਰਗ ਦੇ ਭਾਈ–ਭੈਣਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਤਾਕਿ ਇਸ ਨੂੰ ਨਿਯੰਤਰਣ ਵਿੱਚ ਅਸੀਂ ਰੱਖ ਸਕੀਏ, ਅਤੇ ਇਹ ਵੀ ਆਪ ਸਭ ਦੇ ਸਹਿਯੋਗ ਨਾਲ ਸੰਭਵ ਹੋਣ ਵਾਲਾ ਹੈ। ਕੋਰੋਨਾ ਕਾਲ ਵਿੱਚ ਵੀ ਖੇਤੀ ਅਤੇ ਇਸ ਨਾਲ ਜੁੜੇ ਕੰਮਾਂ ਨੂੰ ਰੁੱਕਣ ਨਹੀਂ ਦਿੱਤਾ ਗਿਆ, ਉਨ੍ਹਾਂ ਨੂੰ ਪੂਰੀ ਸਤਰਕਤਾ ਦੇ ਨਾਲ ਜਾਰੀ ਰੱਖਿਆ ਗਿਆ। ਕਿਸਾਨਾਂ ਨੂੰ ਬੀਜ ਤੋਂ ਲੈ ਕੇ ਖਾਦ ਤੱਕ ਅਤੇ ਫਿਰ ਉਪਜ ਵੇਚਣ ਤੱਕ ਸਮੱਸਿਆਵਾਂ ਨਾ ਹੋਣ, ਇਸ ਦੇ ਲਈ ਉਚਿਤ ਪ੍ਰਬੰਧ ਕੀਤੇ ਗਏ। ਨਤੀਜਾ ਹੋਇਆ ਕਿ ਸਾਡੇ ਕਿਸਾਨਾਂ ਨੇ ਰਿਕਾਰਡ ਉਤਪਾਦਨ ਕੀਤਾ ਅਤੇ ਸਰਕਾਰ ਨੇ ਵੀ MSP ’ਤੇ ਖਰੀਦਣ ਦੇ ਨਵੇਂ ਕਾਰਡ ਸਥਾਪਿਤ ਕੀਤੇ। ਅਤੇ ਸਾਡੇ ਯੋਗੀ ਜੀ ਦੀ ਸਰਕਾਰ ਨੇ ਤਾਂ ਬੀਤੇ 4 ਵਰ੍ਹਿਆਂ ਵਿੱਚ MSP ’ਤੇ ਖਰੀਦ ਵਿੱਚ ਹਰ ਸਾਲ ਨਵੇਂ-ਨਵੇਂ ਰਿਕਾਰਡ ਬਣਾਏ ਹਨ। ਯੂਪੀ ਵਿੱਚ ਇਸ ਸਾਲ ਕਣਕ ਅਤੇ ਝੋਨੇ ਦੀ ਖਰੀਦ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ ਲਗਭਗ ਦੁੱਗਣੀ ਸੰਖਿਆ ਵਿੱਚ ਕਿਸਾਨਾਂ ਨੂੰ MSP ਦਾ ਲਾਭ ਪਹੁੰਚਿਆ ਹੈ। ਯੂਪੀ ਦੇ 13 ਲੱਖ ਤੋਂ ਅਧਿਕ ਕਿਸਾਨ ਪਰਿਵਾਰਾਂ ਨੂੰ ਉਨ੍ਹਾਂ ਦੀ ਉਪਜ ਦਾ ਲਗਭਗ 24 ਹਜ਼ਾਰ ਕਰੋੜ ਰੁਪਏ ਸਿੱਧਾ ਉਨ੍ਹਾਂ ਦੇ  ਬੈਂਕ ਅਕਾਊਂਟ ਵਿੱਚ ਪਹੁੰਚਾਇਆ ਗਿਆ ਹੈ।

 

ਸਾਥੀਓ, 

 

