ਸੱਭਿਆਚਾਰ ਮੰਤਰਾਲਾ

ਸੱਭਿਆਚਾਰ ਮੰਤਰਾਲੇ ਨੇ ਇਸ ਸਾਲ ਆਜ਼ਾਦੀ ਦਿਵਸ ਤੇ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਮਨਾਉਣ ਲਈ ਇੱਕ ਵਿਲੱਖਣ ਪ੍ਰੋਗਰਾਮ ਲਾਂਚ ਕੀਤਾ


ਰਾਸ਼ਟਰ ਗਾਨ ਗਾਓ, ਰਿਕਾਰਡ ਕਰੋ ਅਤੇ ਰਾਸ਼ਟਰੀ ਗਾਨ ਡਾਟ ਇਨ ਤੇ ਆਪਣਾ ਵੀਡੀਓ ਅਪਲੋਡ ਕਰੋ

Posted On: 02 AUG 2021 3:55PM by PIB Chandigarh

ਮੁੱਖ ਵਿਸ਼ੇਸ਼ਤਾਵਾਂ :—
* WWW.RASHTRAGAAN.IN
ਕਲਿੱਕ ਕਰੋ, ਆਪਣਾ ਵੀਡੀਓ ਅਪਲੋਡ ਕਰੋ ਤੇ ਕੇ ਐੱਮ ਦਾ ਇੱਕ ਹਿੱਸਾ ਬਣੋ

* ਰਾਸ਼ਟਰੀ ਗਾਨ ਦਾ ਸੰਕਲਨ 15 ਅਗਸਤ 2021 ਨੂੰ ਲਾਈਵ ਦਿਖਾਇਆ ਜਾਵੇਗਾ
* ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਭਾਰਤ ਦੀ 75ਵੀਂ ਆਜ਼ਾਦੀ ਨੂੰ ਯਾਦ ਕਰਨ ਅਤੇ ਮਨਾਉਣ ਲਈ ਇੱਕ ਵਿਲੱਖਣ ਪਹਿਲ ਹੈ

ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ ਇਸ ਯਾਦਗਾਰ ਵਿੱਚ ਲੋਕਾਂ ਦੀ ਸ਼ਮੂਲੀਅਤ ਲਈ ਕਈ ਈਵੇਂਟਸ ਆਯੋਜਿਤ ਕੀਤੇ ਜਾ ਰਹੇ ਹਨ ਅਜਿਹੀ ਇੱਕ ਵਿਲੱਖਣ ਪਹਿਲ ਰਾਸ਼ਟਰੀ ਗਾਨ ਨਾਲ ਸੰਬੰਧਿਤ ਹੈ, ਜਿਸ ਨੂੰ ਸੱਭਿਆਚਾਰ ਮੰਤਰਾਲੇ ਨੇ ਇਸ ਸਾਲ ਆਜ਼ਾਦੀ ਦਿਵਸ ਮਨਾਉਣ ਲਈ ਸ਼ੁਰੂ ਕੀਤਾ ਹੈ ਤਾਂ ਜੋ ਭਾਰਤੀਆਂ ਵਿਚਾਲੇ ਸਮੁੱਚੀ ਏਕਤਾ ਅਤੇ ਮਾਣ ਦਾ ਜਜ਼ਬਾ ਭਰਿਆ ਜਾ ਸਕੇ ਇਸ ਵਿੱਚ ਲੋਕਾਂ ਨੂੰ ਰਾਸ਼ਟਰੀ ਗਾਨ ਨੂੰ ਗਾਉਣ ਲਈ ਸੱਦਾ ਦਿੱਤਾ ਗਿਆ ਹੈ ਅਤੇ ਵੈਬਸਾਈਟ www.RASHTRAGAAN.IN. ਤੇ ਵੀਡੀਓ ਅਪਲੋਡ ਕਰਨ ਲਈ ਕਿਹਾ ਗਿਆ ਹੈ

ਰਾਸ਼ਟਰੀ ਗਾਨ ਦਾ ਸੰਕਲਨ 15 ਅਗਸਤ 2021 ਨੂੰ ਲਾਈਵ ਦਿਖਾਇਆ ਜਾਵੇਗਾ ਇਹ ਪਹਿਲਕਦਮੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਿਤੀ 25 ਜੁਲਾਈ ਨੂੰ ਮਨ ਕੀ ਬਾਤ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਦੇ ਹਿੱਸੇ ਵਜੋਂ ਐਲਾਨੀ ਸੀ ਪ੍ਰਧਾਨ ਮੰਤਰੀ ਨੇ ਕਿਹਾ ,"ਸੱਭਿਆਚਾਰ ਮੰਤਰਾਲੇ ਤਰਫੋਂ ਇਹ ਇੱਕ ਯਤਨ ਹੈ ਕਿ ਸਾਰੇ ਭਾਰਤੀ ਵੱਧ ਤੋਂ ਵੱਧ ਗਿਣਤੀ ਵਿੱਚ ਇਕੱਠੇ ਹੋ ਕੇ ਰਾਸ਼ਟਰੀ ਗਾਨ ਨੂੰ ਗਾਉਣ ਇਸ ਲਈ ਇੱਕਰਾਸ਼ਟਰੀ ਗਾਨ ਡਾਟ ਇਨ ਵੈਬਸਾਈਟ ਵੀ ਬਣਾਈ ਗਈ ਹੈ ਇਸ ਵੈਬਸਾਈਟ ਦੀ ਮਦਦ ਨਾਲ ਤੁਸੀਂ ਰਾਸ਼ਟਰ ਗਾਨ ਰੈਂਡਰ ਕਰ ਸਕਦੇ ਹੋ ਅਤੇ ਰਿਕਾਰਡ ਕਰ ਸਕਦੇ ਹੋ ਇੰਜ ਤੁਸੀਂ ਇਸ ਮੁਹਿੰਮ ਨਾਲ ਜੁੜ ਸਕਦੇ ਹੋ ਮੈਨੂੰ ਆਸ ਹੈ ਕਿ ਤੁਸੀਂ ਇਸ ਨਵੀਂ ਪਹਿਲ ਨਾਲ ਆਪਣੇ ਆਪ ਨੂੰ ਜੋੜੋਗੇ"
75ਵੀਂ ਆਜ਼ਾਦੀ ਵਰ੍ਹੇਗੰਢ ਨੂੰ ਮਨਾਉਣ ਲਈ ਲੋਕਾਂ ਨੂੰ ਰਾਸ਼ਟਰੀ ਗਾਨ ਗਾਉਣ ਅਤੇ ਰਿਕਾਰਡ ਕਰਨ ਲਈ ਜ਼ੋਰਦਾਰ ਅਪੀਲ ਕਰਦਿਆਂ ਸੱਭਿਆਚਾਰ , ਸੈਰ ਸਪਾਟਾ ਅਤੇ ਉੱਤਰ ਪੂਰਬੀ ਖੇਤਰੀ ਵਿਕਾਸ ਮੰਤਰੀ (ਡੀ ਐੱਨ ਆਰ) ਸ਼੍ਰੀ ਜੀ ਕਿਸ਼ਨ ਰੈੱਡੀ ਨੇ ਅੱਜ ਆਪਣੇ ਆਪ ਨੂੰ ਰਾਸ਼ਟਰੀ ਗਾਨ ਗਾ ਕੇ ਰਿਕਾਰਡ ਕੀਤਾ ਹੈ
"ਜਿਵੇਂ ਕਿ ਅਸੀਂ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ , ਆਓ ਇਕੱਠੇ ਹੋ ਕੇ ਰਾਸ਼ਟਰੀ ਗਾਨ ਗਾਈਏ , ਮੈਂ ਆਪਣਾ ਵੀਡੀਓ ਰਿਕਾਰਡ ਅਤੇ ਅਪਲੋਡ ਕਰ ਦਿੱਤਾ ਹੈ ਕਿ ਤੁਸੀਂ ਕੀਤਾ ਹੈ ? ਮੈਂ ਆਪਣੇ ਤੌਰ ਤੇ ਸਾਰੇ ਨਾਗਰਿਕਾਂ ਨੂੰ ਆਪਣੇ ਬਿੱਟ ਰਿਕਾਰਡਿੰਗ ਅਤੇ ਵੀਡੀਓ ਨੂੰ http://rashtragaan.in ਤੇ ਅਪਲੋਡ ਕਰਨ ਦੀ ਅਪੀਲ ਕਰਦਾ ਹਾਂ#AmritMahotsav" ਟਵੀਟੇਡ

 

https://twitter.com/kishanreddybjp/status/1421867617321504769?s=20

ਮੰਤਰੀ ਨੇ ਆਸ ਪ੍ਰਗਟ ਕੀਤੀ ਹੈ ਕਿ ਵਿਸ਼ਵ ਭਰ ਦੇ ਭਾਰਤੀ ਇਸ ਈਵੇਂਟ ਵਿੱਚ ਹਿੱਸਾ ਲੈਣ ਯੋਗ ਹੋਣਗੇ ਅਤੇ ਨੌਜਵਾਨਾਂ ਨੂੰ ਇਸ ਈਵੇਂਟ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ ਹੈ ਰਾਸ਼ਟਰੀ ਗਾਨ ਦੇ ਅਪਲੋਡੇਡ ਵੀਡੀਓਜ਼ ਦਾ ਸੰਕਲਨ 15 ਅਗਤਸ 2021 ਨੂੰ ਲਾਈਵ ਦਿਖਾਇਆ ਜਾਵੇਗਾ



