ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਓਲੰਪਿਕ ਮੈਡਲ ਵਿਜੇਤਾ ਪੀ.ਵੀ. ਸਿੰਧੂ ਦਾ ਦੇਸ਼ ਵਾਪਸੀ ‘ਤੇ ਸ਼ਾਨਦਾਰ ਸਵਾਗਤ

ਪੀ.ਵੀ. ਸਿੰਧੂ ਭਾਰਤ ਦੇ ਪ੍ਰਤੀਕ ਹਨ, ਪ੍ਰੇਰਨਾ ਹਨ ਅਤੇ ਦੇਸ਼ ਲਈ ਖੇਡਣ ਦਾ ਸੁਪਨਾ ਦੇਖਣ ਵਾਲੇ ਸਾਰੇ ਭਾਰਤੀਆਂ ਲਈ ਆਦਰਸ਼:ਸ਼੍ਰੀ ਅਨੁਰਾਗ ਸਿੰਘ ਠਾਕੁਰ

ਪੀ.ਵੀ. ਸਿੰਧੂ ਭਾਰਤ ਦੀ ਸਰਬਸ਼੍ਰੇਸ਼ਠ ਓਲੰਪੀਅਨਾਂ ਵਿੱਚੋਂ ਇੱਕ:ਖੇਡ ਮੰਤਰੀ

Posted On: 03 AUG 2021 7:41PM by PIB Chandigarh

ਮੁਖ ਝਲਕੀਆਂ:

  • ਕੇਂਦਰੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ, ਸ਼੍ਰੀ ਕਿਰੇਨ ਰਿਜਿਜੂ, ਸ਼੍ਰੀ ਜੀ ਕਿਸ਼ਨ ਰੈੱਡੀ ਅਤੇ ਸ਼੍ਰੀ ਨਿਸਿਥ ਪ੍ਰਮਾਣਿਕ ਵੀ ਪੀ.ਵੀ. ਸਿੰਧੂ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ।
  • ਪੀ.ਵੀ. ਸਿੰਧੂ ਨੇ ਕਿਹਾ ਕਿ.......ਮੈਂ ਆਪਣੇ ਮਾਤਾ-ਪਿਤਾ ਦਾ ਉਨ੍ਹਾਂ ਦੇ ਨਿਰੰਤਰ ਸਮਰਥਨ ਅਤੇ ਤਿਆਗ ਲਈ ਧੰਨਵਾਦ ਕਰਨਾ ਚਾਹੁੰਦੀ ਹੈ ਅਤੇ ਮੇਰੇ ਨਾਲ ਲਗਾਤਾਰ ਮਿਹਨਤ ਕਰਨ ਅਤੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਮੇਰੇ ਕੋਚ ਦਾ ਧੰਨਵਾਦ ਕਰਦੀ ਹਾਂ।

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਟੋਕੀਓ ਓਲੰਪਿਕ 2020 ਵਿੱਚ ਚੀਨ ਦੀ ਹੀ ਬਿੰਗ ਜੀਯਾਓ ‘ਤੇ ਸਿੱਧੇ ਗੇਮ ਵਿੱਚ ਜੀਤ ਦੇ ਨਾਲ ਕਾਂਸੀ ਮੈਡਲ ਜਿੱਤਣ ਅਤੇ ਲਗਾਤਾਰ ਦੋ ਓਲੰਪਿਕ ਮੈਡਲ ਜਿੱਤਣ ਵਾਲੀ ਭਾਰਤ ਦੀ ਸਿਖਰਲੀ ਬੈਡਮਿੰਟਨ ਖਿਡਾਰੀ ਪੀ.ਵੀ ਸਿੰਧੂ ਨੂੰ ਅੱਜ ਦੇਸ਼ ਪਰਤਣ ‘ਤੇ ਸਨਮਾਨਿਤ ਕੀਤਾ। ਪੀ.ਵੀ. ਸਿੰਧੂ ਦੋ ਓਲੰਪਿਕ ਖੇਡਾਂ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਹਨ।

 

https://ci6.googleusercontent.com/proxy/g4wW_1P24NpFwIxCQSdO87SaN_cCc-HwIHYtOkKBlWKq-DACJdYypOU3L6_m7P5buPs_KILDnV5Wf50de_xYzA-GE3qVtveyCOMMnRFNGzW-ZZ0bfe1riPQGkA=s0-d-e1-ft#https://static.pib.gov.in/WriteReadData/userfiles/image/image001PF7N.jpg