ਕੇਂਦਰ ਅਤੇ ਉੱਤਰ ਪ੍ਰਦੇਸ਼ ਦੀ ਡਬਲ ਇੰਜਣ ਸਰਕਾਰ ਸਾਧਾਰਣ ਜਨ ਦੀ ਸੁਵਿਧਾ ਅਤੇ ਸਸ਼ਕਤੀਕਰਣ ਦੇ ਲਈ ਲਗਾਤਾਰ ਪ੍ਰਯਤਨ ਕਰ ਰਹੀ ਹੈ। ਕੋਰੋਨਾ ਕਾਲਖੰਡ ਦੇ ਬਾਵਜੂਦ ਗ਼ਰੀਬਾਂ ਨੂੰ ਸੁਵਿਧਾਵਾਂ ਦੇਣ ਦਾ ਅਭਿਯਾਨ ਮੰਦ ਨਹੀਂ ਪਿਆ। ਯੂਪੀ ਵਿੱਚ ਹੁਣ ਤੱਕ 17 ਲੱਖ ਤੋਂ ਅਧਿਕ ਗ੍ਰਾਮੀਣ ਅਤੇ ਸ਼ਹਿਰੀ ਗ਼ਰੀਬ ਪਰਿਵਾਰਾਂ ਨੂੰ ਆਪਣੇ ਪੱਕੇ ਘਰ ਸਵੀਕ੍ਰਿਤ ਹੋ ਚੁੱਕੇ ਹਨ। ਲੱਖਾਂ ਗ਼ਰੀਬ ਪਰਿਵਾਰਾਂ  ਨੂੰ ਘਰ ਵਿੱਚ ਹੀ ਪਖਾਨਿਆਂ ਦੀ ਸੁਵਿਧਾ ਮਿਲੀ ਹੈ। ਲਗਭਗ ਡੇਢ ਕਰੋੜ ਗ਼ਰੀਬ ਪਰਿਵਾਰਾਂ ਨੂੰ ਉੱਜਵਲਾ ਦੇ ਤਹਿਤ ਮੁਫ਼ਤ ਗੈਸ ਕਨੈਕਸ਼ਨ ਅਤੇ ਲੱਖਾਂ ਪਰਿਵਾਰਾਂ ਨੂੰ ਬਿਜਲੀ ਕਨੈਕਸ਼ਨ ਦਿੱਤੇ ਗਏ ਹਨ। ਹਰ ਘਰ ਜਲ ਪਹੁੰਚਾਉਣ ਦਾ ਮਿਸ਼ਨ ਵੀ ਯੂਪੀ ਵਿੱਚ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਬੀਤੇ 2 ਸਾਲਾਂ ਦੇ ਅੰਦਰ ਯੂਪੀ ਵਿੱਚ 27 ਲੱਖ ਗ੍ਰਾਮੀਣ ਪਰਿਵਾਰਾਂ ਤੱਕ ਪਾਈਪ ਨਾਲ ਪਾਣੀ ਪਹੁੰਚਾਇਆ ਜਾ ਚੁੱਕਿਆ ਹੈ।

 

ਭਾਈਓ ਅਤੇ ਭੈਣੋਂ, 

 

ਡਬਲ ਇੰਜਣ ਦੀ ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਗ਼ਰੀਬਾਂ, ਦਲਿਤਾਂ, ਪਿਛੜਿਆਂ,  ਆਦਿਵਾਸੀਆਂ ਦੇ ਲਈ ਬਣੀਆਂ ਯੋਜਨਾਵਾਂ ਜ਼ਮੀਨ ’ਤੇ ਤੇਜ਼ੀ ਨਾਲ ਲਾਗੂ ਹੋਣ। ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਵੀ ਇਸ ਦਾ ਇੱਕ ਵੱਡਾ ਉਦਾਹਰਣ ਹੈ। ਕੋਰੋਨਾ ਤੋਂ ਬਣੀਆਂ ਪਰਿਸਥਿਤੀਆਂ ਵਿੱਚ, ਇਸ ਕੋਰੋਨਾ ਕਾਲ ਵਿੱਚ ਜੋ ਪਰਿਸਥਿਤੀਆਂ ਬਣੀਆਂ। ਰੇਹੜੀ-ਪਟੜੀ-ਠੇਲਾ ਲਗਾਉਣ ਵਾਲੇ ਭਾਈਆਂ-ਭੈਣਾਂ ਦੀ ਆਜੀਵਿਕਾ ਫਿਰ ਤੋਂ ਪਟੜੀ ’ਤੇ ਆਵੇ ਇਸ ਦੇ ਲਈ ਉਨ੍ਹਾਂ ਨੂੰ ਬੈਂਕਾਂ ਨਾਲ ਜੋੜਿਆ ਗਿਆ ਹੈ। ਬਹੁਤ ਘੱਟ ਸਮੇਂ ਵਿੱਚ ਹੀ ਇਸ ਯੋਜਨਾ ਦੇ ਤਹਿਤ ਯੂਪੀ ਦੇ ਲਗਭਗ 10 ਲੱਖ ਸਾਥੀਆਂ ਨੂੰ ਇਸ ਦਾ ਲਾਭ ਦੇਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ।

