ਪ੍ਰਧਾਨ ਮੰਤਰੀ ਦਫਤਰ

ਮਹਿਲਾ ਹਾਕੀ ਟੀਮ ਦ੍ਰਿੜ੍ਹ ਸੰਕਲਪ ਦੇ ਨਾਲ ਖੇਡੀ ਅਤੇ ਉਤਕ੍ਰਿਸ਼ਟ ਕੌਸ਼ਲ ਦਾ ਪ੍ਰਦਰਸ਼ਨ ਕੀਤਾ: ਪ੍ਰਧਾਨ ਮੰਤਰੀ

Posted On: 04 AUG 2021 5:51PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਅੱਜ ਅਤੇ ਸਾਰੀਆਂ ਗੇਮਸ ਦੇ ਦੌਰਾਨ, ਸਾਡੀ ਮਹਿਲਾ ਹਾਕੀ ਟੀਮ ਟੋਕੀਓ ਓਲੰਪਿਕਸ 2020 ਵਿੱਚ ਦ੍ਰਿੜ੍ਹ ਸੰਕਲਪ ਦੇ ਨਾਲ ਖੇਡੀ ਅਤੇ ਉਤਕ੍ਰਿਸ਼ਟ ਕੌਸ਼ਲ ਦਾ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਟੀਮ ਉੱਤੇ ਮਾਣ ਹੈ ਅਤੇ ਉਨ੍ਹਾਂ ਨੇ ਟੀਮ ਨੂੰ ਅੱਗੇ ਹੋਣ ਵਾਲੇ ਮੈਚਾਂ ਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਪ੍ਰਯਤਨਾਂ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

"ਅਸੀਂ ਟੋਕੀਓ ਓਲੰਪਿਕਸ 2020 (#Tokyo2020) ਨਾਲ ਜੁੜੀ ਜਿਸ ਇੱਕ ਅਹਿਮ ਗੱਲ ਨੂੰ ਸਦਾ ਯਾਦ ਰੱਖਾਂਗੇ, ਉਹ ਹੈ ਸਾਡੀਆਂ ਹਾਕੀ ਟੀਮਾਂ ਦਾ ਅਦਭੁਤ ਪ੍ਰਦਰਸ਼ਨ।

 

ਅੱਜ ਅਤੇ ਸਾਰੀਆਂ ਗੇਮਸ ਦੇ ਦੌਰਾਨ ਸਾਡੀ ਮਹਿਲਾ ਹਾਕੀ ਟੀਮ ਦ੍ਰਿੜ੍ਹ ਸੰਕਲਪ ਦੇ ਨਾਲ ਖੇਡੀ ਅਤੇ ਉਤਕ੍ਰਿਸ਼ਟ ਕੌਸ਼ਲ ਦਾ ਪ੍ਰਦਰਸ਼ਨ ਕੀਤਾ। ਮੈਨੂੰ ਟੀਮ ਤੇ ਮਾਣ ਹੈ। ਅੱਗੇ ਹੋਣ ਵਾਲੇ ਮੈਚਾਂ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਪ੍ਰਯਤਨਾਂ ਦੇ ਲਈ ਸ਼ੁਭਕਾਮਨਾਵਾਂ।"

 

 

 

***

ਡੀਐੱਸ/ਐੱਸਐੱਚ


(Release ID: 1742532) Visitor Counter : 156