 

https://ci5.googleusercontent.com/proxy/S3MuXyk7yLaXWSc8Her3ARSKQoZN7n5uXaE49EwL2qeO29kxvF2NktwYEe0DZ1OPlIKCgz7awgzvyPSV0S-roG1GHRS9kgZnINIrzwjdgYufe5mgKWNkhqYNXA=s0-d-e1-ft#https://static.pib.gov.in/WriteReadData/userfiles/image/image001C6AS.jpg

ਇੱਕ ਗਰਮਜੋਸ਼ੀ ਭਰੇ ਸਮਾਰੋਹ ਵਿੱਚ ਸਿੰਧੂ ਅਤੇ ਉਨ੍ਹਾਂ ਦੇ ਕੋਚ ਪਾਰਕ ਤਾਏ ਸਾਂਗ ਦਾ ਅਭਿਨੰਦਨ ਕਰਨ ਲਈ ਸ਼੍ਰੀ ਠਾਕੁਰ ਦੇ ਨਾਲ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ; ਕੇਂਦਰੀ ਕਾਨੂੰਨ ਅਤੇ ਨਿਆਂ ਸ਼੍ਰੀ ਕਿਰੇਨ ਰਿਜਿਜੂ; ਕੇਂਦਰੀ ਉੱਤਰੀ ਪੂਰਬ ਖੇਤਰ ਵਿਕਾਸ, ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਅਤੇ ਯੁਵਾ ਪ੍ਰੋਗਰਾਮ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਅਤਿ ਖੇਡ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਹੋਏ। ਸਿੰਧੂ ਦੇ ਮਾਤਾ-ਪਿਤਾ ਪੀ ਵਿਜਯਾ ਅਤੇ ਪੀ ਵੀ ਰਮਨਾ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਹੈਦਰਾਬਾਦ ਤੋਂ ਨਵੀਂ ਦਿੱਲੀ ਪਹੁੰਚੇ ਸਨ। ਇਸ ਪ੍ਰੋਗਰਾਮ ਵਿੱਚ ਸਾਂਸਦ ਸ਼੍ਰੀ ਸ਼ਿਆਮ ਬਾਪੂ ਰਾਵ, ਸ਼੍ਰੀ ਬੰਦੀ ਸੰਜੈ ਕੁਮਾਰ , ਸ਼੍ਰੀ ਅਰਵਿੰਦ ਧਰਮਪੁਰੀ ਅਤੇ ਸ਼੍ਰੀ ਟੀ.ਜੀ. ਵੈਂਕਟੇਸ਼ ਵੀ ਹਾਜ਼ਿਰ ਸਨ।

https://ci3.googleusercontent.com/proxy/ze-Sf8XhvDwUOM1y2drizfZzfvyLJI08hf3aXleZjJJXRS2jNzPn7KNFPGZ6v9PuSYzgBoTONHFKgtMWOq83_HKmaMSTZ21mk7AZres8TMtymMqe5I6X1AUmjA=s0-d-e1-ft#https://static.pib.gov.in/WriteReadData/userfiles/image/image0034QLA.jpg

 

https://ci6.googleusercontent.com/proxy/wupyTssT4Ob3ppufwkRF-s3khbmxTEflYBDz5FiGKYP3oO414gTHdTUGoJtgjAOIfFnKEoxxIIjXn_gltSoGZhrJTprbHR3AuoJSN-hcYOciWu3NYCoXCyCHeQ=s0-d-e1-ft#https://static.pib.gov.in/WriteReadData/userfiles/image/image002DG4Z.jpg

https://ci4.googleusercontent.com/proxy/6crBrP8g7yKHnmpB6mz_xDMuczdIX96217o4pxwAu1wZuByCbvmwxNU3jrh2aHrMhtlUJq1eDnqeMVRK-90U9haHWzpLJexofqBjYgH54I-xEFNUpFl_xTE59g=s0-d-e1-ft#https://static.pib.gov.in/WriteReadData/userfiles/image/image003WH1P.jpg