 

ਸਾਥੀਓ, 

 

ਬੀਤੇ ਦਹਾਕਿਆਂ ਵਿੱਚ ਉੱਤਰ ਪ੍ਰਦੇਸ਼ ਦੀ ਹਮੇਸ਼ਾ ਕੀ ਪਹਿਚਾਣ ਬਣੀ, ਕੀ ਜ਼ਿਕਰ ਹੁੰਦਾ ਸੀ ਉੱਤਰ ਪ੍ਰਦੇਸ਼ ਦਾ ਤੁਹਾਨੂੰ ਯਾਦ ਹੋਵੇਗਾ। ਉੱਤਰ ਪ੍ਰਦੇਸ਼ ਨੂੰ ਹਮੇਸ਼ਾ ਰਾਜਨੀਤੀ ਦੇ ਚਸ਼ਮੇ ਨਾਲ ਦੇਖਿਆ ਗਿਆ ਹੈ। ਯੂਪੀ ਦੇਸ਼  ਦੇ ਵਿਕਾਸ ਵਿੱਚ ਵੀ ਮੋਹਰੀ ਭੂਮਿਕਾ ਨਿਭਾ ਸਕਦਾ ਹੈ, ਇਸ ਦੀ ਚਰਚਾ ਤੱਕ ਹੀ ਨਹੀਂ ਹੋਣ ਦਿੱਤੀ ਗਈ। ਦਿੱਲੀ ਦੇ ਸਿੰਹਾਸਨ ਦਾ ਰਸਤਾ, ਯੂਪੀ ਤੋਂ ਹੋ ਕੇ ਗੁਜਰਦਾ ਹੈ, ਇਸ ਦਾ ਸੁਪਨਾ ਦੇਖਣ ਵਾਲੇ ਤਾਂ ਬਹੁਤ ਲੋਕ ਆਏ ਅਤੇ ਗਏ, ਲੇਕਿਨ ਅਜਿਹੇ ਲੋਕਾਂ ਨੇ ਕਦੇ ਇਹ ਯਾਦ ਨਹੀਂ ਰੱਖਿਆ ਕਿ ਭਾਰਤ ਦੀ ਸਮ੍ਰਿੱਧੀ ਦਾ ਰਸਤਾ ਵੀ ਯੂਪੀ ਤੋਂ ਹੋ ਕੇ ਹੀ ਗੁਜਰਦਾ ਹੈ। ਇਨ੍ਹਾਂ ਲੋਕਾਂ ਨੇ ਉੱਤਰ ਪ੍ਰਦੇਸ਼ ਨੂੰ ਸਿਰਫ਼ ਰਾਜਨੀਤੀ ਦਾ ਹੀ ਕੇਂਦਰ ਬਣਾਏ ਰੱਖਿਆ। ਕਿਸੇ ਨੇ ਵੰਸ਼ਵਾਦ ਦੇ ਲਈ, ਕਿਸੇ ਨੇ ਆਪਣੇ ਪਰਿਵਾਰ ਦੇ ਲਈ, ਕਿਸੇ ਨੇ ਆਪਣੇ ਰਾਜਨੀਤਕ ਸੁਆਰਥ ਦੇ ਲਈ, ਯੂਪੀ ਨੂੰ ਸਿਰਫ਼ ਇਸਤੇਮਾਲ ਕੀਤਾ ਗਿਆ। ਇਨ੍ਹਾਂ ਲੋਕਾਂ ਦੀ ਸੰਕੀਰਣ ਰਾਜਨੀਤੀ ਵਿੱਚ, ਭਾਰਤ ਦੇ ਇਤਨੇ ਵੱਡੇ ਰਾਜ ਨੂੰ ਭਾਰਤ ਦੀ ਆਰਥਿਕ ਪ੍ਰਗਤੀ ਨਾਲ ਜੋੜਿਆ ਹੀ ਨਹੀਂ ਗਿਆ। ਹਾਂ ਕੁਝ ਲੋਕ ਜ਼ਰੂਰ ਸਮ੍ਰਿੱਧ ਹੋਏ, ਕੁਝ ਪਰਿਵਾਰ ਜ਼ਰੂਰ ਅੱਗੇ ਵਧੇ। ਇਨ੍ਹਾਂ ਲੋਕਾਂ ਨੇ ਯੂਪੀ ਨੂੰ ਨਹੀਂ ਬਲਕਿ ਖ਼ੁਦ ਨੂੰ ਸਮ੍ਰਿੱਧ ਕੀਤਾ। ਮੈਨੂੰ ਖੁਸ਼ੀ ਹੈ ਕਿ ਅੱਜ ਉੱਤਰ ਪ੍ਰਦੇਸ਼, ਅਜਿਹੇ ਲੋਕਾਂ ਦੇ ਕੁਚੱਕਰ ਤੋਂ ਬਾਹਰ ਨਿਕਲ ਕੇ ਅੱਗੇ ਵਧ ਰਿਹਾ ਹੈ। ਡਬਲ ਇੰਜਣ ਦੀ ਸਰਕਾਰ ਨੇ ਯੂਪੀ ਦੀ ਤਾਕਤ ਨੂੰ ਇੱਕ ਸੰਕੁਚਿਤ ਨਜ਼ਰੀਏ ਨਾਲ ਦੇਖਣ ਦਾ ਤਰੀਕਾ ਬਦਲ ਦਿੱਤਾ ਹੈ। ਯੂਪੀ ਭਾਰਤ ਦੇ ਗ੍ਰੋਥ ਇੰਜਣ ਦਾ ਪਾਵਰ ਹਾਊਸ ਬਣ ਸਕਦਾ ਹੈ, ਇਹ ‍ਆਤਮਵਿਸ਼ਵਾਸ ਬੀਤੇ ਸਾਲਾਂ ਵਿੱਚ ਪੈਦਾ ਹੋਇਆ ਹੈ। ਯੂਪੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਾਧਾਰਣ ਨੌਜਵਾਨਾਂ ਦੇ ਸੁਪਨਿਆਂ ਦੀ ਗੱਲ ਹੋ ਰਹੀ ਹੈ। ਯੂਪੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਪਰਾਧੀਆਂ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ ਹੈ। ਯੂਪੀ ਦੇ ਇਤਿਹਾਸ ਵਿੱਚ ਪਹਿਲੀ ਵਾਰ, ਗ਼ਰੀਬਾਂ ਨੂੰ ਸਤਾਉਣ ਵਾਲੇ,  ਕਮਜ਼ੋਰ ਵਰਗਾਂ ਨੂੰ ਡਰਾਉਣ-ਧਮਕਾਉਣ ਅਤੇ ਗ਼ੈਰ-ਕਾਨੂੰਨੀ ਕਬਜ਼ਾ ਕਰਨ ਵਾਲਿਆਂ ਦੇ ਮਨ ਵਿੱਚ ਡਰ ਪੈਦਾ ਹੋਇਆ ਹੈ।

 