ਅੱਜ ਸੁਤੰਤਰਤਾ ਸੈਨਾਨੀ ਪਿੰਗਾਲੀ ਵੈਂਕਈਆ ਦੀ 125ਵੀਂ ਜਨਮ ਵਰ੍ਹੇਗੰਢ ਦੇ ਮੌਕੇ ਤੇ ਮੰਤਰੀ ਨੇ ਉਹਨਾਂ ਨੂੰ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ ਹਨ
"ਮੈਂ ਸਿੱਖਿਆ ਸ਼ਾਸਤਰੀ , ਇੱਕ ਮਹਾਨ ਸੁਤੰਤਰਤਾ ਸੈਨਾਨੀ ਅਤੇ ਭਾਰਤੀ ਰਾਸ਼ਟਰੀ ਝੰਡੇ ਦੇ ਡਿਜ਼ਾਈਨਰ ਜੋ ਲੱਖਾਂ ਭਾਰਤੀ ਦਿਲਾਂ ਵਿੱਚ ਮਾਣ ਅਤੇ ਦੇਸ਼ ਭਗਤੀ ਪੈਦਾ ਕਰਦਾ ਹੈ , ਸ਼੍ਰੀ ਪਿੰਗਾਲੀ ਵੈਂਕਈਆ ਗਾਰੂ ਨੂੰ ਉਹਨਾਂ ਦੀ ਜਨਮ ਵਰ੍ਹੇਗੰਢ ਤੇ ਸ਼ਰਧਾਂਜਲੀ ਭੇਟ ਕਰਦਾ ਹਾਂ"

https://twitter.com/kishanreddybjp/status/1422047154462330884?s=20

1916 ਵਿੱਚ ਪਿੰਗਾਲੀ ਵੈਂਕਈਆ ਨੇ ਇੱਕ ਕਿਤਾਬਚਾ ਛਾਪਿਆ ਸੀ , ਜਿਸ ਦਾ ਸਿਰਲੇਖ ਸੀ "ਭਾਰਤ ਲਈ ਇੱਕ ਰਾਸ਼ਟਰੀ ਝੰਡਾ" ਜਿਸ ਵਿੱਚ ਵੱਖ ਵੱਖ ਮੁਲਕਾਂ ਦੇ ਝੰਡੇ ਦਿਖਾਏ ਗਏ ਸਨ ਅਤੇ ਭਾਰਤੀ ਰਾਸ਼ਟਰੀ ਝੰਡੇ ਬਾਰੇ ਆਪਣੇ ਵਿਚਾਰ ਵੀ ਦਿੱਤੇ ਸਨ
ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਸਾਡੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਰਾਹੀਂ ਇੱਕ ਜਨ ਅੰਦੋਲਨ ਬਣਨਾ ਚਾਹੀਦਾ ਹੈ ਸੱਭਿਆਚਾਰ ਮੰਤਰਾਲਾ ਵੱਖ ਵੱਖ ਮੰਤਰਾਲਿਆਂ ਦੇ ਨਾਲ ਮਿਲ ਕੇ ਅਜਿਹੇ ਪ੍ਰੋਗਰਾਮਾਂ ਦੀ ਸ਼ਨਾਖ਼ਤ ਕਰ ਰਿਹਾ ਹੈ ਅਤੇ ਇਸ ਮੌਕੇ ਨੂੰ ਢੁੱਕਵੇਂ ਤਰੀਕੇ ਨਾਲ ਮਨਾਉਣ ਲਈ ਜ਼ਮੀਨੀ ਪੱਧਰ ਤੇ ਭਾਈਚਾਰਿਆਂ ਨਾਲ ਕੰਮ ਕਰ ਰਿਹਾ ਹੈ



ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਹਾਤਮਾ ਗਾਂਧੀ ਦੇ ਸਾਬਰਮਤੀ ਆਸ਼ਰਮ ਤੋਂ ਇਸ ਸਾਲ 12 ਮਾਰਚ ਨੂੰ 75ਵੀਂ ਵਰ੍ਹੇਗੰਢ ਦੇ 75 ਹਫ਼ਤੇ ਕਾਊਂਟਡਾਊਨ ਨਾਲ ਸ਼ੁਰੂ ਹੋਇਆ ਸੀ ਅਤੇ ਇਹ 15 ਅਗਸਤ 2022 ਤੱਕ ਚੱਲੇਗਾ ਉਦੋਂ ਤੋਂ ਲੈ ਕੇ ਹੁਣ ਤੱਕ ਅੰਮ੍ਰਿਤ ਮਹਾਉਤਸਵ ਨਾਲ ਸੰਬੰਧਿਤ ਪੋ੍ਗਰਾਮ ਜੰਮੂ ਕਸ਼ਮੀਰ ਤੋਂ ਪੁਡੁਚੇਰੀ , ਗੁਜਰਾਤ ਤੋਂ ਉੱਤਰ ਪੂਰਬ ਸਾਰੇ ਦੇਸ਼ ਵਿੱਚ ਚਲਾਏ ਜਾ ਰਹੇ ਹਨ

 

*******


ਐੱਨ ਬੀ / ਐੱਨ ਸੀ



(Release ID: 1741597) Visitor Counter : 184