ਇਸ ਮੌਕੇ ‘ਤੇ ਬੋਲਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ, “ਪੀ.ਵੀ. ਸਿੰਧੂ ਭਾਰਤ ਦੀ ਉੱਘੇ ਓਲੰਪੀਅਨਾਂ ਵਿੱਚੋਂ ਇੱਕ ਹੈ। ਉਹ ਇੱਕ ਪ੍ਰਤੀਕ ਹਨ, ਭਾਰਤ ਲਈ ਇੱਕ ਪ੍ਰੇਰਣਾ ਹਨ ਅਤੇ ਉਨ੍ਹਾਂ ਸਾਰੇ ਭਾਰਤੀ ਖਿਡਾਰੀਆਂ ਦੇ ਲਈ ਆਦਰਸ਼ ਜੋ ਦੇਸ਼ ਲਈ ਖੇਡਣਾ ਚਾਹੁੰਦੇ ਹਨ। ਲਗਾਤਾਰ ਦੋ ਓਲੰਪਿਕ ਖੇਡਾਂ ਵਿੱਚ ਦੋ ਓਲੰਪਿਕ ਮੈਡਲ ਜਿੱਤਣ ਦੀ ਉਨ੍ਹਾਂ ਦੀ ਇਹ ਅਸਧਾਰਣ ਉਪਲਬਧੀ ਅਗਲੀ ਪੀੜ੍ਹੀ ਦੇ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ। ਉਨ੍ਹਾਂ ਦੀ ਸਫਲਤਾ ਤੋਂ ਪਤਾ ਚਲਦਾ ਹੈ ਕਿ ਕਿਵੇਂ ਸਰਕਾਰ ਦੀ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ ਨੇ ਸਾਡੇ ਓਲੰਪਿਕ ਦੇ ਸੰਭਾਵਿਤ ਖਿਡਾਰੀਆਂ ਨੂੰ ਪੋਡੀਅਮ ਫਿਨਿਸ਼ ਵੱਲ ਵੱਧ ਰਿਹਾ ਹੈ। ਟੋਕੀਓ ਓਲੰਪਿਕ ਖੇਡਾਂ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਿੰਧੂ ਨਾਲ ਗੱਲ ਕੀਤੀ ਸੀ।

ਸਿੰਧੂ ਨੇ ਸਨਮਾਨਿਤ ਹੋਣ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ “ਮੈਂ ਸਮਰਥਨ ਲਈ ਆਪਣੇ ਹਰੇਕ ਪ੍ਰਸ਼ੰਸਕ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਹਾਲਾਂਕਿ ਸਟੇਡੀਅਮ ਵਿੱਚ ਪ੍ਰਸ਼ੰਸਕਾਂ ਦੀ ਮੌਜੂਦਗੀ ਨਹੀਂ ਸੀ ਲੇਕਿਨ ਮੈਨੂੰ ਯਕੀਨ ਹੈ ਕਿ ਦੇਸ਼ ਨਾਲ ਕਰੋੜਾਂ ਲੋਕਾਂ ਨੇ ਮੇਰਾ ਸਮਰਥਨ ਕੀਤਾ। ਮੈਨੂੰ ਜੋ ਸਫਲਤਾ ਮਿਲੀ ਹੈ ਉਹ ਉਨ੍ਹਾਂ ਦੇ ਆਸ਼ੀਰਵਾਦ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਮੈਂ ਆਪਣੇ ਮਾਤਾ-ਪਿਤਾ ਦਾ ਉਨ੍ਹਾਂ ਦੇ ਨਿਰੰਤਰ ਸਮਰਥਨ ਅਤੇ ਲਗਾਤਾਰ ਮੇਰਾ ਸਹਿਯੋਗ ਕਰਨ ਲਈ ਆਪਣੇ ਕੋਚ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।“

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ – “ਸਿੰਧੂ ਇੱਕ ਮਹਾਨ ਖਿਡਾਰੀ ਹੈ। ਉਨ੍ਹਾਂ ਨੇ ਕਈ ਵਾਰ ਖੁਦ ਨੂੰ ਉਸ ਮੁਕਾਮ ‘ਤੇ ਸਾਬਿਤ ਕੀਤਾ ਹੈ।ਸਖ਼ਤ ਮਿਹਨਤ, ਗਾਚੀਬੋਵਲੀ ਵਿੱਚ ਵਿਸ਼ਵ ਪੱਧਰੀ ਟ੍ਰੇਨਿੰਗ ਸੁਵਿਧਾਵਾਂ, ਮਹਾਨ ਕੋਚ, ਪਰਿਵਾਰ ਦੇ ਸਮਰਥਨ ਦੇ ਨਾਲ-ਨਾਲ ਸਿੰਧੂ ਦੀ ਦ੍ਰਿੜ੍ਹਤਾ, ਸਮਰਪਣ ਅਤੇ ਕੌਸ਼ਲ ਨੇ ਇਸ ਸਫ਼ਲਤਾ ਵਿੱਚ ਯੋਗਦਾਨ ਦਿੱਤਾ।“ ਉਨ੍ਹਾਂ ਨੇ ਕਿਹਾ ਕਿ ਇਹ ਇੱਕ ਅਜਿਹਾ ਦਿਨ ਹੈ ਜਦੋਂ ਸਾਰੇ ਭਾਰਤੀ ਉਨ੍ਹਾਂ ਤੋ ਪ੍ਰੇਰਨਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਅੱਗੇ ਕਿਹਾ, “ਆਉਣ ਵਾਲੀਆਂ ਪੀੜ੍ਹੀਆਂ ਲਈ ਉਹ ਪ੍ਰੇਰਨਾ ਹੋਵੇਗੀ ।“