ਜਿਸ ਵਿਵਸਥਾ ਨੂੰ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਦੀ ਲਤ ਲਗ ਗਈ ਸੀ, ਉਸ ਵਿੱਚ ਸਾਰਥਕ ਬਦਲਾਅ ਦੀ ਸ਼ੁਰੂਆਤ ਹੋਈ ਹੈ। ਅੱਜ ਯੂਪੀ ਵਿੱਚ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਜਨਤਾ ਦੇ ਹਿੱਸੇ ਦਾ ਇੱਕ-ਇੱਕ ਪੈਸਾ ਸਿੱਧੇ ਜਨਤਾ ਦੇ ਖਾਤਿਆਂ  ਵਿੱਚ ਪਹੁੰਚੇ, ਜਨਤਾ ਨੂੰ ਲਾਭ ਹੋਵੇ।  ਅੱਜ ਯੂਪੀ ਨਿਵੇਸ਼ ਦਾ ਕੇਂਦਰ ਬਣ ਰਿਹਾ ਹੈ। ਵੱਡੀਆਂ-ਵੱਡੀਆਂ ਕੰਪਨੀਆਂ ਅੱਜ ਯੂਪੀ ਆਉਣ ਦੇ ਲਈ ਲਾਲਾਇਤ ਹੋ ਰਹੀਆਂ ਹਨ। ਯੂਪੀ ਵਿੱਚ ਇਨਫ੍ਰਾਸਟ੍ਰਕਚਰ ਦੇ ਮੈਗਾ ਪ੍ਰੋਜੈਕਟਸ ਬਣ ਰਹੇ ਹਨ, ਇੰਡਸਟ੍ਰੀਅਲ ਕੌਰੀਡੋਰ ਬਣ ਰਹੇ ਹਨ, ਰੋਜ਼ਗਾਰ ਦੇ ਨਵੇਂ ਅਵਸਰ ਤਿਆਰ ਹੋ ਰਹੇ ਹਨ।

 

ਭਾਈਓ ਅਤੇ ਭੈਣੋਂ, 

 