ਪ੍ਰੋਗਰਾਮ ਵਿੱਚ ਬੋਲਦੇ ਹੋਏ ਸ਼੍ਰੀ ਰਿਜਿਜੂ ਨੇ ਕਿਹਾ, ਮੈਨੂੰ ਪੀ ਵੀ ਸਿੰਧੂ ਤੇ ਬਹੁਤ ਮਾਣ ਹੈ ਕਿ ਉਨ੍ਹਾਂ ਨੇ ਆਪਣਾ ਦੂਜਾ ਓਲੰਪਿਕ ਮੈਡਲ ਜਿੱਤਿਆ ਹੈ ਅਤੇ ਭਾਰਤ ਨੂੰ ਮਾਣ ਦਿਵਾਇਆ ਹੈ । ਓਲੰਪਿਕ ਵਿੱਚ ਇੱਕ ਦੇ ਬਾਅਦ ਇੱਕ ਮੈਡਲ ਜਿੱਤਣਾ ਸਧਾਰਣ ਉਪਲਬਧੀ ਹੈ। ਉਹ ਅਸਲ ਵਿੱਚ ਇੱਕ ਸਰਬਸ਼੍ਰੇਸ਼ਠ ਖਿਡਾਰੀ ਅਤੇ ਭਾਰਤ ਦਾ ਮਾਣ ਹੈ ।

ਇਸ ਮੌਕੇ ਤੇ ਬੋਲਦੇ ਹੋਏ ਸ਼੍ਰੀ ਰੈੱਡੀ ਨੇ ਕਿਹਾ, ਟੋਕੀਓ ਓਲੰਪਿਕ ਖੇਡਾਂ ਵਿੱਚ ਪੀ. ਵੀ. ਸਿੰਧੂ ਦਾ ਪੋਡੀਅਮ ਫਿਨਿਸ਼ ਨਵੀਂ ਤਰ੍ਹਾਂ ਦੀ ਕਹਾਣੀ ਹੈ - ਉਹ 2 ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ ਅਤੇ ਲਗਾਤਾਰ 2 ਓਲੰਪਿਕ ਖੇਡਾਂ ਵਿੱਚ ਮੈਡਲ ਜਿੱਤਣ ਵਾਲੀ ਇੱਕਮਾਤਰ ਭਾਰਤੀ ਹੈ। ਉਨ੍ਹਾਂ ਦੀ ਇਸ ਸਫਲਤਾ ਦੇ ਪਿੱਛੇ ਜੀਵਨ ਭਰ ਦੀ ਮਿਹਨਤ , ਸਬਰ ਅਤੇ ਬਲਿਦਾਨ ਛੁਪਿਆ ਹੈ । ਕਈ ਸਾਲਾਂ ਤੱਕ ਸਵੇਰੇ ਤੋਂ ਦੇਰ ਰਾਤ ਤੱਕ ਦਾ ਅਭਿਆਸ ਅਤੇ ਹੈ ਜੋ ਉਨ੍ਹਾਂ ਦੇ ਜੀਵਨ ਵਿੱਚ ਇੱਕ “ਨਵਾਂ ਦ੍ਰਿਸ਼ਟੀਕੋਣ ਬਣ ਗਿਆ ਹੈ । ਇੱਕ ਤੇਲੁਗੂ ਹੋਣ ਦੇ ਨਾਤੇ , ਹੈਦਰਾਬਾਦ ਦੀ ਇਸ ਲੜਕੀ ਨੂੰ ਇਹ ਉਪਲਬਧੀ ਹਾਸਲ ਕਰਦੇ ਵੇਖ ਮੇਰਾ ਦਿਲ ਮਾਣ ਨਾਲ ਭਰ ਜਾਂਦਾ ਹੈ । ਸਿੰਧੂ ਦੀ ਜਿੱਤ ਨਾ ਕੇਵਲ 65 ਲੱਖ ਹੈਦਰਾਬਾਦੀਆਂ ਅਤੇ 6.5 ਕਰੋੜ ਤੇਲੁਗੂ ਲੋਕਾਂ ਨੂੰ ਸਗੋਂ ਭਾਰਤ ਦੀਆਂ ਮਹਿਲਾਵਾਂ ਅਤੇ ਲੜਕੀਆਂ ਨੂੰ ਵੀ ਪ੍ਰੇਰਿਤ ਕਰੇਗੀ । ਇਸ ਅਸਧਾਰਣ ਉਪਲਬਧੀ ਲਈ ਉਨ੍ਹਾਂ ਨੂੰ ਇੱਕ ਵਾਰ ਫਿਰ ਵਧਾਈ ।

ਪ੍ਰੋਗਰਾਮ ਵਿੱਚ ਆਪਣੇ ਸੰਬੋਧਨ ਵਿੱਚ ਸ਼੍ਰੀ ਪ੍ਰਮਾਣਿਕ ਨੇ ਕਿਹਾ , “ਪੀ.ਵੀ. ਸਿੰਧੂ ਨੂੰ ਲਗਾਤਾਰ ਦੂਜਾ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਕੇ ਇਤਿਹਾਸ ਰਚਣ ਲਈ ਵਧਾਈ । ਉਨ੍ਹਾਂ ਦਾ ਸਮਰਪਣ , ਇਮਾਨਦਾਰੀ, ਵਿਨਮਰਤਾ ਅਤੇ ਖੇਡ ਭਾਵਨਾ ਸਾਰਿਆਂ ਨੂੰ ਪ੍ਰੇਰਿਤ ਕਰਦੀ ਹੈ। ਭਾਰਤ ਨੂੰ ਤੁਹਾਡੇ ਤੇ ਮਾਣ ਹੈ ।

ਸਰਕਾਰ ਨੇ ਸਿੰਧੂ ਨੂੰ ਪਿਛਲੇ ਓਲੰਪਿਕ ਪੜਾਅ ਵਿੱਚ ਲਗਭਗ 4 ਕਰੋੜ ਰੁਪਏ ਦਾ ਵਿੱਤ ਪੋਸ਼ਣ ਕੀਤਾ, ਜਿਸ ਵਿੱਚ ਹੈਦਰਾਬਾਦ ਵਿੱਚ ਟ੍ਰੇਨਿੰਗ ਕੈਂਪਾਂ ਦੇ ਇਲਾਵਾ 52 ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਕੀਤੀਆਂ ਗਈਆਂ ਯਾਤਰਾਵਾਂ ਸ਼ਾਮਿਲ ਹਨ । ਇਸ ਦੇ ਇਲਾਵਾ , ਤੇਲੰਗਾਨਾ ਸਰਕਾਰ ਦੇ ਸਹਿਯੋਗ ਨਾਲ, ਭਾਰਤ ਸਰਕਾਰ ਨੇ ਓਲੰਪਿਕ ਖੇਡਾਂ ਤੋਂ ਪਹਿਲਾਂ ਗਾਚੀਬੋਵਲੀ ਸਟੇਡੀਅਮ ਵਿੱਚ ਉਸ ਦੇ ਟ੍ਰੇਨਿੰਗ ਦੀ ਸਹੂਲਤ ਪ੍ਰਦਾਨ ਕੀਤੀ ।

24 ਜੁਲਾਈ ਨੂੰ 49 ਕਿੱਲੋਗ੍ਰਾਮ ਵਰਗ ਦਾ ਸਿਲਵਰ ਮੈਡਲ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਦੇ ਬਾਅਦ ਸਿੰਧੂ ਟੋਕੀਓ ਓਲੰਪਿਕ-2020 ਤੋਂ ਮੈਡਲ ਦੇ ਨਾਲ ਆਪਣੇ ਦੇਸ਼ ਵਾਪਸ ਪਰਤਣ ਵਾਲੀ ਦੂਜੀ ਭਾਰਤੀ ਐਥਲੀਟ ਹਨ । ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ 69 ਕਿੱਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਪਹੁੰਚ ਕੇ ਆਪਣਾ ਮੈਡਲ ਪੱਕਾ ਕਰ ਲਿਆ ਹੈ । ਲਵਲੀਨਾ ਬੁੱਧਵਾਰ ਨੂੰ ਸੈਮੀਫਾਈਨਲ ਵਿੱਚ ਤੁਰਕੀ ਦੀ ਬੁਸੇਨਾਜ ਸੁਰਮੇਨੇਲੀ ਦੇ ਨਾਲ ਮੁਕਾਬਲਾ ਕਰੇਗੀ।

 

*******

ਐੱਨਬੀ/ਓਏ(Release ID: 1742379) Visitor Counter : 79