ਉੱਤਰ ਪ੍ਰਦੇਸ਼, ਇੱਥੋਂ ਦੇ ਮਿਹਨਤੀ ਲੋਕ, ਆਤਮਨਿਰਭਰ ਭਾਰਤ, ਇੱਕ ਵੈਭਵਸ਼ਾਲੀ ਭਾਰਤ ਦੇ ਨਿਰਮਾਣ ਦਾ ਬਹੁਤ ਵੱਡਾ ਅਧਾਰ ਹਨ। ਅੱਜ ਅਸੀਂ ਆਜ਼ਾਦੀ  ਦੇ 75 ਵਰ੍ਹੇ ਦਾ ਪੁਰਬ ਮਨਾ ਰਹੇ ਹਾਂ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਇਹ ਮਹੋਤਸਵ ਸਿਰਫ਼ ਆਜ਼ਾਦੀ ਦਾ ਉਤਸਵ ਭਰ ਹੀ ਨਹੀਂ ਹੈ। ਬਲਕਿ ਇਹ ਆਉਣ ਵਾਲੇ 25 ਵਰ੍ਹਿਆਂ ਦੇ ਲਈ ਵੱਡੇ ਲਕਸ਼ਾਂ, ਵੱਡੇ ਸੰਕਲਪਾਂ ਦਾ ਅਵਸਰ ਹੈ। ਇਨ੍ਹਾਂ ਸੰਕਲਪਾਂ ਵਿੱਚ ਉੱਤਰ ਪ੍ਰਦੇਸ਼ ਦੀ ਬਹੁਤ ਵੱਡੀ ਭਾਗੀਦਾਰੀ ਹੈ, ਬਹੁਤ ਵੱਡੀ ਜ਼ਿੰਮੇਦਾਰੀ ਹੈ।  ਬੀਤੇ ਦਹਾਕਿਆਂ ਵਿੱਚ ਉੱਤਰ ਪ੍ਰਦੇਸ਼ ਜੋ ਹਾਸਲ ਨਹੀਂ ਕਰ ਪਾਇਆ, ਹੁਣ ਉਸ ਨੂੰ ਹਾਸਲ ਕਰਨ ਦੀ ਵਾਰੀ ਆਈ ਹੈ। ਇਹ ਦਹਾਕਾ ਇੱਕ ਤਰ੍ਹਾਂ ਨਾਲ ਉੱਤਰ ਪ੍ਰਦੇਸ਼ ਦੇ ਪਿਛਲੇ 7 ਦਹਾਕਿਆਂ ਵਿੱਚ ਜੋ ਕਮੀ ਰਹਿ ਗਈ ਉਸ ਦੀ ਭਰਪਾਈ ਕਰਨ ਦਾ ਦਹਾਕਾ ਹੈ। ਇਹ ਕੰਮ ਯੂਪੀ ਦੇ ਸਾਧਾਰਣ ਨੌਜਵਾਨਾਂ, ਸਾਡੀਆਂ ਬੇਟੀਆਂ, ਗ਼ਰੀਬ, ਦਲਿਤ, ਵੰਚਿਤ, ਪਿਛੜਿਆਂ ਦੀ ਉਚਿਤ ਭਾਗੀਦਾਰੀ ਅਤੇ ਉਨ੍ਹਾਂ ਨੂੰ ਬਿਹਤਰ ਅਵਸਰ ਦਿੱਤੇ ਬਗ਼ੈਰ ਨਹੀਂ ਹੋ ਸਕਦਾ। ਸਬਕਾ ਸਾਥ,  ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ ਇਸੇ ਮੰਤਰ ਦੇ ਨਾਲ ਅਸੀਂ ਅੱਗੇ ਵਧ ਰਹੇ ਹਾਂ। ਬੀਤੇ ਸਮੇਂ ਵਿੱਚ ਸਿੱਖਿਆ ਨਾਲ ਜੁੜੇ ਦੋ ਵੱਡੇ ਫੈਸਲੇ ਅਜਿਹੇ ਹਨ, ਜਿਸ ਦਾ ਉੱਤਰ ਪ੍ਰਦੇਸ਼ ਬਹੁਤ ਵੱਡਾ ਲਾਭਾਰਥੀ ਹੋਣ ਵਾਲਾ ਹੈ। ਪਹਿਲਾ ਫੈਸਲਾ ਇੰਜੀਨਿਅਰਿੰਗ ਦੀ ਪੜ੍ਹਾਈ ਨਾਲ ਜੁੜਿਆ ਹੈ। ਇੰਜੀਨਿਅਰਿੰਗ ਅਤੇ ਟੈਕਨੀਕਲ ਐਜੂਕੇਸ਼ਨ ਨਾਲ ਜੁੜੀ ਪੜ੍ਹਾਈ ਤੋਂ ਯੂਪੀ ਦੇ ਪਿੰਡ ਅਤੇ ਗ਼ਰੀਬ ਦੀ ਸੰਤਾਨ ਬਹੁਤ ਹੱਦ ਤੱਕ ਭਾਸ਼ਾ ਦੀ ਸਮੱਸਿਆ ਦੇ ਕਾਰਨ ਵੰਚਿਤ ਰਹਿ ਜਾਂਦੀ ਸੀ। ਹੁਣ ਇਸ ਰੁਕਾਵਟ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਹਿੰਦੀ ਸਹਿਤ ਅਨੇਕ ਭਾਰਤੀ ਭਾਸ਼ਾਵਾਂ ਵਿੱਚ ਇੰਜੀਨਿਅਰਿੰਗ ਅਤੇ ਟੈਕਨਿਕਲ ਐਜੂਕੇਸ਼ਨ ਦੀ ਪੜ੍ਹਾਈ ਸ਼ੁਰੂ ਹੋ ਰਹੀ ਹੈ। ਆਧੁਨਿਕ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ, ਬੈਸਟ ਕੋਰਸ, ਸ਼੍ਰੇਸ਼ਠ ਪਾਠਕ੍ਰਮ ਤਿਆਰ ਕੀਤਾ ਗਿਆ ਹੈ। ਦੇਸ਼ ਦੇ ਅਨੇਕ ਰਾਜਾਂ ਦੇ ਸੰਸਥਾਨਾਂ ਨੇ ਇਹ ਸੁਵਿਧਾ ਲਾਗੂ ਕਰਨੀ ਸ਼ੁਰੂ ਕਰ ਦਿੱਤੀ ਹੈ। 

 

ਭਾਈਓ ਅਤੇ ਭੈਣੋਂ, 

 

ਇੱਕ ਹੋਰ ਅਹਿਮ ਫੈਸਲਾ ਹੈ ਮੈਡੀਕਲ ਸਿੱਖਿਆ ਨਾਲ ਜੁੜਿਆ। ਮੈਡੀਕਲ ਸਿੱਖਿਆ ਵਿੱਚ ਅਖਿਲ ਭਾਰਤੀ ਕੋਟੇ ਨਾਲ ਓਬੀਸੀ ਨੂੰ, ਪਿਛੜਿਆਂ ਨੂੰ ਆਰਕਸ਼ਣ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਸੀ।  ਇਸ ਸਥਿਤੀ ਨੂੰ ਬਦਲਦੇ ਹੋਏ ਹਾਲ ਵਿੱਚ ਸਾਡੀ ਸਰਕਾਰ ਨੇ ਇਸ ਵਿੱਚ ਓਬੀਸੀ ਨੂੰ 27 ਪ੍ਰਤੀਸ਼ਤ ਆਰਕਸ਼ਣ ਦਿੱਤਾ ਹੈ। ਇਹੀ ਨਹੀਂ, ਸਾਧਾਰਣ ਵਰਗ ਦੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਵੀ ਜੋ 10 ਪ੍ਰਤੀਸ਼ਤ ਆਰਕਸ਼ਣ ਹੈ, ਉਸ ਨੂੰ ਵੀ ਇਸ ਸੈਸ਼ਨ ਤੋਂ ਲਾਗੂ ਕੀਤਾ ਗਿਆ ਹੈ। ਇਸ ਫੈਸਲੇ ਨਾਲ ਮੈਡੀਕਲ ਪ੍ਰੋਫੈਸ਼ਨ ਵਿੱਚ ਜੋ ਡਾਕਟਰ ਬਣਨਾ ਚਾਹੁੰਦੇ ਹਨ। ਉਸ ਖੇਤਰ ਵਿੱਚ ਇੱਕ ਵੱਡੇ ਟੈਲੰਟ ਪੂਲ ਨੂੰ ਅਵਸਰ ਮਿਲੇਗਾ ਅਤੇ ਸਮਾਜ ਦੇ ਹਰ ਵਰਗ ਨੂੰ ਅੱਗੇ ਵਧਾਉਣ ਦੇ ਲਈ, ਬਿਹਤਰ ਕਰਨ ਦੇ ਲਈ  ਪ੍ਰੋਤਸਾਹਨ ਮਿਲੇਗਾ।  ਗ਼ਰੀਬ ਦੇ ਬੱਚੇ ਲਈ ਡਾਕਟਰ ਬਣਨ ਦਾ ਰਸਤਾ ਖੁਲ੍ਹਿਆ ਹੈ।

 

ਭਾਈਓ ਅਤੇ ਭੈਣੋਂ, 

 

ਹੈਲਥ ਸੈਕਟਰ ਵਿੱਚ ਵੀ ਬੀਤੇ ਵਰ੍ਹਿਆਂ ਵਿੱਚ ਉੱਤਰ ਪ੍ਰਦੇਸ਼ ਵਿੱਚ ਬੇਮਿਸਾਲ ਕੰਮ ਹੋਇਆ ਹੈ।  ਕਲਪਨਾ ਕਰੋ 4-5 ਸਾਲ ਪਹਿਲਾਂ ਅਗਰ ਕੋਰੋਨਾ ਜਿਹੀ ਵੈਸ਼ਵਿਕ ਮਹਾਮਾਰੀ ਆਉਂਦੀ ਤਾਂ ਯੂਪੀ ਦੀ ਕੀ ਸਥਿਤੀ ਹੁੰਦੀ? ਤੱਦ ਤਾਂ ਸਾਧਾਰਣ ਸਰਦੀ-ਬੁਖ਼ਾਰ, ਹੈਜ਼ਾ ਜਿਹੀਆਂ ਬਿਮਾਰੀਆਂ ਤੱਕ ਜੀਵਨ ਦੇ ਲਈ ਸੰਕਟ ਬਣ ਜਾਂਦੀਆਂ ਸਨ। ਅੱਜ ਉੱਤਰ ਪ੍ਰਦੇਸ਼ ਕੋਰੋਨਾ ਟੀਕਾਕਰਣ ਦੇ ਮਾਮਲੇ ਵਿੱਚ ਕਰੀਬ-ਕਰੀਬ ਸਵਾ ਪੰਜ ਕਰੋੜ ਦੇ ਪੜਾਅ ’ਤੇ ਪਹੁੰਚਣ ਵਾਲਾ ਪਹਿਲਾ ਰਾਜ ਬਣ ਰਿਹਾ ਹੈ। ਉਹ ਵੀ ਤੱਦ ਜਦੋਂ ਰਾਜਨੀਤਕ ਵਿਰੋਧ ਮਾਤਰ ਦੇ ਲਈ ਮੇਡ ਇਨ ਇੰਡੀਆ ਵੈਕਸੀਨ ਨੂੰ ਲੈ ਕੇ ਕੁਝ ਲੋਕਾਂ ਦੁਆਰਾ ਭਰਮ ਫੈਲਾਇਆ ਗਿਆ, ਝੂਠ ਫੈਲਾਇਆ ਗਿਆ। ਲੇਕਿਨ ਯੂਪੀ ਦੀ ਸਮਝਦਾਰ ਜਨਤਾ ਨੇ ਹਰ ਭਰਮ,  ਹਰ ਝੂਠ ਨੂੰ ਨਕਾਰ ਦਿੱਤਾ। ਮੈਨੂੰ ਵਿਸ਼ਵਾਸ ਹੈ ਕਿ ਉੱਤਰ ਪ੍ਰਦੇਸ਼, ਸਭ ਨੂੰ ਵੈਕਸੀਨ-ਮੁਫ਼ਤ ਵੈਕਸੀਨ ਅਭਿਯਾਨ ਨੂੰ ਹੋਰ ਤੇਜ਼ ਗਤੀ ਨਾਲ ਅੱਗੇ ਵਧਾਏਗਾ। ਅਤੇ ਮਾਸਕ, ਦੋ ਗਜ਼ ਕੀ ਦੂਰੀ ਦੇ ਨਿਯਮਾਂ ਵਿੱਚ ਢਿੱਲ ਨਹੀਂ ਆਉਣ ਦੇਵੇਗਾ। ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਸਾਰੇ ਲਾਭਾਰਥੀਆਂ ਨੂੰ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਆਉਣ ਵਾਲਾ ਸਮਾਂ ਤਾਂ ਤਿਉਹਾਰਾਂ ਦਾ ਸਮਾਂ ਹੈ।  ਦੀਵਾਲੀ ਤੱਕ ਤਿਉਹਾਰ ਹੀ ਤਿਉਹਾਰ ਆ ਰਹੇ ਹਨ। ਅਤੇ ਇਸ ਲਈ ਅਸੀਂ ਤੈਅ ਕੀਤਾ ਹੈ। ਕਿ ਇਸ ਤਿਉਹਾਰਾਂ ਵਿੱਚ ਸਾਡੇ ਕਿਸੇ ਗ਼ਰੀਬ ਪਰਿਵਾਰ ਨੂੰ ਤਕਲੀਫ਼ ਨਾ ਹੋਵੇ। ਇਸ ਲਈ ਦੀਵਾਲੀ ਤੱਕ ਇਹ ਮੁਫ਼ਤ ਰਾਸ਼ਨ ਦੇਣਾ ਚਾਲੂ ਰਹੇਗਾ। ਮੈਂ ਫਿਰ ਇੱਕ ਵਾਰ ਆਪ ਸਭ ਨੂੰ ਆਉਣ ਵਾਲੇ ਸਾਰੇ ਤਿਉਹਾਰਾਂ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪ ਸੁਅਸਥ ਰਹੋ, ਆਪ ਦਾ ਪਰਿਵਾਰ ਸੁਅਸਥ ਰਹੇ। ਬਹੁਤ-ਬਹੁਤ ਧੰਨਵਾਦ!!

 *****

 

ਡੀਐੱਸ/ਐੱਸਐੱਚ/ਡੀਕੇ



(Release ID: 1743000) Visitor Counter : 231